ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ

 

ਮਾਸਾਹਾਰੀ ਹੋਣਾ ਜਾ ਸ਼ਾਕਾਹਾਰੀ ਹੋਣਾ ਕਿਸੇ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਜੇ ਕੋਈ ਵਿਅਕਤੀ ਤੁਹਾਡੇ ਇਸ ਅਧਿਕਾਰ ਵਿਚ ਦਖ਼ਲ ਅੰਦਾਜ਼ੀ ਕਰਦਾ ਹੈ ਉਸਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅਜਿਹਾ ਬੰਧਨ ਹੈ। ਪਰ ਮੈਂ ਅਜਿਹੇ ਬਹੁਤ ਸਾਰੇ ਜੋੜੇ ਵੇਖੇ ਹਨ ਜਿਹੜੇ ਸ਼ਾਕਾਹਾਰੀ ਜਾਂ ਮਾਸਾਹਾਰੀ ਦੇ ਚੱਕਰ ਵਿਚ ਆਪਣੀ ਵਿਆਹੁਤਾ ਜ਼ਿੰਦਗੀ ਵੀ ਬਰਬਾਦ ਕਰ ਲੈਂਦੇ ਹਨ। ਮੈਂ ਇੱਕ ਅਜਿਹੇ ਜੋੜੇ ਨੂੰ ਜਾਣਦਾ ਹਾਂ ਜੋ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰਾਂ ਜਾਣਦੇ ਸਨ। ਲੜਕਾ ਨਾਸਤਿਕ ਵਿਚਾਰਾਂ ਦਾ 'ਤੇ ਲੜਕੀ ਰਾਧਾ ਸੁਆਮੀ ਪ੍ਰੀਵਾਰ ਨਾਲ ਸਬੰਧਤ ਸੀ। ਵਿਆਹ ਤੋਂ ਬਾਅਦ ਕੁਝ ਮਹੀਨੇ ਤਾਂ ਉਹਨਾਂ ਦੀ ਠੀਕ ਠਾਕ ਨਿਭਦੀ ਰਹੀ। ਇੱਕ ਦਿਨ ਲੜਕਾ ਘਰੇ ਬਣਾਉਣ ਲਈ ਮੀਟ ਲੈ ਆਇਆ 'ਤੇ ਘਰ ਵਾਲੀ ਨੇ ਉਸੇ ਦਿਨ ਆਪਣਾ ਬੋਰੀ ਬਿਸਤਰਾ ਚੁਬਾਰੇ ਵਿਚ ਲਾ ਲਿਆ। ਕੁਝ ਮਹੀਨੇ ਉਹ ਆਪਣਾ ਖਾਣਾ ਉੱਪਰ ਤਿਆਰ ਕਰਦੀ ਰਹੀ ਤੇ ਘਰ ਵਾਲਾ ਹੇਠਾਂ ਰਸੋਈ ਵਿਚ ਤਿਆਰ ਕਰ ਲੈਂਦਾ। ਪਰ ਇਹ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਲਕੀਰ ਹਰ ਰੋਜ਼ ਮੋਟੀ ਹੁੰਦੀ ਗਈ ਤੇ ਫਿਰ ਇੱਕ ਦਿਨ ਅਜਿਹਾ ਵੀ ਆ ਗਿਆ ਕਿ ਦੋਵੇਂ ਸਦਾ ਲਈ ਇੱਕ ਦੂਜੇ ਨੂੰ ਛੱਡ ਗਏ।

ਸੰਤਾਲੀ ਤੋਂ ਪਹਿਲਾਂ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਸਨੀਕ ਮੁਸਲਮਾਨਾਂ ਵਿਚੋਂ ਇੱਕ ਮੁਨਸ਼ੀ ਖਾਂ ਨੇ ਝਟਕਾ ਖਾ ਲਿਆ। ਮੁਸਲਮਾਨਾਂ ਦੀਆਂ ਰੁਹ ਰੀਤਾਂ ਹਿੰਦੂਆਂ ਨਾਲੋਂ ਬਿਲਕੁੱਲ ਵੱਖਰੀਆਂ ਹੁੰਦੀਆਂ ਹਨ। ਉਹ ਮੀਟ ਨੂੰ ਹਲਾਲ ਕਰਕੇ ਖਾਂਦੇ ਹਨ ਭਾਵ ਬੱਕਰੇ ਨੂੰ ਮਾਰਨ ਸਮੇਂ ਉਸਦੀ ਗਰਦਨ ਨੂੰ ਹੌਲੀ-ਹੌਲੀ ਵੱਢਦੇ ਹਨ ਪਰ ਹਿੰਦੂ ਤਾਂ ਇਕੋ ਲਖ਼ਤ ਹੀ ਗਰਦਨ ਲਾਹ ਦਿੰਦੇ ਹਨ। ਮੁਸਲਮ ਬਰਾਦਰੀ ਅਨੁਸਾਰ ਮੁਨਸ਼ੀ ਖਾਂ ਨੇ ਝਟਕਾ ਖਾ ਕੇ ਉਹਨਾਂ ਦੀ ਬਿਰਾਦਰੀ ਵਿਰੁੱਧ ਅਪਰਾਧ ਕਰ ਦਿੱਤਾ ਸੀ। ਸੋ ਮੁਸਲਮਾਨ ਬਰਾਦਰੀ ਨੇ ਮੁਨਸੀ ਖਾਂ ਨੂੰ ਆਪਣੀ ਬਰਾਦਰੀ ਵਿਚੋਂ ਛੇਕ ਦਿੱਤਾ ਅਤੇ ਉਸਦਾ ਨਿਕਾਹ ਵੀ ਉਸਦੀ ਘਰਵਾਲੀ ਨਾਲੋਂ ਖ਼ਤਮ ਕਰ ਦਿੱਤਾ।

ਸੋ ਭਾਰਤ ਵਿਚ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਸਬੰਧ ਸਾਡੇ ਸਮਾਜਕ ਤਾਣੇ ਬਾਣੇ ਵਿਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ। ਜਿਹੜਾ ਵੀ ਵਿਅਕਤੀ ਇਸ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਮੱਤਭੇਦ ਨੂੰ ਵਧਾਉਣ ਲਈ ਕਿਸੇ ਇੱਕ ਪਾਸੇ ਭੁਗਤ ਰਿਹਾ ਹੈ ਮੇਰੀ ਸਮਝ ਅਨੁਸਾਰ ਉਹ ਭਾਰਤੀ ਸੰਵਿਧਾਨ ਵਿਚ ਦਰਜ ਅਖੰਡਤਾ ਵਾਲੀ ਮਦ ਦਾ ਮਜ਼ਾਕ ਉਡਾ ਰਿਹਾ ਹੈ। ਇਸ ਤਰਾਂ ਉਸਦੀ ਦੇਸ਼ ਭਗਤੀ ਦੀ ਭਾਵਨਾ ਤੇ ਪ੍ਰਸ਼ਨ ਚਿੰਨ ਲੱਗਦਾ ਹੈ?

ਕੌਣ ਸ਼ਾਕਾਹਾਰੀ ਹੈ ਤੇ ਕੌਣ ਮਾਸਾਹਾਰੀ ਇਸ ਕਥਨ ਦੀ ਕੋਈ ਵੀ ਸਪੱਸ਼ਟ ਲਕੀਰ ਨਹੀਂ। ਕੁੱਝ ਵਿਅਕਤੀ ਦੁੱਧ ਨੂੰ ਜਾਨਵਰਾਂ ਦੀ ਪੈਦਾਇਸ਼ ਸਮਝਦੇ ਹੋਏ ਇਸ ਨੂੰ ਵੀ ਮਾਸਾਹਾਰੀ ਸ਼੍ਰੇਣੀ ਵਿਚ ਗਿਣਦੇ ਹਨ। ਕਈ ਮੱਛੀ ਤੇ ਆਂਡੇ ਨੂੰ ਸ਼ਾਕਾਹਾਰੀਆਂ ਦੀ ਸ਼੍ਰੇਣੀ ਵਿਚ ਰੱਖਦੇ ਹਨ। ਕਈ ਲਸਣ ਤੇ ਪਿਆਜ਼ ਦਾ ਇਸਤੇਮਾਲ ਵੀ ਆਪਣੇ ਖਾਣਿਆਂ ਵਿਚ ਨਹੀਂ ਕਰਦੇ। ਕਈ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਅਸੀਂ ਸਿਰਫ਼ ਉਹਨਾਂ ਆਂਡਿਆਂ ਦੀ ਵਰਤੋਂ ਕਰਦੇ ਹਾਂ ਜਿਹੜੇ ਅੱਜ ਦੇ ਯੁੱਗ ਦੇ ਪੋਲਟਰੀਫਾਰਮਾਂ ਵਿਚ ਪੈਦਾ ਹੁੰਦੇ ਹਨ। ਭਾਵ ਉਹ ਅਜਿਹੇ ਆਂਡਿਆਂ ਨੂੰ ਹੀ ਮਾਸਾਹਾਰੀ ਸ਼੍ਰੇਣੀ ਵਿਚ ਰੱਖਦੇ ਹਨ ਜਿਹੜੇ ਮੁਰਗੇ ਤੇ ਮੁਰਗੀਆਂ ਦੇ ਮੇਲ ਤੋਂ ਬਣਦੇ ਹਨ। ਬਹੁਤ ਸਾਰੇ ਵਿਅਕਤੀਆਂ ਤੋਂ ਜਦੋਂ ਮੈਂ ਇਹ ਜਾਣਕਾਰੀ ਮੰਗੀ ਕਿ ਉਹ ਸ਼ਾਕਾਹਾਰੀ ਜਾਂ ਮਾਸਾਹਾਰੀ ਕਿਉਂ ਹਨ ਤਾਂ ਉਹਨਾਂ ਨੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਹੀ ਇਸ ਗੱਲ ਦਾ ਆਧਾਰ ਬਣਾਇਆ। ਸੋ ਇਸ ਬਹਿਸ ਨੂੰ ਧਰਮ ਦੀ ਕਸੌਟੀ ਤੋਂ ਵੀ ਪਰਖਣਾ ਜ਼ਰੂਰੀ ਹੈ। ਬਾਬਾ ਰਾਮ ਦੇਵ ਜੀ ਜੇ ਸ਼ਾਕਾਹਾਰੀ ਹੋਣ ਦਾ ਪ੍ਰਚਾਰ ਕਰ ਰਿਹਾ ਹੈ ਉਹ ਸਿਰਫ਼ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਉਸਦੀ ਪਾਲਣਾ ਪੋਸ਼ਣਾ ਇੱਕ ਹਿੰਦੂ ਪ੍ਰੀਵਾਰ ਵਿਚ ਹੋਈ ਹੈ। ਜੇ ਉਹ ਮੁਸਲਮ ਪ੍ਰੀਵਾਰ ਵਿਚ ਪੈਦਾ ਹੋਇਆ ਹੁੰਦਾ ਤਾਂ ਉਹ ਜ਼ਰੂਰ ਬਿਕਰੀਦ ਵਾਲੇ ਦਿਨ ਬੱਕਰੇ ਦਾ ਪ੍ਰਸ਼ਾਦ ਆਪਣੇ ਨਜ਼ਦੀਕੀਆਂ ਦੇ ਘਰਾਂ ਵਿਚ ਵੰਡ ਰਿਹਾ ਹੁੰਦਾ।

ਮਨੁੱਖੀ ਵਿਕਾਸ ਦੀਆਂ ਪਰਤਾਂ ਨੂੰ ਜੇ ਫਰੋਲਿਆ ਜਾਵੇ ਤਾਂ ਮਨੁੱਖ ਇੱਕ ਕਰੋੜ ਸੱਠ ਲੱਖ ਵਰੇ ਤੋਂ ਇਸ ਧਰਤੀ ਤੇ ਮੌਜੂਦ ਹੈ। ਆਪਣੀ ਹੋਂਦ ਦੇ ਸਮੇਂ ਤੋਂ ਲੈ ਕੇ ਇੱਕ ਕ੍ਰੋੜ ਉਨਾਹਟ ਲੱਖ ਸਾਲ ਤਾਂ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਢਿੱਡ ਭਰਦਾ ਰਿਹਾ ਹੈ। ਮੂੰਹ ਵਿਚ ਜਾੜਾਂ ਤੇ ਸੂਏ ਦੰਦ ਇਸ ਗੱਲ ਦਾ ਸਬੂਤ ਹਨ ਕਿ ਮਾਸ ਨੂੰ ਚਿੱਥਣ ਤੇ ਪਾੜਨ ਲਈ ਉਸ ਨੂੰ ਕਿਵੇਂ ਆਪਣੇ ਦੰਦਾਂ ਦਾ ਇਸਤੇਮਾਲ ਕਰਨਾ ਪੈਂਦਾ ਸੀ। ਲੱਗਭੱਗ ਸਤਾਰਾਂ ਹਜ਼ਾਰ ਕੁ ਸਾਲ ਪਹਿਲਾਂ ਕਿਸੇ ਪ੍ਰਾਚੀਨ ਮਾਨਵ ਨੇ ਆਪਣੀ ਗੁਫ਼ਾ ਦੇ ਨੇੜੇ ਬੂਟੇ ਵਿਚੋਂ ਝੜੇ ਦਾਣਿਆਂ ਨੂੰ ਪੁੰਗਰਦਾ ਹੋਇਆ ਵੇਖ ਕੇ ਫ਼ਸਲਾਂ ਬੀਜਣ ਦਾ ਢੰਗ ਲੱਭ ਲਿਆ। ਇਹਨਾਂ ਢੰਗਾਂ ਵਿੱਚ ਵਿਕਾਸ ਕਰਕੇ ਹੀ ਉਹ ਫ਼ਸਲਾਂ ਪੈਦਾ ਕਰਨ ਲੱਗ ਪਿਆ। 19ਵੀਂ ਸਦੀ ਦੇ ਅਖ਼ੀਰ ਤੱਕ ਕਿਸੇ ਵੇਲੇ ਵੀ ਉਹ ਅਨਾਜ਼ ਦੀ ਐਨੀ ਬਹੁਤਾਤ ਨਹੀਂ ਸੀ ਪੈਦਾ ਕਰ ਸਕਿਆ ਕਿ ਉਸਦੀ ਨਿਰਭਰਤਾ ਜੰਗਲੀ ਜੀਵਾਂ ਦੇ ਸ਼ਿਕਾਰ ਤੋਂ ਖ਼ਤਮ ਹੋ ਜਾਂਦੀ। ਵੱਖ-ਵੱਖ ਇਲਾਕਿਆਂ ਵਿੱਚ ਪੈਂਦੇ ਅਕਾਲਾਂ ਸਮੇਂ ਆਪਣੇ ਘਰੇਲੂ ਜਾਨਵਰਾਂ ਨੂੰ ਮਾਰ ਕੇ ਆਪਣੇ ਪ੍ਰੀਵਾਰ ਦਾ ਢਿੱਡ ਭਰਨਾ ਉਹਨਾਂ ਦੀ ਮਜ਼ਬੂਰੀ ਹੁੰਦਾ ਸੀ। 20ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਚੀਨ ਵੀ ਭਿਅੰਕਰ ਆਕਾਲ ਦੀ ਗ੍ਰਿਫ਼ਤ ਵਿਚ ਆ ਗਿਆ ਸੀ। ਉਸ ਸਮੇਂ ਦੇ ਚੇਅਰਮੈਨ ਕਾਮਰੇਡ ‘ਮਾਓ ਜੇ ਤੁੰਗ’ ਨੇ ਚੀਨੀ ਲੋਕਾਂ ਨੂੰ ਖੁਦ ਕਿਹਾ ਸੀ ਕਿ ‘‘ਮਰਨ ਨਾਲੋਂ ਤਾਂ ਚੰਗਾ ਹੈ ਕਿ ਚਿੜੀਆਂ ਕਬੂਤਰ ਜੋ ਕੁਝ ਵੀ ਮਿਲਦਾ ਹੈ ਉਹ ਖਾ ਲਏ ਜਾਣ।’’ ਦੂਜੀ ਜੰਗ ਸਮੇਂ ‘ਆਈ. ਐਨ. ਏ.’² ਦੇ ਫ਼ੌਜੀਆਂ ਦੇ ਮੂੰਹੋਂ ਮੈਂ ਇਹ ਗੱਲਾਂ ਸੁਣੀਆਂ ਹਨ ਕਿ ਬਰਮਾਂ ਦੀ ਲੜਾਈ ਸਮੇਂ ਉਹ ਪਿਆਸੇ ਮਰਨ ਨਾਲੋਂ ਇੱਕ ਦੂਜੇ ਨੂੰ ਆਪਣੇ ਮੂੰਹਾਂ ਵਿਚ ਪੇਸ਼ਾਬ ਕਰਨ ਨੂੰ ਕਹਿੰਦੇ ਸਨ। ਸੋ ਅੱਜ ਦੇ ਵਿਗਿਆਨ ਨੇ ਸਾਡੇ ਕੋਲ ਅਨਾਜ਼ ਦੀ ਬਹੁਤਾਤ ਕਰ ਦਿੱਤੀ ਹੈ। ਇਸ ਲਈ ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਵੈਦ ਭਾਰਤ ਦੇ ਪ੍ਰਾਚੀਨ ਗ੍ਰੰਥ ਹਨ। ਬਹੁਤੇ ਹਿੰਦੂ ਲੋਕ ਇਹਨਾਂ ਵਿਚ ਵਿਸ਼ਵਾਸ ਕਰਦੇ ਹਨ, ਇਹਨਾਂ ਦੀ ਰਚਨਾ ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਹੋਈ ਹੈ। ਇਹਨਾਂ ਵਿਚ ਵੀ ਮਾਸ ਖਾਣ ਤੇ ਕੋਈ ਪਾਬੰਦੀ ਨਹੀਂ ਸੀ। ਜੇ ਕਿਸੇ ਹਿੰਦੂ ਨੂੰ ਪੁੱਛਿਆ ਜਾਵੇ ਕਿ ਸੁਨਿਹਰੀ ਹਿਰਨ ਵੇਖ ਕੇ ਮਾਤਾ ਸੀਤਾ ਜੀ ਨੇ ਰਾਮ ਜੀ ਨੂੰ ਉਸਦਾ ਪਿੱਛਾ ਕਰਨ ਲਈ ਕਿਉਂ ਭੇਜਿਆ ਸੀ। ਸਭ ਦਾ ਜੁਆਬ ਹੋਵੇਗਾ ਕਿ ਉਸ ਨੇ ਇਸ ਦੀ ਖੱਲ ਚਟਾਈ ਦੇ ਤੌਰ ’ਤੇ ਵਰਤਣੀ ਸੀ।

ਪ੍ਰਾਚੀਨ ਗਰੰਥਾਂ ਵਿਚ ਥਾਂ-ਥਾਂ ਤੇ ਪਸ਼ੂਆਂ ਦੀ ਬਲੀ ਦਿੱਤੇ ਜਾਣ ਦੇ ਢੰਗ ਤਰੀਕੇ ਦਿੱਤੇ ਹੋਏ ਹਨ। ਹਿਮਾਚਲ ਦੇ ਕਸਬੇ ਕੁੱਲੂ ਵਿਖੇ ਅੱਜ ਵੀ ਬੱਕਰਿਆਂ ਦੀ ਬਲੀ ਦੇ ਕੇ ਉਹਨਾਂ ਨੂੰ ਭੀਮ ਦੀ ਪਤਨੀ ਹੜੰਬਾ ਦੇਵੀ ਦੇ ਨਾਂ ਤੇ ਬਣੇ ਮੰਦਰ ਵਿਚ ਚੜਾਇਆ ਜਾਂਦਾ ਹੈ। ਅੱਜ ਵੀ ਉੱਥੇ ਜਾਨਵਰਾਂ ਦੀ ਬਲੀ ਦੇਣ ਲਈ ਬੇਦੀ ਹੈ ਅਤੇ ਜਾਨਵਰਾਂ ਦੀ ਬਲੀ ਦੇ ਛੁਰੇ ਉੱਥੇ ਪਏ ਹਨ।

ਮਨੂ ਸਮਿਰਤੀ ਦੇ ਸਲੋਕ 2/267-272 ਵਿਚ ਸਪੱਸ਼ਟ ਵਰਨਣ ਕੀਤਾ ਗਿਆ ਹੈ ਕਿ ਸਰਾਧਾਂ ਵਿਚ ਕਿਹੜੇ-ਕਿਹੜੇ ਪਸ਼ੂਆਂ ਦਾ ਮਾਸ ਖਾਣ ਨਾਲ ਸਾਡੇ ਪਿਤਰ ਕਿੰਨੇ-ਕਿੰਨੇ ਸਮੇਂ ਲਈ ਤ੍ਰਿਪਤ ਹੋ ਸਕਦੇ ਹਨ।

ਸੂਰ ਤੇ ਮੱਝਾਂ ਦਾ ਮਾਸ ਪਿਤਰਾਂ ਨੂੰ ਦਸ ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ।
ਖਰਗੋਸ਼ ਅਤੇ ਕੱਛੂਆਂ ਦਾ ਮਾਸ ਪਿਤਰਾਂ ਨੂੰ 11 ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ।
[ਮਨੂ ਸਮਿਰਤੀ 3/270]

ਜੋ ਮਨੁੱਖ ਵਿਧੀ ਪੂਰਵਕ ਮਾਸ ਨਹੀਂ ਖਾਂਦਾ ਉਹ ਮਰਨ ਪਿੱਛੋਂ ਵੀ 21 ਵਾਰ ਪਸ਼ੂ ਦੀ ਜੂਨ ਵਿਚ ਪੈਂਦਾ ਹੈ। [ਮਨੂ ਸਮਿਰਤੀ 5/35]

ਗਊ ਮਾਸ ਬਾਰੇ ਕਿਹਾ ਗਿਆ ਹੈ ਕਿ ਉਹਨੂੰ ਖਾ ਕੇ ਪਿੱਤਰ ਸਾਲ ਭਰ ਲਈ ਤ੍ਰਿਪਤ ਹੋ ਜਾਂਦੇ ਹਨ। [ਗੋਮਤ ਧਰਮ ਸੂਤਰ 7/16/25-26]

ਅਜਿਹੇ ਅਨੇਕਾਂ ਹੀ ਸਲੋਕ ਪ੍ਰਾਚੀਨ ਵੈਦਾਂ ਵਿਚ ਉਪਲਬਧ ਹਨ ਜਿਹੜੇ ਮਾਸਾਹਾਰੀ ਹੋਣ ਨੂੰ ਪ੍ਰੇਰਦੇ ਹਨ। ਪਰ ਫਿਰ ਵੀ ਬਹੁਤੇ ਹਿੰਦੂ ਸ਼ਾਕਾਹਾਰੀ ਹੋਣ ਨੂੰ ਤਰਜੀਹ ਦਿੰਦੇ ਹਨ।

ਜੇ ਅਸੀਂ ਪ੍ਰਾਚੀਨ ਇਤਿਹਾਸ ਦੀਆਂ ਤੈਹਾਂ ਫਰੋਲੀਏ ਤਾਂ ਸਾਨੂੰ ਸਪੱਸ਼ਟ ਹੋ ਜਾਵੇਗਾ ਕਿ ਭਾਰਤ ਵਿਚ ਅੱਜ ਤੋਂ 2500 ਵਰੇ ਪਹਿਲਾਂ ਬੁੱਧ ਧਰਮ ਦਾ ਜਨਮ ਹੋਇਆ ਸੀ। ਗੌਤਮ ਬੁੱਧ ਨੇ ਅਹਿੰਸਾ ਦਾ ਪ੍ਰਚਾਰ ਕੀਤਾ ਸੀ। ਇਸ ਲਈ ਉਹ ਕਹਿੰਦਾ ਸੀ ਕਿ ਜੀਵ ਜੰਤੂਆਂ ਨੂੰ ਖਾਣ ਲਈ ਉਹਨਾਂ ਦੀ ਹੱਤਿਆ ਨਾ ਕਰੋ। ਉਸ ਤੋਂ ਕੁਝ ਸਮੇਂ ਬਾਅਦ ਪੈਦਾ ਹੋਏ ਜੈਨੀ ਸੰਤਾਂ ਨੇ ਤਾਂ ਆਪਣੇ ਚੇਲਿਆਂ ਨੂੰ ਮਾਸ ਖਾਣ ਤੋਂ ਬਿਲਕੁੱਲ ਹੀ ਰੋਕ ਦਿੱਤਾ। ਬਹੁਤ ਸਾਰੇ ਹਿੰਦੂ, ਬੋਧੀ ਤੇ ਜੈਨ ਧਰਮ ਨੂੰ ਅਪਣਾਉਣ ਲੱਗ ਪਏ ਸਨ। ਉਸ ਸਮੇਂ ਦੇ ਬ੍ਰਾਹਮਣਾਂ ਨੇ ਲੋਕਾਂ ਵਿਚ ਸ਼ਾਕਾਹਾਰੀ ਹੋਣ ਦੀ ਪ੍ਰਵਿਰਤੀ ਨੂੰ ਭਾਂਪ ਕੇ ਇਸਦਾ ਇਸਤੇਮਾਲ ਹਿੰਦੂ ਧਰਮ ਨੂੰ ਮੁੜ ਸਥਾਪਤ ਕਰਨ ਲਈ ਕਰਨਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਸਾਲਾਂ ਦੇ ਇਸ ਬ੍ਰਾਹਮਣੀ ਪ੍ਰਚਾਰ ਨੇ ਪ੍ਰਾਚੀਨ ਗਰੰਥਾਂ ਵਿਚ ਮਾਸਾਹਾਰ ਦੇ ਪੱਖ ਵਿਚ ਲਿਖਿਆ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਸ਼ਾਕਾਹਾਰੀ ਬਣਾ ਦਿੱਤਾ।

ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੇ ਆਪਣੇ-ਆਪਣੇ ਫ਼ਾਇਦੇ ਤੇ ਆਪਣੇ-ਆਪਣੇ ਨੁਕਸਾਨ ਹਨ। ਸ਼ਾਕਾਹਾਰੀ ਭੋਜਣ ਚਿੱਥਣ ਤੇ ਹਜ਼ਮ ਕਰਨ ਲਈ ਸੁਖਾਲਾ ਹੁੰਦਾ ਹੈ। ਇਸ ਵਿਚ ਚਿਕਨਾਈ ਘੱਟ ਹੁੰਦੀ ਹੈ। ਮਾਸਾਹਾਰੀ ਦੇ ਮੁਕਾਬਲੇ ਇਹ ਸਸਤਾ ਵੀ ਹੁੰਦਾ ਹੈ। ਪਰ ਜੇ ਤੁਸੀਂ ਸ਼ਾਕਾਹਾਰੀ ਹੀ ਹੋ ਤਾਂ ਤੁਹਾਡੇ ਵਿਚ ਵਿਟਾਮਿਨ 212 ਦੀ ਘਾਟ ਹੋ ਸਕਦੀ ਹੈ। ਇਸ ਘਾਟ ਨਾਲ ਤੁਹਾਡੇ ਦਿਮਾਗ਼ ਨੂੰ ਅਜਿਹਾ ਨੁਕਸਾਨ ਪੁੱਜ ਸਕਦਾ ਹੈ ਜਿਸਦੀ ਪੂਰਤੀ ਹੋ ਨਹੀਂ ਸਕਦੀ। ਪੌਦਿਆਂ ਵਿਚ ਵੀ ਜਾਨ ਹੁੰਦੀ ਹੈ ਇਹ ਵੀ ਪੀੜ ਮਹਿਸੂਸ ਕਰਦੇ ਹਨ। ਸ਼ਾਕਾਹਾਰੀ ਹੋਣ ਦਾ ਮਤਲਬ ਵੱਧ ਪੌਦਿਆਂ ਨੂੰ ਜਾਂ ਪੌਦੇ ਪੈਦਾ ਕਰਨ ਵਾਲੇ ਬੀਜਾਂ ਨੂੰ ਖਾਣਾ ਹੁੰਦਾ ਹੈ। ਪਸ਼ੂਆਂ ਦੇ ਮੁਕਾਬਲੇ ਇਹ ਜ਼ਿਆਦਾ ਭੋਲੇ-ਭਾਲੇ ਤੇ ਬੇਕਸੂਰ ਹੁੰਦੇ ਹਨ। ਕਿਸੇ ਪਸ਼ੂ ਨੇ ਤਾਂ ਤੁਹਾਡੇ ਸਿੰਗ ਜਾਂ ਖੁਰ ਮਾਰਿਆ ਹੋ ਸਕਦਾ ਹੈ ਪਰ ਕਿਸੇ ਪੌਦੇ ਨੇ ਅਜਿਹਾ ਨਹੀਂ ਕੀਤਾ ਹੋਵੇਗਾ।

ਮਾਸਾਹਾਰੀ ਭੋਜਨ ਵਿਚ ਬੀ. ਕੰਪਲੈਕਸ, 212 ਅਤੇ ਭਰਪੂਰ ਮਾਤਰਾ ਵਿਚ ਪ੍ਰੋਟੀਨ ਹੁੰਦੇ ਹਨ ਜੋ ਤੁਹਾਡੇ ਲਈ ਸਰੀਰ ਲਈ ਜ਼ਰੂਰੀ ਹਨ। ਮੱਛੀ ਕੈਲਸ਼ੀਅਮ ਦਾ ਖਜ਼ਾਨਾ ਹੁੰਦੀ ਹੈ। ਆਂਡੇ ਵਿਚ ਵੀ ਵੱਡੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਅਤੇ ਇਹ ਹਜ਼ਮ ਕਰਨੇ ਵੀ ਸੁਖਾਲੇ ਹੁੰਦੇ ਹਨ।

ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਭੋਜਨ ਖਾਣ ਵਾਲੇ ਜ਼ਾਲਮ ਰੁਚੀਆਂ ਵਾਲੇ ਬਣ ਜਾਂਦੇ ਹਨ। ਅਜਿਹਾ ਨਹੀਂ ਹੈ। ਦੁਨੀਆਂ ਵਿਚ ਸਭ ਤੋਂ ਵੱਧ ਬੰਦੇ ਦੂਜੀ ਸੰਸਾਰ ਜੰਗ ਵਿਚ ਜਰਮਨੀ ਦੇ ‘ਡਿਕਟੇਟਰ ਹਿਟਲਰ’ ਨੇ ਮਾਰੇ ਸੀ। ਉਸਨੇ ਯਹੂਦੀਆਂ ਲਈ ਗੈਸ ਚੈਂਬਰ ਬਣਾਏ ਹੋਏ ਸਨ। ਇਕੱਠੇ ਲੱਖਾਂ ਵਿਅਕਤੀਆਂ ਨੂੰ ਇਹ ਇਹਨਾਂ ਚੈਂਬਰਾਂ ਵਿਚ ਸੁੱਟ ਕੇ ਹੀ ਮਾਰ ਦਿੰਦਾ ਸੀ। ਇਸ ਵਿਅਕਤੀ ਨੇ ਕਦੇ ਮਾਸ ਨਹੀਂ ਸੀ ਖਾਧਾ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵੀ ਸ਼ਾਕਾਹਾਰੀ ਹਨ, ਪਰ ਗੋਧਰਾ ਦੇ ਦੰਗਿਆਂ ਸਮੇਂ ਉਸ ਨੇ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਹਜ਼ਾਰਾਂ ਮੁਸਲਮਾਨ ਮੌਤ ਦੇ ਘਾਟ ਉਤਾਰ ਦਿਤੇ ਗਏ। ਪੰਜਾਬ ਵਿਚ ਭਿੰਡਰਾਂਵਾਲਿਆਂ ਦੇ ਚੇਲੇ ਮਾਸ ਦੀਆਂ ਦੁਕਾਨਾਂ ਤਾਂ ਬੰਦ ਕਰਵਾਉਂਦੇ ਰਹੇ ਹਨ ਪਰ ਦੂਸਰੇ ਪਾਸੇ ਬੱਸਾਂ ਵਿਚੋਂ ਕੱਢ ਕੇ ‘ਹਿੰਦੂਆਂ’ ਨੂੰ ਮਾਰਨ ਵੇਲੇ ਉਹ ਆਪਣੇ ਸ਼ਾਕਾਹਾਰੀ ਹੋਣ ਦੇ ਦਾਅਵੇ ਭੁੱਲ ਜਾਂਦੇ ਸਨ। ਸੋ ਇਤਿਹਾਸ ਵਿੱਚੋਂ ਤੁਹਾਨੂੰ ਅਜਿਹੀਆਂ ਲੱਖਾਂ ਉਦਾਹਰਨਾਂ ਮਿਲ ਸਕਦੀਆਂ ਹਨ, ਜਿਹੜੀਆਂ ਸ਼ਾਕਾਹਾਰੀਆਂ ਦੇ ਜ਼ੁਲਮਾਂ ਨਾਲ ਭਰੀਆਂ ਪਈਆਂ ਹਨ।

ਇਸ ਗੱਲ ਦਾ ਪ੍ਰਚਾਰ ਵੀ ਬੜੇ ਜ਼ੋਰ ਸੋਰ ਨਾਲ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਹੋਣ ਨਾਲ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਜੇ ਸ਼ਾਕਾਹਾਰੀ ਦਾ ਸਬੰਧ ਬੁੱਧੀਮਾਨੀ ਨਾਲ ਹੁੰਦਾ ਭਾਰਤ ਵਿਚ ਨੋਬਲ ਪ੍ਰਾਈਜ ਜਿੱਤਣ ਵਾਲਿਆਂ ਦੀ ਘਾਟ ਨਾ ਹੁੰਦੀ। ਅੱਜ ਸਮੁੱਚੀ ਦੁਨੀਆਂ ਵਿੱਚੋਂ ਬਹੁਤੇ ਨੋਬਲ ਪ੍ਰਾਈਜ ਅਮਰੀਕਣਾਂ ਕੋਲ ਜਾਂਦੇ ਹਨ ਭਾਵੇਂ ਉਹ ਬਹੁਤੇ ਮਾਸਾਹਾਰੀ ਹਨ।

ਇਸ ਗੱਲ ਦੀ ਵੀ ਦੁਹਾਈ ਦਿੱਤੀ ਜਾਂਦੀ ਹੈ ਕਿ ਮਾਸਾਹਾਰ ਨਾਲ ਲੰਮੀ ਜ਼ਿੰਦਗੀ ਦਾ ਸਬੰਧ ਹੁੰਦਾ ਹੈ। ਸ਼ਾਕਾਹਾਰੀ ਵਿਅਕਤੀ ਹੀ ਲੰਬੀ ਜ਼ਿੰਦਗੀ ਜਿਉਂਦੇ ਹਨ। ਚੀਨ, ਸਵੀਡਨ ਤੇ ਜਾਪਾਨ ਦੇ ਲੋਕਾਂ ਦੀ ਉਮਰ ਲੰਮੀ ਹੁੰਦੀ ਹੈ। ਭਾਵੇਂ ਉਹ ਬਹੁਤਾ ਮਾਸਾਹਾਰੀ ਹਨ। ਪਰ ਮੈਂ ਨਹੀਂ ਸਮਝਦਾ ਕਿ ਸ਼ਾਕਾਹਾਰ ਜਾਂ ਮਾਸਾਹਾਰ ਦਾ ਲੰਮੀ ਉਮਰ ਨਾਲ ਕੋਈ ਸਬੰਧ ਹੈ। ਲੰਮੀ ਉਮਰ ਤਾਂ ਤੁਹਾਡੇ ਜ਼ਿੰਦਗੀ ਜਿਉਣ ਦੇ ਢੰਗ ਤੇ ਤੁਹਾਡੀ ਸੋਚ ਵਿਚ ਪਈ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਲੰਮਾ ਕਰਨਾ ਚਾਹੁੰਦੇ ਹੋ ਤਾਂ ਸਰੀਰ ਤੋਂ ਕੰਮ ਲਉ ਭਾਵ ਕਸਰਤ ਕਰੋ। ਘੱਟ ਖਾਣਾ ਤੇ ਲੋੜ ਅਨੁਸਾਰ ਖਾਣਾ ਤੇ ਸੰਤੁਲਤ ਖਾਣਾ ਆਪਣੇ ਜੀਵਨ ਦਾ ਅੰਗ ਬਣਾਉ। ਬੀਮਾਰੀ ਦੀ ਸੂਰਤ ਵਿਚ ਆਪਣੀ ਜੇਬ ਅਨੁਸਾਰ ਵਧੀਆ ਤੋਂ ਵਧੀਆ ਡਾਕਟਰ ਦੀ ਸਲਾਹ ਤੇ ਦਵਾਈਆਂ ਨੂੰ ਵਰਤੋ।

ਸਾਨੂੰ ਤੁਰਨ ਫਿਰਨ ਲਈ ਊਰਜਾ ਦੀ ਲੋੜ ਹੈ। ਇਹ ਊਰਜਾ ਅਸੀਂ ਸ਼ਾਕਾਹਾਰ ਤੋਂ ਪ੍ਰਾਪਤ ਕਰਦੇ ਹਾਂ ਜਾਂ ਮਾਸਾਹਾਰ ਤੋਂ ਇਹ ਸਾਡੀ ਆਪਣੀ ਮਰਜ਼ੀ ਹੈ। ਇਸ ਊਰਜਾ ਦੀ ਪੂਰਤੀ ਹੋਣੀ ਹੀ ਚਾਹੀਦੀ ਹੈ। ਸ਼ਾਕਾਹਾਰ ਜਾਂ ਮਾਸਾਹਾਰ ਦੇ ਝਗੜੇ ਵਿਚ ਪੈਣ ਨਾਲੋਂ ਜਾਂ ਲੋਕਾਂ ਨੂੰ ਪਾਉਣ ਨਾਲੋਂ ਸਾਨੂੰ ਭੁੱਖਮਰੀ, ਗ਼ਰੀਬੀ, ਵਾਤਾਵਰਣ ਦੀ ਪ੍ਰਦੂਸ਼ਿਤਾ, ਵਧ ਰਹੀ ਆਬਾਦੀ, ਇਸਤਰੀ ਭਰੂਣ ਹੱਤਿਆ ਅਤੇ ਧਾਰਮਿਕ ਦੰਗਿਆਂ ਰਾਹੀਂ ਕੀਤੇ ਜਾ ਰਹੇ ਮਨੁੱਖਤਾ ਦੇ ਕਤਲ ਵਰਗੀਆਂ ਮਨੁੱਖੀ ਨਸਲ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

 
17/08/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com