ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ
ਸੰਜੀਵ ਝਾਂਜੀ, ਜਗਰਾਉ     (27/03/2023)

sanjiv

 

039-1ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ

ਕੁਦਰਤ ਨੇ ਸਾਨੂੰ ਮੌਸਮ ਦੇ ਹਿਸਾਬ ਨਾਲ ਬਹੁਤ ਤਰ੍ਹਾਂ ਦੇ ਫ਼ਲਾਂ ਨਾਲ ਨਿਵਾਜਿਆ ਹੈ। ਆਪੋ ਆਪਣੀ ਤਸੀਰ ਅਤੇ ਗੁਣਾਂ ਅਨੁਸਾਰ ਇਹ ਫ਼ਲ ਸਾਡੇ ਸ਼ਰੀਰ ਦੀ ਖੁਰਾਕ ਵੀ ਹਨ, ਤੱਤਾਂ ਦਾ ਸ੍ਰੋਤ ਵੀ ਹਨ ਅਤੇ ਸੁਆਦਲੇ ਵੀ ਹਨ। ਗਰਮੀ ਦੀ ਆਮਦ ਹੁੰਦੇ ਸਾਰ ਹੀ ਇੱਕ ਖ਼ਾਸ ਕਿਸਮ ਦੇ ਦਰਖ਼ਤਾਂ ’ਤੇ ਇੱਕ ਛੋਟਾ ਜਿਹਾ ਫ਼ਲ ਲਗਦਾ ਹੈ ਜੋ ਸਾਇਜ਼ ਵਿੱਚ ਇੱਕ ਇੰਚ ਦੇ ਲਗਭਗ ਹੀ ਹੁੰਦਾ ਹੈ। ਇਹ ਤੂਤ ਦੇ ਦਰਖ਼ਤਾਂ ਨੂੰ ਲੱਗਦਾ ਹੈ ਅਤੇ ਇਨ੍ਹਾਂ ਨੂੰ ਤੂਤੀਆਂ ਕਿਹਾ ਜਾਂਦਾ ਹੈ। ਇਹ ਤੂਤੀਆਂ ਛੋਟੇ ਬੱਚਿਆਂ ਦਾ ਮਨਭਾਉਦਾ ਫ਼ਲ ਹੈ।

’ਲਾ ਦੇ ਨੀ ਮਾਏਂ
ਮੇਰੇ ਬਾਬਲ ਦੇ ਵਿਹੜੇ
ਇੱਕ ਤੂਤ ਦਾ ਬੂਟਾ
ਛਾਵਾਂ ਮਾਣਾਂਗੇ ਨਾਲੇ ਖਾਵਾਂਗੇ ਤੂਤੀਆਂ।

ਤੂਤ, 'ਮੋਰਾਸੇਈ' ਪਰਿਵਾਰ ਦਾ ਫਲਦਾਰ ਦਰੱਖਤ ਹੈ ਜਿਸ ਨੂੰ ਵਿਗਿਆਨਕ ਲਫ਼ਜ਼ਾਂ ਵਿੱਚ ‘ਮੋਰੁਸ ਨਿਗਰਾ’ ਕਹਿੰਦੇ ਹਨ। ਆਪਣੇ ਆਲ਼ੇ-ਦੁਆਲ਼ੇ ਦੀਆਂ ਜ਼ਿਆਦਾਤਰ ਜ਼ੁਬਾਨਾਂ ’ਚ ਇਸਨੂੰ ਤੂਤ ਦੇ ਨਾ ਨਾਲ਼ ਹੀ ਜਾਣਿਆ ਜਾਂਦਾ ਹੈ। ਉਂਝ ਤਾਂ ਇਹ ਇਕ ਜੰਗਲੀ ਰੁੱਖ ਹੈ ਪਰ ਕਈ ਇਲਾਕਿਆਂ ’ਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ। ਇਸ ਨੂੰ ਕਈ ਰੰਗਾਂ ਜਿਵੇਂ ਗੂੜਾ ਜਾਮਨੀ, ਕਾਲਾ, ਲਾਲ ਅਤੇ ਚਿੱਟਾ ਗੁਲਾਬੀ ਜਿਹਾ ਫ਼ਲ ‘ਤੂਤੀਆਂ’ ਲਗਦਾ ਹੈ। ਇਨ੍ਹਾਂ ਤੂਤੀਆਂ ਨੂੰ ਪੰਜਾਬ ਦੇ ਕਈ ਖੇਤਰਾਂ ਵਿੱਚ ਗੋਹਲਾਂ ਵੀ ਆਖਦੇ ਹਨ। ਵੈਸੇ ਗੋਹਲਾਂ ਬਰੋਟੇ ਨੂੰ ਲੱਗਦੀਆਂ ਹਨ। (ਤੂਤ ਨੂੰ ਤੂਤੀਆਂ, ਸ਼ਹਿਤੂਤ ਨੂੰ ਸ਼ਹਿਤੂਤੀਆਂ ਅਤੇ ਬੋਹੜ ਜਾਂ ਬਰੋਟੇ ਨੂੰ ਗੋਹਲਾਂ ਲੱਗਦੀਆਂ ਨੇ। ਤੂਤ ਅਤੇ ਸ਼ਹਿਤੂਤ ਦੇ ਪੱਤਿਆਂ ਅਤੇ ਫ਼ਲ ਦਾ ਫਰਕ ਹੁੰਦਾ ਹੈ। ਸ਼ਹਿਤੂਤੀਆਂ 2-2.5 ਇੰਚ ਲੰਮੀਆ ਹੁੰਦੀਆਂ ਹਨ।) ਇਨ੍ਹਾਂ ਖੇਤਰਾਂ ਦੇ ਲੋਕ ਚਿੱਟੀਆਂ ਤੂਤੀਆਂ ਨੂੰ ਖੰਡ ਗੋਹਲਾਂ ਅਤੇ ਲਾਲ/ਜਾਮਨੀ ਨੂੰ ਗੁੜ ਗੋਹਲਾਂ ਵੀ ਆਖਦੇ ਹਨ। ਲਾਲ ਵਾਲੀਆਂ ਜਿਆਦਾ ਚਟਪਟੀਆਂ ਤੇ ਸਵਾਦੀ ਹੁੰਦੀਆ ਹਨ। ਜਾਮਨੀ ਹੋ ਕੇ ਇਹਨਾਂ ਚੋਂ ਰਸ ਚੋਣ ਲਗ ਪੈਂਦਾ ਤੇ ਬੀਜ ਵੀ ਪੱਕ ਜਾਂਦੇ ਹਨ ਤੇ ਚਟਪਟਾਪਨ ਵੀ ਖਤਮ ਹੋ ਜਾਂਦਾ ਹੈ।

ਵੱਡਿਆਂ ਨਾਲੋਂ ਬੱਚੇ ਇਨ੍ਹਾਂ ਨੂੰ ਜ਼ਿਆਦਾ ਚਾਅ ਨਾਲ ਖਾਂਦੇ ਹਨ। ਬੱਚੇ ਤਾਂ ਖਾਣ ’ਚ ਇਨ੍ਹੇ ਰੁੱਝ ਜਾਂਦੇ ਹਨ ਕਿ ਤੂਤੀਆਂ ਤੋੜੀ ਜਾਂਦੇ ਹਨ ’ਤੇ ਨਾਲ ਹੀ ਖਾਈ ਜਾਂਦੇ ਹਨ। ਕਈ ਵਾਰ ਤਾਂ ਇਹ ਟੁੱਟ ਕੇ ਕਪੜਿਆਂ ਤੇ ਵੀ ਡਿੱਗ ਜਾਂਦੀਆਂ ਹਨ। ਇਹਨਾਂ ਦਾ ਰੰਗ ਕੱਪੜਿਆਂ ਨੂੰ ਚੜ ਜਾਂਦਾ ਸੀ ਜੋ ਲਹਿੰਦਾ ਨਹੀ।
 
ਨਾਵਲ ‘ਤੂਤਾਂ ਵਾਲਾ ਖੂਹ’ ਦਾ ਨਾਂਅ ਅਤੇ ਮਲਕੀਤ ਸਿੰਘ ਵਲੋਂ ਗਾਏ  ਗੀਤ ‘ਤੂਤਕ ਤੂਤਕ ਤੂਤੀਆਂ’ ਦਾ ਮੁਖੜਾ ਵੀ ਇਸੇ ਤੋਂ ਲਿਆ ਗਿਆ ਜਾਪਦਾ ਹੈ।

039-2ਤੂਤੀਆਂ ਪੋਸ਼ਟਿਕਤਾ ਨਾਲ਼ ਭਰਪੂਰ ਹੁੰਦੀਆਂ ਹਨ।  ਇਸਦੇ 100 ਗ੍ਰਾਮ ’ਚ 43 ਕਿਲੋਕੈਲੋਰੀ ਊਰਜਾ ਹੁੰਦੀ ਹੈ। ਇਕ ਕਿਲੋ ਤੂਤੀਆਂ ’ਚ 98 ਗ੍ਰਾਮ ਕਾਰਬੋਹਾਈਡ੍ਰੇਟ, 14.4 ਗ੍ਰਾਮ ਪ੍ਰੋਟੀਨ, 3.9 ਗ੍ਰਾਮ ਫੈਟ, ਆਇਰਨ 18.5 ਮਿਲੀਗ੍ਰਾਮ,  ਕੈਲਸ਼ੀਅਮ 390 ਮਿਲੀਗ੍ਰਾਮ, ਮੈਗਨੀਸ਼ੀਅਮ 180 ਮਿਲੀਗ੍ਰਾਮ, ਸੋਡੀਅਮ 100 ਮਿਲੀਗ੍ਰਾਮ, ਪੋਟਾਸ਼ੀਅਮ 1940 ਮਿਲੀਗ੍ਰਾਮ, ਸੇਲੇਨੀਅਮ 6 ਮਾਇਕ੍ਰੋਗ੍ਰਾਮ ਅਤੇ ਜ਼ਿੰਕ 1.2  ਮਿਲੀਗ੍ਰਾਮ ਹੁੰਦਾ ਹੈ। ਇਹ ਪਾਣੀ ਦਾ ਚੰਗਾ ਸ੍ਰੋਤ ਹੈ। ਇਸ ਵਿੱਚ 87 ਫੀਸਦੀ ਦੇ ਲਗਭਗ ਪਾਣੀ ਹੁੰਦਾ ਹੈ। ਜੋ ਸਰੀਰ ਦੇ ਤਾਪਮਾਨ ਨੂੰ ਸਥਿਰ ਅਤੇ ਕੰਟ੍ਰੋਲ ’ਚ ਰੱਖਦਾ ਹੈ। ਤਸੀਰ ਠੰਢੀ ਹੋਣ ਕਾਰਨ ਇਹ ਮਹਿਦੇ ਦੀ ਗਰਮੀ ਨੂੰ ਦੂਰ ਰੱਖਦਾ ਹੈ।  ਇਹ ਪਿੱਤ ਅਤੇ ਵਾਤਨਾਸ਼ਕ ਮੰਨਿਆ ਜਾਂਦਾ ਹੈ।  

ਆਇਰਨ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਹੋਮੋਗਲੋਬਿਨ/ਲਹੂ ਬਣਾਉਣ ਵਿੱਚ ਮਦਦਗਾਰ ਹੈ। ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਹੋਣ ਕਾਰਨ ਇਹ ਵਧਦੇ ਬੱਚਿਆ ਲਈ ਜ਼ਿਆਦਾ ਚੰਗਾ ਹੈ। ਇਸ ਵਿੱਚੋਂ ਮਿਲਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਦਾ ਹੈ। ਫਾਈਬਰ ਦੀ ਮਿਕਦਾਰ ਚੰਗੀ ਖ਼ਾਸੀ ਹੋਣ ਕਾਰਨ  ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ’ਚ ਵੀ ਆਪਣਾ ਯੋਗਦਾਨ ਪਾਉਦਾ ਹੈ। ਵਿਟਾਮਿਨ ਏ, ਬੀ, ਈ, ਅਤੇ ਕੇ ਦਾ ਵੀ ਇਹ ਇੱਕ ਸ਼ਾਨਦਾਰ ਸ੍ਰੋਤ ਹੈ। ਇਸ ਤਰ੍ਹਾਂ ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ।

ਅੱਜਕਲ੍ਹ ਚਾਹੇ ਤੂਤ ਦੇ ਰੁੱਖ਼ ਬਹੁਤ ਘਟ ਗਏ ਹਨ ਪਰ ਫਿਰ ਵੀ ਇਮਉਨਟੀ ਵਧਾਉਣ ਵਾਲਾ ਅਤੇ ਪੋਸ਼ਕਤਾ ਨਾਲ ਲਬਾਲਬ ਹੋਣ ਕਾਰਨ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕੁਦਰਤ ਵੱਲੋਂ ਫ਼ਲਾਂ ਦੇ ਰੂਪ ’ਚ ਦਿੱਤੇ ਤੋਹਫਿਆਂ ਦਾ ਸਵਾਦ ਚਖਣਾ ਅਤੇ ਆਨੰਦ ਮਾਣਦੇ ਰਹਿਣਾ ਹੈ। ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਹੋਰ ਰੁੱਖਾਂ ਦੇ ਨਾਲ ਤੂਤ ਸ਼ਹਿਤੂਤ ਦੇ ਰੁੱਖ ਵੀ ਲਗਾਏ ਜਾਣ।

ਸੰਜੀਵ ਝਾਂਜੀ, ਜਗਰਾਉ।
ਸੰਪਰਕ : 0 80049 10000


 

        ਗਿਆਨ-ਵਿਗਿਆਨ 2003

  039ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ
ਸੰਜੀਵ ਝਾਂਜੀ, ਜਗਰਾਉ
038ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ
ਸੁਖਵੰਤ ਹੁੰਦਲ
atmanਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ br> ਮੇਘ ਰਾਜ ਮਿੱਤਰ, ਬਰਨਾਲਾ  
vigyan1ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ, ਬਰਨਾਲਾ 
dharaamਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ  
vigiiyanakਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
gagarਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 
sangarshਸੰਘਰਸ਼ ਤੇ ਜ਼ਿੰਦਗੀ
ਮੇਘ ਰਾਜ ਮਿੱਤਰ, ਬਰਨਾਲਾ 
shabadਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ, ਬਰਨਾਲਾ 
afwahਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ, ਬਰਨਾਲਾ
kovoorਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਮੇਘ ਰਾਜ ਮਿੱਤਰ, ਬਰਨਾਲਾ 
brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com