ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ

 

ਆਪਣਾ ਭਾਰਤ ਦੁਨੀਆ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸ ਦੇ ਦੋ ਕਾਰਨ ਹਨ: ਪਹਿਲਾ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਅੰਧਵਿਸ਼ਵਾਸੀ ਹਨ; ਦੂਜਾ ਇਸ ਦੀ ਆਬਾਦੀ ਕਾਫ਼ੀ ਜ਼ਿਆਦਾ ਹੈ। ਇੱਥੇ ਸਮੇਂ-ਸਮੇਂ ਰਹੀਆਂ ਸਰਕਾਰਾਂ ਇਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਵੀ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ ਤਾਂ ਲੋਕਾਂ ਨੇ ਜਾਗ ਪੈਣਾ ਹੈ। ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ। ਜੇ ਆਬਾਦੀ ਵੱਧ ਹੋਵੇਗੀ ਤਾਂ ਅਨਪੜਤਾ ਤੇ ਅੰਧਵਿਸ਼ਵਾਸ ਤਾਂ ਰਹਿਣਗੇ ਹੀ। ਸੋ ਮੌਕਾਪ੍ਰਸਤ ਸਰਕਾਰਾਂ ਨੇ ਤਾਂ ਹਰ ਕੰਮ ਹੀ ਲੋਕ ਵਿਰੋਧੀ ਕਰਨਾ ਹੁੰਦਾ ਹੈ। ਲੋਕਾਂ ਦੀ ਅੰਧਵਿਸ਼ਵਾਸਤਾ ਦਾ ਅੰਦਾਜ਼ਾ ਤੁਸੀਂ ਹੇਠ ਲਿਖੀਆਂ ਘਟਨਾਵਾਂ ਤੋਂ ਹੀ ਲਾ ਸਕਦੇ ਹੋ।

ਕਲਕੱਤੇ ਦੇ ਨਜ਼ਦੀਕੀ ਸ਼ਹਿਰ ਹਾਵੜਾ ਦੇ ਜੈ ਪ੍ਰਕਾਸ਼ ਤਿਵਾੜੀ ਨੂੰ ਸੁਪਨੇ ਵਿੱਚ ‘ਮਾਂ ਸ਼ੇਰਾਂਵਾਲੀ’ ਦੇ ਦਰਸ਼ਨ ਹੋ ਗਏ। ਤਿਵਾੜੀ ਨੇ ਆਪਣੇ ਪਰਿਵਾਰ ਤੇ ਹੋਰ ਲੋਕਾਂ ਨੂੰ ਦੱਸਿਆ, ‘‘ਸ਼ੇਰਾਂਵਾਲੀ ਮਾਂ ਨੇ ਮੈਨੂੰ ਕਿਹਾ ਹੈ ਕਿ ‘ਜੇ ਮੈਂ ਸ਼ੇਰ ਦੇ ਗਲ਼ ਵਿੱਚ ਹਾਰ ਪਾ ਕੇ ਤੇ ਉਸਦੀ ਪਿੱਠ ’ਤੇ ਸਵਾਰੀ ਕਰਕੇ ਬੰਸਰੀ ਬਜਾਵਾਂ ਤਾਂ ਮੈਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ।’’ ਉਸਦੇ ਬਾਪ ਨੇ ਉਸ ਨੂੰ ਰੋਕਣ ਲਈ ਖ਼ੁਦਕੁਸ਼ੀ ਕਰਨ ਤੱਕ ਦੀ ਧਮਕੀ ਦਿੱਤੀ ਤਾਂ ਉਹ ਕਹਿਣ ਲੱਗਿਆ, ‘‘ਤੇਰਾ ਸਸਕਾਰ ਮੈਂ ਆ ਕੇ ਕਰਾਂਗਾ।’’ ਇਸ ਤਰਾਂ ਹੀ ਆਪਣੀ ਪਤਨੀ ਤੇ ਬੱਚਿਆਂ ਨੂੰ ਠੋਕਰ ਮਾਰ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਉਹ ਕਲਕੱਤੇ ਦੇ ਅਲੀਗੜ ਚਿੜੀਆਘਰ ਵਿੱਚ ਪਹੁੰਚ ਗਿਆ। ਚਿੜੀਆਘਰ ਦੇ ਪ੍ਰਬੰਧਕਾਂ ਨੇ ਸ਼ੇਰ ਦੇ ਪਿੰਜਰੇ ਦੇ ਆਲੇ-ਦੁਆਲੇ ਪਾਣੀ ਦੀ ਇੱਕ ਖਾਈ ਤੇ ਲੋਹੇ ਦਾ ਜੰਗਲਾ ਬਣਾਇਆ ਹੋਇਆ ਸੀ। ਇੱਕ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ਫੜ ਕੇ ਦੋਵੇਂ ਜਣੇ ਸ਼ੇਰ ਦੇ ਪਿੰਜਰੇ ਕੋਲ ਪੁੱਜ ਗਏ। ਸ਼ੇਰ ਆਦਮਖੋਰ ਨਹੀਂ ਸੀ। ਉਥੇ ਹਾਜ਼ਰ ਲੋਕਾਂ ਅਨੁਸਾਰ, ਸ਼ੇਰ ਨੇ ਉਨਾਂ ਨੂੰ ਵਾਪਸ ਜਾਣ ਦੇ ਕਈ ਮੌਕੇ ਦਿੱਤੇ, ਪਰ ਜਦੋਂ ਉਹ ਨਾ ਹਟੇ ਤਾਂ ਸ਼ੇਰ ਨੇ ਅਜਿਹਾ ਝਪਟਾ ਮਾਰਿਆ ਕਿ ਤਿਵਾੜੀ ਜੀ ਤਾਂ ਉਥੇ ਹੀ ਦਮ ਤੋੜ ਗਏ ਤੇ ਉਨਾਂ ਦਾ ਮਿੱਤਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜਾ ਪੁੱਜਾ।

ਪੰਜਾਬ ਦੇ ਲੋਕ ਕਿਹੜਾ ਘੱਟ ਅੰਧਵਿਸ਼ਵਾਸੀ ਹਨ? ਇੱਥੋਂ ਦੇ ਪਸ਼ੂ ਵਿਕਸਿਤ ਦੇਸ਼ਾਂ ਦੇ ਪਸ਼ੂਆਂ ਦੇ ਮੁਕਾਬਲੇ ਤੀਜਾ ਹਿੱਸਾ ਦੁੱਧ ਦਾ ਉਤਪਾਦਨ ਹੀ ਕਰਦੇ ਹਨ, ਕਿਉਂਕਿ ਕਿਸੇ ਦਾ ਵੀ ਧਿਆਨ ਪਸ਼ੂਆਂ ਦੇ ਦੁੱਧ ਵਧਾਉਣ ਵਾਲੀਆਂ ਖ਼ੁਰਾਕਾਂ, ਨਸਲਾਂ ਜਾਂ ਵਾਤਾਵਰਣ ਦੀਆਂ ਹਾਲਤਾਂ ਵੱਲ ਨਹੀਂ, ਸਗੋਂ ਧਿਆਨ ਇਸ ਗੱਲ ਵੱਲ ਹੈ ਕਿ ਆਪਣੇ ਗਾਹਕਾਂ ਦੀਆਂ ਜੇਬਾਂ ਅਤੇ ਸਿਹਤਾਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ ਹੈ। ਦੁੱਧ ਉਤਾਰਨ ਲਈ ਪਸ਼ੂਆਂ ਦੇ ਬੇਥਾਹ ਟੀਕੇ ਲਾਏ ਜਾ ਰਹੇ ਹਨ। ਇਹ ਦਵਾਈਆਂ ਮਨੁੱਖਾਂ ਦੇ ਸਰੀਰਾਂ ਵਿੱਚ ਦੁੱਧ ਰਾਹੀਂ ਪੁੱਜ ਜਾਂਦੀਆਂ ਹਨ।

ਦੁਰਾਹੇ ਦੇ ਨਜ਼ਦੀਕੀ ਪਿੰਡ ਘੁਡਾਣੀ ਖੁਰਦ ਦੇ ਭਿੰਦਰ ਨੇ ਪੰਦਰਾਂ ਹਜ਼ਾਰ ਖਰਚ ਕੇ ਨਵੀਂ ਮੱਝ ਖ਼ਰੀਦ ਲਈ। ਅੰਧਵਿਸ਼ਵਾਸੀ ਲੋਕ ਸੋਚਦੇ ਨੇ ਕਿ ਜੇ ਮੱਝ ਦੇ ਅੱਗੇ ਸ਼ਗਨ ਵਜੋਂ ਸੋਨਾ ਰੱਖਿਆ ਜਾਵੇ ਤਾਂ ਮੱਝ ਘਰ ਨੂੰ ਰੰਗ ਭਾਗ ਲਾ ਦਿੰਦੀ ਹੈ। ਇਹ ਸੋਚ ਕੇ ਉਸਨੇ ਆਪਣਾ ਢਾਈ ਤੋਲੇ ਦਾ ਸੋਨੇ ਦਾ ਕੜਾ ਗੁੜ ਦੇ ਨਾਲ ਹੀ ਮੱਝ ਦੀ ਖੁਰਨੀ ਵਿੱਚ ਰੱਖ ਦਿੱਤਾ। ਮੱਝ ਗੁੜ ਦੇ ਨਾਲ ਹੀ ਕੜਾ ਵੀ ਅੰਦਰ ਲੰਘਾ ਗਈ। ਪਰਿਵਾਰ ਦੇ ਮੈਂਬਰ ਕਾਫ਼ੀ ਦਿਨ ਮੱਝ ਦੇ ਦੁੱਧ ਦੀ ਬਜਾਏ ਗੋਹੇ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ਮੱਝ ਨੂੰ ਲਿਜਾ ਕੇ ਐਕਸਰੇ ਕਰਵਾਉਣ ਦੀ ਉਨਾਂ ਦੀ ਸਮਰੱਥਾ ਨਹੀਂ ਸੀ।

ਮੇਰੇ ਦੇਸ਼ ਦੇ ਲੋਕ ਇਹ ਜਾਣਦੇ ਹੀ ਨਹੀਂ ਕਿ ਮਕਾਨ ਇੱਟਾਂ ਪੱਥਰਾਂ ਨਾਲ ਨਹੀਂ ਬਣਦਾ, ਸਗੋਂ ਘਰ ਵਿੱਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਕੁੱਲੀ ਵੀ ਮਹਿਲ ਬਣ ਜਾਂਦੀ ਹੈ, ਨਹੀਂ ਤਾਂ ਸ਼ਾਹੀ ਮਹਿਲ ਵੀ ਸੂਰਾਂ ਦੇ ਵਾੜੇ ਹੀ ਹੋ ਨਿਬੜਦੇ ਹਨ। ਜਿਵੇਂ ਨੇਪਾਲ ਦੇ ਸ਼ਾਹੀ ਮਹਿਲ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ, ਜਿੱਥੇ ਘਰ ਦੇ ਹੀ ਇੱਕ ਮੈਂਬਰ ਨੇ ਪੂਰੇ ਪਰਿਵਾਰ ਨੂੰ ਗੋਲੀ ਮਾਰ ਕੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਸੀ।

ਲੁਧਿਆਣੇ ਦੀ ਇੱਕ ਅਮੀਰ ਬਸਤੀ ਵਿੱਚ ਇੱਕ ਅਮੀਰਜ਼ਾਦੇ ਨੇ ਕਰੋੜਾਂ ਰੁਪਏ ਖ਼ਰਚ ਕੇ ਨਵੀਂ ਕੋਠੀ ਪੁਆਈ। ਲਾਈਲੱਗ ਵਿਅਕਤੀ ਕਿਸੇ ਪੰਡਤ ਜੀ ਕੋਲ ਮਹੂਰਤ ਕਢਾਉਣ ਚਲਿਆ ਗਿਆ। ਪੰਡਤ ਜੀ ਕਹਿਣ ਲੱਗੇ, ‘‘ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਗਊ ਮਾਤਾ ਦਾ ਪ੍ਰਵੇਸ਼ ਕਰਵਾਓ ਤੇ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਉਸਦਾ ਗੋਹਾ ਤੇ ਮੂਤਰ ਵੀ ਕੋਠੀ ਵਿੱਚ ਕਰਵਾਓ।’’ ਗਊ ਨੇ ਪੇਸ਼ਾਬ ਤਾਂ ਸਹਿਜੇ ਹੀ ਕਰ ਦਿੱਤਾ, ਪਰ ਗੋਹਾ ਨਾ ਕੀਤਾ ਤਾਂ ਗਊ ਮਾਲਕ ਨੇ ਸੋਚਿਆ ਕਿ ਪੂਰੇ ਪੈਸੇ ਤਾਂ ਤਦ ਹੀ ਮਿਲਣਗੇ, ਜੇ ਗਾਂ ਗੋਹਾ ਕਰੇਗੀ। ਸਿੱਟੇ ਵਜੋਂ, ਉਸਨੇ ਗਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਜੀਬ ਮਾਹੌਲ ਵਿੱਚ ਗਾਂ ਅਜਿਹਾ ਤ੍ਰਭਕੀ ਕਿ ਉਸਨੇ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਖਿੜਕੀਆਂ ਚਕਨਾਚੂਰ ਕਰ ਦਿੱਤੀਆਂ। ਲੋਕ ਪਰਿਵਾਰ ਵਾਲਿਆਂ ਨੂੰ ਤਸੱਲੀ ਦੇ ਰਹੇ ਸਨ ਕਿ ਇਹ ਸ਼ਗਨ ਹੋਰ ਵੀ ਚੰਗਾ ਹੋਇਆ ਹੈ।

ਠੱਗਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ। ਇੱਕ ਪਾਸੇ, ਅਰਬਾਂ ਰੁਪਏ ਦੇ ਮਾਲਕ ਵੀ ਵੱਡੀਆਂ-ਵੱਡੀਆਂ ਠੱਗੀਆਂ ਮਾਰ ਰਹੇ ਹਨ, ਦੂਜੇ ਪਾਸੇ, ਤੁਹਾਨੂੰ ਕੁੱਝ ਗ਼ਰੀਬ ਵਿਅਕਤੀ ਵੀ ਆਪਣੇ ਪੇਟ ਦੀ ਖ਼ਾਤਰ ਲੋਕਾਂ ਦੀਆਂ ਜੇਬਾਂ ਕੁਤਰਦੇ ਨਜ਼ਰ ਪੈ ਜਾਣਗੇ। ਸਾਂਈ ਬਾਬੇ ਦੀ ਉਦਾਹਰਣ ਹੀ ਲੈ ਲਵੋ। ਜੇ ਉਸਦੇ ਟਰੱਸਟ ਦੀ ਸੰਪਤੀ ਵੇਚਣੀ ਹੋਵੇ ਤਾਂ ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਨੂੰ ਦੋ-ਦੋ ਕਰੋੜ ਰੁਪਏ ਦੀ ਰਾਸ਼ੀ ਆ ਜਾਵੇਗੀ, ਜਿਸ ਨਾਲ ਹਰ ਪਿੰਡ ਵਿੱਚ ਹਸਪਤਾਲ ਸਕੂਲ ਤੇ ਕਮਿਉਨਿਟੀ ਸੈਂਟਰ ਬਣ ਸਕਦੇ ਹਨ ਤੇ ਹਰ ਪਿੰਡ, ਵਧੀਆ ਸੜਕਾਂ ਨਾਲ ਜੁੜਿਆ ਹੋਵੇਗਾ। ਸਾਂਈ ਬਾਬੇ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਚਾਚੇ ਰਾਜੂ ਤੋਂ ਕੁੱਝ ਅਜਿਹੇ ਟਰਿਕ ਸਿੱਖ ਲਏ, ਜਿਨਾਂ ਦੀ ਵਰਤੋਂ ਕਰਕੇ ਉਹ ਕਰੋੜਾਂ ਚੇਲਿਆਂ ਤੇ ਅਰਬਾਂ ਦੀ ਸੰਪਤੀ ਦਾ ਮਾਲਕ ਬਣ ਗਿਆ। ਉਸਦੇ ਰਹਿ ਚੁੱਕੇ ਵਿਦੇਸ਼ੀ ਚੇਲਿਆਂ ਨੇ ਉਸਦੀਆਂ ਸਮਲਿੰਗਕ ਰੁਚੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਜਾਗਰ ਕੀਤਾ ਹੈ। ਉਸਦੀਆਂ ਕਈ ਚਲਾਕੀਆਂ ਤਰਕਸ਼ੀਲਾਂ ਨੇ ਅਨੇਕਾਂ ਵਾਰ ਫੜੀਆਂ ਹਨ। ਆਪਣੀਆਂ ਚਲਾਕੀਆਂ ਦੇ ਉਜਾਗਰ ਹੋਣ ਕਰਕੇ ਹੀ ਉਸਦੇ ਆਪਣੇ ਬੈੱਡਰੂਮ ’ਚ ਪੰਜ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰ ਭਾਰਤ ਸਰਕਾਰ ਤੇ ਅਦਾਲਤੀ ਕਾਰਵਾਈਆਂ ਵਿੱਚ ਆਪਣਾ ਜ਼ੋਰ ਹੋਣ ਕਰਕੇ ਕੋਈ ਵੀ ਉਸਦਾ ਕੱਖ ਨਾ ਵਿਗਾੜ ਸਕਿਆ।

ਉਸਦੇ ਬਹੁਤ ਸਾਰੇ ਚੇਲੇ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਇਹ ਵਿਸ਼ਵਾਸ ਰੱਖਦੇ ਹਨ 'ਤੇ ਸਮਝਦੇ ਹਨ ਕਿ ਉਸਦੀ ਫੋਟੋ ਵਿੱਚੋਂ ਰਾਖ ਪ੍ਰਗਟ ਹੁੰਦੀ ਹੈ। ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਉਸਦੇ ਇੱਕ ਭਗਤ ਨੂੰ ਇਹ ਰਾਖ ਪ੍ਰਗਟ ਕਰਕੇ ਵੀ ਵਿਖਾਈ ਸੀ। ਅਸਲ ਵਿੱਚ ਲੈਕਟਿਕ ਐਸਿਡ ਇੱਕ ਅਜਿਹਾ ਪਦਾਰਥ ਹੈ, ਜੇ ਇਸ ਨੂੰ ਕਿਸੇ ਫੋਟੋ ਦੇ ਫਰੇਮ ਤੇ ਲਾ ਦਿੱਤਾ ਜਾਵੇ ਤਾਂ ਬਰਸਾਤਾਂ ਦੀ ਰੁੱਤ ਵਿੱਚ ਇਹ ਹਵਾ ਵਿੱਚੋਂ ਨਮੀ ਫੜ ਲੈਂਦਾ ਹੈ, ਜਿਸ ਨਾਲ ਫੋਟੋ ਫਰੇਮ ਵਿੱਚੋਂ ਰਾਖ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਧਵਿਸ਼ਵਾਸੀ ਇਸ ਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ।

ਤੁਸੀਂ ਆਪਣੀ ਸਕੂਲ ਦੀ ਪੜਾਈ ਵਿੱਚ ਪੜਿਆ ਹੋਵੇਗਾ ਕਿ ਜੇ ਆਬਨੂਸ ਦੇ ਡੰਡੇ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਵੇ ਜਾਂ ਕੰਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਰਗੜਿਆ ਜਾਵੇ ਤਾਂ ਇਨਾਂ ਸਾਰੀਆਂ ਚੀਜ਼ਾਂ ਵਿੱਚ ਰਗੜ ਬਿਜਲੀ ਪੈਦਾ ਹੋ ਜਾਂਦੀ ਹੈ। ਤੁਸੀਂ ਇਹ ਘਰੇ ਵੀ ਕਰਕੇ ਵੇਖ ਸਕਦੇ ਹੋ। ਪੈੱਨ ਲੈ ਕੇ ਇਸ ਨੂੰ ਆਪਣੇ ਸਿਰ ਦੇ ਵਾਲਾਂ ਨਾਲ ਰਗੜੋ ਤੇ ਵੇਖੋਗੇ ਕਿ ਪੈੱਨ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਜਾਵੇਗਾ। ਇਹ ਹੋਰ ਕੁੱਝ ਨਹੀਂ, ਤੁਹਾਡੇ ਹੱਥਾਂ ਦੀ ਊਰਜਾ ਨੇ ਪੈੱਨ ਵਿੱਚ ਰਗੜ ਬਿਜਲੀ ਪੈਦਾ ਕਰ ਦਿੱਤੀ ਹੈ। ਮੇਰੇ ਦੇਸ਼ ਦੇ ਲੋਕ ਇਸ ਗੱਲ ਤੋਂ ਡਰ ਰਹੇ ਸਨ।

ਪੰਜਾਬ ਵਿੱਚ ਕਈ ਥਾਈਂ ਸਾਨੂੰ ਅਜਿਹੇ ਲੋਕਾਂ ਤੋਂ ਸਾਧਾਂ ਸੰਤਾਂ ਦੁਆਰਾ ਲੁੱਟੇ ਹੋਏ ਪੈਸੇ ਵਾਪਸ ਕਰਵਾਉਣੇ ਪਏ ਹਨ। ਬਰਨਾਲੇ ਦੀ ਦਾਣਾ ਮੰਡੀ ਤੋਂ ਥੋੜਾ ਜਿਹਾ ਅਗਾਂਹ ਇੱਕ ਗ਼ਰੀਬ ਕਿਸਾਨ ਨੇ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਸਦੀ ਪਤਨੀ ਜਾਂ ਬੇਟੀ ਜਦੋਂ ਆਟਾ ਛਾਣਦੀਆਂ ਤਾਂ ਪਰਾਂਤ ਵਿੱਚੋਂ ਕਰੰਟ ਦੀਆਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਬਰਨਾਲੇ ਦੀ ਇੱਕ ਫੂਡ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਹੀਂ ਸਾਹਿਬ ਮੇਰੇ ਕੋਲ ਉਸ ਪਰਿਵਾਰ ਨੂੰ ਲੈ ਕੇ ਆਏ, ਉਸ ਪਰਿਵਾਰ ਨੇ ਹਜ਼ਾਰਾਂ ਰੁਪਏ, ਪਰਾਂਤ ਵਿੱਚੋਂ ਨਿਕਲਦੀ ਇਕ ਭੂਤ ਕਾਰਨ ਸਾਧਾਂ ਸੰਤਾਂ ਨੂੰ ਖੁਆ ਦਿੱਤੇ ਸਨ। ਜਦੋਂ ਮੈਂ ਜਾ ਕੇ ਉਸ ਪਰਿਵਾਰ ਦੀ ਵਿਥਿਆ ਸੁਣੀ ਤਾਂ ਮੈਂ ਪਰਾਂਤ ਹੇਠਾਂ ਰੱਖੀ ਹੋਈ ਪਲਾਸਟਿਕ ਦੀ ਪੀਪੀ ਨੂੰ ਚੁਕਵਾ ਕੇ ਪਰਾਂਤ ਨੂੰ ਹੇਠਾਂ ਜ਼ਮੀਨ ’ਤੇ ਰਖਵਾ ਦਿੱਤਾ ਤਾਂ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਤੁਰੰਤ ਬੰਦ ਹੋ ਗਈਆਂ। ਗੱਲ ਕੀ ਸੀ, ਛਾਨਣੀ ਨਾਲ ਆਟਾ ਛਾਣਦਿਆਂ ਆਟਾ ਰਗੜ ਖਾਂਦਾ-ਖਾਂਦਾ ਚਾਰਜਿਤ ਹੋ ਜਾਂਦਾ, ਹੇਠਾਂ ਪਲਾਸਟਿਕ ਦੀ ਪੀਪੀ ਰੱਖੀ ਹੋਣ ਕਾਰਨ ਉਹ ਕਰੰਟ ਜ਼ਮੀਨ ਵਿੱਚ ਨਾ ਜਾਂਦਾ। ਹੁਣ ਸਾਡੇ ਪੀਪੀ ਚੁਕਵਾ ਦੇਣ ਕਾਰਨ ਪਰਾਂਤ ਵਿੱਚੋਂ ਇਕੱਠੀ ਹੋਈ ਰਗੜ ਬਿਜਲੀ ਜ਼ਮੀਨ ਵਿੱਚ ਜਾਣ ਲੱਗ ਪਈ।

ਇਸ ਤਰਾਂ ਹੀ ਇੱਕ ਦਿਨ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਇੱਕ ਵਿਅਕਤੀ ਦੰਦਾ ਦਾ ਘਰੇ ਬਣਾਇਆ ਹੋਇਆ ਮੰਜਨ ਹੀ ਲੋਕਾਂ ਨੂੰ ਵੇਚਣ ਦੀ ਖ਼ਾਤਰ ਉਨਾਂ ਨੂੰ ਦੰਦਾਂ ਵਿੱਚੋਂ ਕੀੜੇ ਕੱਢ ਕੇ ਵਿਖਾ ਰਿਹਾ ਸੀ। ਉਹ ਜਦੋਂ ਵੀ ਕਿਸੇ ਵਿਅਕਤੀ ਦੇ ਮੂੰਹ ਵਿੱਚ ਇੱਕ ਸਿਲਾਈ ਪਾਉਂਦਾ ਤਾਂ ਉਸ ਨਾਲ ਇੱਕ-ਦੋ ਕੀੜੇ ਚਿੰਬੜੇ ਹੁੰਦੇ। ਇਨਾਂ ਕੀੜਿਆਂ ਦੇ ਕਈ ਕਈ ਟੰਗਾਂ ਵੀ ਖੜੀਆਂ ਨਜ਼ਰ ਆਉਂਦੀਆਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਦੰਦਾਂ ਵਿੱਚ ਟੰਗਾਂ ਵਾਲੇ ਕੀੜੇ ਨਹੀਂ ਹੁੰਦੇ, ਸਗੋਂ ਇਹ ਤਾਂ ਬੈਕਟੀਰੀਆ ਹੁੰਦਾ ਹੈ, ਜੋ ਨੰਗੀ ਅੱਖ ਨਾਲ ਨਜ਼ਰ ਆ ਹੀ ਨਹੀਂ ਸਕਦਾ। ਜਦੋਂ ਮੈਂ ਉਸ ਬੱਸ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਦੱਸਿਆ ਤੇ ਵਿਖਾਇਆ ਕਿ ਉਹ ਦੀਆਂ ਸਿਲਾਈਆਂ ਨਾਲ ਇੱਕ-ਦੋ ਉਟਾਕਣ ਦੇ ਬੀਜ ਚੰਬੇੜ ਲੈਂਦਾ ਹੈ ਤੇ ਇਨਾਂ ਬੀਜਾਂ ਦੀ ਇੱਕ ਸਿਫ਼ਤ ਹੁੰਦੀ ਹੈ ਕਿ ਗਿੱਲੇ ਹੋ ਕੇ ਇਸ ਬੀਜ ਦਾ ਮੂੰਹ ਖੁੱਲ ਜਾਂਦਾ ਹੈ। ਇਸ ਵਿੱਚ ਕੁੱਝ ਨਿੱਕੇ-ਨਿੱਕੇ ਵਾਲ ਖੜੇ ਹੋ ਜਾਂਦੇ ਹਨ, ਜੋ ਟੰਗਾਂ ਵਾਲੇ ਕੀੜੇ ਦੀ ਤਰਾਂ ਨਜ਼ਰ ਆਉਂਦੇ ਹਨ।

ਤਰਕਸ਼ੀਲ ਲਹਿਰ ਦੇ ਇਕੱਤੀ ਵਰਿਆਂ ਦੌਰਾਨ ਮੈਂ ਅਜਿਹੇ ਅਨਪੜ ਲੋਕਾਂ ਨੂੰ ਵੀ ਵੇਖਿਆ ਹੈ, ਜਿਨਾਂ ਨੇ ਵਿਗਿਆਨਕ ਸੋਚ ਅਪਣਾ ਕੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਮੈਂ ਅਜਿਹੇ ਪੜੇ-ਲਿਖੇ ਲੋਕਾਂ ਨੂੰ ਵੀ ਬੇਵਕੂਫ਼ ਬਣਦਿਆਂ ਤੱਕਿਆ ਹੈ। ਇਸ ਦੀ ਇੱਕ ਉਦਾਹਰਣ ਹਰਿਆਣੇ ਦੀ ਤਹਿਸੀਲ ਗੂਹਲਾ ਦੇ ਐਸ. ਡੀ. ਐਮ. ਦੀ ਹੈ। ਇਹ ਵਿਅਕਤੀ ਬਾਰਾਂ ਅਗਸਤ ਦੀ ਰਾਤ ਨੂੰ 9 ਵਜੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਿੰਡ ਧੀਡਲ ਵਿਖੇ ਨੰਗੇ ਪੈਰੀਂ ਪਹੁੰਚਿਆ ਅਤੇ ਮੰਤਰ ਪੜਨ ਲੱਗਿਆ। ਇਸ ਤੋਂ ਬਾਅਦ ਉਸ ਨੇ ਕੱਪੜੇ ਵਿੱਚ ਲਪੇਟੀਆਂ ਸੱਤ ਪੱਤਰੀਆਂ 400 ਗ੍ਰਾਮ ਨਿੰਬੂ ਅਤੇ ਖੱਮਣੀ ਵਿੱਚ ਲਪੇਟਿਆ ਹੋਇਆ ਇੱਕ ਨਾਰੀਅਲ ਖੂਹ ਵਿੱਚ ਸੁੱਟ ਦਿੱਤਾ। ਉਹ ਨੂੰ ਇਹ ਕਾਰਾ ਕਰਦੇ ਹੋਏ ਕੁੱਝ ਪੇਂਡੂ ਲੋਕਾਂ ਨੇ ਵੇਖ ਲਿਆ। ਦੇਖਦੇ ਹੀ ਦੇਖਦੇ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਉਨਾਂ ਨੇ ਇਸ ਅਧਿਕਾਰੀ ਨੂੰ ਘੇਰ ਲਿਆ ਅਤੇ ਪੁਲਿਸ ਵੀ ਬੁਲਾ ਲਈ ਗਈ। ਪੇਂਡੂ ਲੋਕਾਂ ਦਾ ਕਹਿਣਾ ਸੀ ਕਿ ਇਸ ਅਧਿਕਾਰੀ ਨੇ ਸਾਡੇ ਖੂਹ ਦਾ ਪਾਣੀ ਅਸ਼ੁੱਧ ਕਰ ਦਿੱਤਾ ਹੈ। ਕੁੱਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਐਸ. ਡੀ. ਐਮ. ਹਰਿਆਣਾ ਸਿਵਲ ਸਰਵਿਸ ਤੋਂ ਤਰੱਕੀ ਪਾ ਕੇ ਇੰਡੀਅਨ ਐਡਮਿਨੀਸਟ੍ਰੇਸ਼ਨ ਸਰਵਿਸਿਜ਼ ਦੀ ਤਰੱਕੀ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੱਕ ਤਾਂਤਰਿਕ ਦੇ ਕਹਿਣ ’ਤੇ ਅਜਿਹਾ ਕੁੱਝ ਕੀਤਾ। ਹੁਣ ਪਿੰਡ ਵਾਲੇ ਚਾਹੁੰਦੇ ਸਨ ਕਿ ਇਸ ਖੂਹ ਦਾ ਪਾਣੀ ਬਦਲਿਆ ਜਾਵੇ ਤੇ ਸਭ ਤੋਂ ਪਹਿਲਾਂ ਇਸੇ ਅਧਿਕਾਰੀ ਨੂੰ ਪਿਲਾਇਆ ਜਾਵੇ। ਟੂਣੇ ਦੀ ਨਾ ਤਾਂ ਇਹ ਪਹਿਲੀ ਘਟਨਾ ਹੈ, ਨਾ ਹੀ ਆਖ਼ਰੀ। ਸੁਆਲ ਤਾਂ ਇਹ ਖੜਾ ਹੁੰਦਾ ਹੈ ਕਿ ਇੱਕ ਪੜੇ-ਲਿਖੇ ਇਨਸਾਨ ਨੂੰ ਕੁੱਝ ਤਾਂਤਰਿਕ ਬੇਵਕੂਫ਼ ਕਿਵੇਂ ਬਣਾ ਜਾਂਦੇ ਹਨ। ਇਸ ਅਧਿਕਾਰੀ ਨੇ ਇਹ ਬਿਲਕੁਲ ਵੀ ਨਾ ਸੋਚਿਆ ਕਿ ਖੂਹ ਵਿੱਚ ਸੁੱਟੀਆਂ ਹੋਈਆਂ ਕੁੱਝ ਚੀਜ਼ਾਂ ਉਸ ਦੀ ਤਰੱਕੀ ਕਿਵੇਂ ਕਰਵਾਉਣਗੀਆਂ ਜਾਂ ਮੀਂਹ ਕਿਵੇਂ ਪਵਾਉਣਗੀਆਂ, ਜਿਵੇਂ ਕਿ ਇਸ ਅਧਿਕਾਰੀ ਨੇ ਕਬੂਲ ਕੀਤਾ ਹੈ।

ਤਰਕਸ਼ੀਲ ਸੁਸਾਇਟੀ ਦੇ ਕੁੱਝ ਮੈਂਬਰਾਂ ਨੂੰ ਇੱਕ ਅਜੀਬ ਕੇਸ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਦੂਸਰੇ ਪਿੰਡ ਦੇ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਛੋਟੇ ਭਰਾ ਨੇ ਸ਼ਰਾਬ ਪੀਣ ਲਈ ਕੁੱਝ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਿਆ, ‘‘ਮੇਰੇ ਵਿੱਚ ਕਾਕੋਜੀ (ਪਿਤਾ ਜੀ) ਦੀ ਰੂਹ ਆਉਂਦੀ ਹੈ, ਜੋ ਮੈਨੂੰ ਦਾਰੂ ਪੀਣ ਲਈ ਮਜਬੂਰ ਕਰਦੀ ਹੈ।’’ ਉਸਦਾ ਵੱਡਾ ਭਰਾ ਉਸ ਤੋਂ ਵੱਧ ਅੰਧਵਿਸ਼ਵਾਸੀ ਸੀ। ਉਸ ਵਿੱਚ ਵੀ ਦੇਖਾ ਦੇਖੀ ਕਾਕੋ ਜੀ ਦੀ ਰੂਹ ਆਉਣ ਲੱਗ ਪਈ। ਉਸ ਦੀ ਘਰਵਾਲੀ ਨੇ ਆਪਣੇ ਪਤੀ ਤੋਂ ਹੀ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸ ਤੋਂ ਦੂਰ ਰਹਿਣ ਲੱਗੀ। ਘਰਵਾਲਾ ਜਦੋਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਲਈ ਆਖੇ ਤਾਂ ਉਹ ਕਹਿ ਦਿੰਦੀ, ‘‘ਥਾਰੇ ਮੇਂ ਤੋਂ ਕਾਕੋ ਜੀ ਆਵੇਂ। ਹਮੇ ਸ਼ਰਮ ਆਵੇ, ਹਮ ਕਿਆ ਕਰੇਂ।’’ ਇਸ ਤਰਾਂ ਸਥਿਤੀ ਹੋਰ ਵੀ ਕਾਫ਼ੀ ਗੰਭੀਰ ਹੋ ਗਈ। ਸੁਸਾਇਟੀ ਦੇ ਮੈਂਬਰਾਂ ਨੇ ਕਾਫ਼ੀ ਯਤਨ ਕਰਕੇ ਉਸ ਪਰਿਵਾਰ ਨੂੰ ਠੀਕ ਰਾਹ ’ਤੇ ਲਿਆਂਦਾ।

ਕਈ ਵਾਰ ਰੀਤੀ-ਰਿਵਾਜ਼ਾਂ, ਧਾਰਮਿਕ ਮਾਨਤਾਵਾਂ ਅਤੇ ਵਿਆਹ-ਸ਼ਾਦੀ ਦੇ ਮੌਕੇ ਤੇ ਲੜਕਾ-ਲੜਕੀ ਪਰਿਵਾਰ ਲਈ ਦੁਬਿਧਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਦੁਵਿਧਾਪੂਰਨ ਸਥਿਤੀ ਦੇ ਹੂ-ਬ-ਹੂ ਹੋ ਮੁੰਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਪਰਤੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੁੰਬਈ ਦੇ ਇੱਕ ਉਪ ਨਗਰ ਵਿੱਚ ਲਗਨ ਮੰਡਪ ਵਿੱਚ ਬੈਠੇ ਲੜਕਾ-ਲੜਕੀ ਅਤੇ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਹੋਸ਼ ਉਸ ਵੇਲੇ ਉੱਡ ਗਏ, ਜਦੋਂ ਪੰਡਤ ਜੀ ਨੇ ਇਨਾਂ ਨੂੰ ਫੇਰਿਆਂ ਤੋਂ ਪਹਿਲਾਂ ਲੜਕੀ ਦੇ ਹੱਥੋਂ ਗਊ ਦਾਨ ਦੀ ਰਸਮ ਅਦਾ ਕਰਨ ਨੂੰ ਕਿਹਾ। ਲੜਕਾ-ਲੜਕੀ ਦੇ ਪਰਿਵਾਰ ਨੇ ਗਊ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲਗਨ ਮੰਡਪ ਤੱਕ ਗਊ ਲਿਆਉਣਾ ਸੰਭਵ ਨਹੀਂ ਸੀ, ਕਿਉਂਕਿ ਬਿਲਡਿੰਗ ਦੀ ਲਿਫਟ ਦਾ ਆਕਾਰ ਉਸਦੇ ਮਾਪ ਦਾ ਨਹੀਂ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਰਿਸ਼ਤੇਦਾਰਾਂ ਲਈ ਅਸੁਵਿਧਾ ਦੀ ਸਥਿਤੀ ਬਣ ਗਈ ਕਿਉਂਕਿ ਹਿੰਦੂ ਮਾਨਤਾਵਾਂ ਅਨੁਸਾਰ, ਇੱਕ ਵਾਰ ਲੜਕਾ-ਲੜਕੀ ਦੇ ਲਗਨ ਮੰਡਪ ਵਿੱਚ ਬੈਠਣ ਦੇ ਬਾਅਦ ਉਨਾਂ ਨੂੰ ਉਦੋਂ ਤੱਕ ਨਹੀਂ ਉਠਾਇਆ ਜਾ ਸਕਦਾ ਜਦੋਂ ਤੱਕ ਫੇਰਿਆ ਦੀ ਰਸਮ ਅਦਾ ਨਾ ਹੋ ਜਾਵੇ। ਇਸ ਦੁਬਿਧਾ ਵਿੱਚ ਇੱਕ ਰਿਸ਼ਤੇਦਾਰ ਨੇ ਸਮੱਸਿਆ ਦੇ ਹੱਲ ਲਈ ਰਾਹ ਕੱਢਦੇ ਹੋਏ ਤੁਰੰਤ ਗਊ ਦੀ ਹੇਠਾਂ ਜਾ ਕੇ ਮੋਬਾਈਲ ਨਾਲ ਫੋਟੋ ਖਿੱਚੀ ਅਤੇ ਪੰਡਤ ਦੇ ਸਾਹਮਣੇ ਰੱਖ ਦਿੱਤੀ। ਪੰਡਤ ਨੇ ਵੀ ਗਊ ਦਾਨ ਲੈ ਕੇ ਅਤੇ ਤਥਾਅਸਤੂ ਕਹਿੰਦੇ ਹੋਏ ਮੋਬਾਈਲ ਜੇਬ ਵਿੱਚ ਪਾ ਲਿਆ ਅਤੇ ਫੇਰੇ ਸੰਪੰਨ ਕਰਵਾਏ। ਇਸ ਤੋਂ ਬਾਅਦ ਪੰਡਤ ਜੀ ਮੋਬਾਈਲ ਵਿੱਚ ਫੋਟੋ ਅਤੇ ਗਊ ਲੈ ਕੇ ਚੱਲ ਪਏ। ਮੋਬਾਈਲ ਫੋਨ ਲੜਕੀ ਪੱਖ ਦੇ ਇੱਕ ਰਿਸ਼ਤੇਦਾਰ ਦਾ ਸੀ, ਜੋ ਕਿ ਕਾਫ਼ੀ ਮਹਿੰਗਾ ਸੀ। ਇਸ ਦੇ ਬਾਅਦ ਡੋਲੀ ਦੀ ਵਿਦਾਈ ਤੱਕ ਪੰਡਤ ਜੀ ਨੂੰ ਲੱਭਿਆ ਗਿਆ। ਪਰ ਉਹ ਦੂਸਰੇ ਉਪ ਨਗਰ ਤੋਂ ਆਏ ਸਨ, ਜਿਸ ਕਾਰਨ ਉਨਾਂ ਨੂੰ ਲੱਭ ਸਕਣਾ ਮੁਸ਼ਕਲ ਸੀ। ਇਸ ਲਈ ਲੜਕੀ ਵਾਲਿਆਂ ਨੂੰ ਮੋਬਾਈਲ ਦੀ ਕੀਮਤ ਵੀ ਅਦਾ ਕਰਨੀ ਪੈਣੀ ਸੀ।

ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਭਾਰਤ ਤੇ ਪੰਜਾਬ ਸਰਕਾਰ ਦੀ ਹੈ। ਪਰ ਇਹ ਦੋਵੇਂ ਸਰਕਾਰਾਂ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ ਦੀਆਂ ਖੁੱਡਾਂ ਵਿੱਚ ਧੱਕ ਰਹੇ ਹਨ। ਜਿਸ ਦੇਸ਼ ਵਿੱਚ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ, ਉਸ ਦੇਸ਼ ਦੇ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?

 
23/10/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

  ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com