ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ

 

ਇੰਗਲੈਂਡ ਦੇ ਭੌਤਿਕ ਵਿਗਿਆਨੀ ਡਾ. ਸਟੀਫਨ ਹਾਕਿੰਗ ਨੂੰ 21 ਸਾਲ ਦੀ ਉਮਰ ਵਿਚ ਹੀ ਇੱਕ ਅਜਿਹੀ ਦਿਮਾਗੀ ਬਿਮਾਰੀ ਹੋ ਗਈ ਸੀ ਜਿਸਨੂੰ ਮੀਓਟਰੋਟ ਲੇਟਰਲ ਸਕਲੈਰੋਸਿਸ  ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਸ ਬਿਮਾਰੀ ਵਾਲਾ ਰੋਗੀ ਪੰਜ ਸਾਲਾਂ ਵਿੱਚ ਹੀ ਖਤਮ ਹੋ ਜਾਂਦਾ ਹੈ ਪਰ ਹਾਕਿੰਗ ਨੇ ਜ਼ਿੰਦਗੀ ਬਤੀਤ ਹੀ ਨਹੀਂ ਕੀਤੀ ਸਗੋਂ ਅਪੰਗਤਾ ਨੂੰ ਮਖੌਲ ਕੀਤਾ ਹੈ। ਅੱਜ ਉਹ ਦੁਨੀਆਂ ਦੇ ਸਭ ਤੋਂ ਵੱਧ ਪ੍ਰਸਿੱਧ ਵਿਗਿਆਨਕਾਂ ਵਿੱਚੋਂ ਇੱਕ ਹੈ। 1960 ਵਿੱਚ ਉਸਨੇ ਪੈਨਰੋਜ਼ ਨਾਲ ਮਿਲਕੇ ਬਲੈਕ ਹੋਲਕਾਂ ਦੇ ਰਹੱਸਾਂ ਨੂੰ ਗਣਿਤਕ ਫਾਰਮੂਲਿਆਂ ਰਾਹੀਂ ਹੱਲ ਕਰਨ ਦਾ ਯਤਨ ਕੀਤਾ। 1973 ਵਿੱਚ ਉਸਨੇ ਆਈਨਸਟਾਈਨ ਦੇ ਰੇਲੇਟਵਿਟੀ ਦੇ ਸਿਧਾਂਤ ਨੂੰ ਕੁਆਂਟਮ ਮਕੈਨਿਜ਼ਮ ਵਿੱਚ ਲਾਗੂ ਕਰਨ ਦੀ ਕੋਸਿ਼ਸ਼ ਕੀਤੀ। ਉਸਨੇ ਸਿੱਧ ਕੀਤਾ ਕਿ ਬਲੈਕ ਹੋਲ ਪੂਰੀ ਤਰ੍ਹਾਂ ਕਾਲੇ ਨਹੀਂ ਹਨ ਸਗੋਂ ਇਨ੍ਹਾਂ ਵਿੱਚੋਂ ਵੀ ਤਾਪ ਕਿਰਨਾਂ ਲੀਕ ਹੋ ਸਕਦੀਆਂ ਹਨ ਆਖਰਕਾਰ ਇਹ ਵੀ ਖ਼ਤਮ ਹੋ ਜਾਂਦੇ ਹਨ। 1988 ਵਿੱਚ ਸਾਧਾਰਣ ਜਨਤਾ ਨੂੰ ਬ੍ਰਹਿਮੰਡ ਬਾਰੇ ਸਮਝਾਉਣ ਲਈ ਉਸਨੇ ਇੱਕ ਕਿਤਾਬ ਲਿਖੀ ਜਿਸਦਾ ਨਾਂ ‘ਸਮੇਂ ਦਾ ਸੰਖੇਪ ਇਤਿਹਾਸ’ ਸੀ। ਇਸ ਕਿਤਾਬ ਦੀਆਂ ਇੱਕ ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਦੋ ਸਾਲ ਇਹ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਰਹੀ।

69 ਸਾਲਾਂ ਦੀ ਉਮਰ ਵਿੱਚ ਅੱਜ ਉਹ ਆਪਣੇ ਵਾਲੀ ਬਿਮਾਰੀ ਨਾਲ ਜਿਉਂਦੇ ਰਹਿਣ ਵਾਲੇ ਵਿਅਕਤੀਆਂ ਵਿੱਚੋਂ ਸਭ ਤੋਂ ਲੰਬੀ ਉਮਰ ਦਾ ਹੈ। ਅੱਜ ਵੀ ਉਹ ਆਪਣੇ ਕੰਪਿਊਟਰ ਦੀ ਸਹਾਇਤਾ ਨਾਲ ਹੀ ਬੋਲ ਸਕਦਾ ਹੈ,

ਲੂਸੀ ਹਾਕਿੰਗ ਉਸਦੀ 40 ਸਾਲਾਂ ਧੀ ਹੈ। ਦਸ ਸੁਆਲ ਉਸਨੂੰ ਭੇਜੇ ਗਏ। ਉਸਨੇ ਇਹ ਸੁਆਲ ਆਪਣੇ ਪਿਤਾ ਨੂੰ ਪੜ ਕੇ ਸੁਣਾਏ। ਹਾਕਿੰਗ ਨੇ ਉਨ੍ਹਾਂ ਦਾ ਜੁਆਬ ਦਿੱਤਾ।

ਪੈਨ ਸਟਾਕਿੰਗ : ਡਾ. ਹਾਕਿੰਗ, ਤੁਹਾਡਾ ਧੰਨਵਾਦ ਤੁਸੀਂ ਟਾਈਮਜ ਮੈਗਜ਼ੀਨ ਲਈ ਸਮਾਂ ਕੱਢਿਆ। ਤੁਸੀਂ ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹੋ?

ਸਟੀਫਨ : ਮੈਂ ਸਵੇਰੇ ਸੰਦੇਹਾ ਉੱਠਦਾ ਹਾਂ ਅਤੇ ਆਪਣੇ ਦਫ਼ਤਰ ਜਾਂਦਾ ਹੈ ਉੱਥੇ ਮੈਂ ਆਪਣੇ ਸਾਥੀਆਂ ਅਤੇ ਕੈਂਬਰਿਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਕੰਮ ਕਰਦਾ ਹਾਂ। ਈ ਮੇਲ ਰਾਹੀਂ ਮੈਂ ਪੂਰੀ ਦੁਨੀਆਂ ਦੇ ਵਿਗਿਆਨਕਾਂ ਨਾਲ ਸੰਪਰਕ ਕਰਦਾ ਹਾਂ।

ਬੇਸ਼ੱਕ ਮੇਰੀ ਅਪਾਹਜਤਾ ਕਾਰਨ ਮੈਨੂੰ ਸਹਿਯੋਗੀ ਦੀ ਲੋੜ ਹੁੰਦੀ ਹੈ। ਪਰੰਤੂ ਮੈਂ ਆਪਣੀਆਂ ਸੀਮਤਾਈਆਂ ਦੇ ਬਾਵਜੂਦ ਇੱਕ ਭਰਪੂਰ ਜ਼ਿੰਦਗੀ ਜਿਉਣ ਦਾ ਯਤਨ ਕੀਤਾ ਹੈ। ਮੈਂ ਐਂਟਰਾਟਿਕਾ ਤੋਂ ਲੈ ਕੇ ਜੀਰੋ ਗੁਰੂਤਾ ਤੱਕ ਸਾਰੀ ਦੁਨੀਆ ਘੁੰਮੀ ਹੈ। ਸ਼ਾਇਦ ਕਿਸੇ ਦਿਨ ਮੈਂ ਪੁਲਾੜ ਵਿੱਚ ਵੀ ਜਾਵਾਂਗਾ।

ਪ੍ਰਸ਼ਨ : ਪੁਲਾੜ ਦੀ ਗੱਲ ਚੱਲੀ ਹੈ। ਇਸੇ ਹਫ਼ਤੇ ਦੇ ਸ਼ੁਰੂ ਵਿਚ ਤੁਹਾਡੀ ਧੀ ਲੂਸੀ ਅਤੇ ਐਰੀਜੋਨਾ ਯੂਨੀਵਰਸਿਟੀ ਦੇ ਭੌਤਿਕ ਵਿਗਿਆਨੀ ਪਾਲ ਡੇਵੀਜ ਨੇ ਕਿਹਾ ਕਿ ਬਾਹਰਲੀਆਂ ਸਭਿਆਤਾਵਾਂ ਨਾਲ ਸੰਪਰਕ ਕਰਨਾ ਮਨੁੱਖ ਜਾਤੀ ਲਈ ਚੰਗਾ ਨਹੀਂ। ਕੀ ਤੁਸੀਂ ਲੂਸੀ ਨੂੰ ਇਹ ਨਹੀਂ ਸੀ ਕਿਹਾ?

ਸਟੀਫਨ : ਪਹਿਲਾ ਮੈਂ ਇਹ ਕਿਹਾ ਸੀ ਕਿ ਐਲੀਅਨਜ  ਨਾਲ ਸੰਪਰਕ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਉਹ ਪਤਾ ਨਹੀਂ ਸਾਥੋਂ ਕਿੰਨਾ ਕੁ ਜਿ਼ਆਦਾ ਐਡਵਾਂਸ  ਹੋਣਗੇ। ਸਾਡੀ ਸਭਿਅਤਾ ਉਨ੍ਹਾਂ ਦੇ ਮੁਕਾਬਲੇ ਟਿਕ ਨਹੀਂ ਸਕੇਗੀ। ਕਲਪਨਾ ਕਰੋ ਕਿ ਐਲੀਅਨਜ ਪਹਿਲਾ ਹੀ ਸਾਡੇ ਨਾਲ ਸੰਪਰਕ ਕਰ ਚੁੱਕੇ ਹਨ ਅਤੇ ਅਸੀਂ ਜੁਆਬ ਦੇਣਾ ਹੈ।

ਮੈਂ ਸਮਝਦਾ ਹਾਂ ਕਿ ਅਜਿਹੇ ਸੁਆਲ ਵਿਦਿਆਰਥੀਆਂ ਨੂੰ ਕਰਨੇ ਚਾਹੀਦੇ ਹਨ। ਇਸਦਾ ਮਤਲਬ ਹੈ ਕਿ ਵਿਦਿਆਰਥੀ ਇਹ ਜਾਣਨ ਕਿ ਅਸੀਂ ਕੌਣ ਹਾਂ ਅਤੇ ਅਸੀਂ ਕੀ ਕੀਤਾ ਹੈ?

ਪੇਨ ਸਟਾਕਿੰਗ : ਮੇਰੇ ਇਹ ਸੁਆਲ ਪੁੱਛਣ ਦਾ ਮਤਲਬ ਤੁਹਾਡੀ ਬੇਇੱਜ਼ਤੀ ਕਰਨਾ ਨਹੀਂ। ਏ. ਐਲ. ਐਸ. ਬਿਮਾਰੀ ਦੇ ਕੁਝ ਮਾਹਰਾਂ ਦਾ ਖਿਆਲ ਹੈ ਕਿ ਤੁਹਾਨੂੰ ਇਹ ਬਿਮਾਰੀ ਨਹੀਂ। ਨਹੀਂ ਤਾਂ ਤੁਸੀਂ ਹੁਣ ਤੱਕ ਐਨਾ ਚੰਗਾ ਜੀਵਨ ਬਤੀਤ ਨਹੀਂ ਸੀ ਕਰ ਸਕਦੇ। ਤੁਸੀਂ ਇਸ ਕਿਸਮ ਦੇ ਵਿਚਾਰਾਂ ਨਾਲ ਕਿਵੇਂ ਨਜਿੱਠਦੇ ਹੋ?

ਹੋ ਸਕਦਾ ਹੈ ਮੈਨੂੰ ਉਹ ਮੋਟਰ ਨਿਉਰਾਨ ਡਿਜੀਜ ਨਾ ਹੋਵੇ ਜੋ ਦੋ ਤਿੰਨ ਸਾਲਾਂ ਵਿੱਚ ਬੰਦੇ ਨੂੰ ਖਤਮ ਕਰ ਦਿੰਦੀ ਹੈ। ਇੱਕ ਗੱਲ ਜ਼ਰੂਰ ਹੈ ਕਿ ਮੈਂ ਚੰਗੀ ਨੌਕਰੀ ਕਰਦਾ ਹਾਂ ਤੇ ਮੇਰੀ ਦੇਖਭਾਲ ਵੀ ਬਹੁਤ ਵਧੀਆ ਢੰਗ ਨਾਲ ਹੋ ਰਹੀ ਹੈ। ਬੀਮਾਰੀ ਬਾਰੇ ਮੈਂ ਕੋਈ ਚੰਗਾ ਰਵੱਈਆ ਨਹੀਂ ਰੱਖਦਾ ਪਰ ਮੈਨੂੰ ਇਸ ਨੇ ਆਪਣੇ ਆਪ ਨੂੰ ਤਰਸਯੋਗ ਬਣਾਉਣਾ ਨਹੀਂ ਸਿਖਾਇਆ। ਮੈਂ ਇਹ ਬਿਮਾਰੀ ਹੋਣ ਤੋਂ ਪਹਿਲਾ ਵਾਲੀਆਂ ਹਾਲਤਾਂ ਨਾਲੋਂ ਜਿ਼ਆਦਾ ਖੁਸ਼ ਹਾਂ ਕਿਉਂਕਿ ਮੈਂ ਸਿਧਾਂਤਕ ਭੌਤਿਕ ਵਿਗਿਆਨ ਤੇ ਕੰਮ ਕਰ ਰਿਹਾ ਹਾਂ ਜਿਸ ਲਈ ਇਹ ਬਿਮਾਰੀ ਵੱਡੀ ਰੁਕਾਵਟ ਨਹੀਂ।

ਪੇਨ ਸਟਾਕਿੰਗ : ਜਿਨ੍ਹਾਂ ਨੂੰ ਇਹ ਬਿਮਾਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?

ਸਟੀਫਨ : ਉਨ੍ਹਾਂ ਅਪਾਹਜ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਉਹ ਕੰਮ ਕਰਨ ਜਿਸ ਵਿੱਚ ਉਨ੍ਹਾਂ ਦੀ ਅਪਾਹਜਤਾ ਕੋਈ ਅੜਿੱਕਾ ਨਾ ਬਣਦੀ ਹੋਵੇ। ਉਨ੍ਹਾਂ ਅੰਕੜਿਆਂ ਤੇ ਅਫਸੋਸ ਨਾ ਕਰੋ ਜੋ ਇਸ ਵਿਚ ਰੁਕਾਵਟ ਬਣਦੇ ਹਨ। ਸੋਚ ਤੋਂ ਤੇ ਸਰੀਰ ਤੋਂ ਅਪਾਹਜ ਨਾ ਬਣੋ।

ਪੇਨ ਸਟਾਕਿੰਗ : ਸਵਿੱਟਜ਼ਰਲੈਂਡ ਵਿੱਚ ਚੱਲ ਰਹੇ ਮਹਾਂ ਪ੍ਰਯੋਗਾਂ ਦੇ ਨਤੀਜਿਆਂ ਤੋਂ ਕੀ ਤੁਸੀਂ ਨਿਰਾਸ਼ ਹੋ?

ਇਸ ਮਹਾਂ ਪ੍ਰਯੋਗ ਦੇ ਨਤੀਜਿਆਂ ਬਾਰੇ ਸਮੇਂ ਤੋਂ ਪਹਿਲਾ ਕੁਝ ਕਹਿਣਾ ਠੀਕ ਨਹੀਂ। ਅਜੇ ਪੂਰੀ ਸ਼ਕਤੀ ਨਾਲ ਚੱਲਣ ਲਈ ਇਸਨੂੰ ਦੋ ਸਾਲ ਹੋਰ ਲੱਗਣੇ ਹਨ। ਜਦੋਂ ਇਹ ਚੱਲ ਪਵੇਗੀ ਇਸ ਵਿੱਚ ਕਣ ਹੁਣ ਨਾਲੋਂ ਪੰਜ ਗੁਣਾਂ ਤੇਜ਼ ਗਤੀ ਨਾਲ ਦੌੜਨਗੇ।

ਅੱਜ ਅਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਇਸਦੇ ਨਤੀਜੇ ਕੀ ਹੋਣਗੇ। ਅਸੀਂ ਨਵੇਂ ਪ੍ਰਯੋਗ ਰਾਹੀਂ ਨਵੀਆਂ ਨਿਰੀਖਣਾਂ ਪ੍ਰਾਪਤ ਕਰਾਂਗੇ। ਅਕਸਰ ਕਈ ਵਾਰ ਸਾਨੂੰ ਅਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਕੋਈ ਆਸ ਨਹੀਂ ਹੁੰਦੀ। ਇਸ ਲਈ ਹੀ ਭੌਤਿਕੀ ਸੱਚੀਓਂ ਹੀ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਅਸੀਂ ਬ੍ਰਹਿਮੰਡ ਬਾਰੇ ਨਵਾਂ ਕੁਝ ਜਾਣ ਰਹੇ ਹਾਂ।

ਪੇਨ ਸਟਾਕਿੰਗ : ਤੁਹਾਡੀ ਕਿਤਾਬ ‘‘ਸਮੇਂ ਦੇ ਸੰਖੇਪ ਇਤਿਹਾਸ’’ ਦੀ ਸਫਲਤਾ ਬਾਰੇ ਤੁਸੀਂ ਦੱਸਿਆ ਹੀ ਹੈ। ਕੀ ਤੁਸੀਂ ਇਸਦੀ ਸਫਲਤਾ ਤੇ ਹੈਰਾਨ ਹੋ? ਕੀ ਇਹ ਤੁਹਾਡੇ ਬਹੁਤੇ ਪਾਠਕਾਂ ਨੂੰ ਸਮਝ ਵਿੱਚ ਆ ਗਈ ਹੈ? ਇਸ ਕਿਤਾਬ ਦੀ ਵਿਗਿਆਨਕ ਪੜ੍ਹਾਈ ਨੂੰ ਕੀ ਦੇਣ ਹੈ?

ਸਟੀਫਨ ਹਾਕਿੰਗ : ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ‘‘ਸਮੇਂ ਦਾ ਸੰਖੇਪ ਇਤਿਹਾਸ’’ ਐਨੀ ਵਿਕੇਗੀ। ਇਹ ਮੇਰੀ ਪਹਿਲੀ ਪਾਪੁਲਰ ਕਿਤਾਬ ਸੀ। ਇਸ ਵਿਚ ਮੇਰੀ ਦਿਲਚਸਪੀ ਵੀ ਵਧੀ। ਪਹਿਲਾ ਇਹ ਬਹੁਤ ਸਾਰੇ ਲੋਕਾਂ ਦੀ ਸਮਝ ਤੋਂ ਬਾਹਰ ਸੀ। ਫਿਰ ਮੈਂ ਇੱਕ ਹੋਰ ਸੁਖਾਲੀ ਕਿਤਾਬ ਲਿਖਣ ਦਾ ਮਨ ਬਣਾਇਆ। ਮੈਂ ਪਹਿਲੀ ਕਿਤਾਬ ਵਿੱਚ ਨਵੀਆਂ ਖੋਜਾਂ ਪਾਉਣ ਦਾ ਯਤਨ ਕੀਤਾ ਅਤੇ ਔਖੀਆਂ ਗੱਲਾਂ ਕੱਢੀਆਂ ਵੀ। ਇਸ ਤਰ੍ਹਾਂ ਇੱਕ ਨਵੀਂ ਕਿਤਾਬ ‘‘ਸਮੇਂ ਦਾ ਹੋਰ ਸੰਖੇਪ ਇਤਿਹਾਸ’’ ਤਿਆਰ ਹੋ ਗਈ।

ਪੇਨ ਸਟਾਕਿੰਗ : ਭਾਵੇਂ ਤੁਸੀਂ ਆਪਣੇ ਸਿਆਸੀ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਬਚਦੇ ਹੋ? ਤੁਸੀਂ ਪਿਛਲੇ ਸਾਲ ਅਮਰੀਕਾ ਵਿੱਚ ‘‘ਸਿਹਤ ਦੀ ਦੇਖਭਾਲ’’ ਸੰਬੰਧੀ ਬਹਿਸ ਵਿੱਚ ਭਾਗ ਲਿਆ। ਤੁਸੀਂ ਅਜਿਹਾ ਕਿਉਂ ਕੀਤਾ?

ਸਟੀਫਨ ਹਾਕਿੰਗ : ਅਮਰੀਕਾ ਦੀ ਪ੍ਰੈਸ ਵਿੱਚ ਇਹ ਪ੍ਰਚਾਰ ਹੋਇਆ ਸੀ ਕਿ ਬ੍ਰਿਟਿਸ਼ ਦੀ ਨੈਸ਼ਨਲ ਹੈਲਥ ਸਰਵਿਸ ਨੇ ਮੈਨੂੰ ਮਾਰ ਦੇਣਾ ਸੀ। ਮੈਂ ਇੰਗਲੈਂਡ ਦਾ ਨਾਗਰਿਕ ਹਾਂ ਇਸ ਲਈ ਮੇਰੇ ਵਾਸਤੇ ਇਸ ਸਬੰਧੀ ਇੱਕ ਬਿਆਨ ਜਾਰੀ ਕਰਨਾ ਜ਼ਰੂਰੀ ਹੋ ਗਿਆ ਸੀ।

ਮੈਂ ਇੰਗਲੈਡ ਦਾ ਨਾਗਰਿਕ ਹਾਂ। ਪਿਛਲੇ 40 ਸਾਲ ਤੋਂ ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਨੇ ਮੇਰੀ ਬਹੁਤ ਦੇਖਭਾਲ ਕੀਤੀ ਹੈ। ਮੈਂ ਸਮੁੱਚੀ ਦੁਨੀਆਂ ਦੀ ਹੈਲਥ ਕੇਅਰ ਵਿੱਚ ਵੀ ਯਕੀਨ ਰੱਖਦਾ ਹਾਂ। ਇਹ ਕਹਿਣ ਵਿੱਚ ਮੈਨੂੰ ਕੋਈ ਡਰ ਨਹੀਂ।

ਪੇਨ ਸਟਾਕਿੰਗ : ਪਿਛਲੇ ਕੁਝ ਮਹੀਨਿਆਂ ਵਿੱਚ ਧਰਤੀ ਤੇ ਵੱਡੀਆਂ ਤਬਾਹੀਆਂ ਹੋਈਆਂ ਹਨ। ਜਦੋਂ ਤੁਸੀਂ ਭੂਚਾਲਾਂ, ਇਨਕਲਾਬਾਂ, ਕਾਉਂਟਰ ਇਨਕਲਾਬਾਂ ਅਤੇ ਪ੍ਰਮਾਣੂ ਵਿਕਾਸ ਬਾਰੇ ਪੜ੍ਹਦੇ ਹੋ ਤਾਂ ਤੁਹਾਡੇ ‘ਤੇ ਕੀ ਅਸਰ ਹੁੰਦਾ ਹੈ? ਕੀ ਤੁਸੀਂ ਵੀ ਸਾਡੀ ਤਰ੍ਹਾਂ ਹਿੱਲ ਜਾਂਦੇ ਹੋ?

ਸਟੀਫਨ : ਮੈਂ ਕਈ ਵਾਰ ਜਾਪਾਨ ਗਿਆ ਹਾਂ ਅਤੇ ਮੇਰਾ ਭਰਪੂਰ ਸੁਆਗਤ ਹੋਇਆ ਹੈ। ਮੈਨੂੰ ਆਪਣੇ ਜਾਪਾਨੀ ਸਾਥੀਆਂ ਲਈ ਡੂੰਘੀ ਹਮਦਰਦੀ ਹੈ ਜੋ ਇਸ ਕੁਦਰਤੀ ਬਿਪਤਾ ਦਾ ਸਿ਼ਕਾਰ ਹੋਏ ਹਨ। ਮੈਨੂੰ ਉਮੀਦ ਹੈ ਸੰਸਾਰ ਭਾਈਚਾਰਾ ਉਨ੍ਹਾਂ ਨੂੰ ਇਸ ਸੰਕਟ ਵਿੱਚ ਬਾਹਰ ਕੱਢਣ ਲਈ ਭਰਪੂਰ ਸਹਿਯੋਗ ਕਰੇਗਾ। ਮਾਨਵ ਜਾਤੀ ਅਜਿਹੀਆਂ ਕੁਦਰਤੀ ਬਿਪਤਾਵਾਂ ਅਤੇ ਔਖੀਆਂ ਹਾਲਤਾਂ ਵਿੱਚੋਂ ਸੁਰੱਖਿਅਤ ਨਿਕਲੀ ਹੈ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਮਾਨਵ ਜਾਤੀ ਭਿਆਨਕ ਔਖਿਆਈਆਂ ਨੂੰ ਸਰ ਕਰਨ ਦੇ ਸਮਰੱਥ ਹੈ।

ਪੇਨ ਸਟਾਕਿੰਗ : ਜੇ ਸਮੇਂ ਵਿੱਚ ਵਾਪਸ ਜਾਣਾ ਸੰਭਵ ਹੋਵੇ ਜਿਵੇਂ ਕਿ ਕਈ ਭੌਤਿਕ ਵਿਗਿਆਨੀ ਸੋਚਦੇ ਹਨ। ਤੁਸੀਂ ਅਜਿਹੇ ਕਿਸ ਪਲ ਵਿੱਚ ਵਾਪਸ ਜਾਣਾ ਚਾਹੋਗੇ? ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਆਨੰਦਦਾਇਕ ਪਲ ਕਿਹੜਾ ਸੀ?

ਸਟੀਫਨ ਹਾਕਿੰਗ : ਮੈਂ 1967 ਵਿੱਚ ਵਾਪਸ ਜਾਣਾ ਚਾਹਾਂਗਾ ਕਿਉਂਕਿ ਉਸ ਸਮੇਂ ਮੇਰੀ ਪਹਿਲੀ ਸੰਤਾਨ ਰਾਬਰਟ ਪੈਦਾ ਹੋਇਆ ਸੀ। ਮੇਰੇ ਤਿੰਨ ਬੱਚਿਆਂ ਨੇ ਮੈਨੂੰ ਅਥਾਹ ਖੁਸ਼ੀ ਦਿੱਤੀ ਹੈ।

ਪੇਨ ਸਟਾਕਿੰਗ : ਫਰਮੀ ਲੈਬ ਦੇ ਵਿਗਿਆਨਕਾਂ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਕੁਦਰਤ ਦੀ ਨਵੀਂ ਸ਼ਕਤੀ ਹਿੱਗ ਨੂੰ ਲੱਭ ਲਿਆ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?

ਸਟੀਫਨ ਹਾਕਿੰਗ : ਸਮੇਂ ਤੋਂ ਪਹਿਲਾ ਇਸ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਜੇ ਹਿੱਗ ਬ੍ਰਹਿਮੰਡ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਤਾਂ ਇਹ ਚੰਗੀ ਗੱਲ ਹੈ। ਪਰ ਨਤੀਜਿਆਂ ਨੂੰ ਦੂਸਰੇ ਕਣਾਂ ਦੀ ਗਤੀ ਵਾਲੀਆਂ ਮਸ਼ੀਨਾਂ ਤੇ ਪ੍ਰਖਣਾ ਜ਼ਰੂਰੀ ਹੈ।

ਪੇਨ ਸਟਾਕਿੰਗ : ਮੈਂ ਤੁਹਾਨੂੰ ਥਕਾਉਣਾ ਤਾਂ ਨਹੀਂ ਚਾਹੁੰਦਾ। ਪਰ ਪਿਛਲੀ ਰਾਤ ਜੋ ਭਾਸ਼ਣ ਤੁਸੀਂ ਦਿੱਤਾ ਸੀ ਉਹ ਨਿੱਜੀ ਸੀ। ਕੀ ਤੁਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਤੁਸੀਂ ਕੌਣ ਹੋ?

ਸਟੀਫਨ : ਮੈਨੂੰ ਉਮੀਦ ਹੈ ਕਿ ਮੇਰੇ ਤਜਰਬੇ ਮੇਰੇ ਲੋਕਾਂ ਲਈ ਮੱਦਦਗਾਰ ਹੋਣਗੇ।

ਅਨੁਵਾਦਕ ਤੇ ਪੇਸ਼ਕਰਤਾ
- ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਗਲੀ ਨੰ: 8
ਕੱਚਾ ਕਾਲਜ ਰੋਡ, ਬਰਨਾਲਾ।
ਫੋਨ ਨੰ: 98887-87440


ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com