ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ

 

ਦੁਨੀਆ ਵਿੱਚ ਦੋ ਵੱਖ-ਵੱਖ ਕਿਸਮ ਦੇ ਵਿਚਾਰ ਹਨ। ਇੱਕ ਅੰਧਵਿਸ਼ਵਾਸੀ ਗੱਲਾਂ ਵਿਚ ਯਕੀਨ ਕਰਦੇ ਹਨ ਅਤੇ ਦੂਜੇ ਵਿਗਿਆਨਕ ਵਿਚਾਰਾਂ ਨੂੰ ਅਪਣਾਉਂਦੇ ਹਨ। ਇਨਾਂ ਦੋਵਾਂ ਵਿਚਕਾਰ ਸਦੀਆਂ ਤੋਂ ਇੱਕ ਬਹਿਸ ਚਲਦੀ ਆ ਰਹੀ ਹੈ। ਅੰਧਵਿਸ਼ਵਾਸੀ ਹਮੇਸ਼ਾ ਅਫ਼ਵਾਹਾਂ ਦੇ ਗੁਬਾਰੇ ਫੈਲਾਉਂਦੇ ਰਹਿੰਦੇ ਹਨ। ਕੁੱਝ ਸਮੇਂ ਤੋਂ ਇਹ ਅਫ਼ਵਾਹ ਛੱਡੀ ਜਾ ਰਹੀ ਹੈ ਕਿ ਦਸੰਬਰ 2015 ਵਿਚ ਦੁਨੀਆਂ ਨਸ਼ਟ ਹੋ ਜਾਵੇਗੀ, ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ ਕਿ ਉਨਾਂ ਦਾ ਇਹ ਪਿਛਾਖੜੀ ਵਿਚਾਰ ਝੂਠਾ ਸਿੱਧ ਹੋਵੇਗਾ। ਮੈਂ ਅਧਿਆਪਕ ਰਿਹਾ ਹਾਂ। ਮੈਂ ਦੱਸ ਸਕਦਾ ਸਾਂ ਕਿ ਮੇਰੀ ਜਮਾਤ ਵਿਚੋਂ ਕਿਹੜਾ ਵਿਦਿਆਰਥੀ ਪਹਿਲੇ ਨੰਬਰ ਤੇ ਅਤੇ ਕਿਹੜਾ ਦੂਜੇ ਨੰਬਰ ’ਤੇ ਆਵੇਗਾ ਅਤੇ ਅਕਸਰ ਮੇਰੀ ਇਹ ਭਵਿੱਖਬਾਣੀ ਸਹੀ ਸਿੱਧ ਹੋਇਆ ਕਰਦੀ ਸੀ, ਕਿਉਂਕਿ ਮੇਰਾ ਇਹ ਭਵਿੱਖਬਾਣੀ ਕਰਨ ਦਾ ਆਧਾਰ ਜਮਾਤ ਵਿਚ ਵਿਦਿਆਰਥੀਆਂ ਦੇ ਲਏ ਗਏ ਟੈਸਟ ਹੁੰਦੇ ਸਨ। ਸੋ ਕਿਸੇ ਵੀ ਭਵਿੱਖਬਾਣੀ ਦੇ ਸਹੀ ਹੋਣ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਕਰਨ ਦਾ ਆਧਾਰ ਸਹੀ ਹੋਵੇ। ਦੁਨੀਆ ਦੇ ਇਤਿਹਾਸ ’ਤੇ ਜੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਾਹਮਣੇ ਦੁਨੀਆ ਦੇ ਨਸ਼ਟ ਹੋ ਜਾਣ ਦੀਆਂ ਸੈਂਕੜੇ ਭਵਿੱਖਬਾਣੀਆਂ ਆ ਜਾਣਗੀਆਂ, ਜਿਹੜੀਆਂ ਸਭ ਝੂਠੀਆਂ ਸਾਬਤ ਹੋਈਆਂ ਹਨ। ਹੇਠਾਂ ਮੈਂ ਅਜਿਹੀਆਂ ਹੀ ਕੁੱਝ ਭਵਿੱਖਬਾਣੀਆਂ ਦਰਸਾ ਰਿਹਾ ਹਾਂ।

960 ਈਸਵੀ ਵਿਚ ਯੂਰਪ ਦੇ ਇਕ ਵਿਦਵਾਨ ਬਰਨਾਰਡ ਨੇ ਇਹ ਭਵਿੱਖਬਾਣੀ ਕੀਤੀ ਕਿ 992 ਈ. ਵਿਚ ਦੁਨੀਆ ਨਸ਼ਟ ਹੋ ਜਾਵੇਗੀ। ਦੁਨੀਆ ਤਾਂ ਨਸ਼ਟ ਨਾ ਹੋਈ, ਪਰ ਬਰਨਾਰਡ ਉਸ ਤੋਂ ਪਹਿਲਾਂ ਹੀ ਇਸ ਨੂੰ ਛੱਡ ਗਿਆ।

ਫਿਰ ਇਹ ਕਿਹਾ ਜਾਣ ਲੱਗ ਪਿਆ ਕਿ ਈਸਾ ਮਸੀਹ ਦੇ ਜਨਮ ਤੋਂ ਠੀਕ ਇੱਕ ਹਜ਼ਾਰ ਸਾਲ ਬਾਅਦ 31 ਦਸੰਬਰ 999 ਨੂੰ ਦੁਨੀਆ ’ਤੇ ਪਰਲੋ ਆ ਜਾਵੇਗੀ। ਕਿਸਾਨਾਂ ਨੇ ਉਸ ਸਾਲ ਫ਼ਸਲਾਂ ਵੀ ਨਾ ਬੀਜੀਆਂ। ਦੁਨੀਆ ਦੇ ਖ਼ਤਮ ਹੋਣ ਤੋਂ ਬਾਅਦ ਅਨਾਜ ਤੋਂ ਕਰਵਾਉਣਾ ਵੀ ਕੀ ਸੀ? ਪਰ ਇਹ ਸਾਲ ਵੀ ਸਹੀ ਸਲਾਮਤ ਲੰਘ ਗਿਆ। ਇਸ ਦੇ ਸਿੱਟੇ ਵਜੋਂ ਅਗਲੇ ਸਾਲ ਅਨਾਜ ਦੀ ਕਮੀ ਕਾਰਨ ਕੁੱਝ ਅਕਾਲ ਜ਼ਰੂਰ ਪੈ ਗਏ ਤੇ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਫਿਰ ਇਹ ਦਾਅਵਾ ਕੀਤਾ ਜਾਣ ਲੱਗ ਪਿਆ ਕਿ 23 ਸਤੰਬਰ 1179 ਨੂੰ ਸਾਰੇ ਗ੍ਰਹਿ ਇੱਕੋ ਰਾਸ਼ੀ ਵਿੱਚ ਇਕੱਠੇ ਹੋ ਜਾਣਗੇ। ਪਰਜਾ ਨੇ ਤਾਂ ਅਜਿਹਾ ਕਰਨਾ ਹੀ ਸੀ, ਸਗੋਂ ਰਾਜਿਆਂ ਨੇ ਵੀ ਆਪਣੇ ਮਹਿਲਾਂ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਲਏ ਅਤੇ ‘ਪ੍ਰਭੂ’ ਦੇ ਚਰਨਾਂ ਵਿੱਚ ਆਪਣਾ ਧਿਆਨ ਲਾ ਲਿਆ, ਪਰ ਉਸ ਸਮੇਂ ਵੀ ਧਰਤੀ ’ਤੇ ਇੱਕ ਦੀਵਾ ਵੀ ਨਾ ਬੁਝਿਆ।

ਇਸ ਤਰਾਂ ਦੀਆਂ ਭਵਿੱਖਬਾਣੀਆਂ 1524 ਵਿਚ ਵੀ ਕੀਤੀਆਂ ਗਈਆਂ। ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਸਮੁੰਦਰੀ ਜਹਾਜ਼ਾਂ ਵਿਚ ਡੇਰੇ ਲਾ ਲਏ। ਪਰ ਉਸ ਦਿਨ ਹੜ ਤਾਂ ਕੀ ਆਉਣੇ ਸੀ, ਸਗੋਂ ਇੱਕ ਕਣੀ ਵੀ ਨਾ ਪਈ।

ਇਸ ਤਰਾਂ ਦੀਆਂ ਕਈ ਭਵਿੱਖਬਾਣੀਆਂ ਬ੍ਰਹਮਕੁਮਾਰੀ ਆਸ਼ਰਮ ਦੇ ਸੰਸਥਾਪਕ ਲਾਲਾ ਲੇਖ ਰਾਜ ਜੀ ਵੱਲੋਂ ਵੀ ਕੀਤੀਆਂ ਗਈਆਂ ਸਨ ਤੇ ਇਹ ਹੁਣ ਵੀ ਉਨਾਂ ਦੀਆਂ ਪੁਰਾਤਨ ਕਿਤਾਬਾਂ ਵਿਚ ਦਰਜ ਹਨ, ਪਰ ਹਰ ਵਾਰ ਇਹ ਝੂਠ ਹੀ ਨਿਕਲਦੀਆਂ ਰਹੀਆਂ।

ਅੱਸੀਵਿਆਂ ਦੇ ਦਹਾਕੇ ਦੌਰਾਨ ਪੰਜਾਬ ਵਿਚ ਵੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਕਦੇ ਕਿਹਾ ਜਾਂਦਾ ਸੀ ਕਿ ਅੱਠ ਗ੍ਰਹਿ ਇਕੱਠੇ ਹੋਣਗੇ ਅਤੇ ਇਸ ਸਮੇਂ ਲੋਕ ਰਾਤਾਂ ਨੂੰ ਘਰਾਂ ਤੋਂ ਬਾਹਰ ਸੌਂਦੇ। ਇਹ ਸਭ ਕੁਝ ਝੂਠ ਦਾ ਪੁਲੰਦਾ ਹੀ ਸਾਬਤ ਹੋਇਆ।

ਸਿਰਫ਼ ਤਿੰਨ ਸਾਲ ਪਹਿਲਾਂ ਇਹ ਕਿਹਾ ਜਾਂਦਾ ਰਿਹਾ ਹੈ ਕਿ 21 ਦਸੰਬਰ 2012 ਨੂੰ ਦੁਨੀਆ ਨਸ਼ਟ ਹੋ ਜਾਵੇਗੀ। ਇਹ ਭਵਿੱਖਬਾਣੀ ਵੀ ਝੂਠ ਹੀ ਨਿਕਲੀ। ਇਸ ਸਬੰਧੀ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ, ਕਿਉਂਕਿ ਇਸ ਦਾ ਆਧਾਰ ‘ਮਾਇਆ ਸਭਿਅਤਾ’ ਦੇ ਕੈਲੰਡਰ ਨੂੰ ਬਣਾਇਆ ਜਾ ਰਿਹਾ ਸੀ। ਜੋ ਸਭਿਅਤਾ ਆਪਣੇ ਖ਼ਾਤਮੇ ਦੇ ਅੰਦਾਜ਼ੇ ਨਾ ਲਾ ਸਕੀ, ਕੀ ਉਸ ਦੇ ਕੈਲੰਡਰ ਸਹੀ ਹੋ ਸਕਦੇ ਸਨ। ਸੋ, ਅਟਕਲਾਂ 21 ਦਸੰਬਰ 2012 ਨੂੰ ਝੂਠ ਸਿੱਧ ਹੋ ਗਈਆਂ।

ਅਫ਼ਵਾਹਾਂ ਛੱਡਣ ਵਾਲੇ ਤਰਾਂ-ਤਰਾਂ ਦੀਆਂ ਅਫ਼ਵਾਹਾਂ ਛੱਡ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਦੇ ਰਹਿੰਦੇ ਹਨ। ਕੋਈ ਸੂਰਜ ਤੋਂ ਉੱਠਣ ਵਾਲੇ ਤੂਫ਼ਾਨਾਂ ਨੂੰ ਦੁਨੀਆਂ ਦੇ ਨਸ਼ਟ ਹੋਣ ਨਾਲ ਜੋੜਦਾ ਹੈ। ਕੋਈ ਧਰਤੀ ਦੇ ਧਰੁਵਾਂ ਵਿਚ ਹੋਣ ਵਾਲੀ ਤਬਦੀਲੀ ਨੂੰ। ਕੋਈ ਜਵਾਲਾਮੁਖੀਆਂ ਦੇ ਫਟਣ ਨੂੰ। ਇਸ ਸਾਲ ਦਸੰਬਰ 2015 ਵਿਚ ਦੁਨੀਆਂ ਦੇ ਨਸ਼ਟ ਹੋਣ ਦੀ ਅਫ਼ਵਾਹ 'ਬਿਫ਼ੋਰਾਈਟਸ ਨਿਊਜ਼ ਏਜੰਸੀ' ਵੱਲੋਂ ਛੱਡੀ ਗਈ ਹੈ। ਉਸ ਦਾ ਕਹਿਣਾ ਹੈ ਕਿ ਇਕ ਆਵਾਰਾ ਕਿਸਮ ਦਾ ਗ੍ਰਹਿ ਧਰਤੀ ਵੱਲ ਨੂੰ ਆ ਰਿਹਾ ਹੈ। ਇਸ ਗ੍ਰਹਿ ਦਾ ਨਾਮ ਵੀ ਇਸ ਏਜੰਸੀ ਨੇ 'ਨਿਵੀਰੂ', 'ਵਾਰਮਵੁੱਡ ਦ ਸਟਰਾਈਕਰ' ਅਤੇ 'ਦ ਟੈਰਬੀਲਨਾਮੇਟ' ਆਦਿ ਰੱਖੇ ਹੋਏ ਹਨ। ਉਨਾਂ ਦਾ ਕਹਿਣਾ ਹੈ ਕਿ ਜੇ ਇਹ ਗ੍ਰਹਿ ਧਰਤੀ ਨਾਲ ਟਕਰਾਉਂਦਾ ਹੈ ਤਾਂ ਧਰਤੀ ਦੇ ਦੋ ਟੁੱਕੜੇ ਹੋ ਜਾਣਗੇ, ਧਰਤੀ ਕਿਣਕਾ-ਕਿਣਕਾ ਹੋ ਕੇ ਵਿਖਰ ਜਾਵੇਗੀ ਤੇ ਇਸ ਦੇ ਟੁੱਕੜੇ ਬ੍ਰਹਿਮੰਡ ਵਿਚ ਖਿੱਲਰ ਜਾਣਗੇ।

'ਬਿਫ਼ੋਰਾਈਟਸ ਨਿਊਜ਼ ਏਜੰਸੀ' ਦੀ ਇਸ ਭਵਿੱਖਬਾਣੀ ਦਾ ਖੰਡਨ ਪਹਿਲਾਂ ਹੀ ਨਾਸਾ ਦੇ ਵਿਗਿਆਨੀਆਂ ਵੱਲੋਂ ਕੀਤਾ ਜਾ ਚੁੱਕਿਆ ਹੈ। ਅੱਜ ਸਾਡੀ ਵਿਗਿਆਨ ਇਸ ਗੱਲ ਦੇ ਸਮਰੱਥ ਹੈ ਕਿ ਉਹ ਸਾਡੇ ਵਾਯੂਮੰਡਲ ਤਕ ਪਹੁੰਚਣ ਵਾਲੇ ਗ੍ਰਹਿਆਂ ਦੀ ਆਮਦ ਦਾ ਅਨੁਮਾਨ ਸਾਲ ਦੋ ਸਾਲ ਪਹਿਲਾਂ ਹੀ ਲਗਾ ਸਕਦੀ ਹੈ। ਜੇ ਕਿਤੇ ਕੋਈ ਅਜਿਹਾ ਗ੍ਰਹਿ ਧਰਤੀ ਦੇ ਨੇੜੇ ਆ ਵੀ ਜਾਵੇਗਾ ਤਾਂ ਵਿਗਿਆਨੀਆਂ ਕੋਲ ਅਜਿਹੇ ਗ੍ਰਹਿਆਂ ਨੂੰ ਤੋੜ ਕੇ ਕਿਣਕਿਆਂ ਵਿਚ ਵਿਖੇਰਨ ਦੇ ਪ੍ਰਬੰਧ ਕੀਤੇ ਹੋਏ ਹਨ। ਛੋਟੇ-ਮੋਟੇ ਗ੍ਰਹਿਆਂ ਨੂੰ ਤਾਂ ਉਹ ਮਿਜ਼ਾਈਲਾਂ ਨਾਲ ਟੁਕੜਿਆਂ ਵਿਚ ਤੋੜ ਵੀ ਸਕਦੇ ਹਨ ਅਤੇ ਉਨਾਂ ਦੇ ਰਸਤੇ ਵੀ ਬਦਲ ਸਕਦੇ ਹਨ। ਸੋ, ਇਨਾਂ ਗੱਲਾਂ ਦੇ ਆਧਾਰ ’ਤੇ ਇਹ ਕਹਿਣਾ ਕਿ ਦਸੰਬਰ 2015 ਵਿਚ ਧਰਤੀ ਨਸ਼ਟ ਹੋ ਜਾਵੇਗੀ, ਬਿਲਕੁਲ ਗ਼ਲਤ ਹੈ। ਨਿਵੀਰੂ ਗ੍ਰਹਿ ਤਾਂ ਇਕ ਟੇਢਾ-ਮੇਢਾ, ਬੇਸ਼ਕਲ ਜਿਹਾ ਗ੍ਰਹਿ ਹੈ। ਇਸ ਨੇ ਧਰਤੀ ਤੋਂ ਸਾਢੇ ਸੋਲਾਂ ਲੱਖ ਕਿਲੋਮੀਟਰ ਦੀ ਦੂਰੀ ਤੋਂ ਨਿਕਲਣਾ ਹੈ। ਇਹ ਦੂਰੀ ਚੰਦਰਮਾ ਦੀ ਧਰਤੀ ਤੋਂ ਦੂਰੀ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਹੈ। ਉਂਝ ਵੀ ਜੇ ਵੇਖਿਆ ਜਾਵੇ ਕਿ ਧਰਤੀ ਦਾ ਨੁਕਸਾਨ ਸਭ ਤੋਂ ਵੱਧ ਇਕ ਅਜਿਹੇ ਟੁੱਕੜੇ ਨੇ ਕੀਤਾ ਸੀ, ਜਿਹੜਾ ਸਾਢੇ ਛੇ ਕਰੋੜ ਵਰੇ ਪਹਿਲਾਂ ਧਰਤੀ ਨਾਲ ਟਕਰਾਇਆ ਸੀ। ਉਸ ਸਮੇਂ ਧਰਤੀ ਉਪਰ ਰਹਿਣ ਵਾਲੀਆਂ ਨੱਬੇ ਫ਼ੀ ਸਦੀ ਜੀਵਾਂ ਦੀਆਂ ਨਸਲਾਂ ਸਦਾ ਲਈ ਅਲੋਪ ਹੋ ਗਈਆਂ ਸਨ। ਧਰਤੀ ਦੀਆਂ ਡੂੰਘਾਈਆਂ ਵਿਚ ਰਹਿਣ ਵਾਲੇ ਕਾਕਰੋਚ ਵਰਗੇ ਜੀਵ ਹੀ ਬਚੇ ਸਨ, ਕਿਉਂਕਿ ਉਸ ਉਲਕਾ ਪਿੰਡ ਦੇ ਧਰਤੀ ਨਾਲ ਟਕਰਾਉਣ ਤੋਂ ਬਾਅਦ ਗਰਦ ਹੀ ਇੰਨੀ ਪੈਦਾ ਹੋ ਗਈ ਸੀ ਕਿ ਇਕ ਦੋ ਸਾਲ ਲਈ ਤਾਂ ਧਰਤੀ ’ਤੇ ਰਹਿਣ ਵਾਲੇ ਜੀਵਾਂ ਤਕ ਸੂਰਜ ਦੀ ਕੋਈ ਰੌਸ਼ਨੀ ਵੀ ਨਾ ਪਹੁੰਚ ਸਕੀ, ਜਿਸ ਕਰਕੇ ਦਰੱਖਤਾਂ ਨੇ ਖ਼ੁਰਾਕ ਪੈਦਾ ਕਰਨੀ ਬੰਦ ਕਰ ਦਿੱਤੀ ਅਤੇ ਹਰਿਆਲੀ ਖ਼ਤਮ ਹੋ ਗਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਿਛਲੇ ਸਾਢੇ ਛੇ ਕਰੋੜ ਸਾਲ ਵਿਚ ਧਰਤੀ ਨਾਲ ਕੋਈ ਅਜਿਹਾ ਜ਼ਿਕਰਯੋਗ ਗ੍ਰਹਿ ਨਹੀਂ ਟਕਰਾਇਆ, ਜਿਸ ਨਾਲ ਧਰਤੀ ਦਾ ਕੋਈ ਵੱਡਾ ਨੁਕਸਾਨ ਹੋਇਆ ਹੋਵੇ। ਚਾਰ-ਪੰਜ ਸਾਲ ਪਹਿਲਾਂ ਰੂਸ ਦੇ ਇਕ ਸ਼ਹਿਰ ’ਤੇ ਕਿਸੇ ਉਲਕਾ ਪਿੰਡ ਦੇ ਟਕਰਾਉਣ ਨਾਲ ਕੁੱਝ ਇਮਾਰਤਾਂ ਦੇ ਸ਼ੀਸ਼ੇ ਜ਼ਰੂਰ ਟੁੱਟੇ ਸਨ। ਸੋ, ਛੋਟੇ-ਮੋਟੇ ਉਲਕਾ ਪਿੰਡ ਹਰ ਰੋਜ਼ ਹੀ ਧਰਤੀ ਨਾਲ ਟਕਰਾਉਂਦੇ ਰਹਿੰਦੇ ਹਨ।

ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਨਿਵੀਰੂ ਦੇ ਧਰਤੀ ਵੱਲ ਖਿੱਚੇ ਜਾਣ ਦੀ ਸੰਭਾਵਨਾ ਇਕ ਦਾ ਦਸ ਹਜ਼ਾਰਵਾਂ (1/10,000) ਹਿੱਸਾ ਵੀ ਨਹੀਂ ਹੈ। ਇਸ ਲਈ ਲੋਕਾਂ ਨੂੰ ਇਸ ਗ੍ਰਹਿ ਤੋਂ ਡਰਨ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਬਣਦਾ।

ਉਂਝ ਵੀ ਡਰ ਨਾਲ ਨਾ ਤਾਂ ਇਸ ਗ੍ਰਹਿ ਨੇ ਰੁਕਣਾ ਹੈ ਅਤੇ ਨਾ ਹੀ ਖਿੱਚੇ ਜਾਣਾ ਹੈ।

ਅਖ਼ੀਰ ਵਿਚ ਮੈਂ ਤਰਕਸ਼ੀਲ ਸੁਸਾਇਟੀ ਭਾਰਤ ਵਲੋਂ ਦੁਨੀਆਂ ਦੇ ਨਸ਼ਟ ਹੋ ਜਾਣ ਵਾਲੀ ਇਸ ਭਵਿੱਖਬਾਣੀ ਦੇ ਕਰਤਿਆਂ, ਪ੍ਰਚਾਰਕਾਂ ਅਤੇ ਵਿਸ਼ਵਾਸੀਆਂ ਨੂੰ ਪੇਸ਼ਕਸ਼ ਕਰਦਾ ਹਾਂ ਕਿ ਜੇ ਉਨਾਂ ਨੂੰ ਆਪਣੀ ਭਵਿੱਖਬਾਣੀ ਵਿਚ ਯਕੀਨ ਹੈ ਤਾਂ ਉਹ ਤਰਕਸ਼ੀਲ ਸੁਸਾਇਟੀ ਭਾਰਤ ਦੁਆਰਾ ਰੱਖੇ ਇਕ ਕਰੋੜ ਰੁਪਏ ਦੇ ਇਨਾਮ ਨੂੰ ਜਿੱਤ ਸਕਦੇ ਹਨ। ਉਨਾਂ ਨੂੰ ਜ਼ਮਾਨਤੀ ਰਾਸ਼ੀ ਦਸ ਹਜ਼ਾਰ ਰੁਪਏ, ਹੇਠ ਲਿਖੇ ਪਤੇ ’ਤੇ ਭੇਜਣੀ ਹੋਵੇਗੀ ਅਤੇ ਅਜਿਹਾ ਨਾ ਵਾਪਰਨ ਦੀ ਸੂਰਤ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ ਜ਼ਬਤ ਹੋ ਜਾਵੇਗੀ। ਜਿੱਤ ਜਾਣ ਦੀ ਸੂਰਤ ਵਿਚ ਉਹ ਇਕ ਕਰੋੜ ਰੁਪਏ ਦੇ ਹੱਕਦਾਰ ਹੋਣਗੇ। ਅਸੀਂ ਇਸ ਇਨਾਮ ਦੀ ਰਾਸ਼ੀ ਦੀ ਪੇਸ਼ਕਸ਼ ਇਸ ਕਰ ਕੇ ਕਰ ਰਹੇ ਹਾਂ ਤਾਂ ਜੋ ਅਫ਼ਵਾਹਾਂ ਛੱਡਣ ਵਾਲੇ ਇਨਾਂ ਪਾਖੰਡੀਆਂ ਨੂੰ ਭਜਾਇਆ ਜਾ ਸਕੇ ਅਤੇ ਝੂਠੇ ਸਿੱਧ ਕੀਤੇ ਜਾ ਸਕਣ। ਮੈਨੂੰ ਪੂਰਾ ਯਕੀਨ ਹੈ ਕਿ ਅਫ਼ਵਾਹਾਂ ਛੱਡਣ ਵਾਲਾ ਕੋਈ ਇਕ ਵੀ ਮੈਦਾਨ ਵਿਚ ਨਹੀਂ ਆਵੇਗਾ ਅਤੇ ਧਰਤੀ ਦਸੰਬਰ 2015 ਤੋਂ ਬਾਅਦ ਪਹਿਲਾਂ ਦੀ ਤਰਾਂ ਸਹੀ ਸਲਾਮਤ ਰਹੇਗੀ ਅਤੇ ਧਰਤੀ ਦੇ ਬਹੁਤ ਸਾਰੇ ਵਸਨੀਕ ਨਵੇਂ ਸਾਲ ਦੇ ਜਸ਼ਨਾਂ ਵਿਚ ਸ਼ਾਮਲ ਹੋਣਗੇ।

ਮੇਘ ਰਾਜ ਮਿੱਤਰ
ਸੰਸਥਾਪਕ।
ਤਰਕਸ਼ੀਲ ਸੁਸਾਇਟੀ (ਰਜਿ.)
ਤਰਕਸ਼ੀਲ ਨਿਵਾਸ
ਕੱਚਾ ਕਾਲਜ ਰੋਡ
ਬਰਨਾਲਾ।
ਫੋਨ ਨੰ: 98887-87440

 
05/11/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com