? ਝੂਠ ਫੜਨ ਵਾਲੀ ਮਸ਼ੀਨ ਕਿਵੇਂ ਕੰਮ ਕਰਦੀ ਹੈ?
* ਝੂਠ ਫੜਨ ਵਾਲੀ ਮਸ਼ੀਨ ਵਿਚ ਦਿਲ ਦੀ ਧੜਕਣ ਅਤੇ ਨਬਜ਼ ਰੇਟ ਮਾਪਣ ਦਾ ਵੀ ਪ੍ਰਬੰਧ
ਹੁੰਦਾ ਹੈ। ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ ਤਾਂ ਉਸਦੀ ਦਿਲ ਦੀ ਧੜਕਨ, ਅਤੇ ਨਬਜ
ਰੇਟ ਵਧ ਜਾਂਦੇ ਹਨ। ਮਨੁੱਖ ਵੱਲੋਂ ਸੁਆਲਾਂ ਦੇ ਜੁਆਬਾਂ ਵਿੱਚ ਬੋਲੀਆਂ ਗਈਆਂ
ਵਿਰੋਧਤਾਈਆਂ ਵੀ ਝੂਠ ਫੜਨ ਵਿੱਚ ਸਹਾਈ ਹੁੰਦੀਆਂ ਹਨ। ਪਰ ਇਸ ਮਸ਼ੀਨ ਦੀ ਭਰੋਸੇਯੋਗਤਾ
ਦੇ ਉੱਪਰ ਬਹੁਤ ਸਾਰੇ ਕਿੰਤੂ ਹਨ। ਦੁਨੀਆ ਦੀ ਕਿਸੇ ਵੀ ਅਦਾਲਤ ਵਿਚ ਇਸ ਨੂੰ ਸਬੂਤ
ਦੇ ਤੌਰ ‘ਤੇ ਪ੍ਰਵਾਨ ਨਹੀਂ ਕੀਤਾ ਜਾਂਦਾ।
? ਜੇਕਰ ਅਸੀਂ ਪੁਲਾੜ ਵਿੱਚ ਬਿਨਾਂ ਪੁਲਾੜੀ ਕੱਪੜੇ ਪਾਏ ਅਤੇ ਸਿਰਫ਼ ਆਕਸੀਜਨ ਦਾ
ਸਿਲੰਡਰ ਲੈ ਕੇ ਪੁਲਾੜੀ ਵਾਹਣ ਤੋਂ ਬਾਹਰ ਨਿਕਲੀਏ ਤਾਂ ਕੀ ਹੋਵੇਗਾ?
* ਧਰਤੀ ਉੱਪਰ ਅਸੀਂ ਵਿਸ਼ੇਸ਼ ਦਬਾਓ ਤੇ ਰਹਿਣ ਦੇ ਆਦੀ ਹੋ ਗਏ ਹਾਂ। ਇਹ ਦਬਾਓ 76
ਸੈਂਟੀਮੀਟਰ ਪਾਰੇ ਦਾ ਹੈ। ਜੋ ਅਸੀਂ ਪੁਲਾੜ ਵਿਚ ਪੁਲਾੜੀ ਪੁਸ਼ਾਕ ਤੋਂ ਬਿਨ੍ਹਾਂ
ਜਾਵਾਂਗੇ ਤਾਂ ਸਾਡਾ ਖੂਨ ਨਾੜੀਆਂ ਵਿਚੋਂ ਬਾਹਰ ਨਿਕਲ ਤੁਰੇਗਾ। ਪਲਾਂ ਵਿਚ ਹੀ ਅਸੀਂ
ਅਲਵਿਦਾ ਆਖ ਜਾਵਾਂਗੇ।
? ਜੇਕਰ ਕੋਈ ਬੰਦਾ ਮਰ ਜਾਵੇ, ਕੀ ਉਸਨੂੰ ਦੁਬਾਰਾ ਜਿੰਦਾ ਕੀਤਾ ਜਾ ਸਕਦਾ ਹੈ?
* ਮਨੁੱਖੀ ਮੌਤ ਦੇ ਪੰਜ ਮਿੰਟ ਤੋਂ ਬਾਅਦ ਸਰੀਰ ਦੇ ਸੈੱਲਾਂ ਵਿੱਚ ਅਜਿਹੀਆਂ
ਰਸਾਇਣਿਕ ਤਬਦੀਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੁਬਾਰਾ ਉਸੇ ਹਾਲਤ ਵਿੱਚੋਂ
ਲਿਆਉਣਾ ਅਸੰਭਵ ਹੁੰਦਾ ਹੈ। ਇਸ ਲਈ ਸਧਾਰਨ ਤਾਪਮਾਨ ‘ਤੇ ਮਰੇ ਕਿਸੇ ਵਿਅਕਤੀ ਨੂੰ
ਪੰਜ ਮਿੰਟਾਂ ਬਾਅਦ ਜਿਉਂਦਾ ਕਰਨਾ ਅਸੰਭਵ ਹੈ। ਪਰ ਜੇ ਕਿਸੇ ਵਿਅਕਤੀ ਦੀ ਮੌਤ 00
ਸੈਲਸੀਅਸ ਤਾਪਮਾਨ ਵਾਲੇ ਪਾਣੀ ‘ਚ ਡੁੱਬ ਕੇ ਜਾਂ ਕਿਸੇ ਅਜਿਹੇ ਸਥਾਨ ‘ਤੇ ਹੋਈ ਹੋਵੇ
ਜਿੱਥੇ ਤਾਪਮਾਨ 00 ਸੈਲਸੀਅਸ ਤੋਂ ਘੱਟ ਹੋਵੇ। ਅਜਿਹੇ ਸਥਾਨਾਂ ‘ਤੇ ਮ੍ਰਿਤਕ
ਵਿਅਕਤੀਆਂ ਨੂੰ ਕੁਝ ਹੋਰ ਸਮੇਂ ਬਾਅਦ ਵੀ ਜਿਉਂਦਾ ਕੀਤਾ ਜਾ ਸਕਦਾ ਹੈ।
? ਜਿਹੜਾ ਵਿਅਕਤੀ ਜ਼ਿਆਦਾ ਗਰਮੀ ਵਿੱਚ ਰਹਿੰਦਾ ਹੈ ਜਾਂ ਅੱਗ ਦੇ ਅੱਗੇ ਬੈਠ ਕੇ
ਕੰਮ ਕਰਦਾ ਹੈ ਕੀ ਉਸਦਾ ਰੰਗ ਕਾਲਾ ਹੋ ਸਕਦਾ ਹੈ? ਜੇ ਹਾਂ ਤਾਂ ਇਸ ਤੋਂ ਕਿਵੇਂ
ਬਚਿਆ ਜਾਵੇ?
* ਧਰਤੀ ਦੇ ਵਾਤਾਵਰਨ ਵਿੱਚ ਉਪਲਬਧ ਮਨੁੱਖੀ ਨਸਲਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ।
ਅਫਰੀਕਨ ਲੋਕ ਆਮ ਤੌਰ ‘ਤੇ ਕਾਲੇ ਰੰਗ ਦੇ ਹੁੰਦੇ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ
ਨੂੰ ਗਰਮ ਵਾਤਾਵਰਣ ਵਿੱਚ ਰਹਿਣਾ ਪੈਂਦਾ ਹੈ। ਚਮੜੀ ਨੂੰ ਗਰਮੀ ਦੇ ਪ੍ਰਭਾਵ ਤੋਂ
ਬਚਾਉਣ ਲਈ ਬਾਜ਼ਾਰ ਵਿਚ ਕੁਝ ਕ੍ਰੀਮਾਂ ਉਪਲਬਧ ਹਨ। ਕ੍ਰੀਮ ਦੀ ਤਹਿ ਕੁਝ ਸਮੇਂ ਲਈ
ਚਮੜੀ ਨੂੰ ਝੁਲਸਣ ਤੋਂ ਬਚਾਉਂਦੀ।
? ਖ਼ਲ ਨੂੰ ਤੂੜੀ ਵਿਚ ਰਲਾਉਂਦੇ ਹੋਏ, ਅੱਖਾਂ
ਵਿੱਚੋਂ ਪਾਣੀ ਕਿਉਂ ਵਗਦਾ ਹੈ?
* ‘ਖ਼ਲ‘ ਆਮ ਤੌਰ ‘ਤੇ ਸਰ੍ਹੋਂ ਜਾਂ ਵੜੇਵਿਆਂ ਤੋਂ ਬਣਦੀ ਹੈ। ਇਨ੍ਹਾਂ ਵਿੱਚ ਤੇਲ
ਅਤੇ ਕੁਝ ਹੋਰ ਉੱਡਣਸ਼ੀਲ ਪਦਾਰਥ ਹੁੰਦੇ ਹਨ ਜਿਨ੍ਹਾਂ ਦੇ ਅਣੂ ਉੱਡ ਕੇ ਅੱਖਾਂ ਵਿੱਚ
ਪੈਂਦੇ ਰਹਿੰਦੇ ਹਨ ਅਤੇ ਅੱਖਾਂ ਵਿੱਚ ਜਲਣ ਪੈਦਾ ਕਰਦੇ ਹਨ। ਇਸ ਲਈ ਅੱਖਾਂ ਵਿਚੋਂ
ਇਨ੍ਹਾਂ ਅਣੂਆਂ ਨੂੰ ਬਾਹਰ ਧੱਕਣ ਲਈ ਪਾਣੀ ਆਉਂਦਾ।
? ਹਿਚਕੀ ਕਿਹੜੇ-ਕਿਹੜੇ ਕਾਰਨਾਂ ਕਰਕੇ ਆਉਂਦੀ ਹੈ?
* ਜਦੋਂ ਕਿਸੇ ਨੂੰ ਹਿਚਕੀ ਆਉਂਦੀ ਤਾਂ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕੋਈ
ਰਿਸ਼ਤੇਦਾਰ ਯਾਦ ਕਰ ਰਿਹਾ ਹੈ। ਪਰ ਅਸੀਂ ਕਦੇ ਇਹ ਸੋਚਣ ਦਾ ਯਤਨ ਨਹੀਂ ਕਰਦੇ ਕਿ
ਹਿਚਕੀ ਆਉਣ ਦਾ ਰਿਸ਼ਤੇਦਾਰ ਦੇ ਯਾਦ ਕਰਨ ਨਾਲ ਕੀ ਸੰਬੰਧ ਹੈ? ਅਸੀਂ ਜਾਣਦੇ ਹਾਂ ਕਿ
ਸਾਡੀ ਛਾਤੀ ਤੇ ਪੇਟ ਦੇ ਵਿਚਕਾਰ ਇੱਕ ਪਰਦਾ ਹੁੰਦਾ ਹੈ। ਜਦੋਂ ਅਸੀਂ ਪੇਟ ਅੰਦਰ ਨੂੰ
ਖਿੱਚਦੇ ਹਾਂ ਤਾਂ ਇਹ ਪਰਦਾ ਹੇਠਾਂ ਚਲਿਆ ਜਾਂਦਾ ਹੈ ਤੇ ਪੇਟ ਨੂੰ ਦਬਾਉਂਦਾ ਹੈ। ਇਸ
ਤਰ੍ਹਾਂ ਫੇਫੜਿਆਂ ਵਿੱਚ ਹਵਾ ਭਰ ਜਾਂਦੀ ਹੈ। ਇਸ ਤਰ੍ਹਾਂ ਇਹ ਪਰਦਾ ਸੁੰਗੜ ਜਾਂਦਾ
ਹੈ। ਇੱਕ ਰੁਕਾਵਟ ਆਉਂਦੀ ਹੈ। ਇਸਨੂੰ ਹਿਚਕੀ ਆਉਣਾ ਕਹਿੰਦੇ ਹਨ। ਪਾਣੀ ਪੀਣ ਨਾਲ
ਤੇਜ਼ਾਬੀ ਮਾਦਾ ਘਟ ਜਾਂਦਾ ਹੈ ਤੇ ਹਿਚਕੀ ਬੰਦ ਹੋ ਜਾਂਦੀ ਹੈ।
? ਕੋਈ ਵਿਅਕਤੀ ਗੂੰਗਾ ਕਿਉਂ ਹੁੰਦਾ ਹੈ, ਕੀ ਇਹ ਠੀਕ ਹੋ ਸਕਦਾ ਹੈ?
* ਬਹੁਤ ਸਾਰੇ ਆਦਮੀ ਗੂੰਗੇ ਅਤੇ ਬੋਲੇ ਹੁੰਦੇ ਹਨ। ਇਸਦਾ ਕਾਰਨ ਇਹ ਹੁੰਦਾ ਹੈ ਕਿ
ਮਨੁੱਖੀ ਦਿਮਾਗ ਵਿੱਚ ਸੁਣਨ ਅਤੇ ਬੋਲਣ ਲਈ ਜੋ ਸੈੱਲ ਹੁੰਦੇ ਹਨ, ਉਹ ਜਾਂ ਤਾਂ ਘੱਟ
ਹੁੰਦੇ ਹਨ ਜਾਂ ਹੁੰਦੇ ਹੀ ਨਹੀਂ। ਕਈ ਵਾਰ ਬੋਲਣ ਜਾਂ ਸੁਣਨ ਦੇ ਨੁਕਸ ਗਲੇ, ਜੀਭ ਤੇ
ਕੰਨਾਂ ਵਿੱਚ ਨੁਕਸ ਕਰਕੇ ਵੀ ਹੁੰਦੇ ਹਨ। ਮਾਹਿਰ ਡਾਕਟਰਾਂ ਦੀ ਅਗਵਾਈ ਵਿੱਚ ਇਨ੍ਹਾਂ
ਵਿੱਚੋਂ ਕੁਝ ਨੁਕਸ ਠੀਕ ਕੀਤੇ ਜਾ ਸਕਦੇ ਹਨ।
? ਮਨੁੱਖ ਨੂੰ ਬਾਂਦਰ ਤੋਂ ਮਨੁੱਖ ਬਣਨ ਲਈ ਕਿਹੜੇ-ਕਿਹੜੇ ਪੜਾਵਾਂ ਵਿੱਚੋਂ
ਲੰਘਣਾ ਪਿਆ ਅਤੇ ਇਸ ਦੌਰਾਨ ਉਸਨੂੰ ਕਿੰਨਾ ਸਮਾਂ ਲੱਗਿਆ?
* ਡਾਇਨਾਸੋਰ ਧਰਤੀ ਤੋਂ ਸਾਢੇ ਛੇ ਕਰੋੜ੍ਹ ਵਰ੍ਹੇ ਪਹਿਲਾਂ ਅਲੋਪ ਗਏ। ਇਸ ਤੋਂ ਬਾਅਦ
ਪਸ਼ੂ-ਪੰਛੀ ਹੋਂਦ ਵਿਚ ਆਉਣ ਲੱਗ ਪਏ। ਸਾਢੇ ਚਾਰ ਕਰੋੜ ਵਰ੍ਹੇ ਪਹਿਲਾਂ ਬਾਂਦਰਾਂ
ਦੀਆਂ ਨਸਲਾਂ ਧਰਤੀ ਦੇ ਉੱਪਰ ਮੌਜੂਦ ਸਨ। ਇਹ ਆਮ ਤੌਰ ‘ਤੇ ਦਰੱਖਤਾਂ ਉਪਰ ਰਹਿਣ
ਵਾਲੇ ਫਲੋਹਾਰੀ ਜੀਵ ਸਨ। ਹੌਲੀ-ਹੌਲੀ ਜੰਗਲਾਂ ਦੀ ਘਾਟ ਕਾਰਨ ਇਨ੍ਹਾਂ ਲਈ ਜੰਗਲਾਂ
ਨੂੰ ਅਲਵਿਦਾ ਕਹਿਣੀ ਪੈ ਗਈ। ਇਨ੍ਹਾਂ ਵਿਚੋਂ ਪੂਛ ਰਹਿਤ ਬਾਂਦਰਾਂ ਦੀਆਂ ਕੁਝ
ਕਿਸਮਾਂ ਨੇ ਆਪਣੇ ਆਪ ਨੂੰ ਦੋਹਾਂ ਪੈਰਾਂ ਉੱਤੇ ਚੱਲਣ ਦੇ ਸਮਰੱਥ ਬਣਾ ਲਿਆ। ਲਗਭਗ
ਇੱਕ ਕਰੋੜ ਸੱਠ ਲੱਖ ਵਰ੍ਹੇ ਪਹਿਲਾਂ ਇਸ ਤਰ੍ਹਾਂ ਮਨੁੱਖ ਹੋਂਦ ਵਿਚ ਆ ਗਿਆ।
? ਸੁਣਿਐ ਕਿ ਗਰਮ ਦ੍ਰਵ ਅਗਰ ਸਾਡੇ ਸਰੀਰ ਤੇ ਪੈ ਜਾਵੇ ਤਾਂ ਛਾਲੇ ਪੈ ਜਾਂਦੇ
ਹਨ। ਪਰ ਕਈ ਚਾਹ ਪੀਣ ਵਾਲੇ ਲਹਿੰਦੀ ਲਹਿੰਦੀ ਗਰਮ ਚਾਹ ਵੀ ਪੀ ਜਾਂਦੇ ਹਨ। ਅਜਿਹਾ
ਕਿਉਂ ਹੁੰਦਾ ਹੈ ਅਤੇ ਕਿਵੇਂ ਹੈ।
* ਜਦੋਂ ਸਾਡੀ ਚਮੜੀ ਕਿਸੇ ਗਰਮ ਚੀਜ਼ ਨਾਲ ਛੂੰਹਦੀ ਹੈ ਤਾਂ ਸਾਡੇ ਸਰੀਰ ਵਿਚੋਂ
ਉਹਨਾਂ ਸੈੱਲ ਨੂੰ ਬਚਾਉਣ ਲਈ ਪਾਣੀ ਭੇਜਿਆ ਜਾਂਦਾ ਹੈ। ਪਰ ਜਦੋਂ ਕੋਈ ਵਿਅਕਤੀ
ਵਾਰ-ਵਾਰ ਆਪਣੀ ਚਮੜੀ ਗਰਮ ਚੀਜ਼ ਦੇ ਸੰਪਰਕ ਵਿੱਚ ਲਿਆਉਂਦਾ ਹੈ ਤੇ ਉਹ ਉਸ ਗਰਮੀ ਨੂੰ
ਬਰਦਾਸ਼ਤ ਕਰਨ ਦੇ ਯੋਗ ਬਣ ਜਾਂਦੀ ਹੈ।
|