ਅੱਜ
ਦੇ ਨਾਸਤਿਕ ਮਨੁੱਖ ਅਨੁਸਾਰ ਧਰਮ ਅਤੇ ਵਿਗਿਆਨ ਦੋਵੋਂ ਉਲਟ ਦਿਸ਼ਾ ਵਿੱਚ ਕਿਰਿਆ ਕਰਦੇ
ਹਨ।
ਅਜੋਕਾ ਮਨੁੱਖ ਸੋਚਦਾ ਹੈ ਕਿ ਜੋ ਕੁਝ ਵਿਗਿਆਨ ਨੇ ਸਿੱਧ ਕੀਤਾ ਹੈ ਜਾਂ ਕਰਦਾ ਹੈ,
ਉਹ
ਧਰਮ ਦੀ ਕਸੌਟੀ ਦੇ ਬਿਲਕੁਲ ਉਲਟ ਹੈ ਅਤੇ ਜੋ ਤੱਥ ਧਰਮ ਦੁਆਰਾ ਖੋਜੇ ਗਏ ਹਨ,
ਉਹ
ਵਿਗਿਆਨ ਅਨੁਸਾਰ ਝੂਠ ਅਤੇ ਕਲਪਨਾ ਮਾਤਰ ਹਨ।
ਪਰ
ਸੱਚਾਈ ਇਹ ਹੈ ਕਿ ਧਰਮ ਅਤੇ ਵਿਗਿਆਨ ਦੋਨੋਂ ਇੱਕ ਹੀ ਰਸਤੇ
’ਤੇ
ਇੱਕੋ ਹੀ ਦਿਸ਼ਾ ਵਿੱਚ ਚਲਦੇ ਹਨ।
ਫ਼ਰਕ
ਸਿਰਫ਼ ਏਨਾ ਹੈ ਕਿ ਜਿੱਥੇ ਵਿਗਿਆਨ ਦਾ ਰਸਤਾ ਖ਼ਤਮ ਹੰਦਾ ਹੈ,
ਓਥੋਂ
ਧਰਮ ਦਾ ਰਸਤਾ ਸ਼ੁਰੂ ਹੰਦਾ ਹੈ।
ਅਸਲ
ਵਿੱਚ ਵਿਗਿਆਨ ਹੈ ਹੀ ਧਰਮ ਦੀ ਦੇਣ।
ਵਿਗਿਆਨ ਦੀ ਖੋਜ ਹੀ ਧਰਮ ਨੇ ਕੀਤੀ ਹੈ।
ਦੋਨੋਂ ਇੱਕੋ ਹੀ ਸਿੱਕੇ ਦੇ ਦੋ ਪਾਸੇ ਨਹੀਂ ਹਨ।
ਜੋ
ਖੋਜਾਂ ਵਿਗਿਆਨ ਨੇ ਪਿਛਲੀਆਂ ਦੋ ਸਦੀਆਂ ਤੋਂ ਕੀਤੀਆਂ ਹਨ,
ਉਹ
ਧਾਰਮਿਕ ਗੰਥਾਂ ਵਿੱਚ ਪਹਿਲਾਂ ਹੀ ਮਿਲਦੀਆਂ ਹਨ।
ਇਨ੍ਹਾਂ ਦੋਨਾਂ ਪਹਿਲੂਆਂ ਵਿੱਚ ਅੰਤਰ ਇਹ ਹੈ ਕਿ ਵਿਗਿਆਨ ਸਿਰਫ਼ ਪਦਾਰਥ
(ਜੜ੍ਹ)
ਦੀ
ਖੋਜ ਨਾਲ ਜੁੜਿਆ ਹੋਇਆ ਹੈ ਅਤੇ ਧਰਮ ਪ੍ਰਮਾਤਮਾ
(ਚੇਤੰਨ)
ਦੀ
ਖੋਜ ਨਾਲ ਜੁੜਿਆ ਹੈ।
ਸਗੋਂ
ਧਰਮ ਦਾ ਵੀ ਪਦਾਰਥਾਂ ਦੀ ਖੋਜ ਵਿੱਚ ਵਧੇਰੇ ਯੋਗਦਾਨ ਰਿਹਾ ਹੈ।
ਪਰ
ਧਰਮ ਨੇ ਸਿਰਫ਼ ਉਨ੍ਹਾਂ ਹੀ ਪਦਾਰਥਾਂ ਦੀ ਖੋਜ ਕੀਤੀ ਜੋ ਮਨੱਖ ਦੀਆਂ ਲੋੜਾਂ ਦੀ
ਪੂਰਤੀ ਲਈ ਕਾਫ਼ੀ ਸਨ ਅਤੇ ਮਨੁੱਖ ਉਨ੍ਹਾਂ ਨਾਲ ਸੱਤੁਸ਼ਟ ਹੋ ਸਕਦਾ ਸੀ।
ਜਿਵੇਂ ਕਿ ਸਰੀਰ ਦੇ ਸ੍ਵਾਸਥ ਲਈ ਊਰਜਾ ਦੇ ਸਰੋਤ
"ਭੋਜਨ
ਪਦਾਰਥ",
ਰੋਗਾਂ ਤੋਂ ਸੁਰੱਖਿਆ ਲਈ
"ਆਯੂਰਵੈਦਿਕ",
ਖਾਧ
ਪਦਾਰਥਾਂ ਦੀ ਉਤਪਤੀ ਲਈ
"ਖੈਤੀਬਾੜੀ
ਅਤੇ ਪਸ਼ੂ-ਪਾਲਣ",
ਕੁਦਰਤੀ ਆਫ਼ਤਾਂ ਤੋਂ ਬਚਾਅ ਲਈ
"ਮਕਾਨ
ਦੀ ਉਸਾਰੀ ਸਬਧ੍ਧੀ ਪਦਰਾਥ"
ਆਦਿ।
ਧਰਮ ਅਤੇ
ਵਿਗਿਆਨ ਵਿਚਕਾਰ ਅੰਤਰ ਦੀ ਪੜਚੋਲ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ
ਦੋਵੇਂ ਪਹਿਲੂ ਹਨ ਕੀ?
ਧਰਮ
ਕੀ ਹੈ?
ਧਰਮ
ਦੇ ਅੱਖਰੀ ਅਰਥ ਹਨ
’ਧਾਰਣ
ਕਰਨਾ’।
ਭਾਵ
ਗ੍ਰਹਿਣ ਕਰਨਾ।
ਹੁਣ
ਪ੍ਰਸ਼ਨ ਪੈਦਾ ਹੁੰਦਾ ਹੈ ਕਿ ਧਾਰਣ ਕਿਸਨੂੰ ਕਰਨਾ ਹੈ?
ਉੱਤਰ
ਹੈ
’ਮਰਿਯਾਦਾ
ਨੂੰ’।
ਮਰਿਯਾਦਾ ਤੋਂ ਮੁਰਾਦ
’ਅਨੁਸ਼ਾਸ਼ਨ’।
ਭਾਵ
ਨਿਯਮਬੱਧ ਹੋਣਾ,
ਨਿਯਮਾਂ ਨੂੰ ਅਖਤਿਆਰ ਕਰਨਾ ਜਾਂ ਧਾਰਣ ਕਰਨਾ।
ਉਨ੍ਹਾਂ ਨਿਯਮਾਂ ਨੰ ਧਾਰਣ ਕਰਨਾ ਜੋ ਸੱਚ ਦੀ ਸੁਰੱਖਿਆ ਅਤੇ ਪਾਲਣਾ ਲਈ ਬਣਾਏ ਗਏ ਹਨ।
ਜੋ
ਨਿਯਮ ਸੱਚ ਦੀ ਕਸੌਟੀ
’ਤੇ
ਪੂਰੇ ਉੱਤਰਦੇ ਹਨ,
ਉਹ
ਹੀ ਅਸਲ ਮਰਿਯਾਦਾ ਨੂੰ ਜਨਮ ਦਿੰਦੇ ਹਨ।
ਜਿਹੜੇ ਨਿਯਮ ਸੱਚ ਨੂੰ ਹੀ ਕੁਚਲਣ ਦੀ ਕੋਸ਼ਿਸ਼ ਕਰਨ,
ਉਨ੍ਹਾਂ ਨੂੰ ਨਿਯਮ ਆਖਣਾ ਹੀ ਗੁਨਾਹ ਹੈ।
ਇਸ
ਲਈ ਅਜਿਹੇ ਨਿਯਮ ਝੂਠ ਦੀ ਛਾਇਆ ਹੁੰਦੇ ਹਨ ਅਤੇ ਝੂਠ ਦਾ ਕੋਈ ਵਜੂਦ ਨਹੀਂ ਹੰਦਾ।
ਹੁਣ ਇੱਕ ਨਜ਼ਰ
ਅਗਰ ਵਿਗਿਆਨ ਤੇ ਮਾਰੀਏ ਤਾਂ ਵਿਗਿਆਨ ਦੀ ਫ਼ਿਲਾਸਫ਼ੀ ਇਸ ਤਰ੍ਹਾਂ ਹੈ।
ਵਿਗਿਆਨ ਦੀ ਹੋਂਦ ਸ਼ਬਦ
’ਕੀ’
ਤੋਂ
ਹੈ।
ਜਦੋਂ
ਮਨੁੰਖ ਅੰਦਰ
’ਕੀ’
ਸ਼ਬਦ
ਪੈਦਾ ਹੁੰਦਾ ਹੈ ਤਾਂ ਉਸ ਅਦਰ ਵਿਗਿਆਨਿਕ ਬਿਰਤੀਆਂ ਗਤੀਮਾਨ ਹੋਣ ਲਗਦੀਆਂ ਹਨ।
ਜਦੋਂ
’ਕੀ’
ਸ਼ਬਦ
ਨਾਲ ਸਬੰਧਤ ਉਸਨੂੰ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਫਿਰ ਮਨੁੱਖ ਦੇ ਮਨ ਅੰਦਰ
ਸ਼ਬਦ
’ਕਿਉਂ’
ਪ੍ਰਗਟ ਹੰਦਾ ਹੈ।
’ਕਿਉਂ’
ਸ਼ਬਦ
ਕਾਰਨ ਦੀ ਮੰਗ ਕਰਦਾ ਹੈ।
’ਕਿਉਂ’
ਸ਼ਬਦ
ਨਾਲ ਸਬੰਧਤ ਜਾਣਕਾਰੀ ਦੀ ਪੂਰਤੀ ਤੋਂ ਉਪਰੰਤ ਮਨੁੱਖ ਦੇ ਅੰਦਰ ਦੋ ਸ਼ਬਦ ਹੋਰ ਉਤਪੰਨ
ਹੁੰਦੇ ਹਨ।
ਉਹ
ਹਨ
’ਕਦੋਂ’
ਅਤੇ
’ਕਿੱਥੇ’।
’ਕਦੋਂ’
ਦਾ
ਤਾਲੁਕ ਸਮੇਂ ਨਾਲ ਹੈ ਜਦਕਿ
’ਕਿੱਥੇ’
ਦਾ
ਸਬੰਧ ਸਥਾਨ ਨਾਲ ਹੈ।
ਇਸ
ਤਰ੍ਹਾਂ ਮਨੱਖ ਦੇ ਮਨ ਦੁਆਲੇ ਹੋ ਰਹੀ ਇਨ੍ਹਾਂ ਸ਼ਬਦਾਂ ਦੀ ਪਰਿਕ੍ਰਮਾ ਹੀ ਖੋਜ ਦਾ
ਕਾਰਨ ਬਣਦੀ ਹੈ।
ਇਨ੍ਹਾਂ ਸ਼ਬਦਾਂ ਨਾਲ ਸਬੰਧਤ ਜਿੰਨੀ ਵੀ ਜਾਣਕਾਰੀ ਮਨੁੱਖ ਪ੍ਰਾਪਤ ਕਰਦਾ ਰਹਿੰਦਾ ਹੈ,
ਓਨੀ
ਹੀ ਮਾਤਰਾ ਵਿੱਚ ਉਹ ਖੋਜ ਕਰਨ ਵਿੱਚ ਸਫ਼ਲ ਜਾਂ ਅਸਫ਼ਲ ਹੰਦਾ ਰਹਿੰਦਾ ਹੈ।
ਅਗਰ
ਹਾਸਿਲ ਕੀਤੀ ਜਾਣਕਾਰੀ ਸਹੀ ਹੈ ਤਾਂ ਖੋਜ ਸਫ਼ਲ ਹੁੰਦੀ ਹੈ,
ਅਗਰ
ਗ਼ਲਤ ਹੈ ਤਾਂ ਖੋਜ ਅਸਫ਼ਲ ਰਹਿੰਦੀ ਹੈ।
ਵਿਗਿਆਨ
ਅਨੁਸਾਰ ਸ੍ਰਿਸ਼ਟੀ ਦੀ ਰਚਨਾ ਸੈੱਲਾਂ ਅਤੇ ਪ੍ਰਮਾਣੂਆਂ ਤੋਂ ਹੈ।
ਸੈੱਲਾਂ ਦੇ ਮੇਲ ਨਾਲ ਹੀ ਸਜੀਵਾਂ ਦਾ ਜਨਮ ਅਤੇ ਵਿਕਾਸ ਹੁੰਦਾ ਹੈ।
ਪ੍ਰਮਾਣੂ ਹਰ ਦ੍ਰਿਸ਼ ਜਾਂ ਅਦ੍ਰਿਸ਼ ਵਸਤੂਆਂ ਵਿੱਚ ਸਮਾਏ ਹੋਏ ਹਨ।
ਜਿਵੇਂ ਕਿ ਮਿੱਟੀ,
ਲੱਕੜ,
ਪਾਣੀ,
ਪੱਥਰ,
ਅਗਨੀ,
ਹਵਾ,
ਗੈਸਾਂ ਆਦਿ।
ਵਿਗਿਆਨ ਅਨੁਸਾਰ ਹਰ ਦ੍ਰਿਸ਼ ਜਾਂ ਅਦ੍ਰਿਸ਼ ਵਸਤੂ ਨੂੰ
’ਮਾਦਾ’
ਦਾ
ਨਾਮ ਦਿੱਤਾ ਗਿਆ ਹੈ।
ਅੱਗੇ
ਪ੍ਰਮਾਣੂ ਵੀ ਨਿਊਟ੍ਰਾਨ,
ਪ੍ਰੋਟਾਨ ਅਤੇ ਇਲੈਕਟ੍ਰਾਨ ਦੇ ਸਮੂਹ ਨਾਲ ਬਣਦਾ ਹੈ।
ਹੁਣ
ਅਗਰ ਵਿਗਿਆਨ ਨੂੰ ਇਹ ਪ੍ਰਸ਼ਨ ਕੀਤਾ ਜਾਵੇ ਕਿ ਪ੍ਰਮਾਣੂ ਜਾਂ ਨਿਊਟ੍ਰਾਨ,
ਪ੍ਰੋਟਾਨ ਅਤੇ ਇਲੈਕਟ੍ਰਾਨ ਦਾ ਜਨਮਦਾਤਾ ਕੌਣ ਹੈ ਤਾਂ ਵਿਗਿਆਨ ਨਿਰੁਤਰ ਹੈ।
ਧਰਮ
ਇਸਦਾ ਉੱਤਰ ਦਿੱਦਾ ਹੈ।
ਉੱਤਰ
ਹੈ
"ਪ੍ਰ੍ਮਾਤਮਾ"।
ਵਿਗਿਆਨਿਕਾਂ
ਵਿੱਚੋਂ ਜ਼ਿਆਦਾਤਰ ਵਿਅਕਤੀ ਨਾਸਤਿਕ ਅਤੇ ਕੁਝ ਕੁ ਆਸਤਿਕ ਹੁੰਦੇ ਹਨ।
ਨਾਸਤਿਕ ਵਿਅਕਤੀ ਸਦਾ ਇਹੋ ਪ੍ਰਸ਼ਨ ਕਰਦੇ ਹਨ ਕਿ ਦੱਸੋ
"ਪ੍ਰ੍ਮਾਤਮਾ"
ਦਾ
ਜਨਮਦਾਤਾ ਕੌਣ ਹੈ?
ਉਸ
ਈਸ਼ਵਰ ਨੂੰ ਕਿਸਨੇ ਬਣਾਇਆ?
ਉੱਤਰ
ਇਸ ਤਰ੍ਹਾਂ ਹੈ।
ਕੋਈ
ਵੀ ਪਦਰਾਥ ਜਿੰਨ੍ਹਾਂ ਨੂੰ ਸਾਡੀਆਂ ਗਿਆਨ-ਇੱਦਰੀਆਂ ਮਹਿਸੂਸ ਕਰਦੀਆਂ ਹਨ,
ਇੱਕ
ਕਾਰਜ ਹੁੰਦਾ ਹੈ।
ਹਰ
ਪਦਾਰਥ ਇੱਕ
’ਕਾਰਜ’
ਹੈ।
ਭਾਵ
ਕਿਸੇ ਦੁਆਰਾ ਬਣਾਇਆ ਜਾਂ ਪੈਦਾ ਕੀਤਾ ਗਿਆ ਹੈ।
ਜੋ
ਪਦਾਰਥ ਨੂੰ ਪੈਦਾ ਕਰਦਾ ਜਾਂ ਹੋਂਦ ਵਿੱਚ ਲਿਆਉਂਦਾ ਹੈ,
ਉਹ
ਇਸਦਾ
’ਕਾਰਣ’
ਹੁੰਦਾ ਹੈ।
ਉਦਾਹਰਣ ਦੇ ਤੌਰ
’ਤੇ
ਬਲ ਰਹੀ ਅਗਨੀ ਇੱਕ ਕਾਰਜ ਹੈ।
ਇਸ
ਦਾ ਕਾਰਣ ਇੱਕ ਚਿੰਗਾਰੀ ਹੈ।
ਹੁਣ
ਚਿੰਗਾਰੀ ਵੀ ਇੱਕ ਕਾਰਜ ਹੈ।
ਇਸ
ਦਾ ਕਾਰਣ ਤੀਲ੍ਹੀ ਹੈ।
ਤੀਲ੍ਹੀ ਵੀ ਇੱਕ ਕਾਰਜ ਹੈ,
ਇਸਦਾ
ਕਾਰਣ ਲੱਕੜੀ ਅਤੇ ਬਰੂਦ ਹੈ।
ਇਸ
ਤਰ੍ਹਾਂ ਲੱਕੜ ਅਤੇ ਬਰੂਦ ਦੀ ਹੋਂਦ ਦਾ ਵੀ ਕੋਈ ਕਾਰਣ ਹੈ।
ਪਰ
ਜਦੋਂ
’ਕਾਰਣ’
ਕਾਰਜ
ਵਿੱਚ ਬਦਲਦਾ ਰਹੇਗਾ,
ਉਦੋਂ
ਤੱਕ ਇਸ
’ਕਾਰਣ’
ਦਾ
ਹੋਰ ਕਾਰਣ ਵੀ ਪੈਦਾ ਹੁੰਦਾ ਰਹੇਗਾ ਕਿਉਂਕਿ ਇਹ
’ਕਾਰਣ’
ਨਿਰੰਤਰ ਕਾਰਜ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ।
ਪਰ
ਜਦੋਂ
’ਕਾਰਣ’
ਕਾਰਜ
ਵਿੱਚ ਤਬਦੀਲ ਹੋਣਾ ਬੰਦ ਕਰ ਦਿੰਦਾ ਹੈ ਤਾਂ ਉਸ ਵਕਤ
’ਕਾਰਣ’
ਦਾ
ਕੋਈ ਕਾਰਣ ਨਹੀਂ ਹੁੰਦਾ ਕਿਉਂਕਿ ਉਹ ਕਾਰਜ ਨਾਲੋਂ ਵਿਛੜ ਜਾਂਦਾ ਹੈ।
ਸਪਸ਼ਟ
ਰੂਪ ਵਿੱਚ ਇੱਕ ਵਿਸ਼ਾਲ ਰੁੱਖ ਦੀ ਪੈਦਾਇਸ਼ ਇੱਕ ਬੀਜ ਤੋਂ ਹੈ।
ਪਰ
ਬੀਜ ਦਾ ਕੋਈ ਬੀਜ ਨਹੀਂ ਹੁੰਦਾ।
ਭਾਵ
ਕਾਰਜ
(ਰੁੱਖ)
ਦਾ
ਕਾਰਣ
(ਬੀਜ)
ਹੈ,
ਪਰ
ਹੁਣ ਕਾਰਣ
(ਬੀਜ)
ਦਾ
ਕੋਈ ਕਾਰਣ
(ਬੀਜ)
ਨਹੀਂ।
ਇਸ
ਲਈ ਸਾਰੀ ਸ੍ਰਿਸ਼ਟੀ ਦਾ ਕਾਰਣ ਸਿਰਫ਼ ਪ੍ਰਮਾਤਮਾ ਹੈ ਅਤੇ ਇਸ ਕਾਰਣ ਦਾ ਕੋਈ ਕਾਰਣ
ਨਹੀਂ।
ਹੁਣ ਨਾਸਤਿਕ
ਸਵਾਲ ਕਰਦਾ ਹੈ ਕਿ ਪ੍ਰਮਾਤਮਾ ਦਿਖਾਈ ਕਿਉਂ ਨਹੀਂ ਦਿੱਦਾ?
ਪ੍ਰਥਮ ਤਾਂ ਇਹ ਸਵਾਲ ਹੀ ਇਸ ਤਰ੍ਹਾਂ ਹੈ ਕਿ ਹਵਾ ਸਾਨੂੰ ਦਿਖਾਈ ਕਿਊਂ ਨਹੀਂ ਦਿੰਦੀ?
ਜਿਸ
ਤਰ੍ਹਾਂ ਹਵਾ ਨੂੰ ਵੇਖਿਆ ਨਹੀਂ ਪਰ ਮਹਿਸੂਸ ਕੀਤਾ ਜਾ ਸਕਦਾ ਹੈ,
ਇਸੇ
ਤਰ੍ਹਾਂ ਪ੍ਰਮਾਤਮਾ ਨੂੰ ਵੇਖਿਆ ਨਹੀਂ ਪਰ ਮਹਿਸੂਸ ਕੀਤਾ ਜਾ ਸਕਦਾ ਹੈ।
ਜਿਸ
ਤਰ੍ਹਾਂ ਹਵਾ ਨੂੰ ਮਹਿਸੂਸ ਕਰਨ ਲਈ ਗਿਆਨ-ਇੰਦਰੀਆਂ ਦੀ ਲੋੜ ਹੈ,
ਇਸ
ਤਰ੍ਹਾਂ ਪ੍ਰਮਾਤਮਾ ਦੇ ਅਹਿਸਾਸ ਨੂੰ ਜਾਣਨ ਲਈ ਸਾਧਨਾ ਦੀ ਲੋੜ ਹੈ।
ਗਰਮੀ,
ਸਰਦੀ,
ਸਵਾਦ,
ਪਿਆਰ
ਅਤੇ ਮੋਹ ਨੂੰ ਅਸੀਂ ਵੇਖ ਨਹੀ ਸਕਦੇ।
ਇਹ
ਸਭ ਇੱਕ ਅਹਿਸਾਸ ਦਾ ਨਾਂ ਹਨ।
ਅਹਿਸਾਸ ਕਾਰਨ ਹੀ ਇਨ੍ਹਾਂ ਦੀ ਹੋਂਦ ਬਣੀ ਹੋਈ ਹੈ।
ਅਗਰ
ਪ੍ਰਤੱਖ ਨੂੰ ਹੀ ਪ੍ਰਮਾਣ ਸਮਝਿਆ ਜਾਵੇ ਤਾਂ ਕਈ ਚੀਜ਼ਾਂ ਸਾਰੀ ਜ਼ਿੰਦਗੀ ਹੀ ਨਹੀਂ
ਵੇਖੀਆਂ ਜਾ ਸਕਦੀਆਂ।
ਪਰ
ਇਨ੍ਹਾਂ ਨੂੰ ਨਿਸ਼ਚਿਤ ਕੀਤਾ ਗਿਆ ਹੈ।
ਜਿਸ
ਤਰ੍ਹਾਂ ਹਵਾ,
ਗ਼ਮ,
ਮਸਤੀ,
ਖੁਸ਼ੀ,
ਉਦਾਸੀ ਆਦਿ।
ਗੁਰਬਾਣੀ ਦੱਸਦੀ ਹੈ ਕਿ ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧ,
ਬਿਸ਼ਟਾ ਵਿੱਚ ਦੁਰਗੰਧ ਹੁੰਦੀ ਹੈ,
ਦਿਖਦੀ ਨਹੀਂ।
ਜਿਸ
ਤਰ੍ਹਾਂ ਦੁੱਧ ਵਿੱਚ ਮਖ੍ਖਣ ਹੁੰਦਾ ਹੈ,
ਪਰ
ਦਿਖਦਾ ਉਦੋਂ ਹੈ ਜਦੋਂ ਉਸਨੁੰ ਜਮਾਇਆ ਜਾਂ ਰਿੜਕਿਆ ਜਾਂਦਾ ਹੈ।
ਇਸੇ
ਤਰ੍ਹਾਂ ਉਸ ਵਾਹਿਗੁਰੂ ਨੰ ਵੇਖਿਆ ਨਹੀਂ ਜਾ ਸਕਦਾ,
ਪਰ
ਮਨ ਨੂੰ ਧਿਆਨ ਅਤੇ ਸਿਮਰਨ ਨਾਲ ਇਕਾਗਰ ਕਰਕੇ ਉਸਦੀ ਹੋਂਦ ਨੂੰ ਮਹਿਸੂਸ ਕੀਤਾ ਜਾ
ਸਕਦਾ ਹੈ।
ਅਸਲ
ਵਿੱਚ ਪ੍ਰਮਾਤਮਾ ਨੂੰ ਵੇਖਿਆ ਵੀ ਜਾ ਸਕਦਾ ਹੈ।
ਪਰ
ਪੂਰਣ ਰੂਪ ਵਿੱਚ ਨਹੀਂ।
ਗੁਰਬਾਣੀ ਅਨੁਸਾਰ ਮਨੁੱਖ ਜਦੋਂ ਸੱਚ ਖੱਡ ਦੀ ਅਵਸਥਾ ਵਿੱਚ ਪੁੱਜਦਾ ਹੈ ਤਾਂ
ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿੱਚ ਦ੍ਰਿਸ਼ਟਮਾਨ ਹੁੰਦਾ ਹੈ।
ਇਸ
ਅਵਸਥਾ ਵਿੱਚ ਪੁੱਜਿਆ ਮਨੁੱਖ ਜਿਸ ਪਾਸੇ ਵੀ ਦੇਖਦਾ ਹੈ,
ਉਸਨੰ
ਹਰ ਤਰਫ਼ ਪ੍ਰਮਾਤਮਾ ਦਾ ਪ੍ਰਕਾਸ਼ ਹੀ ਵਿਖਾਈ ਦਿੱਦਾ ਹੈ।
ਉਸਦਾ
ਮਨ ਸਦਾ ਲਈ ਪਰਮ ਆਨੰਦ ਹੋ ਜਾਂਦਾ ਹੈ।
ਹੁਣ ਹਰ ਇੱਕ
ਨਾਸਤਿਕ ਵਿਗਿਆਨੀ ਨੂੰ ਪ੍ਰਮਾਤਮਾ ਦੀ ਹੋਂਦ ਨਾਲ ਸਹਿਮਤ ਹੋਣਾ ਪਵੇਗਾ।
ਉਸਨੂੰ ਵਿਸ਼ਵਾਸ਼ ਕਰਨਾ ਹੀ ਪਵੇਗਾ ਕਿ ਪ੍ਰਮਾਤਮਾ ਹੈ,
ਕਿਉਂਕਿ ਪ੍ਰਮਾਤਮਾ ਦੇ ਪ੍ਰਮਾਣ ਉਸਦੇ ਸਾਹਮਣੇ ਬਿਲਕੁਲ ਸਪਸ਼ਟ ਹਨ।
ਅਗਰ
ਉਹ ਅਜੇ ਵੀ ਇਨ੍ਹਾਂ ਪ੍ਰਮਾਣਾਂ ਨੂੰ ਨਕਾਰ ਕੇ ਪ੍ਰਮਾਤਮਾ ਦੀ ਹੋਂਦ ਨੂੰ ਅਸਵੀਕਾਰ
ਕਰਦਾ ਹੈ ਤਾਂ ਉਸਨੂੰ ਮਹਾਂ ਮੂੜ੍ਹ,
ਮਹਾਂ
ਮੂਰਖ ਅਤੇ ਮਹਾਂ ਪਾਗਲ ਹੀ ਕਿਹਾ ਜਾ ਸਕਦਾ ਹੈ।
ਹੁਣ ਅਗਰ
ਵਿਗਿਆਨ ਨੁੰ ਪੁੱਛਿਆ ਜਾਏ ਕਿ ਉਸ ਦੁਆਰਾ ਖੋਜਿਆ ਗਿਆ ਪ੍ਰਮਾਣੂ ਦਿਖਾਈ ਕਿਉਂ ਨਹੀਂ
ਦਿੰਦਾ
ਤਾਂ
ਵਿਗਿਆਨ ਆਖਦਾ ਹੈ ਕਿ ਇਸ ਦਾ ਆਕਾਰ ਬਹੁਤ ਛੋਟਾ ਹੈ ਜੋ ਨੰਗੀ ਅੱਖ ਅਤੇ
ਮਾਇਕ੍ਰੋਸਕੋਪ ਨਾਲ ਵੀ ਨਹੀਂ ਦੇਖਿਆ ਜਾ ਸਕਦਾ।
ਇਸ
ਤੋਂ ਇਲਾਵਾ ਵਿਗਿਆਨ ਦੁਆਰਾ ਪ੍ਰਮਾਣੂ ਦੇ ਬਕਾਇਦਾ ਆਕਾਰ,
ਭਾਰ,
ਬਣਤਰ,
ਮਾਪ
ਆਦਿਕ ਗੁਣ ਨਿਰਧਾਰਿਤ ਕੀਤੇ ਗਏ ਹਨ।
ਹੁਣ
ਸਵਾਲ ਪੈਦਾ ਹੰਦਾ ਹੈ ਕਿ ਜਿਸ ਚੀਜ਼ ਨੂੰ ਅਸੀਂ ਵੇਖ ਹੀ ਨਹੀਂ ਸਕਦੇ ਉਸਦਾ ਮਾਪ ਕਿਸ
ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ?
ਉਸਦਾ
ਭਾਰ ਕਿਸ ਤਰ੍ਹਾਂ ਤੋਲ ਸਕਦੇ ਹਾਂ?
ਵਿਗਿਆਨ ਉੱਤਰ ਦੇਣ
ਤੋਂ
ਅਸਮਰੱਥ ਹੈ।
ਪਰ
ਹੋਰਾਂ ਵਸੀਲਿਆਂ ਜਿਵੇਂ ਕਿ ਰਸਾਇਣਕ ਕਿਰਿਆ ਅਤੇ ਭੌਤਿਕ ਕਿਰਿਆ ਦੁਆਰਾ ਵਿਗਿਆਨ ਨੇ
ਪ੍ਰਮਾਣੂ ਦੇ ਲਗਭਗ ਮਾਪ,
ਬਣਤਰ,
ਭਾਰ,
ਆਕਾਰ
ਆਦਿ ਗੁਣ ਨਿਸ਼ਚਿਤ ਕੀਤੇ ਗਏ ਹਨ।
ਇਨ੍ਹਾਂ ਗੁਣਾਂ ਦੇ ਆਧਾਰ ਤੇ ਹੀ ਵਿਗਿਆਨ ਦੀਆਂ ਬਹੁਤ ਸਾਰੀਆਂ ਖੋਜਾਂ ਸਫ਼ਲ ਹੋਈਆਂ
ਹਨ ਜੋ ਸਾਡੇ ਸਾਹਮਣੇ ਪ੍ਰਤੱਖ ਹਨ।
ਇਸ
ਲਈ ਧਰਮ ਪ੍ਰਮਾਣੂ ਦੀ ਹੋਂਦ ਨੂੰ ਸਵੀਕਾਰ ਕਰਦਾ ਹੈ।
ਪਰ
ਪ੍ਰਮਾਣੂ ਬਾਰੇ ਗਿਆਨ ਪੁਰਾਣਿਕ ਗੰਥਾਂ ਵਿੱਚ ਵੀ ਮਿਲਿਆ ਹੈ।
ਇਸ
ਲਈ ਪ੍ਰਮਾਣੂ ਦੀ ਖੋਜ ਦੀ ਸ਼ੁਰੂਆਤ ਵੀ ਰਿਸ਼ਿਆਂ-ਮੁਨੀਆਂ
ਦੁਆਰਾ ਹੀ ਕੀਤੀ ਗਈ ਹੈ।
ਇਹ
ਗੱਲ ਵੱਖਰੀ ਹੈ ਕਿ ਡੈਲਟਨ,
ਜੋਨ
ਥਾਮਸਨ ਆਦਿ ਵਿਗਿਆਨੀਆਂ ਨੇ ਇਸ ਖੋਜ ਵਿੱਚ ਅੱਗੇ ਆਪਣਾ ਯੋਗਦਾਨ ਪਾਇਆ ਹੈ ਅਤੇ
ਇਸਨੂੰ ਨਵੇਂ ਸਿਰਿਓਂ ਆਰੰਭ ਕੀਤਾ ਹੈ।
ਪਰ
ਪ੍ਰਮਾਣੂ ਦੇ ਪ੍ਰਮਾਣ ਪੁਰਾਣਿਕ ਗੰਥਾਂ ਵਿੱਚੋਂ ਵੀ ਪ੍ਰਾਪਤ ਹੋਏ ਹਨ।
ਧਰਮ
ਨੇ ਵਿਗਿਆਨ ਨੂੰ ਸਦਾ ਖਿੜੇ ਮੱਥੇ ਪ੍ਰਵਾਨ ਕੀਤਾ ਹੈ।
ਇਸ
ਤੋਂ ਇਲਾਵਾ ਪ੍ਰਮਾਣੂ ਨੂੰ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ।
ਪਰ
ਫਿਰ ਵੀ ਧਰਮ ਨੇ ਇਸ ਤਰ੍ਹਾਂ ਦੇ ਨਾਸਤਿਕ ਵਿਗਿਆਨ ਨੂੰ ਸਦਾ ਗਲਵੱਕੜੀ ਵਿੱਚ ਲਿਆ ਹੈ।
ਮਨੱਖੀ ਸਰੀਰ
ਦੇ ਕਾਰਣ ਪੰਜ ਤੱਤ ਹਨ।
ਪਰ
ਇਨ੍ਹਾਂ ਤੱਤਾਂ ਨੂੰ ਬਣਾਉਣ ਵਾਲਾ ਕੌਣ ਹੈ?
ਅਗਰ
ਸਾਰੀ ਸ੍ਰਿਸ਼ਟੀ ਪ੍ਰਮਾਣੂਆਂ ਤੋਂ ਬਣੀ ਹੈ,
ਤਾਂ
ਪ੍ਰਮਾਣੂ ਪਹਿਲਾਂ ਅਲੱਗ-ਅਲੱਗ
ਸਨ ਜਾਂ ਇੱਕਠੇ?
ਇਨ੍ਹਾਂ ਨੰ ਕਿਸ ਨੇ ਜੋੜਿਆ?
ਕਿਸ
ਨੇ ਇਕੱਤਰ ਕੀਤਾ?
ਵਿਗਿਆਨ ਅਨੁਸਾਰ ਸ੍ਰਿਸ਼ਟੀ ਵਿੱਚ ਪ੍ਰਮਾਣੂ ਭਿੰਨ-ਭਿੰਨ
ਗੁਣਾਂ ਵਾਲੇ ਹੋਣ ਕਰਕੇ ਭਿੰਨ-ਭਿੰਨ
ਤਰ੍ਹਾਂ ਦੇ ਹਨ।
ਤਾਂ
ਦੱਸੋ ਪ੍ਰਮਾਣੂਆਂ ਵਿੱਚ ਭਿੰਨਤਾ ਪੈਦਾ ਕਰਨ ਵਾਲਾ ਕੌਣ ਹੈ?
ਵਿਗਿਆਨ ਅਨੁਸਾਰ ਵੱਖਰੇ-ਵੱਖਰੇ
ਗੁਣਾਂ ਵਾਲੇ ਪ੍ਰਮਾਣੂ ਮਿਲਕੇ ਇੱਕੋ ਪ੍ਰਕਾਰ ਦੇ ਗੁਣਾਂ ਵਾਲਾ ਪਦਾਰਥ ਬਣਾਉਂਦੇ ਹਨ।
ਤਾਂ
ਦੱਸੋ ਇਸ ਭਿੰਨਤਾ ਨੰ ਮਿਟਾਉਣ ਵਾਲਾ ਕੌਣ ਹੈ?
ਇਨ੍ਹਾਂ ਪ੍ਰਮਾਣੂਆਂ ਨੂੰ ਇੱਕ ਅਨੋਖੀ ਤਰਤੀਬ ਵਿੱਚ ਰੱਖਣ ਵਾਲੀ ਹਸਤੀ ਕੌਣ ਹੈ?
ਕੌਣ
ਹੈ ਜੋ ਕੁਦਰਤ ਨੰ ਇੱਕੋ ਵਕਤ ਮਿਟਾ ਅਤੇ ਫਿਰ ਬਣਾ ਰਿਹਾ ਹੈ?
ਇਸ
ਕਾਇਆਨਾਤ ਦਾ ਸਿਰਜਣਹਾਰ ਕੌਣ ਹੈ?
ਸਮੇਂ
ਨੂੰ ਬਣਾਉਣ ਵਾਲਾ ਕੌਣ ਹੈ?
ਇਸ
ਦੇ ਪਿੱਛੇ ਕਿਹੜੀ ਮਹਾਨ ਹਸਤੀ ਕੰਮ ਕਰ ਰਹੀ ਹੈ?
ਵਿਗਿਆਨ ਇਸਦਾ ਉੱਤਰ ਨਾ ਦੇਣ ਕਰਕੇ ਉਦਾਸ ਹੈ।
ਧਰਮ
ਇਸ ਪ੍ਰਸ਼ਨ ਦਾ ਉੱਤਰ ਦਿੱਦਾ ਹੈ।
ਧਰਮ
ਇਸ ਸਾਰੇ ਕਾਰਜ ਦਾ ਸਿਹਰਾ ਪ੍ਰਮਾਤਮਾ ਨੂੰ ਦਿੱਦਾ ਹੈ।
ਜੋ
ਸਰਬ-ਵਿਆਪਕ
ਹੈ।
ਕਣ-ਕਣ
ਵਿੱਚ ਬਿਰਾਜਮਾਨ ਹੈ।
ਜ਼ਰੇ-ਜ਼ਰੇ
ਵਿੱਚ ਰਮਿਆ ਹੋਇਆ ਹੈ।
ਵਿਗਿਆਨ ਅਜੇ
ਤੱਕ ਇੱਕ ਜ਼ਰੇ ਦੀ ਖੋਜ ਵੀ ਪੂਰਣ ਰੂਪ ਵਿੱਚ ਨਹੀਂ ਕਰ ਸਕਿਆ ਹੈ।
ਵਿਗਿਆਨੀ ਸਮੇਂ ਅਤੇ ਸੱਚ ਦੇ ਬਦਲਾਅ ਅਨੁਸਾਰ ਪ੍ਰਮਾਣੂ ਥਿਊਰੀ ਨੂੰ ਰੱਦ ਕਰਦੇ ਆਏ
ਹਨ।
ਪ੍ਰਮਾਣੂ ਲਈ ਜੋ ਵਿਚਾਰ ਡੈਲਟਨ ਨੇ ਪੈਸ਼ ਕੀਤੇ,
ਥਾਮਸਨ ਨੇ ਉਨ੍ਹਾਂ ਵਿਚਾਰਾਂ ਦੀ ਅੱਗੇ ਤਫ਼ਤੀਸ਼ ਕਰਕੇ ਡੈਲਟਨ ਦੀ ਥਿਊਰੀ ਨੂੰ ਬਹੁਤ
ਜ਼ਿਆਦਾ ਹੱਦ ਤੱਕ ਮਾਤ ਦਿੱਤੀ।
ਉਸਨੇ
ਡੈਲਟਨ ਦੀ ਥਿਊਰੀ ਨੂੰ ਨਕਾਰਦਿਆਂ ਇਹ ਆਖਿਆ ਕਿ ਪ੍ਰਮਾਣੂ ਹੀ ਧਰਤੀ ਦਾ ਸਭ ਤੋਂ
ਛੋਟਾ ਕਣ ਨਹੀਂ ਹੈ।
ਇਸ
ਕਣ ਦੇ ਅੱਗੇ ਤਿੰਨ ਹਿੱਸੇ ਹੋਰ ਵੀ ਹਨ।
ਪ੍ਰੋਟਾਨ,
ਨਿਊਟ੍ਰਾਨ ਅਤੇ ਇਲੈਕਟ੍ਰਾਨ।
ਪਰ
ਇਸ ਤੋਂ ਬਾਅਦ ਵਿਗਿਆਨੀ ਰਦਰਫੋਰਡ,
ਨੀਲ
ਬੋਹਰ ਵੀ ਆਪਣੀਆਂ ਅਲੱਗ ਥਿਊਰੀਆਂ ਦੀ ਪੈਸ਼ਕਾਰੀ ਕਰਦੇ ਰਹੇ।
ਹੁਣ
ਅਜੋਕੀ ਸਾਇੱਸ ਇਹ ਦਾਅਵਾ ਕਰਦੀ ਹੈ ਕਿ ਪ੍ਰਮਾਣੂ ਦੇ ਕੇਵਲ ਤਿੰਨ ਉਪ-ਭਾਗ
ਨਹੀਂ,
ਸਗੋਂ
੩੫ ਹੋਰ ਉਪ-ਭਾਗ
ਹਨ ਜਿਨ੍ਹਾਂ ਵਿੱਚੋਂ ਪ੍ਰੋਟਾਨ,
ਨਿਊਟ੍ਰਾਨ ਅਤੇ ਇਲੈਕਟ੍ਰਾਨ ਮੁੱਖ ਹਨ।
ਗੁਰਬਾਣੀ
ਅਨੁਸਾਰ ਮਨੁੱਖ ਕਿਸੇ ਵੀ ਪਦਰਾਥ ਦਾ ਗਿਆਨ ਆਪਣੀ ਸੋਚ ਦੀ ਗਹਿਰਾਈ ਮੁਤਾਬਿਕ ਹੀ
ਦਿੱਦਾ ਹੈ।
ਮਨੁੱਖ ਆਪਣੀ ਬੁੰਧ ਨੂੰ ਜਿੰਨੀ ਵੀ ਗਹਿਰਾਈ ਵਿੱਚ ਲੈ ਕੇ ਜਾਵੇਗਾ,
ਬੁੰਧ
ਓਨਾ ਹੀ ਗਹਿਰਾ ਗਿਆਨ ਪ੍ਰਦਾਨ ਕਰਦੀ ਹੈ।
ਇਸ
ਤੋਂ ਇਲਾਵਾ ਮਨੁੱਖ ਕਿਸੇ ਤੱਥ ਦੀ ਜਿੰਨੀ ਵੀ ਡੁੰਘਾਈ ਵਿੱਚ ਜਾਵੇਗਾ,
ਓਨੀ
ਹੀ ਮਜਬੂਤੀ ਨਾਲ ਉਹ ਉਸ ਤੱਥ ਨਾਲ ਜੁੜਦਾ ਜਾਵੇਗਾ।
ਵਿਗਿਆਨੀ ਇੱਕ ਜ਼ਰੇ ਦੀ ਜਿੰਨੀ ਵੀ ਗਹਿਰਾਈ ਤੱਕ ਪੁੱਜਦੇ ਗਏ,
ਓਨੇ
ਹੀ ਗਹਿਰੇ ਵਿਚਾਰ ਭੇਟ ਕਰਦੇ ਗਏ।
ਵਿਗਿਆਨ ਪਦਰਾਥ ਦੀ ਜਿੰਨੀ ਡੁੰਘਾਈ ਵਿੱਚ ਜਾ ਰਿਹਾ ਹੈ,
ਓਨੇ
ਹੀ ਬਲ ਨਾਲ ਜੁੜਦਾ ਵੀ ਜਾ ਰਿਹਾ ਹੈ।
ਪਰ
ਉਹ ਅਜੇ ਤੱਕ ਪਦਰਾਥ
(ਮਾਦੇ)
ਦੀ
ਪੂਰਣ ਖੋਜ ਕਰਨ ਵਿੱਚ ਅਸਫ਼ਲ ਰਿਹਾ ਹੈ ਅਤੇ ਰਹੇਗਾ।
ਮਨੁੱਖ ਦੀ ਸੋਚ ਸੀਮਤ ਹੈ,
ਪਰ
ਪਦਰਾਥ ਦੀ ਗਹਿਰਾਈ ਅਸੀਮਤ ਹੈ।
ਮਨੁੱਖ ਦੀ ਸੋਚ ਆਪਣੀ ਸੀਮਾ ਤੋਂ ਬਾਹਰ ਨਹੀਂ ਜਾ ਸਕਦੀ।
ਕਿਉਂਕਿ ਕਰਤਾ ਬੇਅੰਤ ਹੈ,
ਇਸ
ਲਈ ਉਸਦੀ ਕ੍ਰਿਤ ਵੀ ਬੇਅੰਤ ਹੈ।
ਜਿਸ
ਤਰ੍ਹਾਂ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ,
ਇਸੇ
ਤਰ੍ਹਾਂ ਅਸੀਮਤ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ।
ਹਰ ਮਨੁੱਖ ਦਾ
ਅਸਲ ਮੱਤਵ ਪ੍ਰਮਾਤਮਾ ਦੀ ਖੋਜ ਕਰਨਾ ਹੈ।
ਮਨੁੱਖ ਦਾ ਮਕਸਦ ਪਦਾਰਥ ਨੂੰ ਨਹੀਂ ਪ੍ਰਮੇਸ਼ਵਰ ਨੰ ਖੋਜਣਾ ਹੈ।
ਪਰ
ਜਦੋਂ ਮਨੁੱਖ ਆਪਣਾ ਮਕਸਦ ਹੀ ਭੁੱਲ ਜਾਏ ਤਾਂ ਫਿਰ ਉਸਦੀ ਤਲਾਸ਼ ਕਰਨੀ ਵੀ ਅਸੰਭਵ ਹੋ
ਜਾਂਦੀ ਹੈ।
ਅਗਰ
ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਪਦਾਰਥ ਦੀ ਖੋਜ ਸਰਬੱਤ ਦੇ ਭਲੇ ਲਈ ਕਰੇ ਤਾਂ ਇਸ
ਚੰਗੇ ਕਰਮ ਸਦਕਾ ਮਨੁੱਖ ਖ਼ੁਦਾ ਦੀ ਬਖ਼ਸ਼ਿਸ਼ ਦਾ ਪਾਤਰ ਜ਼ਰੂਰ ਬਣ ਸਕਦਾ ਹੈ।
ਈਸ਼ਵਰ
ਦੀ ਬਖ਼ਸ਼ਿਸ਼ ਹੰਦਿਆ ਹੀ ਉਸਨੂੰ ਆਪਣੇ ਅਸਲ ਉਦੇਸ਼
(ਪ੍ਰਭੂ
ਦੀ ਖੋਜ)
ਦਾ
ਗਿਆਨ ਹੋ ਜਾਵੇਗਾ ਅਤੇ ਪ੍ਰਮਾਤਮਾ ਦੀ ਖੋਜ ਦੇ ਮਾਰਗ
’ਤੇ
ਚੱਲਣਾ ਹੀ ਉਸਦਾ ਸਿਰਮੌਰ ਮੰਤਵ ਬਣ ਜਾਵੇਗਾ।
ਫਿਰ
ਉਹ ਪਛਤਾਵੇ,
ਪਰ
ਖ਼ੁਸ਼ੀ ਨਾਲ ਅਰਜ਼ ਕਰੇਗਾ
ਮੁੱਦਤ
ਸੇ ਕੁਛ ਹਸਰਤੋਂ ਕੋ ਖੋਜਤੇ ਰਹੇ,
ਜਬ
ਇਲਮ ਹੁਆ
ਤੋ ਮੰਜ਼ਿਲ ਕੁਛ ਔਰ ਨਿਕਲੀ। |