ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ

ਸਵਾਈਨ ਫਲੂ (ਸੂਰ ਦਾ ਫਲੂ) ਨਾਮ ਸੁਣਦੇ ਹੀ ਮਨ ਵਿਚ ਇਕ ਡਰ ਦੀ ਲਹਿਰ ਦੌੜ ਜਾਂਦੀ ਹੈ। ਇਸ ਵੇਲੇ ਦੇਸ਼ ਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ।

ਸਵਾਈਨ ਫਲੂ ਕੀ ਹੈ?
ਸਵਾਈਨ ਫਲੂ ਨੂੰ HINI (H1N1) ਫਲੂ ਜਾਂ ਪਿਰਾ ਫਲੂ ਵੀ ਕਿਹਾ ਜਾਂਦਾ ਹੈ। ਇਹ ਇਕ ਇਹੋ ਜਿਹੀ ਬਿਮਾਰੀ ਹੈ ਜੋ ਸੂਰਾਂ ਵਿਚ ਪਾਈ ਜਾਂਦੀ ਹੈ। ਪਰ ਅਸਲ ਵਿਚ ਇਹ ਵਾਇਰਸ ਬਰਡ ਫਲੂ (ਪੰਛੀ ਫਲੂ) ਅਤੇ ਸੂਰਾਂ ਨੂੰ ਹੋਣ ਵਾਲੇ ਫਲੂ ਦਾ ਸੰਗ੍ਰਿਹ ਹੈ।

ਸਵਾਈਨ ਫਲੂ ਕਿਵੇ ਫੈਲਦਾ ਹੈ
ਇਹ ਸਾਹ ਦੁਆਰਾ ਇਕ ਵਿਅਕਤੀ ਤੋ ਦੂਜੇ ਵਿਅਕਤੀ ਨੂੰ ਬਹੁਤ ਜਲਦੀ ਫੈਲਦਾ ਹੈ। ਅਮਰੀਕਾ ਅਤੇ ਮੈਕਸੀਕੋ ਵਿਚ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਇਸ ਲਈ ਹਵਾਈ ਅੱਡਿਆਂ ਤੇ ਮਖੌਟਾ ਪਾਉਣ ਦੀ ਸਲਾਹ ਦਿਤੀ ਜਾਂਦੀ ਹੈ।

ਇਸਦੇ ਲੱਛਣ ਕੀ ਹਨ?
ਇਸਦੇ ਮੁੱਖ ਲੱਛਣ – ਬੂਖਾਰ, ਖੰਘ, ਗਲਾ ਖਰਾਬ, ਜ਼ੁਕਾਮ, ਉਲਟੀਆਂ, ਸ਼ਰੀਰ ਟੁੱਟਣਾ, ਸਿਰਦਰਦ, ਕਾਂਬਾ, ਥਕਾਵਟ ਅਤੇ ਸਾਹ ਚੜਨਾ ਆਦਿ ਹਨ। ਜੇ ਸਹੀ ਸਮੇ ਤੇ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਵੱਧ ਕੇ ਸਾਹ ਬੰਦ (ਰੈਸਪਿਰੇਟਰੀ ਫੇਲੀਅਰ) ਹੋਣ ਨਾਲ ਜਾਨ ਵੀ ਜਾ ਸਕਦੀ ਹੈ। ਜੇ ਕਿਸੇਂ ਨੂੰ ਉਪਰ ਲਿਖੇ ਲੱਛਣ 7 ਦਿਨਾਂ ਤੋਂ ਜਿਆਦਾ ਰਹਿਣ ਤਾਂ ਸਵਾਈਨ ਫਲੂ ਦਾ ਸ਼ੱਕ ਹੋ ਸਕਦਾ ਹੈ।

ਸਵਾਈਨ ਫਲੂ ਦਾ ਪੁਸ਼ਟੀਕਰਨ
ਸਵਾਈਨ ਫਲੂ ਵਾਇਰਲ ਕਲਚਰ ਕਰਕੇ ਇਸਦਾ ਪੁਸ਼ਟੀਕਰਨ ਕੀਤਾ ਜਾਂਦਾ ਹੈ ਜਿਸ ਵਿਚ ਚਾਰ ਗੁਣਾਂ ਤੋਂ ਵੱਧ ਐਂਟੀਬੋਡੀਜ਼ ਇਸ ਦੀ ਪੁਸ਼ਟੀ ਕਰ ਦਿੰਦਾ ਹੈ।

ਬਚਾਉ
ਆਪਣਾ ਆਲਾ-ਦੁਆਲਾ ਸਾਫ ਰੱਖਣਾ, ਜੇ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣ ਹੋਣ ਤਾਂ ਉਸਦੇ ਨਜ਼ਦੀਕ ਮਖੌਟੇ ਦੀ ਵਰਤੋ ਕਰੋ ਅਤੇ ਆਪਣੇ ਹੱਥ ਚੰਗੀ ਤਰਾਂ ਸਾਬਣ ਨਾਲ ਸਾਫ ਕਰੋ।

ਇਲਾਜ
ਇਸ ਬਿਮਾਰੀ ਤੇ ਆਮ ਐਂਟੀਵਾਇਰਲ ਦਾ ਅਸਰ ਨਹੀਂ ਹੁੰਦਾ। ਇਸ ਲਈ 5 ਦਿਨਾਂ ਲਈ ਟੈਮੀਫਲੂ ਜਾਂ ਰਿਲੈਜਾ ਲਈ ਜਾਂਦੀ ਹੈ। ਇਸ ਬਿਮਾਰੀ ਤੋ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਲਾਜ ਨਾਲੋਂ ਪਰਹੇਜ ਬੇਹਤਰ ਹੈ।

ਡਾ. ਇੰਦਰਪ੍ਰੀਤ ਕੌਰ
ਬਠਿੰਡਾ (ਗਰੀਨ ਐਵਨਿਊ)

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com