ਸਰਵਾਈਕਲ ਸਪੌਡੇਲੋਸਿਸ (Cervical
(ਗਰਦਨ) spondylosis
(ਸਪੋਨਦੇਲੋਸਸਿ))
ਇਕ ਇਹੋ ਜਿਹੀ ਬਿਮਾਰੀ ਹੈ ਜੋ ਅਕਸਰ 50 ਸਾਲ ਦੀ ਉਮਰ ਤੋ ਉੱਪਰ ਹੁੰਦੀ ਹੈ। ਪਰ
ਅੱਜਕਲ ਇਹ ਛੋਟੀ ਉਮਰ ਵਿੱਚ ਅਕਸਰ ਵੇਖੀ ਜਾਂਦੀ ਹੈ।
ਇਹ ਬਿਮਾਰੀ ਕੀ ਹੈ
ਇਸ ਵਿੱਚ ਉਮਰ ਨਾਲ ਰੀੜ੍ਹ ਦੀ ਹੱਡੀ ਦੇ ਦੋ ਮਣਕੇ (disc)
ਘਸਣ ਨਾਲ ਵਿਚਲੀ ਜਗਾ ਘੱਟ ਜਾਂਦੀ ਹੈ, ਜਿਸ ਨਾਲ ਗਰਦਨ ਵਿੱਚ ਦਰਦ ਰਹਿਣ ਲੱਗ ਪੈਂਦਾ
ਹੈ।
ਇਸ
ਦੇ ਲੱਛਣ
ਇਸ ਬਿਮਾਰੀ ਦੇ ਵਿੱਚ ਗਰਦਨ ਦਾ ਅਕੜਨਾ ਅਤੇ ਗਰਦਨ ਵਿੱਚ
ਦਰਦ ਰਹਿਣ ਲੱਗ ਪੈਂਦਾ ਹੈ। ਇਹ ਦਰਦ ਸਿਰ ਦੇ ਪਿਛਲੇ ਹਿੱਸੇ ਜਾਂ ਬਾਂਹ ਵਿੱਚ ਵੀ
ਜਾਣ ਲੱਗ ਪੈਂਦਾ ਹੈ। ਬਾਂਹ ਨੂੰ ਜਾਣ ਵਾਲੀ ਨਸ ਤੇ ਦਬਾਅ ਕਾਰਣ ਬਾਂਹ ਦੇ ਦਰਦ ਦੇ
ਨਾਲ ਬਾਂਹ ਸੂਨ ਵੀ ਹੋ ਜਾਂਦੀ ਹੈ। ਇਸ ਨਾਲ ਚੱਕਰ ਵੀ ਆਉਣ ਲੱਗ ਪੈਂਦੇ ਹਨ।
ਪੁਸ਼ਟੀਕਰਨ
ਇਸ ਦੀ ਪਛਾਣ ਐਕਸਰੇ ਰਾਂਹੀ ਕੀਤੀ ਜਾਦੀ ਹੈ। ਜਿਸ ਵਿੱਚ
ਰੀੜ੍ਹ ਦੀ ਹੱਡੀ ਦੇ ਸੀ-5, ਸੀ-6 ਮਣਕੇ ਵਿਚਲੀ ਜਗ੍ਹਾ ਘੱਟ ਜਾਂਦੀ ਹੈ।
ਇਲਾਜ
1. ਇਸ ਦੇ ਇਲਾਜ ਲਈ ਹਰ ਰੋਜ ਘੱਟੋ-ਘੱਟ ਦੋ ਬਾਰ
ਗਰਦਨ ਦੀ ਕਸਰਤ ਕੀਤੀ ਜਾਵੇ। ਇਸ ਵਿੱਚ ਧਿਆਨ ਰੱਖਣ ਵਾਲੀ ਗੱਲ ਹੈ ਕਿ ਦਰਦ ਦੇ ਸਮੇਂ
ਹਲਕੀ ਕਸਰਤ ਹੀ ਕੀਤੀ ਜਾਵੇ।
2. ਰਾਤ ਨੂੰ ਸੌਣ ਸਮੇਂ ਪਤਲੇ ਸਿਰਹਾਣੇ ਦੀ ਵਰਤੋਂ ਕੀਤੀ ਜਾਵੇ। ਸਿਰਹਾਣਾ
ਨਾ ਲੈਣਾ ਜਾਂ ਮੋਟਾ ਸਿਰਹਾਣਾ ਲੈਣਾ ਇਸ ਤਕਲੀਫ ਨੂੰ ਵਧਾ ਸਕਦਾ ਹੈ।
3. ਹਲਕਾ ਗਰਮ ਸੇਕ ਵੀ ਦਰਦ ਨੂੰ ਘਟਾਉਣ ਵਿੱਚ ਲਾਵਦਾਇਕ ਹੋ ਸਕਦਾ ਹੈ।
4. ਜੇ ਉਪਰ ਲਿਖੇ ਢੰਗ ਨਾਲ ਦਰਦ ਜਾਂ ਅਕੜਾ ਨਾ ਠੀਕ ਹੋਵੇ ਤਾਂ ਸਰਵਾਈਕਲ
ਕਾਲਰ ਵਰਤੋਂ ਕੀਤੀ ਜਾਵੇ ਅਤੇ ਡਾਕਟਰੀ ਸਲਾਹ ਵੀ ਲਈ ਜਾਵੇ।
ਡਾ. ਇੰਦਰਪ੍ਰੀਤ ਕੌਰ
ਬਠਿੰਡਾ (ਗਰੀਨ ਐਵਨਿਊ) |