ਹੁਣ
ਤੱਕ ਮੇਰੀ ਜਾਣਕਾਰੀ ਮੁਤਾਬਕ ਪੰਜਾਬੀ ਖੋਜਕਾਰਾਂ ਵਲੋਂ ਆਸਕੀ ਪ੍ਰਣਾਲੀ ਅਧਾਰਿਤ
ਲਗਭਗ 322
ਸਾਧਾਰਣ ਫੌਂਟ (ਫੌਨੈਟਿਕ,
ਰਮਿੰਗਟਨ) ਵੱਖ
ਵੱਖ ਸ਼ੈਲੀਆਂ ਅਤੇ ਅਕਾਰਾਂ ਵਿਚ ਘਾੜੇ ਜਾ ਚੁੱਕੇ ਹਨ।
ਜੇਕਰ ਇਕ ਹੀ ਨਾਮ
ਹੇਠ ਤਿਆਰ ਕੀਤੇ ਟੱਬਰ-ਫੌਂਟਾਂ ਨੂੰ ਛੱਡ ਦੇਈਏ ਤਾਂ ਬਹੁਤੇ ਫੌਂਟਾਂ ਦਾ
'ਬਟਨ
ਫੱਟੀ ਖਾਕਾ'
(Key Board Layout)
ਇਕ-ਦੂਸਰੇ ਨਾਲ
ਨਹੀਂ ਮਿਲਦਾ।
ਜਿਸ ਕਰਕੇ ਸੰਦੇਸ਼
ਦੇ ਅਰਥ ਦਾ ਅਨਰਥ ਹੋਣ ਦਾ ਖ਼ਤਰਾ ਬਣਿਆ ਰਹਿੰਦਾ
ਹੈ।
ਸਾਧਾਰਣ ਪੰਜਾਬੀ
ਫੌਂਟਾਂ ਦੇ ਵੱਖ ਵੱਖ ਬਟਨ ਫੱਟੀਆਂ ਦੇ ਚੱਕਰਵਿਊ ਵਿਚੋਂ ਸਿਰਫ਼ ਯੂਨੀਕੋਡ
ਪ੍ਰਣਾਲੀ ਨਾਲ ਹੀ
ਨਿਕਲਿਆ ਜਾ ਸਕਦਾ ਹੈ।
ਪੰਜਾਬੀ ਯੂਨੀਕੋਡ ਵਿਚ ਲਿਖਣ ਸੰਬੰਧੀ ਵਿੰਡੋਜ਼ ਅਤੇ ਇੰਟਰਨੈੱਟ ਆਨ ਲਾਈਨ ਬਟਨ ਫੱਟੀ
(jagookhalsa.com/keyboard/gurmukhi-type.php)
(keyboard.shurli.com)
ਨਾਲ ਅੱਖਰ
'ੳ
ਅ ੲ' 3
ਤੋਂ
4
ਤਰ੍ਹਾਂ ਨਾਲ ਲਿਖੇ ਜਾਂਦੇ
ਹਨ,
ਜਿਵੇਂ
ਉ ਊ ੳ
ਅ ਐ ਔ ਆ ੲ ਇ ਈ ਏ।
ਹਾਲਾਂਕਿ ਆਨ ਲਾਈਨ
ਬਟਨ ਫੱਟੀਆਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ
ਦੇ ਆਧਾਰ ਉੱਤੇ
ਬਣਾਈਆਂ ਗਈਆਂ ਹਨ।
ਜਿਵੇਂ ਕਿ
ਅੰਗਰੇਜ਼ੀ ਦੇ 's'
ਬਟਨ ਤੇ ਸੱਸਾ,
'j' ਤੇ ਜੱਜਾ,
ਪਰ ਵਿੰਡੋਜ਼ ਦੀ
ਪੰਜਾਬੀ ਯੂਨੀਕੋਡ ਬਟਨ ਫੱਟੀ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਤੇ ਨਾ ਹੋ ਕੇ
ਇਕ ਵੱਖਰੀ
ਪ੍ਰਣਾਲੀ ਨਾਲ ਬਣਾਈ ਗਈ ਹੈ।
ਜਿਸ ਕਰਕੇ
ਵਿੰਡੋਜ਼ ਦੀ 'ਪੰਜਾਬੀ
ਬਟਨ ਫੱਟੀ'
ਉਗਲਾਂ ਤੇ
ਚਾੜ੍ਹਨੀ ਅਸੰਭਵ
ਹੈ।
ਇਸ ਕਰਕੇ ਪੰਜਾਬੀ ਪਿਆਰਿਆਂ
ਵਲੋਂ ਨਿੱਜੀ ਤੌਰ ਤੇ ਪੰਜਾਬੀ ਯੂਨੀਕੋਡ ਦਾ ਇਕ
ਖਾਸ ਅਤੇ ਸੌਖਾ
'ਬਟਨ
ਫੱਟੀ ਖਾਕਾ'
ਤਿਆਰ ਕੀਤਾ ਗਿਆ।
ਜਿਸ
ਨੂੰ ਤੁਸੀਂ
(gurbanifiles.org/unicode/index.htm)
ਤੇ ਜਾ ਕੇ
(AnmolLipi)
ਉਤਾਰ ਸਕਦੇ ਹੋ।
ਇਸੇ ਹੀ ਵੈੱਬ
ਪੰਨੇ ਤੇ ਕੰਪਿਊਟਰ ਨੂੰ ਯੂਨੀਕੋਡ
ਅਨੁਕੂਲ (ਇੰਨਸਟਾਲ) ਕਿਵੇਂ
ਕਰਨਾ ਹੈ?,
ਦਾ ਵੀ ਲਿੰਕ
(gurbanifiles.org/unicode/instruct.html)
ਲੱਗਾ ਹੈ।
ਇਸ ਤੋਂ
ਇਲਾਵਾ ਯੂ ਟੂਬ
ਵਿਚ ਖੋਜ ਸ਼ਬਦ
'Punjabi Unicode'
ਪਾ ਕੇ ਤੁਸੀਂ
ਪੰਜਾਬੀ ਯੂਨੀਕੋਡ
ਸੰਬੰਧੀ ਸੰਪੂਰਨ ਜਾਣਕਾਰੀ ਲੈ ਸਕਦੇ ਹੋ।
ਨਿੱਜੀ-ਯੂਨੀਕੋਡ
ਫੌਂਟ ਨਾਲ ਲਿਖਣ ਸੰਬੰਧੀ ਧਿਆਨ ਰੱਖਣ ਯੋਗ
ਗੱਲਾਂ
ਯੂਨੀਕੋਡ ਦੇ ਲਿਖਣ ਸੰਬੰਧੀ ਕਾਇਦੇ-ਕਾਨੂੰਨ ਸਾਧਾਰਣ ਫੌਂਟਾਂ
ਨਾਲੋਂ ਵੱਖਰੇ ਹਨ।
ਇਸ ਦੀ
ਲਗਾਂ-ਮਾਤਰਾਵਾਂ ਆਜ਼ਾਦ ਮਿਜ਼ਾਜ ਦੀਆਂ ਨਹੀਂ ਹਨ,
ਭਾਵ ਤੁਸੀਂ ਕਿਸੇ
ਅੱਖਰ ਨਾਲ ਇਕ ਤੋਂ
ਵੱਧ ਲਗਾਂ-ਮਾਤਰਾਵਾਂ ਨਹੀਂ ਲਗਾ ਸਕਦੇ।
‘ਅਦਿੱਖ
ਅੱਖਰ’
(ੳ
ਅ ੲ)
ਲਿਖਣ ਵੇਲੇ ਵੀ ਨਿਯਮਾਂ ਦੀ
ਪਾਲਣਾ ਕਰਨੀ
ਜ਼ਰੂਰੀ ਹੈ।
੧)
ਨਿੱਜੀ ਤੌਰ ਤੇ ਤਿਆਰ ਕੀਤੇ
ਗਏ 'ਬਟਨ
ਫੱਟੀ ਖਾਕੇ'
ਵਿਚ
'ੳ
ਅ ੲ'
ਦੀ ਬਣਤਰ
'ਅਦਿੱਖ
ਅੱਖਰ'
(Dead Key)
ਵਜੋਂ ਕੀਤੀ
ਗਈ ਹੈ।
ਇਸ ਦਾ ਮਤਲਬ ਇਹ
ਹੈ ਕਿ 'ੳ
ਅ ੲ'
ਸਿਰਫ਼ ਉਦੋਂ ਹੀ ਨਜ਼ਰ
ਆਉਣਗੇ ਜਦੋਂ ਇਨ੍ਹਾਂ ਅੱਖਰਾਂ
ਨਾਲ ਕੋਈ ਗੁਰਮੁਖੀ
ਅੱਖਰ,
ਗਿਣਤੀ ਅੰਕ,
ਚਿੰਨ੍ਹ,
ਲਗਾਂ ਮਾਤਰਾਂ ਜਾਂ
ਖਾਲੀ ਥਾਂ ਬਟਨ
ਦੱਬੋਗੇ।
੨)
ਯੂਨੀਕੋਡ ਵਿੱਚ ਸਾਰੇ ਅੱਖਰ
ਆਵਾਜ਼ ਦੇ ਕ੍ਰਮ ਵਿੱਚ ਲਿਖੇ
ਜਾਂਦੇ ਹਨ।
ਇਸ ਕਰਕੇ ਸਿਹਾਰੀ
ਪਾਉਣ ਲੱਗਿਆਂ ਵਰਤੋਂਕਾਰ ਨੂੰ ਸਾਧਾਰਣ ਫੌਂਟਾਂ ਦੇ ਉਲਟ
'ਸਿਹਾਰੀ ਅੱਖਰ
ਤੋਂ ਬਾਅਦ'
ਵਿਚ ਪਾਉਣੀ ਪਵੇਗੀ।
ਉਦਾਹਰਣ ਦੇ ਤੌਰ
ਤੇ ‘ਸਿੱਖ’
ਲਿਖਣਾ ਹੋਵੇ ਤਾਂ
ਸ ਿ ੱ ਖ = ਸਿੱਖ।
੩)
ਲਗਾਂ ਮਾਤਰਾਂ ਹਮੇਸ਼ਾਂ
ਥੱਲੇ ਵਾਲੀਆਂ ਤੋਂ ਸ਼ੁਰੂਆਤ
ਹੋਵੇਗੀ,
ਭਾਵ ਪਹਿਲਾਂ ਥੱਲੇ,
ਫਿਰ ਖੱਬੇ ਉਸ ਤੋਂ
ਬਾਅਦ ਉਪਰ।
ਜਿਵੇਂ
‘ਪ੍ਰਿੰਸ’
ਸ਼ਬਦ
ਲਿਖਣਾ ਹੋਵੇ ਤਾਂ
ਪ ੍ ਿ ੰ ਸ =
ਪ੍ਰਿੰਸ।
ਅਦਿੱਖ ਅੱਖਰ ਵਾਲੇ ਸ਼ਬਦਾਂ ਵਿਚ ਸੁਧਾਰ ਕਰਨ ਲਈ ਪਹਿਲਾਂ ਅਦਿੱਖ ਅੱਖਰ
'ੳ
ਅ ੲ'
ਮਿਟਾਉਣਾ
ਪਵੇਗਾ,
ਫਿਰ ਅਦਿੱਖ ਅੱਖਰ
ਪਾ ਕੇ ਹੋਰ ਕੋਈ ਅੱਖਰ ਜਾਂ ਲਗਾਂ ਮਾਤਰਾਂ ਪਾਈ ਜਾ ਸਕਦੀ ਹੈ।
ਜੇਕਰ
ਅਸਟਰੀਆ ਸ਼ਬਦ
ਕੰਨੇ ਨਾਲ ਲਿਖਣਾ ਹੋਵੇ ਤਾਂ ਐੜਾ ਮਿਟਾ ਕੇ ਦੁਬਾਰਾ ਐੜਾ ਪਾ ਕੇ ਨਾਲ ਕੰਨਾ ਪਾਇਆ
ਜਾ ਸਕਦਾ ਹੈ।
ਆਸਟਰੀਆ।
ਇਸ ਉਦਾਹਰਣ ਵਿਚ
ਅਦਿੱਖ ਅੱਖਰ ਨਾਲ ਸਿੱਧਾ ਕੰਨਾ ਪਾਉਣਾ ਸੰਭਵ ਨਹੀਂ ਹੈ।
ਕੰਨਾ ਤਕਨੀਕੀ
ਕਾਰਨਾਂ ਕਰਕੇ ਐੜੇ ਨਾਲ ਜੁੜ ਨਹੀਂ ਸਕੇਗਾ (ਅਾਸਟਰੀਆ)।
ਇਸ ਦੇ ਉਲਟ ਜੇਕਰ
ਸ਼ਬਦ ਛੋਟਾ ਕਰਨਾ ਹੈ,
ਭਾਵ
'ਆਸਟਰੀਆ'
ਬਿਨ੍ਹਾਂ ਕੰਨੇ
ਤੋਂ ਲਿਖਣਾ ਹੈ ਤਾਂ ਜਦੋਂ ਤੁਸੀਂ ਕੰਨਾ
ਹਟਾਓਗੇ ਤਾਂ ਐੜਾ ਵੀ ਨਾਲ
ਹੀ ਮਿਟ ਜਾਵੇਗਾ,
ਕਿਉਂਕਿ ਅਦਿੱਖ ਅੱਖਰ ਅਤੇ
ਉਸ ਤੋਂ ਅਗਲਾ ਅੱਖਰ ਜਾਂ
ਲਗਾਂ ਮਾਤਰਾਂ ਤਕਨੀਕੀ ਤੌਰ
ਤੇ ਜੁੜੇ ਹੋਏ ਹੁੰਦੇ ਹਨ।
ਹੁਣ ਪਹਿਲਾ ਤੋਂ
ਹੀ ਪਏ ਹੋਏ ਅੱਖਰਾਂ (ਅਧੂਰਾ
ਸ਼ਬਦ = ਸਟਰੀਆ) ਦੇ ਅੱਗੇ ਅਦਿੱਖ ਅੱਖਰ
'ਅ'
ਪਾਉਣ ਲਈ
'ਖਾਲੀ
ਥਾਂ ਬਟਨ'
ਦੀ ਵਰਤੋਂ ਕਰਨੀ
ਪਵੇਗੀ।
ਐੜਾ ਪਾਉਣ ਤੋਂ ਬਾਅਦ
'ਖਾਲੀ
ਥਾਂ ਬਟਨ'
ਦੱਬ ਕੇ ਸ਼ਬਦ ਵਿਚ
ਸੁਧਾਰ ਹੋਵੇਗਾ।
ਅਸਟਰੀਆ।
ਪੰਜਾਬੀ
ਯੂਨੀਕੋਡ ਦੇ ਫਾਇਦੇ ਅਤੇ ਵਰਤੋਂ ਕਰਨ ਵੇਲੇ ਧਿਆਨ ਰੱਖਣ ਯੋਗ
ਗੱਲਾਂ
੧)
ਪੰਜਾਬੀ ਯੂਨੀਕੋਡ ਵਿਚ
ਤੁਸੀਂ ਫਾਈਲਾਂ ਅਤੇ ਫੋਲਡਰਾਂ ਦੇ
ਨਾਮ ਰੱਖ
ਸਕਦੇ
ਹੋ।
ਪਰ ਫਾਈਲਾਂ ਦੇ ਨਾਮ ਬਹੁਤੇ
ਲੰਬੇ ਨਹੀਂ ਰੱਖਣੇ ਚਾਹੀਦੇ,
ਭਾਵ
'ਫਾਈਲ
ਨਾਮ'
ਸਿਰਲੇਖ ਹੋਣਾ
ਚਾਹੀਦਾ ਹੈ ਨਾ ਕਿ ਲੇਖ ਦਾ ਪਹਿਲਾਂ ਵਾਕ।
੨)
ਜੇਕਰ ਤੁਸੀਂ ਫਾਈਲਾਂ ਦੇ
ਨਾਮ ਪੰਜਾਬੀ ਵਿਚ ਰੱਖੇ ਹਨ ਤਾਂ
ਤੁਸੀਂ
'ਫਾਈਲ
ਖੋਜ ਸੁਵਿਧਾ'
ਰਾਹੀ
'ਖੋਜ
ਖਾਨੇ'
ਵਿਚ
ਪੰਜਾਬੀ ਵਿਚ
'ਅਧੂਰਾ
ਫਾਈਲ ਨਾਮ'
ਲਿਖ ਕੇ ਫਾਈਲ ਲੱਭ ਸਕਦੇ
ਹੋ।
੩) 'ਫਾਈਲ
ਨਾਮ'
ਯਾਦ ਭੁੱਲਣ ਤੇ ਤੁਸੀਂ
ਫਾਈਲ ਵਿਚਲੀ
ਲਿਖਤ ਦੇ ਸ਼ਬਦ ਰਾਹੀ ਵੀ
ਫਾਈਲ ਲੱਭ ਸਕਦੇ ਹੋ।
੪)
ਪੰਜਾਬੀ ਯੂਨੀਕੋਡ ਨਾਮ
ਵਾਲੀਆਂ ਫਾਈਲਾਂ ਨੂੰ ਤੁਸੀਂ
ਤਰਤੀਬਵਾਰ ਕਰ ਸਕਦੇ ਹੋ।
੫)
ਤੁਸੀਂ ਫਾਈਲ ਵਿਚਲੀ
ਪੰਜਾਬੀ ਯੂਨੀਕੋਡ ਲਿਖਤ ਨੂੰ
'ਖੋਜ
ਅਤੇ ਸੁਧਾਰ'
(Find and Replace)
ਸੁਵਿਧਾ ਰਾਹੀ ਸਿਰਫ਼ ਇਕ
ਕਲਿੱਕ ਨਾਲ ਹੀ ਬਹੁਤ ਸਾਰੀਆਂ ਗ਼ਲਤੀਆਂ ਵਿਚ ਸੁਧਾਰ
ਅਤੇ ਸ਼ਬਦ ਖੋਜ ਕਰ
ਸਕਦੇ ਹੋ।
੬)
ਪੰਜਾਬੀ ਯੂਨੀਕੋਡ ਰਾਹੀ
ਤੁਸੀਂ ਈਮੇਲ ਸੰਦੇਸ਼ ਪੰਜਾਬੀ ਵਿਚ
ਭੇਜ ਸਕਦੇ ਹੋ।
ਬਿਨ੍ਹਾਂ ਇਸ ਡਰ
ਦੇ ਕਿ ਸ਼ਾਇਦ ਈਮੇਲ ਪ੍ਰਾਪਤ-ਕਰਤੇ ਕੋਲ ਲੋੜੀਂਦਾ ਫੌਂਟ
ਹੋਵੇਗਾ ਜਾਂ ਨਹੀਂ।
੭)
ਯੂਨੀਕੋਡ ਪ੍ਰਣਾਲੀ ਰਾਹੀ
ਤੁਸੀਂ ਇੰਟਰਨੈੱਟ ਦੀਆਂ ਮੁਫ਼ਤ
ਸੁਵਿਧਾਵਾਂ
ਯਾਹੂ,
ਮੈਸੰਜਰ,
ਗੂਗਲ
ਟੌਕ,
ਬਲੌਗ,
ਫੇਸਬੁਕ,
ਔਰਕੁਟ
ਅਤੇ
ਯੂ ਟੂਬ
ਤੇ ਵਿਚਾਰਾਂ
ਅਤੇ ਜਾਣਕਾਰੀ ਦਾ
ਅਦਾਨ-ਪ੍ਰਦਾਨ ਆਪਣੀ ਬੋਲੀ ਵਿਚ ਕਰ ਸਕਦੇ ਹੋ।
੮)
ਪੰਜਾਬੀ ਯੂਨੀਕੋਡ ਰਾਹੀ
'ਖੋਜ
ਮਸ਼ੀਨ ਗੂਗਲ'
ਨਾਲ ਵੀ ਖੋਜ ਕਰ
ਸਕਦੇ ਹੋ ਭਾਵੇ ਤੁਸੀਂ ਗੂਗਲ ਦੀ ਚੋਣ ਕਿਸੇ ਵੀ ਭਾਸ਼ਾ
ਵਿਚ ਕੀਤੀ ਹੋਵੇ।
ਪਰ ਜੇਕਰ ਤੁਸੀਂ
'ਗੂਗਲ
ਪੰਜਾਬੀ'
ਦੀ ਵਰਤੋਂ ਕਰਦੇ ਹੋ ਤਾਂ
'ਗੂਗਲ
ਪੰਜਾਬੀ'
ਅੱਖਰ ਪਾਉਣ ਦੇ ਨਾਲ-ਨਾਲ
'ਸ਼ਬਦ
ਸੁਝਾਅ'
ਵੀ ਦਿੰਦਾ ਹੈ।
'ਗੂਗਲ
ਪੰਜਾਬੀ'
'ਬਟਨ ਫੱਟੀ'
ਦੀ ਵੀ ਸੁਵਿਧਾ
ਦਿੰਦਾ ਹੈ,
ਪਰ ਇਹ ਬਣਤਰ ਹੇਠ ਹੈ।
'ਰਾਵੀ'
ਅਤੇ
'ਏਰੀਅਲ ਯੂਨੀਕੋਡ'
ਫੌਂਟ ਵਿੰਡੋਜ਼
ਮਾਨਤਾ ਪ੍ਰਾਪਤ ਫੌਂਟ ਹਨ,
ਦੂਜੇ ਸ਼ਬਦਾਂ ਵਿਚ ਇਹ
ਸਰਕਾਰੀ ਫੌਂਟ ਹਨ।
ਜੋ ਯੂਨੀਕੋਡ
ਪ੍ਰਣਾਲੀ ਭਰਨ ਤੋਂ
ਬਾਅਦ ਹਾਜ਼ਰ ਹੁੰਦੇ ਹਨ।
ਪਰ ਪੰਜਾਬੀ ਭਾਸ਼ਾ
ਦੀ ਚੋਣ ਕਰਨ ਤੇ 'ਰਾਵੀ'
ਫੌਂਟ
ਹੀ ਦਿਖਾਈ ਦਿੰਦਾ
ਹੈ।
ਆਮ
ਵਰਤੋਂ ਜਿਵੇਂ
ਚੈਟਿੰਗ ਕਰਦਿਆ ਅਤੇ ਇੰਟਰਨੈੱਟ ਤੇ ਟਿੱਪਣੀ ਲਿਖਦਿਆਂ ਸਮੇਂ ਵੀ ਇਹ ਇਕੱਲਾ ਹੀ
ਮੋਹਰੀ ਹੈ।
ਸਿਰਫ਼ ਨਿੱਜੀ
ਵਰਤੋਂ ਲਈ ਨਿੱਜੀ-ਯੂਨੀਕੋਡ ਫੌਂਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੰਜਾਬੀ ਯੂਨੀਕੋਡ
ਵਿਚ ਖੋਜ ਕਰਨ ਲਈ ਪੰਜਾਬੀ ਵੈੱਬ ਸਾਈਟਾਂ ਦਾ
'ਰਾਵੀ'
ਫੌਂਟ ਵਿਚ ਬਣਿਆ
ਹੋਣਾ ਜ਼ਰੂਰੀ ਨਹੀਂ।
ਉਸ ਕਿਸੇ ਵੀ
ਨਿੱਜੀ-ਯੂਨੀਕੋਡ
ਫੌਂਟ ਜਿਵੇਂ
ਅਨਮੋਲਯੂਨੀ,
ਚਾਤ੍ਰਿਕਯੂਨੀ,
ਸੂਰਜ
ਜਾਂ ਹੋਰ ਯੂਨੀਕੋਡ
ਫੌਂਟ ਵਿਚ ਬਣਾਈਆਂ ਜਾ ਸਕਦੀਆਂ ਹਨ।
ਇਹ ਫੌਂਟ ਪੰਜਾਬੀ
ਪਿਆਰਿਆਂ ਵਲੋਂ ਨਿੱਜੀ
ਤੌਰ ਤੇ ਤਿਆਰ ਕੀਤੇ ਗਏ ਹਨ।
ਨਿੱਜੀ-ਯੂਨੀਕੋਡ
ਫੌਂਟਾਂ ਦੀ ਦਿੱਖ 'ਰਾਵੀ'
ਫੌਂਟ ਨਾਲੋਂ
ਆਕਰਸ਼ਕ
ਹੈ।
ਗੂਗਲ
ਨਿੱਜੀ-ਯੂਨੀਕੋਡ ਫੌਂਟ ਵਾਲੀਆਂ ਵੈੱਬ ਸਾਈਟਾਂ ਵਿਚ ਵੀ ਖੋਜ ਕਰਨ ਦੀ ਸਮਰਥਾ ਰੱਖਦਾ
ਹੈ।
ਇੱਥੇ ਜ਼ਿਕਰਯੋਗ
ਹੈ ਕਿ ਪੰਜਾਬੀ ਯੂਨੀਕੋਡ ਦੇ ਖੋਜ ਸ਼ਬਦਾਂ ਨਾਲ ਸਿਰਫ਼ ਪੰਜਾਬੀ ਯੂਨੀਕੋਡ ਵਿਚ ਹੀ
ਬਣੀਆਂ ਵੈੱਬ
ਸਾਈਟਾਂ ਵਿਚ ਖੋਜ ਹੋ ਸਕਦੀ ਹੈ ਨਾ ਕਿ
ਰਵਾਇਤੀ ਫੌਂਟਾਂ
(ਗ਼ੈਰ-ਯੂਨੀਕੋਡ
ਫੌਂਟ)
ਨਾਲ ਬਣੀਆਂ ਵੈੱਬ ਸਾਈਟਾਂ
ਵਿਚ ਜਿਵੇਂ
ਅੰਮ੍ਰਿਤ ਲਿੱਪੀ,
ਸਤਲੁਜ
ਜਾਂ
ਡੀਆਰਚਾਤ੍ਰਿਕਵੈੱਬ
ਫੌਂਟ
ਵਿਚ।
ਯੂਨੀਕੋਡ ਪ੍ਰਣਾਲੀ ਹੀ ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਹੈ।
ਪੰਜਾਬੀ ਯੂਨੀਕੋਡ
ਲੇਖਕਾਂ,
ਪੱਤਰਕਾਰਾਂ,
ਖੋਜਕਾਰਾਂ,
ਭਾਸ਼ਾ ਵਿਗਿਆਨੀਆਂ
ਅਤੇ ਤਕਨੀਕੀ ਮਾਹਰਾਂ ਲਈ ਬਹੁਤ ਫ਼ਾਇਦੇਮੰਦ ਹੈ।
ਸਾਰੇ ਪੰਜਾਬੀਆ
ਨੂੰ ਯੂਨੀਕੋਡ ਪ੍ਰਣਾਲੀ ਦੀ ਲੋੜ,
ਮਨੋਰਥ ਅਤੇ ਮਹੱਤਤਾ ਬਾਰੇ
ਜਾਣਕਾਰੀ ਸਰਬ-ਸਾਂਝੀ
ਕਰਨੀ ਚਾਹੀਦੀ ਹੈ ਤਾਂ ਕਿ
ਪੰਜਾਬੀ ਭਾਈਚਾਰੇ ਵਿਚ ਇਕ ਨਵੀਂ ਕ੍ਰਾਂਤੀ ਆ ਸਕੇ।
ਪੰਜਾਬੀ ਯੂਨੀਕੋਡ ਬਾਰੇ ਸੰਪੂਰਨ ਜਾਣਕਾਰੀ ਵੀਡੀਓ ਰਾਹੀ ਲਓ
http://www.youtube.com/view_play_list?p=0023DD4AEFBDB455
ਅਨਮੋਲ ਲਿਪੀ
(ਇਕ)
ਬਟਨ ਫੱਟੀ ਦੇ ੪੪ ਆਕਰਸ਼ਕ ਫੌਂਟ
ਉਤਾਰਨ ਲਈ ਲਿੰਕ:
http://www.jattsite.com/jatt/download.html
Paul Grosse
ਦੇ ਆਕਰਸ਼ਕ ਫੌਂਟ ਉਤਾਰਨ ਲਈ
ਲਿੰਕ:
http://www.billie.grosse.is-a-geek.com/resources-03.html
ਲੇਖਕ
ਸੰਪਰਕ:
HappyMann4U@hotmail.com
http://www.facebook.com/Hardeep.Singh.Mann |