ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ, ਬਰਨਾਲਾ    (16/01/2019)

 

vigyan

 

3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕੀਤੀ ਹੈ ਜਾਂ ਨਹੀ?

ਵਿਗਿਆਨ ਕਾਂਗਰਸ ਨਾਂ ਦਾ ਇਹ ਅਦਾਰਾ 1914 ਤੋਂ ਕਲਕੱਤਾ ਵਿਖੇ ਸ਼ੁਰੂ ਕੀਤਾ ਗਿਆ। ਅਸਲੀਅਤ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿੱਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਇਹ ਫਰਜ਼ ਹੈ ਕਿ ਉਹ ਵਿਗਿਆਨ ਅਤੇ ਗਿਆਨ ਦਾ ਪ੍ਰਚਾਰ ਅਤੇ ਪਾਸਾਰ ਕਰਨ। ਇਸ ਲਈ ਆਮ ਤੌਰ ’ਤੇ ਇਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਕਰਦੇ ਹਨ ਤਾਂ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੂੰ ਵਿਖਾ ਸਕਣ।

ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ ‘‘ਡੈਮਾਂ ਦੇ ਪਾਣੀ ਵਿੱਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ।’’ ਤਾਂ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ ‘‘ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ।’’ ਪਰ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਵਾਰਿਸ਼ਾਂ ਨੇ ਮਿੱਟੀ ਵਿੱਚ ਰੋਲ ਦਿੱਤਾ।

ਫਗਵਾੜੇ ਵਿਖੇ ਹੋਈ ਇਸ ਸਰਕਸ ਦੇ ਮੈਦਾਨ ਵਿੱਚ ਵਿਗਿਆਨਕਾਂ ਨੇ ਕੀ ਕਿਹਾ ਹੈ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘‘ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।’’ ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿੱਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ। ਪਰ ਵਿਗਿਆਨਕਾਂ ਵੱਲੋਂ ਦਿੱਤੀ ਅਜਿਹੀ ਸਲਾਹ ਸਧਾਰਨ ਲੋਕਾਂ ਦੇ ਮਨਾਂ ’ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ ’ਤੇ ਊਲੰਪਿਕ ਖੇਡਾਂ ਵਿੱਚ ਸੋਨ ਤਗਮੇ ਜਿੱਤ ਸਕਾਂਗੇ? ਵਿਗਿਆਨ ਵਿੱਚ ਹਰੇਕ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ, ਪਰ ਇੱਥੇ ਤਾਂ ਵਿਗਿਆਨਕ ਇਹ ਗੱਲ ਇਸ ਆਧਾਰ ’ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿੱਚ ਭਗਵਾਨ ਕ੍ਰਿਸ਼ਨ ਜੀ ਮਿੱਟੀ ਖਾਇਆ ਕਰਦੇ ਸਨ। ਭਾਵੇਂ ਉਸ ਸਮੇਂ ਮਿੱਟੀ ਵਿੱਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ। ਆਧੁਨਿਕ ਗਿਆਨ ਇਹ ਦੱਸਦਾ ਹੈ ਕਿ ਧਰਤੀ ਉੱਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ, ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ ’ਤੇ ਕਿਸੇ ਵਿਅਕਤੀ ਨੂੰ ਉਸ ਸਮੇਂ ਭਾਸ਼ਾ ਦੀ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ, ਜਿਸ ਵਿੱਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ ਦੇ ਲੋਕ ਸਨ।

ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨਕ ਦਾ ਕਹਿਣਾ ਸੀ ਕਿ ਡਾਇਨਾਸੋਰਾਂ  ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇ ਕੀਤੀ ਅਤੇ ਉਸ ਨੇ ਵੇਦਾਂ ਵਿੱਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ  ਧਰਤੀ ਉੱਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿੱਚ ਇਸ ਦਾ ਜ਼ਿਕਰ ਹੋ ਸਕਦਾ ਸੀ, ਪਰ ਹੋਇਆ ਨਹੀਂ। ਕਿਉਂਕਿ ਡਾਇਨਾਸੋਰਾਂ  ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ, ਜੋ ਕਿ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿੱਚ ਆਈ ਹੈ, ਵਿੱਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨਕ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ‘‘ਮੈਂ ਤਾਂ ਨਿਊਟਨ, ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਹਨਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।’’ ਭਾਵੇਂ ਇਸ ਵਿਗਿਆਨਕ ਦਾ ਇੱਕ ਵੀ ਪੇਪਰ ਛਪਿਆ ਹੋਇਆ ਨਾ ਹੋਵੇ। ਪਰ ਫਿਰ ਵੀ ਇਹ 2019 ਦੀ ਕਾਂਗਰਸ ਵਿੱਚ ਆਪਣੇ ਨੰਬਰ ਬਣਾ ਗਿਆ।

ਤਾਮਿਲਨਾਡੂ ਦੇ ਇੱਕ ਵਿਗਿਆਨਕ ਦਾ ਕਹਿਣਾ ਸੀ ਕਿ ‘ਰਾਵਣ ਕੋਲ 24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100 ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੀ ਪੈਦਾ ਹੋਏ ਸਨ।

ਹੁਣ ਜੇ ਵੇਖਿਆ ਜਾਵੇ ਕਿ ਕੀ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿੱਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿੱਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿੱਚ ਵਰਤੇ ਗਏ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਹੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿੱਚ ਪੈਦਾ ਨਹੀਂ ਹੋਇਆ। ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਇਹ ਮਿਹਨਤ ਹਨ।

ਜਿੰਨੇ ਵੀ ਊਲ-ਜਲੂਲ ਬਿਆਨ ਉੱਥੇ ਦਿੱਤੇ ਗਏ ਹਨ, ਉਹਨਾਂ ਦਾ ਸਿਹਰਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਹੈ। ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ, ਉਹਨਾਂ ਨੇ ਜਨਵਰੀ 2014 ਵਿੱਚ "ਸਾਇੰਸ ਕਾਂਗਰਸ" ਦਾ ਉਦਘਾਟਨ ਕਰਨ ਵੇਲੇ ਕਿਹਾ ਸੀ ਕਿ ‘‘ਵੇਦਾਂ ਵਿੱਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ ’ਤੇ ਟਰਾਂਸਪਲਾਂਟ ਕੀਤਾ ਗਿਆ ਸੀ।’’ ਇਹ ਇੱਕ ਇਸ਼ਾਰਾ ਸੀ, ਜਿਸ ਤੋਂ ਅਗਵਾਈ ਲੈ ਕੇ ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨਕ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਮਹਾਨ ਵਿਗਿਆਨਕ ਹੋਣ ਦਾ ਸਬੂਤ ਦੇ ਰਹੇ ਹਨ ਤਾਂ ਜੋ ਭਵਿੱਖ ਵਿੱਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿੱਚ ਆ ਜਾਣ ਅਤੇ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।

ਅਸਲੀਅਤ ਇਹ ਹੈ ਕਿ ਸਾਡੇ ਦੇਸ਼ ਦੀ ਸਾਰੀ ਗੰਦੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਵਿਗਿਆਨਕ 'ਸਾਇੰਸ ਕਾਂਗਰਸ' ਵਿੱਚ ਵੀ ਅਜਿਹਾ ਹੋ ਰਿਹਾ ਹੈ। ਇੱਕ ਵਿਸ਼ੇਸ਼ ਸਿਆਸਤ, ਸਤ੍ਹਾ ਉੱਪਰ ਕਬਜ਼ਾ ਕਾਇਮ ਰੱਖਣ ਲਈ ਯਤਨਸ਼ੀਲ ਹੈ।

ਇਸ ਲਈ ਹੀ ਰਾਕਟਾਂ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਭਾਵੇਂ ਇਹ ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਕਿਸੇ ਰਾਕਟ ਦੀ ਸਫ਼ਲਤਾ ਜਾਂ ਅਸਫਲਤਾ ਹਵਨਾਂ ਕਰਕੇ ਹੋਈ ਹੈ ਜਾਂ ਵਿਗਿਆਨਕਾਂ ਦੀ ਮਿਹਨਤ ਨਾਲ? ਦੋਵੇਂ ਹੀ ਇਹ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਦੁਨੀਆਂ ਭਰ ਦੇ ਅਤੇ ਭਾਰਤੀ ਡਾਕਟਰ ਵੀ ਅਜਿਹਾ ਹੀ ਕਰਦੇ ਹਨ। ਉਹ ਰਯ ਲਿਖ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਂਦਾ ਹੈ ਤਾਂ ਪ੍ਰਮਾਤਮਾ ਵੱਲ ਉਂਗਲੀ ਕਰ ਦਿੱਤੀ ਜਾਂਦੀ ਹੈ, ਜੇ ਬਚ ਜਾਂਦਾ ਹੈ ਇਸਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਅਸਲ ਵਿੱਚ ਇਹ ਗੱਲਾਂ ਵਿਅਕਤੀ ਨੂੰ ਆਪਣਾ ਮੁੱਲਾਂਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿੱਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।

ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਵਿਅਕਤੀ ਸਨ। ਉਹਨਾਂ ਨੇ 32 ਕੁ ਸੌ ਵਰ੍ਹੇ ਪਹਿਲਾਂ ਉੱਤਰੀ ਭਾਰਤ ਦੀ ਧਰਤੀ ਉੱਪਰ ਵੇਦਾਂ ਦੀ ਰਚਨਾ ਕੀਤੀ। ਇਹਨਾਂ ਵਿੱਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ। ਪਰ ਅੱਜ ਦੀ ਇੱਕੀਵੀਂ ਸਦੀ ਵਿੱਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਮੈਂ ਇਹ ਵੀ ਵੇਖਿਆ ਹੈ ਕਿ ਹਰੇਕ ਧਰਮ ਇਹ ਕਹਿੰਦਾ ਹੈ ਕਿ ਸਾਰੀ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿੱਚ ਪਹਿਲਾਂ ਹੀ ਦਰਜ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਤੁਹਾਨੂੰ ਪਾਣੀ ਦਾ ਫਾਰਮੂਲਾ ਵੀ ਨਹੀਂ ਲਿਖਿਆ ਮਿਲੇਗਾ। ਪਰ ਪ੍ਰਾਚੀਨ ਗ੍ਰੰਥਾਂ ਵਿੱਚ ਤੁਹਾਨੂੰ ਪਰੀ ਕਹਾਣੀਆਂ ਜ਼ਰੂਰ ਮਿਲਣਗੀਆਂ। ਇਹਨਾਂ ਪਰੀ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਹਨਾਂ ਵਿੱਚ ਦਰਜ ਕੀਤੀਆਂ ਕਾਲਪਨਿਕ ਗੱਲਾਂ ਸਾਡੇ ਵਿਗਿਆਨਕਾਂ ਨੂੰ ਕੀ, ਕਿਉਂ, ਕਿਵੇਂ ਸਿਖਾਉਂਦੀਆਂ ਹਨ।

ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇਵਤਿਆਂ ਨੂੰ ਇਹ ਗੱਲਾਂ ਉੱਪਰੋਂ ਉੱਤਰੀਆਂ ਸਨ। ਪਰ ਸਾਇੰਸ ਤਾਂ ਹਮੇਸ਼ਾਂ ਹੀ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ। ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ, ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ। ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਸਾਡੇ ਲੋਕਾਂ ਨੂੰ ਵੀ ਸੱਚਾਈ ਹੀ ਦੱਸਣੀ ਚਾਹੀਦੀ ਹੈ। ਨਹੀਂ ਸਾਡੇ ਦੇਸ਼ ਦੇ ਲੋਕ ਵੀ ਮੌਕਾਪ੍ਰਸਤ ਬਣ ਜਾਣਗੇ।

ਉਹਨਾਂ ਦੇਸ਼ਾਂ ਨੇ ਹੀ ਤਰੱਕੀ ਕੀਤੀ ਹੈ, ਜਿਨ੍ਹਾਂ ਨੇ ਵਿਗਿਆਨਕ ਤਕਨੀਕ ਨੂੰ ਅਪਣਾਇਆ ਹੈ। ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਕਰ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜ਼ਟ ਘਟਾ ਰਹੀ ਹੈ। ਇਸ ਬਜ਼ਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ ’ਤੇ ਕੀਤਾ ਜਾ ਰਿਹਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਉਦਾਹਰਣਾ ਹਨ। ਬਜ਼ਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।

ਇਹ ਵੀ ਅਸਲੀਅਤ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ। ਪਰ ਮੋਦੀ ਰਾਜ ਵਿੱਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ। ਮਨਮੋਹਨ ਦੀ ਵਜ਼ਾਰਤ ਸਮੇਂ ਇੱਕ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿੱਚ ਦਿਖਾਈ ਦਿੱਤੇ ਗਏ 10 ਹਜ਼ਾਰ ਟਨ ਸੋਨੇ ਨੂੰ ਲੱਭਣ ਲਈ ਅਕਤੂਬਰ 2013 ਵਿੱਚ ਉੱਤਰ ਪ੍ਰਦੇਸ਼ ਦੇ ‘ਡਾਂਡੀਆ ਖੇੜਾ’ ਇਲਾਕੇ ਵਿੱਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।

ਅਸੀਂ ਜਾਣਦੇ ਹਾਂ ਕਿ ਵਿਗਿਆਨ ਅਜਿਹਾ ਤਰਤੀਬਵੱਧ ਗਿਆਨ ਹੁੰਦਾ ਹੈ, ਜਿਸਦਾ ਆਧਾਰ ਪ੍ਰਯੋਗ, ਪਰਖ ਅਤੇ ਨਿਰੀਖਣ ਹੁੰਦੇ ਹਨ। ਜੇ ਇਸ ਨੂੰ ਪਰਖਣਾ ਹੋਵੇ ਤਾਂ ਸਾਨੂੰ ਵਾਰ-ਵਾਰ ਦੁਹਰਾਉਣਾ ਪੈਂਦਾ ਹੈ। ਜੇ ਇਹ ਅਸਲੀਅਤ ਹੋਵੇਗੀ ਤਾਂ ਹਰ ਵਾਰ ਉਹੀ ਨਤੀਜੇ ਹੋਣਗੇ। ਉਦਾਹਰਣ ਦੇ ਤੌਰ ’ਤੇ ਜੇ ਮੇਰੇ ਖੂਨ ਵਿੱਚ ਕੋਈ ਨੁਕਸ ਪੈ ਜਾਵੇ ਤੇ ਮੈਂ ਇਸ ਨੂੰ 10 ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ ਭੇਜ ਦੇਵਾਂ। ਜੇ ਇਸ ਦੇ ਨਤੀਜੇ ਹਰ ਵਾਰ ਲਗਭਗ ਇੱਕ ਜਿਹੇ ਹੋਣਗੇ, ਤਾਂ ਇਹ ਗੱਲ ਵਿਗਿਆਨਕ ਹੋਵੇਗੀ, ਨਹੀਂ ਤਾਂ ਗੈਰ ਵਿਗਿਆਨਕ। ਸੋ, ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਹ ਕਸੌਟੀ ਵਰਤਣੀ ਚਾਹੀਦੀ ਹੈ।

ਸਾਡੇ ਪੰਜਾਬ ਵਿੱਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼-ਭਗਤ ਵਿਗਿਆਨਕ ਸੀ, ਜੋ ਥਾਲੀ ਵਿੱਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਹ ਕਾਰਨਾਮੇ ਕਰ ਕੇ ਵਿਖਾਏ ਸਨ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਹਨਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

1916 ਵਿੱਚ ਨੋਬਲ ਇਨਾਮ ਜੇਤੂ ਵਿਗਿਆਨਕ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਵਿਗਿਆਨਕ ਕਾਂਗਰਸ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ‘‘ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿੱਚ ਨਹੀਂ ਜਾਵੇਗਾ।’’ ਉਸਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।

ਮੇਘ ਰਾਜ ਮਿੱਤਰ, ਸੰਸਥਾਪਕ
ਤਰਕਸ਼ੀਲ ਸੁਸਾਇਟੀ
ਤਰਕਸ਼ੀਲ ਨਿਵਾਸ, ਕੱਚਾ ਕਾਲਜ ਰੋਡ,
ਗਲੀ ਨੰ. 8, ਬਰਨਾਲਾ (ਪੰਜਾਬ)
ਮੋਬਾਈਲ ਨੰ. 9888787440

 

        ਗਿਆਨ-ਵਿਗਿਆਨ 2003

vigyan1ਵਿਗਿਆਨ ਕਾਂਗਰਸ ਜਾਂ ਸਰਕਸ
ਮੇਘ ਰਾਜ ਮਿੱਤਰ, ਬਰਨਾਲਾ 
dharaamਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ  
vigiiyanakਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
gagarਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 
sangarshਸੰਘਰਸ਼ ਤੇ ਜ਼ਿੰਦਗੀ
ਮੇਘ ਰਾਜ ਮਿੱਤਰ, ਬਰਨਾਲਾ 
shabadਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ, ਬਰਨਾਲਾ 
afwahਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ, ਬਰਨਾਲਾ
kovoorਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?
ਮੇਘ ਰਾਜ ਮਿੱਤਰ, ਬਰਨਾਲਾ 
brahmਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ
ਮੇਘ ਰਾਜ ਮਿੱਤਰ, ਬਰਨਾਲਾ
darwwinਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com