ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ

 

ਮੇਰੇ ਚਾਚਾ ਸ੍ਰੀ ਦੀਨਾਨਾਥ ਜੀ ਨੂੰ ਨਾਵਲ ਪੜਨ ਦਾ ਬਹੁਤ ਸ਼ੌਕ ਹੁੰਦਾ ਸੀ। ਸਤਵੀਂ ਵਿਚ ਪੜਦਿਆਂ ਹੀ ਮੈਂ ਉਨਾਂ ਵੱਲੋਂ ਲਿਆਂਦੇ ਜਸਵੰਤ ਕੰਵਲ ਤੇ ਨਾਨਕ ਸਿੰਘ ਦੇ ਨਾਵਲ ਪੜਨੇ ਸ਼ੁਰੂ ਕਰ ਦਿੱਤੇ। ‘ਸੱਚ ਨੂੰ ਫ਼ਾਂਸੀ’, ‘ਰਾਤ ਬਾਕੀ ਹੈ’ ਅਤੇ ‘ਚਿੱਟਾ ਲਹੂ’ ਨੇ ਮੇਰੇ ਮਨ ’ਤੇ ਅਜਿਹਾ ਪ੍ਰਭਾਵ ਪਾਇਆ ਕਿ ਮੈਂ ਸਮੁੱਚੀ ਜ਼ਿੰਦਗੀ ਲਈ ਪੁਸਤਕਾਂ ਪ੍ਰਤੀ ਸਮਰਪਿਤ ਹੋ ਗਿਆ। ਚੰਗੀਆਂ ਪੁਸਤਕਾਂ ਖ਼ਰੀਦ ਕੇ ਪੜਨਾ ਮੇਰਾ ਸ਼ੌਕ ਬਣ ਗਿਆ।

ਗੱਲ ਐਮਰਜੈਂਸੀ ਦੇ ਦਿਨਾਂ ਦੀ ਹੈ। ਸਾਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਇਕ ਨਵਾਂ ਨਾਵਲ ‘ਲਹੂ ਦੀ ਲੋਅ’ ਛਪ ਕੇ ਆਇਆ ਹੈ। ਭਾਰਤ ਵਿਚ ਲੱਗੀ ਸੈਂਸਰਸ਼ਿਪ ਕਾਰਨ ਉਸ ਨੂੰ ਇਹ ਨਾਵਲ ਬਰਮਾ ਜਾ ਕੇ ਛਪਵਾਉਣਾ ਪਿਆ, ਜਿਸ ਦੀ ਕੀਮਤ ਉਸ ਸਮੇਂ 30 ਰੁਪਏ ਸੀ। ਅਸੀਂ ਚਾਰ ਕੁ ਪੁਸਤਕ ਪ੍ਰੇਮੀਆਂ ਨੇ ਦਸ-ਦਸ ਰੁਪਏ ਇਕੱਠੇ ਕਰ ਕੇ ਆਪਣੇ ਵਿਚੋਂ ਇਕ ਜਣੇ ਨੂੰ ਕਿਤਾਬ ਖ਼ਰੀਦਣ ਲਈ ਰਵਾਨਾ ਕੀਤਾ। ਉਹ ਢੁੱਡੀਕੇ ਜਾ ਕੇ ਜਸਵੰਤ ਕੰਵਲ ਤੋਂ ਕਿਤਾਬ ਖ਼ਰੀਦ ਲਿਆਇਆ। ਵਾਰੋ-ਵਾਰੀ ਅਸੀਂ ਚਾਰਾਂ ਜਣਿਆਂ ਨੇ ਉਹ ਕਿਤਾਬ ਪੜੀ। ਕਿਤਾਬ ਪਹਿਲਾਂ ਪੜਨ ਲਈ ਵੀ ਲਾਟਰੀ ਕੱਢੀ ਗਈ। ਹਰ ਕੋਈ ਪੁਸਤਕ ਨੂੰ ਪਹਿਲਾਂ ਪੜਨਾ ਚਾਹੁੰਦਾ ਸੀ। ਇਸ ਤਰਾਂ ਜ਼ਿੰਦਗੀ ਵਿਚ ਚਲਦਿਆਂ-ਚਲਦਿਆਂ ਇਕ ਚੰਗੀ ਪੁਸਤਕ ਹੱਥ ਲੱਗੀ। ਲੋਕਾਂ ਨੂੰ ਪੜਾਉਣ ਲਈ ਮੈਂ ਡਾ. ਕੋਵੂਰ ਦੀਆਂ ਪੁਸਤਕਾਂ ਦਾ ਅਨੁਵਾਦ ਕਰ ਦਿੱਤਾ। ਉਸ ਤੋਂ ਬਾਅਦ ਤਾਂ ਕਿਤਾਬਾਂ ਪੜਨ ਦੇ ਬਹੁਤ ਸਾਰੇ ਸ਼ੌਕੀਨ ਮੇਰੇ ਕੋਲ ਆਉਣ ਲੱਗ ਪਏ। ਬਰਨਾਲੇ ਤੋਂ ਵੀਹ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਖਿਆਲੀ ਦਾ ਕਿਸਾਨੀ ਨਾਲ ਸਬੰਧਤ ਇਕ ਵਿਅਕਤੀ ਮੇਰੇ ਕੋਲ ਆਇਆ। ਕਹਿਣ ਲੱਗਿਆ, ‘‘ਮੈਂ ਤੁਹਾਡੇ ਕੋਲੋਂ ਤਰਕਸ਼ੀਲ ਲਹਿਰ ਦੀਆਂ ਪੰਜ ਮੁੱਢਲੀਆਂ ਕਿਤਾਬਾਂ ਖ਼ਰੀਦਣ ਲਈ ਆਇਆ ਹਾਂ। ਇਹ ਕਿਤਾਬਾਂ ਮੈਨੂੰ ਚਾਲੀ ਹਜ਼ਾਰ ਰੁਪਏ ਵਿਚ ਪੈ ਰਹੀਆਂ ਹਨ।’’ ਮੈਂ ਉਨਾਂ ਨੂੰ ਪੁੱਛਿਆ, ‘‘ਕਿਤਾਬਾਂ ਤਾਂ ਸੌ ਰੁਪਏ ਦੀਆਂ ਹਨ। ਤੁਹਾਨੂੰ ਇਹ ਚਾਲੀ ਹਜ਼ਾਰ ਰੁਪਏ ਵਿਚ ਕਿਵੇਂ ਪੈ ਗਈਆਂ?’’ ਉਹ ਕਹਿਣ ਲੱਗਿਆ, ‘‘ਮੈਂ ਕੈਨੇਡਾ ਚਲਿਆ ਗਿਆ ਸੀ। ਜਾਣ ਸਮੇਂ ਮੈਂ ਕਿਤਾਬਾਂ ਦਾ ਇਕ ਸੈੱਟ ਆਪਣੀ ਅਟੈਚੀ ਵਿਚ ਰੱਖ ਲਿਆ, ਪਰ ਮੇਰੀ ਘਰਵਾਲੀ ਨੇ ਵਾਧੂ ਸਮਝ ਕੇ ਇਸ ਨੂੰ ਬਾਹਰ ਕੱਢ ਦਿੱਤਾ। ਜਦੋਂ ਮੈਂ ਕੈਨੇਡਾ ਗਿਆ ਤਾਂ ਮੈਨੂੰ ਉਹ ਇਹ ਕਿਤਾਬਾਂ ਨਾ ਮਿਲੀਆਂ। ਜਿਨਾਂ ਚਿਰ ਮੈਂ ਇਹ ਕਿਤਾਬਾਂ ਪੜਦਾ ਰਹਿੰਦਾ ਹਾਂ ਮੇਰਾ ਚਿੱਤ ਠੀਕ ਰਹਿੰਦਾ ਹੈ, ਪਰ ਕੈਨੇਡਾ ਵਿਚ ਇਹ ਕਿਤਾਬਾਂ ਨਾ ਹੋਣ ਕਰ ਕੇ ਮੇਰਾ ਚਿੱਤ ਫਿਰ ਘਬਰਾਉਣ ਲੱਗ ਪਿਆ। ਮੈਂ ਟਿਕਟ ਕਟਾਈ ਪਿੰਡ ਆ ਗਿਆ। ਮੇਰੀਆਂ ਕਿਤਾਬਾਂ ਪਿੰਡ ਦੇ ਕੁੱਝ ਵਿਅਕਤੀ ਲੈ ਗਏ, ਜਿਸ ਕਰਕੇ ਮੈਂ ਹੁਣ ਕਿਤਾਬਾਂ ਦਾ ਇੱਕ ਹੋਰ ਸੈੱਟ ਲੈਣ ਆਇਆ ਹਾਂ।’’

ਇਕ ਦਿਨ ਮੈਂ ਆਪਣੇ ਕਮਰੇ ਵਿਚ ਬੈਠਾ ਪੁਸਤਕ ਪੜ ਰਿਹਾ ਸਾਂ। ਦੋ ਵਿਅਕਤੀ ਮੇਰੇ ਕੋਲ ਆਏ। ਉਨਾਂ ਵਿਚੋਂ ਇਕ ਮੇਰੀ ਪੁਰਾਣੀ ਜਾਣ-ਪਛਾਣ ਦਾ ਵਿਅਕਤੀ ਸੀ। ਉਹ ਕਹਿਣ ਲੱਗਿਆ, ‘‘ਮੇਰੇ ਨਾਲ ਮੇਰਾ ਦੋਸਤ ਲਾਜੀ ਹੈ। ਇਹ ਬਹੁਤ ਦੇਰ ਦਾ ਮੇਰੇ ਪਿੱਛੇ ਪਿਆ ਹੋਇਆ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਆਪਣੇ ਧਾਰਮਿਕ ਸਥਾਨ ’ਤੇ ਲੈ ਕੇ ਜਾਣਾ ਹੈ। ਮੈਂ ਇਸ ਨਾਲ ਸ਼ਰਤ ਲਗਾ ਬੈਠਾ ਕਿ ਮੈਂ ਪੰਜ-ਛੇ ਘੰਟਿਆਂ ਲਈ ਤੇਰੇ ਧਾਰਮਿਕ ਸਥਾਨ ’ਤੇ ਚਲਿਆ ਜਾਵਾਂਗਾ। ਪਰ ਉਸ ਤੋਂ ਬਾਅਦ ਤੈਨੂੰ ਇਕ ਘੰਟੇ ਲਈ ਮੇਰੇ ਧਾਰਮਿਕ ਸਥਾਨ ’ਤੇ ਵੀ ਜਾਣਾ ਪਵੇਗਾ। ਅੱਜ ਮੈਂ ਇਸ ਦੀ ਸ਼ਰਤ ਪੂਰੀ ਕਰ ਦਿੱਤੀ ਹੈ। ਇਸ ਦੇ ਧਾਰਮਿਕ ਸਥਾਨ ਦੇ ਪੁਜਾਰੀ ਨੇ ਜੋ ਉਪਦੇਸ਼ ਦਿੱਤੇ, ਉਨਾਂ ਵਿਚੋਂ ਕੁੱਝ ਮੈਨੂੰ ਚੰਗੇ ਵੀ ਲੱਗੇ, ਕੁੱਝ ਨਹੀਂ ਵੀ। ਹੁਣ ਇਹ ਆਪਣੀ ਸ਼ਰਤ ਪੂਰੀ ਕਰਨ ਆਇਆ ਹੈ। ਮੇਰਾ ਧਾਰਮਿਕ ਸਥਾਨ ਤੁਹਾਡਾ ਘਰ ਹੈ।’’ ਮੈਂ ਉਸ ਵਿਅਕਤੀ ਨਾਲ ਦਸ-ਵੀਹ ਮਿੰਟ ਗੱਲਬਾਤ ਕੀਤੀ। ਉਸ ਨੇ ਕੁੱਝ ਸਾਧਾਰਨ ਜਿਹੇ ਸਵਾਲ ਮੈਨੂੰ ਪੁੱਛੇ। ਮੈਂ ਉਸ ਦਾ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਮੈਂ ਉਸ ਨੂੰ ਮੁੱਢਲੀਆਂ ਕਿਤਾਬਾਂ ਦਾ ਇਕ ਸੈੱਟ ਦੇ ਦਿੱਤਾ ਅਤੇ ਕਿਹਾ, ‘‘ਅੱਜ ਮੈਂ ਤੇਰੇ ਨਾਲ ਵੀਹ ਕੁ ਮਿੰਟ ਲਈ ਗੱਲਬਾਤ ਕੀਤੀ ਹੈ। ਇਹ ਪੰਜ ਕਿਤਾਬਾਂ ਤੂੰ ਪੜ ਲੈ। ਮੈਨੂੰ ਉਮੀਦ ਹੈ ਕਿ ਤੇਰੇ ਸਵਾਲਾਂ ਦਾ ਜਵਾਬ ਇਹ ਕਿਤਾਬਾਂ ਬਾਖ਼ੂਬੀ ਦੇ ਦੇਣਗੀਆਂ। ਫਿਰ ਤੂੰ ਭਾਵੇਂ ਮੈਨੂੰ ਪੂਰੇ ਦਿਨ ਲਈ ਬਿਠਾਈਂ ਰੱਖਣਾ। ਤੇਰੇ ਜੋ ਵੀ ਸਵਾਲ ਹੋਣਗੇ, ਮੈਂ ਉਨਾਂ ਦੇ ਜਵਾਬ ਦੇਣ ਦਾ ਯਤਨ ਕਰਾਂਗਾ।’’ ਪੰਦਰਾਂ ਕੁ ਦਿਨਾਂ ਬਾਅਦ ਉਸ ਦਾ ਫੋਨ ਆ ਗਿਆ, ‘‘ਮੈਂ ਤਾਂ ਅਜੇ ਤਿੰਨ ਕੁ ਕਿਤਾਬਾਂ ਹੀ ਪੜੀਆਂ ਹਨ।’’ ਮੈਂ ਉਸ ਨੂੰ ਕਿਹਾ, ‘‘ਕੋਈ ਕਾਹਲੀ ਨਹੀਂ ਦੋਵੇਂ ਕਿਤਾਬਾਂ ਹੋਰ ਪੜ ਲਵੋ।’’ ਉਹ ਕਹਿਣ ਲੱਗਿਆ, ‘‘ਮੇਰੀ ਗੱਲ ਤਾਂ ਸੁਣੋ ਜੀ! ਅੱਜ ਸਾਡੇ ਸਾਰੇ ਧਾਰਮਿਕ ਪ੍ਰੇਮੀਆਂ ਦੀ ਮੀਟਿੰਗ ਸੀ। ਮੈਂ ਉਨਾਂ ਨੂੰ ਮਾਈਕ ’ਤੇ ਖੜ ਕੇ ਕਹਿ ਦਿੱਤਾ ਕਿ ਮੈਂ ਤਾਂ ਅੱਜ ਤੋਂ ਤਰਕਸ਼ੀਲ ਬਣ ਗਿਆ ਹਾਂ। ਮੇਰੇ ਵੱਲੋਂ ਬਣਾਇਆ ਗਿਆ ਇਹ ਧਾਰਮਿਕ ਸਥਾਨ ਅਤੇ ਪੁਜਾਰੀ ਲਈ ਬਣਾਇਆ ਗਿਆ ਕਮਰਾ ਅੱਜ ਸ਼ਾਮ ਨੂੰ ਖ਼ਾਲੀ ਕਰ ਦਿਓ!!’’ ਅਗਲੇ ਦਿਨ ਡੀ.ਸੀ. ਦਫ਼ਤਰ ਵਿਚ ਫਿਰ ਉਸ ਨਾਲ ਮੁਲਾਕਾਤ ਹੋ ਗਈ। ਮੈਂ ਉਨਾਂ ਨੂੰ ਸਹਿਜ ਸੁਭਾਅ ਹੀ ਪੁੱਛ ਲਿਆ, ‘‘ਕੀ ਕਰ ਰਹੇ ਹੋ?’’ ਉਹ ਕਹਿਣ ਲੱਗਿਆ, ‘‘ਮੈਂ ਜੋ ਧਾਰਮਿਕ ਸਭਾ ਰਜਿਸਟਰਡ ਕਰਵਾਈ ਸੀ, ਉਹ ਰੱਦ ਕਰਵਾਉਣ ਆਇਆ ਹਾਂ। ਹੁਣ ਦੱਸੋ ਮੈਂ ਉਸ ਧਾਰਮਿਕ ਸਥਾਨ ਨੂੰ ਕਿਸ ਕੰਮ ਲਈ ਵਰਤਾਂ?’’ ਮੈਂ ਕਿਹਾ, ‘‘ਇਸ ਸਥਾਨ ’ਤੇ ਕੋਈ ਗ਼ਰੀਬ ਬੱਚਿਆਂ ਲਈ ਸਕੂਲ ਅਤੇ ਕੁੜੀਆਂ ਲਈ ਸਿਲਾਈ ਸਿੱਖਣ ਦਾ ਪ੍ਰਬੰਧ ਕਰ ਦੇਵੋਂ ਤਾਂ ਬਹੁਤ ਹੀ ਵਧੀਆ ਹੈ ਤਾਂ ਜੋ ਉਹ ਜ਼ਿੰਦਗੀ ਦੀ ਨਿਰਭਰਤਾ ਵੱਲ ਵਧ ਸਕਣ।’’

ਇਸੇ ਤਰਾਂ ਦੀ ਇਕ ਹੋਰ ਘਟਨਾ ਵਿਚ ਨਾਭੇ ਤੋਂ ਦਲਿੱਤ ਪਰਿਵਾਰ ਨਾਲ ਸਬੰਧਤ ਇਕ ਬਜ਼ੁਰਗ ਮਾਈ ਮੇਰੇ ਕੋਲ ਆਈ। ਕਹਿਣ ਲੱਗੀ, ‘‘ਮੈਨੂੰ ਡਰਾਉਣੇ ਸੁਪਨੇ ਬਹੁਤ ਆਉਂਦੇ ਹਨ। ਉਨਾਂ ਸੁਪਨਿਆਂ ਵਿਚ ਜਮਦੂਤ ਮੈਨੂੰ ਘੜੀਸ ਕੇ ਲਿਜਾ ਰਹੇ ਹੁੰਦੇ ਹਨ।’’ ਕੁੱਝ ਸਮੇਂ ਲਈ ਸਲਾਹ-ਮਸ਼ਵਰਾ ਦੇਣ ਤੋਂ ਬਾਅਦ ਮੈਂ ਉਨਾਂ ਨੂੰ ‘ਤਰਕਬਾਣੀ’ ਕਿਤਾਬ ਦੇ ਦਿੱਤੀ ਅਤੇ ਕਿਹਾ, ‘‘ਗੁਆਂਢ ਵਿਚ ਕਿਸੇ ਲੜਕੇ ਜਾਂ ਲੜਕੀ ਨੂੰ ਸੱਦ ਕੇ ਇਸ ਵਿਚ ਲਿਖੀਆਂ ਹੋਈਆਂ ਸੱਚੀਆਂ ਕਹਾਣੀਆਂ ਸੁਣ ਲਿਆ ਕਰਿਓ। ਤੁਹਾਨੂੰ ਸੁਪਨੇ ਆਉਣੇ ਬੰਦ ਹੋ ਜਾਣਗੇ।’’ ਲਗਭਗ ਤਿੰਨ ਕੁ ਮਹੀਨਿਆਂ ਬਾਅਦ ਉਹ ਫਿਰ ਆਈ। ਕਹਿਣ ਲੱਗੀ, ‘‘ਵੀਰਾ! ਮੈਨੂੰ ਹੋਰ ਕਿਤਾਬ ਦੇ ਦੇ। ਪਹਿਲਾਂ ਦਿੱਤੀ ਕਿਤਾਬ ਨੂੰ ਮੈਂ ਹਰ ਰੋਜ਼ ਸਿਰਹਾਣੇ ਰੱਖ ਕੇ ਸੌਂ ਜਾਂਦੀ ਸੀ ਅਤੇ ਮੈਨੂੰ ਨੀਂਦ ਵਧੀਆ ਆਉਣ ਲੱਗ ਪੈਂਦੀ ਸੀ। ਪਰ ਕਿਸੇ ਅਣਹੋਏ ਨੇ ਉਹ ਕਿਤਾਬ ਮੈਥੋਂ ਲੈ ਲਈ। ਮੁੜ ਕੇ ਵਾਪਸ ਨਾ ਦਿੱਤੀ ਅਤੇ ਮੈਨੂੰ ਡਰਾਉਣੇ ਸੁਪਨਿਆਂ ਨੇ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ।’’

ਇਸੇ ਤਰਾਂ ਜਦੋਂ ਮੈਂ ਇਕ ਸਵੇਰ ਆਪਣੇ ਸਕੂਲ ਵਿਚ ਪਹੁੰਚਿਆ ਤਾਂ ਸਾਹਮਣੇ ਚਪੜਾਸੀ ਸੁਸ਼ੀਲ ਮਿਲਿਆ। ਉਹ ਮੂੰਹ ਸੁਜਾਈਂ ਫਿਰਦਾ ਸੀ। ਮੈਂ ਉਸ ਨੂੰ ਪੁੱਛਿਆ, ‘‘ਕੀ ਹੋ ਗਿਆ?’’ ਉਹ ਕਹਿਣ ਲੱਗਿਆ, ‘‘ਤੁਹਾਡੀ ਤਰਕਬਾਣੀ ਨੇ ਪੰਗਾ ਪਾ’ਤਾ! ਕੱਲ ਸ਼ਾਮ ਤੁਹਾਡੀ ਤਰਕਬਾਣੀ ਪੜ ਕੇ ਹਟਿਆ ਸਾਂ ਇਕ-ਦੋ ਪੈੱਗ ਵੀ ਲਾ ਲਏ। ਸੇਖੇ ਵਾਲੇ ਸੰਤਾਂ ਦੀ ਕੁਟੀਆ ਵੱਲ ਨੂੰ ਹੋ ਤੁਰਿਆ ਅਤੇ ਉਸ ਨੂੰ ਕਿਹਾ ਕਿ ਵਿਖਾ ਤੇਰੇ ਵਿਚ ਕਿਹੜੀ ਚਮਤਕਾਰੀ ਸ਼ਕਤੀ ਹੈ। ਉਸ ਦੇ ਚੇਲਿਆਂ ਨੇ ਮੇਰੀ ਛਿੱਤਰ-ਪਰੇਡ ਕਰ ਦਿੱਤੀ। ਨਾਲੇ ਘੜੀ ਖੋਹ ਲਈ।’’ ਮੈਂ ਉਸ ਨੂੰ ਆਰਾਮ ਨਾਲ ਬਿਠਾਇਆ ਅਤੇ ਕਿਹਾ ‘‘ਤਰਕਸ਼ੀਲਤਾ ਦਾ ਸੰਘਰਸ਼ ਇਕੱਲੇ-ਕਹਿਰੇ ਬਾਬੇ ਨਾਲ ਨਹੀ, ਸਗੋਂ ‘ਬਾਬਾਵਾਦ’ ਨਾਲ ਹੈ। ਬਾਬਾਵਾਦ ਵਿਰੁਧ ਇਹ ਲੜਾਈ ਲੋਕਾਂ ਨੂੰ ਚੇਤਨ ਕਰ ਕੇ ਹੀ ਜਿੱਤੀ ਜਾ ਸਕਣੀ ਹੈ। ਆ! ਤੂੰ ਤਰਕਸ਼ੀਲ ਕਾਫ਼ਲਿਆਂ ਦਾ ਇਕ ਅੰਗ ਬਣ ਜਾ। ਆ ਪਿੰਡ-ਪਿੰਡ ਇਹ ਪੈਗ਼ਾਮ ਪਹੁੰਚਾਈਏ। ਉਨਾਂ ਨੇ ਹੀ ਇਹ ਲੜਾਈ ਅੰਤਿਮ ਜਿੱਤ ਤਕ ਲੈ ਕੇ ਜਾਣੀ ਹੈ।’’

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

 
21/04/2016

 

        ਗਿਆਨ-ਵਿਗਿਆਨ 2003

  ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ
ਮੇਘ ਰਾਜ ਮਿੱਤਰ, ਬਰਨਾਲਾ
ਕੁਮਾਰ ਸਵਾਮੀ ਦੇ ਦਾਅਵਿਆਂ ਦੀ ਅਸਲੀਅਤ
ਮੇਘ ਰਾਜ ਮਿੱਤਰ, ਬਰਨਾਲਾ
ਪੁਨਰ-ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ, ਬਰਨਾਲਾ
ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?
ਮੇਘ ਰਾਜ ਮਿੱਤਰ, ਬਰਨਾਲਾ
ਗਾਥਾ ਇਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ, ਬਰਨਾਲਾ
ਲੋਕਾਂ ਦੇ ਨਾਂਅ
ਮੇਘ ਰਾਜ ਮਿੱਤਰ, ਬਰਨਾਲਾ
ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ - ਇਕ ਵਿਗਿਆਨੀ ਤੱਥ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਦੁਨੀਆਂ ਸਹੀ ਸਲਾਮਤ ਰਹੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ, ਬਰਨਾਲਾ
ਜੋਤਿਸ਼ ਵਿੱਦਿਆ ਗੈਰ-ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ, ਬਰਨਾਲਾ
ਸ਼ਰਾਧ
ਮੇਘ ਰਾਜ ਮਿੱਤਰ, ਬਰਨਾਲਾ
ਸ਼ਾਕਾਹਾਰ ਜਾਂ ਮਾਸਾਹਾਰ
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (3)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (2)
ਮੇਘ ਰਾਜ ਮਿੱਤਰ, ਬਰਨਾਲਾ
ਸ਼ੰਕਾ-ਨਵਿਰਤੀ (1)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (10)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (9)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (8)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (7)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (6)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (5)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (4)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (3)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com