ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ

 

ਜੁੜਵੇਂ ਬੱਚੇ ਕਿਵੇਂ ਪੈਦਾ ਹੁੰਦੇ ?
ਆਮ ਤੌਰ ਤੇ ਇਸਤਰੀਆਂ ਵਿੱਚ ਹਰ ਮਹੀਨੇ ਇੱਕ ਆਂਡਾ ਪੈਦਾ ਹੁੰਦਾ ਹੈ ਇਸਨੂੰ Ovum ਕਿਹਾ ਜਾਂਦਾ ਹੈ। ਪੁਰਸ਼ ਦੇ ਸੈੱਲ ਨੂੰ ਕਰੋਮੋਸੋਮ ਕਿਹਾ ਜਾਂਦਾ ਹੈ। ਜਦੋਂ ਇੱਕ Ovum  ਕਰੋਮੋਸੋਮ ਨਾਲ ਮਿਲਕੇ 280 ਦਿਨ ਵਧਦਾ ਰਹਿੰਦਾ ਹੈ ਤਾਂ ਇੱਕ ਹੀ ਬੱਚਾ ਪੈਦਾ ਹੁੰਦਾ ਹੈ। ਜੇ Ovum  ਤੇ ਕਰੋਮੋਸੋਮ ਦੇ ਮੇਲ ਦੇ 1-2 ਦਿਨਾਂ ਦੇ ਅੰਦਰ ਹੀ ਇਹ ਦੋ ਭਾਗਾਂ ਵਿੱਚ ਟੁੱਟ ਜਾਵੇ ਤਾਂ ਦੋ ਬੱਚਿਆਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਦੋਵੇਂ ਬੱਚੇ ਸਮਾਨ ਗੁਣਾਂ ਵਾਲੇ ਜਾਂ ਤਾਂ ਲੜਕੇ ਜਾਂ ਲੜਕੀਆਂ ਹੀ ਹੋਣਗੀਆਂ। ਅਰਥਾਤ ਇਹਨਾਂ ਦਾ ਲਿੰਗ ਅਲੱਗ ਅਲੱਗ ਨਹੀ ਹੋਵੇਗਾ। ਕਈ ਵਾਰ Ovum  ਤੇ ਕਰੋਮੋਸੋਮ ਦੇ ਮੇਲ ਤੋਂ ਬਾਅਦ ਬੇਸ਼ਕ ਆਂਡਾ ਦੋ ਭਾਗਾਂ ਵਿੱਚ ਅੰਸ਼ਕ ਤੌਰ ਤੇ ਟੁੱਟ ਜਾਂਦਾ ਹੈ ਪਰ ਕਈ ਵਾਰ ਜੁੜਵੇਂ ਬੱਚਿਆਂ ਦੇ ਕਈ ਜਰੂਰੀ ਅੰਗ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਸਿਆਮੀ ਬੱਚੇ ਕਿਹਾ ਜਾਂਦਾ ਹੈ। ਤੇ ਸਾਰੀ ਜਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਕਈ ਵਾਰ ਔਰਤਾ ਵਿੱਚ ਇੱਕੋ ਸਮੇਂ ਇੱਕ ਤੋਂ ਵੱਧ Ovum  ਪੈਂਦਾ ਹੋ ਜਾਂਦੇ ਹਨ ਤੇ ਸਮਾਨ ਗਿਣਤੀ ਦੇ ਕਰੋਮੋਸੋਮਾਂ ਨਾਲ ਮਿਲ ਜਾਂਦੇ ਹਨ ਇਸ ਤਰ੍ਹਾਂ ਦੋ ਜਾਂ ਦੋ ਤੋਂ ਵੱਧ ਬੱਚੇ ਪੈਦਾ ਹੋ ਜਾਂਦਾ ਹਨ। ਇਹਨਾਂ ਦੇ ਲਿੰਗ ਇੱਕੋ ਜਿਹੇ ਜਾਂ ਅਲੱਗ ਅਲੱਗ ਵੀ ਹੋ ਸਕਦੇ ਹਨ। 22 ਅਪ੍ਰੈਲ 1946 ਨੂੰ ਬ੍ਰਾਜੀਲ ਦੀ ਇੱਕ ਔਰਤ ਨੇ ਇੱਕੋ ਸਮੇ 10 ਬੱਚਿਆਂ ਨੂੰ ਜਨਮ ਦਿੱਤਾ ਸੀ। ਇਹਨਾਂ ਵਿੱਚੋਂ 2 ਲੜਕੇ ਅਤੇ 8 ਲੜਕੀਆਂ ਸਨ।

ਲੜਕਾ ਜਾਂ ਲੜਕੀ ਕਿਵੇਂ ਪੈਦਾ ਹੁੰਦੀ ਹੈ?
ਅਸੀਂ ਜਾਣਦੇ ਹਾਂ ਕਿ ਹਰੇਕ ਬੱਚਾ ਆਪਣੀ ਮਾਤਾ ਤੋਂ ਇੱਕ ਅਤੇ ਆਪਣੇ ਪਿਤਾ ਤੋਂ ਇੱਕ ਸੈੱਲ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਮੁੱਢ ਸ਼ੁਰੂ ਕਰਦਾ ਹੈ। ਮਾਤਾ ਦਾ ਸੈਲ ਉਸ ਆਂਡੇ ਵਿੱਚ ਹੁੰਦਾ ਹੈ ਜੋ ਹਰ ਜੁਆਨ ਔਰਤ ਮਹੀਨੇ ਵਿੱਚ ਇੱਕ ਵਾਰ ਪੈਦਾ ਕਰਦੀ ਹੈ। ਪਿਤਾ ਦਾ ਸੈੱਲ ਉਸਦੇ ਵੀਰਯ ਵਿੱਚ ਹੁੰਦਾ ਹੈ। ਆਂਡੇ ਤੇ ਵੀਰਯ ਦੇ ਮਿਲਾਪ ਨਾਲ ਹੀ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੇ ਆਂਡੇ ਵਿੱਚ ਇੱਕੋ ਹੀ ਕਿਸਮ ਦੇ  X ਕਰੋਮੋਸੋਮ ਹੁੰਦੇ ਹਨ ਪਰ ਪਿਤਾ ਦੇ ਵੀਰਯ ਵਿੱਚ X ਕਰੋਮੋਸੋਮ ਤੇ Y ਕਰੋਮੋਸੋਮ ਹੁੰਦੇ ਹਨ। ਹੁਣ ਜੇ ਪਿਤਾ ਦੇ ਵੀਰਯ ਵਿਚਲਾ X ਕਰੋਮੋਸੋਮ ਮਾਤਾ ਦੇ ਆਂਡੇ ਵਿਚਲੇ X ਕਰੋਮੋਸੋਮ ਨਾਲ ਮਿਲਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ ਪਰ ਜੇ ਪਿਤਾ ਦੇ ਵੀਰਯ ਵਿੱਚੋਂ Y ਕਰੋਮੋਸੋਮ ਮਾਤਾ ਦੇ ਆਂਡੇ ਦੇ ਕਰੋਮੋਸੋਮ ਨਾਲ ਮਿਲਦਾ ਹੈ ਜਿਹੜਾ ਹਮੇਸ਼ਾ ਹੀ X ਹੁੰਦਾ ਹੈ ਤਾਂ ਲੜਕਾ ਪੈਦਾ ਹੁੰਦਾ ਹੈ। ਇਸ ਤਰ੍ਹਾਂ ਲੜਕੇ ਜਾਂ ਲੜਕੀ ਨੂੰ ਜਨਮ ਦੇਣਾ ਮਾਤਾ ਦੇ ਵਸ ਨਹੀ ਹੁੰਦਾ ਸਗੋਂ ਪਿਤਾ ਦੇ ਵਸ ਹੁੰਦਾ ਹੈ ਪਰ ਇੱਥੇ ਦੋਸ਼ੀ ਔਰਤਾ ਨੂੰ ਠਹਿਰਾਇਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਕਈ ਵਾਰੀ ਮਾਤਾ ਪਿਤਾ ਦੇ ਦੋ ਕਰੋਮੋਸੋਮਾਂ ਦੇ ਜੁੜਨ ਦੇ ਬਜਾਏ ਤਿੰਨ ਕਰੋਮੋਸੋਮ ਵੀ ਜੁੜ ਜਾਂਦੇ ਹਨ ਅਜਿਹੀ ਹਾਲਤ ਵਿੱਚ ਖੁਸਰੇ ਤੇ ਅਜਿਹੀ ਕਿਸਮ ਦੇ ਨੁਕਸਾਂ ਵਾਲੇ ਹੋਰ ਬੱਚੇ ਪੈਦਾ ਹੁੰਦੇ ਹਨ।

ਪੈਰਾਂ ਤੇ ਹੱਥਾਂ ਤੇ ਅਟੱਣ ਕਿਉਂ ਪੈ ਜਾਂਦੇ ਹਨ?
ਪੈਰਾਂ ਅਤੇ ਹੱਥਾਂ ਦੇ ਕੁਝ ਅਜਿਹੇ ਉਭਾਰ ਹੁੰਦੇ ਹਨ ਤੇ ਜਦੋਂ ਅਸੀ ਅਜਿਹੇ ਸਥਾਨਾਂ ਤੇ ਚੂੰਡੀ ਵੱਢਦੇ ਹਾਂ ਤਾਂ ਭੋਰਾ ਤਕਲੀਫ ਨਹੀਂ ਹੁੰਦੀ। ਅਜਿਹੇ ਸਥਾਨਾਂ ਨੂੰ ਅਸੀਂ ਅੱਟਣ ਕਹਿੰਦੇ ਹਾਂ। ਇਹਨਾਂ ਦਾ ਕਾਰਨ ਅਜਿਹੇ ਸਥਾਨਾਂ ਦਾ ਲਗਤਾਰ ਦਬਾਉ ਥੱਲੇ ਰਹਿਣਾ ਹੁੰਦਾ ਹੈ। ਕੰਮ ਕਰਨ ਨਾਲ ਜਾਂ ਜੁੱਤੀ ਪਹਿਨਣ ਨਾਲ ਇਹਨਾਂ ਸਥਾਨਾਂ ਉੱਪਰਲੇ ਸੈੱਲ ਨੂੰ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਤੇ ਇਹ ਮਰ ਜਾਂਦੇ ਹਨ। ਇਸ ਕਾਰਨ ਇਹਨਾਂ ਉਭਾਰਾਂ ਨੂੰ ਅੱਟਣ ਕਹਿੰਦੇ ਹਨ। ਪੁਰਾਣੇ ਤੇ ਗਲੇ ਸੜੇ ਜਖਮਾਂ ਦੇ ਸੈੱਲ ਵੀ ਮੁਰਦਾ ਹੋ ਜਾਂਦੇ ਹਨ। ਇਸ ਲਈ ਅਜਿਹੇ ਜਖਮਾਂ ਦੀ ਤਕਲੀਫ ਵੀ ਘਟ ਜਾਂਦੀ ਹੈ।

ਵਿਅਕਤੀ ਟ੍ਰੈਕਟਰ ਜਾਂ ਟਰਾਲੀਆਂ ਨੂੰ ਕਿਵੇਂ ਖਿੱਚ ਲੈਂਦੇ ਹਨ?
ਕਈ ਵਾਰ ਇਹ ਵੇਖਣ ਵਿੱਚ ਆਇਆ ਹੈ ਕਿ ਇੱਕ ਵਿਅੱਕਤੀ ਭਰੀ ਹੋਈ ਟਰਾਲੀ ਨੂੰ ਟਰੈਕਟਰ ਸਮੇਤ ਇੱਕਲਾ ਹੀ ਖਿੱਚਕੇ ਲੋਕਾ ਨੂੰ ਵੀ ਹੈਰਾਨ ਕਰ ਦਿੰਦਾ ਹੈ। ਇਹ ਕੋਈ ਚਮਤਕਾਰ ਨਹੀਂ ਹੈ। ਵਿਗਿਆਨਕ ਭਾਸ਼ਾ ਵਿੱਚ ਧਰਤੀ ਦੀ ਗੁਰੂਤਾ ਖਿੱਚ ਦੀ ਉਲਟ ਦਿਸ਼ਾ ਵਿੱਚ ਕੀਤੇ ਗਏ ਕਾਰਜ ਨੂੰ ਹੀ ਕੰਮ ਮੰਨਿਆ ਜਾਂਦਾ ਹੈ। ਰੇਲਵੇ ਸਟੇਸ਼ਨ ਤੇ ਇੱਕ ਕੁਲੀ ਹੀ ਗੱਡੀ ਦੇ ਡੱਬੇ ਨੂੰ ਖਿੱਚ ਲੈਂਦੇ ਹਨ। ਕਿਉਂਕਿ ਵਧੀਆ ਬੈਰਿੰਗ ਅਤੇ ਪਾਲਿਸ਼ ਕੀਤੇ ਹੋਏ ਫਰਸ਼ਾਂ ਤੇ ਰਗੜ ਬਹੁਤ ਘਟ ਜਾਂਦੀ ਹੈ। ਸੋ ਟ੍ਰੈਕਟਰ ਜਾਂ ਟਰਾਲੀ ਨੂੰ ਖਿਚਣਾ ਚਮਤਕਾਰ ਨਹੀਂ ਸਗੋਂ ਰਗੜ ਤੇ ਪ੍ਰੈਕਟਿਸ ਤੇ ਨਿਰਭਰ ਕਰਦਾ ਹੈ।

ਲੇਜ਼ਰ ਕਿਰਨਾਂ ਕੀ ਹਨ?
ਅਮਰੀਕਾ ਦੇ ਵਿਗਿਆਨਕ ਦੀ ਐਸ਼. ਮੇਮੇਨ ਨੇ ਇਹਨਾਂ ਦੀ ਖੋਜ ਕੀਤੀ ਸੀ। ਉਸਨੇ ਗੁਲਾਬੀ ਰੰਗ ਦੇ ਰੂਬੀ ਦੇ ਇੱਕ ਡੰਡੇ ਦੇ ਦੋਨੇ ਸਿਰਿਆਂ ਤੇ ਚਾਂਦੀ ਦੀ ਤਹਿ ਚੜ੍ਹਾ ਦਿੱਤੀ। ਇੱਕ ਸਿਰੇ ਤੇ ਵੱਧ ਚਾਂਦੀ ਦੀ ਤਹਿ ਚੜ੍ਹਾ ਦਿੱਤੀ। ਇੱਕ ਸਿਰੇ ਤੇ ਵੱਧ ਚਾਂਦੀ ਚੜਾਈ ਗਈ ਅਤੇ ਦੂਜੇ ਸਿਰੇ ਤੇ ਘੱਟ। ਇਸ ਡੰਡ ਨੂੰ ਕੁੰਡਲਦਾਰ ਜੀਨਾਨ ਫਲੈਸ਼ ਲੈਂਪ ਦੇ ਵਿੱਚ ਰੱਖਿਆ ਗਿਆ ਅਤੇ ਬਿਜਲੀ ਲੰਘਾਈ ਗਈ ਤਾਂ ਰੂਬੀ ਦੇ ਸਿਰੇ ਤਾਂ ਇੱਕ ਲਾਲ ਰੰਗ ਦੀ ਕਿਰਨ ਨਿਕਲਣੀ ਸ਼ੁਰੂ ਹੋ ਗਈ।

ਇਹ ਕਿਰਨ ਪ੍ਰਕਾਸ਼ ਦੀਆਂ ਕਿਰਨਾਂ ਦੀ ਤਰ੍ਹਾਂ ਫੈਲਦੀ ਨਹੀਂ ਹੈ। ਇਸ ਲਈ ਇਸ ਦੀ ਸਾਰੀ ਊਰਜਾ ਘੱਟ ਥਾਂ ਵਿੱਚ ਬਰਕਾਰ ਰਹਿੰਦੀ ਹੈ। ਅੱਜ ਇਹਨਾਂ ਕਿਰਨਾਂ ਨੂੰ ਅੱਖ ਦੇ ਪਰਦੇ ਨੂੰ ਠੀਕ ਕਰਨ ਲਈ ਅਤੇ ਕੈਂਸਰ ਦੇ ਰੋਗੀਆਂ ਦੀਆਂ ਰਸੌਲੀਆਂ ਨੂੰ ਫੂਕਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਅੱਜ ਤਾਂ ਇਹਨਾਂ ਕਿਰਨਾਂ ਦੀ ਭਵਿੱਖ ਵਿੱਚ ਹੋਣ ਵਾਲੀ ਪੁਲਾੜੀ ਜੰਗ ਲਈ ਵਰਤੋਂ ਵਿੱਚ ਲਿਆਉਣ ਦੇ ਮਨਸੂਬੇ ਬਣਾਏ ਜਾਂਦੇ ਹਨ। ਕਿਉਂਕਿ ਇਹਨਾਂ ਕਿਰਣਾਂ ਦਾ ਵੇਗ ਪ੍ਰਕਾਸ਼ ਦੇ ਵੇਗ ਦੇ ਬਰਾਬਰ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਇਸ ਲਈ ਇਹ ਕਿਰਨਾਂ ਕਿਸੇ ਦੇਸ਼ ਵਲੋਂ ਕਿਸੇ ਦੂਸਰੇ ਤੇ ਹਮਲਾ ਕਰਨ ਵਾਲੀ ਦਾਗੀ ਮਿਜਾਈਲ ਨੂੰ ਉਸਦੇ ਉੱਡਣ ਦੇ ਪਹਿਲੇ ਸੈਕਿੰਡ ਵਿੱਚ ਹੀ ਨਸ਼ਟ ਕਰ ਸਕਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਇਹ ਕਿਰਨਾਂ ਮਨੁੱਖੀ ਜਾਤੀ ਦੇ ਲਾਭ ਲਈ ਹੀ ਵਰਤੋਂ ਵਿੱਚ ਲਿਆਂਦੀਆਂ ਜਾਣ ਤਾਂ ਇਹ ਕਿਰਨਾਂ ਮਨੁੱਖੀ ਜਾਤੀ ਦੇ ਲਾਭ ਲਈ ਹੀ ਵਰਤੋਂ ਵਿੱਚ ਲਿਆਂਦੀਆਂ ਜਾਣ ਤਾਂ ਇਹ ਸਾਡੀਆਂ ਸੇਵਕ ਬਣ ਸਕਦੀਆਂ ਹਨ।

ਛਾਤੀ ਤੇ ਰੱਖ ਕੇ ਪੱਥਰ ਕਿਵੇਂ ਤੋੜਨਾ ਹੈ?
ਕਈ ਵਿਅਕਤੀ ਅਜਿਹੇ ਹੁੰਦੇ ਹਨ ਉਹ ਆਟਾ ਪੀਹਣ ਵਾਲੀ ਚੱਕੀ ਦਾ ਪੁੜ ਆਪਣੀ ਛਾਤੀ ਤੇ ਰਖਵਾ ਲੈਂਦੇ ਹਨ ਤੇ ਹਥੌੜੇ ਮਰਵਾ ਕੇ ਉਸ ਪੱਥਰ ਨੂੰ ਆਪਣੀ ਛਾਤੀ ਤੇ ਹੀ ਤੁੜਵਾ ਲੈਂਦਾ ਹਨ। ਪਰ ਜੇ ਉਹਨਾਂ ਨੂੰ ਬਜਰੀ ਦਾ ਇੱਕ ਰੋੜਾ ਆਪਣੀ ਛਾਤੀ ਤੇ ਰੱਖਕੇ ਤੁੜਵਾਉਣ ਲਈ ਕਿਹਾ ਜਾਵੇ ਤਾਂ ਉਹ ਅਜਿਹਾ ਨਹੀਂ ਕਰ ਸਕਣਗੇ। ਇਸ ਵਰਤਾਰੇ ਦੀ ਵਿਗਿਆਨਕ ਵਿਆਖਿਆ ਹੈ। ਪੱਥਰ ਜਿੰਨਾ ਹੀ ਵੱਡਾ ਹੋਵੇਗਾ ਤਾਂ ਉਹ ਵੱਧ ਥਾਂ ਘੇਰੇਗਾ। ਇਸ ਲਈ ਹਥੌੜੇ ਦੁਆਰਾ ਲਗਾਈ ਗਈ ਸੱਟ ਦਾ ਪ੍ਰਭਾਵ ਵੀ ਵੱਧ ਥਾਂ ਤੇ ਹੋਵੇਗਾ। ਮੰਨ ਲੋ ਪੱਥਰ ਦਾ ਭਾਰ 60 ਕਿਲੋ ਹੈ ਤੇ ਹਥੌੜੇ ਦਾ ਭਾਰ 1ਕਿਲੋ ਹੈ। ਇਸ ਲਈ ਜਦੋਂ ਹਥੌੜੇ ਨੂੰ ਪੱਥਰ ਤੇ ਟਕਰਾਇਆ ਜਾਂਦਾ ਹੈ ਤਾਂ ਜਿਹੜੀ ਸਪੀਡ ਹਥੌੜੇ ਦੀ ਹੋਵੇਗੀ ਪੱਥਰ ਦੀ ਸਪੀਡ ਉਸਦਾ 1/60 ਵਾਂ ਹਿੱਸਾ ਹੋਵੇਗੀ । ਇਸ ਗੱਲ ਦੀ ਪਰਖ ਪੱਥਰ ਨੂੰ ਦਰੱਖਤ ਨਾਲ ਲਟਕਾਕੇ ਉਸ ਤੇ ਹਥੌੜਾ ਮਾਰ ਕੇ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹਥੌਡੇ ਦਾ ਪ੍ਰਭਾਵ ਪੱਥਰ ਨਾਲ ਛਾਤੀ ਦੇ ਭਾਗ ਤੇ ਹੋ ਜਾਂਦਾ ਹੈ। ਇਸ ਲਈ ਸਾਡੀ ਛਾਤੀ ਤੇ ਸੱਟ ਘੱਟ ਲਗਦੀ ਹੈ।

ਉਬਾਸੀ ਕਿਉਂ ਆਉਂਦੀ ਹੈ?
ਉਬਾਸੀ ਬਾਰੇ ਵੀ ਬਹੁਤ ਕਾਲਪਨਿਕ ਗੱਲਾ ਸਾਡੇ ਲੋਕਾਂ ਵਿੱਚ ਪ੍ਰਚੱਲਿਤ ਹਨ। ਜਦ ਕਿਸੇ ਨੂੰ ਉਬਾਸੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਅੱਜ ਚਾਹ ਨਹੀਂ ਪੀਤੀ ਹੈ। ਪਰ ਉਬਾਸੀ ਆਉਣ ਦਾ ਚਾਹ ਦੇ ਪੀਣ ਨਾਲ ਕੋਈ ਸਬੰਧ ਨਹੀਂ ਹੈ। ਅਸੀ ਜਾਣਦੇ ਹਾਂ ਕਿ ਹਰ ਮਨੁੱਖ ਸਾਹ ਰਾਹੀਂ ਆਕਸੀਜਨ ਗੈਸ ਆਪਣੇ ਅੰਦਰ ਲੈ ਕੇ ਜਾਂਦਾ ਹੈ ਤੇ ਸਾਡੇ ਭੋਜਨ ਦਾ ਆਕਸੀਕਰਨ ਹੁੰਦਾ ਹੈ। ਕਾਰਬਨ ਡਾਇਆਕਸਾਈਡ ਗੈਸ ਅਸੀਂ ਬਾਹਰ ਕੱਢਦੇ ਹਾਂ। ਇਹ ਕ੍ਰਿਆ ਸਾਡੇ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਉਸ ਹਾਲਤ ਵਿੱਚ ਅਸੀਂ ਲੰਬਾ ਸਾਹ ਲੈ ਕੇ ਆਪਣੀ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ।

ਮੇਖਾਂ ਤੇ ਕਿਵੇ ਬੈਠਦੇ ਹਨ?
ਪਿੰਡਾਂ ਵਿੱਚ ਸਾਧੂ ਆਮ ਤੌਰ ਤੇ ਇੱਕ ਫੱਟੇ ਵਿੱਚ ਗੱਡੀਆਂ ਹੋਈਆਂ ਇੱਕ ਹਜਾਰ ਮੇਖਾਂ ਤੇ ਅਰਾਮ ਨਾਲ ਸੌਂ ਜਾਂਦੇ ਹਨ। ਲੋਕ ਹੈਰਾਨ ਹੋ ਕੇ ਰਹਿ ਜਾਂਦੇ ਹਨ ਤੇ ਸੰਤਾਂ ਨੂੰ ਕਰਮਾਤੀ ਸਮਝਕੇ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਹਨ। ਪਰ ਜੇ ਉਸੇ ਸੰਤ ਨੂੰ ਇੱਕ ਹਜ਼ਾਰ ਮੇਖ ਦੀ ਬਜਾਏ ਦੋ ਮੇਖਾਂ ਤੇ ਸੌਣ ਲਈ ਆਖ ਦਿੱਤਾ ਜਾਵੇ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ। ਇਸਦੀ ਵਿਗਿਆਨਕ ਵਿਆਖਿਆ ਹੇਠ ਲਿਖੇ ਅਨੁਸਾਰ ਹੈ। ਮੰਨ ਲਉ ਸੰਤ ਦਾ ਭਾਰ 60 ਕਿਲੋ ਗ੍ਰਾਮ ਹੈ ਤੇ ਮੇਖਾਂ ਦੀ ਗਿਣਤੀ 1000 ਹੈ ਤਾਂ ਉਸਦਾ ਇੱਕ ਮੇਖ ਦੇ ਹਿੱਸੇ ਦਾ ਭਾਰ ਸਿਰਫ 60 ਗ੍ਰਾਮ ਆਵੇਗਾ ਤੇ ਇਸ ਤਰ੍ਹਾਂ ਸੰਤ ਜੀ ਦੇ ਸਰੀਰ ਵਿੱਚ ਮੇਖ ਬਿਲਕੁਲ ਨਹੀਂ ਚੁਭੇਗੀ। ਪਰ ਜੇ ਮੇਖਾਂ ਦੀ ਗਿਣਤੀ ਦੋ ਹੋਵੇਗੀ ਤਾਂ ਇੱਕ ਮੇਖ ਤੇ ਉਸਦਾ 30 ਕਿਲੋ ਭਾਰ ਆਵੇਗੀ ਜੋ ਉਸਦੇ ਸਰੀਰ ਵਿੱਚ ਆਰ- ਪਾਰ ਹੋ ਜਾਵੇਗੀ। ਸੰਤ ਮੇਖਾਂ ਤੇ ਬੈਠਣ ਸਮੇਂ ਕੜਿਆ ਜਾਂ ਚਮੜਨੇ ਦਾ ਸਹਾਰਾ ਲੈ ਲੈਂਦੇ ਹਨ।

22/01/2015

ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ: tarksheel@gmail.com

        ਗਿਆਨ-ਵਿਗਿਆਨ 2003

ਗਿਆਨ-ਵਿਗਿਆਨ (2)
ਮੇਘ ਰਾਜ ਮਿੱਤਰ, ਬਰਨਾਲਾ
ਗਿਆਨ-ਵਿਗਿਆਨ (1)
ਮੇਘ ਰਾਜ ਮਿੱਤਰ, ਬਰਨਾਲਾ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ
ਨਰਿੰਦਰ ਦਭੋਲਕਰ ਨੂੰ ਯਾਦ ਕਰਦਿਆਂ
ਮੇਘ ਰਾਜ ਮਿੱਤਰ, ਬਰਨਾਲਾ
ਜਨਮ ਦਿਨ ‘ਤੇ ਵਿਸ਼ੇਸ਼
ਮਹਾਨ ਵਿਗਿਆਨਕ ਆਈਨਸਟਾਈਨ
ਮੇਘ ਰਾਜ ਮਿੱਤਰ, ਬਰਨਾਲਾ
ਅੱਜ ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ, ਬਰਨਾਲਾ
ਅੰਧਵਿਸ਼ਵਾਸੀਆਂ ਦੇ ਕਿੱਸੇ
ਮੇਘ ਰਾਜ ਮਿੱਤਰ
ਅਫ਼ਵਾਹਾਂ ਦੇ ਫੈਲਦੇ ਗੁਬਾਰੇ
ਮੇਘ ਰਾਜ ਮਿੱਤਰ
ਤਰਕਸ਼ੀਲ ਲਹਿਰ ਦੀਆਂ ਕੁਝ ਕੌੜੀਆਂ ਸੱਚਾਈਆਂ
ਮੇਘ ਰਾਜ ਮਿੱਤਰ
ਮਹਾਨ ਵਿਗਿਆਨਕ ਸਟੀਫਨ ਹਾਕਿੰਗ ਨਾਲ ਇੱਕ ਮੁਲਾਕਾਤ
ਮੇਘ ਰਾਜ ਮਿੱਤਰ
ਗਾਥਾ ਇੱਕ ਮ੍ਰਿਤਕ ਸਰੀਰ ਦੀ
ਮੇਘ ਰਾਜ ਮਿੱਤਰ
ਸ਼ੌਕੀ ਸਾਂਢੇਵਾਲਾ
ਮੇਘ ਰਾਜ ਮਿੱਤਰ
ਮੈਂ ਜਿੱਤਿਆ ਕੈਂਸਰ ਹਾਰ ਗਈ; ਨਾਲ਼ੇ ਹਾਰੀ ਸ਼ੂਗਰ ਵੀ!!
ਇਕਬਾਲ ਰਾਮੂਵਾਲੀਆ (ਕੈਨੇਡਾ)
ਪੰਜਾਬੀ ਭਾਸ਼ਾ ਲਈ ਸੰਜੀਵਨੀ ਬੂਟੀ ਪੰਜਾਬੀ ਯੂਨੀਕੋਡ ਪ੍ਰਣਾਲੀ ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸ਼ਬਦਾਂ ਦੀ ਸ਼ਕਤੀ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ
ਮੇਘ ਰਾਜ ਮਿੱਤਰ ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (5) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਭਵਿੱਖ ਬਾਣੀਆਂ ਆਕਟੋਪਸ ਪਾਲ ਨੇ ਨਹੀਂ ਕੀਤੀਆਂ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਅੰਕਗਣਿਤ (3) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ (2) – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਅੰਕਗਣਿਤ – ਇਸ ਨੂੰ ਖੇਡ ਬਣਾਓ
ਸੁਰਿੰਦਰ ਭਾਰਤੀ ਤਿਵਾੜੀ ਕਯੁਮੈਥਸ ਸੈਂਟਰ ਆਫ ਲਰਨਿੰਗ, ਲੁਧਿਆਣਾ
ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਦੁਨੀਆਂ ਨਸ਼ਟ ਨਹੀਂ ਹੋਵੇਗੀ
ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਭਾਰਤ
ਧਰਮ ਅਤੇ ਵਿਗਿਆਨ
ਜਸਦੀਪ ਸਿੰਘ ਗੁਣਹੀਣ
ਪਹਿਲੀ ਕਿਸ਼ਤ ਹੱਥ ਰੇਖਾਵਾਂ ਦੀ ਅਸਲੀਅਤ
ਮੇਘ ਰਾਜ ਮਿੱਤਰ
ਪਹਿਲੀ ਕਿਸ਼ਤ ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?
ਮੇਘ ਰਾਜ ਮਿੱਤਰ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ
ਸਰਵਾਈਕਲ (ਗਰਦਨ ਦਾ ਦਰਦ)
ਡਾ. ਇੰਦਰਪ੍ਰੀਤ ਕੌਰ
ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ
ਮੇਘ ਰਾਜ ਮਿੱਤਰ
ਸਵਾਈਨ ਫਲੂ
ਡਾ. ਇੰਦਰਪ੍ਰੀਤ ਕੌਰ
ਮਾਨਸਿਕ ਪ੍ਰਭਾਵ ਕਿਵੇਂ ਅਸਰ ਕਰਦੇ ਹਨ?
ਮੇਘ ਰਾਜ ਮਿੱਤਰ
ਵਿਗਿਆਨਕ ਸੋਚ ਕਿਵੇਂ ਅਪਣਾਈਏ?
ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com