WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਅਕਾਲੀ ਦਲ ਬਾਦਲ ਦੀ ਬੋਲੀ ਅਚਾਨਕ ਬਦਲੀ
ਉਜਾਗਰ ਸਿੰਘ, ਪਟਿਆਲਾ


  
ਰਾਜ ਭਾਗ ਦਾ ਨਸ਼ਾ ਬਾਕੀ ਸਾਰੇ ਨਸ਼ਿਆਂ ਨਾਲੋਂ ਖ਼ਤਰਨਾਕ ਹੈ। ਜਿਸ ਵਿਅਕਤੀ ਦੇ ਇਹ ਨਸ਼ਾ ਸਿਰ ਚੜਕੇ ਬੋਲਣ ਲੱਗ ਜਾਵੇ ਤਾਂ ਉਸ ਵਿਅਕਤੀ ਦੀ ਮਤ ਮਾਰੀ ਜਾਂਦੀ ਹੈ, ਫਿਰ ਉਹ ਆਪਣੇ ਰਾਜ ਭਾਗ ਨੂੰ ਸਹੀ ਸਲਾਮਤ ਰੱਖਣ ਲਈ ਹਰ ਹੀਲਾ ਵਰਤਦਾ ਹੈ। ਇਹੋ ਹਾਲਤ ਅੱਜ ਦਿਨ ਪੰਜਾਬ ਦੀ ਹੁੰਦੀ ਜਾ ਰਹੀ ਹੈ। ਪਿਛਲੇ ਚਾਰ ਸਾਲ ਅਕਾਲੀ ਦਲ ਆਪਣੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੂੰ ਠੁੱਠ ਵਿਖਾਉਂਦਾ ਰਿਹਾ ਹੈ। ਉਨਾਂ ਨੂੰ ਆਪਣੇ ਨੀਚੇ ਲਾ ਕੇ ਰੱਖਦਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਵਰਕਰ ਦੱਬਕੇ ਤਾਂ ਮਾਰਦੇ ਰਹੇ ਪ੍ਰੰਤੂ ਰਾਜ ਭਾਗ ਖੁੱਸਣ ਦੇ ਡਰੋਂ ਸਬਰ ਦਾ ਘੁੱਟ ਭਰਦੇ ਰਹੇ। ਅਕਾਲੀ ਦਲ ਤੋਂ ਵੱਖਰੇ ਹੋ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀਆਂ ਕਨਸੋਆਂ ਵੀ ਆਉਂਦੀਆਂ ਰਹੀਆਂ। ਸਿੱਧੂ ਜੋੜੀ ਅਜੇ ਵੀ ਟਾਹਰਾਂ ਮਾਰਦੀ ਹੈ। ਬਿਹਾਰ ਦੀਆਂ ਚੋਣਾਂ ਹਾਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੀ ਸੁਰ ਬਦਲ ਲਈ।

ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਅਤੇ ਉਸਤੋਂ ਬਾਅਦ ਬਣੇ ਹਾਲਾਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹਥਿਆਰ ਸੁੱਟਕੇ ਅਕਾਲੀ ਦਲ ਅੱਗੇ ਲੰਮੀ ਪੈ ਗਈ ਹੈ। ਸਿਆਸਤ ਦੀ ਖੇਡ ਵੀ ਅਜੀਬ ਕਿਸਮ ਦੀ ਹੁੰਦੀ ਹੈ। ਸਿਆਸੀ ਖਿਡਾਰੀਆਂ ਨੂੰ ਅਨੇਕਾਂ ਪਰਪੰਚ ਕਰਨੇ ਪੈਂਦੇ ਹਨ। ਗਿਰਗਟ ਦੀ ਤਰਾਂ ਸਿਆਸਤਦਾਨ ਆਪਣੇ ਬਿਆਨ ਬਦਲਦੇ ਰਹਿੰਦੇ ਹਨ, ਸਵੇਰ ਦੇ ਦੋਸਤ ਅਤੇ ਦੁਸ਼ਮਣ ਸ਼ਾਮ ਨੂੰ ਪਾਸੇ ਬਦਲਕੇ ਗਲਵਕੜੀਆਂ ਪਾ ਲੈਂਦੇ ਹਨ। ਅਸੂਲਾਂ ਦੀ ਸਿਆਸਤ ਖ਼ਤਮ ਹੀ ਹੋ ਗਈ ਹੈ। ਸਿਆਸਤ ਵਿਚ ਅਸੂਲ ਤਾਂ ਛਿਕੇ ਤੇ ਹੀ ਟੰਗੇ ਜਾਂਦੇ ਹਨ। ਇਸ ਦੀ ਤਾਜਾ ਉਦਾਹਰਣ ਅਕਾਲੀ ਦਲ ਬਾਦਲ ਵੱਲੋਂ ਵਰਤਿਆ ਗਿਆ ਪੈਂਤੜਾ ਪੰਜਾਬ ਦੇ ਹਿੱਤਾਂ ਵਿਚ ਜਾਂਦਾ ਹੈ। ਪੰਥਕ ਧਿਰਾਂ ਵੱਲੋਂ ਅੰਮ੍ਰਿਤਸਰ ਜਿਲੇ ਵਿਚ ਚੱਬਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੁਧ ਕੀਤੀ ਗਈ ਸਰਬਤ ਖਾਲਸਾ ਨੇ ਅਕਾਲੀ ਦਲ ਨੂੰ ਝੰਜੋੜਕੇ ਰੱਖ ਦਿੱਤਾ, ਜਿਸ ਕਰਕੇ ਉਨਾਂ ਦੀ ਸੋਚ ਵਿਚ ਵਿਲੱਖਣ ਤਬਦੀਲੀ ਅਚਾਨਕ ਰਾਤੋ ਰਾਤ ਵਿਚ ਹੀ ਵੇਖਣ ਨੂੰ ਮਿਲ ਰਹੀ ਹੈ। ਇਸ ਪੰਥਕ ਇਕੱਠ ਵਿਚ ਆਪ ਮੁਹਾਰੇ ਪਹੁੰਚੇ ਲੋਕਾਂ ਦੇ ਜਮਘਟੇ ਨੇ ਅਕਾਲੀ ਦਲ ਦੀ ਨੀਂਦ ਉਡਾ ਦਿੱਤੀ। ਇਹ ਇਕੱਠ ਲੋਕਾਂ ਦਾ ਸਰਕਾਰ ਵਿਰੁਧ ਰੋਸ ਦਾ ਪ੍ਰਤੀਕ ਸੀ ਕਿਉਂਕਿ ਨਾ ਤਾਂ ਕਿਸੇ ਨੇ ਲੋਕਾਂ ਨੂੰ ਬਸਾਂ ਦਿੱਤੀਆਂ ਹਨ ਅਤੇ ਨਾ ਹੀ ਕੋਈ ਖ਼ਰਚਾ ਦਿੱਤਾ ਹੈ। ਇਸ ਸਰਬਤ ਖਾਲਸਾ ਵਿਚ ਸ਼ਾਮਲ ਹੋਣ ਲਈ ਲੋਕਾਂ ਨੇ ਆਪਣੇ ਪੱਲਿਓਂ ਖ਼ਰਚਾ ਕੀਤਾ ਹੈ। ਇਸ ਇਕੱਠ ਦਾ ਆਯੋਜਨ ਕਰਨ ਦੀ ਪਹਿਲਕਦਮੀ ਮਾਨ ਅਤੇ ਯੂਨਾਈਟਡ ਅਕਾਲੀ ਦਲ ਨੇ ਕੀਤੀ ਸੀ, ਜਿਸ ਕਰਕੇ ਇਸ ਪੰਥਕ ਇਕੱਠ ਨੂੰ ਖਾਲਿਸਤਾਨ ਪੱਖੀ ਕਿਹਾ ਜਾਂਦਾ ਹੈ। ਇਸ ਪੰਥਕ ਇਕੱਠ ਦੇ ਵਿਰੋਧ ਵਿਚ ਸਰਕਾਰ ਨੇ ਬਠਿੰਡਾ ਵਿਖੇ ਸਰਕਾਰੀ ਸਦਭਾਵਨਾ ਰੈਲੀ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਲੋਕਾਂ ਦਾ ਸਰਕਾਰ ਵਿਚ ਅਟੁੱਟ ਵਿਸ਼ਵਾਸ਼ ਹੈ। ਕਿਉਂਕਿ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਲੋਕ ਹਿੱਤਾਂ ਲਈ ਕੰਮ ਕਰ ਰਹੀ ਹੈ। ਅਕਾਲੀ ਦਲ ਬਾਦਲ ਦੀ ਬਠਿੰਡਾ ਰੈਲੀ ਤੋਂ ਬਾਅਦ ਸਰਕਾਰ ਨੇ ਅਜਿਹੀਆਂ ਸਦਭਾਵਨਾ ਰੈਲੀਆਂ ਦੀ ਸਮੁੱਚੇ ਪੰਜਾਬ ਵਿਚ ਲੜੀ ਸ਼ੁਰੂ ਕਰ ਦਿੱਤੀ ਹੈ। ਇਨਾਂ ਰੈਲੀਆਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸ਼ਾਮਲ ਕਰਕੇ ਨਵਾਂ ਰੂਪ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਭਾਵੇਂ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਹੀ ਸ਼ਾਮਲ ਹੁੰਦੇ ਹਨ, ਵਰਕਰ ਨਹੀਂ। ਅਕਾਲੀ ਦਲ ਬਾਦਲ ਦੀ ਸੋਚ ਵਿਚ ਇਹ ਤਬਦੀਲੀ ਅਕਾਲੀ ਦਲ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਵਿਚ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਭਾਸ਼ਣਾ ਤੋਂ ਸ਼ਪਸ਼ਟ ਹੁੰਦੀ ਹੈ। ਹੁਣ ਤੱਕ ਅਕਾਲੀ ਦਲ ਬਾਦਲ ਨੇ ਕਦੀਂ ਵੀ ਵੱਖਵਾਦ ਅਤੇ ਗਰਮਦਲੀਆਂ ਦੀਆਂ ਸਰਗਰਮੀਆਂ ਦੀ ਨਿੰਦਿਆ ਨਹੀਂ ਕੀਤੀ ਸੀ, ਸਗੋਂ ਉਨਾਂ ਦੇ ਨੇਤਾ ਤਾਂ 80ਵਿਆਂ ਵਿਚ ਕਥਿਤ ਅੱਤਵਾਦੀਆਂ ਨੂੰ ਸ਼ਹੀਦ ਕਹਿਕੇ ਡਰਦੇ ਮਾਰੇ ਉਨਾਂ ਦੇ ਭੋਗਾਂ ਤੇ ਜਾਂਦੇ ਸਨ। ਇਹ ਪਹਿਲੀ ਵਾਰ ਹੈ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਡੱਟਕੇ ਗਰਮਦਲੀਆਂ ਦਾ ਵਿਰੋਧ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੂੰ ਤਾਂ ਉਨਾਂ ਦਿਨਾ ਵਿਚ ਪੜਾਈ ਦੇ ਬਹਾਨੇ ਵਿਦੇਸ਼ ਭੇਜ ਦਿੱਤਾ ਗਿਆ ਸੀ। ਪੰਜਾਬ ਵਿਚ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਵਿਚ ਇਹ ਸਦਭਾਵਨਾ ਰੈਲੀਆਂ ਕੋਈ ਸਾਰਥਕ ਯੋਗਦਾਨ ਪਾਉਣ ਵਿਚ ਤਾਂ ਭਾਵੇਂ ਸਹਾਈ ਨਾ ਹੋਣ ਪ੍ਰੰਤੂ ਅਕਾਲੀ ਦਲ ਦੀ ਸੋਚ ਵਿਚ ਬਦਲਾਅ ਤਾਂ ਸ਼ਪਸ਼ਟ ਦਿਸ ਰਿਹਾ ਹੈ।

ਪੰਜਾਬ ਗੁਰੂਆਂ, ਪੀਰਾਂ ਅਤੇ ਮਹਾਂਪੁਰਸ਼ਾਂ ਦੀ ਧਰਤੀ ਹੈ ਜਿਹੜੇ ਸ਼ਹਿਨਸ਼ੀਲਤਾ, ਸਦਭਾਵਨਾ ਅਤੇ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਦਾ ਸੰਦੇਸ਼ ਦਿੰਦੇ ਸਨ। ਅਕਾਲੀ ਦਲ ਦੇ ਰਾਜ ਭਾਗ ਵਿਚ ਪਹਿਲੀ ਵਾਰ ਹੈ ਕਿ ਉਹ ਸਹੀ ਰਸਤੇ ਤੇ ਚਲੇ ਲਗਦੇ ਹਨ। ਸਿੱਖ ਧਰਮ ਕਿਸੇ ਇੱਕ ਫਿਰਕੇ ਨਾਲ ਸੰਬੰਧਤ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਾਰੇ ਫਿਰਕਿਆਂ ਦੇ ਮਹਾਂ ਪੁਰਸ਼ਾਂ ਦੀ ਬਾਣੀ ਸ਼ਾਮਲ ਹੈ। ਅਕਾਲੀ ਦਲ ਬਾਦਲ ਨੇ ਆਪਣੀ ਸੋਚ ਸਿਆਸੀ ਤਾਕਤ ਲੈਣ ਅਤੇ ਮਿਲੀ ਹੋਈ ਤਾਕਤ ਨੂੰ ਬਰਕਰਾਰ ਰੱਖਣ ਲਈ ਬਦਲੀ ਹੈ ਕਿਉਂਕਿ ਉਹ ਸਿਆਸੀ ਤਾਕਤ ਕਿਸੇ ਕੀਮਤ ਤੇ ਵੀ ਗੁਆਉਣਾ ਨਹੀਂ ਚਾਹੁੰਦੇ। ਸ੍ਰ. ਪਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆਂ ਅਤੇ ਸੁਘੜ ਸਿਆਣਾ ਵਿਅਕਤੀ ਹੈ ਪ੍ਰੰਤੂ ਉਸਨੇ ਪਹਿਲੀ ਵਾਰ ਦੇਸ਼ ਵਿਰੋਧੀ ਤਾਕਤਾਂ ਨਾਲ ਲੜਨ ਦਾ ਹੌਸਲਾ ਕੀਤਾ ਹੈ। 1983 ਵਿਚ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 1 ਲੱਖ ਮਰਜੀਵੜੇ ਬਣਾਉਣ ਦਾ ਐਲਾਨ ਕੀਤਾ ਸੀ, ਸ੍ਰ.ਪਰਕਾਸ਼ ਸਿੰਘ ਬਾਦਲ ਨੇ ਭਾਰਤ ਦੇ ਸੰਵਿਧਾਨ ਦੀ ਕਾਪੀ ਵੀ ਫਾੜੀ ਸੀ, 1984 ਵਿਚ 'ਬਲਿਊ ਸਟਾਰ ਅਪ੍ਰੇਸ਼ਨ' ਤੋਂ ਬਾਅਦ ਬੀ.ਬੀ.ਸੀ. ਨੂੰ ਦਿੱਤੀ ਇੰਟਰਵਿਊ ਵਿਚ ਭਾਰਤੀ ਫ਼ੌਜੀਆਂ ਨੂੰ ਫ਼ੌਜ ਵਿਰੁਧ ਬਗ਼ਾਬਤ ਕਰਨ ਦਾ ਬਿਆਨ ਵੀ ਦਿੱਤਾ ਸੀ। ਪੰਜਾਬ ਦੇ ਮਾੜੇ ਦਿਨਾ ਵਿਚ ਜਦੋਂ ਭਾਈ ਸ਼ਮਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤਾਂ ਪਰਕਾਸ਼ ਸਿੰਘ ਬਾਦਲ ਨੇ ਮੁਕਤਸਰ ਵਿਖੇ ਉਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਉਪਰ ਹਮਲੇ ਹੋਏ ਅਤੇ ਇਸੇ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਨੋਤਾ ਹਿੱਤ ਅਭਿਲਾਸ਼ੀ ਦਾ ਕਤਲ ਹੋਇਆ ਹੈ, ਉਨਾਂ ਨੂੰ ਇਨਾਂ ਘਟਨਾਵਾਂ ਦਾ ਬੜਾ ਦੁਖ ਹੋਇਆ ਹੈ ਪ੍ਰੰਤੂ ਉਨਾਂ ਇਨਾਂ ਕਤਲਾਂ ਦੀ ਨਿੰਦਿਆ ਨਹੀਂ ਕੀਤੀ ਸੀ ਤਾਂ ਉਥੇ ਮੌਜੂਦ ਸ੍ਰ.ਬੇਅੰਤ ਸਿੰਘ ਨੇ ਸ੍ਰ.ਬਾਦਲ ਨੂੰ ਖੁਲਕੇ ਅਤਵਾਦ ਦਾ ਮੁਕਾਬਲਾ ਕਰਨ ਲਈ ਕਿਹਾ ਸੀ। ਕਿਹਾ ਜਾਂਦਾ ਹੈ ਕਿ ਅਕਾਲੀ ਦਲ ਦੇ ਇੱਕ ਦਿੱਲੀ ਤੋਂ ਨੇਤਾ ਅਵਤਾਰ ਸਿੰਘ ਹਿਤ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ ਅੱਜ ਦੇ ਹਾਲਾਤ ਅਜਿਹੇ ਹੋ ਗਏ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਕੁਝ ਨੇਤਾਵਾਂ ਵਲੋਂ ਆਪ ਮੁਹਾਰੇ ਹੋ ਜਾਣ ਮੌਕੇ ਸਿੰਘ ਸਰਦਾਰ ਲੁਕ ਗਏ ਸਨ, ਹੁਣ ਵੀ ਹਾਲਾਤ ਉਸੇ ਤਰਾਂ ਦੇ ਹੋ ਗਏ ਹਨ। ਉਨਾਂ ਇੱਕ ਸ਼ਾਹ ਮੁਹੰਮਦ ਦੀ ਕਵਿਤਾ ਇਹ ਤੁਕ ਸੁਣਾਈ ਸੀ-

ਸ਼ਾਹ ਮੁਹੰਮਦਾ ਲੁਕੇ ਸਰਦਾਰ ਫਿਰਦੇ, ਭੂਤ ਮੰਡਲੀ ਹੋਈ ਪ੍ਰਧਾਨ ਮੀਆਂ।

ਅਵਤਾਰ ਸਿੰਘ ਹਿਤ ਦਾ ਭਾਵ ਸੀ ਕਿ ਅੱਜ ਵੀ ਸਰਦਾਰ ਗਰਮਖ਼ਿਆਲੀਆਂ ਤੋਂ ਡਰਦੇ ਲੁਕੇ ਫਿਰਦੇ ਹਨ। ਇਸ ਗੱਲ ਦਾ ਪ੍ਰਗਟਾਵਾ ਭਾਈ ਸ਼ਮਿੰਦਰ ਸਿੰਘ ਦੇ ਭੋਗ ਤੇ ਮੌਜੂਦ ਲੁਧਿਆਣਾ ਜਿਲੇ ਦੇ ਸਿਆਸਤਦਾਨ ਗੁਰਦੇਵ ਸਿੰਘ ਲਾਪਰਾਂ ਨੇ ਕੀਤਾ ਹੈ, ਜੋ ਉਸ ਮੌਕੇ ਮੌਜੂਦ ਸੀ। ਸ੍ਰ. ਪਰਕਾਸ਼ ਸਿੰਘ ਬਾਦਲ 1992 ਵਿਚ ਯੂ.ਐਨ.ਓ.ਦੇ ਜਨਰਲ ਸਕੱਤਰ ਜਦੋਂ ਭਾਰਤ ਆਏ ਸਨ ਉਨਾਂ ਨੂੰ ਅਜ਼ਾਦ 'ਸਿੱਖ ਹੋਮਲੈਂਡ' ਦੀ ਮੰਗ ਵਾਲਾ ਮਤਾ ਦੇਣ ਵਾਲੀ 5 ਮੈਂਬਰੀ ਕਮੇਟੀ ਦੇ ਮੈਂਬਰ ਸਨ। ਸ੍ਰ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਵਿਚ ਹੀ ਉਨਾਂ ਦੀ ਸਰਪਰਸਤੀ ਵਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਬਲਿਊ ਸਟਾਰ ਅਪ੍ਰੇਸ਼ਨ' ਵਿਚ ਸ਼ਹੀਦ ਹੋਏ ਸ਼ਰਧਾਲੂਆਂ ਦੀ ਸ਼੍ਰੀ ਹਰਿਮੰਦਰ ਸਾਹਿਬ ਵਿਚ ਯਾਦਗਾਰ ਗੁਰਦੁਆਰਾ ਸਾਹਿਬ ਦੇ ਰੂਪ ਵਿਚ ਬਣਾਈ ਸੀ। ਮਰਹੂਮ ਮੁਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਮੌਤ ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਮਨਿੰਦਰਜੀਤ ਸਿੰਘ ਬਿੱਟਾ ਤੇ ਹਮਲਾ ਕਰਨ ਵਾਲੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਦੀ ਫਾਂਸੀ ਦੀ ਸਜਾ ਨੂੰ ਖ਼ਤਮ ਕਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਨਿਰੰਕਾਰੀ ਮੁਖੀ ਦੇ ਕਤਲ ਵਿਚ ਸਜਾ ਪ੍ਰਾਪਤ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਸੀ ਪ੍ਰੰਤੂ ਹੁਣ ਸ੍ਰ. ਬਾਦਲ ਬੇਅੰਤ ਸਿੰਘ ਕਤਲ ਕੇਸ ਵਿਚ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਦਾ ਵਿਰੋਧ ਕਰ ਰਿਹਾ ਹੈ ਅਤੇ ਸਰਬਤ ਖਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਨੂੰ ਦੇਸ਼ ਧਰੋਹੀ ਕਹਿ ਰਿਹਾ ਹੈ। ਇਸ ਤੋਂ ਇੱਕ ਗੱਲ ਸ਼ਪਸ਼ਟ ਹੈ ਆਪਣੀ ਸਿਆਸੀ ਉਮਰ ਦੇ ਅਖ਼ੀਰੀ ਸਮੇਂ ਸ੍ਰ. ਬਾਦਲ ਸਚਾਈ ਦੇ ਨੇੜੇ ਪਹੁੰਚ ਗਏ ਹਨ। ਜਾਂ ਤਾਂ ਉਹ ਪਹਿਲਾਂ ਗ਼ਲਤ ਸੀ ਜਾਂ ਹੁਣ ਗ਼ਲਤ ਹਨ। ਹੁਣ ਸ੍ਰ. ਬਾਦਲ ਕਹਿ ਰਹੇ ਹਨ ਕਿ ਸਰਬਤ ਖਾਲਸਾ ਕਰਨ ਵਿਚ ਮਨੋਨੀਤ ਕੀਤੇ ਗਏ ਵਿਅਕਤੀ ਸਜਾ ਯਾਫ਼ਤਾ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਗਰਮ ਖਿਆਲੀਆਂ ਦਾ ਸਮਰਥਨ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਬਤ ਖਾਲਸਾ ਵਿਚ ਸ਼ਾਮਲ ਹੋਣ ਵਾਲੇ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਗੱਲ ਕਰ ਰਿਹਾ ਹੈ ਪ੍ਰੰਤੂ ਬਹੁਜਨ ਸਮਾਜ ਪਾਰਟੀ ਦੇ ਮੁਖੀ ਅਵਤਾਰ ਸਿੰਘ ਕਰੀਮਪੁਰੀ ਜੋ ਪੰਥਕ ਇਕੱਠ ਵਿਚ ਸ਼ਾਮਲ ਹੋਇਆ ਸੀ ਉਸ ਬਾਰੇ ਚੁੱਪ ਧਾਰੀ ਹੋਈ ਹੈ। ਭਾਰਤੀ ਜਨਤਾ ਪਾਰਟੀ ਅੱਤਵਾਦ ਦੇ ਮੁੱਦੇ ਤੇ ਪਹਿਲਾਂ ਕਾਂਗਰਸ ਦੀ ਸੁਰ ਵਿਚ ਸੁਰ ਮਿਲਾਉਂਦੀ ਸੀ, ਹੁਣ ਉਹ ਅਕਾਲੀ ਦਲ ਦੀ ਸੁਰ ਵਿਚ ਸੁਰ ਮਿਲਾ ਰਹੀ ਹੈ। ਕਹਿਣ ਤੋਂ ਭਾਵ ਭਾਰਤੀ ਜਨਤਾ ਪਾਰਟੀ ਆਪਣੇ ਪੁਰਾਣੇ ਸਟੈਂਡ ਤੇ ਹੀ ਖੜੀ ਹੈ।

ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਤਾਂ ਅੱਤਵਾਦ ਦੇ ਵਿਰੁਧ ਕੌਮਾਂਤਰੀ ਪੱਧਰ ਤੇ ਅਤਵਾਦ ਵਿਰੋਧੀ ਫੋਰਮ ਬਣਾਉਣ ਦੀ ਵਕਾਲਤ ਕਰ ਰਿਹਾ ਹੈ ਅਤੇ ਅਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਦਾ ਬਾਈਕਾਟ ਕਰਨ ਦੀ ਤਾਕੀਦ ਕਰਦਾ ਹੈ। ਸ਼ੁੱਭ ਸ਼ਗਨ ਹੈ ਕਿ ਉਹ ਇਹ ਵੀ ਕਹਿ ਰਿਹਾ ਹੈ ਕਿ ਅਤਵਾਦੀ ਦੀ ਕੋਈ ਜਾਤ ਅਤੇ ਧਰਮ ਨਹੀਂ ਹੁੰਦਾ। ਅਕਾਲੀ ਦਲ ਦੀ ਸੋਚ ਵਿਚ ਆਈ ਤਬਦੀਲੀ ਕਰਕੇ ਅੱਜ ਅਕਾਲੀ ਦਲ ਉਹੀ ਗੱਲ ਕਰ ਰਿਹਾ ਹੈ ਜਿਹੜੀ ਕਾਂਗਰਸ ਵਰਿਆਂ ਤੋਂ ਕਹਿੰਦੀ ਆ ਰਹੀ ਹੈ। ਉਦੋਂ ਅਕਾਲੀ ਦਲ ਕਾਂਗਰਸ ਦੀ ਅਤਵਾਦ ਦੇ ਵਿਰੁਧ ਹੋਣ ਕਰਕੇ ਨਿੰਦਿਆ ਕਰਦਾ ਸੀ। ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਇੱਕ ਦੂਜੇ ਨੂੰ ਫੁਲਾਂ ਦੇ ਗੁਲਦਸਤੇ ਅਤੇ ਮਠਿਆਈਆਂ ਦੇ ਸਦਭਾਵਨਾ ਦਾ ਸਬੂਤ ਦੇ ਰਹੇ ਹਨ। ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਨ ਤਾਂ ਪੰਜਾਬ ਮੁੜ ਦੇਸ਼ ਵਿਚੋਂ ਵਿਕਾਸ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਆ ਸਕਦਾ ਹੈ। ਇਹ ਸਾਰੀ ਬਿਆਨਬਾਜ਼ੀ ਸਿਆਸੀ ਪਾਰਟੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਕੇ ਕਰ ਰਹੀਆਂ ਹਨ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072

16/12/2015

ਅਕਾਲੀ ਦਲ ਬਾਦਲ ਦੀ ਬੋਲੀ ਅਚਾਨਕ ਬਦਲੀ
ਉਜਾਗਰ ਸਿੰਘ, ਪਟਿਆਲਾ
ਬਰਤਾਨਵੀ ਸਕੂਲਾਂ, ਲਾਇਬਰੇਰੀਆਂ ਅਤੇ ਪ੍ਰਸਾਰਣ ਮਾਧਿਅਮ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ਼
ਡਾ.ਸਾਥੀ ਲੁਧਿਆਣਵੀ-ਲੰਡਨ
ਧਾਰਮਿਕ ਕੱਟੜਤਾ ਅਤੇ ਮਨੁੱਖ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਗੁਰਪੁਰਬ ਤੇ ਵਿਸ਼ੇਸ਼
ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਸੰਜੀਵ ਝਾਂਜੀ, ਜਗਰਾਉਂ
23 ਨਵੰਬਰ ,ਬਰਸ਼ੀ ਮੌਕੇ ਵਿਸ਼ੇਸ਼
ਸਰਦਾਰ ਬਹਾਦੁਰ ਭਾਈ ਕਾਨ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਵੱਖ–ਵੱਖ ਧਰਮਾਂ ‘ਚ ਦੀਵਾਲੀ ਦੀ ਮਹੱਤਤਾ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ

ਸੰਜੀਵ ਝਾਂਜੀ, ਜਗਰਾਉਂ
ਨਹੀ ਗੂੰਜਦੀ ਹੁਣ ਲੈਲੋ ਤੱਕਲੇ ਖੁਰਚਨੇ ਵਾਲੀ ਅਵਾਜ ਸਾਡੀਆਂ ਗਲੀਆਂ ਵਿੱਚ
ਜਸਵਿੰਦਰ ਪੂਹਲੀ, ਬਠਿੰਡਾ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਸੰਤੋਖ ਸਿੰਘ, ਆਸਟ੍ਰੇਲੀਆ
ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ
ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com