ਫ਼ਿੰਨਲੈਂਡ 3 ਅਪ੍ਰੈਲ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਪਿਛਲੇ
ਸਾਲ ਦੀ ਤਰਾਂ ਇਸ ਸਾਲ ਵੀ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ,
ਇਸ ਸਾਲ ਇਹ ਮੇਲਾ ਵਾਨਤਾ ਤਿੱਕੂਰੀਲਾ ਸਕੂਲ ਵਿੱਚ 18 ਅਪ੍ਰੈਲ ਦਿਨ ਸ਼ਨਿੱਚਰਵਾਰ
ਨੂੰ ਸ਼ਾਮ 5 ਵਜੇ ਸ਼ੁਰੂ ਹੋਵੇਗਾ।
ਭਾਰਤੀ ਦੂਤਾਵਾਸ ਦੇ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਮੇਲੇ ਵਿੱਚ ਮੁੱਖ
ਮਹਿਮਾਨ ਵਜੋਂ ਅਤੇ ਚਾਂਸਲਰੀ ਦੇ ਮੁੱਖੀ ਸ਼੍ਰੀ ਸੁਨੀਲ ਬਵੇਜਾ ਪਰਿਵਾਰਾਂ ਸਮੇਤ
ਹਾਜ਼ਿਰ ਹੋਣਗੇ। ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ
ਦੱਸਿਆ ਕਿ ਵਿਸਾਖੀ ਮੇਲੇ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀਆਂ
ਹਨ, ਇਸਦੇ ਨਾਲ ਉਹਨਾਂ ਇਹ ਵੀ ਦੱਸਿਆ ਕੇ ਇਸ ਵਾਰ ਪੰਜਾਬੀ ਭਾਈਚਾਰੇ ਵਿੱਚ ਮੇਲੇ
ਪ੍ਰਤੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਜਿਸ ਕਾਰਣ ਮੇਲੇ ਵਾਸਤੇ ਕੁਝ ਸੀਟਾਂ
ਹੀ ਬਾਕੀ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ
ਆਪਣੇ ਭਾਈਚਾਰੇ, ਆਪਣੇ ਵਿਰਸੇ-ਕਲਚਰ, ਆਪਣੀ ਬੋਲੀ ਅਤੇ ਖੇਡਾਂ ਲਈ ਹਮੇਸ਼ਾ ਹੀ
ਯਤਨਸ਼ੀਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯਤਨ ਤੇਜ਼ ਹੋਣਗੇ।
ਇਸ ਦੇ ਲਈ ਸ੍ਰ. ਖਹਿਰਾ ਨੇ ਕਿਹਾ ਕਿ ਪੰਜਾਬ ਕਲਚਰਲ ਸੋਸਾਇਟੀ ਸਹਿਯੋਗ ਦੇਣ
ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦੀ ਧੰਨਵਾਦੀ ਹੈ ਜਿਨਾਂ ਬਿਨਾ ਇਹ ਕਾਰਜ਼ ਹਮੇਸ਼ਾ
ਅਧੂਰਾ ਹੈ। ਵਿਸਾਖੀ ਮੇਲਾ 2015 ਬਾਰੇ ਵਧੇਰੇ ਜਾਣਕਾਰੀ ਲਈ ਅਤੇ ਆਪਣੀਆਂ ਸੀਟਾਂ
ਬੁੱਕ ਕਰਵਾਉਣ ਲਈ
pcsvaisakhi2015@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।
|