|
|
|
ਨਹੀ ਗੂੰਜਦੀ ਹੁਣ ਲੈਲੋ ਤੱਕਲੇ ਖੁਰਚਨੇ ਵਾਲੀ ਅਵਾਜ
ਸਾਡੀਆਂ ਗਲੀਆਂ ਵਿੱਚ
ਜਸਵਿੰਦਰ ਪੂਹਲੀ, ਬਠਿੰਡਾ |
|
|
|
ਸਮੇ ਦੀ ਰਫਤਾਰ ਇੰਨੀ ਜਿਆਦਾ ਤੇਜ ਹੋ ਗਈ ਹੈ ਕਿ ਇਸ ਨੇ ਸਾਨੂੰ ਸਮੇ ਦੇ ਨਾਲ
ਨਾਲ ਜਿੰਨਾਂ ਕੁਝ ਨਵਾਂ ਦਿੱਤਾ ਹੈ ਉਸ ਤੇ ਕਿਤੇ ਵੱਧ ਪੁਰਾਣਾ ਸਾਥੋ ਖੋ ਵੀ ਲਿਆ
ਹੈ। ਕੁਝ ਅਜਿਹੀਆਂ ਚੀਜਾਂ ਵਸਤਾਂ ਸਾਥੋ ਖੁਸ ਗਈਆਂ ਹਨ, ਜੋ ਸਾਡੇ ਵਿਰਸੇ ਤੇ
ਪੰਜਾਬੀ ਸੱਭਿਆਚਾਰ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਅੱਜ ਮੈ ਅਜਿਹੇ ਹੀ ਇੱਕ ਵਿਸ਼ੇ
ਤੇ ਗੱਲ ਕਰਨ ਲੱਗਿਆ ਹਾਂ। ਉਹ ਹੈ ਜੀ ਗੱਡੀਆਂ ਵਾਲਿਆਂ ਦੀ ਗੱਲ ਜੋ ਪੁਰਾਣੇ ਸਮੇ
ਵਿੱਚ ਸਾਡੇ ਪਿੰਡਾਂ ਦੀ ਕਿਸੇ ਖੁੱਲੀ ਜਗਾ ਤੇ ਆ ਕਿ ਆਪਣਾ ਡੇਰਾ ਲਗਾ ਲੈਦੇ ਸਨ
ਅਤੇ ਉਹਨਾਂ ਦਾ ਮੁੱਖ ਕੰਮ ਹੁੰਦਾਂ ਸੀ ਟੁੱਟੇ ਭੱਜੇ ਲੋਹੇ ਟੀਨ ਦੀਆਂ ਵਸਤਾਂ ਨੂੰ
ਨਵਾਂ ਰੂਪ ਦੇਣਾ। ਜਿਸ ਤਰ੍ਰਾਂ ਪਹਿਲਾਂ ਘਿਉ ਵਾਲੇ ਪੀਪੇ ਆਉਦੇ ਸਨ। ਉਹਨਾਂ ਦੇ
ਢੱਕਣ ਵਗੈਰਾ ਲਗਾ ਕੇ ਉਸ ਨੂੰ ਕੁੰਡਾ ਲੱਗਾ ਕੇ ਜਿੰਦਾਂ ਲਗਦਾ ਕਰ ਦਿੰਦੇ ਸਨ ਜੋ
ਘਰ ਵਿੱਚ ਕਈ ਚੀਜਾ ਵਸਤਾਂ ਸੰਭਾਲਣ ਦੇ ਕੰਮ ਆ ਜਾਂਦਾ ਸੀ ।
ਇਸੇ ਤਰ੍ਰਾਂ ਹੀ ਕਈ ਹੋਰ ਵਸਤਾ ਬਣਾ ਲੈਦੇ ਸਨ ਜਿਵੇ ਤੱਕਲੇ, ਖੁਰਚਨੇ,
ਚਿਮਟੇ, ਦੁੱਧ ਕਾਹੜਣੀਆਂ ਤੇ ਲੱਸੀ ਵਾਲੇ ਰਿੜਕਣੇ ਨੂੰ ਸਾਫ ਕਰਨ ਵਾਲੀਆਂ
ਖੁਚਨੀਆਂ, ਚੁੱਲਿਆਂ ਚੋ ਸਵਾਅ ਕੱਢਣ ਵਾਲੇ ਲੋਹੇ ਦੇ ਕੜਸ਼ੇ, ਚੁੱਲਿਆਂ ਵਿੱਚ ਬੁਝੀ
ਅੱਗ ਨੂੰ ਚਲਾਉਣ ਵਾਲੇ ਫੂਕਣੇ, ਲੋਹੇ ਦੇ ਝਾਰਨਿਆਂ ਜਾਂ ਫਿਰ ਟੁੱਟੇ ਹੋਏ ਬੱਠਲਾਂ
ਬਾਲਟੀਆਂ ਦੇ ਥੱਲੇ ਲਗਾਉਣ ਤੋ ਇਲਾਵਾ ਹੋਰ ਬਹੁਤ ਸਾਰੀਆਂ ਵਸਤਾਂ ਬਣਾਕੇ ਉਹਨਾਂ
ਨੂੰ ਵੇਚਣ ਲਈ ਪਿੰਡ ਦੇ ਹਰ ਮੁਹੱਲੇ ਤੇ ਗਲੀ ਵਿੱਚ ਇਹ ਹੋਕਾ ਦਿੰਦੇ ਸਨ 'ਭੈਣਾਂ
ਲੈਲੈ ਕੋਈ ਤੱਕਲੇ ਖੁਰਚਨੇ ਲਵਾ ਲੋ ਕੋਈ ਪੀਪਿਆਂ ਨੂੰ ਢੱਕਣ ' ਸੋ ਇਹ ਅਵਾਜ਼ ਕਦੇ
ਪਿੰਡਾਂ ਦੀਆਂ ਗਲੀਆਂ ਵਿੱਚ ਗੂੰਜਦੀ ਹੁੰਦੀ ਸੀ। ਘਰਾਂ ਦੀਆਂ ਨਿੱਕੀਆਂ ਮੋਟੀਆਂ
ਵਸਤਾਂ ਤੋਂ ਬਿਨਾ ਉਹ ਖੇਤੀ ਨਾਲ ਸਬੰਧਤ ਔਜਾਰਾਂ ਦਾ ਵੀ ਕੰਮ ਕਰਦੇ ਸਨ। ਜਿਵੇ ਕਿ
ਉਸ ਵੇਲੇ ਊੱਠਾ ਤੇ ਬਲਦਾਂ ਨਾਲ ਹੀ ਵੌਣ ਬੀਜਣ ਵਾਲੇ ਸੰਦ ਹੁੰਦੇ ਸਨ। ਉਹਨਾਂ ਦੀ
ਰਿਪੇਅਰ ਉਹ ਕਰਿਆ ਕਰਦੇ ਸਨ ਜਿੰਨਾ ਵਿੱਚ ਖਾਸ ਤੌਰ ਤੇ ਹਲਾਂ ਦੀਆਂ ਚੌਆਂ ਨੂੰ
ਤਿੱਖੇ ਕਰਨਾ, ਰੰਬੇ ਰੰਬੀਆਂ ਸੱਬਲਾਂ ਛੈਣੀਆਂ ਟਾਕੂਏ ਬਣਾਉਣਾ ਉਹਨਾਂ ਦਾ ਮੁੱਖ
ਕਿੱਤਾ ਸੀ।
ਪਰ ਹੁਣ ਯਾਨੀ ਅੱਜਕੱਲ ਦੇ ਮਸ਼ੀਨੀ ਜੁੱਗ ਵਿੱਚ ਇਹਨਾਂ ਦੀ ਇਹ ਅਵਾਜ਼ ਗਲੀਆਂ
ਵਿੱਚ ਨਹੀ ਗੂੰਜਦੀ ਤੇ ਜੇਕਰ ਕਿਤੇ ਕਿਸੇ ਪਿੰਡ ਵਿੱਚ ਆਉਦੇ ਵੀ ਹਨ ਤਾਂ ਉਹਨਾਂ
ਨੂੰ ਕੰਮ ਨਹੀ ਮਿਲਦਾ ਤੇ ਜੇਕਰ ਮਿਲਦਾ ਵੀ ਹੈ ਤਾਂ ਉਹ ਵੀ ਨਾ ਮਾਤਰ। ਪਿਛਲੇ
ਦਿਨੀ ਇੱਕ ਗੱਡੀਆਂ ਵਾਲੇ ਸਾਡੇ ਪਿੰਡ ਆਏ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਹਨਾਂ
ਵਿੱਚੋ ਇੱਕ ਸਿਆਣੇ ਬਜੁਰਗ ਨੇ ਦੱਸਿਆ ਕਿ ਅਸੀਂ ਰਾਜਪੂਤ ਹੁੰਨੇ ਆਂ ਜੋ ਕਿ ਇਹ
ਕੰਮ ਕਰਦੇ ਹੁੰਦੇ ਸੀ ਹੁਣ ਇਸ ਵਿੱਚ ਕੋਈ ਵੀ ਕਮਾਈ ਨਹੀ ਰਹੀ ਪਹਿਲਾਂ ਅਸੀਂ ਨਾਲ
ਨਾਲ ਕੋਈ ਬਲਦ ਵਗੇਰਾਂ ਖਰੀਦਣ ਦਾ ਜੋ ਕੰਮ ਕਰਦੇ ਸੀ ਹੁਣ ਤਾ ਉਹ ਵੀ ਬਿੱਲਕੁਲ
ਖਤਮ ਹੋ ਚੁੱਕਿਆ ਹੈ। ਹੁਣ ਸਾਡੀ ਮਾਲੀ ਹਾਲਤ ਬਹੁਤ ਹੀ ਖਸਤਾ ਹੋ ਗਈ ਹੈ ਜਿਸ
ਕਾਰਨ ਸਾਡੇ ਕੁਝ ਕਬੀਲੇ ਤਾਂ ਇਹ ਕੰਮ ਛੱਡ ਚੁੱਕੇ ਹਨ ਜੋ ਕਿ ਆਪਣੀ ਰੋਟੀ ਦੇ
ਜੁਗਾੜ ਲਈ ਹੋਰ ਕੰਮ ਕਾਰ ਕਰਨ ਲੱਗ ਗਏ ਹਨ। ਸੋ ਉਸ ਬਜੁਰਗ ਨੇ ਕਿਹਾ ਕਿ ਅਸੀ ਵੀ
ਸਰਕਾਰ ਨੂੰ ਇਹ ਹੱਥ ਜੋੜ ਕਿ ਬੇਨਤੀ ਕਰਦੇ ਹਾਂ ਕਿ ਸਾਡੀ ਸਾਰ ਲੈਦੇ ਹੋਏ ਸਾਨੂੰ
ਵੀ ਰਹਿਣ ਲਈ ਕੋਈ ਛੋਟੇ ਮੋਟੇ ਪੱਕੇ ਮਕਾਨ ਬਣਾਕੇ ਦੇਵੇ ਤਾਂ ਜੋ ਸਾਨੂੰ 'ਤੇ
ਸਾਡੀ ਆਉਣ ਵਾਲੀ ਪੀੜੀ ਨੂੰ ਵੀ ਹੁਣ ਬਿਨਾ ਕਮਾਈ ਤੋ ਦਰ ਦਰ ਨਾ ਭਟਕਣਾ ਪਵੇ ਤੇ
ਸਾਡੇ ਬੱਚੇ ਵੀ ਕੁਝ ਪੜ ਲਿਖ ਸਕਣ ਤੇ ਸਾਡੇ ਵਾਲੇ ਇਸ ਖਤਮ ਹੋ ਚੁੱਕੇ ਕੰਮ ਨੂੰ
ਛੱਡਕੇ ਕਿਸੇ ਹੋਰ ਕੰਮ ਨੂੰ ਅਪਣਾ ਕਿ ਆਪਣੀ ਰੋਟੀ ਦੇ ਸਿਰੇ ਹੋ ਸਕਣ।
ਜਸਵਿੰਦਰ ਪੂਹਲੀ
ਪਿੰਡ ਤੇ ਡਾਕ:ਪੂਹਲੀ ਬਠਿੰਡਾ
ਮੋਬਾਈਲ: 98883013
Email.jaswinderpoohli@gmail.com
|
28/10/2015 |
|
|
|
|
ਨਹੀ
ਗੂੰਜਦੀ ਹੁਣ ਲੈਲੋ ਤੱਕਲੇ ਖੁਰਚਨੇ ਵਾਲੀ ਅਵਾਜ ਸਾਡੀਆਂ ਗਲੀਆਂ ਵਿੱਚ
ਜਸਵਿੰਦਰ ਪੂਹਲੀ, ਬਠਿੰਡਾ |
ਮਿੱਡੀਆਂ
ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ |
ਸਿੱਖਾਂ
ਦੇ ਹਿਰਦੇ ਵਲੂੰਧਰੇ ਗਏ
ਸੰਤੋਖ ਸਿੰਘ, ਆਸਟ੍ਰੇਲੀਆ |
ਕੀ
ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ |
ਲੱਗੀ
ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ |
ਸਿਸਕਦਾ
ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ,
ਗਹਿਣਿਆਂ ਦਿਆਂ ਸਮੁੰਦਰਾਂ ’ਚੋਂ
ਸੰਜੀਵ ਝਾਂਜੀ, ਜਗਰਾਉਂ |
ਸ਼੍ਰੋਮਣੀ
ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ
ਸੰਮੇਲਨ ਦੇ
ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ
ਏਕਮ.ਦੀਪ, ਯੂ ਕੇ
|
ਕਨੇਡਾ
ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ |
ਪੰਜਾਬੀ
ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ |
ਯੂਰਪ
ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ |
ਜਿਹੀ
ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ |
ਬਰਤਾਨੀਆਂ
ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ |
ਕੈਂਚੀ
ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ |
ਸਿਸਕਦਾ
ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ |
ਯੂਰਪ
ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ |
ਵਿਆਪਮ
ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਛਿੰਗ
ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ |
ਆਧੁਨਿਕਤਾ
ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ |
ਰੱਖੜੀਆਂ
ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ |
ਕਿਥੇ
ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ |
ਆਰਕੋ
ਬਾਲੀਨੋ
ਰਵੇਲ ਸਿੰਘ ਇਟਲੀ |
ਫੇਸਬੁੱਕ
ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਪੰਜਾਬੀਓ
ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ |
ਅਕਾਲੀਓ
ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ |
2050
ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ
ਪਹਿਲੇ ਨੰਬਰ ਤੇ ਆ ਜਾਵੇਗਾ -
ਅਕੇਸ਼ ਕੁਮਾਰ, ਬਰਨਾਲਾ |
ਇਸ
ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਯੂਨਾਨ
- ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ) |
ਪ੍ਰਵਾਸੀ
ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ |
ਕਾਮਰੇਡ
ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ
ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਮੋਦੀ
ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਸਮਾਰਟ
ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ |
ਚੋਰ
ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਸਾਡੇ
ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ |
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਪ੍ਰਿਥਵੀ
ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ |
ਪਿਸਤੌਲ
ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ
ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਵਿਦੇਸ਼ਾਂ
ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ |
ਭੁੱਲਗੀਆਂ
ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
|
ਫ਼ਿੰਨਲੈਂਡ
ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ |
ਯੂ
ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ |
ਅੱਜ
ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ |
ਪਰਵਾਸੀ
ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ |
ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼ |
ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼ |
21
ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਇਹ
ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ,
ਚੰਡੀਗੜ੍ਹ |
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਦੇਸ਼
ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ |
ਵਲੈਤ
ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਸਾਲ
2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
|
|
|
|
|
|
|