WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ

  
 

7 ਮਈ 2015 ਨੂੰ ਯੂ ਕੇ ਦੀ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੇ ਹਨ। ਰਾਜਸੱਤਾ ਹਾਸਲ ਕਰਨ ਲਈ ਜੇਤੂ ਪਾਰਟੀ ਨੂੰ 326 ਐਮ.ਪੀ ਦਾ ਟੀਚਾ ਪਾਰ ਕਰਨਾ ਹੋਵੇਗਾ 650 ਦੀ ਕੁਲ ਗਿਣਤੀ ਵਿਚੋਂ। ਪੰਜ ਸਾਲ ਪਹਿਲਾਂ ਟੋਰੀ ਪਾਰਟੀ ਨੇ 307 ਸੀਟਾਂ ਜਿੱਤੀਆਂ ਸਨ ਅਤੇ ਲਿਬਰਲ ਡੈਮੋਕਰੇਟਿਕ ਦੇ ਲੀਡਰ ਨਿੱਕ ਕਲਿਗ ਦੀ ਪਾਰਟੀ ਦੇ 57 ਐਮ ਪੀਆਂ ਨੂੰ ਰਲ਼ਾਕੇ 'ਮਿਲਗੋਬਾ' ਸਰਕਾਰ ਹੋਂਦ ਵਿਚ ਆਈ ਸੀ। ਮਿਸਟਰ ਡੇਵਿਡ ਕੈਮਰਨ ਦੀ ਪਰਾਈਮ ਮਨਿਸਟਰੀ ਥੱਲੇ ਪੰਜ ਸਾਲ ਸਰਕਾਰ ਚੱਲੀ। ਇਹ ਸਰਕਾਰ ਕਿੱਨੇ ਕੁ ਚੰਗੇ ਕੰਮ ਕਰ ਸਕੀ ਜਨਤਾ ਨੂੰ ਭਲੀ ਭਾਂਤ ਜਾਣਕਾਰੀ ਹੈ।

ਹੁਣ ਤਕ ਦੇ ਅੰਦਾਜ਼ੇ, ਪੋਲ ਦਰਸਾ ਰਹੇ ਹਨ ਕਿ ਟੋਰੀ, ਲੇਬਰ, ਲਿਬ-ਡੈਮ, ਯੂ,ਕੇ ਇਨਡੀਪੈਂਨਡੈਂਟ ਪਾਰਟੀ (ਯੂਕਿਪ) ਅਤੇ ਗਰੀਨ ਪਾਰਟੀ ਵਿਚੋਂ ਕਿਸੇ ਪਾਰਟੀ ਨੂੰ ਬਹੁਮੱਤ ਨਹੀਂ ਮਿਲਣ ਵਾਲਾ। ਟੋਰੀ ਅਤੇ ਲੇਬਰ 300 ਤੋਂ ਥੱਲੇ ਰਹਿ ਜਾਣਗੇ ਅਤੇ ਲਿਬ-ਡੈੰਮ 25-30 ਸੀਟਾਂ (ਪਿਛਲੀ ਵਾਰ 57) ਲੈਕੇ ਮੁੰਹਭਾਰ ਡਿੱਗ ਜਾਣਗੇ। ਯੂਕਿਪ ਅਤੇ ਗਰੀਨ ਪਾਰਟੀ 10 ਸੀਟਾਂ ਮੁਸ਼ਕਲ ਨਾਲ ਲੈ ਸਕਣਗੀਆਂ। ਸਕਾਟਲੈਂਡ ਦੀ ਨੈਸ਼ਨਲ ਪਾਰਟੀ 30 ਸੀਟਾਂ ਤੋਂ ਵੱਧ ਲੈ ਜਾ ਸਕਦੀ ਹੈ। ਰਾਜਨੀਤੀ ਦੇ ਮਾਹਰਾਂ ਦਾ ਸੋਚਣਾ ਹੈ ਕਿ ਗੱਠਜੋੜ ਲੇਬਰ+ਲਿਬ-ਡੈਮ, ਲੇਬਰ+ਐਸ ਐਨ ਪੀ, ਜਾਂ ਫਿਰ ਪਹਿਲਾਂ ਵਾਲਾ ਟੋਰੀ+ਲਿਵ-ਡੈਮ, ਗਠਜੋੜ ਬਣ ਸਕਦਾ ਹੈ।

ਪਿਛਲੇ ਸਾਲ ਸਕਾਟਲੈਂਡ ਦੀ ਵਖ਼ਰੇ ਦੇਸ਼ ਦੀ ਹੋਂਦ ਬਾਰੇ ਹੋਈ ਵੋਟਿੰਗ ਸਮੇਂ ਸਕਾਟਿਸ਼ ਨੈਸ਼ਨਲ ਪਾਰਟੀ ਨੂੰ 48% ਦੇ ਕਰੀਬ ਵੋਟਾਂ ਪਈਆਂ ਸਨ, ਜੋ ਇਹ ਸਾਬਤ ਕਰਦਾ ਹੈ ਕਿ ਸਕਾਟਲੈਂਡ ਵਿਚੋਂ ਬਹੁਤੇ ਐਮ ਪੀ, ਐਸ ਐਨ ਪੀ ਦੇ ਬਣਨਗੇ। ਇਹ ਆਮ ਕਹਾਵਤ ਬਣ ਗਈ ਹੈ ਕਿ ਨੰਬਰ 10 ਦੀ ਚਾਬੀ ਉਨ੍ਹਾ ਦੇ ਹੱਥ ਹੋਵੇਗੀ ਭਾਵ ਉਹ ਟੋਰੀ ਜਾਂ ਲੇਬਰ ਪਾਰਟੀ ਨੂੰ ਸਰਕਾਰ ਬਨਾਣ ਦੇ ਸਮਰਥ ਬਣਾ ਸਕਦੇ ਹਨ।

ਇਸ ਵਾਰ ਇਲੈਕਸ਼ਨ ਦੇ ਨਤੀਜ਼ੇ ਬਹੁਤ ਹੈਰਾਨਗੀ ਵਾਲੇ ਹੋ ਸਕਦੇ ਹਨ। 1945 ਤੋਂ ਲੈਕੇ 1974 ਤਕ ਟੋਰੀ ਅਤੇ ਲੇਬਰ ਦੇ ਘੋੜੇ ਹੀ ਦੌੜ ਦਾ ਫੈਸਲਾ ਕਰਦੇ ਰਹੇ ਹਨ। ਅਤੇ ਨਤੀਜਿਆਂ ਦੀ ਭਵਿਖ਼ ਬਾਣੀ ਥੋੜੇ ਜਿਹੇ ਫ਼ਰਕ ਨਾਲ ਬਦਲਦੀ ਰਹੀ ਹੈ। ਹੁਣ ਝੁਕਾ ਵਖ਼ਰੇ ਹਨ, ਕਉਂਕਿ ਕਾਫੀ ਵੋਟਾਂ ਐਸ ਐਨ ਪੀ, ਗਰੀਨ,  ਯੂਕਿੱਪ ਨੁੰ ਪੈਣਗੀਆਂ, ਚਾਹੇ ਲਿਬ-ਡੈਮ ਦੀਆਂ ਵੋਟਾਂ ਘੱਟ ਸਕਦੀਆਂ ਹਨ। ਯਾਦ ਰਹੇ 2010 ਦੇ ਇਲੈਕਸ਼ਨ ਵਿਚ ਸਕਾਟਲੈਂਡ ਤੋਂ ਲੇਬਰ ਦੇ 41 ਐਮ ਪੀ ਬਣੇ ਸਨ। ਸਕਾਟਲੈਂਡ ਦੇ ਕੁਲ ਐਮ ਪੀ 59 ਹੁੰਦੇ ਹਨ। ਐਸ ਐਨ ਪੀ ਜਿਸ ਦੀ ਲੀਡਰ ਮਿਸਿਜ ਨਿਕੋਲਾ ਸਟਰਜਨ ਹੈ, ਉਪੀਨੀਅਨ ਪੋਲ ਦੇ ਆਧਾਰ ਤੇ 42% ਵੋਟਾਂ ਲੈਜਾ ਸਕਦੀ ਹੈ ਅਤੇ ਲੇਬਰ 27% ਤਕ ਮਸਾਂ ਪਹੁੰਚੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਐਸ ਐਨ ਪੀ 50 ਸੀਟਾਂ ਲੈ ਜਾ ਸਕਦੀ ਹੈ ਜਦ ਕਿ 2010 ਵਿਚ ਉਹ ਕੇਵਲ 6 ਸੀਟਾਂ ਹੀ ਜਿੱਤੇ ਸਨ। ਇਹ ਵੀ ਖ਼ਤਰਾ ਜਤਾਇਆ ਜਾ ਰਿਹਾ ਹੈ ਕਿ ਐਸ ਐਨ ਪੀ ਆਪਣਾ ਸਾਥ ਕਿਸੇ ਵੀ ਪਾਰਟੀ ਨੂੰ ਇਸ ਸ਼ਰਤ ਤੇ ਦੇਵੇਗੀ ਕਿ ਸਕਾਟਲੈਂਡ ਵਿਚ ਲੋਕ ਰਾਏ ਫਿਰ ਲਈ ਜਾਵੇ, ਸਕਾਟਲੈਂਡ ਦੀ ਵਖਰੀ ਸਟੇਟ ਵਾਰੇ। ਜਿਹੜੀ ਕਿ ਕਿਸੇ ਵੀ ਪਾਰਟੀ ਲਈ ਗਲੇ਼ ਦੀ ਹੱਡੀ ਹੋਵੇਗੀ। ਸ਼ਇਦ ਇਸੇ ਕਾਰਨ ਲੇਬਰ ਲੀਡਰ ਇਡ ਮਿਲੀਬੈਂਡ ਨੇ ਐਸ ਐਨ ਪੀ ਨਾਲ ਗੱਠਜੋੜ ਦੀ ਗਲ ਠੁਕਰਾ ਦਿੱਤੀ ਹੈ।

ਯੂਕਿੱਪ ਪਾਰਟੀ ਜਿਸ ਨੂੰ 2010 ਸਮੇਂ ਸਿਰਫ 3% ਵੋਟਾਂ ਮਿਲਿਆਂ ਸਨ, ਉਪੀਨੀਅਨ ਪੋਲ ਮੁਤਾਬਿਕ 12% ਵੋਟਾਂ ਲੈ ਜਾ ਸਕਦੀ ਹੈ। ਉਨ੍ਹਾਂ ਦੀਆਂ ਵੋਟਾਂ ਚਾਹੇ ਬਹੁਤੇ ਐਮ ਪੀ ਨਾ ਚੁਣ ਸਕਣ ਪਰ ਟੋਰੀਆਂ ਦੀਆਂ ਵੋਟਾਂ ਜਰੁਰ ਘਟੌਣਗੀਆਂ। ਹੁਣ ਤਕ ਇਸ ਪਾਰਟੀ ਦੋ ਹੀ ਐਮ ਪੀ ਸਨ ਜੋ ਉਨ੍ਹਾਂ ਉਪ ਚੋਣਾਂ ਰਾਹੀਂ ਟੋਰੀਆਂ ਨੂੰ ਹਰਾਕੇ ਜਿੱਤੀਆਂ ਸਨ। ਯੂਕਿਪ ਪਾਰਟੀ ਛੇ ਤੋਂ ਅੱਠ ਸੀਟਾਂ ਲੈ ਜਾ ਸਕਦੀ ਹੈ। ਇਸ ਪਾਰਟੀ ਦਾ ਮੇਨ ਮੁੱਦਾ ਇਮੀਗਰੇਸ਼ਨ ਕੰਟਰੋਲ ਹੈ ਜਿਸਨੇ ਟੋਰੀ ਅਤੇ ਲੇਬਰ ਨੁੰ ਘਮੇਟਣੀਆਂ ਲਿਆ ਦਿਤੀਆਂ ਹਨ।

ਇਕ ਹੋਰ ਗਲ ਜੋ 2015 ਇਲੈਕਸ਼ਨ ਸਮੇ ਨਵੀਂ ਹੋਵੇਗੀ, ਉਹ ਹੈ ਉਂਗਲੀ ਨਾਲ ਬਟਨ ਦਵਾਕੇ ਵੋਟ ਮਸ਼ੀਨ ਤੇ ਵੋਟ ਦਰਜ਼ ਕਰੌਂਣੀ। ਅਮਰੀਕਾ, ਭਾਰਤ ਅਤੇ ਹੋਰ ਬਹੁਤੇ ਦੇਸ਼ਾਂ ਵਿਚ ਇਹ ਤਰੀਕਾ ਕਾਫੀ ਚਿਰ ਤੋਂ ਚਲ ਰਿਹਾ ਹੈ। ਤਿੱਨੇ ਵੱਡੀਆਂ ਪਾਰਟੀਆਂ 'ਡਾਟਾ-ਪਲੇਟਫੋਰਮਸ' ਵਰਤ ਰਹੀਆਂ ਹਨ। ਉਹ ਸੋਸ਼ਲ ਮੀਡੀਏ ਰਾਹੀਂ, ਭਾਵ ਫੋਨ, ਈਮੇਲ, ਫੇਸਬੁੱਕ ਅਤੇ ਟਵਿੱਟਰ ਰਾਹੀਂ ਵੋਟਰਾਂ ਤੀਕ ਪਹੁੰਚ ਕਰ ਰਹੀਆਂ ਹਨ।

ਯੂਕੇ ਦੇ ਇਲੈਕਸ਼ਨ ਉਪਰ ਅਮਰੀਕਾ ਵਾਂਗ ਬਹੁਤਾ ਪੈਸਾ ਖਰਚ ਨਹੀਂ ਕੀਤਾ ਜਾਂਦਾ। 2010 ਦੇ ਇਲੈਕਸ਼ਨ 'ਤੇ ਕੁਲ ਖ਼ਰਚ 60 ਮਿਲੀਅਨ ਪੌਂਡ ਦੇ ਕਰੀਬ ਸੀ {ਇਕ ਪੌਂਡ ਪ੍ਰਤੀ ਸ਼ਹਿਰੀ} ਜਦਕਿ ਅਮਰੀਕਾ ਵਿਚ 3700 ਮਿਲੀਅਨ ਪੌਂਡ {12 ਪੌਂਡ ਪ੍ਰਤੀ ਸ਼ਹਿਰੀ} ਪ੍ਰਧਾਨ ਮੰਤ੍ਰੀ ਉਬਾਮਾ ਦੀ ਚੋਣ ਸਮੇਂ ਕੀਤਾ ਗਿਆ। ਪਿਛਲੇ ਇਲੈਕਸ਼ਨ ਸਮੇਂ ਟੋਰੀਆਂ ਨੇ 16.7 ਮਿਲੀਅਨ ਪੌਂਡ, ਲੇਬਰ ਨਾਲੋਂ ਦੁਗਣਾ ਖ਼ਰਚ ਕੀਤਾ। ਇਸ ਇਲੈਕਸ਼ਨ ਲਈ ਟੋਰੀ 78 ਮਿਲੀਅਨ ਪੌਂਡ ਇਕੱਠੇ ਕਰ ਚੁੱਕੇ ਹਨ। ਸਾਰੇ ਉਮੀਦਵਾਰ ਕੁੱਲ 32.7 ਮਿਲੀਅਨ ਪੌਂਡ ਖਰਚ ਕਰ ਸਕਦੇ ਹਨ ਅਤੇ ਜਿਹੜੀ ਪਾਰਟੀ 650 ਸੀਟਾਂ 'ਤੇ ਚੋਣ ਲੜੇਗੀ ਉਹ 19.5 ਮਿਲੀਅਨ ਪੌਂਡ ਹੋਰ ਖ਼ਰਚ ਕਰ ਸਕਦੀ ਹੈ। ਲੇਬਰ ਪਾਰਟੀ ਦਾ ਕਹਿਣਾ ਹੈ ਕਿ ਇਸ ਵਾਰ ਟੋਰੀ ਉਨ੍ਹਾਂ ਤੋਂ ਤਿੱਨ ਗੁਣਾ ਜਿਆਦਾ ਖਰਚ ਕਰਨਗੇ।

30 ਮਾਰਚ ਨੂੰ ਪਿਛਲੀ ਪਾਰਲੀਮੈਂਟ ਭੰਗ ਕਰ ਦਿੱਤੀ ਗਈ ਹੈ ਅਤੇ ਸਾਰੀਆਂ ਪਾਰਟੀਆ ਨੇ ਆਪੋ ਆਪਣਾ ਮੈਨੋਫ਼ੈਸਟੋ ਜਾਰੀ ਕਰ ਦਿੱਤਾ ਹੈ। ਸੂਝਵਾਨ ਵੋਟਰਾਂ ਨੂੰ ਹਰ ਪਾਰਟੀ ਦਾ ਮੈਨੋਫ਼ੈਸਟੋ ਧਿਆਨ ਨਾਲ ਪੜਨਾ ਚਾਹੀਦਾ ਹੈ ਅਤੇ ਵੋਟ ਉਸ ਪਾਰਟੀ ਨੂੰ ਪਾਉ ਜੋ ਦੇਸ਼ ਅਤੇ ਜਨਤਾ ਲਈ ਚੰਗੇ ਕੰਮ ਕਰੇ। ਟੋਰੀ ਪਾਰਟੀ ਦਾ ਕੰਮ ਕਾਜ਼ ਤੁਸੀਂ ਪਿਛਲੇ ਪੰਜ ਸਾਲਾਂ ਸਮੇਂ ਵੇਖ ਚੁੱਕੇ ਹੋ। ਇਸ ਸਾਲ ਦੇ ਬੱਜਟ ਵਾਰੇ ਆਮ ਗਲਾਂ ਹੁੰਦੀਆਂ ਹਨ ਕਿ ਇਹ ਵੋਟਾਂ ਖਰੀਦਨ ਵਾਲੇ ਵਾਇਦੇ ਸਨ। ਇਹ ਗਲ਼ ਨੋਟ ਕਰਨ ਵਾਲੀ ਹੈ ਕਿ ਇਸ ਬੱਜਟ ਵਿਚ 12 ਬਿਲੀਅਨ ਪੌਂਡਾਂ ਦੇ ਕੱਟਸ ਦਾ ਵੀ ਜਿ਼ਕਰ ਸੀ। ਇਹ ਕੱਟਸ ਕਿਸ ਸਰਵਿਸ 'ਤੇ ਮਾਰ ਕਰਨਗੇ ਕੁਛ ਨਹੀਂ ਦਸਿਆ ਗਿਆ। ਨੈਸ਼ਨਲ ਹੈਲਥ ਵਾਰੇ ਵੀ ਕੋਈ ਸਹਾਇਤਾ ਨਹੀਂ ਦਰਸ਼ਾਈ ਗਈ। ਯੂਰਪ ਵਾਰੇ ਟੋਰੀ ਦੋਚਿੱਤੀ ਵਿਚ ਹਨ, ਭਾਵ ਯੂਰਪੀਅਨ ਯੂਨੀਅਨ ਵਿਚ ਬਣੇ ਰਹਿਨ ਲਈ, ਲੋਕ ਰਾਏ ਮੁੜ ਲੈਣ ਦੇ ਹੱਕ ਵਿਚ ਹਨ।

ਲੇਬਰ ਪਾਰਟੀ ਨੇ ਵੀ ਆਪਣਾ ਮੈਨੀਫ਼ੈਸਟੋ ਐਲਾਨ ਦਿੱਤਾ ਹੈ-- ਲੇਬਰ ਯੂਰਪ ਵਿਚੋਂ ਬਾਹਰ ਨਹੀਂ ਹੋਣ ਦੇ ਹੱਕ ਵਿਚ, ਉਹ ਇਮੀਗਰੇਸ਼ਨ ਨੂੰ ਵੀ ਘਟ ਕਰਨਗੇ, ਸਟੂਡੈਂਟ ਫ਼ੀਸ 9000 ਪੌਂਡ ਤੋਂ ਘਟਾਕੇ 6000 ਪੌਂਡ ਕਰਨਗੇ ਅਤੇ 400 ਪੋਂਡ ਅਨੁਰੱਖਿਆ ਗਰਾੰਟ ਹੋਰ ਦੇਣਗੇ। ਆਮ ਲੋਕਾਂ ਦੀ ਹਾਊਜਿਂਗ ਮੁਸ਼ਕਲ ਨੂੰ ਹੱਲ ਕਰਨ ਲਈ 200000 ਨਵੇਂ ਘਰ ਉਸਾਰਨਗੇ, ਨੌਜੁਆਨਾਂ ਨੂੰ ਜੌਬਾਂ ਮੁਹੱਈਆ ਕਰਨਗੇ। ਲੇਬਰ ਪਾਰਟੀ ਨੈਸ਼ਨਲ ਹੈਲਥ ਵਾਰੇ ਬਚਨਵੱਧ ਹੈ, ਐਨ ਐਚ ਐਸ ਨੂੰ ਪ੍ਰਾਈਵੇਟ ਹੱਥਾਂ ਵਿਚ ਨਹੀਂ ਜਾਣ ਦੇਣਗੇ ਜਦ ਕਿ ਟੋਰੀ ਨੈਸ਼ਨਲ ਹੈਲਥ ਸਰਵਿਸ ਨੂੰ ਮੁਨਾਫ਼ਾਖੋਰ ਪ੍ਰਾਈਵੇਟ ਏਜੰਸੀਆਂ ਨੂੰ ਦੇ ਸਕਦੇ ਹਨ।

ਟੋਰੀ ਅਤੇ ਲੇਬਰ ਤੋਂ ਬਿਨਾ ਲਿਬ-ਡੈਮ, ਯੂਕਿੱਪ, ਗਰੀਨ ਆਦਿ ਪਾਰਟੀਆਂ ਨੇ ਵੀ ਆਪੋ ਆਪਣੇ ਮੈਨੋਫੈਸਟੋ ਜਾਰੀ ਕੀਤੇ ਹਨ। ਵੋਟਰਾਂ ਨੂੰ ਬਹੁਤ ਸੂਝ ਨਾਲ ਫੈਸਲਾ ਕਰਨਾ ਹੋਵੇਗਾ ਕਿ ਵੋਟ ਕਿਸ ਪਾਰਟੀ ਨੂੰ ਪਉਣੀ ਹੈ। ਵੋਟਾਂ ਜਰੂਰ ਪਾਉ, ਇਹ ਮੌਕਾ ਪੰਜ ਸਾਲ ਬਾਦ ਮਿਲਦਾ ਹੈ। ਚੜ੍ਹਦੀ ਕਲਾ।।

 

30/03/2015

ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com