WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ

 


  

(ਮੇਰਾ ਇਹ ਲੇਖ 2004 ਦੀਆਂ ਫੈਡਰਲ ਚੋਣਾਂ ਸਮੇਂ ਲਿਖੇ ਲੇਖ ਦਾ ਸੋਧਿਆ ਹੋਇਆ ਰੂਪ ਹੈ। ਜਿੱਥੋਂ ਤੱਕ ਕਨੇਡਾ ਵਿਚ ਕੇਂਦਰੀ ਪੱਧਰ ’ਤੇ ਪੰਜਾਬੀ ਨੂੰ ਮਾਨਤਾ ਦਾ ਸਵਾਲ ਹੈ ਹੁਣ ਤੱਕ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਵਾਪਰੀ। ਉਦੋਂ ਤੋਂ ਲੈ ਕੇ ਅਸੀਂ 2006, 2008 ਅਤੇ 2011 ਦੀਆਂ ਚੋਣਾਂ ਰਾਹੀਂ ਲੰਘ ਚੁੱਕੇ ਹਾਂ। ਹੁਣ ਅਕਤੂਬਰ 19 ਨੂੰ ਫੇਰ ਫੈਡਰਲ ਚੋਣਾਂ ਹੋ ਰਹੀਆਂ ਹਨ। ਭਾਈਚਾਰੇ ਵਿਚੋਂ ਕੁਝ ਲੋਕਾਂ ਅਤੇ ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ) ਵਰਗੀਆਂ ਜਥੇਬੰਦੀਆਂ ਵਲੋਂ ਸਮੇਂ ਸਮੇਂ ਅਤੇ ਖਾਸ ਕਰ ਚੋਣਾਂ ਸਮੇਂ, ਇਸ ਮਸਲੇ ਨੂੰ ਉਠਾਉਣ ਦੀ ਕੋਸ਼ਸ਼ ਕੀਤੀ ਜਾਂਦੀ ਰਹੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਨ੍ਹਾਂ ਕੋਸ਼ਸ਼ਾਂ ਨੂੰ ਜ਼ਾਰੀ ਰੱਖਣਾ ਚਾਹੀਦਾ ਹੈ ਇਸ ਆਸ ਵਿਚ ਕਿ ਇਸ ਮਾਣਮੱਤੇ ਬਹੁਸਭਿਆਚਾਰਕ ਮੁਲਕ ਦੀ ਫੈਡਰਲ ਸਰਕਾਰ ਇਕ ਦਿਨ ਭਾਸ਼ਾ ਦੀ ਮਹੱਤਤਾ ਵੱਲ ਜ਼ਰੂਰ ਧਿਆਨ ਦੇਵੇਗੀ।)

ਅਕਤੂਬਰ ਮਹੀਨੇ ਦੀ 19 ਤਰੀਕ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਬਾਰੇ ਪਿਛਲੇ ਕਈ ਹਫਤਿਆਂ ਤੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਲੋਂ ਜ਼ੋਰ ਸ਼ੋਰ ਨਾਲ ਪਰਚਾਰ ਹੋ ਰਿਹਾ ਹੈ। ਪੰਜਾਬੀ ਭਾਈਚਾਰੇ ਦੇ ਲੋਕ ਵੀ ਹਮੇਸ਼ਾ ਵਾਂਗ ਪੂਰੀ ਸਰਗਰਮੀ ਨਾਲ ਇਸ ਵਿਚ ਜੁੱਟੇ ਹੋਏ ਹਨ। ਵੈਨਕੂਵਰ ਇਲਾਕੇ ਵਿਚ, ਖਾਸ ਕਰ ਸਰੀ ਵਿਚ, ਪੰਜਾਬੀ ਪਿਛੋਕੜ ਦੇ ਦਰਜਨ ਦੇ ਕਰੀਬ ਉਮੀਦਵਾਰ ਵੱਖ ਵੱਖ ਪਾਰਟੀਆਂ ਵਲੋਂ ਚੋਣ ਮੈਦਾਨ ਵਿਚ ਨਿੱਤਰੇ ਹਨ। ਟਰਾਂਟੋ ਅਤੇ ਦੂਜੇ ਵੱਡੇ ਸ਼ਹਿਰਾਂ ਦੀ ਸਥਿਤੀ ਵੀ ਵੈਨਕੂਵਰ ਨਾਲੋਂ ਏਨੀ ਵੱਖਰੀ ਨਹੀਂ ਹੋਣੀ। ਜਿੱਥੇ ਜਿੱਥੇ ਵੀ ਪੰਜਾਬੀਆਂ ਦੀ ਜ਼ਿਕਰਯੋਗ ਗਿਣਤੀ ਹੈ ਉੱਥੇ ਉਹ ਜਾਂ ਤਾਂ ਕਿਸੇ ਪੰਜਾਬੀ ਉਮੀਦਵਾਰ ਨੂੰ ਜਿਤਾਉਣ ਦੇ ਆਹਰ ਵਿਚ ਹਨ ਜਾਂ ਪੰਜਾਬੀ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਕਿਸੇ ਹੋਰ ਉਮੀਦਵਾਰ ਨੂੰ।

ਪੰਜਾਬੀਆਂ ਵਲੋਂ ਬੇਸ਼ੁਮਾਰ ਪੈਸਾ ਸਿਆਸੀ ਪਾਰਟੀਆਂ ਨੂੰ ਫੰਡ ਵਜੋਂ ਦਿੱਤਾ ਜਾ ਰਿਹਾ ਹੈ ਅਤੇ ਹਰ ਕਿਸਮ ਦੀ ਸ਼ਕਤੀ ਅਤੇ ਸੋਮੇ ਇਸ ਚੋਣ ਵਿਚ ਲਾਏ ਜਾ ਰਹੇ ਹਨ। ਉਹ ਫੰਡ ਇਕੱਠੇ ਕਰ ਰਹੇ ਹਨ, ਸੜਕਾਂ 'ਤੇ ਉਮੀਦਵਾਰਾਂ ਦੇ ਬੋਰਡ ਲਾ ਰਹੇ ਹਨ, ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ, ਫੋਨ ਕਰ ਰਹੇ ਹਨ, ਲਿਸਟਾਂ ਬਣਾ ਰਹੇ ਹਨ, ਇਕ ਦੂਜੇ ਨਾਲ ਬਹਿਸਾਂ ਕਰ ਰਹੇ ਹਨ, ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਨਜ਼ਰੀਆ ਇੱਕ ਦੂਜੇ ਨੂੰ ਦੱਸ ਰਹੇ ਹਨ, ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਛਾਪ ਰਹੇ ਹਨ, ਰੇਡੀਓ, ਟੀ ਵੀ ਚੋਣ ਸੰਬੰਧੀ ਪ੍ਰੋਗਰਾਮ ਪੇਸ਼ ਕਰ ਹਰੇ ਹਨ। ਇਹ ਸਭ ਕੁਝ ਕਰਨ ਲਈ ਉਹ ਪੰਜਾਬੀ ਬੋਲੀ ਦੀ ਵੀ ਵਰਤੋਂ ਕਰ ਰਹੇ ਹਨ। ਕਈ ਥਾਵਾਂ 'ਤੇ, ਜਿਵੇਂ ਸਰੀ ਦੇ ਕਈ ਚੋਣ ਹਲਕਿਆਂ ਵਿਚ, ਜਿੱਥੇ ਹਰ ਪਾਸੇ ਪੰਜਾਬੀ ਉਮੀਦਵਾਰ ਖੜ੍ਹੇ ਹਨ, ਉੱਥੇ ਪੰਜਾਬੀ ਬੋਲੀ ਦੀ ਵਰਤੋਂ ਸ਼ਾਇਦ ਅੰਗ੍ਰੇਜ਼ੀ ਬੋਲੀ ਦੇ ਮੁਕਾਬਲੇ ਕਿਤੇ ਵੱਧ ਹੋ ਰਹੀ ਹੋਵੇ। ਬੋਲੀ ਦੀ ਇਹ ਵਰਤੋਂ ਵੱਖ ਵੱਖ ਥਾਵਾਂ 'ਤੇ ਘੱਟ ਵੱਧ ਹੋ ਸਕਦੀ ਹੈ ਪਰ ਇੱਕ ਗੱਲ ਸਾਫ ਹੈ ਕਿ ਕਨੇਡਾ ਦੀਆਂ ਫੈਡਰਲ ਚੋਣਾਂ ਵਿਚ ਪੰਜਾਬੀ ਬੋਲੀ ਦੀ ਵਰਤੋਂ ਹੋ ਰਹੀ ਹੈ।

ਪਰ ਅਸਲੀਅਤ ਇਹ ਹੈ ਕਿ ਪੰਜਾਬੀ ਬੋਲੀ ਕਨੇਡਾ ਵਿਚ ਇਕ ਵਿਦੇਸ਼ੀ ਬੋਲੀ ਹੈ।

ਜਿਨ੍ਹਾਂ ਸਿਫਤਾਂ ਕਰ ਕੇ ਕਨੇਡਾ ਦੀ ਦੁਨੀਆਂ ਭਰ ਵਿਚ ਇੱਜ਼ਤ ਹੈ ਉਨ੍ਹਾਂ ਵਿਚ ਸੱਭ ਤੋਂ ਵੱਡੀ ਸਿਫਤ ਇਥੇ ਸਾਰੇ ਸਭਿਆਚਾਰਾਂ ਨੂੰ ਮਿਲਦਾ ਸਤਿਕਾਰ ਹੈ। ਇਹ ਸੱਚਮੁੱਚ ਬਹੁਤ ਵਧੀਆ ਗੱਲ ਹੈ ਅਤੇ ਸਾਰੇ ਕਨੇਡੀਅਨ ਇਸ ਗੱਲ 'ਤੇ ਮਾਣ ਕਰਦੇ ਹਨ। ਕਨੇਡਾ ਦਾ ਬਹੁਸਭਿਆਚਾਰਕ ਢਾਂਚਾ ਦੁਨੀਆਂ ਭਰ ਵਿਚ ਇਕ ਮਾਡਲ ਵਜੋਂ ਦੇਖਿਆ ਜਾਂਦਾ ਹੈ। ਪਰ ਅਸਲੀਅਤ ਇਹ ਹੈ ਕਿ ਕਨੇਡਾ ਦਾ ਬਹੁਸਭਿਆਚਾਰਵਾਦ ਪਿਛਲੇ ਪੰਤਾਲੀਆਂ ਸਾਲਾਂ ਦੌਰਾਨ ਇਕ ਵਿਸ਼ੇਸ਼ ਹੱਦ ਤੋਂ ਅੱਗੇ ਵੱਲ ਨਹੀਂ ਸਰਕਿਆ। ਇਸ ਤੱਥ ਦੇ ਬਾਵਜੂਦ ਕਿ ਕੋਈ ਵੀ ਸਭਿਆਚਾਰ ਉਸ ਦੀ ਭਾਸ਼ਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ, ਕਨੇਡਾ ਦਾ ਬਹੁਸਭਿਆਚਾਰਕ ਢਾਂਚਾ ਅੰਗ੍ਰੇਜ਼ੀ ਅਤੇ ਫਰਾਂਸੀਸੀ ਤੋਂ ਬਿਨਾਂ ਕਿਸੇ ਵੀ ਹੋਰ ਭਾਸ਼ਾ ਨੂੰ ਸਰਕਾਰੀ ਤੌਰ 'ਤੇ ਕਨੇਡੀਅਨ ਭਾਸ਼ਾ ਮੰਨਣ ਤੋਂ ਇਨਕਾਰੀ ਹੈ।

ਪੰਜਾਬੀ 2004 ਦੀਆਂ ਚੋਣਾਂ ਸਮੇਂ ਕਨੇਡਾ ਵਿਚ ਬੋਲੀਆਂ ਜਾਣ ਵਾਲੀਆਂ ਸੈਂਕੜੇ ਬੋਲੀਆਂ ਵਿਚੋਂ ਛੇਵੇਂ ਨੰਬਰ ’ਤੇ ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਹੁਣ ਪੰਜਾਬੀ ਬੋਲੀ ਕਨੇਡਾ ਵਿਚ ਤੀਜੇ ਨੰਬਰ 'ਤੇ ਆਉਂਦੀ ਹੈ। ਏਥੇ ਬੋਲੀਆਂ ਜਾਂਦੀਆਂ ਦੋ ਸੌ ਤੋਂ ਵੱਧ ਬੋਲੀਆਂ ਵਿਚੋਂ ਤੀਜੇ ਨੰਬਰ ’ਤੇ ਆਉਣਾ ਕੋਈ ਨਿੱਕੀ ਜਿਹੀ ਜਾਂ ਆਮ ਗੱਲ ਨਹੀਂ ਹੈ। (ਇਹ ਵੀ ਪੱਕੀ ਗੱਲ ਹੈ ਤੇ ਚੇਤੇ ਰੱਖਣੀ ਚਾਹੀਦੀ ਹੈ ਕਿ ਇਸ ਦਾ ਇਹ ਸਥਾਨ ਸਦਾ ਨਹੀਂ ਰਹੇਗਾ)। ਪਿਛਲੇ ਇਕ ਸੌ ਵੀਹ ਸਾਲ ਤੋਂ ਇਸ ਦੀ ਏਥੇ ਹੋਂਦ ਹੈ ਅਤੇ ਇਸ ਨੇ ਕਨੇਡਾ ਅਤੇ ਖਾਸ ਕਰ ਬੀ ਸੀ ਦੇ ਵਿਕਾਸ ਵਿਚ ਲਗਾਤਾਰ ਆਪਣਾ ਹਿੱਸਾ ਪਾਇਆ ਹੈ। ਪੰਜਾਬੀ ਬੋਲੀ ਦੇ ਯੋਗਦਾਨ ਨੂੰ ਅੱਖੋਂ ਉਹਲੇ ਕਰਨਾ ਅਤੇ ਇਸ ਨੂੰ ਇਕ ਕਨੇਡੀਅਨ ਬੋਲੀ ਨਾ ਮੰਨਣਾ ਭਾਸ਼ਾਈ (ਲਿੰਗੂਸਿਜ਼ਮ) ਵਿਤਕਰਾ ਹੈ। ਇਹ ਵੀ ਸੱਚ ਹੈ ਕਿ ਇਹ ਵਿਤਕਰੇ ਵਾਲਾ ਵਰਤਾਅ ਸਿਰਫ ਪੰਜਾਬੀ ਨਾਲ ਹੀ ਨਹੀਂ ਹੋ ਰਿਹਾ, ਦੋ ਸਰਕਾਰੀ ਬੋਲੀਆਂ ਤੋਂ ਬਿਨਾਂ ਬਾਕੀ ਸਭ ਬੋਲੀਆਂ ਨੂੰ ਵਿਦੇਸ਼ੀ ਹੀ ਸਮਝਿਆ ਜਾਂਦਾ ਹੈ। ਕਿਉਂਕਿ ਦੂਜੀਆਂ ਬੋਲੀਆਂ ਨਾਲ ਵੀ ਇਹ ਵਿਤਕਰਾ ਹੁੰਦਾ ਹੈ ਇਸ ਕਰਕੇ ਇਸ ਬਾਰੇ ਗੱਲ ਨਾ ਕੀਤੀ ਜਾਵੇ? ਇਹ ਇਕ ਬੇਹੱਦ ਪੇਚੀਦਾ ਸਵਾਲ ਹੈ ਅਤੇ ਇਸ ਨੂੰ ਉਠਾਉਣ ਤੋਂ ਹਰ ਕੋਈ ਡਰਦਾ ਹੈ, ਖਾਸ ਕਰ ਸਿਆਸੀ ਲੋਕ।

ਦੂਜੀਆਂ ਬੋਲੀਆਂ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵੱਖਰੀ ਹੈ ਅਤੇ ਇਸ ਦੀਆਂ ਵੱਖਰੀਆਂ ਲੋੜਾਂ ਹਨ। ਆਪਣੇ ਮੁੱਢਲੇ ਮੁਲਕਾਂ ਵਿਚ ਸਰਕਾਰੀ ਬੋਲੀਆਂ ਹੋਣ ਕਾਰਨ ਦੂਜੀਆਂ ਬਹੁਤੀਆਂ ਬੋਲੀਆਂ ਨੂੰ ਹਰ ਕਿਸਮ ਦੀ ਲੋੜੀਂਦੀ ਇਮਦਾਦ ਹਾਸਲ ਹੈ। ਉਨ੍ਹਾਂ ਬੋਲੀਆਂ ਨੂੰ ਬੋਲਣ ਵਾਲੇ ਲੋਕ ਕਨੇਡਾ ਵਿਚ ਵੀ ਆਪਣੀਆਂ ਬੋਲੀਆਂ ਦੇ ਵਿਕਾਸ ਵਾਸਤੇ ਬੇਸ਼ੁਮਾਰ ਵਸੀਲੇ ਲਾਉਂਦੇ ਹਨ। ਉਨ੍ਹਾਂ ਵਾਸਤੇ ਮੁਕਾਬਲਤਨ ਇਹ ਗੱਲ ਇਨੀ ਅਹਿਮੀਅਤ ਨਹੀਂ ਰੱਖਦੀ ਕਿ ਉਨ੍ਹਾਂ ਦੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਮਿਲਦੀ ਹੈ ਕਿ ਨਹੀਂ। ਉਹ ਖੁਦ ਆਪਣੀ ਬੋਲੀ ਨੂੰ ਸਰਕਾਰੀ ਮਾਨਤਾ ਨਾਲੋਂ ਕਿਤੇ ਜ਼ਿਆਦਾ ਮਾਣ ਸਤਿਕਾਰ ਦਿੰਦੇ ਹਨ ਅਤੇ ਉਸ ਦੇ ਵਿਕਾਸ ਲਈ ਲੋੜੀਂਦਾ ਹਰ ਵਸੀਲਾ ਖੁਦ ਮੁਹੱਈਆ ਕਰਦੇ ਹਨ।

ਪਰ ਪੰਜਾਬੀ ਦੀ ਸਥਿਤੀ ਵੱਖਰੀ ਹੈ।

ਇਹ ਬੋਲੀ ਦੁਨੀਆਂ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਵੀ ਗਿਆਰਵਾਂ ਜਾਂ ਬਾਰਵ੍ਹਾਂ ਸਥਾਨ ਰੱਖਦੀ ਹੈ ਅਤੇ ਦੁਨੀਆਂ ਦੇ 125 ਤੋਂ ਵੱਧ ਮੁਲਕਾਂ ਵਿਚ ਬੋਲੀ ਵਰਤੀ ਜਾਂਦੀ ਇਸ ਬੋਲੀ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 150 ਮਿਲੀਆਨ ਤੋਂ ਵੀ ਵੱਧ ਹੈ। ਪਰ ਇਨ੍ਹਾਂ ਤੱਥਾਂ ਦੇ ਬਾਵਜੂਦ ਇਸ ਬੋਲੀ ਪਿੱਛੇ ਸਹੀ ਅਰਥਾਂ ਵਿਚ ਕਿਸੇ ਸਟੇਟ ਦੀ ਤਾਕਤ ਨਹੀਂ ਹੈ ਜੋ ਇਸ ਦੇ ਵਿਕਾਸ ਦਾ ਫਿਕਰ ਕਰੇ। ਇਸ ਨੂੰ ਬੋਲਣ ਵਾਲੇ ਲੋਕ ਇਸ ਨੂੰ ਪਿਆਰ ਤਾਂ ਕਰਦੇ ਹਨ ਪਰ ਸਭਿਆਚਾਰ ਵਾਸਤੇ ਉਹ ਇਸ ਦੀ ਓਨੀ ਮਹੱਤਤਾ ਨਹੀਂ ਸਮਝਦੇ ਜਿੰਨੀ ਉਹ ਧਰਮ ਦੀ ਸਮਝਦੇ ਹਨ। ਇਕ ਭਾਈਚਾਰੇ ਵਜੋਂ ਅਸੀਂ ਅਜੇ ਵੀ ਦਿਮਾਗੀ ਤੌਰ ’ਤੇ ਬਸਤੀਵਾਦੀ ਸੋਚ ਤੋਂ ਪਿੱਛਾ ਨਹੀਂ ਛੁਡਾ ਸਕੇ ਅਤੇ ਸਭਿਆਚਾਰ ਲਈ ਬੋਲੀ ਵਰਗੀ ਮਹੱਤਵਪੂਰਨ ਚੀਜ਼ ਨੂੰ ਬੇਲੋੜਾ ਸਮਝ ਰਹੇ ਹਾਂ। ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਨੂੰ ਕਨੇਡਾ ਵਿਚ ਵਿਕਾਸ ਕਰਨ ਲਈ ਬਾਹਰੀ ਮਦਦ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਏਥੇ ਸਰਕਾਰੀ ਤੌਰ 'ਤੇ ਮਾਨਤਾ ਮਿਲੇ। ਇਸ ਤਰ੍ਹਾਂ ਹੋਣ ਨਾਲ ਪੰਜਾਬੀਆਂ ਦੇ ਮਨਾਂ ਅੰਦਰ ਵੀ ਇਸ ਦਾ ਸਤਿਕਾਰ ਵਧੇਗਾ ਅਤੇ ਉਹ ਇਸ ਵਾਸਤੇ ਹੋਰ ਯਤਨਸ਼ੀਲ ਹੋਣਗੇ। ਨਾਲ ਹੀ ਕਨੇਡਾ ਦੀ ਸਰਕਾਰ ਵੀ ਇਸ ਦੇ ਵਿਕਾਸ ਵਾਸਤੇ ਕੁਝ ਹੱਦ ਤੱਕ ਜ਼ਿੰਮੇਵਾਰ ਹੋਵੇਗੀ। ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਬੀ ਸੀ ਵਿਚ 1994 ਤੋਂ ਪੰਜਾਬੀ ਬੋਲੀ ਨੂੰ ਮਾਨਤਾ ਮਿਲਣ ਕਾਰਨ ਇਸ ਦੇ ਸਕੂਲਾਂ ਵਿਚ ਪੜ੍ਹਾਏ ਜਾਣ ਦੇ ਨਾਲ ਨਾਲ ਇਸ ਦੇ ਵਿਕਾਸ ਲਈ ਹੋਰ ਕਈ ਰਾਹ ਬਣੇ ਹਨ। ਇਸੇ ਤਰ੍ਹਾਂ ਜੇ ਇਸ ਨੂੰ ਕੌਮੀ ਪੱਧਰ 'ਤੇ ਮਾਨਤਾ ਮਿਲੇ ਤਾਂ ਇਸ ਦੇ ਵਿਕਾਸ ਲਈ ਅਨੇਕਾਂ ਸੰਭਾਵਨਾਵਾਂ ਬਣਨਗੀਆਂ।

ਪੰਜਾਬੀ ਬੋਲੀ ਨੂੰ ਕਨੇਡਾ ਵਿਚ ਮਾਨਤਾ ਦੁਆਉਣ ਦੇ ਮਸਲੇ ਨੂੰ ਉਠਾਉਣ ਦਾ ਮੌਕਾ ਹੁਣ ਨਾਲੋਂ ਵਧੀਆ ਕਦੇ ਨਹੀਂ ਹੋਵੇਗਾ। ਸਾਨੂੰ ਫੈਡਰਲ ਚੋਣਾਂ ਵਿਚ ਖੜ੍ਹੇ ਪੰਜਾਬੀ ਪਿਛੋਕੜ ਵਾਲੇ ਉਮੀਦਵਾਰਾਂ ਅੱਗੇ ਤਾਂ ਹਰ ਹਾਲਤ ਵਿਚ ਇਹ ਸਵਾਲ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਕਰਨਗੇ? ਏਥੇ ਵਸਦੇ ਦੂਜੇ ਲੋਕਾਂ ਵਾਂਗ ਹੀ ਇਨ੍ਹਾਂ ਸਾਰੇ ਉਮੀਦਵਾਰਾਂ - ਜਿੰਨੀ ਸਿੰਮਜ਼, ਜਸਬੀਰ ਸੰਧੂ, ਅਮਨਦੀਪ ਨਿੱਝਰ ਅਤੇ ਬਿੰਲ ਸੰਧੂ (ਐਨ ਡੀ ਪੀ); ਸੁੱਖ ਧਾਲੀਵਾਲ, ਰਣਦੀਪ ਸਰਾਏ, ਹਰਜੀਤ ਸਿੰਘ ਸੱਜਣ ਅਤੇ ਜਤੀ ਸਿੱਧੂ (ਲਿਬਰਲ); ਨੀਨਾ ਗਰੇਵਾਲ, ਹਰਪ੍ਰੀਤ ਸਿੰਘ, ਸੁੱਚਾ ਥਿੰਦ ਅਤੇ ਲਿਵ ਗਰੇਵਾਲ (ਕੰਜ੍ਰਵੇਟਿਵ) - ਦੀ ਵੀ ਪੰਜਾਬੀ ਬੋਲੀ ਵਲ ਜ਼ਿਮੇਵਾਰੀ ਬਣਦੀ ਹੈ। ਇਹ ਸਿਰਫ ਬੀ ਸੀ ਦੇ ਹੀ ਕੁਝ ਨਾਮ ਹਨ। ਇਸੇ ਤਰ੍ਹਾਂ ਹੀ ਕਨੇਡਾ ਦੇ ਦੂਜੇ ਹਿੱਸਿਆਂ ਵਿਚ ਦਰਜਣਾਂ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਉੱਤਰੇ ਹਨ। ਇਨ੍ਹਾਂ ਵਿਚੋਂ ਬਹੁਤੇ ਲੋਕ ਆਪਣੀਆਂ ਚੋਣ ਮੁਹਿੰਮਾਂ ਦੌਰਾਨ ਪੰਜਾਬੀ ਬੋਲੀ ਦੀ ਵਰਤੋਂ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਦੀ ਵੀ ਇਸ ਦੇ ਬੋਲੀ ਦੇ ਵਿਕਾਸ ਵਲਾਂ ਜ਼ਿੰਮੇਵਾਰੀ ਹੈ। ਇਹ ਵੀ ਅਸਲੀਅਤ ਹੈ ਕਿ ਸਿਆਸੀ ਲੋਕ ਉਸੇ ਗੱਲ ਦੀ ਜ਼ਿੰਮੇਵਾਰੀ ਸਮਝਦੇ ਹਨ ਜਿਸ ਬਾਰੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਉਨ੍ਹਾਂ ਨੂੰ ਮਜਬੂਰ ਕਰਨ। ਸੋ ਅਸਲੀ ਜ਼ਿੰਮੇਵਾਰੀ ਪੰਜਾਬੀਆਂ ਦੀ ਹੈ ਕਿ ਸਿਆਸੀ ਲੋਕਾਂ ਨੂੰ ਬੋਲੀ ਦੇ ਮਸਲੇ ਬਾਰੇ ਦੱਸਣ। ਇਹ ਕੰਮ ਇਸ ਸਮੇਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਿਆਸੀ ਉਮੀਦਾਵਾਰ ਵੋਟ ਮੰਗਣ ਤੁਹਾਡੇ ਕੋਲ ਆਉਣ ਤਾਂ ਇਨ੍ਹਾਂ ਅੱਗੇ ਬੋਲੀ ਦਾ ਮਸਲਾ ਰੱਖਿਆ ਜਾ ਸਕਦਾ ਹੈ ਕਿ ਚੁਣੇ ਜਾਣ ਬਾਅਦ ਉਹ ਕਨੇਡਾ ਵਿਚ ਪੰਜਾਬੀ ਨੂੰ ਮਾਨਤਾ ਦਿਵਾਉਣ ਲਈ ਕੀ ਉਪਰਾਲੇ ਕਰਨਗੇ। ਇਹ ਜ਼ਰੂਰੀ ਹੈ ਕਿ ਇਨ੍ਹਾਂ ਕੋਲੋਂ ਇਹ ਗੱਲ ਪੰਜਾਬੀ ਵਿਚ ਪੁੱਛੀ ਜਾਵੇ ਅਤੇ ਇਨ੍ਹਾਂ ਵਲੋਂ ਦਿੱਤੇ ਜਵਾਬਾਂ ਨੂੰ ਵੋਟ ਪਾਉਣ ਵੇਲੇ ਚੇਤੇ ਰੱਖਿਆ ਜਾਵੇ।

ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਇਹ ਕੋਈ ਏਨੀ ਸੁਖਾਲੀ ਗੱਲ ਨਹੀਂ ਤੇ ਸ਼ਾਇਦ ਇਸ ਨੂੰ ਹਾਸਲ ਕਰਨ ਵਿਚ ਸਮਾਂ ਲੱਗੇ। ਪਰ ਘੱਟੋ ਘੱਟ ਇਸ ਸਮੇਂ ਇਸ ਮਸਲੇ ਨੂੰ ਕਿਸੇ ਦੇ ਇਜੰਡੇ 'ਤੇ ਤਾਂ ਲਿਆਂਦਾ ਜਾਵੇ। ਇਹ ਕੀਤਾ ਜਾ ਸਕਦਾ ਹੈ ਅਤੇ ਹੁਣ ਹੀ ਇਸ ਲਈ ਵਧੀਆ ਮੌਕਾ ਹੈ। ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਨਾ ਤਾਂ ਅੰਗ੍ਰੇਜ਼ੀ ਜਾਂ ਫਰਾਂਸੀਸੀ ਦੇ ਬਰਾਬਰ ਦੇ ਹੱਕ ਦੀ ਮੰਗ ਕਰ ਰਹੇ ਹਾਂ ਅਤੇ ਨਾ ਹੀ ਇਹ ਕਹਿ ਰਹੇ ਹਾਂ ਕਿ ਇਹ ਬੋਲੀਆਂ ਸਾਨੂੰ ਕਿਸੇ ਤਰ੍ਹਾਂ ਮੰਨਜ਼ੁਰ ਨਹੀਂ। ਅਸੀਂ ਇਨ੍ਹਾਂ ਦੋਵਾਂ ਹੀ ਸਰਕਾਰੀ ਬੋਲੀਆਂ ਦਾ ਸਤਿਕਾਰ ਕਰਦੇ ਹਾਂ। ਅੰਗ੍ਰੇਜ਼ੀ ਬਿਨਾਂ ਕਿਸੇ ਵੀ ਵਿਅਕਤੀ ਦਾ ਇਕ ਪੱਲ ਲਈ ਵੀ ਗੁਜ਼ਾਰਾ ਨਹੀਂ ਹੋ ਸਕਦਾ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਪੰਜਾਬੀ ਬੋਲੀ ਨੂੰ ਵੀ ਕਿਸੇ ਨਾ ਕਿਸੇ ਪੱਧਰ 'ਤੇ ਕਨੇਡਾ ਦੀ ਕੁਝ ਲੱਗਦੀ ਮੰਨਿਆ ਜਾਵੇ ਅਤੇ ਇਸ ਦੀ ਸਿਹਤ ਵਾਸਤੇ ਵੀ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਕੁਝ ਖਰਚਿਆ ਜਾਵੇ। ਇਹ ਕੋਈ ਏਨੀ ਗਲਤ ਮੰਗ ਨਹੀਂ ਹੈ। ਸਾਨੂੰ ਇਹ ਮੰਗ ਕਰਦੇ ਸਮੇਂ ਡਰਨਾ ਨਹੀਂ ਚਾਹੀਦਾ। ਜਿਸ ਸਮਾਜ ਵਿਚ ਅਤੇ ਜਿਸ ਆਰਿਥਕ ਢਾਂਚੇ ਵਿਚ ਅਸੀਂ ਜੀਅ ਰਹੇ ਹਾਂ ਉਸ ਵਿਚ ਹਰ ਚੀਜ਼ ਦੀ ਵਰਤੋਂ ਲਈ ਕੋਈ ਨਾ ਕੋਈ ਖਰਚ ਕਰਨਾ ਪੈਂਦਾ ਹੈ। ਏਥੇ ਕੁਝ ਵੀ ਮੁਫਤ ਨਹੀਂ ਮਿਲਦਾ। ਪਰ ਪੰਜਾਬੀ ਬੋਲੀ ਦੀ ਵਰਤੋਂ ਕਰਨ ਲਈ ਕੋਈ ਕਿਸੇ ਕਿਸਮ ਦਾ ਖਰਚਾ ਦੇਣ ਲਈ ਤਿਆਰ ਨਹੀਂ ਹੈ। ਇਸ ਦਾ ਅਰਥ ਇਹ ਹੀ ਹੋਇਆ ਕਿ ਇਹ ਬੋਲੀ ਕਿਸੇ ਦੀ ਕੁਝ ਲਗਦੀ ਹੀ ਨਹੀਂ। ਇਸ ਨੂੰ ਜਿਹੜਾ ਮਰਜੀ ਜਿਵੇਂ ਮਰਜੀ ਮੁਫਤ ਵਿਚ ਵਰਤੇ। ਜੋ ਲੋਕ ਪੰਜਾਬੀ ਬੋਲੀ ਨੂੰ ਆਪਣੀ ਮਾਂ (ਬੋਲੀ) ਮੰਨਦੇ ਹਨ ਉਨ੍ਹਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਸਾਨੂੰ ਇਸ ਮੁਲਕ ਵਿਚ ਵਸਦਿਆਂ ਨੂੰ ਇਕ ਸੌ ਵੀਹ ਸਾਲ ਦਾ ਸਮਾਂ ਹੋ ਗਿਆ ਹੈ। ਅਸੀਂ ਕਾਮਾਗਾਟਾ ਮਾਰੂ ਦੇ ਸਮੇਂ ਤੋਂ ਲੈ ਕੇ ਬੜਾ ਲੰਮਾ ਸਫਰ ਕੀਤਾ ਹੈ। ਇਸ ਵੇਲੇ ਪੰਜਾਬੀ ਭਾਈਚਾਰਾ ਕਨੇਡੀਅਨ ਭਾਈਚਾਰੇ ਦਾ ਅਟੁੱਟ ਅੰਗ ਹੈ। ਏਥੇ ਰਹਿੰਦਿਆਂ ਅਸੀਂ ਆਪਣਾ ਅੱਗਾ ਪਿੱਛਾ ਕਾਫੀ ਸੋਹਣਾ ਬਣਾ ਲਿਆ ਹੈ ਅਤੇ ਉਮੀਦ ਹੈ ਕਿ ਆਉਣ ਵਾਲਾ ਸਮਾਂ ਸਾਡੇ ਭਾਈਚਾਰੇ ਲਈ ਪਹਿਲਾਂ ਨਾਲੋਂ ਵੀ ਕਾਮਯਾਬੀ ਵਾਲਾ ਹੋਵੇਗਾ। ਪਰ ਸਾਡੀ ਮਾਂ ਬੋਲੀ ਨੂੰ ਕਨੇਡਾ ਦੇ ਸਮਾਜ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਅਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਏਥੇ ਆਉਣ ਵਿਚ ਤੇ ਪੱਕੇ ਹੋਣ ਵਿਚ ਪੂਰੀ ਮਦਦ ਕਰਦੇ ਹਾਂ। ਕੀ ਹੁਣ ਸਮਾਂ ਨਹੀਂ ਆ ਗਿਆ ਕਿ ਅਸੀਂ ਆਪਣੀ ਮਾਂ (ਬੋਲੀ) ਨੂੰ ਵੀ ਇਸ ਮੁਲਕ ਵਿਚ ਪੱਕੀ ਕਰਵਾ ਲਈਏ?

Sadhu Binning
Vice President, PLEA
sadhu.binning@gmail.com

05/10/2015

ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com