|
|
|
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ
ਧੱਬਾ
ਉਜਾਗਰ ਸਿੰਘ, ਪਟਿਆਲਾ |
|
|
|
|
ਸਿੱਖਾਂ ਅਤੇ ਪੰਜਾਬੀਆਂ ਦੇ ਵਕਾਰ ਅਤੇ ਅਕਸ ਵਿਚ ਦਿਨ-ਬਦਿਨ ਗਿਰਾਵਟ ਆ ਰਹੀ
ਹੈ। ਵਿਗਿਆਨ ਦੇ ਵਿਕਾਸ ਦੇ ਨਾਲ ਇਨਸਾਨ ਦੇ ਵਿਕਾਸ ਵਿਚ ਬਿਹਤਰੀ ਹੋਣੀ ਚਾਹੀਦੀ
ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਮਨੁਖਤਾ ਦੇ ਵਿਕਾਸ ਦੀ ਆੜ ਵਿਚ ਗੰਭੀਰ ਸੰਕਟ
ਖੜੇ ਕੀਤੇ ਜਾ ਰਹੇ ਹਨ। ਬਦਲਾਅ ਅਤੇ ਵਿਕਾਸ ਸਮੇਂ ਦੀ ਤਬਦੀਲੀ ਦਾ ਆਧਾਰ ਹੁੰਦੇ
ਹਨ। ਤਬਦੀਲੀ ਦਾ ਭਾਵ ਠੋਸ ਵਿਚਾਰਧਾਰਾ ਹੋਣਾ ਚਾਹੀਦਾ ਹੈ। ਤਬਦੀਲੀ ਮਾਨਸਿਕ
ਕਦਰਾਂ ਕੀਮਤਾਂ ਵਿਚ ਮਜ਼ਬੂਤੀ ਦਾ ਦੂਜਾ ਨਾ ਹੁੰਦੀ ਹੈ। ਦਸਾਂ ਗੁਰੂ ਸਾਹਿਬਾਨ ਅਤੇ
ਵਿਸ਼ੇਸ਼ ਤੌਰ ਤੇ ਗੁਰੂ ਗੋਬਿੰਦ ਸਿੰਘ ਨੇ ਸਿਖਾਂ ਦੀ ਵੱਖਰੀ ਪਛਾਣ ਬਣਾ ਕੇ ਉਨਾਂ
ਨੂੰ ਗ਼ਰੀਬ, ਗਊ ਅਤੇ ਅਬਲਾ ਦੇ ਰੱਖਵਾਲੇ ਤੇ ਜ਼ੁਲਮ ਦਾ ਟਾਕਰਾ ਕਰਕੇ ਅਤੇ ਸਰਬੱਤ
ਦੇ ਭਲੇ ਤੇ ਪਹਿਰਾ ਦੇਣ ਦਾ ਤਹੱਈਆ ਕੀਤਾ ਸੀ। ਉਨਾਂ ਦਾ ਭਾਵ ਕਿਸੇ ਨਾਲ ਦੁਸ਼ਮਣੀ
ਪਾਉਣਾ ਨਹੀਂ ਸਗੋਂ ਲੋੜਵੰਦ ਦੇ ਹਿਤਾਂ ਰਾਖੀ ਕਰਨਾ ਸੀ। ਉਸ ਤੋਂ ਬਾਅਦ ਪਗੜੀਧਾਰੀ
ਰੱਖਿਆ ਦਾ ਪ੍ਰਤੀਕ ਬਣ ਕੇ ਉਭਰਕੇ ਸਾਮਣੇ ਆਇਆ। ਸਿਖਾਂ ਦਾ ਅਕਸ ਦੁਨੀਆਂ ਵਿਚ
ਵਿਲੱਖਣ ਕੰਮ ਕਰਨ ਵਾਲਿਆਂ ਦੇ ਤੌਰ ਤੇ ਜਾਣਿਆਂ ਜਾਣ ਲੱਗ ਪਿਆ। ਪੰਜਾਬ ਦੇ ਕਾਲੇ
ਦਿਨ 1980 ਦਾ ਦਹਾਕਾ ਸਿਖਾਂ ਦੇ ਅਕਸ ਨੂੰ ਵਿਗਾੜਨ ਵਿਚ ਵੱਡਾ ਰੋਲ ਅਦਾ ਕਰ ਗਿਆ।
ਉਹ ਕਾਲੇ ਦਿਨ ਵੀ ਗੁਪਤਚਰ ਏਜੰਸੀਆਂ ਦੀ ਦੇਣ ਸਨ। ਉਸ ਸਮੇਂ ਦੌਰਾਨ ਹਰਿਮੰਦਰ
ਸਾਹਿਬ ਵਿਚ ਫ਼ੌਜ ਦਾ ਦਾਖ਼ਲ ਹੋ ਕੇ ਸਿਖ ਸ਼ਰਧਾਲੂਆਂ ਨੂੰ ਸ਼ਹੀਦ ਕਰਨ ਅਤੇ 1984 ਦਾ
ਕਤਲੇਆਮ ਨੇ ਰਹਿੰਦੀ ਖੂੰਹਦੀ ਕਸਰ ਵੀ ਕੱਢ ਦਿੱਤੀ। ਉਸ ਤੋਂ ਬਾਅਦ ਸਿਖਾਂ ਦਾ ਅਕਸ
ਬਹਾਲ ਕਰਨ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ, ਪ੍ਰੰਤੂ ਅੰਮ੍ਰਿਤਸਰ ਵਿਖੇ ਸਿਖ ਧਰਮ
ਬਾਰੇ ਖੋਜ ਕਰਨ ਲਈ ਇੰਗਲੈਂਡ ਦੇ ਲੰਦਨ ਸ਼ਹਿਰ ਤੋਂ ਆਈ 24 ਸਾਲਾ ਲੜਕੀ ਸਾਰਾਹ
ਨਾਦਨ ਕੋਪਨ ਨਾਲ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਹੀਦ ਐਕਸਪ੍ਰੈਸ ਰੇਲ ਗੱਡੀ
ਵਿਚ ਇੱਕ ਸਿਖ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ ਜਿਨਸੀ ਛੇੜ ਛਾੜ
ਨੇ ਸਿਖ ਭਾਈਚਾਰੇ ਦੇ ਵਕਾਰ ਨੂੰ ਗਹਿਰਾ ਧੱਕਾ ਪਹੁੰਚਾਕੇ ਸ਼ਰਮਸ਼ਾਰ ਕਰ ਦਿੱਤਾ।
ਅਜਿਹੀਆਂ ਕਾਲੀਆਂ ਭੇਡਾਂ ਹੀ ਸਿੱਖ ਕੌਮ ਨੂੰ ਬਦਨਾਮ ਕਰ ਰਹੀਆਂ ਹਨ।
ਉਹ ਲੜਕੀ ਅੰਮ੍ਰਿਤਸਰ ਰੇਲਵੇ ਸ਼ਟੇਸ਼ਨ ਤੇ ਆਪਣੇ ਡੱਬੇ ਵਿਚ ਬੈਠੀ ਸੀ, ਜਿਸਦਾ
ਇੱਕ ਸਿੱਖ ਨੌਜਵਾਨ ਗ਼ਲਤ ਢੰਗ ਨਾਲ ਪਿਛਾ ਕਰ ਰਿਹਾ ਸੀ। ਉਸ ਡੱਬੇ ਵਿਚ ਦੋ ਹੋਰ
ਸਿੱਖ ਸਵਾਰ ਸਨ, ਜਿਨਾਂ ਵਿਚ ਇੱਕ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਵੀ ਸੀ। ਉਸ
ਲੜਕੀ ਨੇ ਪੁਲਿਸ ਮੁਲਾਜ਼ਮ ਤੋਂ ਸਹਾਇਤਾ ਲੈਣ ਲਈ ਉਸ ਨੂੰ ਦੱਸਿਆ ਕਿ ਉਹ ਆਦਮੀ
ਉਸਦਾ ਪਿੱਛਾ ਕਰ ਰਿਹਾ ਹੈ। ਪੁਲਿਸ ਵਾਲੇ ਨੇ ਮੋਬਾਈਲ ਤੇ ਕਿਸੇ ਵਿਅਕਤੀ ਨਾਲ ਗੱਲ
ਕੀਤੀ, ਜਿਸ ਤੋਂ ਬਾਅਦ ਪਿੱਛਾ ਕਰਨ ਵਾਲਾ ਆਦਮੀ ਤਾਂ ਤੁਰੰਤ ਗੱਡੀ ਵਿਚੋਂ ਉਤਰ
ਗਿਆ। ਲੜਕੀ ਨੇ ਸਮਝਿਆ ਕਿ ਪੁਲਿਸ ਵਾਲਾ ਮੇਰੀ ਮਦਦ ਕਰ ਰਿਹਾ ਹੈ। ਥੋੜੀ ਦੇਰ
ਬਾਅਦ ਜਦੋਂ ਗੱਡੀ ਚਲ ਪਈ ਤਾਂ ਡੱਬੇ ਵਿਚ ਉਸ ਲੜਕੀ ਸਣੇ ਦੋ ਹੋਰ ਆਦਮੀ ਹੀ ਸਨ।
ਜਦੋਂ ਗੱਡੀ ਚਲ ਪਈ ਤਾਂ ਸਥਿਤੀ ਹੀ ਬਦਲ ਗਈ। ਸਾਰਾਹ ਨਾਦਾਨ ਦੀ ਸ਼ਿਕਾਇਤ ਅਨੁਸਾਰ
ਪੁਲਿਸ ਵਾਲੇ ਸੁਖਵਿੰਦਰ ਸਿੰਘ ਨੇ ਡੱਬੇ ਵਿਚ ਬੈਠੇ ਦੂਜੇ ਸਿੱਖ ਵਿਅਕਤੀ ਨੂੰ
ਸ਼ਾਇਦ 50 ਰੁਪਏ ਦਾ ਨੋਟ ਦਿੱਤਾ ਅਤੇ ਉਸ ਨਾਲ ਪੰਜਾਬੀ ਵਿਚ ਗੱਲ ਕੀਤੀ ਜਿਸ ਨੂੰ
ਉਹ ਸਮਝ ਨਹੀਂ ਸਕੀ ਅਤੇ ਉਹ ਆਦਮੀ ਸੀਟ ਤੇ ਲੰਮਾਂ ਪੈ ਗਿਆ ਅਤੇ ਉਸ ਨੇ ਸੁਤੇ ਹੋਣ
ਦਾ ਨਾਟਕ ਕਰ ਲਿਆ। ਪੁਲਿਸ ਵਾਲੇ ਦੀ ਨੇਮ ਪਲੇਟ ਉਸਦੀ ਵਰਦੀ ਤੇ ਲੱਗੀ ਹੋਈ ਸੀ,
ਜਿਸ ਉਪਰ ਸੁਖਵਿੰਦਰ ਸਿੰਘ ਲਿਖਿਆ ਹੋਇਆ ਸੀ। ਥੋੜੀ ਦੇਰ ਬਾਅਦ ਉਸ ਪੁਲਿਸ ਵਰਦੀ
ਵਾਲੇ ਆਦਮੀ ਨੇ ਮੇਰੇ ਨਾਲ ਅੱਖਾਂ ਦੇ ਇਸ਼ਾਰਿਆਂ ਨਾਲ ਅਤੇ ਹੋਰ ਸਰੀਰਕ ਸ਼ੋਸ਼ਣ
ਵਾਲੀਆਂ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਮੁਸਕਰਾਹਟ ਵੀ ਦੇ ਰਿਹਾ
ਸੀ। ਉਸ ਲੜਕੀ ਨੇ ਉਸ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਹ ਉਸੇ ਸੀਟ
ਤੇ ਲੜਕੀ ਦੇ ਕੋਲ ਆ ਕੇ ਬੈਠ ਗਿਆ। ਉਹ ਲੜਕੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ
ਕਰਨ ਲੱਗ ਪਈ। ਇਤਨੇ ਨੂੰ ਉਸ ਆਦਮੀ ਨੇ ਲੜਕੀ ਦੇ ਸਰੀਰ ਨਾਲ ਆਪਣਾ ਸਰੀਰ ਲਾਉਣਾ
ਸ਼ੁਰੂ ਕਰ ਦਿੱਤਾ । ਅਸ਼ਲੀਲ ਹਰਕਤਾਂ ਵੀ ਕਰਨ ਲੱਗ ਪਿਆ। ਲੜਕੀ ਨੇ ਨਾ ਨਾ ਦਾ ਰੌਲਾ
ਪਾਇਆ, ਨਾਲ ਦੀ ਸੀਟ ਤੇ ਸੌਣ ਦਾ ਬਹਾਨਾ ਕਰ ਰਿਹਾ ਆਦਮੀ ਬਿਲਕੁਲ ਹੀ ਬੇਪ੍ਰਵਾਹੀ
ਨਾਲ ਪਿਆ ਰਿਹਾ। ਉਥੇ ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ। ਉਲਟੀ ਵਾੜ ਹੀ ਖੇਤ ਨੂੰ
ਖਾਣ ਲੱਗ ਪਈ, ਜਿਸ ਪੁਲਿਸ ਨੇ ਆਮ ਆਦਮੀ ਦੇ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ,
ਉਹ ਹੀ ਉਸ ਲੜਕੀ ਹਵਸ਼ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਸ ਲੜਕੀ ਦੀ
ਸ਼ਿਕਾਇਤ ਅਨੁਸਾਰ ਉਹ ਸਿੱਖ ਦੇ ਅਕਸ ਨੂੰ ਰੱਖਿਅਕ ਦਾ ਸਿੰਬਲ ਸਮਝਦੀ ਸੀ ਪ੍ਰੰਤੂ
ਦੁਖ ਦੀ ਗੱਲ ਇਹ ਸੀ ਕਿ ਉਸ ਲੜਕੀ ਨੂੰ ਛੇੜਨ ਵਾਲਾ ਇਕੱਲਾ ਹੀ ਸਿੱਖ ਨਹੀਂ ਸਗੋਂ
ਅਸਿਧੇ ਢੰਗ ਨਾਲ ਦੋ ਹੋਰ ਸਿੱਖ ਛੇੜਨ ਵਾਲੇ ਦੀ ਮਦਦ ਕਰ ਰਹੇ ਸਨ। ਇਸ ਸਿੱਖ
ਅਧਿਕਾਰੀ ਨੇ ਸਿੱਖਾਂ ਦਾ ਅਕਸ ਮਿੱਟੀ ਵਿਚ ਮਿਲਾ ਦਿੱਤਾ ਹੈ। ਸਿੱਖ ਧਰਮ ਦੀ
ਕੰਪੈਰੇਟਿਵ ਸਟੱਡੀ ਕਰਨ ਆਈ ਲੜਕੀ ਨਾਲ ਅਜਿਹੀ ਘਟਨਾ ਤੋਂ ਬਾਅਦ ਹੋਰ
ਕੋਈ ਵੀ ਵਿਦਿਆਰਥੀ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਲਈ ਅੰਮ੍ਰਿਤਸਰ ਨਹੀਂ ਆਵੇਗਾ
।
ਸਿੱਖ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਨ। ਇਕ ਔਰਤ ਦੀ ਕੁਖ ਵਿਚੋਂ ਪੈਦਾ
ਹੋ ਕੇ ਔਰਤ ਨੂੰ ਹੀ ਨਿਸ਼ਾਨਾ ਬਣਾਉਣ ਤੋਂ ਆਦਮੀ ਕਿਉਂ ਸ਼ਰਮਸ਼ਾਰ ਨਹੀਂ ਹੋ ਰਿਹਾ?
ਬਰਤਾਨੀਆਂ ਵਿਚ ਦੁਨੀਆਂ ਵਿਚੋਂ ਸਭ ਤੋਂ ਵੱਧ ਪੰਜਾਬੀ ਵੱਸੇ ਹੋਏ ਹਨ, ਫਿਰ ਉਹ
ਅਜਿਹੀਆਂ ਘਟਨਾਵਾਂ ਤੋਂ ਬਾਅਦ ਘ੍ਰਿਣਾ ਦੇ ਪਾਤਰ ਕਿਉਂ ਨਹੀਂ ਬਣਨਗੇ? ਇੱਕ ਪਾਸੇ
ਤਾਂ ਅਸੀਂ ਸਿੱਖ ਦੀ ਪਛਾਣ ਦਾ ਵਿਦੇਸ਼ੀ ਸਰਕਾਰਾਂ ਨੂੰ ਪ੍ਰਚਾਰ ਕਰਨ ਦੀਆਂ ਗੱਲਾਂ
ਕਰ ਰਹੇ ਹਾਂ, ਦੂਜੇ ਪਾਸੇ ਅਜਿਹੀਆਂ ਚਰਿਤਰਹੀਣ ਕਾਰਵਾਈਆਂ ਕਰ ਰਹੇ ਹਾਂ। ਕੀ
ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਜਿਹੇ ਘਟੀਆ ਇਨਸਾਨ ਹਾਂ? ਤੁਸੀਂ ਦੁਨੀਆਂ
ਵਿਚ ਆਪਣੇ ਬਚਾਓ ਲਈ ਪਛਾਣ ਦਾ ਮੁਦਾ ਉਠਾ ਰਹੇ ਹੋ ਅਤੇ ਖ਼ੁਦ ਇਸਤਰੀਆਂ ਦੀ ਇੱਜ਼ਤ
ਤੇ ਹਮਲੇ ਕਰ ਰਹੇ ਹੋ। ਹੋਸ਼ ਕਰੋ ਪੰਜਾਬੀਓ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ।
ਪੰਜਾਬ ਸਰਕਾਰ ਟਾਹਰਾਂ ਮਾਰਦੀ ਹੈ ਕਿ ਉਹ ਲੋਕਾਂ ਦੀ ਸੇਵਾ ਕਰ ਰਹੀ ਹੈ, ਦੂਜੇ
ਪਾਸੇ ਸੈਕਸ ਸ਼ੋਸ਼ਣ ਦੀ ਲੜਕੀ ਨੂੰ ਐਫ.ਆਈ.ਆਰ.ਦਰਜ ਕਰਾਉਣ ਲਈ ਪਾਪੜ ਵੇਲਣੇ ਪਏ।
ਕਿਸੇ ਪੁਲਿਸ ਵਾਲੇ ਨੇ ਉਸਦੇ ਟੈਲੀਫ਼ੋਨ ਦੀ ਪਰਵਾਹ ਹੀ ਨਹੀਂ ਕੀਤੀ। ਉਸ ਨੂੰ ਭਾਰਤ
ਵਿਚ ਬਰਤਾਨੀਆਂ ਦੀ ਇੰਮਬੈਸੀ ਅਤੇ ਆਪਣੀ ਪੱਤਰਕਾਰ ਦੋਸਤ ਦੀ ਮਦਦ ਲੈਣੀ ਪਈ।
ਪੰਜਾਬੀਆਂ ਅਤੇ ਖ਼ਾਸ ਤੌਰ ਤੇ ਸਿੱਖਾਂ ਨੂੰ ਆਪਣੇ ਵਿਗੜੇ ਅਕਸ ਨੂੰ ਸੁਧਾਰਨ ਲਈ
ਗੰਭੀਰਤਾ ਨਾਲ ਸੋਚਣਾ ਹੋਵੇਗਾ। ਚਰਿਤਰ ਨਿਰਮਾਣ ਲਈ ਕਦਮ ਚੁੱਕਣੇ ਪੈਣਗੇ। ਇਸ
ਖੇਤਰ ਵਿਚ ਮਾਪੇ, ਅਧਿਆਪਕ ਅਤੇ ਸਮਾਜ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਪ੍ਰਾਇਮਰੀ ਪੱਧਰ ਤੋਂ ਸਕੂਲਾਂ ਵਿਚ ਚਰਿਤਰ ਨਿਰਮਾਣ ਦੀ ਸਿਖਿਆ ਦਿੱਤੀ ਜਾਵੇ ਅਤੇ
ਘਰਾਂ ਵਿਚ ਬੱਚਿਆਂ ਨੂੰ ਮਾਪੇ ਹਰ ਇਸਤਰੀ ਦੀ ਇੱਜ਼ਤ ਕਰਨ ਦੀ ਪ੍ਰੇਰਨਾ ਕਰਨ ਅਤੇ
ਅਧਿਆਪਕ ਬੱਚਿਆਂ ਦਾ ਸਹੀ ਮਾਰਗ ਦਰਸ਼ਕ ਬਣਨ ਤਾਂ ਕਿਤੇ ਜਾ ਕੇ ਕੁਝ ਸੁਘਾਰ ਆ ਸਕਦਾ
ਹੈ। ਹਰ ਆਦਮੀ ਦਾ ਹਰ ਰਿਸ਼ਤਾ ਐਰਤ ਨਾਲ ਹੀ ਬਣਦਾ ਹੈ ਪਾਵੇਂ ਭੈਣ, ਭੂਆ, ਪਤਨੀ,
ਦੋਸਤ, ਚਾਚੀ, ਤਾਈ ਦਾਦੀ, ਨਾਨੀ ਆਦਿ। ਘੱਟੋ ਘੱਟ ਮਾਂ ਨਾਲ ਤਾਂ ਹਰ ਆਦਮੀ ਦਾ
ਰਿਸ਼ਤਾ ਹੁੰਦਾ ਹੀ ਹੈ। ਅਜਿਹੀਆਂ ਹਰਕਤਾਂ ਕਰਦਿਆਂ ਆਦਮੀ ਇਹ ਕਿਉਂ ਨਹੀਂ ਸੋਚਦਾ
ਕਿ ਜੇਕਰ ਮੈਂ ਅਜਿਹੀ ਹਰਕਤ ਕਰ ਰਿਹਾ ਹਾਂ ਤਾਂ ਉਸਦੀ ਮਾਂ ਭੈਣ ਨਾਲ ਵੀ ਹੋਰ ਕੋਈ
ਅਜਿਹੀ ਹਰਕਤ ਕਰ ਸਕਦਾ ਹੈ। ਜੇਕਰ ਇਹ ਗੱਲ ਨੂੰ ਸਮਝਿਆ ਜਾਵੇਤਾਂ ਇਸ ਮਸਲੇ ਦਾ
ਹੱਲ ਹੋ ਸਕਦਾ ਹੈ।
|
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072 |
07/07/2015 |
|
|
ਪ੍ਰਵਾਸੀ
ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ |
ਕਾਮਰੇਡ
ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ
ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਮੋਦੀ
ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਸਮਾਰਟ
ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ |
ਚੋਰ
ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਸਾਡੇ
ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ |
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਪ੍ਰਿਥਵੀ
ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ |
ਪਿਸਤੌਲ
ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ
ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਵਿਦੇਸ਼ਾਂ
ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ |
ਭੁੱਲਗੀਆਂ
ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
|
ਫ਼ਿੰਨਲੈਂਡ
ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ |
ਯੂ
ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ |
ਅੱਜ
ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ |
ਪਰਵਾਸੀ
ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ |
ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼ |
ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼ |
21
ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਇਹ
ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ,
ਚੰਡੀਗੜ੍ਹ |
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਦੇਸ਼
ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ |
ਵਲੈਤ
ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਸਾਲ
2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
|
|
|
|
|
|
|