|
|
|
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ |
|
|
ਆਜ਼ਾਦੀ ਦੌਰਾਨ ਸ਼ਹੀਦ ਹੋਏ ਫੌਜੀਆਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਨਾਂ
ਸਦਕਾ ਹੀ ਇਹ ਦਿਨ ਵੇਖਣਾ ਨਸੀਬ ਹੋਇਆ ਹੈ। ਉਨਾਂ ਸ਼ਹੀਦਾਂ ਦੇ ਟੱਬਰਾਂ ਦਾ ਦੇਣਾ
ਵੀ ਨਹੀਂ ਦਿੱਤਾ ਜਾ ਸਕਦਾ, ਜਿਨਾਂ ਨੇ ਆਪਣਾ ਵਿਹੜਾ ਸੱਖਣਾ ਕਰ ਕੇ ਸਾਡਾ ਵਿਹੜਾ
ਆਬਾਦ ਕੀਤਾ ਹੈ।
ਇਨਾਂ ਦੇ ਨਾਲ ਕੁੱਝ ਹੋਰ ਅਣਕਹੀਆਂ ਅਤੇ ਅਣਸੁਣੀਆਂ ਮੌਤਾਂ ਜੋ ਆਜ਼ਾਦੀ ਲਈ
ਪਰਵਾਨ ਹੋਈਆਂ, ਉਨਾਂ ਦਾ ਜ਼ਿਕਰ ਕਦੇ ਨਹੀਂ ਹੁੰਦਾ। ਹੁਣ ਤਕ ਦੇ ਮਨਾਏ ਆਜ਼ਾਦੀ ਦੇ
ਜਸ਼ਨਾਂ ਵਿਚ ਉਨਾਂ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ ਗਿਆ। ਮੈਂ ਉਨਾਂ ਦੀ ਯਾਦ ਦਵਾਉਣ
ਦਾ ਹੀਆ ਕੀਤਾ ਹੈ। ਜਿਸ ਨੇ ਬੀ.ਬੀ.ਸੀ ਉੱਤੇ ਇਸ ਪ੍ਰੋਗਰਾਮ ਵਿਚਲੇ ਤੱਥ ਅਤੇ
ਅੰਕੜੇ ਨਾ ਵੇਖੇ ਹੋਣ, ਉਨਾਂ ਨੂੰ ਮੈਂ ਦਸ ਦਿਆਂ ਕਿ :
- ਸੰਨ 1947 ਦੀ ਭਾਰਤ ਪਾਕ ਵਿਚਲੀ ਵੰਡ ਦੌਰਾਨ ਦੁਨੀਆਂ ਭਰ ਵਿਚਲੀਆਂ
ਸਾਰੀਆਂ ਆਜ਼ਾਦੀ ਦੀਆਂ ਜੰਗਾਂ ਤੋਂ ਵੱਧ ਲੋਕ ਘਰੋਂ ਬੇਘਰ ਹੋਏ।
- ਇਹ ਗਿਣਤੀ ਸਾਢੇ 14 ਮਿਲੀਅਨ ਲੋਕਾਂ ਤੋਂ ਵੀ ਵੱਧ ਸਾਬਤ ਹੋਈ ਹੈ ਜਿਸ ਵਿਚ
ਹਿੰਦੂ, ਸਿੱਖ ਅਤੇ ਮੁਸਲਮਾਨ ਸ਼ਾਮਲ ਹਨ।
- ਇਸ ਦੌਰਾਨ ਗਿਣੀਆਂ ਜਾ ਚੁੱਕੀਆਂ ਅਤੇ ਰਿਪੋਰਟ ਹੋਈਆਂ 93,000 ਔਰਤਾਂ ਨੂੰ
ਮਧੋਲਿਆ ਅਤੇ ਅਗਵਾ ਕੀਤਾ ਗਿਆ। ਜਿਨਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਸਿਰਫ਼
ਟੋਟੇ ਹੀ ਲੱਭੇ ਜਾਂ ਪੂਰੇ ਦੇ ਪੂਰੇ ਟੱਬਰ ਫ਼ਨਾਹ ਹੋ ਗਏ, ਉਹ ਇਸ ਗਿਣਤੀ ਵਿਚ
ਸ਼ਾਮਲ ਨਹੀਂ ਹਨ।
- ਇਨਾਂ ਔਰਤਾਂ ਦਾ ਸਿਰਫ਼ ਜ਼ਬਰਜਿਨਾਹ ਅਤੇ ਕਤਲ ਹੀ ਨਹੀਂ ਕੀਤਾ ਗਿਆ, ਬਲਕਿ
ਇਨਾਂ ਵਿਚੋਂ ਲਗਭਗ 15 ਹਜ਼ਾਰ ਨੂੰ ਨੌਕਰਾਣੀ, ਬੰਧੂਆ ਮਜੂਰ ਜਾਂ ਰਖ਼ੈਲ ਬਣਨ ਲਈ
ਮਜ਼ਬੂਰ ਕੀਤਾ ਗਿਆ ਅਤੇ ਕੁੱਝ ਨੂੰ ਕੋਠੇ ਉੱਤੇ ਬਿਠਾ ਦਿੱਤਾ ਗਿਆ।
- ਜਿਹੜੀਆਂ ਔਰਤਾਂ ਦਾ ਜਬਰਜ਼ਨਾਹ ਕਰਨ ਬਾਅਦ ਜ਼ਿੰਦਾ ਰੱਖਿਆ ਗਿਆ, ਉਸ ਦਾ ਵੀ
ਕਾਰਣ ਸੀ। ਇਨਾਂ ਵਿੱਚੋਂ ਕਈਆਂ ਦੇ ਸਰੀਰ ਉੱਤੇ ਗਰਮ ਲੋਹੇ ਨਾਲ ‘ਪਾਕਿਸਤਾਨ
ਜ਼ਿੰਦਾਬਾਦ’ ਅਤੇ ਕਈਆਂ ਉੱਤੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਪੱਕੇ ਠੱਪੇ ਲਾ ਕੇ
ਦੂਜੇ ਮੁਲਕ ਨੂੰ ਸ਼ਰਮਸਾਰ ਕਰਨ ਲਈ ਇਨਾਂ ਨੂੰ ਵਰਤਿਆ ਗਿਆ ਕਿ ਜਦੋਂ ਵੀ ਇਹ ਆਪਣੇ
ਮੁਲਕ ਵਾਪਸ ਜਾਣ ਤਾਂ ਉਹ ਲੋਕ ਦੂਜੇ ਮੁਲਕ ਦੀ ਪੱਕੀ ਮੋਹਰ ਵੇਖਣ!
- ਦੁਸ਼ਮਨੀ ਦਾ ਆਲਮ ਇਹ ਸੀ ਕਿ ਜਿਹੜੀਆਂ ਔਰਤਾਂ ਮਰਨ ਨੂੰ ਤਰਜੀਹ ਦੇਣ, ਉਨਾਂ
ਦੇ ਮੁਰਦਾ ਸਰੀਰ ਵੀ ਆਪਣੇ ਮੁਲਕ ਇਹੋ ਸੁਨੇਹਾ ਪਹੁੰਚਾਉਣ। ਇਸੇ ਲਈ ਕੋਈ ਔਰਤ
ਛੱਡੀ ਹੀ ਨਹੀਂ ਗਈ!
- ਯਾਸਮੀਨ ਖ਼ਾਨ ਨੇ ਵੰਡ ਬਾਰੇ ਲਿਖੀ ਕਿਤਾਬ ਵਿਚ ਸਪਸ਼ਟ ਕੀਤਾ ਹੈ ਕਿ ਔਰਤਾਂ
ਉੱਤੇ ਅਤਿ ਦੇ ਜ਼ੁਲਮ ਇਸ ਲਈ ਢਾਹੇ ਗਏ ਕਿ ਭਾਰਤੀਆਂ ਨੂੰ ਜ਼ਲੀਲ ਕੀਤਾ ਜਾ ਸਕੇ।
ਔਰਤਾਂ ਨੂੰ ਜਬਰੀ ਮੁਸਲਮਾਨ ਧਰਮ ਵਿਚ ਸ਼ਾਮਲ ਕਰ ਕੇ ਹਿੰਦੂ ਧਰਮ ਦਾ ਨਾਮੋ ਨਿਸ਼ਾਨ
ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ।
- ਇੰਗਲੈਂਡ ਵਿਖੇ ਡੀਮੋਂਟ ਫੋਰਟ ਯੂਨੀਵਰਸਿਟੀ ਦੀ ਪ੍ਰੋਫੈਸਰ
ਪੀਪਾ ਵਿਰਦੀ ਨੇ ਪੁਰਾਣੇ ਰਿਕਾਰਡ ਅਤੇ ਤਸਵੀਰਾਂ ਇਕੱਠੀਆਂ ਕਰਕੇ ਅਤੇ ਘੁੰਮ ਫਿਰ
ਕੇ ਲੋਕਾਂ ਦੀਆਂ ਇੰਟਰਵਿਊ ਕਰ ਕੇ ਜੋ ਤੱਥ ਪੇਸ਼ ਕੀਤੇ ਹਨ, ਉਹ ਦਿਲ ਕੰਬਾਊ ਹਨ।
ਜਿਵੇਂ ਹਰ ਜਿੱਤ ਦੀ ਟਰਾਫ਼ੀ ਸਾਂਭੀ ਜਾਂਦੀ ਹੈ, ਇਸੇ ਤਰਾਂ ਭਾਰਤੀਆਂ ਅਤੇ
ਪਾਕਿਸਤਾਨੀਆਂ ਨੇ, ਦੂਜੇ ਮੁਲਕ ਦੀਆਂ ਔਰਤਾਂ ਦੇ ਸਰੀਰਾਂ ਨੂੰ ਟਰਾਫ਼ੀਆਂ ਬਣਾ ਕੇ
ਸਾਂਭਿਆ।
ਪਹਿਲਾਂ ਔਰਤਾਂ ਨੂੰ ਰੱਜ ਕੇ ਜ਼ਲੀਲ ਕਰ ਕੇ, ਜਿੰਨਿਆਂ ਵੱਲੋਂ ਹੋ ਸਕਦਾ, ਜਬਰਜ਼ਨਾਹ
ਕਰ ਕੇ, ਫੇਰ ਉਨਾਂ ਦੀ ਛਾਤੀ ਕਟ ਦਿੱਤੀ ਜਾਂਦੀ। ਉਸਤੋਂ ਬਾਅਦ ਸਾਰੇ ਸਰੀਰ ਦੇ
ਮਾਸ ਨੂੰ ਦੰਦਾਂ ਨਾਲ ਵੱਢ ਟੁੱਕ ਕੇ ਲਾਹਿਆ ਜਾਂਦਾ (ਜੋ ਕਿ ਮੁਰਦਾ ਸਰੀਰਾਂ ਉੱਤੇ
ਦੰਦਾਂ ਨੇ ਨਿਸ਼ਾਨਾਂ ਤੋਂ ਸਪਸ਼ਟ ਹੋ ਚੁੱਕਿਆ ਹੈ)। ਫੇਰ ਗਰਮ ਲੋਹੇ ਨਾਲ
‘ਪਾਕਿਸਤਾਨ ਜ਼ਿੰਦਾਬਾਦ’ ਜਾਂ ‘ਹਿੰਦੁਸਤਾਨ ਜ਼ਿੰਦਾਬਾਦ’ ਦੀ ਮੋਹਰ ਲਾਈ ਜਾਂਦੀ।
ਕਈਆਂ ਦੇ ਸਰੀਰਾਂ ਉੱਤੇ ਇਕ ਦੂਜੇ ਪ੍ਰਤੀ ਕੱਢੀਆਂ ਗਾਲਾਂ ਛਾਪ ਦਿੱਤੀਆਂ
ਜਾਂਦੀਆਂ। ਫੇਰ ਬਾਹਵਾਂ ਕੱਟੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਖਿੱਚ ਕੇ ਲੱਤਾਂ
ਜੋੜ ਵਿੱਚੋਂ ਕੱਢ ਕੇ ਵੱਢੀਆਂ ਜਾਂਦੀਆਂ। ਅਖ਼ੀਰ ਵਿਚ ਸਿਰ ਧੜ ਤੋਂ ਅਲੱਗ ਕੀਤਾ
ਜਾਂਦਾ। ਅਜਿਹੇ ਬਾਕੀ ਬਚੇ ਧੜ ਨੂੰ ਜਿੱਤ ਦੀ ਟਰਾਫ਼ੀ ਵਜੋਂ ਸਾਂਭਿਆ ਜਾਂਦਾ ਕਿ
ਅਸੀਂ ਦੂਜੇ ਮੁਲਕ ਦੇ ਲੋਕਾਂ ਉੱਤੇ ਜਿੱਤ ਹਾਸਲ ਕਰਕੇ ਆਪਣਾ ਬਦਲਾ ਲਾਹ ਲਿਆ ਹੈ।
- ਆਪਣੇ ਆਪ ਨੂੰ ਇਸ ਜ਼ਲਾਲਤ ਤੋਂ ਬਚਾਉਣ ਲਈ ਸੈਂਕੜੇ ਔਰਤਾਂ ਨੇ ਖੂਹ ਵਿਚ
ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
- ਰਿਤੂ ਮੈਨਨ ਤੇ ਕਮਲਾ ਭਸੀਨ ਨੇ ਅੱਖੀਂ ਵੇਖੀਆਂ ਗੱਲਾਂ ਬਿਆਨ ਕਰਦਿਆਂ
ਕਿਹਾ ਕਿ ਜਿਨਾਂ ਔਰਤਾਂ ਦੇ ਸਰੀਰਾਂ ਉੱਤੇ ‘ਪਾਕਿਸਤਾਨ ਜ਼ਿੰਦਾਬਾਦ’ ਜਾਂ ‘ਜੈ
ਹਿੰਦ’ ਗਰਮ ਲੋਹੇ ਨਾਲ ਛਾਪਿਆ ਗਿਆ ਸੀ, ਉਨਾਂ ਦੇ ਸਰੀਰਾਂ ਦੀ ਬਚੀ ਖੁਚੀ ਚਮੜੀ
ਉੱਤੇ ਏਨੇ ਭਿਆਨਕ ਦੰਦਾਂ ਦੇ ਨਿਸ਼ਾਨ ਸਨ ਕਿ ਜਾਨਵਰ ਵੀ ਸ਼ਾਇਦ ਇੰਜ ਨਾ ਚੱਬਦੇ
ਜਿਵੇਂ ਇਨਸਾਨ ਰੂਪੀ ਹੈਵਾਨਾਂ ਨੇ ਚੂੰਡਿਆ ਹੋਇਆ ਸੀ।
- ਸ਼ੇਖੂਪੁਰਾ ਦੇ ਇਕ ਡਾਕਟਰ ਨੇ ਮੈਨਨ ਅਤੇ ਭਸੀਨ ਨੂੰ ਦੱਸਿਆ ਕਿ ਜਿੰਨੇ
ਕੇਸ ਰਿਫਿਊਜੀ ਕੈਂਪਾਂ ਵਿਚੋਂ ਚੁੱਕੀਆਂ ਔਰਤਾਂ ਦੀ ਛਾਤੀ ਵੱਢਣ ਤੋਂ ਬਾਅਦ ਉਸ
ਕੋਲ ਲਿਆਏ ਗਏ, ਉਨਾਂ ਵਿਚੋਂ ਇਕ ਵੀ ਔਰਤ ਬਚਾਈ ਨਹੀਂ ਜਾ ਸਕੀ, ਕਿਉਂਕਿ ਉਸ ਵਿੱਚ
ਕੁੱਝ ਬਚਾਉਣ ਜੋਗਾ ਛੱਡਿਆ ਹੀ ਨਹੀਂ ਸੀ ਗਿਆ।
- ਸੰਨ 1950 ਵਿਚ ਮੈਨਨ ਤੇ ਭਸੀਨ ਨੇ ਸਰਕਾਰੀ ਅੰਕੜਿਆਂ ਦਾ ਜ਼ਿਕਰ ਕਰਦਿਆਂ
ਦੱਸਿਆ ਕਿ 50,000 ਔਰਤਾਂ ਦਾ ਭਾਰਤ ਵਿਚ ਅਤੇ 33,000 ਔਰਤਾਂ ਨੂੰ ਪਾਕਿਸਤਾਨ
ਵਿਚ ਜਬਰਜ਼ਨਾਹ ਕਰ ਕੇ ਤਸੀਹੇ ਦੇ ਕੇ ਮਾਰ ਘੱਤਿਆ ਗਿਆ। ਪਰ ਔਰਤਾਂ ਵਾਸਤੇ ਕੰਮ ਕਰ
ਰਹੇ ਰੀਹੈਬਿਲੀਟੇਸ਼ਨ ਸੈਂਟਰ ਵਿਚ ਲੱਗੇ ਲੋਕਾਂ ਨੇ ਸਪਸ਼ਟ ਕੀਤਾ ਕਿ
ਪਾਕਿਸਤਾਨ ਵਿਚ ਇਹ ਗਿਣਤੀ ਕਿਤੇ ਵੱਧ ਹੈ ਤੇ ਲਗਭਗ ਇਕ ਲੱਖ 25,000 ਔਰਤਾਂ
ਨਿਰਵਸਤਰ ਕਰ ਕੇ ਕਤਲ ਕੀਤੀਆਂ ਗਈਆਂ ਤੇ ਕਾਫ਼ਲਿਆਂ ਉੱਤੇ ਹਮਲੇ ਕਰਕੇ ਚੁੱਕੀਆਂ
ਔਰਤਾਂ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਲੱਭਿਆ। ਕਿਸੇ ਦੀ ਇਕ ਬਾਂਹ ਤੇ ਕਿਸੇ ਦੀ
ਇਕ ਲੱਤ ਹੀ ਮਿਲੀ ਜੋ ਐਵੇਂ ਹੀ ਦਫ਼ਨ ਕਰ ਦਿੱਤੀਆਂ ਗਈਆਂ।
- ਕਮਲਾਬੇਨ ਪਟੇਲ ਨੇ ਦੱਸਿਆ ਕਿ ਉਸ ਨੇ ਵੰਡ ਤੋਂ 8 ਸਾਲ ਬਾਅਦ ਤਕ 20,728
ਚੁੱਕੀਆਂ ਗਈਆਂ ਔਰਤਾਂ ਨਾਲ ਕੰਮ ਕੀਤਾ, ਜਿਨਾਂ ਵਿੱਚੋਂ 600 ਵਾਪਸ ਭੇਜੀਆਂ
ਗਈਆਂ। ਉਸ ਦੱਸਿਆ ਕਿ ਬਥੇਰੀਆਂ ਔਰਤਾਂ ਜੋ ਵਾਪਸ ਪਹੁੰਚੀਆਂ, ਉਨਾਂ ਦੱਸਿਆ ਕਿ
ਪਾਕਿਸਤਾਨੀ ਫੌਜੀਆਂ ਨੇ ਉਨਾਂ ਨੂੰ ਕਈ ਕਈ ਦਿਨ ਭੁੱਖੇ ਰੱਖ ਕੇ ਰੋਜ਼ ਸਾਰਿਆਂ
ਵੱਲੋਂ ਜਬਰਜ਼ਨਾਹ ਕਰਨ ਬਾਅਦ ਹੀ ਵਾਪਸ ਭਾਰਤ ਭੇਜਿਆ ਹੈ।
- ਇਹ ਵੀ ਉਦੋਂ ਪਤਾ ਲੱਗਿਆ ਕਿ ਕਈ ਪਿਓਆਂ ਨੇ ਆਪਣੀਆਂ ਧੀਆਂ, ਮਾਵਾਂ,
ਭੈਣਾਂ ਨੂੰ ਅਜਿਹੇ ਹਾਲਾਤ ਵਿੱਚੋਂ ਲੰਘਣ ਨਾਲੋਂ ਆਪ ਹੀ ਸਿਰ ਵੱਢ ਕੇ ਜਾਂ ਅੱਗ
ਵਿਚ ਸਾੜ ਕੇ ਮਾਰ ਮੁਕਾ ਦਿੱਤਾ।
- ਇਨਾਂ ਤੋਂ ਇਲਾਵਾ ਵੀ ਕਈਆਂ ਨੇ ਖੁਲਾਸਾ ਕੀਤਾ ਕਿ ਕਿਵੇਂ ਨਿਰਵਸਤਰ ਕਰਕੇ
ਪੁੱਠੇ ਟੰਗ ਕੇ ਉਨਾਂ ਉੱਤੇ ਤਸ਼ੱਦਦ ਢਾਹੇ ਗਏ। ਕਈਆਂ ਨੇ ਤਾਂ ਇਸ ਤੋਂ ਵੀ ਬਦਤਰ
ਹਾਲਾਤ ਵੇਖੇ ਅਤੇ ਮੂੰਹ ਖੋਲਣ ਦੀ ਹਾਲਤ ਵਿਚ ਹੀ ਨਹੀਂ ਸਨ, ਕਿਉਂਕਿ ਉਨਾਂ ਦਾ
ਮਾਨਸਿਕ ਸੰਤੁਲਨ ਵਿਗੜ ਚੁੱਕਿਆ ਸੀ।
- ਜਿੰਨਾ ਵੱਧ ਤਸ਼ੱਦਦ ਢਾਹ ਕੇ ਔਰਤ ਵੱਢੀ ਜਾਂਦੀ, ਓਨੀ ਭਾਰੀ ਜਿੱਤ ਤੇ ਓਨੀ
ਹੀ ਵੱਡੀ ਟਰਾਫ਼ੀ ਮੰਨ ਕੇ ਉਸ ਦੇ ਬਚੇ ਖੁਚੇ ਟੋਟੇ ਸਾਂਭੇ ਜਾਂਦੇ।
ਇਸ ਤੋਂ ਇਲਾਵਾ ਵੀ ਏਨਾ ਕੁੱਝ ਹੈ, ਜਿਸ ਨੂੰ ਪੜ ਸੁਣ ਕੇ ਹੀ ਮੇਰਾ ਦਿਮਾਗ
ਸੁੰਨ ਹੋ ਚੁੱਕਿਆ ਹੈ ਤੇ ਮੇਰੀ ਕਲਮ ਵਿਚ ਉਸ ਨੂੰ ਬਿਆਨ ਕਰਨ ਦੀ ਤਾਕਤ ਹੀ ਨਹੀਂ।
ਮੇਰਾ ਮਕਸਦ ਸਿਰਫ਼ ਸਭ ਨੂੰ ਇਹ ਯਾਦ ਕਰਵਾਉਣਾ ਹੈ ਕਿ ਆਜ਼ਾਦੀ ਦੀ ਜੰਗ ਵਿਚਲਾ ਇਹ
ਹਿੱਸਾ ਅਣਗੌਲਿਆ ਕਿਉਂ ਰੱਖਿਆ ਜਾਂਦਾ ਹੈ? ਕੀ ਔਰਤਾਂ ਵੱਲੋਂ ਹੋਇਆ ਇਹ ਯੋਗਦਾਨ
ਕਿਸੇ ਪਾਸਿਓਂ ਘੱਟ ਰਹਿ ਗਿਆ ਹੈ? ਇਸ ਤਸ਼ੱਦਦ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ?
ਜੇ ਆਜ਼ਾਦੀ ਵੇਲੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾ ਸਕਦੀ ਹੈ ਤਾਂ ਇਨਾਂ ਬੇਕਸੂਰਾਂ
ਦੇ ਡੁੱਲੇ ਲਹੂ ਅਤੇ ਅਤਿ ਦੇ ਸਹੇ ਤਸ਼ੱਦਦ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ
ਹੈ? ਆਪਣੀਆਂ ਕੁਰਬਾਨ ਹੋਈਆਂ ਮਾਵਾਂ ਭੈਣਾਂ ਤੇ ਧੀਆਂ ਦੀ ਯਾਦ ਵਿੱਚ ਇਕ ਦੀਵਾ ਵੀ
ਨਹੀਂ ਬਾਲਿਆ ਜਾਂਦਾ।
ਮੈਂ ਕਿਸੇ ਛਾਤੀ ਉੱਤੇ ਗੋਲੀ ਖਾ ਕੇ ਸ਼ਹੀਦ ਹੋਏ ਵੀਰ ਨੂੰ ਨੀਵਾਂ ਨਹੀਂ ਵਿਖਾ
ਰਹੀ। ਮੈਂ ਤਾਂ ਯਾਦ ਕਰਵਾ ਰਹੀ ਹਾਂ ਕਿ ਗੋਲੀ ਤੋਂ ਵੱਧ ਪੀੜ ਸਹਿ ਕੇ ਹਲਾਕ
ਹੋਈਆਂ ਬੇਕਸੂਰ ਵੀਰਾਂਗਣਾਂ ਨੂੰ ਯਾਦ ਰਖ ਕੇ ਉਨਾਂ ਦੀਆਂ ਰੂਹਾਂ ਨੂੰ ਤਾਂ ਠੰਡਕ
ਪਹੁੰਚਾ ਦੇਈਏ। ਜੇ ਏਨੀ ਕੁ ਕੁਰਬਾਨੀ ਹੀ ਯਾਦ ਰਖ ਲਈ ਜਾਏ ਤਾਂ ਔਰਤ ਦਾ ਨਿਰਾਦਰ
ਸ਼ਾਇਦ ਕੁੱਝ ਘੱਟ ਜਾਏ ਅਤੇ ਉਸ ਨੂੰ ਬਣਦੀ ਇੱਜ਼ਤ ਮਿਲ ਜਾਏ!
ਚੇਤੇ ਰਹੇ ਕਿ ਵੰਡ ਦੀ ਸਭ ਤੋਂ ਵੱਧ ਮਾਰ ਅਤੇ ਸੰਤਾਪ ਚੜਦੇ ਅਤੇ ਲਹਿੰਦੇ
ਪੰਜਾਬ ਦੀਆਂ ਔਰਤਾਂ ਨੇ ਹੀ ਝੱਲਿਆ ਹੈ। ਇਨਾਂ ਮਾਵਾਂ ਦੇ ਡੁੱਲੇ ਲਹੂ ਨੂੰ ਅਜਾਈਂ
ਨਾ ਗੁਆਓ! ਅੱਗੇ ਤੋਂ ਹਰ ਆਜ਼ਾਦੀ ਦਿਵਸ ਉ¤ਤੇ ਇਕ ਦੀਵਾ ‘ਮਾਂ ਦੇ ਨਾਂ ਦਾ’, ‘ਭੈਣ
ਦੇ ਨਾਂ ਦਾ’ ਤੇ ‘ਧੀ ਦੇ ਨਾਂ’ ਦਾ ਵੀ ਜ਼ਰੂਰ ਬਾਲਿਓ।
ਡਾ. ਹਰਸ਼ਿੰਦਰ ਕੌਰ, ਐਮ. ਡੀ. ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
|
18/08/2015 |
|
|
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ |
ਆਰਕੋ
ਬਾਲੀਨੋ
ਰਵੇਲ ਸਿੰਘ ਇਟਲੀ |
ਫੇਸਬੁੱਕ
ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਪੰਜਾਬੀਓ
ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ |
ਅਕਾਲੀਓ
ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ |
2050
ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ
ਪਹਿਲੇ ਨੰਬਰ ਤੇ ਆ ਜਾਵੇਗਾ -
ਅਕੇਸ਼ ਕੁਮਾਰ, ਬਰਨਾਲਾ |
ਇਸ
ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਯੂਨਾਨ
- ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ) |
ਪ੍ਰਵਾਸੀ
ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ |
ਕਾਮਰੇਡ
ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ
ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਮੋਦੀ
ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਸਮਾਰਟ
ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ |
ਚੋਰ
ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਸਾਡੇ
ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ |
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਪ੍ਰਿਥਵੀ
ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ |
ਪਿਸਤੌਲ
ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ
ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਵਿਦੇਸ਼ਾਂ
ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ |
ਭੁੱਲਗੀਆਂ
ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
|
ਫ਼ਿੰਨਲੈਂਡ
ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ |
ਯੂ
ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ |
ਅੱਜ
ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ |
ਪਰਵਾਸੀ
ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ |
ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼ |
ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼ |
21
ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਇਹ
ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ,
ਚੰਡੀਗੜ੍ਹ |
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਦੇਸ਼
ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ |
ਵਲੈਤ
ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਸਾਲ
2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
|
|
|
|
|
|
|