ਪਹਿਲੀ ਮਈ ਦੁਨੀਆਂ ਦੇ ਇਤਹਾਸ ਵਿਚ ਬਹੁਤ ਹੀ ਵੱਡਾ ਇਤਹਾਸਿਕ ਦਿਨ ਹੈ। ਇਸ
ਦਿਨ ਵਾਰੇ ਕਈ ਕਥਾਵਾਂ ਦੀ ਪਿਛੋਕੜ ਹੈ।
ਸਕਾਟਲੈਂਡ ਵਿਚ ਇਹ ਦਿਨ "ਸੈਲਟਿਕ ਫ਼ੈਸਟੀਵਲ ਆਫ਼ ਬੈਲਟਾਇਨ" ਕਹਿਕੇ ਮਨਾਇਆ
ਜਾਂਦਾ ਹੈ, ਕਿਉਂਕਿ ਸਿਆਲ ਦੀ ਠੰਡ ਮੁੱਕ ਜਂਦੀ ਹੈ ਅਤੇ ਸੂਰਜ ਦੀਆਂ ਕਿਰਨਾਂ
ਚਮਕਾਂ ਮਾਰਨ ਲਗ ਪੈਂਦੀਆਂ ਹਨ। ਇੰਗਲੈਂਡ ਦੀ ਕਮਿਉਨਿਟੀ ਵਿਚ ਵੀ 'ਬੈਂਕ ਹਾਲੀਡੇ'
ਕਹਿਕੇ ਮਨਾਇਆ ਜਾਂਦਾ ਹੈ।
ਮਜ਼ਦੂਰ ਜਮਾਤ ਲਈ ਚਾਹੇ ਇਹ ਦਿਨ ਕ੍ਰਿਸਮਸ ਜਿੱਨਾ ਮਹੱਤਬ ਵਾਲਾ ਹੈ ਅਤੇ
'ਟਰੇਡ-ਯੂਨੀਅਨ' ਲਈ ਵੀ ਮਜ਼ਦੂਰਾਂ ਦੀ ਇੱਕ ਮੁੱਠਤ ਅਤੇ ਹਿੱਤਾਂ ਦੇ ਸੰਘਰਸ਼ ਲਈ
ਮਾਰਗਦਰਸ਼ਨ ਵਰਗਾ ਹੈ ਪਰ ਉਹ ਏਨੀ ਸ਼ਰਦਾ ਨਾਲ ਘੱਟ ਹੀ ਮਨਾਉਂਦੇ ਹਨ।
ਲੰਡਨ ਦੇ ਇਤਹਾਸ ਵਿਚ ਪਹਿਲੀ ਮਈ ਸਨ 1517 ਦਾ ਜ਼ਿਕਰ ਹੈ, ਜਦ ਸਿਟੀ ਵਰਕਰਾਂ
ਨੇ ਜਲੂਸ ਕੱਢਿਆ ਅਤੇ ਦੁਕਾਨਾਂ ਦੀ ਤੋੜ ਭੰਨ ਕੀਤੀ ਸਰਮਾਏਦਾਰਾਂ ਅਤੇ
ਕਾਰਖ਼ਾਨੇਦਾਰਾਂ ਦੇ ਖਿਲਾਫ਼ ਜੋ ਮਜ਼ਦੂਰਾਂ ਨੂੰ ਢੁੱਕਵੀਂ ਤਨਖ਼ਾਹ ਨਹੀਂ ਸੀ
ਦਿੰਦੇ। 19ਵੀਂ ਸਦੀ ਦੇ ਅਖੀਰ 'ਟਰੇਡ-ਯੂਨੀਅਨ', ਖੱਬੇ ਪੱਖੀ ਰਾਜਨੀਤਕਾਂ ਅਤੇ
ਮਾਰਕਸਵਾਦੀਆਂ ਨੇ ਮਿਲਕੇ 1 ਮਈ ਨੂੰ "ਲੇਬਰ-ਡੇ' ਐਲਾਨ ਕਰ ਦਿੱਤਾ ਅਤੇ 'ਹਾਈਡ
ਪਾਰਕ ਵਿਖੇ ਇਕ ਵੱਡੀ ਰੈਲੀ ਵੀ ਕੀਤੀ। ਇਹ ਸਭ ਕੁਝ ਅਮਰੀਕਾ ਦੇ ਸ਼ਿਕਾਗੋ ਸਿਟੀ
ਵਿਖੇ 'ਸੋਸ਼ਲਿਸਟ ਸੈਕੰਡ ਇਂਟਰਨੈਸ਼ਨਲ ਇੰਟਰਨੈਸ਼ਨਲ" ਦੀ ਇਕ ਹਿੰਸਕ-ਹੜਤਾਲ ਤੋਂ
ਬਾਦ ਅਤੇ ਫ਼ਰਾਂਸ ਦੀ "ਪੈਰਸ- ਕਮਿਊਨ" ਦੀ ਨਕਲ ਕਰਦਿਆਂ ਕੀਤਾ ਗਿਆ। ਕਮਿਊਨਿਜ਼ਮ
ਦੇ ਗੁਰੂ 'ਫਰੈਡਰਿਚ ਏਂਜਲ' ਨੇ ਇਸ ਦਿਨ ਨੂੰ ਇੰਗਲਿਸ਼ ਵਰਕਿੰਗ ਕਲਾਸ ਦਾ
"ਇੰਟਰਨੈਸ਼ਨਲ ਮਜ਼ਦੂਰ ਆਰਮੀ" ਵਿਚ ਸ਼ਾਮਲ ਹੋਣ ਦਾ ਦਿਨ ਕਿਹਾ। ਮਾਸਕੋ ਦੀ
ਕਮਿਊਨਿਸਟ ਸਰਕਾਰ ਨੇ ਮਈ ਦਿਨ ਨੂੰ ਦੇਸ਼ ਦੀ ਮਿਲਟਰੀ ਤਾਕਤ ਦਾ ਪ੍ਰਦਰਸ਼ਨ ਦਿਨ
ਬਣਾ ਲਿਆ ਅਤੇ ਇਸ ਦਿਨ ਤੇ ਵੱਡੀਆਂ ਰੈਲੀਆਂ ਕੱਢਣੀਆਂ ਸ਼ੁਰੂ ਹੋਈਆਂ। ਦੁਨੀਆਂ ਦੇ
ਸਾਰੇ ਦੇਸ਼ਾ ਵਿਚ ਵੀ ਮਜ਼ਦੂਰ ਜਮਾਤ ਸੁਚੇਤ ਹੋਣ ਲੱਗੀ। ਇਸ ਤਰਾਂ 'ਮਈ ਡੇ'
ਦੁਨੀਆਂ ਦੇ ਹਰ ਮੁਲਕ ਵਿਚ 'ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀ ਇੱਕ ਮੁੱਠਤਾ'
ਦਾ ਤਿਉਹਾਰ ਮੰਨਿਆ ਜਾਣ ਲਗ ਪਿਆ।
ਯੂ: ਕੇ ਵਿਚ ਚਾਹੇ ਮਈ ਦਿਨ 'ਪਬਲਿਕ ਹਾਲੀਡੇ' ਕਾਫੀ ਚਿਰ ਤੋਂ ਹੈ ਅਤੇ ਲੇਬਰ
ਪਾਰਟੀ ਪੁਰਾਣੇ ਸਮੇਂ ਵਿਚ ਇਸ ਦਿਨ ਲਾਲ ਝੰਡਾ ਲਹਿਰਾਕੇ ਇਸ ਦਿਨ ਨੂੰ "ਰੈਡ ਫਲੈਗ
ਡੇ" ਕਿਹਾ ਕਰਦੀ ਸੀ, ਅਤੇ ਅਪਣੇ ਆਪ ਨੂੰ ਮਜ਼ਦੂਰਾਂ ਦਾ 'ਮਸੀਹਾ' ਦਸਿਆ ਕਰਦੀ
ਸੀ, ਪਰ ਅਜ ਦੀ 'ਨਿਊ ਲੇਬਰ ' ਇਸ ਸੋਚ ਦੀ ਕਾਫੀ ਘੱਟ ਹੈ। ਮਈ ਦਿਨ ਦਾ ਇਤਹਾਸ ਅਜ
ਵੀ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਖੜੇ ਹੋਣ ਦੀ ਪ੍ਰੇਰਨਾ ਦਿੰਦਾ ਹੈ ਅਤੇ
ਦਿੰਦਾ ਰਹੇਗਾ।
2006 ਨੂੰ ਮਈ ਦਿਵਸ ਵਾਲੇ ਦਿਨ ਅਮਰੀਕਾ ਵਿਚ ਇਕ ਮੁਜ਼ਾਹਰਾ ਜੋ ਲੱਖਾਂ
ਮਜ਼ਦੂਰਾ ਨੇ ਕੀਤਾ, ਨਵੇਂ ਬਣੇ ਕਾਨੂੰਨ ਦੇ ਖਿਲਾਫ਼ ਸੀ। ਇਹ ਕਨੂੰਨ ਅਮਰੀਕਾ ਨੇ
ਆਵਾਸੀਆਂ ਨੂੰ ੳਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਘਾਟ ਵਾਰੇ ਸੀ। ਇਹ ਮੁਜ਼ਾਹਰਾ
ਵੀ ਮਜ਼ਦੂਰ ਏਕਤਾ ਦਾ ਇਤਹਾਸਕ ਦਿਨ ਸੀ।
ਭਾਰਤ ਦੇ ਇਤਹਾਸ ਵਿਚ ਮਈ ਦਿਨ ਵਾਰੇ ਜਿਕਰ ਹੈ ਕਿ " ਲੇਬਰ ਕਿਸਾਨ ਪਾਰਟੀ ਆਫ
ਹਿੰਦੁਸਤਾਨ" ਜਿਸ ਦੇ ਲੀਡਰ ਸ਼੍ਰੀ "ਸਿੰਗਾਰਾਵੇਲਾ ਚਿਤੀਅਰ" ਸਨ ਨੇ ਮਦਰਾਸ ਦੇ
ਲਾਗੇ ਪਹਿਲੀ ਮਈ 1923 ਨੂੰ ਲਾਲ ਝੰਡਾ ਲਹਿਰਾਕੇ ਮਨਾਇਆ। ਸਾਰੇ ਭਾਰਤ ਵਿਚ ਅਜੇ
ਵੀ ਕਮਿਉਨਿਸਟ, ਸੋਸ਼ਲਿਸਟ ਅਤੇ 'ਟਰੇਡ ਯੂਨੀਅਨ' ਬਹੁਤ ਧੂਮ ਧਾਮ ਨਾਲ ਮਨਾਉਂਦੇ
ਹਨ। ਮਹਾਰਾਸ਼ਟਰ ਵਿਚ ਇਸ ਨੂੰ "ਮਹਾਰਾਸ਼ਟਰ ਡੇ" ਅਤੇ ਗੁਜ਼ਰਾਤ ਵਿਚ "ਗੁਜਜਰਾਤ
ਡੇ" ਕਹਿਕੇ ਮਨਾਂਦੇ ਹਨ।
ਰੋਮਨ ਕੈਥੋਲਿਕ ਲੋਕ 'ਸੇਂਟ ਜੋਸ਼ਫ' ਜਿਸਨੂੰ ਮਜ਼ਦੂਰਾਂ ਦਾ ਸੰਤ ਮਨਿਆ ਜਾਂਦਾ
ਹੈ, ਦੇ ਨਾਮ ਤੇ ਮਈ ਦਿਨ ਮਨਾਉਂਦੇ ਹਨ। ਮਈ ਦਿਵਸ ਸਾਨੂੰ ਸੁਚੇਤ ਕਰਦਾ ਹੈ, ਕਿ
ਮੰਗੇ ਬਿਨਾਂ ਹੱਕ ਕਦੇ ਨਹੀਂ ਮਿਲਦੇ ਅਤੇ ਹੱਕ ਮੰਗਣ ਲਈ ਏਕਤਾ ਦੀ ਸਖਤ ਲੋੜ
ਹੁੰਦੀ ਹੈ।
ਅਜ ਦੇ ਯੁਗ ਵਿਚ ਇਹ ਸੰਘਰਸ਼ ਨੂੰ ਹੋਰ ਵੀ ਤੇਜ ਕਰਨ ਦੀ ਲੋੜ ਹੈ, ਜਦੋਂ
ਚਾਲਾਕ ਮੁਨਾਫ਼ਾਖ਼ੋਰ ਅਤੇ ਸਰਮਾਏਦਾਰ ਹੋਰ ਵੀ ਲਾਲਚੀ ਬਣ ਗਏ ਹਨ। ਯੂ:ਕੇ: ਵਿਚ
ਲੇਬਰ ਪਾਰਟੀ ਇਸ ਗਲ ਲਈ ਬਚਨਵੱਧ ਹੈ ਕਿ ਕਾਮਿਆਂ ਨੂੰ 'ਮਿਨੀਮਮ ਵੇਜ਼' ਜਰੂਰ
ਮਿਲੇ। ਮਈ ਦਿਨ ਦੀਆਂ ਹਰ ਵਰਗ ਦੇ ਇਨਸਾਫ ਪਸੰਦ ਸ਼ਹਿਰੀਆਂ ਨੂੰ ਵਧਾਈ।
|