WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਗੁਰਪੁਰਬ ਤੇ ਵਿਸ਼ੇਸ਼
ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਸੰਜੀਵ ਝਾਂਜੀ, ਜਗਰਾਉਂ


  

ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਨਾਨਕ ਦੇਖਾਂ ਨਾਨਕ ਆਖਾਂ ਨਾਨਕ ਸੁਣ ਜਾ ਜੀਵਾਂ,
ਨਾਨਕ ਲਿਖਾਂ ਨਾਨਕ ਪੜ੍ਹਾਂ ਨਾਨਕ ਸੋਚ ਸਜੀਵਾਂ।

ਨਾਨਕ ਇਕ ਅਜਿਹਾ ਨਾਮ ਹੈ ਜਿਹੜਾ ਰੋਮ–ਰੋਮ ‘ਚ ਵਾਸਾ ਕਰਦਾ ਹੈ।

ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਧੰਨ ਗੁਰ ਨਾਨਕ ਧੰਨ ਗੁਰ ਨਾਨਕ ਇਹੀਉ ਰਾਗ ਅਲਾਪਾਂ।

ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਜਿਹੇ ਸਮੇ ‘ਚ ਹੋਇਆ ਜਦੋਂ ਚਾਰੇ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਪਸਰਿਆ ਹੋਇਆ ਸੀ। ਮਨੁਖਤਾਂ ਵਹਿਮਾਂ ਭਰਮਾਂ ‘ਚ ਫਸੀ ਅਤੇ ਉਲਝੀ ਹੋਈ ਸੀ। ਇਹ ਸੁਲਤਾਨਾਂ ਦਾ ਸਮਾਂ ਸੀ। ਸੁਲਤਾਨਾਂ ਦੇ ਸਮੇਂ ਤੱਕ ਭਾਰਤ ਵਿੱਚ ਮੁਸਲਮਾਨਾਂ ਨੂੰ ਰਹਿੰਦੇ ਕਾਫੀ ਸਮਾਂ ਹੋ ਚੁੱਕਾ ਸੀ। ਉਨ੍ਹਾਂ ਹਿੰਦੂ ਧਰਮ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਸਨੂੰ ਮਚੋੜਣ ਅਤੇ ਖੇਰੂ ਖੇਰੂ ਕਰਨ ‘ਚ ਕੋਈ ਕਸਰ ਬਾਕੀ ਨਹੀ ਛੱਡੀ। ਇਸ ਕਾਰਨ ਦੇਸ਼ ਵਿੱਚ ਇੱਕ ਨਵੀਂ ਧਾਰਮਿਕ ਲਹਿਰ ਚੱਲੀ। ਉਤਰੀ ਭਾਰਤ ਵਿੱਚ ਇਸ ਲਹਿਰ ਦੇ ਮੁੱਖ ਸੰਚਾਲਕ ਭਗਤ ਕਬੀਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ। ਇਨ੍ਹਾਂ ਨੇ ਇੱਕ ਰੱਬ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ ਅਤੇ ਜਾਤ ਪਾਤ ਦਾ ਖੰਡਨ ਕੀਤਾ। ਇਸ ਲਹਿਰ ਦੇ ਬਾਨੀਆਂ ਵਿੱਚ ਗੁਰੂ ਰਵਿਦਾਸ, ਭਗਤ ਸ੍ਰੀ ਰਾਮਾ ਨੰਦ, ਭਗਤ ਨਾਮਦੇਵ ਜੀ, ਸੈਣ ਭਗਤ ਵੀ ਸ਼ਾਮਿਲ ਸਨ। ਇਨ੍ਹਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਸਦਕਾ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਪਿਆਰ ਵਧਿਆ ਅਤੇ ਇੱਕ ਦੂਸਰੇ ਦੇ ਕਰੀਬ ਆਉਣੇ ਸ਼ੁਰੂ ਹੋ ਗਏ।

ਸੁਣੀ ਪੁਕਾਰਿ ਦਤਾਰ ਪ੍ਰਭੂ, ਗੁਰੂ ਨਾਨਕ ਜਰਾ ਮਾਹਿ ਪਨਾਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਸੰਮਤ 1526, ਸੰਨ 1469 ਈ: ਨੂੰ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਸ੍ਰੀ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਇਹ ਸਥਾਂਨ ਅੱਜ ਕੱਲ੍ਹ ਪਾਕਿਸਤਾਨ ਵਿਚ ਹੈ,

ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਲਿਖਦੇ ਹਨ :

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇ।
ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ

ਤੇ ਫਿਰ

ਕਲਿਯੁਗ ਬਾਰੇ ਤਾਰਿਆ, ਸਤਿਨਾਮ ਪੜਿ ਮੰਤਰ ਸੁਣਾਇਆ,
ਕਲ ਤਾਰਿਣ ਗੁਰੂ ਨਾਨਕ ਆਇਆ।

ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਕਿ :

ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੇ ਇਕ ਮਰਦਿ ਕਾਮਲ ਨੇ ਜਗਾਇਆ ਖਾਬ ਸੇ।

ਇਸ ਬਾਰੇ ਜੇਕਰ ਮੈਂ ਇੰਝ ਕਹਾ ਤਾਂ ਇਸ ‘ਚ ਕੋਈ ਅਤਿਕਥਨੀ ਨਹੀਂ ਹੋਵੇਗੀ:

ਉੱਠੀਆਂ ਸੀ ਜਦੋਂ ਨ੍ਹੇਰੇ ਅਗਿਆਨਤਾ ਦੀਆਂ ਕੁੜ ਲਪਟਾਂ ਪੰਜਾਬ ‘ਚੋ,
ਮਾਨਵ ਨੂੰ ਜਗਾਇਆ ਸੀ ਵਕਤ ਉਸ ਗੁਰ ਨਾਨਕ ਨੇ ਖ਼ਾਬ ‘ਚੋ।

ਬਾਲ ਅਵਸਥਾ ਵਿੱਚ ਆਪ ਜੀ ਨੇ ਕਈ ਕੌਤਕ ਕੀਤੇ। ਜਿਵੇਂ ਖੇਤੀ ਹਰੀ ਕਰਨੀ, ਸੱਪ ਨੇ ਛਾਇਆ ਕਰਨੀ, ਕਈ ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕਰਕੇ ਇੱਕ ਨਵੀਂ ਪਰੰਪਰਾ ਦੀ ਨੀਂਵ ਰੱਖ ਦਿੱਤੀ।

ਐਸੀ ਨੀਂਵ ਧਰੀ, ਗੁਰੂ ਨਾਨਕ ਨਿੱਤ ਨਿੱਤ ਚੜੇ ਸੁਣਾਈ।

ਬਾਅਦ ਵਿੱਚ ਆਪ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਆ ਗਏ। ਜਦੋਂ ਗੁਰੂ ਨਾਨਕ ਜੀ ਨੇ ਮੋਦੀ ਖਾਨੇ ਨੌਕਰੀ ਕੀਤੀ ਤਾਂ ਉਸ ਬਾਰੇ ਗੁਰੂ ਘਰ ਨਾਨਕਸਰ ਦੇ ਸੇਵਕ ਰਹੇ ਮਸ਼ਹੂਰ ਕਵਿ ਡਾ. ਤਾਰਾ ਸਿੰਘ ਆਲਮ ਲਿਖਦੇ ਹਨ:

ਮੋਦੀ ਖਾਨਾ ਪਤਾ ਦੱਸੇ ਤੇਰਾ ਤੇਰਾ ਤੋਲਦਾ
ਕੌੜਾ ਰੀਠਾ ਅਜੇ ਤੱਕ ਮਿਠਾ ਮਿਠਾ ਬੋਲਦਾ।

ਇਕੇ ਹੀ ਆਪ ਜੀ ਨੇ ਕਾਜੀ ਅਤੇ ਨਵਾਬ ਨਾਲ ਮਸੀਤ ਜਾਣਾ, ਉਨ੍ਹਾਂ ਨੂੰ ਖੁਦਾ ਦੀ ਇਬਾਦਤ ਕਰਨ ਦਾ ਭੇਤ ਸਮਝਾਉਣਾ ਆਦਿ ਕਈ ਕੌਤਕ ਕੀਤੇ। ਕਾਫ਼ੀ ਸਮਾਂ ਸੁਲਤਾਨਪੁਰ ਰਹਿੰਦੇ, ਇੱਕ ਦਿਨ ਕੀ ਤੱਕਿਆ ਕਿ ਲੋਕਾਈ ਈਰਖਾ ਦੀ ਅੱਗ ਵਿੱਚ ਸੜ ਕੇ ਮਰੀ ਜਾ ਰਹੀ ਹੈ।

ਬਾਬਾ ਦੇਖੇ ਧਿਆਨ ਕਰ, ਜਲਤੀ ਸਭ ਪ੍ਰਿਥਵੀ ਦਿਸਿ ਆਈ।

ਅਤੇ ਜਿਸ ਮਕਸਦ ਵਾਸਤੇ ਆਪ ਨੇ ਅਵਤਾਰ ਧਾਰਨ ਕੀਤਾ ਸੀ, ਉਸ ਉਦੇਸ਼ ਨੂੰ ਲੈ ਕੇ ਪਹਿਲੀ ਉਦਾਸੀ ਦਾ ਆਰੰਭ ਕਰਨਾ ਅਤੇ ਮਰਦਾਨੇ ਨੂੰ ਕਹਿਣ ਲੱਗੇ ਚੱਲ ਤੈਨੂੰ ਭਗਤੀ ਦਾ ਘਰ ਦਿਖਾਈਏ। ਉਸ ਸਮੇਂ ਕੋਈ ਕਿਸੇ ਦਾ ਸਤਿਕਾਰ ਨਹੀਂ ਕਰਦਾ ਸੀ। ਊਚ ਨੀਚ ਦਾ ਕੋਈ ਵਿਚਾਰ ਨਾ ਰਿਹਾ। ਦੇਸ਼ ਦੇ ਬਾਦਸ਼ਾਹ ਅਧਰਮੀ ਅਤੇ ਬੇਇਨਸਾਫ਼ੀ ਹੋ ਗਏ।ਅਤੇ ਇਸ ਤਰ੍ਹਾਂ ਕਸਾਈ ਬਣ ਗਏ ਅਤੇ ਜਾਲਮ ਹੋ ਕੇ ਪਰਜਾ ਤੇ ਜੁਲਮ ਢਾਉਣ ਲੱਗੇ। ਇਸ ਤਰ੍ਹਾਂ ਸਭ ਸ੍ਰਿਸ਼ਟੀ ਸ਼ੁਭ ਕਰਮਾਂ ਤੋਂ ਹੀਣ ਹੋ ਗਈ। ਭਾਈ ਗੁਰਦਾਸ ਜੀ ਲਿਖਦੇ ਹਨ :

ਕੋਈ ਨਾ ਕਿਸੇ ਪੂਜਦਾ, ਊਚ ਨੀਚ ਸਭਿ ਰਾਤਿ ਬਿਰਸਾਈ।
ਭਏ ਬਿਅਦਲੀ ਬਾਦਸ਼ਾਹ, ਕਲ ਕਾਤੀ ਉਸਰਾਇ ਕਸਾਈ।
ਰਹਿ ਤਪਾਵਸੁ ਤ੍ਰਿਹੁ ਜੁਗੀ, ਚਉ ਜੁਗਿ ਜੋ ਦੇਇ ਸੋ ਪਾਈ।
ਕਰਮ ਭ੍ਰਿਸ਼ਟ ਸਭ ਪਈ ਲੋਕਾਈ

ਜਿੱਥੇ ਧਰਮ ਦਾ ਪਤਨ ਹੋ ਚੁੱਕਾ ਸੀ, ਉਥੇ ਲੋਕਾਂ ਨਾਲ ਰਾਜਸੀ ਧੱਕਾ ਵੀ ਸਿਖਰਾਂ ਤੇ ਸੀ। ਜੇਕਰ ਹਿੰਦੂ ਜਨਤਾ ਮੁਸਲਮ ਹਾਕਮਾਂ ਦੀ ਕੱਟੜਤਾ ਤੋਂ ਦੁਖੀ ਸਨ ਤਾ ਗਰੀਬ ਮੁਸਲਮ ਜਨਤਾ ਵੀ ਘੱਟ ਦੁਖੀ ਨਹੀਂ ਸੀ। ਰਾਜੇ ਕਸਾਈ ਤੇ ਨਿਆਈ ਸਨ। ਦੁਖੀ ਦੁਨੀਆਂ ਦੀ ਪੁਕਾਰ ਸੁਣਕੇ ਅਜਿਹੀਆਂ ਪ੍ਰਸਥਿਤੀਆਂ ਵਿੱਚ ਗੁਰੂ ਨਾਨਕ ਦੇਵ ਜੀ ਵਰਗੇ ਦੈਵੀ ਮਹਾਂਪੁਰਸ਼ ਨੂੰ ਦਾਤਾਰ ਪ੍ਰਭੂ ਨੇ ਸ਼੍ਰਿਸ਼ਟੀ ਦੇ ਕਲਿਆਣ ਲਈ ਭੇਜਿਆ। ਇਸ ਤਰ੍ਹਾਂ ਗੁਰੂ ਨਾਨਕ ਅਵਤਾਰ ਕਲਯੁਗ ਦੇ ਲੋਕਾ ਨੂੰ ਤਾਰਨ ਵਾਸਤੇ ਆਏ। ਅਗਿਆਨਤਾ ਦੂਰ ਹੋ ਗਈ ਅਤੇ ਗਿਆਨ ਦਾ ਚਾਰੇ ਪਾਸੇ ਪਸਾਰਾ ਹੋਇਆ।

ਗੁਰੂ ਨਾਨਕ ਦੇਵ ਜੀ ਅਕਾਲ ਰੂਪ ਸਨ, ਕਿਉਂਕਿ ਉਹ ਅਕਾਲ ਪੁਰਖ ਨਾਲ ਇੱਕ ਮਿੱਕ ਸਨ, ਉਹ ਅਕਾਲ ਪੁਰਖ ਵੱਲੋਂ ਵਰੋਸਾਇ ਹੋਣ ਕਰਕੇ ਜਗਤ ਗੁਰੂ ਆਖੇ ਜਾ ਸਕਦੇ ਹਨ, ਕਿਉਂਕਿ ਉਨ੍ਹਾਂ ਨੂੰ ਦੋਹਾਂ ਕੌਮਾਂ ਹਿੰਦੂ ਅਤੇ ਮੁਸਲਮਾਨ ਅਤੇ ਇਸੇ ਉਦੇਸ਼ ਸਦਕਾ ਗੁਰੂ ਨਾਨਕ ਦੇਵਵ ਜੀ ਨੇ ‘ਧੁਰ ਕੀ ਬਾਣੀ’ ਉਚਾਰ ਕੇ ਬਿਨ੍ਹਾਂ ਮਜ਼ਹਬ ਦੁਨੀਆਂ ਦਾ ਆਧਾਰ ਕੀਤਾ। ਆਪ ਜੀ ਨੇ ਭਾਈ ਲਾਲੋ ਦੇ ਘਰ ਪਹੁੰਚ ਕੇ ਉਸ ਦੀ ਰੁੱਖੀ ਮਿੱਸੀ ਰੋਟੀ ਦਾ ਭੋਗ ਲਾਇਆ ਅਤੇ ਮਲਕ ਭਾਗੋ ਦੀ ਰੋਟੀ ਵਿੱਚੋਂ ਹੰਕਾਰ ਰੂਪੀ ਲਹੂ ਦੇ ਤੁਪਕੇ ਕੱਢੇ।

ਆਪਜੀ ਨੇ ਸੱਜਣ ਠੱਗ, ਕੌਡੇ ਰਾਕਸ਼ ਅਤੇ ਵਲੀ ਕੰਧਾਰੀ ਜਿਹੇ ਆਦਮ ਖੋਰਾਂ ਨੂੰ ਆਪਣੇ ਪ੍ਰਬਚਨਾਂ ਸਦਕਾ ਇੱਕ ਨਵੀਂ ਜੀਵਨ ਜਾਂਚ ਦਿੱਤੀ ਅਤੇ ਗਰੀਬਾਂ ਨੂੰ ਆਪਣੇ ਗਲੇ ਲਾਇਆ। ਬਾਬਰ ਨੂੰ ਜਾਬਰ ਕਿਹਾ, ਗੱਲ ਕੀ ਸੱਚ ਬੋਲਣਾ ਅਤੇ ਸੱਚ ਤੇ ਪਹਿਰਾ ਦੇਣਾ ਉਹ ਵੀ ਬਿਨਾਂ ਕਿਸੇ ਡਰ ਤੋਂ। ਵਹਿਮਾਂ ਭਰਮਾਂ ਅਤੇ ਪਾਖੰਡਾ ਤੋਂ ਲੋਕਾਂ ਨੂੰ ਲਗਾਤਾਰ ਸੁਚੇਤ ਕਰਦੇ ਰਹੇ। ਆਪ ਜੀ ਦੇ ਵੇਲੇ ਜਦੋਂ ਹਿੰਦੂ ਧਰਮ ਪੂਰੀ ਤਰ੍ਹਾਂ ਨਿਘਾਰ ਵੱਲ ਸੀ ਅਤੇ ਮੁਸਲਮਾਨ ਵੀ ਇਨ੍ਹਾਂ ਪਖੰਡਾਂ ਆਦਿ ਦੇ ਸ਼ਿਕਾਰ ਹੋ ਗਏ ਸਨ ਤਾਂ ਗੁਰੂ ਜੀ ਦੇ ਸ਼ਬਦਾ ‘ਚ :

ਸਰਮੁ ਧਰਮੁਦੁਇ ਛਪਿ ਖਲੋਹੇ ਕੂੜੁ ਫਿਰੈ ਪ੍ਰਧਾਨ ਵੇ ਲਾਲੋ।
ਕਾਜੀਆਂ ਬਾਮਣਾ ਕੀ ਗਲ ਥਕੀ ਅਗਦ ਪੜੈ ਸ਼ੈਤਾਨ ਵੇ ਲਾਲੋ।
ਮੁਸਲਮਾਨੀਆਂ ਪੜਹਿ ਕਤੇਬਾਂ ਕਸਟ ਮਹਿ ਕਰਹਿ ਖੁਦਾਈ ਵੇ ਲਾਲੋ। (੭੨੨)

ਉਨ੍ਹਾਂ ਦੇ ਸਾਥੀ ਮਰਦਾਨਾ ਜੀ ਰਬਾਬ ਦੇ ਤਾਰ ਛੱਡਦੇ ਤਾਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਪ੍ਰਤੀ ਬਿਰਾਗ ਪੈਦਾ ਕਰਦੇ ਅਤੇ ਉਸ ਅਕਾਲ ਪੁਰਖ ਦੀ ਸਿਫ਼ਤ ਸਲਾਹ ਆਪਣੇ ਪਵਿੱਤਰ ਮੁਖਾਰਬਿੰਦ ‘ਚੋਂ ਉਚਾਰਦੇ ਤਾਂ ਲੋਕਾਂ ਦੇ ਮਨਾਂ ‘ਚ ਪਈਆਂ ਗਲਤ ਧਾਰਨਾਵਾਂ ਦੀਆਂ ਗੰਢਾਂ ਖੁੱਲ੍ਹਦੀਆਂ। ਉਹ ਧੰਨ ਗੁਰੂ ਨਾਨਕ ਆਖਦੇ। ਇਸੇ ਬਾਰੇ ਇਕ ਹੋਰ ਥਾਂ ਡਾ. ਤਾਰਾ ਸਿੰਘ ਲਿਖਦੇ ਹਨ:

ਉਹਦੇ ਮੁਖੜੇ ਤੇ ਲਾਲੀ, ਉਹਦਾ ਨੂਰ ਹੈ ਨਿਰਾਲਾ।
ਮਰਦਾਨਾ ਸੱਜੇ ਪਾਸੇ,ਉਹਦੇ ਖੱਬੇ ਹੱਥ ਬਾਲਾ।
ਮਰਦਾਨਾ ਰਬਾਬ ਵਜਾਵੇ, ਬਾਲਾ ਚੌਰ ਨੂੰ ਝੁਲਾਵੇ।
ਗੁਰੂ ਮਿੱਠਾ ਮਿੱਠਾ ਗਾਵੇ ਉਹਨੂੰ ਬਾਣੀ ਧੁਰੋਂ ਆਵੇ।
ਵੀਹਗੁਰੂ ਜਪੇ ਫੇਰੇ ਸਵਾਸਾਂ ਵਾਲੀ ਮਾਲਾ।

ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਮੁੱਚੇ ਜੀਵਨ ਪ੍ਰਵਾਹ ‘ਚੋਂ ਜਾਂਚ ਮਿਲਦੀ ਹੈ, ਜਿਸ ਨਾਲ ਮਨੁੱਖ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਅਜਿਹੀ ਸਮਦਰਸ਼ੀ, ਪਵਿੱਤਰ ਆਤਮਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਵੱਖ ਵੱਖ ਥਾਵਾਂ ‘ਤੇ ਦੀਵਾਨ ਸਜਾਏ ਜਾਂਦੇ ਹਨ ਅਤੇ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਸਰਬੱਤ ਦੇ ਭਲੇ ਲਈ ਗਾਇਆ ਜਾਂਦਾ ਹੈ:

ਨਾਨਕ ਨਾਮ ਚੜਦੀ ਕਲਾ।
ਤੇਰੇ ਭਾਣੇ ਸਰਬਤ ਦਾ ਭਲਾ।
 

ਸੰਜੀਵ ਝਾਂਜੀ, ਜਗਰਾਉਂ।
ਸੰਪਰਕ : 80049 10000

SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD

MOB: +91 80049 10000
sanjeevjhanji@journalist.com

22/11/2015

  ਗੁਰਪੁਰਬ ਤੇ ਵਿਸ਼ੇਸ਼
ਰੋਮ ਰੋਮ ਮੇਰਾ ਨਾਨਕ ਵਸੇ, ਨਾਨਕ ਨਾਨਕ ਆਖਾਂ
ਸੰਜੀਵ ਝਾਂਜੀ, ਜਗਰਾਉਂ
23 ਨਵੰਬਰ ,ਬਰਸ਼ੀ ਮੌਕੇ ਵਿਸ਼ੇਸ਼
ਸਰਦਾਰ ਬਹਾਦੁਰ ਭਾਈ ਕਾਨ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭੈਣ ਤੇ ਭਰਾ ਦਾ ਪ੍ਰਤੀਕ..ਟਿੱਕਾ ਭਾਈ ਦੂਜ
ਸੰਜੀਵ ਝਾਂਜੀ, ਜਗਰਾਉਂ
ਵੱਖ–ਵੱਖ ਧਰਮਾਂ ‘ਚ ਦੀਵਾਲੀ ਦੀ ਮਹੱਤਤਾ
ਸਰਬ–ਸਾਝਾਂ ਤਿਉਹਾਰ ਹੈ ਦੀਵਾਲੀ

ਸੰਜੀਵ ਝਾਂਜੀ, ਜਗਰਾਉਂ
ਨਹੀ ਗੂੰਜਦੀ ਹੁਣ ਲੈਲੋ ਤੱਕਲੇ ਖੁਰਚਨੇ ਵਾਲੀ ਅਵਾਜ ਸਾਡੀਆਂ ਗਲੀਆਂ ਵਿੱਚ
ਜਸਵਿੰਦਰ ਪੂਹਲੀ, ਬਠਿੰਡਾ
ਮਿੱਡੀਆਂ ਨਾਸਾਂ ‘ਤੇ ਲੌਂਗ ਚਾਬੜਾਂ ਪਾਵੇ
ਸੰਜੀਵ ਝਾਂਜੀ, ਜਗਰਾਉਂ
ਸਿੱਖਾਂ ਦੇ ਹਿਰਦੇ ਵਲੂੰਧਰੇ ਗਏ
ਸੰਤੋਖ ਸਿੰਘ, ਆਸਟ੍ਰੇਲੀਆ
ਕੀ ਹੋ ਸਕਦਾ ਹੈ? ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਧਰਤੀ ਤੇ!
ਬਲਜਿੰਦਰ ਸੰਘਾ, ਕਨੇਡਾ
ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ
ਉਜਾਗਰ ਸਿੰਘ, ਪਟਿਆਲਾ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ਮਛਲੀ
ਮਛਲੀ ਗੋਤਾ ਮਾਰ ਗਈ, ਗਹਿਣਿਆਂ ਦਿਆਂ ਸਮੁੰਦਰਾਂ ’ਚੋ
ਸੰਜੀਵ ਝਾਂਜੀ, ਜਗਰਾਉਂ
ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਏਕਮ.ਦੀਪ, ਯੂ ਕੇ 
ਕਨੇਡਾ ਦੀਆਂ ਫੈਡਰਲ ਚੋਣਾਂ ਅਤੇ ਪੰਜਾਬੀ ਬੋਲੀ
ਸਾਧੂ ਬਿਨਿੰਗ, ਕਨੇਡਾ
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਏਕਮ.ਦੀਪ, ਯੂ ਕੇ
ਯੂਰਪ ਦੀ ਸਾਂਝੀ ਮੰਡੀ ਦੇ ਟੁੱਟਣ ਦੇ ਅਸਾਰ
ਡਾ. ਸਾਥੀ ਲੁਧਿਆਣਵੀ, ਲੰਡਨ
ਜਿਹੀ ਤੇਰੀ ਗੁੱਤ ਦੇਖ ਲਈ, ਜਿਹਾ ਦੇਖ ਲਿਆ ਰੌਸ਼ਨੀ ਦਾ ਮੇਲਾ
ਸੰਜੀਵ ਝਾਂਜੀ, ਜਗਰਾਉਂ
ਬਰਤਾਨੀਆਂ ਦੀ ਲੇਬਰ ਪਾਰਟੀ ਦੇ ਭਵਿੱਖ ਉਤੇ ਪ੍ਰਸ਼ਨ ਚਿੰਨ੍ਹ
ਡਾ.ਸਾਥੀ ਲੁਧਿਆਣਵੀ, ਲੰਡਨ
ਕੈਂਚੀ ਸਾਈਕਲ ਚਲਾਉਣ ਦਾ ਵੱਖਰਾ ਈ ਨਜ਼ਾਰਾ ਸੀ
ਸੰਜੀਵ ਝਾਂਜੀ ਜਗਰਾਉਂ
ਸਿਸਕਦਾ ਸੱਭਿਆਚਾਰ : ਗਹਿਣਿਆਂ ’ਚੋਂ ਲੋਪ ਹੋਈ ‘ਬਘਿਆੜੀ’
ਸੰਜੀਵ ਝਾਂਜੀ ਜਗਰਾਉਂ
ਯੂਰਪ ਵਿਚ ਆ ਰਹੇ ਸ਼ਰਨਾਰਥੀ ਅਤੇ ਇਕਨੌਮਿਕ ਇੱਲੀਗਲ ਇਮੀਗਰਾਂਟਸ
ਡਾ. ਸਾਥੀ ਲੁਧਿਆਣਵੀ, ਲੰਡਨ
ਵਿਆਪਮ ਵਰਗੇ ਘੁਟਾਲੇ ਪੰਜਾਬ ਵਿਚ ਹੁੰਦੇ ਰਹੇ ਹਨ
ਉਜਾਗਰ ਸਿੰਘ, ਪਟਿਆਲਾ
ਛਿੰਗ ਤਵੀਤ: ਅੱਜ ਦੇ ਗਹਿਣਿਆਂ ’ਚੋਂ ਹੋਇਆ ਅਲੋਪ
ਸੰਜੀਵ ਝਾਂਜੀ ਜਗਰਾਉਂ
ਆਧੁਨਿਕਤਾ ਤੇ ਸ਼ੋਸ਼ੇਬਾਜ਼ੀ ’ਚ ਰੁਲ ਕੇ ਰਹਿ ਗਿਆ ਪ੍ਰਾਇਮਰੀ ਬਚਪਨ
ਸੰਜੀਵ ਝਾਂਜੀ ਜਗਰਾਉਂ
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ
ਕਿਥੇ ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ
ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com