|
|
|
ਰੱਖੜੀਆਂ ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ |
|
|
|
|
ਰੱਖੜੀ ਦਾ ਤਿਉਹਾਰ ਇੱਕ ਬੜਾ ਹੀ ਮਨਮੋਹਕ ਤੇ ਪਵਿੱਤਰ ਤਿਉਹਾਰ ਹੈ। ਜੋ ਭੈਣ
ਭਰਾ ਦੇ ਰਿਸ਼ਤੇ ਨੂੰ ਹੋਰ ਗੂੜ੍ਹਿਆਂ ਤੇ ਪੱਕਾ ਕਰਦਾ ਹੈ। ਪੁਰਾਤਣ ਸਮੇ ਵਿੱਚ ਇਹ
ਤਿਉਹਾਰ ਬੜੀ ਹੀ ਰੂਹ ਤੇ ਦਿਲੀ ਭਾਵਨਾ ਨਾਲ ਮਨਾਇਆ ਜਾਂਦਾ ਸੀ। ਜੇਕਰ ਭੈਣਾਂ
ਵਿਆਹੀਆਂ ਹੁੰਦੀਆਂ ਤਾਂ ਖਾਸ ਤੌਰ ਤੇ ਆਪਣੇ ਪੇਕੇ ਪਿੰਡ ਆ ਕਿ ਆਪਣੇ ਮਾਂ ਜਾਏ
ਭਰਾਵਾਂ ਦੇ ਰੱਖੜੀ ਬੰਨਦੀਆਂ ਪਰ ਜੇਕਰ ਭੈਣ ਤੋ ਕਿਸੇ ਕਾਰਨ ਪੇਕੇ ਨਾ ਆਇਆ ਜਾਂਦਾ
ਤਾਂ ਠੀਕ ਉਸੇ ਦਿਨ ਭਰਾ ਭੈਣ ਦੇ ਘਰ ਰੱਖੜੀ ਬਣਾਉਣ ਪਹੁੰਚ ਜਾਂਦੇ ਸਨ। ਇਸ
ਤਿਉਹਾਰ ਵਿੱਚ ਕੋਈ ਵੀ ਉਮਰ ਸੀਮਾ ਨਹੀ ਸੀ ਹੁੰਦੀ। ਬੱਚਿਆ ਤੋ ਲੈ ਕਿ ਬਜੁਰਗਾਂ
ਤੱਕ ਭੈਣਾਂ ਆਪਣੇ ਭਰਾ ਨੂੰ ਰੱਖੜੀ ਬੰਨਕੇ ਉਹਨਾਂ ਦੀ ਲੰਮੀ ਉਮਰ ਦੀ ਦੁਆ ਕਰਦੀਆਂ
ਸਨ। ਪੁਰਾਤਨ ਰੱਖੜੀ ਤਾਂ ਸਿਰਫ ਇੱਕ ਧਾਗੇ ਦੀ ਹੁੰਦੀ ਸੀ । ਸਮੇ ਦੇ ਬਦਲਾ ਨਾਲ
ਰੱਖੜੀ ਵੱਖ ਵੱਖ ਡਿਜਾਇਨਾਂ ਵਿੱਚ ਆਉਣ ਲੱਗੀ। ਬਾਹਦ ਵਿੱਚ ਸਰਦੇ ਪੁਜਦੇ ਘਰ
ਚਾਂਦੀ ਦੀ ਤੇ ਫਿਰ ਹੁਣ ਸੋਨੇ ਦੀ ਰੱਖੜੀ ਬਣਾਉਣ ਲੱਗੇ ਹਨ। ਜਿੱਥੇ ਭੈਣ ਆਪਣੇ
ਵੀਰ ਦੇ ਰੱਖੜੀ ਬੰਨ ਉਸ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਸੀ ਉੱਥੇ ਹੀ ਭਰਾ ਵੀ
ਆਪਣੀਆਂ ਭੈਣਾਂ ਦੀ ਸਾਰੀ ਉਮਰ ਰੱਖਵਾਲੀ ਕਰਨ ਦੀ ਕਸਮ ਚੁੱਕਦੇ ਹੋਏ ਭੈਣ ਨੂੰ
ਪੈਸੇ ਸੋਨਾ ਜਾਂ ਫਿਰ ਲੀੜੇ ਕੱਪੜੇ ਦਿੰਦੇ ਸਨ। ਰੱਖੜੀ ਤਿਉਹਾਰ ਦੀ ਇੰਨੀ ਕੁ
ਪਰਿਭਾਸ਼ਾ ਦਿੰਦੇ ਹੋਏ ਹੁਣ ਆਪਾ ਇਸ ਲੇਖ ਦੇ ਸਿਰਲੇਖ ਵੱਲ ਆਈਏ ਇਹ ਰੱਖੜੀ ਤਾਂ
ਠੀਕ ਹਰ ਸਾਲ ਉਸੇ ਤ੍ਰਰਾਂ ਹੀ ਆਉਦੀ ਰਹਿੰਦੀ ਹੈ। ਪਰ ਇਸ ਵਿੱਚ ਕਈ ਵਾਰ ਵੱਡੇ
ਵੱਡੇ ਚਿੰਤਾਂ ਦੇ ਵਿਸ਼ੇ ਖੜੇ ਹੁੰਦੇ ਰਹਿੰਦੇ ਹਨ।
ਕੁਝ ਸਮਾ ਪਹਿਲਾਂ ਜਦ ਮੈਡੀਕਲ ਸਾਇੰਸ ਵਿੱਚ ਅਲਟਰਾਂ ਸਾਉਂਡ ਮਸ਼ੀਨ ਆ ਗਈ ਸੀ
ਉਸ ਵਕਤ ਲੋਕ ਗਰਭ ਵਿੱਚ ਹੀ ਬੱਚਾ ਚੈਕ ਕਰਵਾ ਕਿ ਮੁੰਡੇ ਰੱਖ ਕੁੜੀਆਂ ਨੂੰ ਮਾਰਨ
ਲੱਗ ਪਏ ਸਨ। ਜਿਸ ਕਾਰਨ ਮੁੰਡਿਆਂ ਦੇ ਬਰਾਬਰ ਕੁੜੀਆਂ ਦੀ ਗਿੱਣਤੀ ਕਾਫੀ ਘੱਟਦੀ
ਜਾ ਰਹੀ ਸੀ ਕਈ ਘਰਾਂ ਵਿੱਚ ਇਕੱਲੇ ਮੁੰਡੇ ਹੀ ਹੁੰਦੇ ਸਨ। ਇਹ ਬਹੁਤ ਵੱਡੀ
ਚਿੰਤਾਂ ਵਾਲੀ ਗੱਲ ਸੀ। ਕੀ ਬੀਤਦੀ ਸੀ ਰੱਖੜੀ ਵਾਲੇ ਦਿਨ ਉਹਨਾਂ ਭਰਾਵਾਂ ਦੇ ਦਿਲ
ਤੇ ਜਿੰਨਾਂ ਦੇ ਗੁੱਟਾਂ ਤੇ ਰੱਖੜੀ ਬੰਨਣ ਵਾਲੀਆਂ ਭੈਣਾਂ ਹੀ ਨਹੀ ਸੀ ਹੁੰਦੀਆਂ।
ਉਸ ਦਿਨ ਉਹਨਾਂ ਭਰਾਵਾਂ ਦਾ ਦਿਲ ਪੁੱਛਿਆ ਹੀ ਲੋੜੀਦਾ ਸੀ। ਫਿਰ ਸਰਕਾਰ ਦੀ ਥੋੜੀ
ਜਿਹੀ ਸਖਤੀ ਨਾਲ ਗਰਭ ਵਿੱਚ ਅਣ ਜੰਮੀਆਂ ਧੀਆਂ ਨੂੰ ਮਾਰਨਾ ਤਾਂ ਕਾਫੀ ਹੱਦ ਤੱਕ
ਖਤਮ ਹੋ ਗਿਆ। ਪਰ ਸਮੇ ਨੇ ਫਿਰ ਕਰਵਟ ਬਦਲੀ ਹੁਣ ਫਿਰ ਬਦਲਾ ਆਉਣਾ ਸੁਰੂ ਹੋਇਆ ਉਹ
ਵੀ ਬਹੁਤ ਭਿਆਨਕ ਕਿਉਕਿ ਹੁਣ ਪੰਜਾਬ ਵਿੱਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ
ਪੰਜਾਬ ਦੇ ਪੁੱਤਾਂ ਦੀ ਗਿਣਤੀ ਘਟਾਉਣੀ ਸੁਰੂ ਕਰਕੇ ਕਈ ਬਦਨਸੀਬ ਭੈਣਾ ਤੋ ਉਹਨਾਂ
ਦੇ ਭਰਾਵਾਂ ਦੇ ਰੱਖੜੀ ਵਾਲੇ ਗੁੱਟ ਖੋ ਲਏ ਹਨ। ਇਹ ਵਿਸ਼ਾ ਪਹਿਲਾਂ ਨਾਲੋ ਵੀ
ਚਿੰਤਾਂ ਵਾਲਾ ਹੈ। ਕਿਉਕਿ ਜਦ ਇਸ ਨਸ਼ੇ ਦੀ ਦਲਦਲ ਵਿੱਚ ਡੁੱਬ ਕਿ ਕਈ ਘਰਾਂ ਦੇ
ਜੁਵਾਨ ਪੁੱਤ ਅਜਿਹੀ ਜਗਾ ਭਾਵ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਜਿੱਥੋ
ਵਾਪਿਸ ਆਉਣ ਦੀ ਕੋਈ ਉਮੀਦ ਹੀ ਨਹੀ ਬਚਦੀ। ਜਿੰਨਾਂ ਚਿਰ ਇਸ ਨਸ਼ੇ ਨੂੰ ਖਤਮ ਕਰਨ
ਲਈ ਹਰ ਇੱਕ ਘਰ ਪਰਿਵਾਰ, ਪਿੰਡ, ਜਿਲਾ ਤੇ ਪੂਰੇ ਦਾ ਪੂਰਾ ਪੰਜਾਬ ਦੇ ਬੱਚੇ ਬੱਚੇ
ਤੋ ਲੈ ਕਿ ਹਰ ਘਰ ਦੇ ਮੈਬਰ ਤੱਕ ਆਪਣੀ ਅਵਾਜ਼ ਨਹੀ ਉਠਾਏਗਾ ਉਨਾਂ ਚਿਰ ਇਹ ਬੰਦ
ਨਹੀ ਹੋਣਾ। ਸਰਕਾਰਾ ਦੇ ਤਾਂ ਸਿਰਫ ਬਿਆਨ ਅਖਬਾਰਾਂ ਤੱਕ ਹੀ ਸੀਮਿਤ ਰਹਿ ਜਾਂਦੇ
ਹਨ। ਕੀ ਆਪਾ ਅੱਜ ਤੱਕ ਇਹ ਵੇਖਿਆ ਹੈ ਕਿ ਸਰਕਾਰ ਨੇ ਕੋਈ ਵੀ ਪਿੰਡ ਸ਼ਹਿਰ ਜਾਂ
ਗਲੀ ਮੁਹੱਲਾ ਨਸ਼ੇ ਤੋ ਮੁਤ ਕਰ ਦਿੱਤਾ ਹੈ। ਬਿੱਲਕੁੱਲ ਨਸ਼ਾ ਬੰਦ ਕਰਵਾਉਣਾ ਵੀ
ਸਰਕਾਰਾਂ ਲਈ ਖਤਰੇ ਦੀ ਘੰਟੀ ਹੈ। ਲੋਕਾਂ ਨੂੰ ਅਜਿਹੇ ਚਿੰਤਨ ਵਿਸ਼ਿਆ ਵਿੱਚ ਉਲਝਾਂ
ਕਿ ਹੀ ਇਹ ਰਾਜ ਭੋਗਦੇ ਹਨ। ਇਹ ਕੋਈ ਇੱਕ ਪਾਰਟੀ ਦੀ ਗੱਲ ਨਹੀ ਹੈ ਸਭ ਪਾਰਟੀਆਂ
ਇੱਕੋ ਜਿਹੀਆਂ ਹੀ ਹਨ। ਜਦ ਇੱਕ ਪਾਰਟੀ ਸੱਤਾ ਵਿੱਚ ਹੁੰਦੀ ਹੈ ਤਾਂ ਦੂਜੀ ਪਾਰਟੀ
ਵਾਲੇ ਉਸ ਦੇ ਖਿਲਾਫ ਫੋਕੇ ਬਿਆਂਨ ਦਾਗੀ ਜਾਂਦੇ ਹਨ। ਤੇ ਜਦ ਦੂਜੀ ਸੱਤਾ ਚ ਹੁੰਦੀ
ਹੈ ਤਾਂ ਪਹਿਲੀ ਪਾਰਟੀ ਉਸ ਦੇ ਵਿਰੁੱਧ ਸਿਰਫ ਤੇ ਸਿਰਫ ਝੂਠੀਆਂ ਬਿਆਨ ਬਾਜੀਆਂ
ਕਰਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹਨ ਪਰ ਹੁੰਦੀਆਂ ਅੰਦਰੋ ਸਾਰੀਆ
ਰਾਜਨੀਤਿਕ ਪਾਰਟੀਆਂ ਇੱਕ ਹੀ ਹਨ। ਅੱਜ ਸਮੇ ਦੀ ਮੰਗ ਇਹ ਹੈ ਕਿ ਜੇਕਰ ਅਸੀਂ ਆਪਣੇ
ਘਰ ਬਚਾਉਣੇ ਹਨ ਤਾਂ ਸਾਨੂੰ ਇੱਕ ਜੁੱਟ ਹੋ ਕਿ ਆਪਣੇ ਘਰ, ਮੁਹੱਲੇ, ਪਿੰਡ,
ਬਲਾਕ,ਜਿਲੇ ਤੋ ਪੁਰੇ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਸੁਰਆਤ ਕਰਨੀ ਪਵੇਗੀ
ਕਿਉਕਿ ਸਾਡੇ ਸਿਆਣੇ ਬਜੁਰਗਾਂ ਦੀ ਵੀ ਇਹੋ ਕਹਾਵਤ ਹੈ ਕਿ ਆਪਦੇ ਮਰੇ ਬਿਨਾਂ
ਸੁਰਗੀ ਨਹੀ ਜਾਇਆ ਜਾਂਦਾ। ਜਿੰਨਾ ਭੈਣਾਂ ਦੇ ਰੱਖੜੀ ਬਣਾਉਣ ਵਾਲੇ ਗੁੱਟ ਸਾਥੋ
ਖੁੱਸ ਚੁੱਕੇ ਹਨ ਉਹਨਾਂ ਨੂੰ ਤਾਂ ਆਪਾਂ ਵਾਪਿਸ ਨਹੀ ਲਿਆ ਸਕਦੇ ਪਰ ਆਓ ਆਪਾਂ
ਸਾਰੇ ਰਲ ਕਸਮ ਖਾਈਏ ਕਿ ਅੱਗੇ ਤੋ ਮਾਪਿਆਂ ਦੇ ਪੁੱਤ ਜਾਂ ਕਿਸੇ ਵੀ ਭੈਣ ਦੇ ਵੀਰ
ਦਾ ਰੱਖੜੀ ਬਨਾਉਣ ਵਾਲਾ ਗੁੱਟ ਇਸ ਜਾਨ ਲੈਣੇ ਨਸ਼ੇ ਦੀ ਬਲੀ ਨਾ ਚੜੇ ਆਮੀਨ ।
ਧੰਨਵਾਦ ਸਹਿਤ
ਜਸਵਿੰਦਰ ਪੂਹਲੀ
ਪਿੰਡ ਤੇ ਡਾਕ ਪੂਹਲੀ ਬਠਿੰਡਾ ਮੋਬਾਈਲ:9888930135
jaswinderpoohli@gmail.com
|
21/08/2015 |
|
|
ਰੱਖੜੀਆਂ
ਬਣਾਉਣ ਵਾਲੇ ਗੁੱਟ ਚੜ ਰਹੇ ਨੇ ਨਸ਼ੇ ਦੀ ਭੇਟ
ਜਸਵਿੰਦਰ ਪੂਹਲੀ, ਬਠਿੰਡਾ |
ਕਿਥੇ
ਹੈ ਅਜ਼ਾਦੀ ’ਤੇ ਲੋਕਤੰਤਰ : ਜਿਨ੍ਹਾਂ ਪੁਰ ਦੇਸ਼ ਨੂੰ ਮਾਣ ਹੈ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜਸ਼ਨ-ਏ-ਆਜ਼ਾਦੀ
ਡਾ. ਹਰਸ਼ਿੰਦਰ ਕੌਰ, ਐਮ. ਡੀ. , ਪਟਿਆਲਾ |
ਆਰਕੋ
ਬਾਲੀਨੋ
ਰਵੇਲ ਸਿੰਘ ਇਟਲੀ |
ਫੇਸਬੁੱਕ
ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਪੰਜਾਬੀਓ
ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ |
ਅਕਾਲੀਓ
ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ |
2050
ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ
ਪਹਿਲੇ ਨੰਬਰ ਤੇ ਆ ਜਾਵੇਗਾ -
ਅਕੇਸ਼ ਕੁਮਾਰ, ਬਰਨਾਲਾ |
ਇਸ
ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ |
ਯੂਨਾਨ
- ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ) |
ਪ੍ਰਵਾਸੀ
ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ |
ਕਾਮਰੇਡ
ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ
ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਮੋਦੀ
ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਸਮਾਰਟ
ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ |
ਸਿੱਖ
ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ |
ਚੋਰ
ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਸਾਡੇ
ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ |
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ |
ਪ੍ਰਿਥਵੀ
ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ |
ਪਿਸਤੌਲ
ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ
ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ |
ਵਿਦੇਸ਼ਾਂ
ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ |
ਭੁੱਲਗੀਆਂ
ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ
|
ਫ਼ਿੰਨਲੈਂਡ
ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ |
ਯੂ
ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ |
ਅੱਜ
ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ |
ਪਰਵਾਸੀ
ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ |
ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼ |
ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼ |
21
ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ
ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਇਹ
ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ,
ਚੰਡੀਗੜ੍ਹ |
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਦੇਸ਼
ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ |
ਵਲੈਤ
ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ |
ਸਾਲ
2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
|
|
|
|
|
|
|