WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਯਾਦਾਂ ਯੌਰੋਪ ਦੀਆਂ
ਆਰਕੋ ਬਾਲੀਨੋ

ਰਵੇਲ ਸਿੰਘ ਇਟਲੀ

  
 

ਇਟਲੀ ਆਉਣ ਤੇ ਥੋੜ੍ਹਾ ਚਿਰ ਬਾਅਦ ਮੇਰੀ ਸਿਹਤ ਖਰਾਬ ਹੋ ਜਾਣ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੇ ਲੋੜੀਂਦੀ ਦੁਆ ਲੈਣ ਲਈ ਆਪ ਹੀ ਫਾਰਮੇਸੀ ਜਾਣਾ ਪੈਂਦਾ ਸੀ , ਕਿਉਂਕਿ ਬੱਚੇ ਕੰਮ ਤੇ ਚਲੇ ਜਾਂਦੇ ਸਨ ਪਰ ਮੇਰੇ ਲਈ ਇੱਕ ਵੱਡੀ ਮੁਸ਼ਕਲ ਮੈਨੂੰ ਇੱਥੋਂ ਦੀ ਬੋਲੀ ਨਾ ਆਉਣਾ ਸੀ ।

ਫਾਰਮੇਸੀ ਵਿੱਚ ਕੰਮ ਕਰਦੀ ਇੱਕ ਛਮਕ ਛੱਲੋ ਜਿਹੀ ਫ਼ਰਾਂਚੈਸਕਾ ਨਾਂ ਦੀ ਹਸ ਮੁਖੀ , ਖੁਲ੍ਹ ਦਿਲੀ ਮੁਟਿਆਰ , ਮੋਢਿਆਂ ਤੀਕ ਕੱਟੇ ਹੋਏ ਭੂਰੇ ਵਾਲ , ਮੇਖਾਂ ਵਾਲੇ ਦੰਦ , ਸਫੇਦ ਡਾਕਟਰੀ ਲਿਬਾਸ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ , ਇਸ ਤੋ ਕਿਤੇ ਵੱਧ ਉਸ ਦਾ ਮਿਲਾਪੜਾ ਸੁਭਾ ਹਰ ਕਿਸੇ ਨਾਲ ਚੰਗਾ ਵਰਤਾਅ ਮੇਰੀ ਖਿੱਚ ਦਾ ਕਾਰਣ ਬਣਿਆ। ਇੱਕ ਦਿਨ ਜਦ ਮੈਂ ਦੁਆਈ ਲੈਣ ਫਾਮੇਸੀ ਗਿਆ ਤਾਂ ਜਦੋਂ ਉਹ ਕੈਬਨ ਤੇ ਕੰਮ ਕਰ ਰਹੀ ਸੀ ਤਾਂ ਮੈਂ ਉਸ ਨੂੰ ਅੰਗ੍ਰੇਜ਼ੀ ਵਿੱਚ ਪੁੱਛ ਬੈਠਾ ਕਿ ਕੀ ਉਹ ਇੰਗਲਸ਼ ਬੋਲ ਸਕਦੀ ਹੈ । ਉਹ ਯੈੱਸ ਕਹਿੰਦੀ ਹੋਈ ਬੋਲੀ “while you are staying in italia you shoud speak in italino “। ਇਹ ਲੋਕ ਅਪਨੀ ਬੋਲੀ ਨੂੰ ਬੜਾ ਪਿਆਰ ਕਰਦੇ ਹਨ , ਸਾਰੇ ਦੇਸ਼ ਵਿੱਚ ਇਟਾਲੀਅਨ ਭਾਸ਼ਾ ਹੀ ਬੋਲੀ ਜਾਂਦੀ ਹੈ। ਬੇਸ਼ੱਕ ਘਰ ਕੁਝ ਕਿਤਾਬਾਂ ਦੀ ਮਦਦ ਨਾਲ ਪਹਿਲਾਂ ਵੀ ਮੈਂ ਕੁੱਝ ਸਿੱਖਣ ਦੀ ਕੋਸਿ਼ਸ਼ ਕਰਦਾ ਸੀ ਪਰ ਅੱਜ ਦੇ ਇੱਸ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਇੱਥੋਂ ਦੀ ਬੋਲੀ ਸਿੱਖਣ ਲਈ ਨਵੀਂ ਪ੍ਰੇਰਣਾ ਦਿੱਤੀ । ਇੱਥੇ ਹੀ ਆ ਕੇ ਮੈਂ ਕੰਪਿਊਟਰ ਤੇ ਪੁੱਠੀਆਂ ਸਿੱਧੀਆਂ ਉੰਗਲਾਂ ਮਾਰ ਕੇ ਕੰਪਿਊਟਰ ਤੇ ਗੁਜ਼ਾਰੇ ਜੋਗਾ ਕੰਮ ਕਰਨਾ ਸਿੱਖਿਆ। ਇੱਸੇ ਤਰ੍ਹਾਂ ਇਹ ਵੀ ਮੇਰੇ ਲਈ ਇੱਕ ਵੱਡਾ ਚੈਲੇਂਜ ਸੀ । ਥੋੜਾ ਬਹੁਤ ਸਿੱਖਣ ਲਈ ਪੰਜਾਬੀ ਤੋਂ ਇਤਾਲਵੀ ਸਿੱਖਣੀ ਸ਼ੁਰੂ ਕੀਤੀ ਇੱਥੋਂ ਦੀ ਇੱਕ ਲਾਇਬ੍ਰੇਰੀ ਦਾ ਲਾਈਫ ਮੈਂਬਰ ਵੀ ਬਣਿਆ ਇੱਸ ਦੇ ਨਾਲ 2  ਮੈਂ ਇੰਟਰ ਨੈਟ ਤੇ ਇਹ ਬੋਲੀ ਲਿਖਣੀ ਤੇ ਬੋਲਣੀ ਸਿੱਖਣ ਦਾ ਯਤਨ ਕੀਤਾ ,ਘਰ ਵਿੱਚ ਕਈ ਵਾਰੀ ਬੱਚਿਆਂ ਨਾਲ ਜਦ ਮੈਂ ਇਹ ਬੋਲੀ ਬੋਲਣ ਦਾ ਯਤਨ ਕਰਦਾ ਤਾਂ ਉਹ ਮੇਰਾ ਮਖੌਲ ਉਡਾਉਂਦੇ ਪਰ ਕਦੇ ਕਦੇ ਜਦ ਮੈਂ ਅਪਨੀ ਨੋਟ ਬੁੱਕ ਤੇ ਲਿਖ ਕੇ ਫ੍ਰਾਂਚੈਸਕਾ ਪਾਸ ਲੈ ਜਾਂਦਾ ਤਾਂ ਮੇਰਾ ਹੌਸਲਾ ਵਧਾਉਣ ਲਈ ਉਹ ਕੁੱਝ ਠੀਕ ਕਰ ਕੇ ਹੇਠਾਂ ਕੁੱਝ ਲਿਖ ਕੇ ਮੇਰਾ ਹੌਸਲਾ ਵਧਾਉਂਦੀ , ਜੋ ਮੇਰੀ ਨੋਟ ਬੁਕ ਤੇ ਅਜੇ ਤੱਕ ਵੀ ਮੈਂ ਸੰਭਾਲ ਕੇ ਰੱਖੇ ਹੋਏ ਹਨ। ਤੇ ਹੌਲੀ 2 ਇਟਾਲੀਅਨ ਭਾਸ਼ਾ ਵਿੱਚ ਹੀ ਉਸ ਬਾਰੇ ਕੋਈ ਕਵਿਤਾ ਲਿਖ ਕੇ ਜਦ ਉੱਸ ਨੂੰ ਵਿਖਾਈ ਤਾਂ ਉੱਸ ਨੇ ਹੱਸਦੀ ਹੋਈ ਨੇ ਇੱਸ ਤੇ ਗ੍ਰਾਸੀਏ ਭਾਵ ਧੰਨਵਾਦ ਲਿਖ ਕੇ ਅਪਨਾ ਫੀਰਮਾ ਕੀਤਾ। ਇੱਸ ਬੋਲੀ ਵਿੱਚ ਫੀਰਮਾ ਹਸਤਾਖਰਾਂ ਨੂੰ ਕਹਿੰਦੇ ਹਨ ।

ਤੁਸੀਂ ਮੈਨੂੰ ਜ਼ਰੂਰ ਪੁੱਛੇ ਗੇ ਕਿ ਉੱਸ ਕੋਲ ਇਨੇ ਰੁਝਵੇਂ ਵਿੱਚ ਇਨਾ ਸਮਾ ਇੱਸ ਕੰਮ ਲਈ ਕਿੱਥੋਂ ਹੋਵੇਗਾ ,ਪਰ ਇਹ ਹੀ ਉਸ ਦੀ ਫਰਾਖ ਦਿਲੀ ਸੀ ਕਿ ਉਹ ਮੇਰੇ ਨਾਲ ਗੱਲ ਕਰਨ ਦਾ ਥੋੜ੍ਹਾ ਬਹੁਤ ਮੌਕਾ ਉਹ ਕੱਢ ਲੈਂਦੀ । ਬੱਸ ਇਹ ਉਸ ਦੀ ਵਡਿਆਈ ਸੀ ਜੋ ਮੈਨੂੰ ਮੋਹ ਲੈਂਦੀ ਸੀ । ਜੇ ਕਦੇ ਮੇਰਾ ਬੇਟਾ ਕੋਈ ਦੁਆਈ ਲੈਣ ਜਦ ਜਾਂਦਾ ਤਾਂ ਉਹ ਮੇਰੇ ਨਾਂ ਦੀ ਪਰਚੀ ਵੇਖ ਕੇ ਜ਼ਰੂਰ ਪੁੱਛਦੀ ਕੌਮੇ ਐ ਤੁਓ ਪਪਾ , ਭਾਵ ਤੁਹਾਡੇ ਪਿਤਾ ਜੀ ਕਿਸ ਤਰ੍ਹਾਂ ਹਨ ਤੇ ਕਈ ਵਾਰ ਬੱਚੇ ਉੱਸ ਬਾਰੇ ਮੈਨੂੰ ਦੱਸ ਕੇ ਮੇਰਾ ਮੌਜੂ ਉਡਾਂਦੇ, ਤੁਹਾਡੀ ਫਰੈਂਡ ਮਿਲੀ ਸੀ ਤੁਹਾਨੂੰ ਯਾਦ ਕਰਦੀ ਸੀ , ਮੈਂ ਵੀ ਅੱਗੋਂ ਹੱਸ ਛਡਦਾ। ਮੈਂ ਜਦ ਵੀ ਫਾਰਮੇਸੀ ਜਾਂਦਾ ਤਾਂ ਜੇਕਰ ਉਹ ਕੈਬਨ ਤੇ ਨਾ ਹੁੰਦੀ ਤਾਂ ਉੱਸ ਦੇ ਨਾਲ ਕੰਮ ਕਰਦੇ ਨੌਜਵਾਨ ਡਾਕਟਰ ਅੰਦਰੇਆ ਨੂੰ ਮੈਂ ਪੁੱਛਦਾ  “ ਦੋਵੇ ਐ ਫਰਾਂਚੈਸਕਾ " ਫ੍ਰਾਂਚੈਸਕਾ ਕਿੱਥੇ ਹੈ ਤਾਂ ਉਹ ਜਦ ਉਸ ਨੂੰ ਮੇਰੇ ਆਉਣ ਬਾਰੇ ਦੱਸਦਾ ਤਾਂ ਉਹ ਟਿੱਪ 2 ਕਰਦੀ ਝੱਟ ਕੈਬਨ ਤੇ ਪਹੁੰਚ ਜਾਂਦੀ ਤੇ ਹੱਥ ਮਿਲਾਂੳਦੇ ਹੋਏ ਮੈਂਨੂੰ ਆਪਣੀ ਭਾਸ਼ਾ ਵਿੱਚ “ ਤੂਤੀ ਬੇਨੇ “ ਭਾਵ ਸੱਭ ਠੀਕ ਠਾਕ ਹੈ ਕਹਿਕੇ ਮੇਰਾ ਹਾਲ ਚਾਲ ਪੁਛਦੀ । ਇੱਕ ਵਾਰ ਜਦ ਮੈਂ ਦੁਆਈ ਲੈਣ ਲਈ ਫਾਰਮੇਸੀ ਗਿਆ ਤਾਂ ਵਾਪਸੀ ਤੇ ਮੈਂ ਬਕਾਇਆ ਲੈਣਾ ਭੁੱਲ ਗਿਆ ਉਹ ਮੇਰੇ ਮਗ਼ਰ “ ਸਿੰਘ ਤੁਓ ਬਾਲਾਂਚਾ “ ਕਹਿੰਦੀ ਤੇਜ਼ 2 ਦੌੜੀ ਆ ਰਹੀ ਸੀ , ਮੇਰੇ ਰੁਕਣ ਤੇ ਮੇਰੀ ਤਲੀ ਤੇ ਮੇਰਾ ਬਕਾਇਆ ਰੱਖ ਕੇ “ਗ੍ਰਾਸੀਏ “ ਭਾਵ ਧੰਨਵਾਦ ਕਹਿੰਦੀ ਵਾਪਸ ਚਲੀ ਗਈ ਮੈਂ ਹੈਰਾਨ ਸਾਂ ਕਿ ਧੰਨਵਾਦ ਤਾਂ ਮੈਨੂੰ ਉੱਸਦਾ ਕਰਨਾ ਚਾਹੀਦਾ ਸੀ ।

ਇਹ ਲੋਕ ਤੁਹਫਿਆਂ ਦੇ ਆਦਾਨ ਪ੍ਰਦਾਨ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਹਨ ਜਿਸ ਫੈਕਟਰੀ ਵਿੱਚ ਮੇਰਾ ਬੇਟਾ ਕੰਮ ਕਰਦਾ ਹੈ ਉੱਸ ਵਿਚ ਬੜੇ ਸੁੰਦਰ ਨਕਲੀ ਗਹਿਣੇ, ਗਾਨੀਆਂ , ਬੈਂਗਲ ਆਦ ਬਣਦੇ ਹਨ ਇੱਕ ਵੇਰਾਂ ਮੈਂ ਉੱਸ ਲਈ ਇੱਕ ਸੁੰਦਰ ਨੈਕਲੇਸ ਤੁਹਫੇ ਵਜੋਂ ਲੈ ਗਿਆ ਉਹ ਵੇਖ ਕੇ ਬੜੀ ਖੁਸ਼ ਹੋਈ । ਕੁੱਝ ਦਿਨਾਂ ਬਾਅਦ ਜਦ ਉਸ ਪਾਸ ਗਿਆ ਉੱਸ ਨੇ ਦੁਆਈਆਂ ਦੇ ਲਿਫਾਫੇ ਵਿੱਚ ਕੁਝ ਚੀਜ਼ਾਂ ਮੈਨੂੰ ਤੋਹਫੇ ਵਜੋਂ ਕੁੱਝ ਦੁਆਈਆਂ ਮੁਫਤ ਦਿੱਤੀਆਂ । ਤੁਹਫੇ ਨੂੰ ਇੱਸ ਭਾਸ਼ਾ ਵਿੱਚ “ਰਗਾਲੋ “ ਕਹਿੰਦੇ ਹਨ । ਇੱਕ ਵਾਰ ਮੈਂ ਜਦ ਪੰਜਾਬ ਗਿਆ ਤੇ ਵਾਪਸੀ ਤੇ ਉੱਸ ਲਈ ਇੱਕ ਤਿੱਲੇ ਦੀ ਕਢਾਈ ਵਾਲੀ ਪੰਜਾਬੀ ਜੁੱਤੀ ਲਿਆ ਕੇ ਉਸ ਨੂੰ ਦਿੱਤੀ ਤਾਂ ਉਹ ਬੜੀ ਖੁਸ਼ ਹੋਈ । ਗਰਮੀਆਂ ਦਾ ਮੌਸਮ ਸੀ ਇੱਕ ਦਿਨ ਜਦ ਮੈਂ ਫਾਰਮੇਸੀ ਗਿਆ ਤਾਂ ਉਹੀ ਜੁੱਤੀ ਪਾ ਕੇ ਮਟਕ 2 ਫਾਰਮੇਸੀ ਵਿੱਚ ਕੰਮ ਕਰ ਰਹੀ ਸੀ । ਮੈਨੂੰ ਵੇਖ ਕੇ ਕਲਮੇ ਵਾਲੀ ਉੰਗਲੀ ਅਤੇ ਅੰਗੂਠੇ ਨਾਲ ਗੋਲ ਦਾਇਰਾ ਜਿਹਾ ਬਨਾਉਂਦੀ ਹੋਈ ਬੋਲੀ “ ਬੈਲੀ ਸੀਮੋ “ ਭਾਵ ਬਹੁਤ ਸੁੰਦਰ ਕਹਿ ਰਹੀ ਸੀ ।

ਇੱਕ ਦਿਨ ਮੈਂ ਜਦ ਫਾਰਮੇਸੀ ਗਿਆ ਤਾਂ ਮੈਂ ਉੱਸ ਨੂੰ ਹੱਸਦੇ ਹੋਏ ਕਿਹਾ “ਸੇਈ ਕੋਮੇ ਆਰਕੋਬਾਲੀਨੋ” ਭਾਵ ਤੂੰ ਸੱਤ ਰੰਗੀ ਪੀਂਘ ਵਾਂਗ ਹੈਂ । ਇਹ ਸੁਣ ਕੇ ਉਹ ਖਿੜਖੜਾ ਕੇ ਹੱਸਦੀ ਹੋਈ ਬੋਲੀ , ਉਹ ਤਾਂ ਮੀਂਹ ਪੈਣ ਮਗਰੋਂ ਅਸਮਾਨ ਤੇ ਹੁੰਦੀ ਹੈ । ਮੈਂ ਉੱਸ ਨੂੰ ਕਿਹਾ ਤੂੰ ਧਰਤੀ ਤੇ ਆਰਕੋ ਬਾਲੀਨੋ ਹੈਂ । ਸੱਤ ਰੰਗੀ ਪੀਂਘ ਨੂੰ ਇੱਸ ਬੋਲੀ ਵਿੱਚ ਆਰਕੋ ਬਾਲੀਨੋ  ਕਹਿੰਦੇ ਹਨ । ਮੇਰਾ ਖਿਆਲ ਸੀ ਫ੍ਰਾਂਚੈਸਕਾ ਸ਼ਾਇਦ ਇੱਸ ਫਾਰਮੇਸੀ ਤੇ ਨੌਕਰੀ ਕਰਦੀ ਹੈ ,ਪਰ ਉਹ ਇੱਸ ਫਾਰਮੇਸੀ ਦੀ ਬ੍ਰਿਧ ਮਾਲਕਣ ਦੀ ਇਕਲੌਤੀ ਬੇਟੀ ਹੈ ਤੇ ਉੱਸ ਦੀ ਬ੍ਰਿਧ ਮਾਂ ਵੀ ਆਮ ਤੌਰ ਤੇ ਫਾਰਮੇਸੀ ਵਿੱਚ ਹੌਲੀ 2 ਤੁਰਦੀ ਫਿਰਦੀ ਵੇਖੀ ਦੀ ਸੀ । ਬੜੀ ਖੁਸ਼ ਰਹਿਣੀ ਔਰਤ ਹੈ ਫ੍ਰਾਂਚੈਸਕਾ , ਜਦੋਂ ਵੀ ਕੋਈ ਗਾਹਕ ਨਾਲ ਜਦ ਕੋਈ ਬੱਚਾ ਲੈ ਆਉੰਦਾ ਹੈ ਤਾਂ ਉੱਸ ਨੂੰ ਚਾਕਲੇਟ ਆਦਿ ਫੜਾਉਂਦੀ ਹੋਈ ਕਦੇ 2 ਕੁੱਛੜ ਵੀ ਚੁੱਕ ਕੇ ਲਾਡ ਪਿਅਰ ਵੀ ਕਰਦੀ ਹੈ । ਇਕ ਵਾਰ ਉਹ ਇੱਕ ਬਹੁਤ ਹੀ ਸੁੰਦਰ ਬੱਚੇ ਨੂੰ ਚੁੱਕੀ ਉਹ ਲਾਡ ਪਿਆਰ ਵਿੱਚ ਮਸਤ ਸੀ । ਮੈਂ ਉੱਸ ਨੂੰ ਪੁੱਛ ਹੀ ਲਿਆ “ਇਲ ਤੁਆ ਬਾਂਬੀਨੋ “ ਕੀ ਇਹ ਬੱਚਾ ਤੇਰਾ ਹੈ । ਉਹ ਹੱਸਦੀ ਹੋਈ ਬੋਲੀ “ਨੋ ਇਓ ਫੀਨੋ “ ਭਾਵ ਮੈਂ ਬੱਚੇ ਪੈਦਾ ਕਰਨੇ ਬੱਸ ਕਰ ਦਿੱਤੇ ਹਨ । ਵੈਸੇ ਵੀ ਇਹ ਲੋਕ ਬੱਚੇ ਨੂੰ ਬਿਨਾਂ ਕਿਸੇ ਵਿਤਕਰੇ ਬੜਾ ਪਿਆਰ ਕਰਦੇ ਹਨ । ਇੱਕ ਦਿਨ ਮੇਰੇ ਪੋਤਾ ਮੇਰੇ ਨਾਲ ਬਦੋ ਬਦੀ ਫਾਰਮੇਸੀ ਚਲਾ ਗਿਆ ਉਹ ਉੱਸ ਨੂੰ ਚਾਕਲੇਟ ਫੜਾਉਂਦੀ ਹੋਈ ਹੱਸਦੀ ਹੋਈ ਬੋਲੀ ,”ਇੱਲ ਤੁਏ ਨਿਪੋਤੇ “ ਪੋਤੇ ਨੂੰ ਇੱਸ ਭਾਸ਼ਾ ਵਿੱਚ ਨਿਪੋਤੇ  ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਇੱਕ ਦਿਨ ਜਦ ਮੈਂ ਆਪਣੀ ਜੀਵਣ ਸਾਥਣ ਨਾਲ ਫਾਰਮੇਸੀ ਕਿਸੇ ਜ਼ਰੂਰੀ ਕੰਮ ਲਈ ਤਾਂ ਮੈਂ ਅਪਣੀ ਜੀਵਣ ਸਾਥਣ ਬਾਰੇ ਜਾਣ ਕਾਰੀ ਦਿੰਦੇ ਉੱਸ ਨੂੰ ਕਿਹਾ “ ਇੱਲ ਮੀਓ ਮੌਲੀਆ “ ਭਾਵ ਇਹ ਮੇਰੀ ਧਰਮ ਪਤਨੀ ਹੈ ਤਾਂ ਉੱਸ ਨੇ ਖੁਸ਼ ਹੋ ਕੇ ਉਸ ਹੱਥ ਮਿਲਾਉਂਦੀ ਕਹਿਣ ਲੱਗੀ “ਮੋਲਤੋ ਬੈੱਲਾ “ ਭਾਵ ਬਹੁਤ ਸੁਹਣੀ ਹੈ । ਇੱਸ ਭਾਸ਼ ਵਿੱਚ ਪਤਨੀ ਨੂੰ ਮੌਲੀਆ  ਕਿਹਾ ਜਾਂਦਾ ਹੈ ।

ਐਤਕਾਂ ਪੰਜਾਬ ਵਾਪਸੀ ਦਾ ਜਦ ਪ੍ਰੋਗ੍ਰਾਮ ਬਣਿਆ ਤਾਂ ਮੇਰੇ ਵੱਡੇ ਬੇਟੇ ਦੇ ਪੱਕੇ ਤੌਰ ਤੇ ਕੈਨੇਡਾ ਸਿ਼ਫਟ ਹੋ ਜਾਣ ਕਰਕੇ ਮੈਨੂੰ ਉਹ ਕਸਬਾ ਛੱਡ ਕੇ ਕੁੱਝ ਦੂਰੀ ਤੇ ਆਪਣੇ ਛੋਟੇ ਬੇਟੇ ਕੋਲ ਰਹਿਣ ਕਰਕੇ ਉੱਸ ਨੂੰ ਮਿਲਣਾ ਕੁੱਝ ਮੁਸ਼ਕਲ ਹੋ ਗਿਆ ਪਰ ਦੁਆਈ ਮੇਰਾ ਛੋਟਾ ਬੇਟਾ ਹੀ ਲੈ ਆਉਂਦਾ । ਮੈਂ ਉੱਸ ਨੂੰ ਅੰਗਰੇਜ਼ੀ ਵਿੱਚ ਇੱਕ ਚਿੱਠੀ ਜੋ ਇਟਾਲੀਆਨ ਭਾਸ਼ਾ ਦੇ ਚਾਓ ਨਾਲ ਸ਼ੁਰੂ ਕੀਤੀ ਗਈ ਸੀ । ਅਪਨੇ ਬੇਟੇ ਹੱਥ ਜਦੋਂ ਉਹ ਉੱਸ ਫਾਰਮੇਸੀ ਵਿੱਚ ਮੇਰੇ ਲਈ ਦੁਆਈ ਲੈਣ ਲਈ ਗਿਆ ਭੇਜੀ । ਜਿੱਸ ਨੂੰ ਪੜ੍ਹ ਕੇ ਉੱਸ ਨੇ ਕਿਹਾ ਕਿ ਆਪਣੇ ਪਾਪਾ ਨੂੰ ਕਹਿਣਾ ਕਿ ਜਾਣ ਤੋਂ ਪਹਿਲਾਂ ਮੈਂ ਉੱਸ ਨੂੰ ਜ਼ਰੂਰ ਉੱਸ ਨੂੰ ਮਿਲ ਕੇ ਜਾਂਵਾਂ । ਮੈਂ ਉੱਸ ਦਾ ਸੁਨੇਹਾ ਮਿਲਣ ਤੇ ਉੱਸ ਨੂੰ ਮਿਲਣ ਲਈ ਅਪਨੇ ਬੇਟੇ ਨਾਲ ਫਟਾਮੇਸੀ ਗਿਆ ਉੱਸ ਦਿਨ ਉਹ ਡਾਕਟਰੀ ਵਰਦੀ ਦੀ ਬਜਾਏ ਬੜੇ ਸੁੰਦਰ ਲਿਬਾਸ ਵਿੱਚ ਫਾਰਮੇਸੀ ਵਿੱਚ ਮੈਨੂੰ ਮਿਲੀ । ਉੱਸ ਨੇ ਹਥਾਂ ਵਿੱਚ ਕਈ ਰੰਗਾਂ ਦੀਆਂ ਮੁੰਦਰੀਆਂ ਤੇ ਰੰਗ ਬਰੰਗੇ ਨਗਾਂ ਵਾਲਾ ਨਗਾਂ ਵਾਲਾ ਨੈਕ ਲੇਸ ਪਾਇਆ ਹੋਇਆ ਸੀ ਅੱਜ ਉਹ ਆਪਨੇ ਇੱਸ ਲਿਬਾਸ ਵਿੱਚ ਵਾਕਈ ਆਰਕੋ ਬਾਲੀਨੋ ਲੱਗ ਰਹੀ ਸੀ , ਮੈਨੂੰ ਵੇਖ ਕੇ ਉਹ ਹੱਸਦੀ ਹੋਈ ਮੇਰੇ ਵੱਲ ਮੁੰਦਰੀਆਂ ਵਾਲੀਆਂ ਉੰਗਲਾਂ ਕਰਕੇ ਬੋਲੀ ,ਵੇਖੋ ਖਾਂ ਸਿੰਘ ਅੱਜ ਮੈਂ ਲੱਗ ਰਹੀ ਹਾਂ ਨਾ ਆਰਕੋ ਬਾਲੀਨੋ । ਮੈਂ ਫਾਰਮੇਸੀ ਤੋਂ ਜਦ ਜਾਣ ਲੱਗਾ ਤਾਂ ਮੇਰੇ ਬੇਟੇ ਨੂੰ ਕਹਿਣ ਲੱਗੀ ਕਿ ਕੀ ਮੈਂ ਇਹ ਕੋਈ ਤੋਹਫਾ ਮੈਂ ਤੇਰੇ ਪਾਪਾ ਨੂੰ ਦੇ ਸਕਦੀ ਹਾਂ ਜੋ ਉੱਸ ਦੇ ਹਾਂ ਕਹਿਣ ਤੇ ਮੈਂਨੂੰ ਉੱਸ ਨੇ ਇੱਕ ਬੜਾ ਸੁੰਦਰ ਪੈਕ ਤੁਹਫੇ ਦੇ ਤੌਰ ਦਿੱਤਾ ਜੋ ਮੈਂ ਪੰਜਾਬ ਨਾਲ ਹੀ ਲੈ ਕੇ ਆਇਆ ।

ਮੈਨੂੰ ਪੰਜਾਬ ਆਏ ਨੂੰ ਪੂਰੇ ਸੱਤ ਮਹੀਨੇ ਹੋ ਚੁਕੇ ਹਨ ਪਰ ਉਹ ਪਿਆਰ ,ਸਦਾਚਾਰ ,ਸਤਿਕਾਰ ,ਮਿਲਣਸਾਰ , ਹੱਸ ਮੁਖੀ , ਖੁਲੂ ਦਿਲੀ, ਮਿੱਠ ਬੋਲੜੀ ,ਦੇ ਸੱਤ ਰੰਗ ਬਿਖੇਰਦੀ ਆਰਕੋ ਬਾਲੀਨੋ ਨੂੰ ਫਿਰ ਪੰਜਾਬ ਤੋਂ ਉੱਸ ਲਈ ਲਿਆਂਦੇ ਕਿਸੇ ਤੁਹਫੇ ਨਾਲ ਮਿਲਣ ਦੀ ਤਾਂਘ ਹਰ ਵਕਤ ਮੇਰੇ ਮਨ ਵਿੱਚ ਉੱਸਲ ਵੱਟੇ ਲੈਂਦੀ ਰਹਿੰਦੀ ਹੈ ।

07/08/2015

ਆਰਕੋ ਬਾਲੀਨੋ
ਰਵੇਲ ਸਿੰਘ ਇਟਲੀ
ਫੇਸਬੁੱਕ ਕਿ ਫਸੇਬੁੱਕ?
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਪੰਜਾਬੀਓ ਜ਼ੋਸ਼ ਨਾਲੋਂ ਹੋਸ਼ ਟਿਕਾਣੇ ਰੱਖੋ
ਉਜਾਗਰ ਸਿੰਘ, ਪਟਿਆਲਾ
ਅਕਾਲੀਓ ਪੰਜਾਬ ਵਿਚ ਅਕਸ ਸੁਧਾਰ ਲਵੋ ਪ੍ਰਵਾਸ ਵਿਚ ਆਪੇ ਸੁਧਰ ਜਾਵੇਗਾ
ਉਜਾਗਰ ਸਿੰਘ, ਪਟਿਆਲਾ
2050 ਵਿੱਚ ਭਾਰਤ ਚੀਨ ਨੂੰ ਪਿਛਾੜਦੇ ਹੋਏ ਅਬਾਦੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਜਾਵੇਗਾ - ਅਕੇਸ਼ ਕੁਮਾਰ, ਬਰਨਾਲਾ ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਯੂਨਾਨ - ਜਿਹੜੀ ਗੱਲ ਮੀਡੀਆ ਤੁਹਾਨੂੰ ਦੱਸ ਨਹੀਂ ਰਿਹਾ
ਕ੍ਰਿਸ ਕੰਥਨ (ਅਨੁ: ਸਾਧੂ ਬਿਨਿੰਗ)
ਪ੍ਰਵਾਸੀ ਲੜਕੀ ਨਾਲ ਛੇੜ ਛਾੜ ਦੀ ਘਟਨਾ ਸਿੱਖੀ ਵਕਾਰ ਤੇ ਧੱਬਾ
ਉਜਾਗਰ ਸਿੰਘ, ਪਟਿਆਲਾ
ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਗੁਰਬਚਨ ਸਿੰਘ ਦੀ ਮੌਤ ਉਤੇ ਪੰਜਾਬੀ ਸਾਹਿਤ ਕਲਾ ਕੇਂਦਰ ਵਲ੍ਹੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਮੋਦੀ ਸਰਕਾਰ ਦੇ 365 ਦਿਨ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਸਮਾਰਟ ਸਿਟੀ ਯੋਜਨਾ:ਮੁੰਗੇਰੀ ਲਾਲ ਦਾ ਸਪਨਾ
ਉਜਾਗਰ ਸਿੰਘ, ਪਟਿਆਲਾ
ਸਿੱਖ ਮਾਨਸਿਕਤਾ ਦਾ ਸੰਤਾਪ ਬਲਿਊ ਸਟਾਰ ਅਪ੍ਰੇਸ਼ਨ
ਉਜਾਗਰ ਸਿੰਘ, ਪਟਿਆਲਾ
ਚੋਰ ਉਚੱਕੇ ਚੌਧਰੀ ਗੁੰਡੀ ਰਨ ਪ੍ਰਧਾਨ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਸਾਡੇ ਪੰਜਾਬ ਵਿੱਚ ਵਧ ਰਹੇ ਅਪਰਾਧਾ ਲਈ ਜਿੰਮੇਵਾਰ ਕੌਣ?
ਜਸਵਿੰਦਰ ਪੂਹਲੀ, ਬਠਿੰਡਾ
ਮਈ-ਦਿਵਸ
ਕੌਂਸਲਰ ਮੋਤਾ ਸਿੰਘ, ਇੰਗਲੈਂਡ
ਪ੍ਰਿਥਵੀ ਦਿਵਸ - 22 ਅਪ੍ਰੈਲ
ਅਮਨਦੀਪ ਸਿੰਘ, ਅਮਰੀਕਾ
ਪਿਸਤੌਲ ਵਾਲਾ ਭਗਤ ਸਿੰਘ ਬਨਾਮ ਕਿਤਾਬਾਂ ਹਿੱਕ ਨੂੰ ਲਾਈ ਖੜ੍ਹਾ “ਦ ਰੀਅਲ ਭਗਤ ਸਿੰਘ”
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ
ਉਜਾਗਰ ਸਿੰਘ, ਪਟਿਆਲਾ
ਭੁੱਲਗੀਆਂ ਖੇਡਾਂ ਰੁਲ ਗਿਆ ਬਚਪਨ, ਸਾਡੀ ਬਾਲ ਲੋਕ–ਖੇਡ : ਗੁੱਲੀ ਡੰਡਾ
ਸੰਜੀਵ ਝਾਂਜੀ, ਜਗਰਾਉਂ 
ਫ਼ਿੰਨਲੈਂਡ ਵਿੱਚ ਵਿਸਾਖੀ ਮੇਲਾ 18 ਅਪ੍ਰੈਲ ਨੂੰ ਮਨਾਇਆ ਜਾਵੇਗਾ
ਵਿੱਕੀ ਮੋਗਾ, ਫ਼ਿੰਨਲੈਂਡ
ਯੂ ਕੇ ਦੀਆਂ ਪਾਰਲੀਮੈਂਟ ਚੋਣਾਂ
ਕੌਂਸਲਰ ਮੋਤਾ ਸਿੰਘ, ਯੂ ਕੇ
ਅੱਜ ਦੀ ਰਾਜਨੀਤੀ
ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ
ਪਰਵਾਸੀ ਸੰਮੇਲਨ ’ਤੇ ਐਨ.ਆਰ.ਆਈ. ਸਭਾ ਅਸਫਲ -ਨਵਾਂ ਰਾਹ ਲੱਭਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਆਮ ਆਦਮੀ ਪਾਰਟੀ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿਖ ਖ਼ਤਰੇ ਵਿਚ
ਉਜਾਗਰ ਸਿੰਘ, ਪਟਿਆਲਾ
ਪੰਜਾਬ ਦੀ ਅਰਥਿਕਤਾ ਤਬਾਹੀ ਦੇ ਕੰਢੇ ਤੇ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

ਯੂਨੇਸਕੋ ਦੇ ਪ੍ਰਧਾਨ ਦਾ
ਮਾਤ ਭਾਸ਼ਾ ਦਿਹਾੜੇ ਤੇ ਸੰਦੇਸ਼

ਮਾਂ-ਬੋਲੀ ਅਧਾਰਤ ਬਹੁਭਾਸ਼ਾਈ ਸਿੱਖਿਆ
- ਯੁਨੈਸਕੋ ਦਸਤਾਵੇਜ਼
 

21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com