|
|
ਰਾਜਨੀਤੀ ਕਹਿਣ ਨੂੰ ਤਾਂ ਇਹ ਚਾਰ ਸ਼ਬਦਾਂ ਜੋੜ ਹੈ ਪਰ ਇਹ ਪੂਰੇ ਮੁਲਕ ਨੂੰ
ਜੜੋ ਹਿਲਾ ਵੀ ਸਕਦਾ ਤੇ ਬਣਾ ਵੀ ਸਕਦਾ ਹੈ। ਰਾਜਨੀਤੀ ਢਾਚਾਂ ਅਸਲ ਵਿੱਚ ਦੇਸ਼ ਨੂੰ
ਚਲਾਉਣ ਦੀ ਮੁੱਢਲੀ ਇਕਾਈ ਹੁੰਦੀ ਹੈ। ਕੁੱਝ ਸਿਆਣੇ ਤੇ ਸਰਵਪੱਖੀ ਵਿਕਾਸ ਦੇ
ਮੋਹਰੀ ਚੰਗੀ ਸੋਚ ਦੇ ਮਾਲਕ ਹਰ ਪੱਖ ਤੋਂ ਬੇਹਤਰ ਹੁੰਦੇ ਹਨ ਰਲ ਮਿਲ ਦੇਸ਼ ਦੀ
ਉਨਤੀ ਦੇ ਪੱਖ ਵਿੱਚ ਰੱਖ ਕੇ ਹਰ ਫੈਸਲਾ ਕਰਦੇ ਹਨ ਤਾਂ ਜੋ ਕੇ ਮੁਲਕ ਵਿਕਾਸ ਕਰ
ਸਕੇ ਪਰ ਅੱਜ ਦੀ ਰਾਜਨੀਤੀ ਤਾਂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਸ਼ਾਮਿਲ
ਹੋ ਗਈ ਹੈ। ਦੇਸ਼ ਬਾਰੇ ਕੋਈ ਨੇਤਾ ਵਿਚਾਰ ਨਹੀਂ ਕਰਦਾ। ਵਿਚਾਰ ਹੁੰਦੀ ਹੈ ਤਾਂ
ਸਿਰਫ਼ ਵਿਰੋਧੀ ਪਾਰਟੀ ਨੂੰ ਹਰਾਉਣ ਤੇ ਗਿਰਾਉਣ ਦੀ ਦੇਸ਼ ਨੰਗ ਹੋਵੇ ਤਾਂ ਹੋ ਜਾਵੇ
ਆਪਣੀ ਕੋਠੀ ਦਾਵੇ ਪੂਰੇ ਚਾਹੀਦੇ ਹਨ। ਅੱਜ ਮੁਲਕ ਦੀ ਇਹਨਾਂ ਲਾਈਲੱਗ ਅਤੇ ਘਟੀਆ
ਸੋਚ ਦੇ ਨੇਤਾ ਕਰਕੇ ਮੁਲਕ ਦੀ ਇਹ ਹਾਲਤ ਕੀ ਇਹ ਨੇਤਾ ਅੱਜ ਧਰਮ ਦੇ ਨਾਮ ਤੇ
ਵੰਡੀਆਂ ਪਾ ਕੇ ਲੋਕਾਂ ਨੂੰ ਲੜਾਉਂਦੇ ਹਨ। ਇਹਨਾਂ ਅੰਗ੍ਰੇਜ਼ੀ ਸਾਮਰਾਜ ਦਾ ਮੁੱਢਲਾ
ਕੰਮ 'ਫੁੱਟ ਪਾਓ ਤੇ ਰਾਜ ਕਰੋ' ਸਿਰ ਤੋਂ ਪੈਰਾਂ ਤੱਕ ਆਪਣਾ ਲਿਆ ਹੈ। ਬੀ.ਏ. ਪਾਸ
ਇੱਥੇ ਰਿਸ਼ਵਤ ਤੋਂ ਬਿਨਾਂ ਚਪੜਾਸੀ ਤੱਕ ਨਹੀਂ ਲੱਗ ਸਕਦੇ ਤੇ ਪੰਜਵੀਂ ਪਾਸ ਪੁਲਿਸ
ਵਿੱਚ ਥਾਣੇਦਾਰ ਬਣ ਜਾਂਦਾ ਹੈ ਲੀਡਰ ਲੋਕਾਂ ਨੂੰ ਲੜਾ ਕੇ ਤਮਾਸ਼ਾ ਵੇਖਦੇ ਹਨ।
ਇਹਨਾਂ ਦਾ ਮੁੱਖ ਕੰਮ ਹੋ ਗਿਆ। ਪੰਜ ਸਾਲ ਬਾਅਦ ਵੋਟਾਂ ਲਈ ਦਰ ਤੇ ਆਉਣਾ ਤੇ ਲਾਰੇ
ਲਾ ਕੇ ਵੋਟਾਂ ਲੈਣੀਆਂ ਕੁੱਝ ਜਾਲਸਾਜੀ ਨਾਲ ਜਿੱਤ ਕੇ ਕੁਰਸੀ ਤੇ ਬਹਿ ਕੇ ਪੰਜ
ਸਾਲ ਰੱਜ ਕੇ ਦੇਸ਼ ਨੂੰ ਖਾਂਦੇ ਹਨ ਤੇ ਮੂੜ ਕੇ ਲੋਕਾਂ ਦੀ ਸਾਰ ਨਹੀਂ ਲੈਂਦੇ
ਕਿਉਂਕਿ ਲੋਕ ਐਨੇ ਸੁਸਤ ਤੇ ਆਲਸੀ ਹੋ ਗਏ ਨੇ ਬੇ-ਜਸੀਰੇ ਹੋ ਗਏ ਕਿ ਇਹਨਾਂ
ਬਰਸਾਤੀ ਡੱਡੂਆਂ ਦੀਆਂ ਗੱਲਾਂ ਵਿੱਚ ਹਰ ਵਾਰ ਆ ਜਾਂਦੇ ਹਨ। ਕੁੱਝ ਲੋਕ ਲਾਲਚ ਵੱਸ
ਹੋ ਕੇ ਵੋਟ ਪਾ ਦਿੰਦੇ ਹਨ ਬੋਤਲ ਵਿੱਚ ਬੰਦ ਜਿੰਨ ਫੇਰ ਰਿਹਾ ਕਰ ਦਿੰਦੇ ਹਨ।
ਚੋਣਾਂ ਦੇ ਮੌਸਮ ਵਿੱਚ ਪਾਰਟੀ ਦੇ ਮੈਂਬਰ ਖਰੀਦੇ ਵੇਚੇ ਜਾਂਦੇ ਹਨ। ਸਵਾ ਮੀਟਰ ਦਾ
ਸਿਰੋਪਾ ਦੇ ਕੇ ਦਗੇਬਾਜ਼ਾਂ ਨੂੰ ਆਪਣੇ ਗਿਰੇ ਬਾਨ ਵਿੱਚ ਬਿਠਾ ਲੈਂਦੇ ਹਨ। ਉਹ
ਅਗਲੀਆਂ ਚੋਣਾਂ ਵਿੱਚ ਫਿਰ ਡੱਡੂ ਛਲਾਂਗ ਮਾਰ ਕੇ ਦਲ ਬਦਲ ਲੈਂਦੇ ਹਨ, ਕਿਉਂਕਿ ਜੋ
ਬਾਪ ਦਾ ਨਹੀਂ ਉਹ ਆਪ ਦਾ ਨਹੀਂ ਕਹਾਵਤ ਮੁਤਾਬਿਕ ਜੋ ਲਾਲਚੀ ਹੋ ਗਿਆ। ਉਸ ਦਾ
ਲਾਲਚ ਕਦੇ ਨਹੀਂ ਧੰਮਦਾ ਪਰ ਅੱਜ ਅਸੀਂ ਲੋਕ ਇਹਨਾਂ ਲੀਡਰਾਂ ਲਈ ਮਿੱਟੀ ਦੀਆਂ
ਮੂਰਤੀਆਂ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਕਿਉਂਕਿ ਜਦੋਂ ਕੋਈ ਕਾਰੀਗ਼ਰ ਮਿੱਟੀ ਦੀ
ਮੂਰਤ ਨੂੰ ਨੀਝ ਲਾ ਕੇ ਸੰਵਾਰਦਾ ਤੇ ਮੂਰਤੀ ਲਈ ਨਹੀਂ ਬਲਕਿ ਉਸਨੂੰ ਵੇਚ ਕੇ
ਮੁਨਾਫਾ ਖੱਟਣ ਬਾਰੇ ਸੋਚ ਕੇ ਤਰਾਸਦਾ ਹੈ। ਸਾਡੀ ਵੋਟ ਦੀ ਤਾਕਤ ਦੇ ਸਿਰ ਤੇ ਜਿੱਤ
ਕੇ ਇਹ ਰਾਜਨੀਤੀ ਪਰਿਵਾਰ ਸ ਕਿੱਤੇ ਭੱਡ ਕੇ ਪਰਿਵਾਰਾਂ ਦੇ ਪਰਿਵਾਰ ਸਾਨੂੰ ਠੱਗਦੇ
ਹਨ। ਸਾਨੂੰ ਕਮਜ਼ੋਰ ਬਣਾਉਂਦੇ ਹਨ।
ਜ਼ਰਾ ਸੋਚੋ! ਮੇਰੇ ਦੇਸ਼ ਵਾਸੀਓ ਹਰ ਇਨਸਾਨ ਮਹਿੰਗਾਈ, ਬੇਰਜ਼ਗਾਰੀ ਤੇ ਸਮਾਜਿਕ
ਕੁਰੀਤੀਆਂ ਤੇ ਧੱਕੇਸ਼ਾਹੀ ਨੂੰ ਦੇਖ ਕੇ ਅੰਦਰ ਹੀ ਅੰਦਰ ਕੁੜਦਾ ਰਹਿੰਦਾ ਏ ਆਪਣੀ
ਆਵਾਜ਼ ਉਠਾਵੋ ਪਹਿਲਾਂ ਆਪਣੇ ਦੇਸ਼ ਦੇ ਵਿਕਾਸ ਨੂੰ ਮੁੱਖ ਰੱਖੋ ਫਿਰ ਵੋਟ ਪਾਵਾਗੇ
ਬਾਅਦ ਵਿੱਚ ਸਰਕਾਰ ਅੱਗੇ ਧਰਨੇ ਲਾਉਣ ਤੋਂ ਬੇਹਤਰ ਹੈ ਕਿ ਵੋਟਾਂ ਨਾ ਪਾਉਣ ਲਈ
ਧਰਨਾ ਦੇਵੋ ਫਿਰ ਦੇਖੋ ਲੀਡਰ ਤੁਹਾਨੂੰ ਪੁਲਿਸ ਤੋਂ ਨਹੀਂ ਕੁਟਵਾਉਗੇ ਬਲਕਿ ਆਦਰ
ਸਾਹਿਤ ਆਪ ਤੁਹਾਡੇ ਅੱਗੇ ਆਤਮ ਸਮਰਪਣ ਕਰਨਗੇ। ਜਦ ਕੋਈ ਲੀਡਰ ਇੱਕ ਵਾਰੀ
ਧੱਕੇਸ਼ਾਹੀ ਨਾਲ ਜਿੱਤ ਕੇ ਫੇਰ ਦੁਬਾਰਾ ਤੁਹਾਡੇ ਅੱਗੇ ਆਉਣਾ ਹੈ ਤਾਂ ਇਕ ਜੁੱਟ ਹੋ
ਕੇ ਉਸਦਾ ਬਾਈਕਾਟ ਕਰੋ ਤੁਸੀਂ ਕਰੋੜ ਅਰਬ ਦੀ ਤਾਦਾਦ ਵਿੱਚ ਇਹ ਮੁੱਠੀ ਭਰ ਲੀਡਰ
ਤੁਹਾਡੇ ਲਈ ਵਿਕਾਸ ਅੱਗੇ ਕਿਵੇਂ ਦੀਵਾਰ ਬਣ ਸਕਦੇ ਹਨ। ਆਪਣੀ ਤਾਕਤ ਨੂੰ ਪਛਾਣੋ
ਆਵਾਜ਼ ਉਠਾਵੋ ਹੋਰਾਂ ਲਈ ਨਹੀਂ ਉਠਾਈ ਤਾਂ ਆਪਣੇ ਆਉਣ ਵਾਲੇ ਕੱਲ੍ਹ ਲਈ ਉਠਵੋ
ਪਹਿਲਾਂ ਕਹਾਵਤ ਸੀ ਕਿ ੩੬੫ ਚਲਿੱਤਰ ਨਾਰ ਦੇ ਪਰ ਹੁਣ ਤਾਂ ੩੬੫ ਚਲਿੱਤਰ ਲੀਡਰਾਂ
ਦੇ ਹੋ ਗਏ ਹਨ। ਪਹਿਲਾਂ ਧਿਆਨ ਮਾਰੋ ਪੂਰੇ ਦੇ ਪੂਰੇ ਪਰਿਵਾਰ ਹੀ ਅਹਿਮ ਕੁਰਸੀਆਂ
ਤੇ ਕਬਜ਼ਾ ਕਰਕੇ ਬੈਠੇ ਹਨ। ਇੱਕ ਹੀ ਪਰਿਵਾਰ ਪੂਰੇ ਦੇਸ਼ ਨੂੰ ਖਾ ਰਿਹਾ ਏ ਕੀ ਇਹ
ਤੁਹਾਨੂੰ ਨਜ਼ਰ ਨਹੀਂ ਆਉਂਦਾ। ੬੦-੭੦ ਸਾਲ ਦੇ ਬੁੱਢੇ ਨੌਜਵਾਨਾਂ ਨੂੰ ਦਬਾ ਰਹੇ ਹਨ
ਕੀ ਇਹ ਤੁਹਾਡੀ ਸਮਝ ਵਿੱਚ ਨਹੀਂ ਆਉਂਦਾ ਜਾ ਤੁਸੀਂ ਸੋਚ ਤੋਂ ਮੂੰਹ ਫੇਰਦੇ ਹੈ।
ਘਰੋਂ ਰਿਟਾਇਰ ਹੋ ਕੇ ਰਾਜਨੀਤੀ ਵੱਲ ਤੁਰ ਪੈਂਦੇ ਹਨ। ਕਿਉਂਕਿ ਬਾਬੇ ਵਿਚਾਰੇ
ਅਖੀਰ ਵਿੱਚ ਕੁਰਸੀ ਤੇ ਬੈਠਣ ਜੋਗੇ ਹੀ ਹੁੰਦੇ ਹਨ ਉਂਝ ਨਿੱਤ ਚੋਰਾਂ ਡਾਕੂਆਂ ਤੋਂ
ਡਰ ਕੇ ਜਿੰਦਰੇ ਲਾ ਕੇ ਰੱਖਦੇ ਹਨ ਜੋ ਕਿਤੇ ਚੋਰੀ ਹੋ ਜਾਂਦੀ ਹੈ ਤਾਂ ਪੁਲਿਸ ਨੂੰ
ਭਾਜੜ ਪੈ ਜਾਂਦੀ ਹੈ ਪਰ ਇਹ ਚਿੱਟ ਕਪੜੀਏ ਠੱਗ ਜਦੋਂ ਆਉਂਦੇ ਹਨ ਤਾਂ ਅੱਗੋਂ ਹੀ
ਮਿਲਣ ਲਈ ਸੱਥ ਵਿੱਚ ਜਾ ਪਹੁੰਚਦੇ ਹਨ ਸਾਡੇ ਘਰ ਆ ਕੇ ਮੰਗ ਕੇ ਵੋਟ ਰੂਪੀ ਧਨ ਲੈ
ਜਾਂਦੇ ਹਨ ਪਰ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਹੈ ਕਿ ਅਸੀਂ ਠੱਗੇ ਜਾ ਚੁੱਕੇ ਹਾਂ
ਹੋਰ ਤਾਂ ਹੋਰ ਉਹੀ ਠੱਗ ਪੰਜ ਸਾਲਾਂ ਬਾਅਦ ਫੇਰ ਆਉਂਦੇ ਹਨ ਤੇ ਅਸੀਂ ਖੁਸ਼ੀ-ਖੁਸ਼ੀ
ਫਿਰ ਠੱਗੇ ਜਾਂਦੇ ਹਾਂ।
ਸਾਡੀ ਨਿਗ੍ਹਾ ਐਨੀ ਕਮਜ਼ੋਰ ਹੋ ਗਈ ਹੈ ਕਿ ਸਾਨੂੰ ਚੋਰ ਤੇ ਸਾਧ ਵਿਚਲਾ ਫ਼ਰਕ
ਨਹੀਂ ਦਿਸਦਾ ਬਦਲਦੇ ਯੁੱਗ ਵਿੱਚ ਚੋਰਾਂ ਤੇ ਸਾਧਾਂ ਨੂੰ ਬਾਣੇ ਵੀ ਬਦਲ ਲਏ ਹਨ।
ਅਸੀਂ ੨੧ਵੀਂ ਸਦੀ ਦੇ ਲੋਕ ਦਿਮਾਗ ਤੇ ਅੱਖਾਂ ਤੋਂ ਘੱਟ ਕੰਮ ਲੈਂਦੇ ਹਾਂ ਆਪਣੇ
ਡਿੱਗਣ ਲਈ ਆਪ ਹੀ ਖਾਤਾ ਤਿਆਰ ਕਰਦੇ ਹਾਂ ਤੇ ਫਿਰ ਖੁਸ਼ੀ ਨਾਲ ਖਾਤੇ ਵਿੱਚ ਛਾਲ ਵੀ
ਮਾਰਦੇ ਹਾਂ। ਮੇਰਾ ਫ਼ਰਜ ਸੀ ਰਾਜਨੀਤੀ ਦੇ ਅਜੋਕੇ ਮਾੜੇ ਢਾਂਚੇ ਬਾਰੇ ਲੋਕਾਂ ਨੂੰ
ਜਾਣਕਾਰੀ ਦੇਣਾ ਗਲਤ ਰਾਹ ਦੇ ਸਫ਼ਰ ਤੋਂ ਸੁਚੇਤ ਕਰਨਾ ਮਰਜ਼ੀ ਤੁਹਾਡੀ ਆਪਣੀ ਹੈ ਜੇ
ਮੈਂ ਸਾਹਮਣੇ ਹੁੰਦਾ ਗੁਨਾਹ ਰੋਕ ਨਹੀਂ ਸਕਦੀ ਤਾਂ ਉਸਦੀ ਭਾਂਈਵਾਲ ਵੀ ਨਹੀਂ
ਬਣਦੀ। ਮੈਂ ਕਦੇ ਵੀ ਆਪਣੀ ਵੋਟ ਨਹੀਂ ਬਣਾਵਾਂਗੀ ਪਰ ਅੱਜ ਕੱਲ੍ਹ ਤਾਂ ਇੱਕ ਬੋਤਲ
ਲਈ ਆਪਣੀ ਜਮੀਰ ਤੇ ਗੈਰਤ ਸਭ ਵੇਚ ਦਿੰਦੇ ਹਨ ਜੇ ਕੋਈ ਸਾਨੂੰ ਬੁੱਧ ਬਣਾਉਂਦਾ ਤਾਂ
ਉਸ ਵਿੱਚ ਸਾਰਾ ਕਸੂਰ ਉਸ ਦਾ ਨਹੀਂ ਹੁੰਦਾ। ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ
ਅਸੀਂ ਉਸਨੂੰ ਆਪਣੇ ਉਪਰ ਹਾਣੀ ਹੋਣ ਦਿੰਦੇ ਹਾਂ। ਜਾਤਾਂ-ਪਾਤਾਂ, ਉਚ-ਨੀਚ ਦੇ
ਬਖੜਿਆਂ ਤੋਂ ਉਪਰ ਉੱਠ ਕੇ ਸਾਂਝੀ ਵਾਲਤਾ ਕਾਇਮ ਕਰੋ ਉਹ ਕੰਮ ਕਰੋ। ਜਿਸ ਨਾਲ ਸਭ
ਨੂੰ ਖੁਸ਼ੀ ਮਿਲੇ। ਸਾਡੀ ਮਿਹਨਤ ਅਜਾਈ ਨਾ ਜਾਵੇ ਕਿਸਾਨੀ ਖੁਦਕੁਸ਼ੀ ਦੇ ਰਾਹ ਨਾ
ਪਵੇ ਰਾਜਨੀਤੀ ਦੀ ਜ਼ਹਿਰਲੀ ਹਵਾ ਸਭ ਨੂੰ ਖਰੀਦਣਾ ਚਾਹੁੰਦੀ ਹੈ ਤੇ ਖਰੀਦ ਵੀ ਰਹੀ
ਹੈ ਇਨਕਲਾਬ ਦੀਆਂ ਲੀਹਾਂ ਤੇ ਚੱਲ ਕੇ ਹਰ ਦਿਸ਼ਾ ਤੇ ਦਸਾ ਬਦਲ ਸਕਦੇ ਹਾਂ।
ਆਓ ਸਾਰੇ ਰਲ਼ ਕੇ ਸੋਚੀਏ ਅਸੀਂ ਆਪਣੀ ਬੋਲੀ ਖੁਦ ਕਿਉਂ ਲਾਈ ਜਾ ਰਹੇ ਹਾਂ
ਇਹਨਾਂ ਦੋਗਲੇ ਲੀਡਰਾਂ ਦੀ ਪਹਿਚਾਨ ਕਰੋ ਇਹਨਾਂ ਦਾ ਪਰਦਾ ਫਾਸ਼ ਕਰੋ। ਇੱਕ ਪਾਸੇ
ਸਰਕਾਰ ਨਸ਼ੇ ਰੋਕਦੀ ਹੈ। ਦੂਜੇ ਪਾਸੇ ਆਪ ਸਰਕਾਰੀ ਠੇਕੇ ਖੋਲਦੀ ਹੈ ਕਿ ਸਰਕਾਰ ਦੀ
ਮੋਹਰ ਲੱਗਣ ਨਾਲ ਨਸ਼ਾ ਅੰਮ੍ਰਿਤ ਬਣ ਜਾਂਦਾ ਹੈ ਅੱਖਾਂ ਤੇ ਦਿਮਾਗ ਤੋਂ ਧੂੜ ਸਾਫ਼
ਕਰੋ ਤੁਹਾਡਾ ਹੱਥਾਂ ਵਿੱਚ ਹੈ ਆਪ ਤੈਅ ਕਰੋ।
ਸੁਖਵਿੰਦਰ ਕੌਰ 'ਹਰਿਆਓ'
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
+ 91-8146447541 |