ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਗਸਤ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਵਲੋਂ ਪਿਆਰ-ਸਤਿਕਾਰ ਨਾਲ ਪ੍ਰਕਾਸ਼ ਸੋਹਲ (ਲੰਡਨ, U.K.) ਹੋਰਾਂ ਨੂੰ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬਲਜਿੰਦਰ ਸੰਘਾ ਹੋਰਾਂ ਦੇ ਨਾਲ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਉਣ ਦੀ ਬੇਨਤੀ ਕੀਤੀ ਗਈ। ਰਾਈਟਰਜ਼ ਫੋਰਮ ਲਈ ਇਹ ਬਹੁਤ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਲੰਡਨ, U.K ਦੇ ਕਵੀ ਅਤੇ ਨਾਵਲਕਾਰ ਪ੍ਰਕਾਸ਼ ਸੋਹਲ ਹੋਰਾਂ ਅਪਣੀ ਕੈਨੇਡਾ ‘ਤੇ ਅਮਰੀਕਾ ਦੀ ਫੇਰੀ ਦਾ ਪ੍ਰੋਗ੍ਰਾਮ ਉਲੀਕਣ ਵੇਲੇ ਸਾਡੇ ਨਾਲ ਸਲਾਹ ਕੀਤੀ ਤੇ ਉਹ ਸਾਡੀ ਇਸ ਸਭਾ ਵਿੱਚ ਸ਼ਾਮਿਲ ਹੋਏ।

ਡਾ. ਮਨਮੋਹਨ ਸਿੰਘ ਬਾਠ ਦੇ ਖ਼ੂਬਸੂਰਤੀ ਨਾਲ ਗਾਏ ਪੰਜਾਬੀ ਗੀਤ ਨਾਲ ਸਭਾ ਦੀ ਸ਼ੁਰੂਆਤ ਹੋਈ।
ਸੁੱਖ ਟਿਵਾਣਾ ਨੇ ਅਪਣੀ ਪੰਜਾਬੀ ਕਵਿਤਾ ਨਾਲ ਤਾੜੀਆਂ ਲੈ ਲਈਆਂ –

“ਕਲਮਾਂ ਦੀ ਤਾਕਤ ਤੇ ਗੀਤਾਂ ਦੇ ਆਸ਼ਿਕ ਤੇ
ਹੂੰਦਾ ਏ “ਟਿਵਾਣੇ” ਕਿਸੇ ਇਸ਼ਕ ਦਾ ਅਸਰ ਤਾਂ
ਸਫ਼ਲਤਾ ਨਾਲੋਂ ਸਵਾਦ ਐ ਜ਼ਿਆਦਾ
ਕਾਮਯਾਬੀ ਵਾਲੇ ਰਾਹਾਂ ਦੇ ਸਫ਼ਰ ਦਾ”

ਪੈਰੀ ਮਾਹਲ ਹੋਰਾਂ ਕੁਝ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਭਾਰਤ ਤੋਂ ਆਉਣ ਵਾਲਿਆਂ ਨੂੰ ਇਮੀਗਰੇਸ਼ਨ ਲਈ ਗਲਤ ਤਰੀਕੇ ਅਪਨਾਓਣ ਤੋਂ ਸਖ਼ਤ ਗੁਰੇਜ਼ ਕਰਨ ਦੀ ਸਲਾਹ ਦਿੱਤੀ।

ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀਆਂ ਦੋ ਰੁਬੀਆਂ ਅਤੇ ਕਵਿਤਾ “ਲੋਕ ਕੀ ਆਖਣਗੇ” ਨਾਲ ਖ਼ੂਬ ਦਾਦ ਖੱਟੀ –

“ਬੁਰਿਆਂ ਦੀ ਹਾਮੀ ਭਰਦਾ ਹਾਂ, ਛੁਪ-ਛੁਪ ਕੇ ਪਾਪ ਵੀ ਕਰਦਾ ਹਾਂ
ਪਰ ਨਸ਼ਰ ਹੋਣ ਤੋਂ ਡਰਦਾ ਹਾਂ, ਕਿ ਲੋਕ ਕੀ ਆਖਣਗੇ?
ਮਾੜਿਆਂ ਤੇ ਜ਼ੁਲਮ ਕਮਾਉਂਦਾ ਹਾਂ ਅਤੇ ਅਪਣੀ ਈਨ ਮਨਾਉਂਦਾ ਹਾਂ
ਕੀਤੀ ਉੱਤੇ ਪਰਦੇ ਪਾਉਂਦਾ ਹਾਂ, ਕਿ ਲੋਕ ਕੀ ਆਖਣਗੇ?”

ਬਲਜਿੰਦਰ ਸੰਘਾ ਹੋਰੀਂ ਅਪਣੀ ਲਘੁ ਕਵਿਤਾ “ਡਰੱਗ ਡੀਲਰਾਂ ਦੇ ਨਾਂ” ਵਿੱਚ ਬਹੁਤ ਕੁਝ ਕਹਿ ਗਏ –

“ਜਿਸ ਤਰ੍ਹਾਂ, ਨਕਲਾਂ ਮਾਰ ਕੇ ਕੀਤੀ, ਪੜਾਈ ਨਹੀਂ ਹੁੰਦੀ
ਉਸੇ ਤਰ੍ਹਾਂ ਜ਼ਿੰਦਗੀਆਂ, ਗਾਲ ਕੇ ਕੀਤੀ, ਕਮਾਈ ਨਹੀਂ ਹੁੰਦੀ”

ਜਗਦੀਸ਼ ਚੋਹਕਾ ਹੋਰਾਂ ਹੀਰੋਸ਼ੀਮਾ-ਨਾਗਾਸਾਕੀ ਤੇ ਹੋਈ ਪਰਮਾਣੂ ਬੰਬਾਰੀ ਦੀ ਬਰਸੀ ਤੇ ਮ੍ਰਤਿਕਾਂ ਨੂੰ ਸ਼ਰਧਾਂਜਲੀ ਦੇਂਦਿਆਂ ਹੋਇਆਂ ਅਮਰੀਕੀ ਸਰਕਾਰ ਦੇ ਅਜੋਕੇ ਰੱਵਈਏ ਦੀ ਨਿਖੇਧੀ ਕੀਤੀ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪਰਮਾਣੂ ਬੰਬਾਰੀ ਦੀ ਬਰਸੀ ਤੇ ਮ੍ਰਤਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇਰਾਕ ਹਮਲੇ ਬਾਰੇ ਕੁਝ ਸ਼ੇਅਰ ਪੜ੍ਹੇ –

“ਫਿਰ ਫਰੰਗੀ ਕਰ ਵਖਾਇਆ, ਹੋਰ ਕਾਰਾ ਦੋਸਤੋ
ਘੁੱਗ ਵਸਦਾ ਦੇਸ ਢਾਇਆ, ਏਸ ਸਾਰਾ ਦੋਸਤੋ”

ਉਪਰੰਤ ਅਪਣੀ ਇਹ ਗ਼ਜ਼ਲ ਬਾ-ਤਰੰਨਮ ਸਾਂਝੀ ਕਰਕੇ ਵਾਹ-ਵਾਹ ਲੈ ਲਈ –

“ਪੀੜ ਵਿਲਕੇ ਕਸਕ ਬਣਕੇ ਯਾਰ ਤੇਰੇ ਜਾਣ ਦੀ
ਦੇ ਗਿਓਂ ਤੂੰ ਰੀਝ ਐਸੀ ਦਰਦ ਨੂੰ ਸਹਿਲਾਣ ਦੀ।
ਭਰ ਗਿਓਂ ਸਹਿਰਾ ਦੇ ਵਰਗੀ ਸੁੰਨ ਮੇਰੇ ਨੈਣ ਤੂੰ
ਹੈ ਸਵਾਂਤੀ ਬੂੰਦ ਵਰਗੀ ਆਸ ਤੇਰੇ ਆਣ ਦੀ।

ਹਰਨੇਕ ਬੱਧਨੀ ਹੋਰਾਂ ਅਪਣੀ ਇਸ ਗ਼ਜ਼ਲ ਨਾਲ ਅਜੋਕੇ ਸਮਾਜ ਨੂੰ ਲਲਕਾਰਿਆ –

“ਬਾਬਾ ਤੇਰੇ ਦੇਸ਼ ‘ਚ ਹੋ ਗਈ ਕਤਲ ਕੰਦੀਲ ਬਲੋਚ
ਦੱਸ ਧੀਆਂ ਨੂੰ ਇਉਂ ਮਾਰਨ ਦੀ ਕਦ ਬਦਲੇਗੀ ਸੋਚ?”

ਪ੍ਰਕਾਸ਼ ਸੋਹਲ ਹੋਰਾਂ ਸਭਾ ਦੀ ਸ਼ਾਈਸਤਗੀ ਦੀ ਸ਼ਲਾਘਾ ਕਰਦੇ ਹੋਏ ਰਾਈਟਰਜ਼ ਫੋਰਮ ਦੇ ਮੈਂਬਰਾਂ ਨੂੰ ਵਧਾਈ ਦਿਤੀ ਅਤੇ ਅਪਣੇ ਪਿਛੋਕੜ ਦੀ ਰੋਚਕ ਜਾਕਾਰੀ ਅਤੇ ਅਪਣੀਆਂ ਰਚਨਾਵਾਂ ਸਾਂਝੀਆਂ ਕਰਨ ਤੋਂ ਪਹਿਲੋਂ ਇਹ ਸ਼ੇਅਰ ਪੜ੍ਹਿਆ –

“ਖ਼ੁਸ਼ ਦੇਸ਼ ਦੇ ਬਾਸ਼ਿੰਦਿਓ, ਇਹ ਪੈਗ਼ਾਮ ਲੈ ਕੇ ਆਇਆਂ
ਤਮਾਮ ਕਨੇਡਿਅਨ ਦੀ ਨਜ਼ਰ ਲੰਡਨ ਦਾ ਸਲਾਮ ਲੈ ਕੇ ਆਇਆਂ”

ਉਪਰੰਤ ਵਖਰੇ-ਵਖਰੇ ਵਿਸ਼ਿਆਂ ਤੇ ਲਿਖਿਆਂ ਅਪਣੀਆਂ ਕਵਿਤਾਵਾਂ ਨਾਲ ਹਾਜ਼ਰੀਨ ਤੋਂ ਬਾਰ-ਬਾਰ ਤਾੜੀਆਂ ਖੱਟਿਆਂ –

“ਪਿੰਡ ਮੇਰੇ ਨੇ ਬਹੁਤ ਸਾਰੀ ਤਰੱਕੀ ਕਰ ਲਈ
ਬਾਕੀ ਸਭ ਕੁਝ ਠੀਕ-ਠਾਕ ਹੈ, ਬਜ਼ੁਰਗੀ ਮਰ ਗਈ”
“ਛੱਤ ਸੀ ਤਾਂ ਘਰ ਸੀ, ਗਿਆਨ ਸੀ ਤਾਂ, ਗੁਰੂਘਰ ਸੀ ਉਹ
ਧਰਮ ਦੀ ਕਾਰੋਬਾਰੀ ਦੋਸਤੋ, ਮਹਜ਼ ਦੁਕਾਨ ਬਨ ਕੇ ਰਹਿ ਗਈ”
“ਬੰਦੇ ਨੂੰ ਚਾਹੀਦਾ ਕਿ ਉਹ ਉਸ ਦੀ ਰਜ਼ਾ ਰ੍ਹਵੇ
ਉਸ ਨੂੰ ਚਾਹੀਦਾ ਕਿ ਉਹ ਅਪਣੀ ਜਗਾ ਰ੍ਹਵੇ”

ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਹਿੰਦੀ ਸ਼ੇਅਰ ਸੁਣਾ ਦਾਦ ਖੱਟ ਲਈ –

“ਕਭੀ “ਤਨਹਾ” ਕੋਈ ਅਪਨੀ ਖ਼ੁਸ਼ੀ ਸੇ ਤੋ ਨਹੀਂ ਹੋਤਾ
ਨ ਜਾਨੇ ਕਿਤਨੀ ਚੋਟੋਂ ਕੇ ਨਿਸ਼ਾਂ ਦਿਲ ਪੇ ਬਨੇ ਹੋਂਗੇ”

ਗਗਨਦੀਪ ਸਿੰਘ ਗਹੂਣੀਆ ਹੋਰਾਂ ਅਪਣੀ ਰਚਨਾ ‘ਜੇਕਰ ਬਚੇ ਤਾਂ ਬਚਾਂਗੇ ਇੱਕ ਹੋਕੇ’ ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕੀਤੀ ਅਤੇ ਆਪਸੀ ਏਕਤਾ ਦੇ ਇਸ ਸੁਨੇਹੇ ਨਾਲ ਤਾੜੀਆਂ ਖੱਟ ਲਈਆਂ -

“ਇੱਕ ਵਤਨ ਸਾਡਾ ਇੱਕ ਕੌਮ ਸਾਡੀ
ਇੱਕ ਕਿਸ਼ਤੀ ਤੇ ਇੱਕ ਮਲਾਹ ਲੋਕੋ।
ਅਸੀਂ ਇੱਕ ਹਾਂ ਇੱਕ ਹੀ ਖੂਨ ਸਾਡਾ
ਹੋਣੀ ਕਬਰ ਤੇ ਇੱਕ ਸਵਾਹ ਲੋਕੋ।”

ਬਖ਼ਸ਼ੀਸ਼ ਗੋਸਲ ਹੋਰਾਂ ਅਪਣੀ ਰਚਨਾ ਤਰੰਨਮ ਵਿੱਚ ਪੜ੍ਹਕੇ ਤਾੜੀਆਂ ਲੈ ਲਈਆਂ –

“ਮੌਸਮ ਵਾਂਗੂੰ ਯਾਰਾਂ ਦੇ ਕਿਰਦਾਰ ਬਦਲਦੇ ਵੇਖੇ ਨੇ
ਜੀਣ-ਮਰਣ ਦੇ ਵਾਦੇ, ਕੌਲ-ਕਰਾਰ ਬਦਲਦੇ ਵੇਖੇ ਨੇ”

ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ਰਾਹੀਂ ਪਸੁਆਂ ਦੀ ਫਰਿਯਾਦ ਸਾਂਝੀ ਕੀਤੀ -

“ਵਾਹ ਓਏ ਬੰਦਿਆ ਵਾਹ
ਆਪ ਅਜਾਦੀ ਚਾਹਵੇਂ, ਸਾਨੂੰ ਲਿਆ ਗੁਲਾਮ ਬਣਾ।
ਬਚਪਨ ਦੇ ਵਿੱਚ ਮਾਂ ਦਾ ਦੁੱਧ ਵੀ ਰੱਜਕੇ ਪੀਣ ਨਾ ਦਿੱਤਾ
ਖੋਹਕੇ ਸਾਡਾ ਹੱਕ, ਬਣਾਇਆ ਦੁੱਧ ਤੂੰ ਆਪਣਾ ਕਿੱਤਾ
ਇੱਕ ਥਣ ਦੇ ਵਿੱਚੋਂ ਵੀ ਤੂੰ, ਹਿੱਸਾ ਲਿਆ ਵੰਡਾ, ਵਾਹ ਓਏ ਬੰਦਿਆ...”

ਇਨ. ਰਾਮ ਸਰੂਪ ਸੈਨੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਅਤੇ ਅਮਰੀਕ ਚੀਮਾ ਹੋਰਾਂ “ਉਜਾਗਰ ਸਿੰਘ ਕੰਵਲ” ਦਾ ਲਿਖਿਆ ਇਕ ਪੰਜਾਬੀ ਗੀਤ ਬਾ-ਤਰੰਨਮ ਗਾਕੇ ਰੌਣਕ ਲਾ ਦਿੱਤੀ।

ਮੋਹੱਮਦ ਯਾਸੀਨ ਹੋਰਾਂ ਅੰਗ੍ਰੇਜ਼ੀ ਅਤੇ ਉਰਦੂ ਦੀਆਂ ਅਪਣੀਆਂ ਕੁਝ ਸਤਰਾਂ ਦੇ ਨਾਲ ਵਾਹ-ਵਾਹ ਲਈ –

“ਗਏ ਦਿਨੋਂ ਕੀ ਰਫ਼ਾਕਤੋਂ ਕਾ ਹੈ ਬੋਝ ਸਰ ਪਰ
ਮਗ਼ਰ ਮੈਂ ਅਬ ਤਕ ਥਕਾ ਨਹੀਂ ਹੂੰ, ਮੈਂ ਚਲ ਰਹਾ ਹੂੰ”

ਜਸਵੀਰ ਸਿਹੋਤਾ ਹੋਰਾਂ ਜਸਬੀਰ ਸਿੰਘ ਧਾਰੀਵਾਲ ਦੇ ਭਰੀ ਜਵਾਨੀ ਵਿੱਚ ਅਚਾਨਕ ਅਕਾਲ-ਚਲਾਣੇ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ ਜਿਸਨੂੰ ਸੁਣਕੇ ਪੂਰੀ ਸਭਾ ਨੇ ਇਕ ਮਿੰਟ ਦਾ ਮੌਨ ਰਖਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਦਿੱਤੀ। ਉਪਰੰਤ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਿਤੇ।

ਸਰੂਪ ਸਿੰਘ ਮੰਡੇਰ ਹੋਰਾਂ ਖਣਕਦਾਰ ਅਵਾਜ਼ ‘ਚ ਅਪਣੀ ਇਸ ਰਚਨਾ ਨਾਲ ਤਾੜੀਆਂ ਲੈ ਲਈਆਂ –

“ਵੰਡ-ਵੰਡ ਕੇ ਛਕਣਾ ਕਿੱਥੇ, ਨਾਮ ਦਾ ਜਪਣਾ ਕਿੱਥੇ
ਸੱਜਣ ਵੀ ਫੇਰਦਾ ਮਾਲਾ, ਅੰਦਰੋਂ ਜੋ ਦਿਲ ਦਾ ਕਾਲਾ
ਉਤੋਂ ਸਾਧ ਤੇ ਵਿੱਚੋਂ ਹਤਿਆਰਾ, ਜੀ ਭਾਈ ਲਾਲੋ ਫਿਰੇ ਰੁਲਦਾ....”

ਜਗਜੀਤ ਸਿੰਘ ਰਾਹਸੀ ਹੋਰਾਂ ਦੂਜੇ ਸ਼ਾਇਰਾਂ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ, ਜੀਤ ਸਿੰਘ ਸਿੱਧੂ ਹੋਰਾਂ ਇਕ ਕੌਮਾਂਤਰੀ ਗੀਤ, ਲਖਵਿੰਦਰ ਸਿੰਘ ਹੋਰਾਂ ਕੁਝ ਸ਼ੇਅਰ ਅਤੇ ਜਰਨੈਲ ਤੱਗੜ ਹੋਰਾਂ ਪੰਜਾਬ ਦੇ ਮਾੜੇ ਹਾਲ ਦੀ ਗੱਲ ਕਰਦਿਆਂ ਅਪਣੀ ਪੰਜਾਬੀ ਕਵਿਤਾ ਸਾਂਝੀ ਕੀਤੀ।

ਸੁਖਵਿੰਦਰ ਸਿੰਘ ਤੂਰ ਹੋਰਾਂ ਦੇ ਗਾਏ ਹਰਨੇਕ ਬੱਧਨੀ ਦੇ ਗੀਤ ‘ਭੁਲਿਓ ਨਾ ਤੁਸੀਂ ਕਦੇ ਆਪਣੇ ਪੰਜਾਬ ਨੂੰ’ ਉਪਰੰਤ ਰਾਈਟਰਜ਼ ਫੋਰਮ ਵਲੋਂ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਹੱਥੋਂ ਪ੍ਰਕਾਸ਼ ਸੋਹਲ ਹੋਰਾਂ ਨੂੰ ਤਾੜੀਆਂ ਦੀ ਗੂੰਜ ਵਿੱਚ ਸਨਮਾਨ ਪਤਰ ਭੇਂਟ ਕੀਤਾ ਗਿਆ।

ਇਹਨਾਂ ਤੋਂ ਇਲਾਵਾ ਮੱਖਣ ਸਮਰਾ, ਬੀਬੀ ਪ੍ਰਕਾਸ਼ ਕੌਰ ਸਮਰਾ, ਬੀਬੀ ਜਿੰਦਰ ਸੋਹਲ, ਹੈਰੀ ਸਮਰਾ, ਗੁਰਦੀਪ ਸਿੰਘ ਅਤੇ ਬੀਬੀ ਗੁਰਜੀਤ ਕੌਰ ਮੌਹੜਾ ਹੋਰਾਂ ਵੀ ਸਭਾ ਦੀ ਰੌਣਕ ਵਧਾਈ।

ਜੱਸ ਚਾਹਲ ਨੇ ਅਪਣੇ ਅਤੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਜਗਤਾਰ ਖਰੇ ਹੋਰਾਂ ਦਾ ਇਸ ਮੀਟਿੰਗ ਨੂੰ YOUTUBE ਅਤੇ Asian Magazine TV (Shaw Cable-channel 89) ਲਈ ਕਵਰ ਲਈ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 3 ਸਤੰਬਰ 2016 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 / 587-716-5609 ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

28/08/16


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ
ਪੁਸਤਕ "ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ
ਆਜ਼ਾਦ ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਾਰਵੇ 'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਭਾਈ ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ
ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ,  ਫ਼ਿੰਨਲੈਂਡ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)