ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਸਮਾਗਮ ਨਿਹਾਇਤ ਸਫਲਤਾਪੂਰਨ ਸੰਪਨ ਹੋਇਆ
ਅਜ਼ੀਮ ਸ਼ੇਖ਼ਰ, ਲੰਡਨ

 

 

5 ਨਵੰਬਰ 2016 ਵਾਲੇ ਦਿਨ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਸਾਲਾਨਾ ਸਮਾਗਮ ਨਿਹਾਇਤ ਸਫਲ ਰਿਹਾ ਜਿਸ ਵਿਚ ਬਰਤਾਨੀਆਂ ਭਰ ਦੇ ਉਘੇ ਸਾਹਿਤਕਾਰ ਅਤੇ ਕਵੀ ਸ਼ਾਮਲ ਹੋਏ। ਇਸ ਵਿਚ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਧਨੀਕਲਾਂ ਨੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੱਸਣ ਤੋਂ ਬਾਅਦ ਸਾਥੋਂ ਵਿਛੜ ਗਏ ਪੰਜਾਬੀ ਪਿਆਰਿਆਂ ਵਾਰੇ ਇਕ ਮਿੰਟ ਦਾ ਮੋਨ ਵਰਤ ਆਖਿਆ। ਸੰਤੋਖ ਸਿੰਘ ਸੰਤੋਖ, ਮਿਹਰ ਮਿੱਤਲ, ਸਤਵਿੰਦਰ ਕੌਰ ਉੱਪਲ ਅਤੇ ਨਾਵਲਕਾਰ ਗੁਰਦਿਆਲ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ ਦਿਤੀਆਂ ਗਈਆਂ। ਉਪਰੰਤ ਸਭਾ ਦੀ ਐਗ਼ਜ਼ੈਕਟਿਵ ਕਮੇਟੀ ਦੇ ਮੈਂਬਰ ਗੁਰਨਾਮ ਗਰੇਵਾਲ ਨੇ ‘ਅਜੋਕੇ ਦੌਰ ਵਿਚ ਪ੍ਰਦੂਸ਼ਣ ਦੀ ਸਮੱਸਿਆ’ ਦੇ ਵਿਸ਼ੇ ਉਤੇ ਪੇਪਰ ਪੜ੍ਹਿਆ ਅਤੇ ਡਾਕਟਰ ਸਾਥੀ ਲੁਧਿਆਣਵੀ ਨੇ ‘ਪੰਜਾਬੀ ਕਵਿਤਾ ਵਿਚ ਕੁਦਰਤ ਦਾ ਵਰਨਣ’ ਦੇ ਵਿਸ਼ੇ ਉਤੇ ਵਿਸਤੀਰਤ ਪਰਚਾ ਪੜ੍ਹਿਆ।

ਉਪਰੰਤ ਵਿਦਵਾਨ ਹਾਜ਼ਰੀਨਾਂ ਵਲੋਂ ਇਨ੍ਹਾਂ ਉਤੇ ਭਰਪੂਰ ਬਹਿਸ ਹੋਈ ਜਿਨ੍ਹਾਂ ਵਿਚ ਡਾ.ਦੇਵਿੰਦਰ ਕੌਰ, ਡਾ.ਬਲਦੇਵ ਸਿੰਘ ਕੰਦੋਲਾ, ਵੀਰੇਂਦਰ ਪਰਿਹਾਰ, ਬਲਜਿੰਦਰ ਸਿੰਘ ਰਾਠੌਰ, ਮਹਿੰਦਰਪਾਲ ਸਿੰਘ ਧਾਲੀਵਾਲ, ਦੇਵਿੰਦਰ ਨੌਰਾ, ਪ੍ਰਕਾਸ਼ ਸੋਹਲ, ਅਮਰਜੀਤ ਸਿੰਘ ਚਾਹਲ, ਦਰਸ਼ਨ ਖਟਕੜ, ਦਰਸ਼ਨ ਢਿੱਲੋਂ, ਰਾਜਿੰਦਰ ਕੌਰ, ਐਸ ਬਲਬੰਤ, ਸ਼ਿੰਦਰ ਮਾਹਲ ਅਤੇ ਅਮਰ ਜਿਓਤੀ ਆਦਿ ਨੇ ਭਾਗ ਲਿਆ। ਇਸ ਭਖ਼ਵੀਂ ਬਹਿਸ ਤੋਂ ਇਹੋ ਨਤੀਜਾ ਨਿਕਲਿਆ ਕਿ ਕੁਝ ਕੁ ਕਿੰਤੂ ਪ੍ਰੰਤੂ ਹੋਣ ਦੇ ਬਾਵਜੂਦ ਵੀ ਦੋਵੇਂ ਹੀ ਪੇਪਰ ਖੋਜ ਭਰਪੂਰ ਸਨ ਤੇ ਬਹਿਸ ਦੇ ਕਾਬਲ ਸਨ। ਜਿਥੇ ਗੁਰਨਾਮ ਗਰੇਵਾਲ ਨੇ ਸੰਜੀਦਾ ਤਰੀਕੇ ਨਾਲ ਪ੍ਰਦੂਸ਼ਣ ਵਾਰੇ ਜ਼ਿਕਰ ਕੀਤਾ ਉਥੇ ਡਾ.ਸਾਥੀ ਲੁਧਿਆਣਵੀ ਨੇ ਕਵੀਆਂ ਵਲੋਂ ਇਸ ਮੌਜ਼ੂ ਉਤੇ ਲਿਖ਼ੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਜਿ਼ਕਰ ਦਾ ਵਰਨਣ ਕੀਤਾ ਤੇ ਇਸ ਦੇ ਨਾਲ ਨਾਲ ਮਨੁੱਖ ਦੇ ਜੰਗਲ ਬੇਲਿਆਂ ਅਤੇ ਹਰਿਆਲੀ ਨੂੰ ਖ਼ਤਮ ਕਰਨ ਦੀ ਰੁਚੀ ਵਾਰੇ ਚਿੰਤਾ ਪ੍ਰਗਟਾਈ। ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਵਿਚ ਕੁਦਰਤ ਦੀ ਮਹਿਮਾਂ ਦਾ ਵੀ ਜ਼ਿਕਰ ਹੈ ਤੇ ਇਸ ਦੇ ਕਰੂਰ ਪੱਖ ਨੂੰ ਵੀ ਬਿਆਨਿਆਂ ਗਿਆ ਹੈ। ਆਪ ਨੇ ਕਿਹਾ ਕਿ ਬਾਬਾ ਸ਼ੇਖ਼ ਫਰੀਦ ਤੇ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਦੁਨੀਆਂ ਵਿਚ ਫੈਲ ਰਹੇ ਪਰਦੂਸ਼ਣ ਅਤੇ ਕੁਦਰਤ ਦਾ ਵਰਨਣ ਕਰਨ ਵਿਚ ਪੰਜਾਬੀ ਕਵੀਆਂ ਦਾ ਰੋਲ ਵਿਸ਼ੇਸ਼ ਰਿਹਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਅਮਰ ਜਿਓਤੀ, ਦਰਸ਼ਨ ਖਟਕੜ, ਮਹਿੰਦਰਪਾਲ ਧਾਲੀਵਾਲ, ਹਰਜੀਤ ਅਟਵਾਲ ਅਤੇ ਐਸ ਬਲਬੰਤ ਨੇ ਕੀਤੀ।

ਉਪਰੰਤ ਜਤਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਦੀਪ ਕੌਰ ਸਿੱਧੂ ਵਲ੍ਹੋ ਸ਼ਹੀਦ ਭਗਤ ਸਿੰਘ ਨੂੰ ਅਧੂਨਿਕ ਸੰਦਰਭ ਦੀ ਦ੍ਰਿਸ਼ਟੀ ਵਿਚੋਂ ਦੇਖ ਕੇ ਇਕ ਵੰਨ ਐਕਟ ਪਲੇਅ ਪੇਸ਼ ਕੀਤਾ ਗਿਆ। ਡਾਕਟਰ ਬਲਦੇਵ ਸਿੰਘ ਕੰਦੋਲਾ ਨੇ ਬੀ ਬੀ ਸੀ ਦੀ ਵੈਬਸਾਈਟ ਉਤੇ ਪੰਜਾਬੀ (ਗੁਰਮੁਖ਼ੀ) ਨੂੰ ਲਿਆਉਣ ਲਈ ਚੱਲ ਰਹੀ ਮੁਹਿੰਮ ਉਤੇ ਚਾਨਣਾ ਪਾਇਆ। ਯਾਦ ਰਹੇ ਇੰਗਲੈਂਡ ਵਿਚ ਪੰਜਾਬੀ ਬੋਲੀ ਤੀਜੀ ਸਭ ਤੋਂ ਵਧ ਬੋਲੀ ਜਾਣ ਵਾਲੀ ਭਾਸ਼ਾ ਦੇ ਬਾਵਜੂਦ ਵੀ ਬੀ ਬੀ ਸੀ ਦੀ ਵੈਬਸਾਈਟ ਉਤੇ ਪੰਜਾਬੀ ਉਪਲੱਭਤ ਨਹੀਂ ਹੈ।

ਉਪਰੰਤ ਪੰਜਾਬੀ ਵਿਚ ਨਵੀਆਂ ਛਪੀਆਂ ਕਿਤਾਬਾਂ ਰੀਲੀਜ਼ ਕੀਤੀਆਂ ਗਈਆਂ ਜਿਨ੍ਹਾ ਵਿਚ ਸਾਥੀ ਲੁਧਿਆਣਵੀ ਦੀ ਗ਼ਜ਼ਲਾਂ ਦੀ ਪੁਸਤਕ ‘ਸ਼ੇਅਰ ਅਰਜ਼ ਹੈ’, ਸਰਬਜੀਤ ਸੋਹੀ ਦੀ ਕਿਤਾਬ ‘ਸੂਰਜ ਆਵੇਗਾ ਕੱਲ ਵੀ’, ਪ੍ਰਕਾਸ਼ ਸੋਹਲ ਦਾ ਨਾਵਲ ‘ਮੰਗਵੀਂ ਕਹਾਣੀ’, ਗੁਰਮੀਤ ਕੜਿਆਲਵੀ ਅਤੇ ਮਲਕੀਤ ਸਿੰਘ ਦੀਆਂ ਕਿਤਾਬਾਂ, ਇਟਲੀ ਦੇ ਲੇਖ਼ਕਾਂ ਦੀ ਕਿਤਾਬ ‘ਹਰਫਾਂ ਸੰਗ ਦੋਸਤੀ’,ਗਗਨ ਬਰਾੜ ਦੀ ਪੁਸਤਕ ‘ਚੱਲ ਚਲੀਏ’, ਕਿੱਟੀ ਬੱਲ ਦੀ ਕਾਵਿ ਪੁਸਤਕ ‘ਐ ਜ਼ਿੰਦਗ਼ੀ ਤੂੰ ਉਦਾਸ ਨਾ ਹੋ’ ਸ਼ਾਮਲ ਸੀ। ਜਿਸ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ.ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ, ਚਮਨ ਲਾਲ ਚਮਨ, ਵੀਰੇਂਦਰ ਪਰਿਹਾਰ, ਇੰਦਰ ਸਿੰਘ ਉੱਪਲ ਐਮ ਬੀ ਈ ਅਤੇ ਡਾ.ਦੇਵਿੰਦਰ ਕੌਰ ਨੇ ਕੀਤੀ।

ਇਸ ਕੌਮਾਂਤਰੀ ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਕਵੀਆਂ ਵਿਚ ਰਾਜਿੰਦਰਜੀਤ, ਦਲਬੀਰ ਸਿੰਘ ਪੱਤੜ, ਵੀਰੇਂਦਰ ਪਰਿਹਾਰ, ਜਤਿੰਦਰ ਸਿੰਘ ਜੱਸੜ, ਗਗਨ ਬਰਾੜ, ਕਿੱਟੀ ਬੱਲ, ਪ੍ਰਕਾਸ਼ ਸੋਹਲ, ਡਾ.ਦੇਵਿੰਦਰ ਕੌਰ, ਸੰਤੋਖ ਧਾਲੀਵਾਲ, ਜਸਵੰਤ ਕੌਰ ਬੋਲਾ, ਸਾਥੀ ਲੁਧਿਆਣਵੀ, ਦੇਵਿੰਦਰ ਨੌਰਾ, ਸਤਪਾਲ ਡੁਲ੍ਹਕੂ, ਅਜ਼ੀਮ ਸ਼ੇਖ਼ਰ, ਕੁਲਵੰਤ ਢਿੱਲੋ, ਮਨਪ੍ਰੀਤ ਸਿੰਘ ਬਧਨੀਕਲਾਂ, ਸੁਖਵਿੰਦਰ ਦੁਖ਼ੀ, ਡਾਕਟਰ ਜਸਵਿੰਦਰ ਕੌਰ, ਚਮਨ ਲਾਲ ਚਮਨ, ਗੁਰਦੇਵ ਸਿੰਘ ਦੇਵ, ਐਸ ਬਲਬੰਤ, ਦਰਸ਼ਨ ਖਟਕੜ, ਮਨਜੀਤ ਕੌਰ ਪੱਡਾ, ਅਮਰ ਜਿਓਤੀ, ਸ਼ਿੰਦਰ ਮਾਹਲ, ਰਾਜਿੰਦਰ ਕੌਰ, ਮਨਮੋਹਨ ਸਿੰਘ ਮਹੇੜੂ, ਡਾਕਟਰ ਭਾਰਦਵਾਜ ਅਤੇ ਜਸਮੇਰ ਸਿੰਘ ਲਾਲ ਦੇ ਨਾਮ ਹਨ।

ਪਹਿਲੇ ਸੈਸ਼ਨ ਦੀ ਸਟੇਜ ਸਕੱਤਰੀ ਮਨਜੀਤ ਕੌਰ ਪੱਡਾ ਨੇ ਅਤੇ ਦੂਜੀ ਦੀ ਅਜ਼ੀਮ ਸ਼ੇਖਰ ਨੇ ਕੀਤੀ। ਸਭਾ ਦੇ ਪ੍ਰਧਾਨ ਨੇ ਸਭ ਦਾ ਅਤੇ ਖਾਸ ਤੌਰ ‘ਤੇ ਇੰਦਰ ਸਿੰਘ ਉੱਪਲ ਅਤੇ ਤਰਲੋਚਨ ਸਿੰਘ ਗਰੇਵਾਲ ਹੁਰਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ। ਅੰਤ ਵਿਚ ਟਹਿਲ ਸੇਵਾ ਤੋਂ ਬਾਅਦ ਵਿਦਾਇਗੀ ਹੋਈ।

ਰੀਪੋਰਟ-ਅਜ਼ੀਮ ਸ਼ੇਖ਼ਰ-ਜਨਰਲ ਸਕੱਤਰ

06/11/16


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਸਮਾਗਮ ਨਿਹਾਇਤ ਸਫਲਤਾਪੂਰਨ ਸੰਪਨ ਹੋਇਆ
ਅਜ਼ੀਮ ਸ਼ੇਖ਼ਰ, ਲੰਡਨ
ਗਲੋਬਲ ਪੰਜਾਬ ਫਾਊਂਡੇਸ਼ਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਲੂਮਿਨੀ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਇੰਟਰਨੈਸ਼ਨਲ ਸੈਮੀਨਾਰ
ਡਾ ਕੁਲਜੀਤ ਸਿੰਘ ਜੰਜੂਆ, ਟਰਾਂਟੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ ਸਨਮਾਨ ਸਮਾਗਮ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ
ਅਮੋਲਕ ਸਿੰਘ, ਕੰਵਲਜੀਤ ਖੰਨਾ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਫ਼ਿੰਨਲੈਂਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਇੰਗਲੈਂਡ ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅਜ਼ਾਦ ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ - ਸੁਰਿੰਦਰ ਚੱਠਾ ਬਣੇ ਪ੍ਰਧਾਨ
ਲੱਕੀ ਚਾਵਲਾ/ਜੱਗਾ ਸਿੰਘ, ਮੁਕਤਸਰ ਸਾਹਿਬ
ਨਾਰਵੇ 'ਚ ਅਕਾਲੀ ਦਲ (ਬ) ਇਕਾਈ ਦੀ ਸਥਾਪਨਾ
ਰੁਪਿੰਦਰ ਢਿੱਲੋ ਮੋਗਾ, ਓਸਲੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ
ਪੁਸਤਕ "ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ
ਆਜ਼ਾਦ ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਾਰਵੇ 'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਭਾਈ ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ
ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ,  ਫ਼ਿੰਨਲੈਂਡ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)