ਆਸਕਰ- ਜਿੱਥੇ ਪੰਜਾਬ ਚ ਅੱਜ ਦੀ ਨੋਜਵਾਨ ਪੀੜੀ ਦਾ ਪੰਜਾਬ ਦੇ ਵਿਰਸੇ,
ਸਭਿਆਚਾਰ ਨਾਲ ਸੰਬਧਿੱਤ ਤਿਉਹਾਰਾ ਨੂੰ ਮਨਾਉਣ ਪ੍ਰਤੀ ਰੁਝਾਨ ਦਿਨ-ਬ-ਦਿਨ
ਘੱਟਦਾ ਜਾ ਰਿਹਾ ਹੈ ਉਥੇ ਹੀ ਦੂਸਰੇ ਪਾਸੇ
ਪੰਜਾਬ ਤੋ ਪ੍ਰਵਾਸ ਕਰ ਵਿਦੇਸ਼ਾ ਚ ਵੱਸੇ ਪੰਜਾਬੀ ਵਿੱਦੇਸ਼ਾ
'ਚ ਜੰਮੇ ਪਲੇ ਆਪਣੇ ਬੱਚਿਆ ਨੂੰ ਪੰਜਾਬੀ
ਬੋਲੀ, ਵਿਰਸੇ ਅਤੇ ਸਭਿਆਚਾਰ ਪ੍ਰਤੀ ਜਾਗਰੂਤ
ਰੱਖਣ ਲਈ ਹਰ ਉਪਰਾਲਾ ਕਰ ਰਿਹਾ ਹੈ। ਚਾਹੇ ਉਹ ਸਭਿਆਚਾਰ ਪ੍ਰੋਗਰਾਮ, ਧਾਰਮਿਕ
ਸਮਾਗਮ ਜਾ ਫਿਰ ਧਾਰਮਿਕ ਆਸਥਾ ਨਾਲ ਜੁੜੇ ਤਿਉਹਾਰ, ਖੇਡ ਮੇਲੇ ਹੋਣ ਜਾ ਕੋਈ
ਸਾਂਝੇ ਇੱਕਠ ਕਰਨ ਦਾ ਕੋਈ ਹੋਰ ਮੱਹਤਵ ਪੰਜਾਬੀ ਪ੍ਰਵਾਸੀ ਕਦੇ ਵੀ ਪਿੱਛੇ
ਨਹੀ ਹੱਟਦੇ। ਇਸੀ ਕੜੀ ਨੂੰ ਅੱਗੇ ਤੋਰਦਿਆ
ਹੋਏ ਹਰ ਸਾਲ ਦੀ ਤਰਾ ਇਸ ਸਾਲ ਵੀ ਆਜ਼ਾਦ ਕਲੱਬ ਨਾਰਵੇ ਵੱਲੋ ਪੰਜਾਬੀਆ ਦਾ
ਸਾਂਝਾ ਇੱਕਠ ਕਰਨ ਦੇ ਮਕਸਦ ਨਾਲ ਬੋਰਗਨ ਸਕੂਲ ਨਜਦੀਕ ਆਸਕਰ ਵਿਖੇ ਸਮਰ ਮੇਲੇ
ਦਾ ਆਜੋਯਨ ਕਰਵਾਇਆ ਗਿਆ, ਜੋ ਕਿ ਬੇਹਦ ਸਫਲ ਹੋ ਨਿਬੜਿਆ।
ਦਰਾਮਨ, ਆਸਕਰ, ਲੀਅਰ, ਤਰਾਨਬੀ, ਸੰਨਦਵੀਕਾ, ਆਸਲੋ ਇਲਾਕੇ ਤੋ ਭਾਰੀ
ਸੰਖਿਆ ਚ, ਖਾਸ ਕਰ ਔਰਤਾ ਅਤੇ ਲੜਕੀਆ, ਨੇ ਇੱਕਠੀਆ ਹੋ ਖੂਬ ਗਿੱਧਾ ਪਾਇਆ।
ਆਜ਼ਾਦ ਕਲੱਬ ਦੀਆ ਮੈਬਰ ਲੇਡੀਜ਼ ਵੱਲੋ ਗਿੱਧੇ ਦੀ ਟੀਮ ਬਣਾ
ਸ਼ਾਨਦਾਰ ਗਿੱਧੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਚੇ ਆਪਸ ਚ ਖੇਡਣ 'ਚ ਮਸਰੂਫ
ਰਹੇ। ਛੋਟੀਆ ਬੱਚੀਆ ਅਤੇ ਲੜਕੀਆ ਵੀ ਆਪਣੀਆ ਮਾਵਾ ਭੈਣਾ ਨੂੰ ਨੱਚਦਾ ਟੱਪਦੀਆ
ਵੇਖ ਬੋਲੀ ਚੁੱਕਣ ਅਤੇ ਗਿੱਧਾ 'ਚ ਪੂਰਾ ਸਹਿਯੋਗ ਦੇ ਰਹੀਆ ਸਨ। ਆਜ਼ਾਦ ਕੱਲਬ
ਦੇ ਮੈਬਰਾਂ ਵੱਲੋ ਇਸ ਮੇਲੇ 'ਚ ਆਏ ਹਰ ਇੱਕ ਲਈ ਚਾਹ ਪਾਣੀ, ਮਿਠਾਈਆ ਅਤੇ
ਪਕੌੜਿਆ ਦਾ ਸੋਹਣਾ ਪ੍ਰੰਬੱਧ ਕੀਤਾ ਗਿਆ।
ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਹਰ ਇੱਕ ਨੇ ਆਨੰਦ ਮਾਣਿਆ।ਇਸ ਸਮਰ
ਮੇਲੇ ਨੂੰ ਕਰਵਾਉਣ ਦਾ ਸਿਹਰਾ ਆਜ਼ਾਦ ਕੱਲਬ ਦੇ ਪ੍ਰਧਾਨ ਸ੍ਰ ਜੋਗਿੰਦਰ ਸਿੰਘ
ਬੈਸ (ਤੱਲਣ), ਸ੍ਰ ਗੁਰਦਿਆਲ ਸਿੰਘ, ਸ੍ਰ ਜਸਵੰਤ ਸਿੰਘ ਬੈਸ, ਸ੍ਰ ਕੁਲਦੀਪ
ਸਿੰਘ ਵਿਰਕ, ਸ੍ਰ ਜਤਿੰਦਰ ਪਾਲ ਸਿੰਘ ਬੈਸ, ਸ੍ਰ ਸੁਖਦੇਵ ਸਿੰਘ ਸਲੇਮਸਤਾਦ,
ਬੀਬੀ ਜਸਪਾਲ ਕੋਰ ਥਿੰਦ, ਬੱਬੀ ਕੋਰ,ਸ੍ਰ ਗੁਰਦੀਪ ਸਿੰਘ ਸਿੱਧੂ ਤੋ ਇਲਾਵਾ
ਆਜ਼ਾਦ ਕੱਲਬ ਦੇ ਸਪੋਰਟਸ ਵਿੰਗ ਦੇ ਕੁਲਵਿੰਦਰ ਸਿੰਘ ਰਾਣਾ, ਜਸਪ੍ਰੀਤ ਸਿੰਘ
ਸੋਨੂ, ਡਿੰਪੀ ਮੋਗਾ, ਪ੍ਰੀਤਪਾਲ ਸਿੰਘ ਪਿੰਦਾ, ਬਿੱਲੂ,ਰਾਣਾ, ਰਾਜੇਸ਼ ਮੋਗਾ,
ਹੈਪੀ ਲੀਅਰ, ਹਰਦੀਪ ਸਿੰਘ, ਪ੍ਰਭਦੀਪ ਸਿੰਘ ਬੱਬੂ, ਸੰਨੀ ਗਿੱਲ, ਹਰਮਨਪ੍ਰੀਤ
ਸਿੰਘ ਪ੍ਰੀਤ, ਮਨਵਿੰਦਰ ਸਿੰਘ , ਹਰਦੀਪ ਸਿੰਘ, ਰੁਪਿੰਦਰ ਢਿੱਲੋ ਮੋਗਾ,
ਸ਼ਰਮਾ ਜੀ ਆਸਕਰ , ਬੋਬੀ, ਸਾਬਾ, ਸੰਤੋਖ ਸਿੰਘ ਅਤੇ ਲੇਡੀਜ ਮੈਬਰਾ ਆਦਿ ਨੂੰ
ਜਾਦਾ ਹੈ।
|