ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਜਨਵਰੀ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਸ. ਹਰਨੇਕ ਬੱਧਨੀ ਅਤੇ ਸ. ਜਸਵੀਰ ਸਿੰਘ ਸਿਹੋਤਾ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਨ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –

ਬੀਬੀ ਗੁਰਦੀਸ਼ ਗਰੇਵਾਲ ਹੋਰਾਂ ਅਪਣਾ “’ਨਵੇਂ ਸਾਲ ਦਾ ਗੀਤ’ ਸਾਂਝਾ ਕਰਕੇ ਤਾੜੀਆਂ ਲੈ ਲਈਆਂ -

‘ਅੱਜ ਨਵਾਂ ਕੋਈ ਗੀਤ ਬਣਾਈਏ।
ਰਲ ਕੇ ਨੱਚੀਏ ਰਲ ਕੇ ਗਾਈਏ।
ਗੀਤ ਬਣਾਈਏ ਪਿਆਰਾਂ ਵਾਲਾ, ਸੁਹਣੇ ਜਿਹੇ ਇਕਰਾਰਾਂ ਵਾਲਾ
ਸੁੱਚੇ ਜਿਹੇ ਕਿਰਦਾਰਾਂ ਵਾਲਾ, ਨਫ਼ਰਤ ਦੀ ਦੀਵਾਰ ਨੂੰ ਢਾਹੀਏ, ਅੱਜ....’

ਰਫ਼ੀ ਅਹਮਦ ਨੇ ਅਪਣਾ ਲਿਖਿਆ ਉਰਦੂ ਅਫ਼ਸਾਨਾ ਪੜ੍ਹ੍ਹਕੇ ਸਭਾ ਵਿੱਚ ਹਾਜ਼ਰੀ ਲਗਵਾਈ।

ਹਰਨੇਕ ਬੱਧਨੀ ਹੋਰਾਂ ਪੰਜਾਬ ਦੇ ਐਜੁਕੇਸ਼ਨ ਸਿਸਟਮ ਦੀ ਮਾੜੀ ਹਾਲਤ ਦੀ ਚਰਚਾ ਕਰਦਿਆਂ ਦਸਿਆ ਕਿ ਕਿਸ ਤਰਾਂ ਕਾਲਿਜਾਂ ਨੂੰ ਸਿਰਫ ਪੈਸਾ ਕਮਾਉਣ ਦੀ ਮਸ਼ੀਨ ਵਜੋਂ ਬਨਾਇਆ ਤੇ ਚਲਾਇਆ ਜਾ ਰਿਹਾ ਹੈ। ਇਹਨਾਂ ਕਾਲਿਜਾਂ ਤੋਂ ਪੜੀ ਮੰਦਭਾਗੀ ਨੌਜਵਾਨ ਪਨੀਰੀ ਨੂੰ ਡਿਗਰਿਆਂ ਤਾਂ ਮਿਲ ਜਾਂਦਿਆਂ ਹਨ ਪਰ ਪੜਾਈ ਅਤੇ ਜਾਨਕਾਰੀ ਵਜੋਂ ਇਹ ਪੀੜੀ ਕੋਰੀ ਹੀ ਰਹਿ ਰਹੀ ਹੈ। ਉਪਰਮਤ ਅਪਣੀ ਇਸ ਗ਼ਜ਼ਲ ਨਾਲ ਵਾਹ-ਵਾਹ ਲਿੱਤੀ -

‘ਆਦਮੀ ਹੁਣ ਆਦਮੀ ਤੋਂ ਦੂਰ ਹੁੰਦਾ ਜਾ ਰਿਹਾ
ਰਿਸ਼ਤਿਆਂ ਦਾ ਮਹਿਲ ਚਕਨਾਚੂਰ ਹੁੰਦਾ ਜਾ ਰਿਹਾ।
ਸੌਂ ਰਿਹਾ ਫੁੱਟਪਾਥ ਉਤੇ ਰਾਤ ਨੂੰ ਇਨਸਾਨ ਹੈ
ਤਾਰਿਆਂ ਤੇ ਜਾ ਕੇ ਵਸਣ ਦਾ ਗ਼ਰੂਰ ਹੁੰਦਾ ਜਾ ਰਿਹਾ।’

ਜਸਬੀਰ (ਜੱਸ) ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲੈ ਲਈ –

‘ਹੋਂਠੋਂ ਮੇਂ ਉਨਕੇ ਬਾਤ ਦਬ ਕੇ ਰਹ ਗਈ।
ਨਜ਼ਰੋਂ ਕੀ ਗੁਸਤਾਖ਼ੀ ਮਗਰ ਸਬ ਕਹ ਗਈ।
ਲੀਡਰ ਯੇ ਹਿਂਦੋ-ਪਾਕ ਕੇ ਸੁਧਰੇਂਗੇ ਕਬ?
ਦੀਵਾਰ ਬਰਲਿਨ ਕੀ ਭੀ ਕਬ ਕੀ ਢਹ ਗਈ।’

ਗੁਰਨਾਮ ਸਿੰਘ ਹੋਰਾਂ ਸਾਹਿਬਜ਼ਾਦਿਆਂ ਦੇ ਚਮਕੌਰ ਦੀ ਗੜ੍ਹ੍ਹੀ ਤੋਂ ਨਿਕਲਣ ਤੇ ਇਕ ਕਵਿਤਾ ਪੜ੍ਹ੍ਹ ਸਭਾ ਵਿੱਚ ਹਾਜ਼ਰੀ ਲਵਾਈ।
ਰਣਜੀਤ ਸਿੰਘ ਮਿਨਹਾਸ ਨੇ ਨਵੇਂ ਸਾਲ ਤੇ ਲਿਖੀ ਅਪਣੀ ਕਵਿਤਾ ਨਾਲ ਸਭਾ ਨੂੰ ਵਧਾਈ ਦਿੱਤੀ –

‘ਜੀ ਆਇਆ ਸੋਹਲਵੇਂ ਸਾਲ ਤਾਂਈ, ਖ਼ੁਸ਼ੀਆਂ ਨਾਲ ਮਾਲਾ ਮਾਲ ਰਹੇ
ਦੁਨੀਆਂ ਵਿਚ ਅਮਨ ਅਮਾਨ ਰਹੇ, ਜਦ ਤੱਕ ਧਰਤੀ ਅਸਮਾਨ ਰਹੇ।
‘ਸੋਮਾ’ ਹੱਸਦੇ ਵਸਦੇ ਰਹੋ ਸਦਾ, ਬਸ ਲਵ ਯੂ ਲਵ ਯੂ ਕਹੋ ਸਦਾ
ਬਚਪਨ ਵਿਚ ਭੈਣ ਭਰਾ ਜਿਵੇਂ, ਰੱਖਦੇ ਨੇ ਗਲੇ ਲਗਾ ਜਿਵੇਂ”।’
ਬੀਬੀ ਨਿਰਮਲ ਕਾਂਡਾ ਨੇ ਅਪਣੀ ਪੰਜਾਬੀ ਕਵਿਤਾ ਨਾਲ ਤਾੜੀਆਂ ਲੈ ਲਈਆਂ।

ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਤਕਨੀਕੀ ਤਰੱਕੀ ਦੀ ਚਰਚਾ ਕਰਦਿਆਂ ਕਿਹਾ ਕਿ ਜਿੱਥੇ ਇਸਦੇ ਕਈ ਫ਼ਾਇਦੇ ਹਨ, ਉਥੇ ਨੁਕਸਾਨ ਵੀ ਹਨ। ਸਾਨੂੰ ਇਹ ਖ਼ਿਆਲ ਰਖਨਾ ਚਾਹੀਦਾ ਕਿ ਕਿਤੇ ਅਸੀਂ ਇਸ ਤਰੱਕੀ ਵਿੱਚ ਅਪਣਾ ਸਾਰਾ ਕਲਚਰ ਹੀ ਨਾ ਗਂਵਾ ਬੈਠੀਏ। ਅਸੀਂ ਬੁਕ (ਕਿਤਾਬਾਂ) ਕਲਚਰ ਤਕਰੀਬਨ ਗਂਵਾ ਹੀ ਬੈਠੇ ਹਾਂ ਅਤੇ ਲਗਦਾ ਹੈ ਕਿ ਜਲਦੀ ਹੀ ਬੋਲਣ ਦਾ ਕਲਚਰ ਵੀ ਗਂਵਾ ਲੈਣਾ ਹੈ। ਜਿਥੇ ਦੇਖੋ ਨਵੀਂ ਪੀੜੀ ਸੈਲ (ਮੋਬਾਈਲ) ਫੋਨ ਤੇ ਟੈਕਸਟ ਰਾਹੀਂ ਹੀ ਗੱਲ ਕਰਦੀ ਦਿਸਦੀ ਹੈ, ਭਾਂਵੇਂ ਕੋਲ ਹੀ ਖੜੇ ਜਾਂ ਬੈਠੇ ਹੋਣ। ਜਦ ਬੋਲਣ ਤੋਂ ਹੀ ਲੋਕ ਗੁਰੇਜ਼ ਕਰਨ ਲਗ ਗਏ ਤਾਂ ਕਿਸਨੇ ਇਹਨਾਂ ਸਭਾਵਾਂ ਵਿੱਚ ਆਉਣਾ ਤੇ ਕੀ ਸਾਹਿਤ ਸਾਂਝਾ ਕਰਨਾ ਜਾਂ ਇਸਦੀ ਗੱਲ ਕਰਨੀ? ਇਸ ਕਰਕੇ ਸਾਨੂੰ ਹਰ ਉਪਰਾਲਾ ਕਰਨਾ ਚਾਹੀਦਾ ਹੈ ਨਵੀਂ ਪੀੜੀ ਨੂੰ ਅਪਣੇ ਨਾਲ ਜੋੜਨ ਦਾ।

ਜਾਵਿਦ ਨਿਜ਼ਾਮੀ ਨੇ ਅਪਣੀ ਉਰਦੂ ਨਜ਼ਮ ਅਤੇ ਇਕ ਗ਼ਜ਼ਲ ਨਾਲ ਦਾਦ ਖੱਟੀ –

‘ਦਰਦੇ-ਦਿਲ ਹੈ ਯਹੀ ਜਾਨਤੇ ਹੈਂ
ਹਮ ਨਹੀਂ ਜਾਨਤੇ ਦਵਾ ਕਯਾ ਹੈ।
ਹਮ ਤੋ ਕਰਨੇ ਲਗੇ ਹੈਂ ਪਯਾਰ ਤੁਮਸੇ
ਹਮ ਨਹੀਂ ਜਾਨਤੇ ਸਜ਼ਾ ਕਯਾ ਹੈ।’

ਸਰੂਪ ਸਿੰਘ ਮੰਡੇਰ ਹੋਰਾਂ ਅਪਣੀ ਇਸ ਕਵਿਤਾ ਨਾਲ ਨਵੇਂ ਸਾਲ ਦੀ ਵਧਾਈ ਦੇਕੇ ਤਾੜੀਆਂ ਖੱਟਿਆਂ –

‘ਨਵਾਂ ਸਾਲ ਨਿੱਤ ਚੜਦਾ ਅਟੱਲ ਹੈ
ਇਹਦੇ ਵਿੱਚ ਦਸੋ ਕੇੜ੍ਹ੍ਹੀ ਨਵੀਂ ਗੱਲ ਹੈ?
ਮਨ ਵਿੱਚੋਂ ਕੱਢੀ ਬੰਦੇ ਜੇ ਬੁਰਿਆਈ ਨਾ,
ਫੇਰ ਹੋਣੀ ਨਵੇਂ ਸਾਲ ਦੀ ਵਧਾਈ ਨਾ।
ਸੱਚ ਵਾਲੀ ਗੱਲ ਆਪਾਂ ਅਪਣਾਲੀਏ,
ਪਿਆਰ ਦੀਆਂ ਗੰਡਾਂ ਘੁੱਟ-ਘੁੱਟ ਪਾਲੀਏ।

ਜਸਵੀਰ ਸਿੰਘ ਸਿਹੋਤਾ ਹੋਰਾਂ ਸਾਂਇਸ ਦੀ ਤਰੱਕੀ ਅਤੇ ਜ਼ਮਾਨੇ ਦੇ ਬਦਲਾਅ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਪੰਜਾਬ ਵਿੱਚ ਅੱਜ ਵੀ ਘੱਟ ਪੜ੍ਹ੍ਹੇ ਤੇ ਕਰਪਸ਼ਨ ਕਰਨ ਵਾਲਿਆਂ ਦਾ ਹੀ ਬੋਲ-ਬਾਲਾ ਹੈ। ਉਪਰੰਤ ਅਪਣੀ ਕਵਿਤਾ ਸਾਂਝੀ ਕਰ ਤਾੜੀਆਂ ਲਈਆਂ -

‘ਪਾਸ ਨਹੀਂ ਅੱਠ ਜਮਾਤਾਂ, ਲੋਕਾਂ ਪਿੰਡ ਦਾ ਸਰਪੰਚ ਬਣਾ ਦਿੱਤਾ,
ਕਰਨ ਕਿਵੇਂ ਨਾ ਅੱਜ ਉਦਘਾਟਨ ਤੁਸਾਂ ਕੁਰਸੀ ਤੇ ਬਿਠਾ ਦਿੱਤਾ।
ਵੇਖੋ ਉਨਾਂ ਸੋਹਣੇ ਚੰਗੇ ਭਲੇ ਮੁਲਕਾਂ ਨੂੰ ਬਲਦੀ ਵਿੱਚ ਜਲਾ ਦਿੱਤਾ,
ਸੁੱਖ ਦੀ ਨੀਂਦਰ ਸੌਣ ਵਾਲਿਆਂ ਨੂੰ ਸ਼ਰਨਾਰਥੀ ਤਕ ਬਣਾ ਦਿੱਤਾ।’

ਤਰਲੋਕ ਸਿੰਘ ਚੁੱਘ ਨੇ ਕੁਝ ਚੁਟਕਲੇ ਸੁਣਾ ਸਭਾ ਵਿੱਚ ਵਧੀਆ ਹਾਸਾ ਬਿਖੇਰ ਦਿੱਤਾ।
ਬੀਬੀ ਨਵਪ੍ਰੀਤ ਰੰਧਾਵਾ ਨੇ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਦਿਆਂ ਅਪਣੀ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲੈ ਲਈ –

‘ਜਿਸਨੇ ਮੈਨੂੰ ਸਾਰੀ ਉਮਰਾਂ, ਹਰ ਪਲ ਹੀ ਅਜਮਾਇਆ ਹੈ,
ਇਕ ਪਲ ਦੀ ਅਜਮਾਇਸ਼ ਤੋਂ ਹੀ, ਫਿਰਦਾ ਉਹ ਘਬਰਾਇਆ ਹੈ।
ਉਸਨੂੰ ਪਾਉਣੇ ਦੀ ਖ਼ਾਹਿਸ਼ ਮੈਂ, ਇਸ ਕਰਕੇ ਹੀ ਕੀਤੀ ਨਾ,
ਬੱਚੇ ਦੀ ਜਿੱਦ ਖਾਤਿਰ ਕਦ ਇਹ, ਚੰਨ ਧਰਤੀ ਤੇ ਆਇਆ ਹੈ”?’

ਡਾ. ਮਨਮੋਹਨ ਸਿੰਘ ਬਾਠ ਨੇ ਖ਼ੂਬਸੂਰਤੀ ਨਾਲ ਗਾਏ ਇਕ ਹਿੰਦੀ ਫਿਲਮੀ ਗਾਣੇ ਨਾਲ ਸਮਾਂ ਬਨ੍ਹਾ ਦਿੱਤਾ।

ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸ-ਕਵਿਤਾ ਰਾਹੀਂ ਵਾਹਵਾ ਰੰਗ ਬੰਨਿਆ -
‘ਘਰਵਾਲੀ ਦੇ ਮੁੰਹ ਦਾ ਸੋਜਾ ਮੈਂ ਸਾਰੀ ਜ਼ਿੰਦਗੀ ਲਾਹ ਨਾ ਸਕਿਆ।
ਕਲੇਸ਼ ਤੋਂ ਡਰਦਾ ਮੈਂ ਉਸਦੇ ਮੂਰ੍ਹ੍ਹੇ ਹਿਹਾ ਬਾਂਦਰ ਵਾਂਗੂਂ ਨੱਚਦਾ
ਪਤਾ ਨਹੀਂ ਮੈਂ ਕਿਹੜਾ ਠੁਮਕਾ ਉਸਦੇ ਮੁਤਾਬਕ ਲਾ ਨਾ ਸਕਿਆ, ਘਰਵਾਲੀ....’

ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਬਾਠ ਅਤੇ ਬੀਬੀ ਨਿਰਮਲ ਕਾਂਡਾ ਦਾ ਇੰਤਜਾਮ ਵਿੱਚ ਮਦਦ ਕਰਨ ਲਈ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 6 ਫਰਵਰੀ 2016 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

21/01/16


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)