ਓਸਲੋ- ਨਾਰਵੇ ਦੀ ਰਾਜਧਾਨੀ ਓਸਲੋ ਸਥਿਤ ਭਾਰਤੀ ਦੂਤ ਘਰ ਵਿਖੇ ਗਣਤੰਤਰ
ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਮਾਨਯੋਗ
ਭਾਰਤੀ ਰਾਜਦੂਤ ਭਾਰਤੀ ਹਵਾਈ ਸੈਨਾ ਦੇ ਸਾਬਕਾ ਏਅਰ ਚੀਫ ਮਾਰਸ਼ਲ ਸ੍ਰੀ ਐਨ ਏ
ਕੇ ਬਾਰੋਨੀ ਨੇ ਨਿਭਾਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ।
ਅੰਬੈਸੀ ਵੱਲੋ ਇਸ ਮੋਕੇ ਇੱਕਠੇ ਹੋਏ ਭਾਰਤੀ ਲੋਕਾ ਲਈ ਚਾਹ ਪਾਣੀ ਦਾ ਵੀ
ਸੋਹਣਾ ਪ੍ਰੰਬੱਧ ਕੀਤਾ ਗਿਆ। ਹੋਰਨਾ ਤੋ ਇਲਾਵਾ ਇਸ ਮੌਕੇ ਓਸਲੋ ਸਥਿਤ ਭਾਰਤੀ
ਦੂਤ ਘਰ ਦਾ ਸਟਾਫ ਚੋ ਸ੍ਰੀ ਐਨ ਕੇ ਸ਼ਰਮਾ, ਸ੍ਰੀ ਰਮਿੰਦਰ ਸਿੰਘ ਆਦਿ ਅਤੇ
ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਸੁਰਜੀਤ ਸਿੰਘ (ਇੰਡੀਅਨ ਵੈਲਫੇਅਰ
ਸੋਸਾਇਟੀ) ਸ੍ਰ ਗੁਰਦਿਆਲ ਸਿੰਘ ਪੱਡਾ, ਸ੍ਰ ਲਹਿੰਬਰ ਸਿਘ, ਬਾਬਾ ਅਜਮੇਰ
ਸਿੰਘ, ਸ਼ਰਮਾ ਜੀ, ਸ੍ਰੀ ਰਾਮ ਸਵਰੂਪ ਜੀ, ਡਿੰਪਾ ਵਿਰਕ,ਸ੍ਰ ਸੰਘਾ ਆਦਿ ਹੋਰ
ਵੀ ਕਈ ਪੰਤਵੰਤੇ ਸੱਜਣ ਹਾਜਿ਼ਰ ਸਨ।