ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 5 ਨਵੰਬਰ 2016 ਦਿਨ
ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ
ਵਿਚ ਹੋਈ। ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਕਵਿਤਰੀ ਬੀਬੀ
ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ
(ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ
ਜੁੱਮੇਂਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ
ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਅਜੈਬ ਸਿੰਘ ਸੇਖੋਂ ਹੋਰਾਂ ਅਪਣੀ ਕਵਿਤਾ “ਜੀਵਨ ਗਾਥਾ” ਸਾਂਝੀ ਕਰਕੇ
ਭਾਵੁਕ ਕਰ ਦਿੱਤਾ-
“ਤੁਰਦਿਆਂ ਤੁਰਦਿਆਂ ਬੀਤ ਚਲੀ ਉਮਰ ਸਾਰੀ,
ਲਗਦਾ ਇਵੇਂ ਕਿ ਹੁਣੇ ਸੌਂ ਕੇ ਉਠਿਆ ਹਾਂ ਮੈਂ,
ਹੋਈ ਸਵੇਰ, ਜੀਵਨ ਤੋਰ ਹੋਰ ਅਗਾਂਹ ਤੁਰੀ,
ਭਾਵੇਂ ਸਾਰੀ ਰਾਤ ਸੁਫ਼ਨਿਆਂ ਨਾਲ ਲੜਿਆ ਹਾਂ ਮੈਂ”
ਜਸਬੀਰ ਚਾਹਲ “ਤਨਹਾ” ਨੇ “ਸਰਬ ਅਕਾਲ ਮਿਊਜ਼ਿਕ ਸੋਸਾਇਟੀ ਔਫ ਕੈਲਗਰੀ”
ਵਲੋਂ ਰਾਈਟਰਜ਼ ਫੋਰਮ ਨੂੰ ਭੇਂਟ ਕੀਤੇ ਗਏ “Sponsors Certificate” ਨੂੰ
ਸਭਾ ਵਿੱਚ ਪੇਸ਼ ਕਰਦੇ ਹੋਏ ਬੜੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ
ਰਾਈਟਰਜ਼ ਫੋਰਮ ਨੂੰ ਇਹ ਮਾਣ ਹੈ ਕਿ ਉਹ ਕੈਲਗਰੀ ਦੀ ਪਹਿਲੀ ਸਾਹਿਤਕ ਸਭਾ ਹੈ
ਜਿਸਨੇ “Indian Classical Music” ਜੋ ਕਿ ਅਪਣੇ ਵਿਰਸੇ ਦਾ ਇਕ ਖ਼ਾਸ
ਹਿੱਸਾ ਹੈ ਨੂੰ ਸੰਭਾਲਣ, ਪ੍ਰਚਾਰ ਕਰਨ ਅਤੇ ਸਿਖਲਾਣ ਵਾਲੀ ਸੰਸਥਾ ਦੇ ਦੋ
ਦਿਨਾਂ ਸੰਗੀਤ ਸੱਮੇਲਨ “Indian Classical Music Festival Calgary
2016” ਲਈ ਅਪਣਾ ਯੋਗਦਾਨ ਪਾਇਆ। ਇਸ ਉਪਰੰਤ ਉਹਨਾਂ ਅਪਣੇ ਕੁਝ ਸ਼ੇਅਰ ਸੁਣਾਕੇ
ਵਾਹ-ਵਾਹ ਲੈ ਲਈ-
“ਸੂਖੇ ਪੱਤੋਂ ਸੇ ਰਿਸ਼ਤੇ ਕਿਸ ਕਾਮ ਕੇ ਯੇ,
ਵਕ਼ਤ ਬਦਲਤੇ ਹੀ ਜੋ ਝਟ ਸੇ ਟੂਟ ਗਯੇ”
ਬੀਬੀ ਸੁਰਿੰਦਰ ਗੀਤ ਹੋਰਾਂ ਅਪਣੀ ਕਵਿਤਾ ਨਾਲ ਸਹੀ ਰਾਹ ਤੇ ਚਲਣ ਦਾ
ਸੁਨੇਹਾ ਦਿੱਤਾ-
“ਜਿੰਦੇ ਨੀ ਜਿੰਦੇ, ਘੁੱਪ ਹਨੇਰਿਆਂ ‘ਚ
ਆ ਅੱਜ ਬਾਲ ਆਪਾ, ਦੀਪ ਬਣ ਬਲੀਏ
ਧਰਤੀ ਦੀ ਹਿੱਕ ਉੱਤੇ, ਪਾਪ ਦੇ ਜੋ ਝਾੜ ਉੱਗੇ
ਆਪਣੀ ਹੀ ਅੱਗ ਨਾਲ, ਆਪਾਂ ਬਾਲ ਸੁੱਟੀਏ
ਸੱਚ ਦੀਆਂ ਪੈੜਾਂ ਵਿੱਚ, ਪੈਰ ਟਿਕਾਉਣ ਦਾ
ਭੋਲੀਏ ਨੀ ਆਪਾਂ ਵੀ ਤਾਂ, ਕੁਝ ਜੇਰਾ ਕਰੀਏ”
ਜਾਵੇਦ ਨਿਜ਼ਾਮੀ ਹੋਰਾਂ ਉਰਦੂ ਦੇ ਕੁਝ ਸ਼ੇਅਰ ਅਤੇ ਆਪਣੀ ਇਕ ਗ਼ਜ਼ਲ ਸਾਂਝੀ
ਕੀਤੀ-
“ਮੈਂ ਸਾਯਾ ਨਹੀਂ ਕਿ ਢਲ ਜਾਊਂਗਾ,
ਕ਼ਤਰਾ ਹੂੰ ਦਰਿਯਾ ਮੇਂ ਮਿਲ ਜਾਊਂਗਾ”
“ਸਤਹੇ-ਆਬ ਸੇ ਅੰਦਾਜ਼ਾ ਨਹੀਂ ਹੋਤਾ,
ਡੂਬ ਜਾਨੇ ਸੇ ਹੀ ਗਹਰਾਈ ਨਜ਼ਰ ਆਤੀ ਹੈ”
ਗੁਰਨਾਮ ਗਿੱਲ ਹੋਰਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੰਦੇ
ਹੋਏ “ਕਰਨੈਲ ਸਿੰਘ ਪਾਰਸ” ਦੀ ਕਵਿਤਾ “ਘਰ ਘਰ ਫੇਰਾ ਪਾਕੇ, ਬਾਬੇ ਨੇ ਜਗ
ਤਾਰਿਆ” ਸਾਂਝੀ ਕੀਤੀ।
ਜਸਵੀਰ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਤਾੜੀਆਂ ਲਈਆਂ-
“ਫੁੱਲਾਂ ਦੇ ਰੰਗ ਮਹਿਕ, ਨੇ ਅਰਥਾਂ ਹੀਣ ਨਿਖਾਰ,
ਤਿਤਲੀ, ਭੌਰੇ ਨਾ ਜੁੜੇ, ਅਧੂਰੀ ਦਿਸੇ ਬਹਾਰ।”
ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੇ ਇਕ ਹਿੰਦੀ ਫਿਲਮ ਦਾ ਗਾਣਾ ਬਾਤਰੱਨੁਮ
ਗਾਕੇ ਰੌਣਕ ਲਾ ਦਿੱਤੀ।
ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਸਾਂਝੀ ਕਰ
ਵਾਹ-ਵਾਹ ਲਈ-
“ਜਦ ਤਕ ਖਿਆਲ ਤੇਰਾ ਮੁੜ ਮੁੜ ਪਿਆ ਬੁਲਾਵੇ
ਪੈਰੋਂ ਜ਼ਮੀਂ ਨ ਨਿਕਲੇ ਹੱਥੋਂ ਨ ਵਕਤ ਜਾਵੇ।
ਹਨ ਛੇਕ ਬਾਂਸਰੀ ਨੇ ਸੀਨੇ ‘ਚ ਆਪ ਕੀਤੇ
ਬੁੱਲ੍ਹਾਂ ਨੂੰ ਯਾਰ ਅਪਣੇ, ਲਾਵੇ ‘ਤ ਵਾਜ ਆਵੇ।”
ਇਨ. ਆਰ. ਐਸ. ਸੈਨੀ ਹੋਰਾਂ “ਨੰਦ ਲਾਲ ਨੂਰਪੁਰੀ” ਦਾ ਗੀਤ ਬਾ-ਤਰੱਨਮ
ਗਾਕੇ ਰੌਣਕ ਲਾ ਦਿੱਤੀ-
“ਪਈ ਠੰਡੀ-ਠੰਡੀ ਵੱਗਦੀ ਹਵਾ, ਹਾਏ ਵੇ ਤੂੰ ਜਲਦੀ-ਜਲਦੀ ਆ ”
ਨਿਰਮਲ ਕਾਂਡਾ ਹੋਰਾਂ ਅਪਣੀਆਂ ਦੋ ਅੰਗਰੇਜ਼ੀ ਕਵਿਤਾਵਾਂ “Midwinter
spring” ਅਤੇ “Someone is gone far away” ਸਾਂਝੀਆਂ ਕੀਤੀਆਂ।
ਸੁਖਵਿੰਦਰ ਤੂਰ ਹੋਰਾਂ “ਸੁਰਿੰਦਰ ਗੀਤ” ਹੋਰਾਂ ਦਾ ਲਿਖਿਆ ਇਕ ਗੀਤ ਗਾਕੇ
ਹਾਜ਼ਰੀ ਲਵਾਈ।
ਕਰਾਰ ਬੁਖ਼ਾਰੀ ਹੋਰਾਂ ਅਪਣੀਆਂ ਉਰਦੂ ਦੀਆਂ ਦੋ ਗ਼ਜ਼ਲਾਂ ਤਰੱਨਮ ਵਿੱਚ ਪੇਸ਼
ਕਰਕੇ ਵਾਹ-ਵਾਹ ਲੁੱਟ ਲਈ-
1-“ਗ਼ਮ ਜੋ ਸੀਨੇ ਮੇਂ ਪਾਲ ਰੱਖਾ ਹੈ।
ਉਨਸੇ ਰਿਸ਼ਤਾ ਬਹਾਲ ਰੱਖਾ ਹੈ।
ਉਸਨੇ ਆਂਖੇਂ ਮਿਲਾ ਕੇ ਮਹਫ਼ਿਲ ਮੇਂ,
ਮੁਝਕੋ ਮੁਸ਼ਕਿਲ ਮੇਂ ਡਾਲ ਰੱਖਾ ਹੈ।”
2-“ਹਮੇਂ ਗੁਜ਼ਰਾ ਹੂਆ ਮਾਜ਼ੀ ਜਬ ਭੀ ਯਾਦ ਆਤਾ ਹੈ,
ਕਭੀ ਹੈਰਾਨੀ ਨਹੀਂ ਜਾਤੀ, ਕਭੀ ਪਸ਼ੇਮਾਨੀ ਨਹੀਂ ਜਾਤੀ।”
ਤਰਲੋਕ ਸਿੰਘ ਚੁੱਘ ਹੋਰਾਂ "ਸਭ ਰੋਗਾਂ ਦੀ ਇਕ ਦਵਾਈ, ਆਓ ਹਸਿਏ ਮੇਰੇ
ਭੈਣ ਭਾਈ” ਦੇ ਅਸੂਲ ਤੇ ਚਲਦੇ ਹੋਏ ਚੁਟਕਲਿਆਂ ਨਾਲ ਸਭਾ ਵਿੱਚ ਵਧੀਆ ਹਾਸਾ
ਖੇੜ ਦਿੱਤਾ।
ਰਵੀ ਜਨਾਗਲ ਨੇ “ਸੰਤ ਰਾਮ ਉਦਾਸੀ” ਦੀ ਰਚਨਾ ਬਾ-ਤਰੱਨਮ ਪੇਸ਼ ਕਰਕੇ ਤਾੜੀਆਂ
ਲੈ ਲਈਆਂ-
“ਅੱਜ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ,
ਅਸਾਂ ਮਸਾਂ ਹੈ ਲੰਘਾਇਆ ਚੰਨ ਈਦ ਦਾ”
ਹਰਦੀਪ ਸਿੰਘ ਨੇ ਅਪਣੀ ਪੰਜਾਬੀ ਕਵਿਤਾ ਸਾਂਝੀ ਕਰ ਬੁਲਾਰਿਆਂ ਵਿੱਚ
ਹਾਜ਼ਰੀ ਲਗਵਾਈ।
ਬੀਬੀ ਸਰਬਜੀਤ ਜੱਸਲ ਹੋਰਾਂ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਦੇ ਹੋਏ ਸਭ
ਨੂੰ ਗੁਰਪੁਰਬ ਦੀ ਵਧਾਈ ਦਿੱਤੀ।
ਅਮਰੀਕ ਸਿੰਘ ਚੀਮਾ ਹੋਰਾਂ “ਉਜਾਗਰ ਸਿੰਘ ਕੰਵਲ” ਦਾ ਇਕ ਗੀਤ ਗਾਕੇ ਤਾੜੀਆਂ
ਲੈ ਲਈਆਂ-
“ਸੱਈਓ ਨੀ ਮੈਨੂੰ ਦੇਵੋ ਵਧਾਇਆਂ, ਅੱਜ ਕਾਗ ਬਨੇਰੇ ਆਇਆ
ਧੁਰ ਅੰਦਰ ਇਕ ਸੁਤਾ ਸੁਪਨਾ, ਉਸ ਨੇ ਆਣ ਜਗਾਇਆ”
ਪੈਰੀ ਮਾਹਲ ਹੋਰਾਂ ਰਾਈਟਰਜ਼ ਫੋਰਮ ਦੀ ਟੀਮ ਅਤੇ ਸਾਰੇ ਸਾਥੀਆਂ ਨੂੰ
ਗੁਰਪੁਰਬ ਦੀ ਵਧਾਈ ਦਿੰਦੇ ਹੋਏ ਆਪਣੀ ਭਾਰਤ ਫੇਰੀ ਤੇ ਜਾਣ ਦੀ ਖ਼ਬਰ ਸਾਂਝੀ
ਕੀਤੀ। ਰਾਈਟਰਜ਼ ਫੋਰਮ ਵਲੋਂ ਸ਼ੁਭ ਇਛਾਵਾਂ ਪੈਰੀ ਮਾਹਲ ਜੀ।
ਜੱਸ ਚਾਹਲ ਨੇ ਆਪਣੇ ਅਤੇ ਰਾਈਟਰਜ਼ ਫੋਰਮ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ
ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ
ਇਕੱਤਰਤਾ ਲਈ ਕੈਲਗਈ ਦੇ ਸਾਰੇ ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ
ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ, ਪਰਚਾਰ
ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 3 ਦਸੰਬਰ 2016 ਨੂੰ 2.00 ਤੋਂ 5.00
ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ
ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਤੇ ਰਘ
ਬਰੰਗੀ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ
403-285-5609/587-716-5609 ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ
ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers
Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ
ਲਾਈਕ ਵੀ ਕਰ ਸਕਦੇ ਹੋ। ਧੰਨਵਾਦ। |