ਫ਼ਿੰਨਲੈਂਡ 27 ਜਨਵਰੀ (ਵਿੱਕੀ ਮੋਗਾ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ
ਵਿੱਚ ਸਥਿਤ ਭਾਰਤੀ ਦੂਤਘਰ ਵਲੋਂ 67ਵਾਂ ਗਣਤੰਤਰ ਦਿਵਸ 26 ਜਨਵਰੀ ਨੂੰ ਬੜੀ
ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਭਾਰਤੀ ਸਫਾਰਤਖਾਨੇ ਦੇ
ਰਾਜਦੂਤ ਸ਼੍ਰੀ ਅਸ਼ੋਕ ਕੁਮਾਰ ਸ਼ਰਮਾ ਨੇ ਅਦਾ ਕੀਤੀ ਅਤੇ ਭਾਰਤ ਦੇ ਰਾਸ਼ਟਰਪਤੀ
ਸ਼੍ਰੀ ਪ੍ਰਣਬ ਮੁਖਰਜ਼ੀ ਦੁਆਰਾ ਰਾਸ਼ਟਰ ਦੇ ਨਾਮ ਦਿੱਤਾ ਸੰਦੇਸ਼ ਪੜ੍ਹ ਕੇ
ਸੁਣਾਇਆ ਅਤੇ ਫ਼ਿੰਨਲੈਂਡ ਵਿੱਚ ਵਸਦੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ
ਵਧਾਈਆਂ ਦਿੱਤੀਆਂ। ਓਨ੍ਹਾਂ ਕਿਹਾ ਕਿ ਭਾਰਤੀ ਸਾਰੀ ਦੁਨੀਆਂ ਵਿੱਚ ਸਖ਼ਤ
ਮਿਹਨਤ ਕਰਕੇ ਭਾਰਤ ਦੇਸ਼ ਦਾ ਨਾਮ ਸਾਰੀ ਦੁਨੀਆਂ ਵਿੱਚ ਰੋਸ਼ਨ ਕਰ ਰਹੇ ਹਨ।
ਭਾਰਤੀ ਸਫਾਰਤਖਾਨੇ ਵਲੋਂ ਸ਼ਾਮ ਨੂੰ ਇੱਕ ਪਾਰਟੀ ਦਾ ਪ੍ਰਬੰਧ ਕੀਤਾ ਗਿਆ
ਜਿਸ ਵਿੱਚ ਜਿਸ ਵਿੱਚ ਦੇਸ਼ -ਵਿਦੇਸ਼ ਦੇ ਸਫਾਰਤਖਾਨੇ ਦੇ ਮੁੱਖੀਆਂ ਨੇ ਮਹਿਮਾਨ
ਵਜੋਂ ਸ਼ਿਰਕਿਤ ਕੀਤੀ। ਪਾਰਟੀ ਵਿੱਚ ਚਾਹ ਅਤੇ ਭਾਰਤੀ ਖਾਣੇ ਦਾ ਪ੍ਰਬੰਧ ਕੀਤਾ
ਗਿਆ। ਆਏ ਹੋਏ ਮਹਿਮਾਨਾਂ ਦਾ ਸਵਾਗਤ ਭਾਰਤੀ ਦੂਤ ਸ਼੍ਰੀ ਅਸ਼ੋਕ ਸ਼ਰਮਾ ਅਤੇ
ਓਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਰੀਨਾ ਸ਼ਰਮਾ ਅਤੇ ਚਾਂਸਲਰੀ ਦੇ ਮੁੱਖੀ ਸ਼੍ਰੀ
ਸੁਨੀਲ ਬਵੇਜਾ ਅਤੇ ਓਨ੍ਹਾਂ ਦੀ ਪਤਨੀ ਸ਼੍ਰੀਮਤੀ ਹਰਸ਼ ਬਵੇਜਾ ਨੇ ਕੀਤਾ।