ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –

ਬੀਬੀ ਨਿਰਮਲ ਕਾਂਤਾ ਨੇ ਅਪਣੀਆਂ ਦੋ ਅੰਗਰੇਜ਼ੀ ਕਵਿਤਾਵਾਂ “Blaze of my feeling” ਅਤੇ “Can you cash out my feelings” ਸਾਂਝੀ ਕੀਤੀਆਂ।

ਸਰੂਪ ਸਿੰਘ ਮੰਡੇਰ ਹੋਰਾਂ ਅਪਣੀ ਨਵੀਂ ਕਿਤਾਬ “ਸਬਰੰਗ” ਰਾਈਟਰਜ਼ ਫੋਰਮ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤੀ, ਜੋ ਕਿ 9 ਤਰੀਖ ਨੂੰ ਪੰਜਾਬੀ ਸਾਹਿਤ ਸਭਾ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਉਪਰੰਤ ਮੰਡੇਰ ਹੋਰਾਂ ਅਪਣੀ ਖਣਕਦਾਰ ਅਵਾਜ਼ ਵਿੱਚ ਇਹ ਕਵਿਤਾ ਪੜ੍ਹਕੇ ਰੋਣਕ ਲਾ ਦਿੱਤੀ-

“ਪੰਜਾਬੀ ਵੀਰਾਂ ਹੱਥ ਆਈ ਚਾਬੀ, ਨਰਕ ਸੁਰਗ ਦਾ ਤਾਲਾ।
ਦੁਰਵਰਤੋਂ ਜੇ ਕਰੀ ਚਾਬੀ ਦੀ, ਫੇਰ ਕੋਈ ਨਾ ਰੱਖਣ ਵਾਲਾ।
ਚੁੱਪ ਕਰਿਆਂ ਮਗਰੋਂ ਲਹਿੰਣ ਨਾ, ਇਹ ਨਾਦਰ ਅਤੇ ਇਬਦਾਲੀ,
ਪੰਜਾਬ ਬਗੀਚਾ ਜੇ ਸਾਂਭਣਾ, ਚੰਗਾ ਲੱਭੋ ਕੋਈ ਮਾਲੀ।”

ਡਾ. ਮਜ਼ਹਰ ਸਿੱਦੀਕੀ ਹੋਰਾਂ ਉਰਦੂ ਦੀਆਂ ਅਪਣੀਆਂ ਦੋ ਗ਼ਜ਼ਲਾਂ ਨਾਲ ਖ਼ੂਬ ਵਾਹ-ਵਾਹ ਲੁੱਟੀ –

1-“ਯੇ ਮੇਰੀ ਹਸਤੀ ਕੋਈ ਹਸਤੀ ਹੈ?
ਜਿਸਪੇ ਸਾਰੀ ਖ਼ੁਦਾਈ ਹਸਤੀ ਹੈ।
ਅਬ ਤੋ ‘ਗਰ ਅਪਨੀ ਜ਼ਾਤ ਕੋ ਚਾਹੂੰ
ਮੁਝ ਪਰ ਇਲਜ਼ਾਮੇ-ਬੁਤਪਰਸਤੀ ਹੈ।”

2-“ਇਨਤਹਾ ਮਸ਼ਕੇ-ਸਿਤਮ ਕੀ ਆਗ ਹੋਨੇ ਦੀਜੀਏ
ਦਿਲ ਮੇਂ ਬਾਕੀ ਕੋਈ ਭੀ ਅਰਮਾਨ ਨ ਰਹਨੇ ਦੀਜੀਏ”

ਡਾ. ਮਨਮੋਹਨ ਸਿੰਘ ਬਾਠ ਹੋਰਾਂ ਨੇ ਇਕ ਹਿੰਦੀ ਫਿਲਮ ਦਾ ਗਾਣਾ ਬਾਤਰੱਨੁਮ ਗਾਕੇ ਰੌਣਕ ਲਾ ਦਿੱਤੀ।
ਬੀਬੀ ਸੁਰਿੰਦਰ ਗੀਤ ਹੋਰਾਂ ਅਪਣੀ ਕਵਿਤਾ ਨਾਲ ਅੱਜ ਦੀ ਔਰਤ ਦੀ ਮਾਨਸਿਕਤਾ ਦਰਸ਼ਾਈ-

“ਉਹ ਆਖਦਾ ਹੈ, ਮੈਂ ਅੰਬਰੋਂ ਤਾਰੇ ਤੋੜ, ਤੇਰੀ ਚੁੱਨੀ ‘ਚ ਜੜ ਦਿਆਂਗਾ..........
ਪਰ ਮੈਂ ਤਾਂ, ਅਪਣੀ ਚੁੱਨੀ ਅਪਣੇ ਸੁਪਨਿਆਂ ਦੇ ਰੰਗ ‘ਚ ਰੰਗ ਲਈ
ਮੇਰੀ ਮਾਂਗ ਵਿੱਚ ਤਾਂ ਉਹ ਸੋਚ ਸਜਦੀ ਹੈ, ਜੋ ਉਸਾਰੂ ਹੈ,
ਹੱਕ ਦੀ ਗੱਲ ਕਰਦੀ ਹੈ ਤੇ ਸੱਚ ਦੀ ਗਵਾਹ ਬਣਦੀ ਹੈ”

ਜਸਬੀਰ ਚਾਹਲ “ਤਨਹਾ” ਹੋਰਾਂ ਅਪਣੇ ਕੁਝ ਸ਼ੇਅਰ ਸੁਣਾਕੇ ਵਾਹ-ਵਾਹ ਲੈ ਲਈ –

“ਦਿਲ ਕੀ ਲਗੀ, ਤੋ ਦਿੱਲਗੀ ਹੀ ਬਨ ਕੇ ਰਹਿ ਗਈ।
ਖ਼ਾਹਿਸ਼ ਗ਼ਰੀਬ ਕੀ ਥੀ, ਦਿਲ ਮੇਂ ਦਬ ਕੇ ਰਹਿ ਗਈ।
ਗ਼ਮ ਔਰ ਖ਼ੁਸ਼ੀ ਤੋ ਸੂਰਤੇ ਬਸ ਧੂਪ - ਛਾਂਵ ਹੈਂ,
ਕਯੂੰ ਜ਼ਿੰਦਗੀ “ਤਨਹਾ” ਤੇਰੀ ਹੈ ਥਮ ਕੇ ਰਹਿ ਗਈ?”

ਹਰਦਿਆਲ ਸਿੰਘ (ਹੈੱਪੀ) ਮਾਨ ਹੋਰਾਂ ਮਹਾਰਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੀਆਂ ਖ਼ੂਬੀਆਂ ਦੀ ਗੱਲ ਕਰਦਿਆਂ ਇਹ ਸੁਝਾਅ ਪੇਸ਼ ਕੀਤਾ ਕਿ ਕਿੰਨਾਂ ਚੰਗਾ ਹੋਵੇਗਾ ਜੇਕਰ ਸਾਰੀਆਂ ਸਭਾਵਾਂ ਮਿਲ ਕੇ ਇਕ ਸਮਾਗਮ ਕਰਨ ਜਿਸ ਵਿੱਚ ਇਤਹਾਸ ਦੇ ਜਾਣੂੰ ਬੁੱਧੀਜੀਵੀ ਭਾਰਤ ਦੇ 19ਵੀਂ ਸਦੀ ਦੇ ਇਤਿਹਾਸ ਬਾਰੇ ਵਿਚਾਰ ਕਰਣ ਜੋ ਕਿ ਸ਼ਾਇਦ ਪੱਛਮੀ ਤਾਕਤਾਂ ਨੇ ਅਪਣੀ ਸਰੇਸ਼ਟਤਾ ਬਨਾਏ ਰੱਖਣ ਕਾਰਨ ਦਬਾ ਦਿੱਤਾ।

ਰਾਈਟਰਜ਼ ਫੋਰਮ ਦੀ ਟੀਮ ਦਾ ਸੁਝਾਅ ਹੈ ਕਿ ਇਹ ਇਕ ਵਡਮੁੱਲਾ ਸੁਝਾਅ ਹੈ ਅਤੇ ਜੇ ਕੋਸੋ (COSO) ਦੇ ਬੈਨਰ ਹੇਠ ਇਹੋ ਜਿਹਾ ਸਮਾਗਮ ਕੀਤਾ ਜਾਵੇ ਤਾਂ ਯਕੀਨਨ ਹੋਰ ਸਭਾਵਾਂ ਵੀ ਅਪਣਾ ਯੋਗਦਾਨ ਪਾਉਣਗੀਆਂ।

ਕਰਾਰ ਬੁਖ਼ਾਰੀ ਹੋਰਾਂ ਉਰਦੂ ਦੀ ਅਪਣੀ ਇਕ ਗ਼ਜ਼ਲ ਤਰੱਨਮ ਵਿੱਚ ਪੇਸ਼ ਕਰਕੇ ਦਾਦ ਖੱਟ ਲਈ –

“ਧੂਪ ਮੇਂ ਸਾਯਾ-ਏ-ਦੀਵਾਰ ਹੁਆ ਕਰਤੇ ਹੈਂ।
ਲੋਗ ਐਸੇ ਭੀ ਸਰਕਾਰ ਹੁਆ ਕਰਤੇ ਹੈਂ।
ਰਾਸਤਾ ਕਾਟ ਕੇ ਵੋ ਗੁਜ਼ਰੇ ਹੈਂ ਖ਼ੁਦਾ ਖ਼ੈਰ ਕਰੇ,
ਬਦਗੁਮਾਨੀ ਕੇ ਯੇ ਆਸਾਰ ਹੁਆ ਕਰਤੇ ਹੈਂ।”

ਬੀਬੀ ਅਮ੍ਰਿਤ ਕੋਰ ਹੋਰਾਂ ਅਪਣੀ ਲਿਖੀ ਬਹੁਤ ਹੀ ਭਾਵਨਾਤਮਕ ਅੰਗਰੇਜ਼ੀ ਕਹਾਣੀ “Husnal” ਨਾਲ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਕੇ ਤਾੜੀਆਂ ਖੱਟ ਲਈਆਂ।

ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲੈ ਲਈਆਂ –

ਹਰ ਦਰ ਅਤੇ ਦੀਵਾਰ ਤੇ, ਤਸਵੀਰ ਤੇਰੀ ਲਾ ਲਈ
ਪਰ ਫੇਰ ਵੀ ਤਕ ਸੁਹਣਿਆਂ ਨਾ,ਘਰ ਦੀ ਤਨਹਾਈ ਗਈ।

ਚਾਹੇ ਭਰੇ ਸਭੋ ਕਮਰੇ , ਘਰ ਦੇ ਵਲੇਵੇ ਨਾਲ ਨੇ
ਪਰ ਰਾਤ ਰਾਣੀ ਦੀ ਮਹਿਕ, ਹੈ ਹੋ ਗਈ ਆਈ ਗਈ।

ਜਰਨੈਲ ਸਿੰਘ ਤੱਗੜ ਹੋਰਾਂ ਨਫ਼ਰਤ ਨੂੰ ਭੁਲ, ਆਪਸੀ ਭਾਈ-ਚਾਰਾ ਵਧਾਉਣ ‘ਤੇ ਕੁਝ ਸਤਰਾਂ ਸਾਂਝੀਆਂ ਕੀਤੀਆਂ।

ਜਾਵੇਦ ਨਿਜ਼ਾਮੀ ਹੋਰਾਂ ਉਰਦੂ ਦੇ ਅਪਣੇ ਕੁਝ ਸ਼ੇ’ਰ ਅਤੇ ਇਕ ਨਜ਼ਮ “ਖ਼ੁਤੂਤ” ਨਾਲ ਦਾਦ ਬਟੋਰ ਲਈ –

1-“ ਤਿਫ਼ਲੇ-ਮਕਤਬ ਹੈ ‘ਨਿਜ਼ਾਮੀ’ ਤੋ ਅਭੀ ਭੀ ਲੇਕਿਨ
ਇਸਕੋ ਅਸ਼ਯਾਰ ਕੇ ਕਹਨੇ ਕਾ ਹੁਨਰ ਆਤਾ ਹੈ।”

2-“ਖ਼ੁਸ਼ਬੂ ਮੇਂ ਚਾਹਤੋਂ ਕੀ ਨਹਾਏ ਹੁਏ ਖ਼ੁਤੂਤ।
ਰਖੇ ਹੈਂ ਮੇਰੇ ਪਾਸ ਜੋ ਆਏ ਹੁਏ ਖ਼ੁਤੂਤ।
ਦਿਲ ਕੀ ਜ਼ਮੀਂ ਕਰ ਗਏ ਸਹਿਰਾਬ ਆਜ ਭੀ
ਯਾਦੋਂ ਕੇ ਆਸਮਾਨ ਪੇ ਛਾਏ ਹੁਏ ਖ਼ੁਤੂਤ।”

ਅਮਰੀਕ ਸਿੰਘ ਚੀਮਾ ਹੋਰਾਂ ਸ- ਉਜਾਗਰ ਸਿੰਘ ਕੰਵਲ ਦਾ ਇਕ ਗੀਤ ‘ਮਾਏ ਨੀ ਮੈਂ ਸੌਂ ਗਈ ਕਮਲੀ’ ਗਾਕੇ ਤਾੜੀਆਂ ਲੈ ਲਈਆਂ।

ਜਸਵੰਤ ਸਿੰਘ ਸੇਖੋਂ ਹੋਰਾਂ ਅਪਣੀ ਲੰਬੀ ਕਵਿਤਾ ਗਾਕੇ ਸਾਂਝੀ ਕੀਤੀ ਤੇ ਸਭਾ ਤੋਂ ਤਾੜੀਆਂ ਲੁੱਟ ਲਈਆਂ-

“ਕਿਸੇ ਦੇ ਬੁੱਤ ਨੂੰ ਬੁਰਾ ਨਾ ਬੋਲੀਏ, ਹੋਊ ਦਿਲ ਉਸ ਦਾ ਬੇਜ਼ਾਰ।
ਗਾਲਾਂ ਕੱਢੂ ਸਾਡੇ ਇਸ਼ਟ ਨੂੰ, ਜੇ ਤੈ ਇਸ਼ਟ ਤੇ ਕੀਤਾ ਵਾਰ।
ਉਥੇ ਜਾਤ ਕਿਸੇ ਨਾ ਪੁੱਛਣੀ, ਬੇੜਾ ਅਮਲਾਂ ਨੇ ਲਾਉਣੈ ਪਾਰ।
ਬਚਨ ਤਿੰਨਾ ਨੇ ਬੋਲਕੇ, ਮੇਰਾ ਦਿੱਤਾ ਕਾਲਜਾ ਠਾਰ।”

ਜਗਜੀਤ ਸਿੰਘ ਰਾਹਸੀ ਹੋਰਾਂ ਹੋਰ ਸ਼ਾਇਰਾਂ ਦੇ ਲਿਖੇ ਕੁਝ ਸ਼ੇ’ਰ ਸੁਣਾਕੇ ਵਾਹ-ਵਾਹ ਲਈ –

“ਪਹਿਲੇ ਭੀ ਹਥੇਲੀ ਛੋਟੀ ਥੀ, ਅਬ ਭੀ ਹਥੇਲੀ ਛੋਟੀ ਹੈ
ਕਲ ਇਸਸੇ ਸ਼ੱਕਰ ਗਿਰ ਜਾਤੀ ਥੀ, ਆਜ ਦਵਾ ਗਿਰ ਜਾਤੀ ਹੈ”

ਜਸਵੀਰ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕਰਕੇ ਤਾੜੀਆਂ ਲੈ ਲਈਆਂ –

“ਧੁੱਪਾਂ ਛਾਂਵਾਂ ਕਾਰਨੇ, ਉੱਡ ਜਾਂਦਾ ਰੰਗ ਸਾਰਾ
ਫਿੱਕੀ ਵੇਖ ਨੁਹਾਰ ਨੂੰ, ਕਰਨਾ ਪਵੇ ਦੁਬਾਰਾ।
ਸੂਝਵਾਨਾਂ ਨੇ ਛੱਡਿਆ, ਵਕਤ ਨਾਲ ਜੈਕਾਰਾ
ਮੱਧਮ ਚਾਲ ਹਮੇਸ਼ਾ, ਚਾਹੁੰਦੀ ਨਵਾਂ ਹੁਲਾਰਾ।”

ਤਰਲੋਕ ਸਿੰਘ ਚੁੱਘ ਹੋਰਾਂ ਦੇ ਪੇਸ਼ ਕੀਤੇ ਚੁਟਕਲਿਆਂ ਨਾਲ ਸਭਾ ਵਿੱਚ ਵਧੀਆ ਹਾਸਾ ਖਿੜ ਗਿਆ।

ਸੁਰਿੰਦਰ ਢਿੱਲੋਂ ਹੋਰਾਂ ਦੀ ਕਿਰੋਕੇ ਨਾਲ ਗਾਈ ਇਕ ਹਿੰਦੀ ਗ਼ਜ਼ਲ ਨਾਲ ਅੱਜ ਦੀ ਸਭਾ ਦਾ ਸੰਗੀਤਮਈ ਸਮਾਪਨ ਕੀਤਾ ਗਿਆ।

ਜੱਸ ਚਾਹਲ ਨੇ ਅਪਣੇ ਅਤੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਸਿੰਘ ਬਾਠ ਅਤੇ ਜਰਨੈਲ ਤੱਗੜ ਹੋਰਾਂ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 5 ਨਵੰਬਰ 2016 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609/587-716-5609 ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

24/10/16


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਵਿਸੇਸ਼ ਕਵੀ ਦਰਬਾਰ ‘ਤੇ ਸਨਮਾਨ ਸਮਾਗਮ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ
ਅਮੋਲਕ ਸਿੰਘ, ਕੰਵਲਜੀਤ ਖੰਨਾ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਫ਼ਿੰਨਲੈਂਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਇੰਗਲੈਂਡ ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅਜ਼ਾਦ ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ - ਸੁਰਿੰਦਰ ਚੱਠਾ ਬਣੇ ਪ੍ਰਧਾਨ
ਲੱਕੀ ਚਾਵਲਾ/ਜੱਗਾ ਸਿੰਘ, ਮੁਕਤਸਰ ਸਾਹਿਬ
ਨਾਰਵੇ 'ਚ ਅਕਾਲੀ ਦਲ (ਬ) ਇਕਾਈ ਦੀ ਸਥਾਪਨਾ
ਰੁਪਿੰਦਰ ਢਿੱਲੋ ਮੋਗਾ, ਓਸਲੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ
ਪੁਸਤਕ "ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ
ਆਜ਼ਾਦ ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਾਰਵੇ 'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਭਾਈ ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ
ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ,  ਫ਼ਿੰਨਲੈਂਡ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)