ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 7 ਮਈ 2016 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO
ਕੋਸੋ) ਦੇ ਹਾਲ ਵਿਚ ਹੋਈ। ਸਭਾ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ।
ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ
ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ
ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਪ੍ਰਿੰਸੀਪਲ ਚਰਨ ਸਿੰਘ ਹੋਰਾਂ ਕਾਫ਼ੀ ਸਾਲਾਂ ਬਾਦ ਸਭਾ ਵਿੱਚ ਹਾਜ਼ਰੀ
ਲਗਵਾਉਂਦੇ ਹੋਏ ਕੈਲਗਰੀ ਵਿੱਚ ਚਲਦਿਆਂ ਸਾਹਿਤਕ ਸਭਾਵਾਂ ਤੇ ਸਰਗਰਮਿਆਂ ਦੀ
ਗੱਲ ਕਰਦਿਆਂ ਕਿਹਾ ਕਿ ਰਾਈਟਰਜ਼ ਫੋਰਮ ਹੀ ਇਕ ਇਹੋ ਜਿਹੀ ਸੰਸਥਾ ਹੈ ਜੋ ਬਿਨਾ
ਕਿਸੇ ਰਾਜਨੀਤਿਕ ਜਾਂ ਧਾਰਮਿਕ ਪੱਖਪਾਤ ਦੇ ਬੈਨਰ ਤੇ ਲਿਖਿਆਂ ਚਾਰੋਂ ਬੋਲਿਆਂ
(ਪੰਜਾਬੀ, ਉਰਦੂ, ਹਿੰਦੀ ਅਤੇ ਅੰਗ੍ਰੇਜ਼ੀ) ਦੇ ਲਿਖਾਰਿਆਂ ਨੂੰ ਅਪਣਾ-ਅਪਣਾ
ਸਾਹਿਤ ਸਾਂਝਾ ਕਰਨ ਦਾ ਨਾ ਕਿ ਸਿਰਫ਼ ਮੌਕਾ ਦਿੰਦੀ ਹੈ ਬਲਕਿ ਹੋਰ ਵਧੀਆ ਲਿਖਣ
ਅਤੇ ਉਸਨੂੰ ਛਪਵਾਉਣ ਲਈ ਵੀ ਪ੍ਰੇਰਿਤ ਕਰਦੀ ਹੈ।
ਡਾ. ਮਜ਼ਹਰ ਸਿੱਦੀਕੀ ਹੋਰਾਂ ਫੋਰਟ ਮੈਕਮਰੀ ਦੀ ਭਿਯਾਨਕ ਅੱਗ ਤੋਂ
ਪ੍ਰਭਾਵਤ ਲੋਕਾਂ ਲਈ ਦੁਆ ਕੀਤੀ ਅਤੇ ਅਪਣੀ ਇਹ ਉਰਦੂ ਗ਼ਜ਼ਲ ਪੜ੍ਹੀ –
“ਕਬ ਤਲਕ ਸਹਤੇ ਰਹੇਂਗੇ ਜਲਤੀ ਲਾਸ਼ੋਂ ਕੀ ਤਪਿਸ਼?
ਸਿਸਕਿਯੋਂ ਕੀ, ਆਂਸੁਊਂ ਕੀ, ਆਹੋਂ, ਨਾਲੋਂ ਕੀ ਤਪਿਸ਼।
ਧੂਪ ਸੇ ਜ਼ਯਾਦਾ ਅਜ਼ੀਯਤ-ਨਾਕ ਹੋਤੀ ਹੈ ਕਭੀ,
ਅਪਨੇ ਘਰ ਕੇ ਸਹਨ ਮੇਂ ਪੀਪਲ ਕੀ ਛਾਂਵ ਕੀ ਤਪਿਸ਼।”
ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ‘ਕਬਰਸਤਾਨ ਜਾਂ ਘਰ’
ਨਾਲ ਹਾਸਾ ਬਿਖੇਰ ਦਿੱਤਾ –“ਆਦਮਪੁਰੀਆ ਭੂਤ ਚੁੜੇਲਾਂ ਤੋਂ ਭਾਵੇਂ ਨਹੀ
ਡਰਦਾ,
ਭੂਤ ਚੁੜੇਲਾਂ ਵਰਗੇ ਬੰਦਿਆਂ ਤੋਂ ਡਰਕੇ ਹੀ ਸਰਦਾ”
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਅਪਣੀਆਂ ਕੁਛ ਰੁਬਾਇਆਂ ਅਤੇ ਇਕ
ਕਵਿਤਾ ਨਾਲ ਵਾਹ-ਵਾਹ ਲਈ –
“ਮਜ਼ਲੂਮ ਜਦੋਂ ਵੀ ਉੱਠਦਾ ਏ, ਉੱਠਦਾ ਏ ਲਾਵਾ ਬਣ ਕੇ
ਤੇ ਸ਼ਕਤੀ ਓਦੋਂ ਜ਼ਾਲਮ ਦੀ ਰਹਿ ਜਾਏ ਦਿਖਾਵਾ ਬਣ ਕੇ
ਓਹੀ ਅੱਤ-ਵਾਦੀ ਦੈਂਤ ‘ਪੰਨੂੰਆਂ’ ਨਿਗਲ ਜਾਂਦਾ ਏ ਕੌਮਾਂ
ਜਿਸਨੂੰ ਪਾਲਣ ਆਪ ਹੀ ਉਹ ਸਰਪ੍ਰਸਤ ਖਿਡਾਵਾ ਬਣ ਕੇ”
ਅਸਜਦ ਬੁਖ਼ਾਰੀ ਨੇ ਅਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਵੱਖੋ-ਵੱਖ
ਜ਼ੁਬਾਨਾਂ ਬੋਲਣ ਵਾਲੇ ਬੁਲਾਰਿਆਂ/ਲੇਖਕਾਂ ਨੂੰ ਇਕੋ ਮੰਚ ਤੇ ਇਕੱਠੇ ਕਰਕੇ
ਸਾਂਝੀਵਾਲਤਾ ਦਾ ਜੋ ਸੁਨੇਹਾ ਰਾਈਟਰਜ਼ ਫੋਰਮ ਸਾਰੀ ਦੁਨਿਆ ਵਿੱਚ ਪਹੁੰਚਾ
ਰਿਹਾ ਹੈ ਉਹ ਕਾਬਿਲੇ-ਤਾਰੀਫ਼ ਹੈ। ਇਸ ਮੌਕੇ ਤੇ ਉਹਨਾਂ ਅਪਣੀ ਇਕ ਪੰਜਾਬੀ
ਨਜ਼ਮ “ਨਵੇਂ ਅਸੂਲ” ਪੜ੍ਹਕੇ ਤਾੜੀਆਂ ਲੈ ਲਈਆਂ।
ਜੱਸ ਚਾਹਲ ਨੇ ਮਾਂਵਾਂ ਦੀ ਮਹਤੱਤਾ ਦੱਸਦੀ ਇਕ ਅੰਗ੍ਰਜ਼ੀ ਕੁਟੇਸ਼ਨ “God
could not be everywhere and therefore He made mothers” ਰਾਹੀਂ
‘ਮਦਰਸ ਡੇ’ ਤੇ ਮਾਂਵਾਂ ਨੂੰ ਨਮਨ ਕੀਤਾ ਅਤੇ ਅਪਣੇ ਹਿੰਦੀ ਦੇ ਕੁਝ ਸ਼ੇ’ਰ
ਸਾਂਝੇ ਕਰਕੇ ਦਾਦ ਲੈ ਲਈ –
“ਜਬ ਸੇ ਖਿਲੌਨੇ ਬੱਚੋਂ ਕੇ, ਹਥਿਯਾਰ ਹੋ ਗਏ।
ਦੁਨਿਯਾ ਕੀ ਬਰਬਾਦੀ ਕੇ ਹੈਂ ਆਸਾਰ ਹੋ ਗਏ।”
ਰਫ਼ੀ ਅਹਮਦ ਨੇ ਕਿਸੇ ਹੋਰ ਦੀ ਲਿਖੀ ਉਰਦੂ ਕਹਾਣੀ ‘ਚਾਚਾ ਖੂਬਾ’ ਪੜਕੇ
ਨਸ਼ੇਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।
ਸੁੱਖ ਟਿਵਾਣਾ ਨੇ ‘ਮਾਂ ਦਿਵਸ’ ਤੇ ਅਪਣਾ ਗੀਤ “ਮਾਂ” ਸਾਂਝਾ ਕਰਕੇ ਗੀਤ
“ਤਾੜੀਆਂ ਖੱਟ ਲਈਆਂ –
“ਕਿੱਦਾਂ ਮਾਂਏ ਜ਼ਿਕਰ ਕਰਾਂ ਜੋ ਤੂੰ ਮੇਰੇ ਲਈ ਕਰਿਆ ਏ
ਮੇਰੇ ਠੋਕਰ ਵਜਦੀ ਦਾ ਤੂੰ ਹੌਂਕਾ-ਹੌਂਕਾ ਭਰਿਆ ਏ
ਪੁੱਤ ਅਪਨੇ ਦੇ ਦਰਦ ਹਜ਼ਾਰਾਂ ਸੀਨੇ ਓੱਤੇ ਸਹਿੰਦੀ ਮਾਂ,
ਦੁਨਿਆ ਚੰਦਰੀ ਮਾਂਪਿਆਂ ਦੀ ਫਿਰ ਸਾਰ ਕਿਉਂ ਨਹੀਂ ਲੈਂਦੀ ਮਾਂ?”
ਸੁਰਿੰਦਰ ਢਿੱਲੋਂ ਨੇ ਅਪਣੇ ਬੇਟੇ ਗੁਰਸਿਮਰਨ ਢਿਲੋਂ ਵਲੋਂ ਬਣਾਈ ਜਾ ਰਹੀ
ਪੰਜਾਬੀ ਫ਼ਿਲਮ ਦੀ ਕੁਝ ਜਾਨਕਾਰੀ ਸਾਂਝੀ ਕਰਦਿਆਂ ਦਸਿਆ ਕਿ ਬੁਜ਼ੁਰਗ ਬੰਦੇ ਦੇ
ਰੋਲ ਲਈ ਦੋ-ਤਿਨ ਚੇਹਰਿਆਂ ਦੀ ਤਲਾਸ਼ ਹੈ। ਚਾਹਵਾਨ 403-710-1121 ਤੇ ਕਾਲ
ਕਰ ਸਕਦੇ ਹਨ।
ਫੋਰਮ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਗ਼ਜ਼ਲ ਨਾਲ ਤਾੜੀਆਂ ਖੱਟ
ਲਈਆਂ –
“ਥਾਂ ਥਾਂ ਪਈ ਰੁਲਾਵੇ ਪੱਲੇ ਵੀ ਕੁਛ ਨਾ ਪਾਵੇ,
ਫਿਰ ਵੀ ਕਿਵੇਂ ਮੈਂ ਆਖਾਂ ਤੇਰੀ ਨਾ ਯਾਦ ਆਵੇ।
ਯਾਦਾਂ ਦੀ ਰਾਸ ਐਸੀ ਇਸ ਦੀ ਹੈ ਬਾਤ ਕੈਸੀ,
ਦੌਲਤ ਨਾ ਹੋਰ ਕੋਈ ਮੈਨੂੰ ਤੇ ਯਾਰ ਭਾਵੇ।”
ਡਾ. ਮਨਮੋਹਨ ਸਿੰਘ ਬਾਠ ਨੇ ਇਕ ਹਿੰਦੀ ਫਿਲਮੀ ਗਾਣਾ ਖ਼ੂਬਸੂਰਤੀ ਨਾਲ
ਗਾਕੇ ਰੌਣਕ ਲਾਈ।
ਜਗਦੀਸ਼ ਚੋਹਕਾ ਹੋਰਾਂ ਨੇ ‘ਮਜ਼ਦੂਰ ਦਿਵਸ’ ਅਤੇ ‘ਮਾਂ ਦਿਵਸ’ ਤੇ ਅਪਣੇ
ਵਿਚਾਰ ਸਾਂਝੇ ਕਰਦੇ ਕਿਹਾ ਕਿ ਜਿਹੜੀ ਸੰਸਾਰ ਦੀ ਜਨਨੀ ਅਤੇ ਸਿਰਜਕ ਹੈ,
ਪੂੰਜੀਵਾਦੀ ਮੰਡੀ ਵਿੱਚ ਉਸਦੀ ਹੋਂਦ ਖਤਰੇ ਵਿੱਚ ਪਾ ਦਿਤੀ ਗਈ ਹੈ। ਇਸਤਰੀ
ਵਰਗ ਨਾਲ ਹੋ ਰਹੇ ਵਿਤਕਰੇ ਅਤੇ ਪੇਸ਼ ਦੁਸ਼ਵਾਰੀਆਂ ਵਿਰੁਧ ਇਸ ਮਰਦ ਪ੍ਰਧਾਨ
ਸਮਾਜ ਅੰਦਰ ਇਸਤਰੀ ਦੀ ਆਜ਼ਾਦੀ, ਜਮਹੂਰੀਅਤ ਅਤੇ ਮੁਕਤੀ ਲਈ ਉਸ ਦੀ ਲਾਮਬੰਦੀ
ਲਈ ਸਹਾਇਕ ਬਣੀਏ।
ਜਗਜੀਤ ਸਿੰਘ ਰਾਹਸੀ ਨੇ ਹੋਰਾਂ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ ਸਾਂਝੇ ਕਰਕੇ
ਰੌਣਕ ਲਾਈ –
“ਹਰ ਕੋਈ ਦੇਖਤਾ ਹੈ ਹੈਰਤ ਸੇ,
ਤੁਮਨੇ ਸਬ ਕੋ ਬਤਾ ਦਿਯਾ ਕਯਾ?”
ਜਸਵੀਰ ਸਿੰਘ ਸਿਹੋਤਾ ਹੋਰਾਂ ‘ਮਦਰਸ ਡੇ’ ਤੇ ਮਾਂਵਾਂ ਦੇ ਪਿਆਰ ਅਤੇ
ਤਿਆਗ ਬਾਰੇ ਚਰਚਾ ਕੀਤੀ ਅਤੇ ਅਪਣੇ ਪੰਜਾਬੀ ਦੋਹੇ ਸਾਂਝੇ ਕਰਕੇ ਤਾੜੀਆਂ
ਲਈਆਂ –
“ਲਾਲਚ ਨੂੰ ਮਨੋ ਭੁਲ ਕੇ, ਚੰਗਾ ਸਿੱਖ ਵਿਹਾਰ
ਪੈਂਡਾ ਤਹਿ ਕਰਨ ਲਈ ਸਿਰ ਤੋਂ ਭਾਰ ਉਤਾਰ”
ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸਰਸ ਕਵਿਤਾ ਨਾਲ ਰੌਣਕਾਂ ਲਾਇਆਂ –
“ਗੱਲ ਸੁਣ ਇਧਰ ਆ ਭਾਈਆ, ਕੰਮ ਚ ਹੱਥ ਵਟਾ ਭਾਇਆ,
ਅਜ ਅਪਣਾ ਨੌਕਰ ਨਹੀਂ ਆਈਆ, ਝਾੜੂ ਪੋਚਾ ਲਾ ਭਾਇਆ”
ਜਾਵਿਦ ਨਿਜ਼ਾਮੀ ਨੇ ਅਪਣੀਆਂ ਉਰਦੂ ਗ਼ਜ਼ਲਾਂ ਨਾਲ ਵਾਹ-ਵਾਹ ਲੈ ਲਈ –
“ਆਜ਼ਮਾਯਸ਼ ਹੈ, ਸਜ਼ਾ ਹੈ, ਕਯਾ ਹੈ?
ਰਸਮੇ-ਮੋਹੱਬਤ ਹੈ, ਅਦਾ ਹੈ, ਕਯਾ ਹੈ?”
“ਮੁਝਕੋ ਉਨ ਪਰ ਜੋ ਪਯਾਰ ਆਯਾ ਹੈ,
ਹੁਸਨ ਪਰ ਤਬ ਨਿਖਾਰ ਆਯਾ ਹੈ।”
ਇਨ. ਆਰ. ਐਸ. ਸੈਨੀ ਹੋਰਾਂ ਇਕ ਹਿੰਦੀ ਫਿਲਮੀ ਗਾਣਾ ਬਾ-ਤਰੰਨਮ ਗਾਕੇ
ਰੌਣਕ ਲਾ ਦਿੱਤੀ।
ਜਰਨੈਲ ਸਿੰਘ ਤੱਗੜ ਨੇ ਹਰਨੇਕ ਬਧਨੀ ਹੋਰਾਂ ਦੀ ਰਚਨਾਂ ਸਾਂਝੀ ਕਰ ਬੁਲਾਰਿਆਂ
ਵਿੱਚ ਹਾਜ਼ਰੀ ਲਵਾਈ।
ਤਰਲੋਕ ਸਿੰਘ ਚੁੱਘ ਹੋਰਾਂ ਦੇ ਸੁਣਾਏ ਚੁਟਕੁਲਿਆਂ ਨਾਲ ਹਸਦੇ-ਹਸਦੇ ਅੱਜ ਦੀ
ਸਭਾ ਦਾ ਸਮਾਪਨ ਕੀਤਾ ਗਿਆ।
ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਬਾਠ
ਤੇ ਜਸਵੀਰ ਸਿੰਘ ਸਿਹੋਤਾ ਹੋਰਾਂ ਦਾ ਇੰਤਜਾਮ ਵਿੱਚ ਮਦਦ ਕਰਨ ਲਈ ਧੰਨਵਾਦ
ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ
ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ
ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਪਹਿਲੇ ਸ਼ਨਿੱਚਰਵਾਰ 4 ਜੂਨ 2016 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609/587-716-5609
ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ
ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ
ਵੀ ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ।
|