ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 5 ਮਾਰਚ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –

ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਤਰੱਨਮ ਵਿੱਚ ਪੜ ਕੇ ਦਾਦ ਖੱਟੀ –

‘ਨਾਰਸਾਈ ਸੀ ਨਾ ਰਸਾਈ ਹੈ।
ਪਾਸ ਬੈਠੇ ਹੈਂ ਔਰ ਜੁਦਾਈ ਹੈ।
ਇਸ਼ਕ ਗ਼ਰ ਖੇਲ ਹੈ ਮੁੱਕਦਰ ਕਾ
ਆਜ਼ਮਾਨੇ ਮੇਂ ਕਯਾ ਬੁਰਾਈ ਹੈ?
ਅਹਿਦੇ-ਮਾਜ਼ੀ ਕੋ ਵਕਤੇ-ਪੀਰੀ
ਭੂਲ ਜਾਨੇ ਮੇਂ ਹੀ ਭਲਾਈ ਹੈ।’

ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ‘ਕਾਵਾਂ ਦਾ ਰੋਸ’ ਰਾਹੀਂ ਅਜੋਕੇ ਸਮਾਜ ਨੂੰ ਰਚਨਾਤਮਕ ਸੁਨੇਹਾ ਦਿੱਤਾ –

‘ਅਸੀ ਗਵਇਆਂ ਦਾ ਕਦੇ ਵੀ, ਨਹੀਂ ਮਜ਼ਾਕ ਉਡਾਉਂਦੇ।
ਸਾਡੀ ਵਾਰੀ ਹਰ ਕੋਈ ਆਖੇ, ਕਾਵਾਂ ਰੌਲੀ ਪਾਉਂਦੇ।
ਸਾਡੀ ਸਭ ਦੀ ਬੋਲੀ ਇਕ ਹੈ, ਨਾਂ ਗੋਤ ਨਾਂ ਜਾਤ
ਨਾਂ ਸਾਡੇ ਵਿੱਚ ਬਲਾਤਕਾਰੀ, ਨਾਂ ਕੋਈ ਕਮਜ਼ਾਤ
ਨਾਂ ਹੀ ਅਸੀਂ ਦਾਜ ਦੇ ਲੋਭੀ, ਨੋਹਾਂ ਤਾਂਈਂ ਜਲਾਉਂਦੇ,
ਸਾਡੀ ਵਾਰੀ..ਹਰ ਕੋਈ ਆਖੇ, ਕਾਵਾਂ ਰੌਲੀ ਪਾਉਂਦੇ। .’

ਜਸਬੀਰ (ਜੱਸ) ਚਾਹਲ “ਤਨਹਾ” ਨੇ ਨੌਜਵਾਨ ਪੀੜੀ ਨੂੰ ਅਪਣੇ ਸਾਹਿਤ ਅਤੇ ਵਿਰਸੇ ਨਾਲ ਜੁੜਨ ਦੀ ਅਪੀਲ ਕਰਦੇ ਹੋਏ ਅਪਣੇ ਕੁਝ ਸ਼ੇਅਰ ਸਾਂਝੇ ਕਰਕੇ ਵਾਹ-ਵਾਹ ਲਈ –

‘ਨਕਸ਼ੇ – ਪਾ ਹੈਂ ਛੋੜ ਦਿਯੇ ਆਪਕੇ ਲਿਯੇ।
ਖ਼ਾਰ ਭੀ ਕੁਛ ਕਮ ਹੈਂ ਕਿਯੇ ਆਪਕੇ ਲਿਯੇ।’

ਹਰਨੇਕ ‘ਬੱਧਨੀ’ ਹੋਰਾਂ ਸਮਾਜ ਸੁਧਾਰ ਦਾ ਇਹ ਸੁਨੇਹਾ ਅਪਣੀ ਕਵਿਤਾ ਰਾਹੀਂ ਬੜੇ ਹੀ ਸਖ਼ਤ ਅੰਦਾਜ਼ ਵਿੱਚ ਦਿੱਤਾ –

‘ਬੰਦੇ ਦਾ ਪੁੱਤ ਹੋਕੇ, ਕੁੱਤੇ ਵਾਗੂੰ ਪੂੰਛ ਹਿਲਾਇਆ ਨਾ ਕਰ।
ਤਸ਼ੱਦਦ ਹੁੰਦਾ ਵੇਖਕੇ ਮਜਲੂਮਾਂ ਉੱਤੇ, ਚੁੱਪ ਕਰ ਜਾਇਆ ਨਾ ਕਰ।’

ਸਬ੍ਹਾ ਸ਼ੇਖ਼ ਹੋਰਾਂ ਨੇ ਅਪਣੀਆਂ ਦੋ ਉਰਦੂ ਨਜ਼ਮਾਂ ਨਾਲ ਤਾੜੀਆਂ ਖੱਟ ਲਈਆਂ –

‘ਇਲਾਹੀ ਯੇ ਕੈਸੀ ਸ਼ੁਰੂਆਤ ਥੀ, ਪਹਿਲੀ ਮੌਤ ਹੀ ਪਹਿਲਾ ਕਤਲ
ਐਹਸਾਸ-ਏ-ਨਦਾਮਤ ਹੈ, ਭਾਈ ਕੇ ਹਾਥੋਂ ਭਾਈ ਕਾ ਕਤਲ’
‘ਦੇਖ ਤੂੰ ਮੁਝਸੇ ਇਤਨਾ ਪਯਾਰ ਨਾ ਕਰ
ਫਿਰ ਸੇ ਖ਼ੁਦ ਕੋ ਭੁਲਾ ਬੈਠੂੰਗਾ ਮੈਂ’

ਜਸਵੀਰ ਸਿੰਘ ਸਿਹੋਤਾ ਅਪਣੀ ਕਵਿਤਾ ਰਾਹੀ ਕਹਿੰਦੇ ਹਨ ਕਿ ਜੋ ਤਰੱਕੀ ਕਿਸੇ ਨਾਲ ਧੱਕਾ ਕਰੇ, ਉਹ ਤਰੱਕੀ ਨਹੀਂ ਹੈ –

‘ਜੇ ਹੁੰਦੀ ਖ਼ੁਸ਼ਹਾਲ ਦੁਨੀਆ ਫਿਰਦੀ ਨਾ ਅੱਕੀ ਅੱਕੀ।
ਜੀਹਨੂੰ ਕਹਿੰਦੇ ਹੈ ਤਰੱਕੀ ਮੈਨੂੰ ਲਗਦੀ ਏ ਸ਼ੱਕੀ।
ਖੁਲਿਆਂ ਤੇ ਵੱਡਿਆਂ ਸਭ ਮੰਗਦੇ ਨੇ ਸੜਕਾਂ
ਜੀਹਦੇ ਖੇਤ ਰੋਕੇ ਜਾਣ ਉਹਨੂੰ ਪੈਣ ਰੜਕਾਂ
ਉਹਤੋਂ ਪੁੱਛ ਵੇਖੋ ਜਿਹਦੀ ਰਾਹ ਖੜੀ ਡੱਕੀ,
ਜਿਹਨੂੰ ਕਹਿੰਦੇ..ਹੈ ਤਰੱਕੀ ਮੈਨੂੰ ਲਗਦੀ ਏ ਸ਼ੱਕੀ। ...’

ਬੀਬੀ ਆਸ਼ਾ ਸੈਨੀ ਹੋਰਾਂ ਧਾਰਮਿਕ ਹਿੰਦੀ ਕਵਿਤਾ ਹਾਹੀਂ ਅਪਣੇ ਜਜ਼ਬਾਤ ਸਾਂਝੇ ਕੀਤੇ –

‘ਤੂੰ ਸ਼ੱਮਾ ਹੈ ਮੈਂ ਹੂੰ ਪਰਵਾਨਾ, ਮੁਝੇ ਖੀਂਚ ਰਹਾ ਤੇਰਾ ਆਕਰਸ਼ਣ।
ਮੈਂ ਕੈਸੇ ਤੁਝ ਸੇ ਦੂਰ ਰਹੂੰ, ਤੁਮ ਚੁੰਬਕ ਹੋ ਮੈਂ ਲੌਹ ਕਾ ਕਣ।’

ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਪੰਜਾਬੀ ਦੀ ਹਾਸਰਸ ਕਵਿਤਾ “ਅੱਜਕਲ ਦੇ ਬਾਬੇ” ਨਾਲ ਵਾਹਵਾ ਰੌਣਕ ਲਾਈ।

ਡਾ. ਮਜ਼ਹਰ ਸਿੱਦੀਕੀ ਹੋਰਾਂ ਨਵੀਂ ਜਨਰੇਸ਼ਨ ਨੂੰ ਵੀ ਸਾਹਿਤ ਵੱਲ ਪਰੇਰਨ ਲਈ ਰਾਈਟਰਜ਼ ਫੋਰਮ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਅਪਣੀ ਉਰਦੂ ਗ਼ਜ਼ਲ ਸੁਣਾਕੇ ਖ਼ੂਬ ਦਾਦ ਖੱਟੀ –

‘ਮੁੱਕਦਰ ਮੇਂ ਤਬਾਹੀ ਜਬ ਲਿੱਖੀ ਹੋਤੀ ਹੈ ਮਹਲੋਂ ਕੀ।
ਬਚਾ ਪਾਤੀ ਨਹੀਂ ਉਨਕੋ ਬੁਲੰਦੀ ਭੀ ਵਸੀਲੋਂ ਕੀ।
ਖ਼ੁਦਾਯਾ ਕਯਾ ਯੇ ਮੁਮਕਿਨ ਹੈ ਸਬ ਇਨਸਾਂ ਏਕ ਹੋ ਜਾਏਂ?
ਰਹੇ ਬਾਕੀ ਨ ਯੇ ਤਕਸੀਮ, ਫ਼ਿਰਕੋਂ ਔਰ ਕਬੀਲੋਂ ਕੀ।’

ਗੁਰਨਾਮ ਸਿੰਘ ਗਿੱਲ ਹੋਰਾਂ ਇਹ ਕਵਿਤਾ ਗਾਕੇ ਤਾੜੀਆਂ ਲੈ ਲਈਆਂ –

‘ਜੰਮਣਾ ਤੇ ਮਰ ਜਾਵਣਾ ਇਹ ਹੈ ਜਗਤ ਦੀ ਖੇਲ
ਦੀਵਾ ਟਿਮਟਿਮਾਕੇ ਬੁਝਜੂ, ਜਦੋਂ ਮੁਕ ਗਿਆ ਓਮਰ ਦਾ ਤੇਲ
ਭਾਵੇਂ ਲੋਟਣ ਕਬੂਤਰ ਘੂੰਮਰਾਂ, ਪਈ ਤੱਕ ਤੱਕ ਹਸੇ ਗੁਲੇਲ
ਅੱਖੋਂ ਓਹਲੇ ਕਰੇਂ ਨਾ ਜਿਨਾਂ ਨੂੰ, ਉਹਨਾ ਜਾਣਾ ਤੋੜ ਸਹੇਲ’

ਰਫ਼ੀ ਅਹਮਦ ਨੇ ‘ਸਾਦਤ ਹਸਨ ਮੰਟੋ’ ਦੀ ਉਰਦੂ ਕਹਾਣੀ ‘ਨਯਾ ਕਾਨੂੰਨ’ ਅਪਣੇ ਖ਼ਾਸ ਅੰਦਾਜ਼ ਵਿੱਚ ਸੁਣਾ ਹਾਜ਼ਰੀ ਲਵਾਈ।
ਡਾ. ਮਨਮੋਹਨ ਸਿੰਘ ਬਾਠ ਨੇ ਖ਼ੂਬਸੂਰਤੀ ਨਾਲ ਇਕ ਹਿੰਦੀ ਫਿਲਮੀ ਗਾਣਾ ਗਾਕੇ ਸਭਾ ਨੂੰ ਖ਼ੁਸ਼ ਕਰ ਦਿੱਤਾ।
ਬੀਬੀ ਨਵਪ੍ਰੀਤ ਰੰਧਾਵਾ ਨੇ ਅਪਣੀ ਇਸ ਗ਼ਜ਼ਲ ਨਾਲ ਖ਼ੂਬ ਵਾਹ-ਵਾਹ ਲਈ –

‘ਮਹਿਕ ਪੌਣਾਂ ਵਿੱਚ ਦਰਿਆ ਵਿੱਚ ਰਵਾਨੀ, ਕਿੰਝ ਤੇਰੇ ਬਿਨ?
ਸ਼ੁਰੂ ਹੋਵੇ ਮੁੱਹਬਤ ਦੀ ਕਹਾਣੀ, ਕਿੰਝ ਤੇਰੇ ਬਿਨ?
ਮੇਰੇ ਸਾਹਾਂ ‘ਚ ਸੁਣਦੀ ਹੈ, ਤੇਰੇ ਸਾਹਾਂ ਦੀ ਸਰਗੋਸ਼ੀ
ਮੈਂ ਰੱਖਾਂ ਸਾਂਭ ਕੇ ਤੇਰੀ ਨਿਸ਼ਾਨੀ, ਕਿੰਝ ਤੇਰੇ ਬਿਨ?’

ਜਗਜੀਤ ਸਿੰਘ ਰਾਹਸੀ ਨੇ ਹੋਰ ਲੇਖਕਾਂ ਦੇ ਲਿਖੇ ਹਿੰਦੀ/ਉਰਦੂ ਦੇ ਕੁਝ ਸ਼ੇ’ਅਰ ਸਾਂਝੇ ਕਰਕੇ ਰੌਣਕ ਲਾਈ –

‘ਬਨਾਇਯੇ ਨਾ ਕਿਸੀ ਕੇ ਲਿਯੇ ਤਾਜਮਹਲ
ਹੁਨਰ ਦਿਖਾਯਾ ਤੋ, ਦਸਤੇ-ਹੁਨਰ ਭੀ ਜਾਏਗਾ’

ਮਾਸਟਰ ਜੀਤ ਸਿੰਘ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਯਾਦ ਕਰਦਿਆਂ “ਜਰਨੈਲ ਸਿੰਘ ਕਵੀਸ਼ਰ” ਦੀ ਰਚਨਾ ਰਾਹੀਂ ਸ਼ਹੀਦਾਂ ਨੂੰ ਸ਼ਰਧਾਨਜਲੀ ਦਿੱਤੀ।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਉਰਦੂ ਸ਼ਾਇਰਾਂ ਦੇ ਕਲਾਮ ਸਾਂਝੇ ਕਰਕੇ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ –

‘ਉੱਤਰੀ ਹੈ ਆਸਮਾਨ ਸੇ ਜੋ ਕੱਲ ਉਠਾ ਤੋ ਲਾ
ਤਾਕੇ ਹਰਮ ਸੇ ਸ਼ੈਖ਼ ਵੋਹ ਬੋਤਲ ਉਠਾ ਤੋ ਲਾ
ਕਾਮ ਲੂੰਗਾ ਘਟਾ ਕਾ, ਐ ਰਿੰਦ ਤਾਨ ਕਰ
ਤੂ ਮੁਝ ਫ਼ਕੀਰੇ-ਮਸਤ ਕਾ ਕੰਬਲ ਉਠਾ ਤੋ ਲਾ’

ਇਨ. ਆਰ. ਐਸ. ਸੈਨੀ ਹੋਰਾਂ ਦੀ ਕੀ-ਬੋਰਡ ਦੇ ਪੂਰੇ ਤਰੱਨਮ ਨਾਲ ਗਾਈ ਇਕ ਉਰਦੂ ਗ਼ਜ਼ਲ ਨਾਲ ਅੱਜ ਦੀ ਸਭਾ ਦਾ ਸਮਾਪਨ ਕੀਤਾ ਗਿਆ।
ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਡਾ. ਮਨਮੋਹਨ ਬਾਠ ਤੇ ਜਸਵੀਰ ਸਿੰਘ ਸਿਹੋਤਾ ਹੋਰਾਂ ਦਾ ਇੰਤਜਾਮ ਵਿੱਚ ਮਦਦ ਕਰਨ ਲਈ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਪਹਿਲੇ ਸ਼ਨਿੱਚਰਵਾਰ 2 ਅਪ੍ਰੈਲ 2016 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609/587-716-5609 ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।

24/03/16

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

  ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)