ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 2 ਜੁਲਾਈ 2016
ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ)
ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ
ਹੋਈ। ਜਰਨੈਲ ਸਿੰਘ ਤੱਘੜ ਨੇ ਸਟੇਜ ਸਕੱਤਰ ਦੀ ਜੁਮੇਂਵਾਰੀ ਨਿਭਾਂਦਿਆਂ
ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ
ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ –
ਰਾਮ ਸਰੂਪ ਸੈਣੀ ਹੋਰਾਂ ਆਪਣੀ ਖੂਬਸੂਰਤ ਅਵਾਜ਼ ਵਿਚ ਪ੍ਰੋ. ਸ਼ਮਸ਼ੇਰ ਸਿੰਘ
ਸੰਧੂ ਦੀ ਲਿਖੀ ਗ਼ਜ਼ਲ
‘ਬਣ ਸ਼ੁਆ ਤੂੰ ਨੇਰਿਆਂ ਦੀ ਹਿੱਕ ਨੂੰ ਵੀ ਚੀਰ ਦੇ,
ਜੋ ਜ਼ਮਾਨਾ ਬਦਲ ਵੇਵੇ ਕਲਮ ਨੂੰ ਤਾਸੀਰ ਦੇ।’
ਸੁਣਾਈ ਤੇ ਭਰਪੂਰ ਤਾੜੀਆਂ ਨਾਲ ਹਾਲ ਗੂੰਜ ਉਠਿਆ।
ਜਰਨੈਲ ਸਿੰਘ ਤੱਘੜ ਨੇ ਆਪਣੀ ਰਚਨਾ ਸੁਣਾਈ---
ਸਭ ਤੋਂ ਸੌਖਾ ਬਿਜ਼ਨੈਸ ਅੱਜ ਕਲ ਬਣ ਜੇ ਕੋਈ ਨੇਤਾ
ਫੇਰ ਭਾਵੇਂ ਉਹ ਬੱਜਰੀ ਖਾ ਜਾਏ ਭਾਵੇਂ ਖਾ ਜਾਏ ਰੇਤਾ।
ਰਣਜੀਤ ਸਿੰਘ ਮਿਨਹਾਸ ਹੋਰਾਂ ਆਪਣੀ ਇਕ ਕਵਿਤਾ ਸੁਣਾਈ। ਅਮਰੀਕ ਸਿੰਘ
ਚੀਮਾ ਹੋਰਾਂ ਆਪਣੀ ਖੂਬਸੂਰਤ ਆਵਾਜ਼ ਵਿਚ ਇਕ ਗੀਤ ਪੇਸ਼ ਕੀਤਾ। ਪੌਣਾ ਵਿਚ
ਖੁਸ਼ਬੋ, ਅੱਜ ਮੇਰੇ ਸੱਜਣਾ ਨੇ ਆਉਣਾ ਵਕਤ ਜਾਵੇ ਨਾ ਖਲੋ-- ।
ਅਜੈ ਦਿਓਲ ਹੋਰਾਂ ਰੇਕੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਕਿ ਇਸ ਰਾਹੀਂ
ਅਨੇਕਾਂ ਬੀਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਇਕ ਗੀਤ ਪੇਸ਼ ਕੀਤਾ---
ਬੰਦੇ ਦਾ ਬਸ ਪਿਆਰ ਹੀ ਚੇਤੇ ਰਹਿ ਜਾਂਦਾ
ਹੋਰ ਕੋਈ ਦੱਸ ਦੁਨਿਆਂ ਤੋਂ ਕੀ ਲੈ ਜਾਂਦਾ--।
ਅਸਟ੍ਰੇਲੀਆ ਤੋਂ ਆਏ ਮਿੰਟੂ ਬ੍ਰਾੜ (ਐਡੀਟਰ-ਇਨ-ਚੀਫ ਪੰਜਾਬੀ ਅਖਬਾਰ ਤੇ
ਮੈਨੇਜਰ ਹਰਮਨ ਰੇਡੀਓ, ਅਸਟ੍ਰੇਲੀਆ) ਨੇ ਆਪਣੇ ਤੇ ਸਮੁਚੇ ਤੌਰ ਤੇ
ਅਸਟ੍ਰੇਲੀਆ ਵਿਚ ਵਸਦੇ ਪੰਜਾਬੀਆਂ ਦੇ ਘੋਲ ਅਤੇ ਪ੍ਰਾਪਤੀਆਂ ਦਾ ਵਿਸਤਾਰ
ਪੂਰਵਕ ਜਿਕਰ ਕੀਤਾ ਅਤੇ ਵਿਸਤਾਰ ਪੂਰਵਕ ਦਸਿਆ ਕਿ ਸਮੁਚੇ ਤੌਰ ਤੇ ਪੰਜਾਬੀ
ਅਸਟਰੇਲੀਆ ਵਿਚ ਸਭ ਤੋਂ ਸਰਗਰਮ ਹਨ।
ਰਣਜੀਤ ਸਿੰਘ ਮਿਨਹਾਸ ਹੋਰਾਂ ਇਕ ਕਵਿਤਾ ਸੁਣਾਈ। ਜਸਵੀਰ ਸਿੰਘ ਸੀਹੋਤਾ
ਨੇ ਕੁਛ ਦੋਹੇ ਸੁਣਾਏ।
ਬੀਬੀ ਸੁਰਿੰਦਰ “ਗੀਤ” ਹੋਰਾਂ ਅਪਣੇ ਖੂਬਸੁਰਤ ਗੀਤ ਤੇ ਤਰੱਨਮ ਨਾਲ ਸਾਰੇ
ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ –
ਮੈਂ ਧਰਤ ਹਾਂ ਦੇਸ਼ ਪੰਜਾਬ ਦੀ---
ਮੇਰਾ ਹੋਇਆ ਮੰਦੜਾ ਹਾਲ—
ਮੈਂ ਰਾਣੀ ਪੰਜ ਦਰਿਆ ਦੀ
ਅੱਜ ਹੋਈ ਫਿਰਾਂ ਕੰਗਾਲ----।
ਜਸਬੀਰ ਸਿੰਘ ਸੀਹੋਤਾ ਹੋਰਾਂ ਆਪਣੇ ਖੂਬਸੂਰਤ ਦੋਹੇ ਸੁਣਾਏ--
ਮੰਦਾ ਚੰਗਾ ਬੋਲਕੇ, ਮਹਿਫਲ਼ ਦੇਣ ਉਖਾੜ।
ਆਦਤ ਪੂਰੀ ਕਰ ਰਹੇ, ਮੂੰਹੋਂ ਕੱਢ ਹਵਾੜ।
ਉੱਚੀ ਸੁੱਚੀ ਨਿਮਰਤਾ, ਹਉਮੇਂ ਵਿਚ ਹੰਕਾਰ।
ਵੱਖੋ ਵਖਰੀ ਸੋਚਣੀ, ਅੱਡ ਵਿਚਾਰ।
ਉੱਚੀ ਸੁੱਚੀ ਨਿਮਰਤਾ, ਹਉਮੇਂ ਵਿਚ ਹੰਕਾਰ।
ਵੱਖੋ ਵਖਰੀ ਸੋਚਣੀ,ਅੱਡੋ ਅੱਡ ਅਧਾਰ।
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ---
ਹਿੱਸੇ ਚ ਹਰ ਇਕ ਦੀਪ ਦੇ ਜਲਨਾ ਅਤੇ ਹਨੇਰਾ
ਫਿਰ ਵੀ ਕਰੇ ਉਹ ਚਾਨਣਾ, ਰਸਤਾ ਕਰੇ ਸੁਖੇਰਾ।
ਹੈ ਰੰਗ ਜੀਵਣ ਦਾ ਸਦਾ ਦਿਲਬਰ ਦੇ ਨਾਲ ਜਾਣੋ
ਰੰਗਤ ਨਾ ਚੋਰੀ ਕਰ ਸਕੇ ਪਤਝੜ ਦਾ ਜ਼ਰਦ ਚਿਹਰਾ।
ਭੋਲਾ ਸਿੰਘ ਨੇ ਇਕ ਗੀਤ ਤਰੰਨਮ ਵਿਚ ਪੇਸ਼ ਕੀਤਾ-
ਜਿੰਨਾਂ 'ਤੇ ਹਮ ਕਦਮ ਤੁਰੇ ਸਾਂ ਕਿੰਝ ਭੁਲਾਵਾਂ ਰਾਹਵਾਂ ਨੂੰ
ਸੀਨੇ ਅੰਦਰ ਸਾਹਾਂ ਵਾਂਗੂੰ ਵਸੀਆਂ ਹੋਈਆਂ ਥਾਵਾਂ ਨੂੰ
ਆਉਣ ਮਿਰੇ ਦੀ ਖ਼ਬਰ ਨਾਂ ਦੇਂਦੇ ਢਿੱਡ ਦੇ ਮਾਰੇ ਬੋਲਣ
ਐਵੇਂ ਕੁੱਟ ਨਾਂ ਚੂਰੀ ਪਾਵੀਂ ਇਹਨਾਂ ਚਾਤਰ ਕਾਵਾਂ ਨੂੰ
ਸੁਰਜੀਤ ਸਿੰਘ ਪੰਨੂ ਹੋਰਾਂ ਅਪਣੀ ਇਕ ਗ਼ਜ਼ਲ ਸੁਣਾਈ।
ਜਿਧਰ ਵੇਖ ਲਉ ਅਤਵਾਦ ਹੀ ਦਿਸਦਾ ਏ
ਜਨ ਜੀਵਣ ਪਿਆ ਦੋ ਪੁੜਾਂ ਵਿਚ ਪਿਸਦਾ ਏ।
ਮਿੰਟੂ ਬਰਾੜ ਅਤੇ ਅਮਨਦਿਪ ਸਿਧੂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਤੋਂ ਇਲਾਵਾ ਅਮਨਦੀਪ ਸਿਧੂ (ਅਸਟ੍ਰੇਲੀਆ), ਮਨਮੋਹਨ ਸਿੰਘ ਬਾਠ, ਜੀਤ
ਸਿੰਘ ਸਿਧੂ, ਜਗਜੀਤ ਸਿੰਘ ਰਾਹਸੀ, ਪੈਰੀ ਮਾਹਲ, ਪ੍ਰਭਦੇਵ ਸਿੰਘ ਗਿਲ,
ਬਲਦੇਵ ਸਿੰਘ, ਰਫੀ ਅਹਿਮਦ, ਜਗਦੀਸ਼ ਸਿੰਘ ਚੋਹਕਾ, ਰਾਜਿੰਦਰ ਕੌਰ ਚੋਹਕਾ,
ਕਰਾਰ ਬੁਖਾਰੀ, ਰੈਡ ਐਫ ਐਮ ਰੇਡੀਓ ਦੇ ਸੰਚਾਲਕ ਰਿਸ਼ੀ ਨਾਗਰ, ਹਰਮਨਜੀਤ ਸਿੰਘ
(ਫੋਟੋਗਰਾਫਰ, ਅਸਟਰੇਲੀਆ) ਤੇ ਸੰਦੀਪ ਪੰਧੇਰ, ਦਲਜੀਤ ਸਿੰਘ ਸਿਧੂ, ਸੁਖਦੀਪ
ਸਿੰਘ ਗਿਲ, ਗੁਰਲਾਲ ਮਾਨੁੰਕੇ, ਹਰਪਾਲ ਸਿੰਘ ਬਾਸੀ, ਹਰਚਰਨ ਬਾਸੀ, ਬੀਰ
ਸਿੰਘ ਚੌਹਾਨ, ਮਨਪ੍ਰੀਤ ਸਿੰਘ ਢੀਡਸਾ, ਪਰਮ ਗਿਲ ਮੀਟਿੰਗ ਵਿਚ ਹਾਜ਼ਰ ਹੋਏ।
ਸਾਨੂੰ ਅਫਸੋਸ ਹੈ ਤੇ ਖਿਮਾਂ ਦੇ ਜਾਚਕ ਹਾਂ ਕਿ ਸਮੇਂ ਦੀ ਘਾਟ ਕਾਰਣ
ਰਿਸ਼ੀ ਗੁਲਾਟੀ, ਮਨਮੋਹਨ ਸਿੰਘ ਬਾਠ, ਰਫੀ ਅਹਿਮਦ, ਕਰਾਰ ਬੁਖਾਰੀ, ਜਾਵੇਦ
ਨਿਜਾਮੀ ਸਮੇਤ ਕਈ ਹੋਰ ਸਜਣਾਂ ਨੂੰ ਟਾਈਮ ਨਹੀਂ ਦੇ ਸਕੇ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ
ਦਾ ਰਾਜ਼ ਹੈ।
ਜਰਨੈਲ ਸਿੰਘ ਤੱਘੜ ਨੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ
ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ
ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਪਹਿਲੇ ਸ਼ਨਿੱਚਰਵਾਰ 6 ਅਗਸਤ 2016 ਨੂੰ 2.00 ਤੋਂ 5.00 ਤਕ ਕੋਸੋ
ਦੇ ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609 / 587-716-5609
ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ
ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ
ਵੀ ਜਾਣਕਾਰੀ ਲੈ ਸਕਦੇ ਹੋ ਅਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ। |