ਮੋਗਾ- ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ
ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 106 ਵੀ ਬਰਸੀ ਸ਼ਰਧਾ ਪੂਰਵਕ ਮਨਾਈ
ਗਈ। ਇਸ ਮੋਕੇ ਸਕੂਲੀ ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ
ਸ਼ਰਧਾਜਲੀ ਸਮਾਰੋਹ ਦਾ ਆਰੰਭ ਕੀਤਾ। ਸਕੂਲ ਦੇ ਪ੍ਰਿਸੀਪਾਲ ਸ੍ਰ ਬੱਚਿਤਰ
ਸਿੰਘ, ਸਾਬਕਾ ਪ੍ਰਿਸੀਪਾਲ ਸ੍ਰ ਦਰਸ਼ਨ ਸਿੰਘ, ਸ੍ਰ ਇੰਦਰਜੀਤ ਸਿੰਘ ਤਲਵੰਡੀ
ਭੰਗਰੀਆ ਅਤੇ ਪਰਿਵਾਰਿਕ ਮੈਬਰਾਂ ਵੱਲੋ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ
ਕੱਦ ਤਸਵੀਰ ਤੇ ਫੁੱਲ ਮਾਲਾਵਾ ਭੇਟ ਕਰ ਉਨਾ ਨੂੰ ਸੱਚੀ ਸ਼ਰਧਾਜਲੀ ਭੇਟ
ਕੀਤੀ।
ਸਮਾਗਮ ਮੋਕੇ ਪ੍ਰਿਸੀਪਾਲ ਸ੍ਰ ਬੱਚਿਤਰ ਸਿੰਘ, ਸਾਬਕਾ ਪ੍ਰਿਸੀਪਾਲ ਸ੍ਰ
ਦਰਸ਼ਨ ਸਿੰਘ, ਸ੍ਰ ਇੰਦਰਜੀਤ ਸਿੰਘ ਤਲਵੰਡੀ ਭੰਗਰੀਆ ਨੇ ਕੈਪਟਨ ਗੁਰਦਿੱਤ
ਸਿੰਘ ਗਿੱਲ ਦੇ ਸੰਘਰਸ਼ਮਈ ਤੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਦੀ ਵਿਸਥਾਰ
ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕੇ ਕੈਪਟਨ ਗਿੱਲ ਵੱਲੋ ਵਿਦਿਅਕ ਖੇਤਰ
ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਹਨਾ ਨੇ ਇੱਕ ਸਦੀ
ਪਹਿਲਾ ਪੰਜਾਬੀਆ ਨੂੰ ਸਾਖਾਰ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ
ਪ੍ਰੇਰਿਤ ਕਰ ਇਸ ਸਕੂ਼ਲ ਤੋ ਇਲਾਵਾ ਹੋਰ ਚਾਰ ਸਕੂਲਾ ਲਈ ਦੇਸ਼ ਵਿਦੇਸ਼ ਤੋ
ਉਗਰਾਹੀ ਕਰ ਇਮਾਰਤਾ ਬਣਾਉਣ ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫਖਰ
ਹੈ ਕਿ ਇਸ ਸਕੂਲ ਚ ਪੜੇ ਵਿਦਿਆਰਥੀ ਦੇਸ਼ ਵਿਦੇਸ਼ ਚ ਉੱਚ ਅਹੁਦਿਆ, ਚੰਗੇ
ਕਾਰੋਬਾਰਾ ਆਦਿ ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ
ਕੈਪਟਨ ਗੁਰਦਿੱਤ ਸਿੰਘ ਗਿੱਲ (ਚਹੂੜਚੱਕ) ਨੂੰ ਸੱਚੀ ਸ਼ਰਧਾਜਲੀ ਭੇਟ ਕਰ ਰਹੇ
ਹਨ।
ਇਸ ਮੋਕੇ ਕੈਪਟਨ ਗਿੱਲ ਦੀ ਪੀੜੀ ਦੇ ਪਰਿਵਾਰਿਕ ਮੈਬਰਾਂ ਬਸੰਤ ਸਿੰਘ
ਗਿੱਲ,ਜਸਮੇਲ ਸਿੰਘ ਗਿੱਲ, ਡਿੰਪੀ ਗਿੱਲ ਨਾਰਵੇ, ਮੁੰਕਦ ਸਿੰਘ ਗਿੱਲ, ਹਰਪਾਲ
ਸਿੰਘ ਗਿੱਲ, ਰੁਪਿੰਦਰ ਢਿੱਲੋ ਨਾਰਵੇ, ਸ੍ਰ ਮਨਮੋਹਨ ਸਿੰਘ ਗਿੱਲ, ਬਲਵਿੰਦਰ
ਸਿੰਘ ਢਿੱਲੋ, ਤਜਿੰਦਰ ਪਾਲ ਸਿੰਘ ਗਿੱਲ, ਉਪਕਾਰ ਸਿੰਘ ਗਿੱਲ, ਕੁਲਵੰਤ ਸਿੰਘ
ਗਿੱਲ, ਕੁਲਵਿੰਦਰ ਸਿੰਘ ਕੋਸਲਰ, ਸੁਖਵਿੰਦਰ ਸਿੰਘ ਆਜਾਦ, ਜਸਵੀਰ ਸਿੰਘ
ਗਿੱਲ, ਜਸਵਿੰਦਰ ਸਿੰਘ ਗਿੱਲ, ਬਲਦੇਵ ਸਿੰਘ ਐਕਸ ਪ੍ਰਿਸੀਪਾਲ, ਊਦੇਵੀਰ ਸਿੰਘ
ਗਿੱਲ, ਉਕਾਰ ਸਿੰਘ, ਬਲਜੀਤ ਕੋਰ ਗਿੱਲ, ਕੁਲਵੰਤ ਕੋਰ ਗਿੱਲ, ਕੁਲਵਿੰਦਰ
ਕੋਰ, ਕੰਵਲਜੀਤ ਕੋਰ ਗਿੱਲ, ਬਲਜਿੰਦਰ ਕੋਰ ਗਿੱਲ, ਸਵਿੰਦਰ ਕੋਰ ਆਦਿ ਸਮੂਹ
ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੋਕੇ ਟੈਲੀਫੋਨ ਤੇ ਕੈਪਟਨ ਗੁਰਦਿੱਤ ਸਿੰਘ ਗਿੱਲ ਪਰਿਵਾਰ ਦੇ ਦੂਸਰੇ
ਮੈਬਰ ਜੋ ਵਿਦੇਸ਼ਾ ਵਿੱਚ ਵੱਸਦੇ ਹਨ ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ
ਬਣਾਉਣ ਲਈ ਵਿਸ਼ੇਸ ਉਪਰਾਲੇ ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ ਲਈ ਪ੍ਰਣ
ਲਿਆ ਅਤੇ ਪੜਪੋਤੇ ਡਿੰਪੀ ਗਿੱਲ ਵੱਲੋ ਸਕੂਲੀ ਬੱਚਿਆ ਲਈ ਸਾਫ ਠੰਡੇ ਪਾਣੀ ਲਈ
ਆਰ ੳ(ਫਿਲਟਰ) ਲਗਵਾਇਆ ਅਤੇ ਪਾਣੀ ਵਾਲੇ ਕੂਲਰ ਦੀ ਮੁੰਰਮਤ ਕਰਵਾਈ ਗਈ।