ਮਿਤੀ 09-05-16 ਨੂੰ ਭਾਈ ਲਾਲੋ ਆਸ਼ਰਮ ਇੰਟਰਨੈਸ਼ਨਲ ਦੇ ਪ੍ਰਧਾਨ ਬਾਬਾ
ਹਰਜੀਤ ਸਿੰਘ ਭੰਵਰਾ ਦੀ ਅਗਵਾਈ ਵਿੱਚ ਦੀਪ ਸੀਨੀਅਰ ਸੈਕੰਡਰੀ ਸਕੂਲ ਨਿਊ
ਜਨਤਾ ਨਗਰ, ਲੁਧਿਆਣਾ ਵਿਖੇ ਕਰਮਦੀਪ ਸਿੰਘ ਬਿਰਦੀ ਦੇ ਸਹਿਯੋਗ ਨਾਲ ਮਹਾਰਾਜਾ
ਜੱਸਾ ਸਿੰਘ ਰਾਮਗੜੀਆ ਦਾ 293 ਵਾਂ ਜਨਮ ਦਿਨ ਮਨਾਇਆ ਗਿਆ ।
ਇਸ ਮੌਕੇ ਤੇ ਮੁੱਖ ਮਹਿਮਾਨ ਸ. ਕੇਹਰ ਸਿੰਘ ਮਠਾੜੂ ਕਨੈਡਾ ਵਾਸੀ ਵੱਲੋਂ
ਲਿਖੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਜੀਵਨੀ ਦੀ ਕਿਤਾਬ ਰੀਲੀਜ਼ ਕੀਤੀ ਗਈ
ਸਕੂਲ਼ ਦੇ ਬੱਚਿਆਂ ਨੂੰ ਜੱਸਾ ਸਿੰਘ ਰਾਮਗੜੀਆ ਜੀ ਦੀ ਜੀਵਨੀ ਬਾਰੇ ਦੱਸ ਕੇ
ਜਾਣੂ ਕਰਵਾਇਆ ਗਿਆ ।
ਸ. ਕੇਹਰ ਸਿੰਘ ਮਠਾੜੂ ਦਾ ਵਿਸ਼ੇਸ਼ ਸਨਮਾਨ ਬਾਬਾ ਭੰਵਰਾ ਜੀ ਨੇ ਸਰੋਪਾ ਪਾ ਕੇ
ਕੀਤਾ ਫਿਰ ਦੀ ਸਕੂਲ ਦੀ ਪ੍ਰਿੰਸੀਪਲ ਗੁਰਦੀਪ ਕੌਰ ਬਿਰਦੀ ਨੇ ਫੁੱਲਾਂ ਦਾ
ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੇ ਸ. ਕੇਹਰ ਸਿੰਘ ਮਠਾੜੂ
ਨੂੰ ਕੁਝ ਸਵਾਲ ਉਨਾਂ ਦੀ ਜੀਵਨੀ ਬਾਰੇ ਕਰਕੇ ਵਾਰਤਾਲਾਪ ਕਰਕੇ ਪੁੱਛੇ
ਤੁਹਾਨੂੰ ਲਿਖਣ ਦਾ ਸ਼ੌਕ ਕਦੋਂ ਪੈਦਾ ਹੋਇਆ ਵਿਦਿਆਰਥੀਆਂ ਨੇ ਇਹ ਵੀ ਪੁੱਛਿਆ
ਕਿ ਭਾਰਤ ਦੇ ਸਕੂਲਾਂ ਦੀ ਪੜਾਈ ’ਚ ਤੇ ਕਨੈਡਾ ਦੇ ਸਕੂਲਾਂ ਦੀ ਪੜਾਈ ਵਿੱਚ
ਕੀ ਅੰਤਰ ਹੈ।
ਇਸ ਮੌਕੇ ਤੇ ਉਘੇ ਗੀਤਕਾਰ ਸੁਰਜੀਤ ਸਿੰਘ ਮਠਾੜੂ ਨੇ ਵਿਦਿਆ ਉਪਰ ਲਿਖੀ
ਕਵਿਤਾ ਵਿਦਿਆਰਥੀਆਂ ਨੂੰ ਸੁਣਾਈ ਇਸ ਮੌਕੇ ਤੇ ਰਾਮਗੜੀਆ ਦੇ ਗੁਰਦੁਆਰੇ ਦੇ
ਮੁੱਖ ਕੀਰਤਨੀ ਨੇ ਵਾਹਿਗੁਰੂਪਾਲ ਸਿੰਘ ਧਮਾਣ , ਅਰਮਿੰਦਰ ਸਿੰਘ ਕਲਸੀ, ਪਾਵਰ
ਟੂ ਸੇਵ ਹਿਊਮਨ ਰਾਇਟਸ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਦੁਪਿੰਦਰ ਕੌਰ
ਭਾਰਜ ਜ਼ਿਲਾ ਪ੍ਰਧਾਨ ਇੰਦਰਜੀਤ ਕੌਰ, ਸਮਾਜ ਸੇਵਕਾ ਪ੍ਰਤਿਮਾ ਤਿਵਾੜੀ, ਡਾ.
ਹਰਜੀਤ ਸਿੰਘ, ਲਖਵੀਰ ਸਿੰਘ ਰੈਤ ਤੇ ਸਕੂਲ ਦੇ ਵਿਦਿਆਰਥੀ ਸ਼ਾਮਲ ਹੋਏ।
|