|
|
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ - ਸਵਰਗੀ
ਸਤਨਾਮ ਸਿੰਘ ਰੰਧਾਵਾ ਅਵਾਰਡ ਨਰਿੰਦਰ ਸਿੰਘ ਕੰਗ ਨੂੰ
ਡਾ. ਰਾਮ ਮੂਰਤੀ, ਜਲੰਧਰ |
|
|
ਪਿੰਡ ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸਫਲਤਾ ਅਤੇ
ਨਵੇਂ ਆਯਾਮ ਸਿਰਜਦਾ ਹੋਇਆ ਸੰਪੰਨ ਹੋ ਗਿਆ। ਲੋਕਾਂ ਨਾਲ ਆਪਣੀ ਮਹਾਨ ਵਿਰਾਸਤ
ਨਾਲ ਜੋੜਨ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ। ਦੋ ਦਿਨਾਂ ਦੇ ਖੇਡ
ਮੇਲੇ ਵਿੱਚ ਕਬੱਡੀ, ਵਾਲੀਬਾਲ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਗਏ। ਖੇਡ
ਮੇਲੇ ਦਾ ਉਦਘਾਟਨ ਪ੍ਰਸਿੱਧ ਵਾਲੀਬਾਲ ਕੋਚ ਸ੍ਰੀ ਅਮਰੀਕ ਸਿੰਘ ਨੇ ਕੀਤਾ।
ਇਨਾਮਾਂ ਦੀ ਵੰਡ ਡੀ. ਐੱਸ. ਪੀ. ਨਕੋਦਰ ਸ੍ਰੀ ਬਲਕਾਰ ਸਿੰਘ ਨੇ ਕੀਤੀ।
ਕਬੱਡੀ 55 ਕਿੱਲੋ ਦਾ ਪਹਿਲਾ ਇਨਾਮ ਪਿੰਡ ਸੂਸਾਂ ਤੇ ਦੂਜਾ ਸੰਘੇ ਖ਼ਾਲਸਾ,
ਕਬੱਡੀ (ਲੜਕੀਆਂ) ਚੋਂ ਪਹਿਲਾ ਇਨਾਮ ਨਵਾਂ ਸ਼ਹਿਰ ਅਤੇ ਦੂਜਾ ਕੋਟਲੀ ਥਾਨ
ਸਿੰਘ। ਵਾਲੀਬਾਲ 55 ਕਿੱਲੋ ਦਾ ਪਹਿਲਾ ਇਨਾਮ ਸੰਘੇ ਖ਼ਾਲਸਾ ਤੇ ਦੂਜਾ ਵਿਰਕ,
ਵਾਲੀਬਾਲ (ਓਪਨ) ਦਾ ਪਹਿਲਾ ਇਨਾਮ ਸਰਹਾਲਾ ਅਤੇ ਦੂਜਾ ਮਹਿਸਮਪੁਰ, ਰੱਸਾ-ਕਸ਼ੀ
(ਓਪਨ) ਦਾ ਪਹਿਲਾ ਇਨਾਮ ਸ਼ੰਕਰ ਅਤੇ ਦਜਾ ਇਨਾਮ ਨੂਰਪੁਰ ਚੱਠਾ ਦੀ ਟੀਮ ਨੇ
ਜਿੱਤਿਆ, ਵਾਲੀਬਾਲ ਕੋਚ ਬਲਕਾਰ ਸਿੰਘ ਅਤੇ ਅਮਰੀਕ ਸਿੰਘ, ਕਬੱਡੀ ਕੋਚ
ਗੁਰਦੀਪ ਸਿੰਘ ਸੰਧੂ, ਹਰਮੇਲ ਮੇਲੋਂ, ਪਰਮਜੀਤ ਪੰਮਾ ਅਤੇ ਬਲਕਾਰ ਬਿੱਟੂ
(ਨਜ਼ਾਮੀਪੁਰ) ਨੇ ਇਸ ਖੇਡ ਮੇਲੇ ਦੇ ਮੈਚ ਕਰਵਾਉਣ ਵਿੱਚ ਅਹਿਮ ਭੂਮਿਕਾ
ਨਿਭਾਈ।
ਮੇਲੇ ਦੌਰਾਨ ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਇਤਿਹਾਸ ਨਾਲ ਸੰਬੰਧਿਤ
ਪ੍ਰਸ਼ਾਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਸੰਚਾਲਨ ਵਿੱਚ ਪ੍ਰਿੰਸੀਪਲ
ਕੁਲਵਿੰਦਰ ਸਿੰਘ ਸਰਾਏ, ਡਾ. ਰਾਮ ਮੂਰਤੀ, ਡਾ. ਹਰਨੇਕ ਸਿੰਘ ਹੇਅਰ,
ਲੈਕਚਰਾਰ ਜਿੰਗਾ ਸਿੰਘ, ਮਦਨ ਲਾਲ ਵਿਮਲ ਕੁਮਾਰ, ਅਤੇ ਪਰਸ਼ੋਤਮ ਲਾਲ ਸਰੋਏ ਨੇ
ਅਹਿਮ ਭੂਮਿਕਾ ਨਿਭਾਈ। ਇਸ ਮੁਕਾਬਲੇ ਦਾ ਪਹਿਲਾ ਇਨਾਮ ਪ੍ਰਭਜੋਤ ਕੌਰ, ਦੂਜਾ
ਇਨਾਮ ਹਰਦੀਪ ਕੌਰ, ਅਤੇ ਤੀਜਾ ਪਵਨਦੀਪ ਕੌਰ (ਤਿੰਨੇ ਗੁਰੂ ਨਾਨਕ ਨੈਸ਼ਨਲ
ਕਾਲਜ ਫ਼ਾਰ ਵਿਮਿਨ, ਨਕੋਦਰ) ਦੀਆਂ ਵਿਦਿਆਰਥਣਾਂ ਨੇ ਜਿੱਤੇ। ਇਸ ਤੋਂ ਇਲਾਵਾ
ਬਾਰਾਂ ਹੌਸਲਾ ਵਧਾਉ ਇਨਾਮ ਵੀ ਦਿੱਤੇ ਗਏ।
ਮੇਲੇ ਦੇ ਆਖ਼ਰੀ ਦਿਨ ਗਾਇਕ ਨਵਜੀਤ ਗਿੱਲ ਨੇ ਨਿਰੋਲ ਸੱਭਿਆਚਾਰਕ ਗਾਇਕੀ
ਪੇਸ਼ ਕਰਦਿਆਂ ਵਾਹ ਵਾਹ ਖੱਟੀ। ਸ੍ਰੀ ਮੇਘਰਾਜ ਰੱਲਾ ਦੀ ਨਿਰਦੇਸ਼ਨਾਂ ਹੇਠ
ਦਵਿੰਦਰ ਦਮਨ ਦਾ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ ਜਿਸ ਨੇ ਦਰਸ਼ਕਾਂ
ਨੂੰ ਕੀਲ ਕੇ ਰੱਖ ਦਿੱਤਾ। ਉਪਰੰਤ ਸਕੂਲਾਂ ਕਾਲਜਾਂ ਦੇ ਕਰੀਬ ਢਾਈ ਸੌ
ਵਿਦਿਆਰਥੀਆਂ ਨੂੰ ਇਨਾਮ ਵ੍ਯੰਡੇ ਗਏ। ਪ੍ਰਿੰਸੀਪਲ ਸਰਾਏ ਨੇ "ਪੰਜਾਬੀ ਸੱਥ"
ਵੱਲੋਂ ਤਿੰਨ ਸੌ ਮਿਆਰੀ ਪੁਸਤਕਾਂ ਵਿਦਿਆਰਥੀਆਂ ਨੂੰ ਵੰਡੀਆਂ। ਡਾ. ਰਾਮ
ਮੂਰਤੀ ਦੀ ਪਿੰਡ ਸੰਘੇ ਖਾਲਸੇ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਪੁਸਤਕ ‘ਕਥਾ
ਬਿਖੜੇ ਰਾਹਾਂ ਦੀ’ ਰਿਲੀਸ ਕੀਤੀ ਗਈ। ਇਸ ਦਿਨ ਦੇ ਮੁੱਖ ਮਹਿਮਾਨ ਸਨ ਸ੍ਰੀ
ਅਰਪਿਤ ਸ਼ੁਕਲਾ (ਆਈ. ਪੀ. ਐੱਸ.), ਆਈ. ਜੀ. ਜਲੰਧਰ ਜੋਨ, ਡਾ. ਜੇ. ਐੱਸ.
ਖੇੜਾ (ਪ੍ਰਧਾਨ ਮਨੁੱਖੀ ਅਧਿਕਾਰ ਮੰਚ), ਡਾ. ਸੁਖਵਿੰਦਰ ਕੌਰ ਸੰਘਾ,
ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ। ਇਹ
ਤਿੰਨ ਰੋਜ਼ਾ ਸੱਭਿਆਚਾਰਕ ਤੇ ਖੇਡ ਮੇਲਾ ਸੰਘੇ ਖ਼ਾਲਸਾ ਓਵਰਸੀਜ਼ ਵੈਲਫ਼ੇਅਰ
ਕਮੇਟੀ (ਰਜਿ.) ਦੇ ਐਕਟਿਵ ਮੈਂਬਰ ਨਿਰਮਿਲ ਸਿੰਘ ਸੰਘਾ ਦੀ ਅਗਵਾਈ ਵਿੱਚ
ਸੰਪੰਨ ਹੋਇਆ ਜੋ ਯੂ. ਕੇ. ਤੋਂ ਇਸ ਮੇਲੇ ਦੀ ਕਮਾਂਡ ਸੰਭਾਲ ਰਹੇ ਸਨ।
ਇਸ ਤੋਂ ਇਲਾਵਾ ਸਰਵ ਸ੍ਰੀ ਰਤਨ ਸਿੰ, ਨਰਿੰਦਰ ਸਿੰਘ, ਸਰਬਜੀਤ ਸਿੰਘ
(ਕਨੇਡਾ), ਅਵਤਾਰ ਸਿੰਘ ਰੰਧਾਵਾ, ਸੁਰਜੀਤ ਸਿੰਘ ਜੀਤਾ, ਹਰਵਿੰਦਰ
ਢਿੱਲੋ ਤੇ ਪਿੰਡ ਦੀ ਪੰਚਾਇਤ ਨੇ ਇਸ ਸਮਾਗਮ ਦੀ ਸਫ਼ਲਤਾ ਸਖ਼ਤ ਮਿਹਨਤ ਕੀਤੀ।
ਅੱਠਵਾਂ ਸਵ. ਸਤਨਾਮ ਸਿੰਘ ਰੰਧਾਵਾ ਪ੍ਰਸਿੱਧ ਵਾਤਾਵਰਣ ਪ੍ਰੇਮੀ ਡਾ. ਨਰਿੰਦਰ
ਸਿੰਘ ਕੰਗ (ਖੱਸਣ ਨਿਵਾਸੀ) ਨੂੰ ਪ੍ਰਦਾਨ ਕੀਤਾ ਗਿਆ। ਇਸ ਮੇਲੇ ਵਿੱਚ ਸੀਤਲ
ਸਿੰਘ ਸੰਘਾ, ਸਵੈਮਾਨ ਸਿੰਘ ਸੰਘਾ, ਸ਼ਬਦ ਸੰਘਾ, ਅਜਮੇਰ ਕੰਗ, ਐਮ.
ਡੀ. ਕੰਗ ਨਿਰਵਾਣਾ ਰਿਜੌਰਟ, ਜੇਜੋਂ) ਰਸ਼ਪਾਲ ਸਿੰਘ ਪਾਲੀ (ਸਰਪੰਚ), ਸੁਮਨ
ਸ਼ਾਮਪੁਰੀ, ਬਲਜੀਤ ਸਿੰਘ, ਡਾ. ਆਸਾ ਸਿੰਘ ਘੁੰਮਣ, ਕਾਮਰੇਡ ਕੁਲਦੀਪ ਸਿੰਘ
ਚੀਮਾ ਆਦਿ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਡਾ. ਰਾਮ
ਮੂਰਤੀ ਤੇ ਤੀਰਥ ਸਪਰਾ ਨੇ ਸਾਂਝੇ ਤੌਰ ’ਤੇ ਕੀਤਾ।
ਡਾ. ਰਾਮ ਮੂਰਤੀ ਦਾ ਪਲੇਠਾ ਨਾਵਲ ‘ਕਥਾ ਬਿਖੜੇ ਰਾਹਾਂ ਦੀ’ ਲੋਕ ਅਰਪਿਤ
ਸੰਤੋਖ ਪੰਨੂੰ, ਜਲੰਧਰ
ਇਸ ਸੱਭਿਆਚਾਰਕ ਅਤੇ ਨਾਟਕ ਮੇਲੇ ਦੌਰਾਨ ਉੱਘੇ ਲੇਖਕ ਡਾ. ਰਾਮ ਮੂਰਤੀ ਦਾ
ਪਲੇਠਾ ਨਾਵਲ ‘ਕਥਾ ਬਿਖੜੇ ਰਾਹਾਂ ਦੀ’ ਲੋਕ ਅਰਪਿਤ ਕੀਤਾ ਗਿਆ। ਡਾ. ਰਾਮ
ਮੂਰਤੀ ਨੇ ਦੱਸਿਆ ਕਿ ਇਹ ਨਾਵਲ ਪਿੰਡ ਸੰਘੇ ਖ਼ਾਲਸਾ ਵਿੱਚ ਸਮਾਜ-ਸੁਧਾਰ ਦੇ
ਹੋ ਰਹੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ ਅਤੇ ਇਹ ਪ੍ਰਵਾਸੀ
ਪੰਜਾਬੀਆਂ ਦੀ ਇੰਗਲੈਂਡ ਦੀ ਧਰਤੀ ’ਤੇ ਕੀਤੀ ਸਖ਼ਤ ਮੁਸ਼ੱਕਤ ਨਸਲੀ ਵਿਤਕਰੇ
ਅਤੇ ਉੱਥੇ ਕੀਤੀ ਤਰੱਕੀ ਦਾ ਅਸਲਵਾਦੀ ਬਿਰਤਾਂਤ ਵੀ ਸਿਰਜਦਾ ਹੈ। ਇਸ ਦੇ
ਨਾਲ-ਨਾਲ ਪੰਜਾਬ ਦੀ ਧਰਤੀ ’ਤੇ ਆ ਕੇ ਜਿਹੜੇ ਪ੍ਰਵਾਸੀ ਪੰਜਾਬੀ ਏਥੇ
ਸਮਾਜ-ਸੁਧਾਰ ਦਾ ਬੀੜਾ ਚੁੱਕਦੇ ਹਨ ਤੇ ਆਪਣੇ ਹੀ ਲੋਕਾਂ ਹੱਥੋਂ ਕਿਵੇਂ
ਖੱਜਲ-ਖ਼ੁਆਰ ਹੁੰਦੇ ਹਨ ਇਸ ਦੀ ਬਾਤ ਵੀ ਇਹ ਨਾਵਕ ਪਾਉਂਦਾ ਹੈ। ਪ੍ਰਿੰਸੀਪਲ
ਕੁਲਵਿੰਦਰ ਸਿੰਘ ਸਰਾਏ ਨੇ ਇਸ ਨਾਵਲ ਨੂੰ ਇੱਕ ਇਤਿਹਾਸਕ ਨਾਵਲ ਵੀ ਦੱਸਿਆ ਜੋ
ਧਰਤੀ ਉੱਪਰ ਹੋ ਰਹੇ ਕਾਰਜਾਂ ਦੀ ਕਹਾਣੀ ਦੱਸਦਾ ਹੈ। ਕੰਗ ਨਿਰਵਾਣਾ ਜੇਜੋਂ
ਦੇ ਐਮ. ਡੀ. ਸ੍ਰੀ ਅਜਮੇਰ ਕੰਗ ਨੇ ਕਿਹਾ ਕਿ ਇਸ ਨਾਵਲ ਨੂੰ ਦੇਖ ਪੜ ਕੇ
ਸਾਡੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ।
ਇਸ ਨਾਵਲ ਨੂੰ ਲੋਕ ਅਰਪਣ ਕਰਨ ਦੀ ਰਸਮ ਸਰਬ ਸ੍ਰੀ ਕਾਮਰੇਡ ਕੁਲਦੀਪ ਸਿੰਘ
ਚੀਮਾ, ਡਾ. ਰਾਮ ਮੂਰਤੀ, ਸੰਤੋਖ ਸਿੰਘ ਸੰਘਾ, ਅਜਮੇਰ ਕੰਗ, ਨਵਾਂ ਜ਼ਮਾਨਾਂ
ਦੇ ਮੁੱਖ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਰਬਜੀਤ ਸਿੰਘ ਕਨੇਡਾ, ਦਰਸ਼ਨ ਸਿੰਘ
ਰੰਧਾਵਾ, ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਮਨੁੱਖੀ ਅਧਿਕਾਰ ਮੰਚ ਦੇ
ਕੌਮੀ ਪ੍ਰਧਾਨ ਡਾ. ਜੇ. ਐਸ. ਖੇੜਾ, ਸੁਰਜੀਤ ਸਿੰਘ ਜੀਤਾ, ਡਾ. ਨਰਿੰਦਰ
ਸਿੰਘ ਕੰਗ, ਡਾ. ਆਸਾ ਸਿੰਘ ਘੁੰਮਣ, ਸੂਬੇਦਾਰ ਰਤਨ ਸਿੰਘ , ਪਰਮਜੀਤ ਆਦਿ
ਪੱਤਵੰਤਿਆਂ ਨੇ ਲੋਕ ਅਰਪਿਤ ਕੀਤਾ ਤੇ ਡਾ. ਰਾਮ ਮੂਰਤੀ ਨੂੰ ਵਧਾਈ ਦਿੱਤੀ।
ਇਹ ਸਮਾਗਮ ਪ੍ਰਸਿੱਧ ਵਾਤਾਵਰਣ ਪ੍ਰੇਮੀ ਡਾ. ਨਰਿੰਦਰ ਸਿੰਘ ਕੰਗ ਨੂੰ ਸਵ.
ਸਤਨਾਮ ਸਿੰਘ ਰੰਧਾਵਾ ਯਾਦਗਾਰੀ ਅਵਾਰਡ ਪ੍ਰਦਾਨ ਕਰਨ ਹਿੱਤ ਰਚਾਇਆ ਗਿਆ ਸੀ।
ਇਸ ਸਮਾਗਮ ਵਿੱਚ ਲੋਕ ਰੰਗ ਮੰਚ ਜੀਰਾ ਦੀ ਟੀਮ ਨੇ ਮੇਘ ਰਾਜ ਰੱਲਾ ਦੀ
ਨਿਰਦੇਸ਼ਨਾਂ ਹੇਠ ‘ਛਿਪਣ ਤੋਂ ਪਹਿਲਾਂ’ ਨਾਟਕ ਵੀ ਖੇਡਿਆ ਅਤੇ ਗਾਇਕ ਨਵਦੀਪ
ਗਿੱਲ ਨੇ ਸੱਭਿਆਚਾਰਕ ਗਾਇਕੀ ਪੇਸ਼ ਕੀਤੀ ਅਤੇ ਮੰਚ ਦਾ ਸੰਚਾਲਨ ਤੀਰਥ ਸਪਰਾ
ਨੇ ਬਾਖ਼ੂਬੀ ਨਿਭਾਇਆ।
|
21/01/16 |
|
ਸ੍ਰੀ ਕਾਮਰੇਡ ਕੁਲਦੀਪ ਸਿੰਘ ਚੀਮਾ, ਸੰਤੋਖ ਸਿੰਘ ਸੰਘਾ, ਅਜਮੇਰ
ਕੰਗ, ਨਵਾਂ ਜ਼ਮਾਨਾਂ ਦੇ ਮੁੱਖ ਸੰਪਾਦਕ ਸ੍ਰੀ ਜਤਿੰਦਰ ਪੰਨੂੰ, ਸਰਬਜੀਤ ਸਿੰਘ
ਕਨੇਡਾ, ਦਰਸ਼ਨ ਸਿੰਘ ਰੰਧਾਵਾ,
ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ
ਡਾ. ਜੇ. ਐਸ. ਖੇੜਾ, ਸੁਰਜੀਤ ਸਿੰਘ ਜੀਤਾ, ਡਾ. ਨਰਿੰਦਰ ਸਿੰਘ ਕੰਗ, ਡਾ.
ਆਸਾ ਸਿੰਘ ਘੁੰਮਣ,
ਸੂਬੇਦਾਰ ਰਤਨ ਸਿੰਘ , ਪਰਮਜੀਤ, , ਡਾ. ਰਾਮ ਮੂਰਤੀ ਦਾ ਨਾਵਲ ਲੋਕ ਅਰਪਿਤ
ਕਰਦੇ ਹੋਏ |
|
|
|
|
|
|
|
|
|