ਐੱਸ.ਏ.ਐੱਸ. ਨਗਰ (ਪ੍ਰੀਤਮ ਲੁਧਿਆਣਵੀ), 29 ਜੁਲਾਈ: ਪੰਜਾਬ ਸਕੂਲ
ਸਿੱਖਿਆ ਬੋਰਡ ਵੱਲੋਂ ਅੱਜ ਕੀਤੇ ਗਏ ਸ਼ਾਨਦਾਰ ਇਨਾਮ ਵੰਡ ਸਮਾਰੋਹ ਵਿੱਚ ਬੋਰਡ
ਦੀਆਂ ਮਾਰਚ 2016 ਦੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪਰੀਖਿਆਵਾਂ 'ਚੋਂ ਅੱਵਲ
ਆਉਣ ਵਾਲ਼ੇ ਵਿਦਿਆਰਥੀਆਂ ਨੂੰ ਨਕਦ ਇਨਾਮ, ਪੁਰਸਕਾਰ, ਸਰਟੀਫਿਕੇਟ ਅਤੇ
ਸ਼ੀਲਡਾਂ ਨਾਲ਼ ਸਨਮਾਨਿਤ ਕੀਤਾ ਗਿਆ। ਸਕੂਲ ਬੋਰਡ ਦੇ ਆਡੀਟੋਰੀਅਮ 'ਚ ਕੀਤੇ ਗਏ
ਸਮਾਰੋਹ ਵਿੱਚ ਅੱਵਲ ਆਉਣ ਵਾਲ਼ੇ ਬੱਚਿਆਂ ਨੂੰ ਮਾਨਯੋਗ ਸਿੱਖਿਆ ਮੰਤਰੀ ਪੰਜਾਬ
ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਨਾਮ ਵੰਡਣ ਦੀ ਰਸਮ ਨਿਭਾਈ ਗਈ।
ਬੋਰਡ ਦੇ ਬੁਲਾਰੇ ਵੱਲੋਂ ਪ੍ਰੈਸ ਦੇ ਨਾਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ
ਅੱਜ ਸਨਮਾਨਿਤ ਹੋਣ ਵਾਲ਼ੇ ਬੱਚਿਆਂ 'ਚ ਦਸਵੀਂ ਜਮਾਤ ਦੀ ਅਕਾਦਮਿਕ ਮੈਰਿਟ
ਲਿਸਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲ਼ੀ ਰੋਲ ਨੰ. 1016789860
ਸਿਮਰਨਦੀਪ ਕੌਰ, ਬੀ.ਜੀ.ਐੱਸ.ਯੂ.ਐੱਸ. ਸੀਨੀ.ਸੈਕੰ. ਸਕੂਲ ਖਡੂਰ
ਸਾਹਿਬ (ਤਰਨਤਾਰਨ) ਨੂੰ ਇੱਕ ਲੱਖ ਰੁਪਏ, ਦੂਜਾ ਸਥਾਨ ਪ੍ਰਾਪਤ ਕਰਤਾ ਰੋਲ
ਨੰ. 1016530067 ਸਿਮਰਨਪ੍ਰੀਤ ਕੌਰ, ਪ੍ਰਭਾਕਰ ਸੀਨੀ.ਸੈਕੰ. ਸਕੂਲ
ਭੱਲਾ ਕਲੋਨੀ, ਛੇਹਰਟਾ (ਅੰਮ੍ਰਿਤਸਰ) ਨੂੰ 75 ਹਜ਼ਾਰ ਰੁਪਏ, ਤੀਜਾ ਸਥਾਨ
ਗ੍ਰਹਿਣ ਕਰਨ ਵਾਲ਼ੇ ਰੋਲ ਨੰ. 1016692152 ਅਰਸ਼ ਮਲਹੋਤਰਾ, ਸ਼ਿਵਾਲਿਕ ਮਾਡਲ
ਸਕੂਲ ਜਗਰਾਓਂ (ਲੁਧਿਆਣਾ) ਨੂੰ 50 ਹਜ਼ਾਰ ਰੁਪਏ ਦਾ ਇਨਾਮ ਸਿੱਖਿਆ ਮੰਤਰੀ
ਵੱਲੋਂ ਪ੍ਰਦਾਨ ਕੀਤਾ ਗਿਆ। ਦਸਵੀਂ ਜਮਾਤ ਦੀ ਸਪੋਰਟਸ ਕੈਟੇਗਰੀ
'ਚ ਇੱਕੋ ਸਕੂਲ 'ਚੋਂ ਨਾਂ ਦਰਜ਼ ਕਰਾਉਣ ਵਾਲ਼ੀਆਂ ਰੋਲ
ਨੰ. 1016697581 ਪੁਸ਼ਵਿੰਦਰ ਕੌਰ, ਰੋਲ ਨੰ. 1016697594 ਤਨੀਸ਼ਾ ਸ਼ਰਮਾ
ਬੀ.ਸੀ.ਐਮ. ਸੀਨੀ.ਸੈਕੰ. ਸਕੂਲ
ਐਚ.ਐਮ. 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੋਵਾਂ ਨੂੰ
ਲੱਖ-ਲੱਖ ਰੁਪਏ ਦਾ ਪਹਿਲਾ ਇਨਾਮ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲ਼ੇ
ਇੱਕੋ ਸਕੂਲ ਦੇ ਬੱਚੇ ਰੋਲ ਨੰ. 1016675141 ਦਮਨਪ੍ਰੀਤ ਕੌਰ, ਰੋਲ ਨੰ.
1016675280 ਮਹਿਕਜੋਤ ਸਿੰਘ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ.ਸੈਕੰ.
ਸਕੂਲ ਸ਼ਿਮਲਾਪੁਰੀ ਲੁਧਿਆਣਾ ਨੂੰ ਕਰਮਵਾਰ 75 ਹਜ਼ਾਰ ਅਤੇ 50 ਹਜ਼ਾਰ ਰੁਪਏ ਦੇ
ਇਨਾਮ ਸੌਂਪੇ ਗਏ।
ਇਸੇ ਤਰ੍ਹਾਂ ਬਾਰ੍ਹਵੀਂ ਸ਼੍ਰੇਣੀ ਦੀਆਂ ਚਾਰ ਸਟਰੀਮਾਂ 'ਚੋਂ ਪਹਿਲਾ ਸਥਾਨ
ਪ੍ਰਾਪਤ ਕਰਨ ਵਾਲ਼ੇ ਛੇ ਬੱਚਿਆਂ ਰੋਲ ਨੰ. 2016049405 ਰਿਸ਼ਭਦੀਪ ਸਿੰਘ,
ਗੁਰੂ ਰਾਮਦਾਸ ਸੀਨੀ.ਸੈਕੰ. ਸਕੂਲ ਔਜਲਾ (ਗੁਰਦਾਸਪੁਰ), ਰੋਲ ਨੰ.
2016054592 ਸੁਮੇਰਜੀਤ ਸਿੰਘ, ਟੈਗੋਰ ਸੈਂਟਨਰੀ ਪਬਲਿਕ ਸੀਨੀ.ਸੈਕੰ.
ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ ਦੋਵੇਂ ਸਾਇੰਸ ਗਰੁੱਪ, ਹਿਊਮੈਨਟੀਜ਼
ਗਰੁੱਪ 'ਚੋਂ ਰੋਲ ਨੰ. 2016332481 ਪ੍ਰਤੀਕਸ਼ਾ, ਬੀ.ਸੀ.ਐਮ.
ਸੀਨੀ.ਸੈਕੰ. ਸਕੂਲ ਐਚ.ਐਮ. 150
ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ, ਕਾਮਰਸ ਗਰੁੱਪ ਰੋਲ ਨੰ.
2016145512 ਸਾਹਿਲ ਮਿੱਡਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ
ਸੀਨੀ.ਸੈਕੰ. ਸਕੂਲ ਸ਼ਿਮਲਾਪੁਰੀ
ਲੁਧਿਆਣਾ, ਵੋਕੇਸ਼ਨਲ ਗਰੁੱਪ ਦੇ ਦੋ ਬੱਚਿਆਂ ਰੋਲ ਨੰ. 2016476361 ਸੁਹਾਨੀ
ਗੌਰਮਿੰਟ ਸੀਨੀ.ਸੈਕੰ. ਸਕੂਲ ਕਮਾਹੀ ਦੇਵੀ (ਹੁਸ਼ਿਆਰਪੁਰ) ਅਤੇ ਰੋਲ
ਨੰ. 2016495213 ਪੂਜਾ ਰਾਣੀ ਗੌਰਮਿੰਟ ਗਰਲਜ਼ ਮਲਟੀਪਰਪਜ਼ ਸੀਨੀ.ਸੈਕੰ. ਸਕੂਲ
ਮਾਡਲ ਟਾਊਨ ਪਟਿਆਲਾ ਸਾਰਿਆਂ ਨੂੰ ਇੱਕ-ਇੱਕ ਲੱਖ ਰੁਪਏ ਦੇ ਇਨਾਮ, ਪੁਰਸਕਾਰ,
ਸਰਟੀਫਿਕੇਟ, ਸ਼ੀਲਡਾਂ ਅਤੇ ਕੱਪ ਦਿੱਤੇ ਗਏ।
ਬੋਰਡ ਦੇ ਬੁਲਾਰੇ ਅਨੁਸਾਰ ਦਸਵੀਂ ਸ਼੍ਰੇਣੀ ਦੀ ਅਕਾਦਮਿਕ ਅਤੇ ਸਪੋਰਟਸ ਦੀ
ਮੈਰਿਟ ਲਿਸਟ 'ਚੋਂ ਟਾਪਰ 200 ਬੱਚਿਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਬਾਰਵੀਂ
ਸ਼੍ਰੇਣੀ ਦੀਆਂ ਚਾਰ ਸਟਰੀਮਾਂ ਚੋਂ ਟਾਪਰ ਰਹਿਣ ਵਾਲੇ 100 ਬੱਚਿਆਂ ਨੂੰ
ਮੈਰਿਟ ਸਰਟੀਫਿਕੇਟ ਮਾਨਯੋਗ ਸਿੱਖਿਆ ਮੰਤਰੀ ਜੀ ਵੱਲੋਂ ਤਕਸੀਮ ਕੀਤੇ ਗਏ।
ਇਨਾਮ ਵੰਡਣ ਦੀ ਰਸਮ ਨਿਭਾਉਣ ਉਪਰੰਤ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ
ਚੀਮਾ ਨੇ ਅੱਵਲ ਆਉਣ ਵਾਲੇ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੂੰ ਮੁੱਖ
ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ
ਅਤੇ ਸਮੁੱਚੀ ਪੰਜਾਬ ਸਰਕਾਰ ਵੱਲੋਂ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਕੂਲ
ਸਿੱਖਿਆ ਬੋਰਡ ਦੇ ਦਸਵੀਂ/ਬਾਰ੍ਹਵੀਂ ਦੇ ਨਤੀਜੇ ਪੂਰੀ ਤਰਾਂ ਪਾਰਦਰਸ਼ੀ,
ਨਿਰਪੱਖ ਅਤੇ ਸਿਹਤਮੰਦ ਮੁਕਾਬਲਿਆਂ ਦੀ ਮਿਸਾਲ ਹਨ। ਸਿੱਖਿਆ ਮੰਤਰੀ ਨੇ
ਲੁਧਿਆਣੇ ਦੇ ਇੱਕ ਸਕੂਲ ਨੂੰ ਪਹਿਲੇ ਦੂਜੇ ਸਥਾਨ ਪ੍ਰਾਪਤ ਕਰਨ ਲਈ ਵਿਸ਼ੇਸ਼
ਤੌਰ ਤੇ ਵਧਾਈ ਦਿੱਤੀ।
ਅੱਜ ਦੇ ਸਨਮਾਨ-ਸਮਾਰੋਹ ਦੌਰਾਨ ਕਰੀਅਰ ਗਾਈਡੈਂਸ ਦੇ ਦੋ ਮਾਹਿਰਾਂ ਸ਼੍ਰੀ
ਪ੍ਰੀਕਸ਼ਤ ਢਾਂਡਾ ਅਤੇ ਅਮਿਤ ਹਾਂਸ ਵੱਲੋਂ ਆਪਣੇ ਭਾਸ਼ਣ ਵਿੱਚ ਬਹੁਤ ਬਰੀਕ,
ਕੀਮਤੀ ਅਤੇ ਸਮੇਂ ਮੁਤਾਬਕ ਢੁਕਵੇਂ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ
ਗਏ।
ਸਮਾਰੋਹ 'ਚ ਸ਼ਾਮਲ ਬੱਚਿਆਂ, ਮਾਪਿਆਂ, ਅਧਿਆਪਕਾਂ ਨੂੰ ਬੋਰਡ ਦੀ
ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ ਵੱਲੋਂ ਨਿੱਘੀ ਜੀ ਆਇਆਂ ਕਹੀ ਗਈ।
ਬੋਰਡ ਦੇ ਸਕੱਤਰ ਜੇ.ਆਰ ਮਹਿਰੋਕ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਅੱਜ ਦੇ
ਸਮਾਰੋਹ ਵਿੱਚ ਡੀ.ਪੀ.ਆਈ (ਸੈ:ਸਿ:) ਬਲਬੀਰ ਸਿੰਘ ਢੋਲ,
ਡੀ.ਪੀ.ਆਈ (ਐਲੀ:) ਮੈਡਮ ਪੰਕਜ ਸ਼ਰਮਾ, ਡਾਇਰੈਕਟਰ ਐਸ.ਸੀ.ਈ. ਆਰ.ਟੀ
ਸ੍ਰੀ ਐਸ.ਐਸ ਕਾਹਲੋਂ , ਬੋਰਡ ਦੇ ਵਾਈਸ ਚੇਅਰਮੈਨ ਡਾ.ਸੁਰੇਸ਼
ਕੁਮਾਰ ਟੰਡਨ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਕੰਟਰੋਲਰ ਪ੍ਰੀਖਿਆਵਾਂ ਕਰਨ
ਜਗਦੀਸ਼ ਕੌਰ, ਡਾਇ: ਕੰਪਿਊਟਰ ਨਵਨੀਤ ਕੌਰ ਗਿੱਲ, ਕਰਮਚਾਰੀ ਐਸੋਸੀਏਸ਼ਨ ਦੇ
ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ
ਸਿੰਘ ਮਾਨ ਅਤੇ ਹੋਰ ਅਧਿਕਾਰੀ/ਕਰਮਚਾਰੀ ਸ਼ਾਮਲ ਹੋਏ। ਸਟੇਜ ਦੀ ਪ੍ਰਭਾਵਸ਼ਾਲੀ
ਕਾਰਵਾਈ ਨੂੰ ਸ੍ਰੀਮਤੀ ਕੰਚਨ ਸ਼ਰਮਾ ਵਿਸ਼ਾ ਮਾਹਿਰ ਵੱਲੋਂ ਨਿਭਾਈ ਗਈ।
|