ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ
ਅਮੋਲਕ ਸਿੰਘ, ਕੰਵਲਜੀਤ ਖੰਨਾ

 

 

ਬਰਨਾਲਾ; 28 ਸਤੰਬਰ - ਇਨਕਲਾਬੀ ਪੰਜਾਬੀ ਰੰਗ ਮੰਚ ਦੀ ਸ਼ਰੋਮਣੀ ਹਸਤੀ ਗੁਰਸ਼ਰਨ ਸਿੰਘ ਦੀ ਪੰਜਵੀਂ ਸੂਬਾਈ ਬਰਸੀ, ਸਥਾਨਕ ਦਾਣਾ ਮੰਡੀ ਵਿਖੇ ਰਾਤ ਭਰ ਨਾਟਕ ਅਤੇ ਸੰਗੀਤ ਮੇਲਾ ਕਰਕੇ ਮਨਾਈ ਗਈ।

ਗੁਰਸ਼ਰਨ ਭਾਅ ਜੀ ਦੇ ਹੱਥੀਂ 34 ਵਰੇ ਪਹਿਲਾਂ ਲਗਾਏ ਬੂਟੇ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ’ਚ ਰੰਗ ਕਰਮੀਆਂ, ਲੇਖਕਾਂ, ਗੀਤਕਾਰਾਂ, ਗਾਇਕਾਂ, ਸਾਹਿਤਕਾਰਾਂ, ਤਰਕਸ਼ੀਲਾਂ, ਜਮਹੂਰੀ ਹੱਕਾਂ ਦੀਆਂ ਜੱਥੇਬੰਦੀਆਂ, ਪੱਤਰਕਾਰ ਭਾਈਚਾਰੇ ਅਤੇ ਸ਼ਹਿਰ ਨਿਵਾਸ਼ੀਆਂ ਨੇ ਸ਼ਮੂਲੀਅਤ ਕੀਤੀ।

ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਇਸ ਸਮਾਗਮ ’ਚ ਉਮੜਿਆ ਕਿਰਤੀ ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੇਰੁਜ਼ਗਾਰਾਂ, ਔਰਤਾਂ ਅਤੇ ਸਾਹਿਤ। ਕਲਾ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ਦਾ ਹੜ ਮੂੰਹ ਬੋਲਦੀ ਗਵਾਹੀ ਭਰ ਰਿਹਾ ਸੀ ਕਿ ਪੰਜਾਬ ਵਾਸੀ ਆਪਣੇ ਲੋਕ- ਨਾਇਕਾਂ ਨੂੰ ਸਾਹੀਂ ਵਸਾਕੇ ਰੱਖਦੇ ਹਨ ਅਤੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਦ੍ਰਿੜ ਸੰਕਲਪ ਹਨ।

ਸਮਾਗਮ ਦਾ ਆਗ਼ਾਜ਼ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਨੂੰ ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ, ਦਾਮਾਦ ਡਾ. ਅਤੁਲ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ’ਚ ਸੂਬਾ ਕਮੇਟੀ ਅਤੇ ਸਮੂਹ ਸਹਿਯੋਗੀ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਵੱਲੋਂ ਫੁੱਲ-ਮਾਲਾ ਪਹਿਨਾਉਣ ਨਾਲ ਹੋਇਆ। ਇਸ ਮੌਕੇ ਮੰਚ ਅਤੇ ਖਚਾ ਖਚ ਭਰਿਆ ਪੰਡਾਲ, ਮੋਮਬੱਤੀਆਂ ਦੀ ਲੋਅ ਨਾਲ ਜਗ ਮਗਾ ਉ¤ਠਿਆ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਸਮਾਜ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਕੇ ਸੂਹੀ ਸਵੇਰ ਦੀ ਆਮਦ ਦਾ ਪੈਗ਼ਾਮ ਦੇ ਰਿਹਾ ਹੋਵੇ।

ਇਸ ਮੌਕੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੰਚ ਤੋਂ ਅਹਿਦ ਪੜਿਆ ਜਿਸਦੇ ਇੱਕ ਇੱਕ ਬੋਲ ਨੂੰ ਭਰੇ ਪੰਡਾਲ ਨੇ ਖੜੇ ਹੋ ਕੇ ਬੁਲੰਦ ਕੀਤਾ।

ਇਸ ਅਹਿਦ ’ਚ ਕਲਾ, ਕਲਮ ਅਤੇ ਲੋਕ-ਸੰਘਰਸ਼ਾਂ ਦੀ ਜੋਟੀ ਮਜ਼ਬੂਤ ਕਰਨ ਉ¤ਪਰ ਜ਼ੋਰ ਦਿੱਤਾ ਗਿਆ ਅਹਿਦ ’ਚ ਦਾਅਵਾ ਕੀਤਾ ਗਿਆ ਕਿ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਲੋਕ-ਨਾਇਕ ਕਦੇ ਵੀ ਮਰਿਆ ਨਹੀਂ ਕਰਦੇ। ਉਹਨਾਂ ਦੀ ਸੋਚ ਅਤੇ ਸੁਪਨੇ ਲੋਕਾਂ ਦੇ ਸਾਹੀਂ ਵਸਦੇ ਹਨ। ਲੋਕਾਂ ਨੇ ਦ੍ਰਿੜ ਸੰਕਲਪ ਹੁੰਦਿਆਂ ਇਸ ਅਹਿਦ ਸਮੇਂ ਐਲਾਨ ਕੀਤਾ ਕਿ ਮੁਲਕ ਅੰਦਰ ਕੌਮੀ ਜਨੂੰਨ, ਫਿਰਕੂ ਦਹਿਸ਼ਤਗਰਦੀ, ਜੰਗ ਵਾਲਾ ਮਾਹੌਲ ਸਿਰਜਕੇ ਹਾਕਮ ਜਮਾਤਾਂ, ਕਰੋੜਾਂ ਲੋਕਾਂ ਦੇ ਰੋਟੀ, ਰੋਜੀ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਨਿਆਂ ਭਰੇ ਨਿਜ਼ਾਮ ਦੀ ਸਿਰਜਣਾ ਨੂੰ ਪਰਨਾਏ ਸੁਪਨੇ ਦਫ਼ਨ ਕਰਨਾ ਲੋਚਦੀਆਂ ਹਨ, ਅਜਿਹੀਆਂ ਸ਼ਾਤਰਾਨਾ ਚਾਲਾਂ ਨੂੰ ਕਦੇ ਵੀ ਬੂਰ ਨਹੀਂ ਪੈਣ ਦਿੱਤਾ ਜਾਏਗਾ।

ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰੰਗ ਮੰਚ ਦੇ ਇਤਿਹਾਸ ਅੰਦਰ ਇਨਕਲਾਬੀ ਪੰਜਾਬੀ ਰੰਗ ਮੰਚ ਦਾ ਇਤਿਹਾਸ, ਮਾਣ ਨਾਲ ਸਿਰ ਉ¤ਚਾ ਕਰਕੇ ਖੜਾ ਹੈ। ਡਾ. ਨਵਸ਼ਰਨ ਨੇ ਕਿਹਾ ਕਿ ਸਾਡੇ ਪਿਤਾ ਵੱਲੋਂ ਸਖ਼ਤ ਘਾਲਣਾ, ਨਿਹਚਾ ਅਤੇ ਪ੍ਰਤੀ ਬੱਧਤਾ ਨਾਲ ਕੀਤੀ ਰੰਗ ਮੰਚ ਦੀ ਖੇਤੀ ਦਾ ਖਿੜਿਆ ਸੂਹਾ ਬਾਗ ਤੱਕਕੇ ਅੱਜ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸ਼ਹੀਦ ਭਗਤ ਸਿੰਘ ਅਤੇ ਆਸਾਡੇ ਪਾਪਾ ਦੇ ਵਾਰਸ਼ ਨਵਾਂ-ਨਰੋਆ ਸਮਾਜ ਅਤੇ ਸਭਿਆਚਾਰ ਸਿਰਜਣ ਲਈ ਅਗੇਰੇ ਵਧਦੇ ਜਾਣਗੇ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਸ਼ਰਨ ਸਿੰਘ ਦੇ ਰੰਗ ਮੰਚ ਦਾ ਭਵਿੱਖ਼ ਸੁਨਹਿਰੀ ਹੈ। ਉਹਨਾਂ ਕਿਹਾ ਕਿ ਪਲਸ ਮੰਚ ਬਦਲਵੈਂ ਇਨਕਲਾਬੀ ਸਭਿਆਚਾਰ ਦੀ ਲੋਕ ਲਹਿਰ ਖੜੀ ਕਰਨ ਲਈ ਸਮੂਹ ਲੋਕਾਂ ਅਤੇ ਲੋਕ-ਜੱਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕਰਦਾ ਹੈ।

ਇਸ ਮੌਕੇ ਹੀ ਅਮੋਲਕ ਸਿੰਘ ਦੁਆਰਾ ਸੰਪਾਦਿਤ ਦੋ ਪੁਸਤਕਾਂ ‘ਪਾਸ਼-ਕਾਵਿ’ ਅਤੇ ‘ਉਦਾਸੀ ਕਾਵਿ’ ਜੋ ਤਰਕਭਾਰਤੀ ਪ੍ਰਕਾਸ਼ਨ ਦੇ ਅਮਿੱਤ ਮਿੱਤਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਲੋਕ ਅਰਪਣ ਕੀਤੀਆਂ ਗਈਆਂ। ਪਲਸ ਮੰਚ ਦੇ ਜੋਆਇੰਟ ਸਕੱਤਰ ਮਾਸਟਰ ਰਾਮ ਕੁਮਾਰ, ਮੀਤ ਪ੍ਰਧਾਨ ਹੰਸਾ ਸਿੰਘ, ਵਿੱਤ ਸਕੱਤਰ ਕਸਤੂਰੀ ਲਾਲ, ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ, ਗੁਰਪ੍ਰੀਤ ਚਮਕੌਰ ਸਾਹਿਬ ਹਾਜ਼ਰ ਸਨ।

ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ਸਮੇਂ ਚੰਡੀਗੜ ਸਕੂਲ ਆਫ ਡਰਾਮਾ (ਏਕੱਤਰ), ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ), ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ), ਆਜ਼ਾਦ ਰੰਗ ਮੰਚ ਬਰਨਾਲਾ (ਰਣਜੀਤ ਚੌਹਾਨ) ਦੀਆਂ ਨਾਟਕ ਮੰਡਲੀਆਂ ਨੇ ‘ਲਾਰੇ’, ‘ਪੰਜਾਬ ਸਿਉਂ ਅਵਾਜ਼ਾਂ ਮਾਰਦਾ’, ‘ਯੁੱਧ ਅਤੇ ਬੁੱਧ’, ‘ਉਮੀਦਾਂ ਦੀ ਅਰਥੀ’ ਨਾਟਕ ਖੇਡੇ।

ਨਾਟਕਾਂ ਨੇ ਚੋਣਾਂ ਦੀ ਰੁੱਤ ਅੰਦਰ ਸਿਆਸੀ ਗਿਰਗਟਾਂ ਦੇ ਬਦਲਦੇ ਰੰਗ, ਖੁਦਕੁਸ਼ੀਆਂ ਦੀ ਬਜਾਏ ਸੰਗਰਾਮ ਵੱਲ ਅੰਗੜਾਈ ਕਰ ਰਹੀ ਕਿਸਾਨੀ, ਕਸ਼ਮੀਰ ਅੰਦਰ ਜਮਹੂਰੀ ਹੱਕਾਂ ਅਤੇ ਲੋਕ ਰਜ਼ਾ ਦੇ ਘਾਣ, ਕਿਸਾਨੀ ਸੰਕਟ, ਟੁੱਟਦੇ ਬਣਦੇ ਸੁਪਨੇ ਅਤੇ ਦੱਬੇ ਕੁਚਲੇ ਲੋਕਾਂ ਦੀ ਤਾਕਤ ਵਿਲਿਆ ਉ¤ਪਰ ਵਿਗਿਆਨਕ, ਲੋਕ-ਪੱਖੀ ਅਤੇ ਇਨਕਲਾਬੀ ਨਜ਼ਰੀਆਂ ਉਭਾਰਿਆ।

ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ, (ਰਸੂਲਪੁਰ), (ਸਰਵਨ ਧਾਲੀਵਾਲ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ) ਅਤੇ (ਯੁਗਰਾਜ ਧੌਲਾ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਅਵਾਗ ਰੰਗ ਮੰਚ ਪਟਿਆਲਾ (ਹੈਪੀ ਭਗਤਾ) ਦੀਆਂ ਟੀਮਾਂ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ ਅਤੇ ਅਜਮੇਰ ਅਕਲੀਆ ਵੱਲੋਂ ਗੀਤ-ਸੰਗੀਤ ਪੇਸ਼ ਕੀਤਾ ਗਿਆ।

ਕਸ਼ਮੀਰੀ ਲੋਕਾਂ ਦੇ ਹੱਕੀਂ ਸੰਘਰਸ਼ ਦੇ ਹੱਕ ’ਚ, ਫ਼ਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਟਿਕਾਣੇ ਨੂੰ ਅਜਾਇਬ ਘਰ ਬਣਾਉਣ, ਮਾਸਟਰ ਗੁਰਮੇਲ ਭੁਟਾਲ ਦੀ ਬਦਲੀ ਰੱਦ ਕਰਨ, ਕਲਾ-ਕਲਮ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਹੱਲੇ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ।

ਮੰਚ ਸੰਚਾਲਨ ਕਰਦਿਆਂ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲੋਕ ਸੰਘਰਸ਼ਾਂ ਵਿੱਚ ਰੁਝੇ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਟਕ ਮੇਲੇ ’ਚ ਸਮੂਲੀਅਤ ਕਰਨ ਤੇ ਧੰਨਵਾਦ ਕੀਤਾ।

ਜਾਰੀ ਕਰਤਾ
ਅਮੋਲਕ ਸਿੰਘ (ਪ੍ਰਧਾਨ (ਪਲਸ ਮੰਚ)
94170-76735
ਕੰਵਲਜੀਤ ਖੰਨਾ (ਜਨਰਲ ਸਕੱਤਰ)
94170-67349

28/09/16

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਬਰਨਾਲਾ ’ਚ ਮਨਾਈ ਨਾਟਕਾਂ ਅਤੇ ਗੀਤਾਂ ਭਰੀ ਰਾਤ
ਅਮੋਲਕ ਸਿੰਘ, ਕੰਵਲਜੀਤ ਖੰਨਾ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਫ਼ਿੰਨਲੈਂਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਇੰਗਲੈਂਡ ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅਜ਼ਾਦ ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ - ਸੁਰਿੰਦਰ ਚੱਠਾ ਬਣੇ ਪ੍ਰਧਾਨ
ਲੱਕੀ ਚਾਵਲਾ/ਜੱਗਾ ਸਿੰਘ, ਮੁਕਤਸਰ ਸਾਹਿਬ
ਨਾਰਵੇ 'ਚ ਅਕਾਲੀ ਦਲ (ਬ) ਇਕਾਈ ਦੀ ਸਥਾਪਨਾ
ਰੁਪਿੰਦਰ ਢਿੱਲੋ ਮੋਗਾ, ਓਸਲੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ
ਪੁਸਤਕ "ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ
ਆਜ਼ਾਦ ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਾਰਵੇ 'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਭਾਈ ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ
ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ,  ਫ਼ਿੰਨਲੈਂਡ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)