ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਇੰਗਲੈਂਡ ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ-ਲੰਡਨ

 

ਮੈਂ ਜਦੋਂ ਇਸ ਦੇਸ ਵਿਚ ਆਇਆ ਸਾਂ ਤਾਂ ਕੰਜ਼ਰਵੇਟਿਵ  ਪਾਰਟੀ ਦਾ ਰਾਜ ਸੀ। ਹੈਰਲਡ ਮੈਕਮਿਲਨ ਪ੍ਰਧਾਨ ਮੰਤਰੀ ਸਨ। ਕ੍ਰਿਸਟੀਨ ਕੀਲਰ ਦਾ ਸੈਕਸ ਸਕੈਂਡਲ  ਟੋਰੀਆਂ ਦੀ ਇਸ ਸਰਕਾਰ ਨੂੰ ਲੈ ਡੁੱਬਿਆ। ਹੈਰਲਡ ਮੈਕਮਿਲਨ ਨੇ ਪਹਿਲਾਂ ਤਕਰੀਬਨ ਆਪਣੀ ਸਾਰੀ ਕੈਬਨਿਟ  ਨੂੰ ਸੈਕ  ਕਰ ਦਿੱਤਾ ਤੇ ਫਿਰ ਛੇਕੜ ਨੂੰ ਆਪ ਵੀ ਅਸਤੀਫਾ ਦੇ ਗਏ। ਉਨ੍ਹਾਂ ਦੇ ਜਾਨਸ਼ੀਨ ਸਰ ਡਗਲਸ ਹਿਊਮ ਵੀ ਬਹੁਤੀ ਦੇਰ ਨਾ ਟਿਕ ਸਕੇ। ਉਹ ਕਮਜ਼ੋਰ ਲੀਡਰ ਸਨ। ਲੇਬਰ ਪਾਰਟੀ ਦਾ ਰਾਜ ਆ ਗਿਆ। ਹੈਰਲਡ ਵਿਲਸਨ ਦੇਸ ਦੇ ਪ੍ਰਧਾਨ ਮੰਤਰੀ ਬਣ ਗਏ। ਅਸੀਂ ਖੱਬੇ ਪੱਖੀ ਤੇ ਪਰੋਗਰੈਸਿਵ  ਧਾਰਾ ਨਾਲ ਬੱਝੇ ਤਾਂ ਸੀ ਹੀ ਸੋ ਲੇਬਰ ਪਾਰਟੀ ਨੂੰ ਜੌਇਨ  ਕਰ ਲਿਆ। ਬਸ ਓਦੋਂ ਤੋਂ ਹੀ ਭਾਵ 1967 ਤੋਂ ਹੀ ਇਹਦੇ ਮੈਂਬਰ ਚਲੇ ਆ ਰਹੇ ਹਾਂ। ਆਪਣੇ ਢੰਗ ਨਾਲ ਪਾਰਟੀ ਨੂੰ ਸਪੋਰਟ  ਕਰੀ ਜਾ ਰਹੇ ਹਾਂ ਪਰ ਕਬੂਤਰ ਵਾਂਗ ਅੱਖਾਂ ਮੀਟ ਕੇ ਮੈਂ ਕਦੇ ਵੀ ਕਿਸੇ ਚੀਜ਼ ਨੂੰ ਫੌਲੋ  ਨਹੀਂ ਕਰਦਾ। ਆਪਣੇ ਜਮਹੂਰੀ ਹੱਕ ਵਰਤੀਦੇ ਹਨ। ਲੇਬਰ ਪਾਰਟੀ ਦੀ ਢੁਕਵੀਂ ਆਲੋਚਨਾ ਵੀ ਕਰੀਦੀ ਹੈ। ਕਿਉਂ ਨਹੀਂ? ਆਲੋਚਨਾ ਨਹੀਂ ਹੋਵੇਗੀ ਤਾਂ ਪਾਰਟੀ ਸੁਧਰੇਗੀ ਕਿਸ ਤਰ੍ਹਾਂ। ਇਸ ਦਲੇਰੀ ਦੀ ਆਪਣੇ ਇਥੇ ਰਹਿੰਦੇ ਲੋਕਾਂ ਨੂੰ ਸਖ਼ਤ ਲੋੜ ਹੈ। ਐਵੇਂ ਬਲਦ ਦੇ ਖੋਪੇ ਲਾਉਣ ਵਾਂਗ ਜਾਂ ਭੇਡ ਚਾਲ ਨੂੰ ਅਪਨਾਉਣਾ ਆਪਣੇ ਆਪ ਨਾਲ ਧੋਖਾ ਕਰਨਾ ਹੈ।

ਮੇਰੇ ਸਮੇਤ ਏਸ਼ੀਅਨਾਂ ਪਰ ਖਾਸ ਕਰਕੇ ਭਾਰਤੀਆਂ ਦੀ ਹਮਦਰਦੀ ਹਮੇਸ਼ਾ ਲੇਬਰ ਪਾਰਟੀ ਨਾਲ ਹੀ ਰਹੀ ਹੈ। ਇਸ ਦੀ ਮੁੱਖ ਵਜਾਹ ਇਹ ਹੈ ਕਿ ਇਸ ਪਾਰਟੀ ਨੇ ਹਮੇਸ਼ਾ ਕਾਮਾ ਜਮਾਤ ਦਾ ਸਾਥ ਦਿੱਤਾ ਹੈ। ਘੱਟੋ ਘੱਟ ਸੱਠਵਿਆਂ ਦੇ ਦੌਰ ਵਿਚ ਇਹ ਗੱਲ ਬੜੀ ਵਿਸ਼ੇਸ਼ਤਾ ਰੱਖਦੀ ਸੀ। ਬਰਤਾਨੀਆ ਦੂਜੀ ਆਲਮੀ ਜੰਗ 'ਚੋਂ ਬਾਹਰ ਨਿਕਲਿਆ ਹੀ ਸੀ। ਇਸ ਦੀ ਸਲਤਨਤ ਦਾ ਸੂਰਜ ਡੁੱਬ ਰਿਹਾ ਸੀ। ਦੇਸ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਿਹਾ ਸੀ। ਦੂਜੀ ਆਲਮੀ ਜੰਗ ਵਿਚ ਇਹ ਆਪਣੇ ਲੱਖਾਂ ਹੀ ਜਵਾਨ ਗੁਆ ਬੈਠਾ ਸੀ। ਨਰਸਾਂ ਅਤੇ ਡਾਕਟਰ ਵੀ ਬਹੁਤੇ ਨਹੀਂ ਸਨ ਰਹੇ। ਨਰਸਾਂ ਦੀ ਕਮੀ ਵੈਸਟ ਇੰਡੀਜ਼ ਜਾਂ ਐਫਰੋ ਕੈਰੇਬੀਅਨ ਲੋਕਾਂ ਨੇ ਪੂਰੀ ਕੀਤੀ 'ਤੇ ਡਾਕਟਰਾਂ ਦੀ ਕਮੀ ਭਾਰਤੀਆਂ ਨੇ ਅਤੇ ਕਿਸੇ ਹੱਦ ਤੀਕ ਪਾਕਿਸਤਾਨੀਆਂ ਨੇ ਪੂਰੀ ਕੀਤੀ। ਇੰਗਲੈਂਡ ਦੀ ਇੰਡਸਟਰੀ  ਹੌਲੀ ਹੌਲੀ ਸੁਰਜੀਤ ਹੋ ਰਹੀ ਸੀ। ਇਨ੍ਹਾਂ ਲਈ ਤਕੜੇ ਜੁੱਸਿਆਂ ਵਾਲੇ ਕਾਮੇ ਲੋੜੀਂਦੇ ਸਨ। ਭਾਰਤ ਤੋਂ ਬੇਸ਼ੁਮਾਰ ਇਮੀਗਰਾਂਟਸ  ਆ ਗਏ ਜਿਨ੍ਹਾਂ ਨੇ ਮਿਡਲੈਂਡਜ਼ ਦੀਆਂ ਫਾਊਂਡਰੀਆਂ ਤੋਂ ਲੈ ਕੇ ਲੰਡਨ ਦੀਆਂ ਫੈਕਟਰੀਆਂ ਵਿਚ ਹੱਡ ਭੰਨਵੀਂ ਮਿਹਨਤ ਕੀਤੀ। ਪਾਕਿਸਤਾਨੀਆਂ ਨੇ ਬਰੈਡਫੋਰਡ ਅਤੇ ਲੀਡਜ਼ ਦੀਆਂ ਉਨ ਅਤੇ ਕੱਪੜਾ ਫੈਕਟਰੀਆਂ ਵਿਚ ਮਿਹਨਤਾਂ ਕੀਤੀਆਂ। ਪਰ ਇਕ ਗੱਲ ਸਪਸ਼ਟ ਸੀ ਕਿ ਇਮੀਗਰਾਂਟ  ਕਾਮਿਆਂ ਦੇ ਹੱਕਾਂ ਵਾਸਤੇ ਸਿਵਾਏ ਲੇਬਰ ਪਾਰਟੀ ਤੋਂ ਕੋਈ ਨਹੀ ਸੀ ਲੜ ਰਿਹਾ। ਆਪਣੇ ਲੋਕੀਂ ਟਰੇਡ ਯੂਨੀਅਨ ਨੂੰ ਜੌਇਨ  ਕਰਨ ਤੋਂ ਕਤਰਾਂਦੇ ਸਨ। ਬਹੁਤੀ ਗੱਲ ਚੰਦਾ ਭਰਨ ਦੀ ਸੀ। ਹੌਲੀ ਹੌਲੀ ਉਨ੍ਹਾਂ ਨੂੰ ਸੋਝੀ ਹੋਈ ਕਿ ਇਕ ਤਕੜੇ ਸੰਗਠਨ ਦੇ ਸਾਥ ਬਾਝੋਂ ਉਨ੍ਹਾਂ ਦੇ ਹੱਕ ਮਹਿਫੂਜ਼ ਨਹੀਂ ਸਨ। ਏਸ਼ੀਅਨਾਂ ਨੇ ਯੂ ਕੇ ਦੀ ਟਰੇਡ ਯੂਨੀਅਨ ਦੀ ਮੂਵਮੈਂਟ  ਵਿਚ ਤਕੜਾ ਰੋਲ ਅਦਾਅ ਕੀਤਾ 'ਤੇ ਹੁਣ ਤੀਕ ਕਰ ਰਹੇ ਹਨ। ਲੇਬਰ ਪਾਰਟੀ ਨੂੰ ਕਈ ਇੰਡੀਅਨ ਇਸ ਲਈ ਵੀ ਪਸੰਦ ਕਰਦੇ ਹਨ ਕਿ ਉਨ੍ਹਾਂ ਦੇ ਵੇਲਿਆਂ ਵਿਚ ਭਾਵ ਕਲੈਮੈਂਟ ਐਟਲੀ ਦੇ ਪ੍ਰਧਾਨ ਮੰਤਰੀ ਵਾਲੇ ਕਾਲ ਦੌਰਾਨ ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਸੀ। ਹਾਲਾਂਕਿ ਇਹ ਗੱਲ ਬਹੁਤੀ ਠੀਕ ਨਹੀਂ ਸੀ ਕਿ ਲੇਬਰ ਪਾਰਟੀ ਨੇ ਕੋਈ ਵਿਸ਼ੇਸ਼ ਰੋਲ ਅਦਾ ਕੀਤਾ ਸੀ। ਵਿਨਸਟਨ ਚਰਚਿਲ ਦੇ ਵੇਲਿਆਂ ਤੋਂ ਹੀ ਇਹ ਗੱਲ ਪੱਕੀ ਹੋ ਗਈ ਸੀ ਕਿ ਇੰਗਲਿਸਤਾਨ ਹਿੰਦੁਸਤਾਨੀਆਂ ਨੂੰ ਬਹੁਤੀ ਦੇਰ ਤੀਕ ਕੰਟਰੋਲ ਨਹੀਂ ਸੀ ਕਰ ਸਕਣ ਲੱਗਾ। ਮੈਂ ਭਾਰਤ ਦੇ ਸ਼ਹੀਦਾਂ ਅਤੇ ਪੁਲੀਟੀਕਲ ਐਕਟੀਵਿਟਾਂ  ਦੀ ਮੁੱਲ ਘਟਾਈ ਨਹੀਂ ਕਰ ਰਿਹਾ ਪਰ ਉਨ੍ਹਾਂ ਦੇ ਯਤਨਾਂ ਕਰਕੇ 'ਤੇ ਇੰਗਲੈਂਡ ਦੀ ਮੰਦਹਾਲੀ ਕਰਕੇ ਹੀ ਭਾਰਤ ਤੇ ਹੋਰ ਬਸਤੀਆਂ ਨੂੰ ਆਜ਼ਾਦੀ ਮਿਲ ਸਕੀ ਸੀ। ਕਲੈਮੈਂਟ ਐਟਲੀ ਉਸ ਐਸਟੇਟ ਏਜੰਟ  ਵਰਗਾ ਸੀ ਜਿਸ ਨੇ ਘਰ ਭਾਵ ਭਾਰਤ ਦੀਆਂ ਕੁੰਜੀਆਂ ਹੀ ਉਸ ਸਮੇਂ ਦੇ ਲੀਡਰਾਂ ਨੂੰ ਫੜਾਉਣੀਆਂ ਸਨ।

ਹਰ ਪਾਰਟੀ ਈਵੋਲਵ  ਹੁੰਦੀ ਹੈ ਤੇ ਲੇਬਰ ਪਾਰਟੀ ਵੀ ਸੌ ਸਾਲਾਂ ਵਿਚ ਬਹੁਤ ਬਦਲੀ ਹੈ। ਇਸ ਨੇ ਵਿਰੋਧੀ ਧਿਰ ਵਿਚ ਬੈਠਿਆਂ ਕਈ ਗਲਤ ਲੀਡਰ ਚੁਣੇ। ਮਸਲਨ ਮਾਈਕਲ ਫੁੱਟ। ਉਹ ਨਿਹਾਇਤ ਕਮਜ਼ੋਰ ਅਤੇ ਬੁਰੀ ਤਰ੍ਹਾਂ ਡਰੈਸ ਅੱਪ  ਹੋਣ ਵਾਲਾ ਬੰਦਾ ਸੀ। ਟੈਲੀਵੀਯਨ ਦਾ ਯੁੱਗ ਸ਼ੁਰੂ ਹੋ ਚੁੱਕਿਆ ਸੀ। ਡੌਂਕੀ ਜੈਕੇਟ  ਵਿਚ ਉਹ ਇਕ ਨਮੂਨਾ ਹੀ ਲੱਗਦਾ ਹੁੰਦਾ ਸੀ। ਉਹ ਬਹੁਤ ਲੈਫਟਿਸਟ  ਤੇ ਪਰੋ  ਸੋਵੀਅਤ ਯੂਨੀਅਨ ਵਿਅਕਤੀ ਸੀ। ਮਗਰ ਇੰਗਲੈਂਡ ਦੇ ਲੋਕ ਹੌਲੀ ਹੌਲੀ ਸੱਜੇ ਪਾਸੇ ਝੁਕ ਰਹੇ ਸਨ। ਬਤੌਰ ਲੀਡਰ ਦੇ ਉਹ ਬੁਰੀ ਤਰ੍ਹਾਂ ਫੇਲ੍ਹ ਹੋਇਆ। ਫਿਰ ਨੀਲ ਕਿਨੌਕ ਲੀਡਰ ਬਣੇ ਪਰ ਉਹ ਵੀ ਨਿਹਾਇਤ ਕਮਜ਼ੋਰ ਲੀਡਰ ਸਾਬਤ ਹੋਏ। ਐਡਵਰਡ ਹੀਥ ਨਾਲ ਟੋਰੀਆਂ ਦਾ ਰਾਜ ਸ਼ੁਰੂ ਹੋਇਆ। ਜਿਹੜਾ ਮਾਰਗਰੇਟ ਥੈਚਰ ਰਾਹੀਂ ਹੁੰਦਾ ਹੋਇਆ ਜੌਨ ਮੇਜਰ ਨਾਲ ਖਤਮ ਹੋਇਆ। 1997 ਵਿਚ ਨੌਜਵਾਨ ਟੋਨੀ ਬਲੇਅਰ ਨੇ ਲੇਬਰ ਪਾਰਟੀ ਨੂੰ ਨਿਊ ਲੇਬਰ ਪਾਰਟੀ  ਦਾ ਖਿਤਾਬ ਦਿੱਤਾ। ਉਸ ਨੇ ਇਸ ਗੱਲ ਨੂੰ ਤਸਲੀਮ ਕੀਤਾ ਕਿ ਸਮਾਂ ਆ ਗਿਆ ਹੈ ਕਿ ਲੇਬਰ ਪਾਰਟੀ ਵਧੇਰੇ ਖੱਬੀ ਪੱਖੀ ਨਾ ਰਵ੍ਹੇ ਉਸ ਅਨੁਸਾਰ 1997 ਤੀਕ ਟਰੇਡ ਯੂਨੀਅਨ ਮੂਵਮੈਂਟ  ਦੀ ਉਹ ਤਾਕਤ ਨਹੀਂ ਸੀ ਰਹੀ ਜਿਹੜੀ ਓਦੋਂ ਤੋਂ 40 ਸਾਲ ਪਹਿਲਾਂ ਹੋਇਆ ਕਰਦੀ ਸੀ। ਪਰ ਟੋਨੀ ਬਲੇਅਰ ਨੇ ਵੀ ਦੋ ਗਲਤ ਗੱਲਾਂ ਕਰਕੇ ਵੋਟਰਾਂ ਨੂੰ ਰੁਸਾ ਲਿਆ। ਇਕ ਤਾਂ ਇਹ ਕਿ ਉਹ ਅਮਰੀਕਾ ਦੇ ਪ੍ਰਧਾਨ ਜੌਰਜ ਡਬਲਯੂ ਬੁਸ਼ ਦਾ “ਪੂਡਲ” ਜਾਂ ਪਿੱਛਲੱਗ ਬਣ ਗਿਆ ਤੇ ਈਰਾਕ ਉਤੇ ਗੈਰਜ਼ਰੂਰੀ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਈਰਾਕ ਹੀ ਨਹੀਂ ਸਗੋਂ ਸਾਰਾ ਮਿਡਲ ਈਸਟ  ਹੀ ਡੀਸਟੇਬਲਾਈਜ਼  ਹੋ ਗਿਆ ਭਾਵ ਉੱਖੜ ਗਿਆ। ਉਸ ਦੀ ਇਸ ਪਾਲਸੀ ਕਾਰਨ ਲਿਬੀਆ, ਯਮਨ, ਈਜਿਪਟ, ਟੂਨੇਸ਼ੀਆ ਅਤੇ ਅਫਗਾਨਿਸਤਾਨ ਬੁਰੀ ਤਰ੍ਹਾਂ ਅਰਾਜਕਤਾ ਵੱਲ ਚਲੇ ਗਏ। ਪਹਿਲਾਂ 'ਅਲ -ਕਾਇਦਾ' ਅਤੇ ਫਿਰ ਆਈਸਿਸ  ਨਾਂ ਦੀਆਂ ਕੱਟੜ ਅਤੇ ਦਹਿਸ਼ਤਪਸੰਦ ਜਥੇਬੰਦੀਆਂ ਹੋਂਦ ਵਿਚ ਆ ਗਈਆਂ। ਹੁਣ ਹਾਲਤ ਇਹ ਹੈ ਕਿ ਆਏ ਦਿਨ ਹੋ ਰਹੀਆਂ ਬੰਬਾਰੀਆ ਅਤੇ ਹੜ੍ਹਾਂ ਦੇ ਹੜ੍ਹ ਅਸਾਇਲਮ ਸੀਕਰਾਂ  ਨੇ ਬਰਤਾਨੀਆ ਨੂੰ ਹੀ ਨਹੀਂ ਸਾਰੇ ਯੂਰਪ ਨੂੰ ਹੀ ਬਿਪਤਾ ਵਿਚ ਪਾ ਦਿੱਤਾ ਹੈ। ਟੋਨੀ ਬਲੇਅਰ ਦੀ ਦੂਜੀ ਗਲਤੀ ਇਹ ਸੀ ਕਿ ਉਸ ਨੇ ਯੂਰਪੀਨ ਇਮੀਗਰੇਸ਼ਨ  ਤੇ ਗੈਰ–ਯੂਰਪੀਨ ਦੇਸ਼ਾਂ ਵਲੋਂ ਹੁੰਦੀ ਇਮੀਗਰੇਸ਼ਨ  ਵਾਸਤੇ ਅੰਨ੍ਹੇਵਾਹ ਬੂਹੇ ਖੋਲ੍ਹ ਦਿੱਤੇ। 2004 ਵਿਚ ਜਦੋਂ ਪੋਲੈਂਡ ਅਤੇ ਗਿਆਰਾਂ ਹੋਰ ਈਸਟਰਨ ਬਲੌਕ  ਦੇ ਦੇਸਾਂ ਨੇ ਯੂਰਪੀਨ ਯੂਨੀਅਨ ਨੂੰ ਜੌਇਨ  ਕੀਤਾ ਤਾਂ ਟੋਨੀ ਬਲੇਅਰ ਨੇ ਇਨ੍ਹਾਂ ਦੇਸਾਂ 'ਚੋਂ ਆਉਣ ਵਾਲੇ ਲੋਕਾਂ ਲਈ ਬੂਹੇ ਖੋਲ੍ਹ ਦਿੱਤੇ। ਜਦੋਂ ਹਾਊਸ ਔਫ ਕੌਮਨਜ਼  ਵਿਚ ਉਸ ਤੋਂ ਪੁੱਛਿਆ ਗਿਆ ਕਿ ਪੋਲੈਂਡ ਤੋਂ ਕਿੰਨੇ ਕੁ ਬੰਦੇ ਇਸ ਦੇਸ ਵਿਚ ਦਾਖਲ ਹੋਣਗੇ ਤਾਂ ਟੋਨੀ ਬਲੇਅਰ ਨੇ ਦੇਸ ਭਰ ਨੂੰ ਭਰੋਸਾ ਦੁਆਇਆ ਕਿ ਉਥੋਂ ਕੇਵਲ 13 ਹਜ਼ਾਰ ਪ੍ਰਵਾਸੀ ਹੀ ਆਉਣਗੇ ਪਰ ਆ ਗਏ 8 ਲੱਖ ਤੋਂ ਵੀ ਵੱਧ। ਇਸ ਓਪਨ ਡੋਰ ਇਮੀਗਰੇਸ਼ਨ ਪਾਲਸੀ  ਦਾ ਮੰਤਵ ਦਰਅਸਲ ਲੇਬਰ ਪਾਰਟੀ ਵਾਸਤੇ ਵੋਟ ਬੈਂਕ ਬਨਾਉਣਾ ਸੀ। ਇਨ੍ਹਾਂ ਦੋ ਗੱਲਾਂ ਨੇ ਆਮ ਲੋਕਾਂ ਨੂੰ ਲੇਬਰ ਪਾਰਟੀ ਨਾਲੋਂ ਤੋੜ ਦਿੱਤਾ।

2008 ਵਿਚ ਕਨਜ਼ਰਵੇਟਿਵ  ਅਤੇ ਲਿਬ–ਡੈਮ  ਵਾਲੀ ਮਿਲੀ ਜੁਲ਼ੀ ਸਰਕਾਰ ਨੇ ਪੰਜ ਸਾਲ ਕੱਢੇ ਤੇ ਹੁਣ 2016 ਵਿਚ ਕੰਜ਼ਰਵੇਟਿਵ  ਪਾਰਟੀ ਵੀ ਸਹਿਜੇ ਹੀ ਆਪਣਾ ਪਾਰਲੀਮੈਂਟਰੀ ਸਮਾਂ ਕੱਢ ਲਵੇਗੀ। ਉਨ੍ਹਾਂ ਦਾ ਪਾਰਲੀਮੈਂਟਰੀ ਕਾਲ 2020 ਵਿਚ ਖਤਮ ਹੋਣਾ ਹੈ। ਇਹ ਵੀ ਹੋ ਸਕਦਾ ਹੈ ਕਿ ਥਰੀਸਾ ਮੇਅ ਲੇਬਰ ਪਾਰਟੀ ਦੀ ਪਾਟੋਧਾੜ ਦੇਖ ਕੇ ਸਮੇਂ ਤੋਂ ਪਹਿਲਾਂ ਹੀ ਸਨੈਪ ਇਲੈਕਸ਼ਨਾਂ  ਕਰਵਾ ਲਵੇ। ਸੋ ਲੇਬਰ ਪਾਰਟੀ ਵਾਸਤੇ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਹਨ। ਇਸੇ ਲਈ ਇਹ ਜ਼ਰੂਰੀ ਹੈ ਕਿ ਇਹ ਪਾਰਟੀ ਛੇਤੀ ਤੋਂ ਛੇਤੀ ਜਾਂ ਤਾਂ ਨਵਾਂ ਲੀਡਰ ਚੁਣੇ ਤੇ ਜਾਂ ਫਿਰ ਜੈਰਮੀ ਕੌਰਬਿਨ ਨੂੰ ਹੀ ਦੁਬਾਰਾ ਚੁਣ ਲਵੇ। ਦੋਹਾਂ ਹਾਲਤਾਂ ਵਿਚ ਪਾਰਟੀ ਦੇ ਵੱਕਾਰ ਨੂੰ ਕਾਇਮ ਰੱਖਣਾ ਸੌਖਾ ਨਹੀਂ ਹੋਵੇਗਾ ਪਰ ਜੈਰਮੀ ਕੌਰਬਿਨ ਦੇ ਲੀਡਰ ਬਣੇ ਰਹਿਣ ਨਾਲ ਹਾਲਾਤਾਂ ਦੇ ਉੱਕਾ ਹੀ ਸੁਧਰਨ ਦੇ ਚਾਂਸ  ਨਹੀਂ ਹਨ। ਕੌਰਬਿਨ ਦੀ ਰੀਇਲੈਕਸ਼ਨ  ਦੀ ਸੰਭਾਵਨਾ ਤੋਂ ਕਈ ਲੇਬਰ ਐਮ ਪੀ ਏਨੇ ਨਾਖੁਸ਼ ਹਨ ਕਿ ਉਨ੍ਹਾਂ ਨੇ ਓਇਨ ਸਮਿੱਥ ਨੂੰ ਸਪੋਰਟ  ਕਰਦਿਆਂ ਇਕ ਅਜਿਹਾ ਗਰੁੱਪ ਬਨਾਉਣ ਦੀ ਠਾਣ ਲਈ ਹੈ ਕਿ ਉਹ ਕੌਰਬਿਨ ਨੂੰ ਬਤੌਰ ਲੀਡਰ ਦੇ ਚੱਲਣ ਨਹੀਂ ਦੇਣਗੇ। ਇਹ ਸੌ ਕੁ ਐਮ ਪੀ ਕਹਿ ਰਹੇ ਹਨ ਕਿ ਕੌਰਬਿਨ ਦੇ ਮੁੜ ਫੇਰ ਲੀਡਰ ਬਣ ਜਾਣ ਦੀ ਸੂਰਤ ਵਿਚ ਉਹ ਆਪਣਾ ਵੱਖਰਾ ਹੀ ਪਾਰਲੀਮੈਂਟਰੀ ਵਿੱਪ ਐਪੁਆਇੰਟ  ਕਰਨਗੇ। ਨਵੀਂ ਬਣੀ ਕੋਅਪਰੇਟਿਵ ਪਾਰਟੀ ਜਿਹੜਾ ਕਿ ਲੇਬਰ ਪਾਰਟੀ ਦਾ ਵੈਸੇ ਵੀ ਪੁਰਾਣਾ ਨਾਮ ਹੋਇਆ ਕਰਦਾ ਸੀ, ਨੂੰ ਮਾਣ ਤਾਣ ਦੇਣਗੇ। ਯਾਦ ਰਹੇ ਇੰਗਲਿਸਤਾਨ ਦੇ ਪਾਰਲੀਮੈਂਟਰੀ ਬਾਈ ਲਾਅ  ਕਹਿੰਦੇ ਹਨ ਕਿ ਅਗਰ 100 ਐਮ ਪੀਆਂ ਤੱਕ ਦੀ ਕੋਈ ਨਵੀਂ ਪਾਰਟੀ ਹੋਂਦ ਵਿਚ ਆਉਂਦੀ ਹੈ ਤਾਂ ਉਹ “ਹਾਊਸ ਔਫ ਕੌਮਨਜ਼” ਭਾਵ ਇੰਗਲੈਂਡ ਦੀ ਪਾਰਲੀਮੈਂਟ ਨੂੰ ਬਿਨੈ ਕਰ ਸਕਦੀ ਹੈ ਕਿ ਉਹ ਉਨ੍ਹਾਂ ਨੂੰ ਹੀ ਦੇਸ ਦੀ ਔਪੋਜੀਸ਼ਨ  ਭਾਵ ਵਿਰੋਧੀ ਪਾਰਟੀ ਤਸਲੀਮ ਕਰੇ। ਇੰਝ ਕਰਨ ਨਾਲ ਨਵੀਂ 100 ਐਮ ਪੀਆਂ ਵਾਲੀ ਇਹ ਪਾਰਟੀ ਸਰਕਾਰੀ ਫੰਡ ਦੀ ਵੀ ਹੱਕਦਾਰ ਹੋ ਜਾਂਦੀ ਹੈ ਤੇ ਸਰਕਾਰੀ ਜਸ਼ਨਾਂ ਵਿਚ ਸ਼ਾਮਿਲ ਹੋਣ ਦੇ ਨਾਲ ਨਾਲ ਦੇਸ ਦੀ ਮਲਿਕਾ ਨੂੰ ਮਿਲਣ ਦੇ ਵੀ ਹੱਕ ਰੱਖ ਸਕਦੀ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਵਿਰੋਧੀ ਧਿਰ ਦਾ ਨੇਤਾ ਪ੍ਰੀਵੀ ਕੌਂਸਲਰ  ਵੀ ਹੁੰਦਾ ਹੈ ਤੇ ਮੌਕੇ ਦੇ ਮੌਨਾਰਕ  (ਸ਼ਾਹੀ ਹੈੱਡ ਔਫ ਸਟੇਟ) ਦਾ ਵਿਰੋਧੀ ਪਾਰਟੀ ਦਾ ਨੇਤਾ ਵੀ। ਜਿਸ ਦਾ ਭਾਵ ਇਹ ਹੋਵੇਗਾ ਕਿ ਬਾਗੀ ਹੋ ਗਏ ਲੇਬਰ ਐਮ ਪੀਆਂ ਦੀ ਲੀਡਰ ਪਰੀਵੀ ਕੌਂਸਲਰ  ਬਣ ਕੇ ‘ਰਾਈਟ ਔਨਰੇਬਲ’ ਦਾ ਖਿਤਾਬ ਜਾਂ ਟਾਈਟਲ ਵੀ ਹਾਸਲ ਕਰ ਲਵੇਗਾ। ਮੁੱਕਦੀ ਗੱਲ ਇਹ ਹੈ ਕਿ ਜੈਰਮੀ ਕੌਰਬਿਨ ਦੀ ਅਥੌਰਟੀ ਨਿੱਲ ਹੋ ਕੇ ਰਹਿ ਜਾਵੇਗੀ। ਯਾਦ ਰਹੇ ਲੇਬਰ ਪਾਰਟੀ ਦੇ ਨਵੇਂ ਲੀਡਰ ਦਾ ਚੋਣ ਨਤੀਜਾ 25 ਸਤੰਬਰ 2016 ਨੂੰ ਛਾਇਆ ਹੋ ਜਾਵੇਗਾ। ਦੋ ਹੀ ਕੈਂਡੀਡੇਟ  ਹਨ – ਜੈਰਮੀ ਕੌਰਬਿਨ ਅਤੇ ਓਇਨ ਸਮਿੱਥ। ਜ਼ਾਹਿਰਾ ਤੌਰ ‘ਤੇ ਦੋਨੋਂ ਹੀ ਐਮ ਪੀ ਹਨ।

ਜੈਰਮੀ ਕੌਰਬਿਨ ਦੀ ਲੀਡਰਸ਼ਿੱਪ ਨੂੰ ਓਦੋਂ ਹੋਰ ਵੀ ਧੱਕਾ ਲੱਗਾ ਜਦੋਂ ਲੰਡਨ ਦੇ ਨਵੇਂ ਬਣੇ 'ਪਾਕਿਸਤਾਨੀ' ਮੇਅਰ ਨੇ ਐਲਾਨ ਕਰ ਦਿੱਤਾ ਕਿ ਉਹ ਜੈਰਮੀ ਕੌਰਬਿਨ ਨੂੰ ਨਹੀਂ ਬਲਕਿ ਓਇਨ ਸਮਿੱਥ ਨੂੰ ਸਪੋਰਟ  ਕਰਨਗੇ। ਟੋਰੀ ਪਾਰਟੀ ਦੇ ਰਾਜ ਵਿਚ ਇਕ ਮੁਸਲਿਮ ਸਦੀਕ ਖਾਨ ਦਾ ਲੰਡਨ ਦਾ ਮੇਅਰ ਬਣ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਉਸ ਦਾ ਵੱਕਾਰ ਇਸ ਕਦਰ ਤੱਕ ਵੱਧ ਚੁੱਕਿਆ ਹੈ ਕਿ ਹੋ ਸਕਦਾ ਹੈ ਕਿ ਉਹ ਇਕ ਦਿਨ ਲੇਬਰ ਪਾਰਟੀ ਦਾ ਲੀਡਰ ਹੀ ਬਣ ਜਾਵੇ, ਜਿਹੜਾ ਪਾਰਟੀ ਵਲੋਂ ਜਨਰਲ ਇਲੈਕਸ਼ਨਾਂ  ਜਿੱਤਣ ਦੀ ਸੂਰਤ ਵਿਚ ਦੇਸ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ। ਸੋ ਸਦੀਕ ਖਾਨ ਵਲੋਂ ਜੈਰਮੀ ਕੌਰਬਿਨ ਵਲੋਂ ਮੂੰਹ ਮੋੜ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਸਦੀਕ ਖਾਨ ਨੇ ਠੋਕਵੇਂ ਸ਼ਬਦਾਂ ਵਿਚ ਕਿਹਾ ਹੈ ਕਿ ਜੈਰਮੀ ਕੌਰਬਿਨ ਦੀ ਲੀਡਰਸ਼ਿੱਪ ਹੇਠ ਅਸੀਂ ਟੋਰੀਆਂ ਨੂੰ ਨਹੀਂ ਹਰਾ ਸਕਦੇ। ਆਪ ਨੇ ਕਿਹਾ, “ਜੈਰਮੀ ਕੌਰਬਿਨ ਦੀ ਜ਼ਾਤੀ ਸਟੈਂਡਿੰਗ ਬਤੌਰ ਲੀਡਰ ਦੇ ਬਹੁਤ ਮਾੜੀ ਹੈ ਤੇ ਲੇਬਰ ਪਾਰਟੀ ਦੀ ਹਿਸਟਰੀ ਵਿਚ ਕਿਸੇ ਵੀ ਲੀਡਰ ਦੀ ਏਨੀ ਭੈੜੀ ਪੁਜ਼ੀਸ਼ਨ ਨਹੀਂ ਸੀ। ਉਸ ਦੀ ਵਜਾਹ ਕਰਕੇ ਹੀ ਲੇਬਰ ਪਾਰਟੀ ਨੁਕਸਾਨ ਤੇ ਦੁੱਖ ਉਠਾ ਰਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਅਗਲੇ ਇਕ ਦਹਾਕੇ ਤੀਕ ਪਾਵਰ  ਵਿਚ ਆ ਸਕੇਗੀ।” ਯਾਦ ਰਹੇ ਜੈਰਮੀ ਕੌਰਬਿਨ ਨੂੰ ਸਿਰਫ 40 ਐਮ ਪੀ ਹੀ ਸਪੋਰਟ  ਕਰ ਰਹੇ ਹਨ।

ਯਾਦ ਰਹੇ ਇਹ ਲੇਬਰ ਪਾਰਟੀ ਹੀ ਸੀ ਜਿਸ ਦੀ ਬਦੌਲਤ ਨੈਸ਼ਨਲ ਹੈਲਥ ਸਰਵਿਸ  ਹੋਂਦ ਵਿਚ ਆਈ ਸੀ ਤੇ ਦੁਨੀਆ ਭਰ ਦੀ ਈਰਖਾ ਬਣੀ ਹੋਈ ਹੈ। ਅਸਟਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਵਰਗਿਆਂ ਚਿੱਟੇ ਕੌਮਨਵੈਲਥ ਦੇਸਾਂ ਨੇ ਸਾਡੀ 'ਐਨ ਐਚ ਐਸ' ਦੀ ਨਕਲ ਕੀਤੀ ਹੈ। ਇਥੋਂ ਤੀਕ ਕਿ ਅਮਰੀਕਾ ਵੀ ਇਸ ਦੀ ਰੀਸ ਕਰਨ ਬਾਰੇ ਸੋਚ ਰਿਹਾ ਹੈ। ਇਸੇ ਤਰ੍ਹਾਂ ਲੇਬਰ ਪਾਰਟੀ ਨੇ ਮਿਨੀਮੰਮ ਵੇਜ  ਭਾਵ ਨਿਸਚਿਤ ਵੇਜ  ਸਥਾਪਤ ਕੀਤੀ। ਇਸ ਦੀ ਵਜਾਹ ਨਾਲ ਦੇਸ ਦੇ ਕਾਮਿਆਂ ਦੇ ਹੱਕ ਸੁਰੱਖਿਅਤ ਹੋਏ। ਇਹ ਸਭ ਇਸ ਕਰਕੇ ਹੋ ਸਕਿਆ ਹੈ ਕਿ ਲੇਬਰ ਪਾਰਟੀ ਵਿਚ ਏਕਤਾ ਸੀ ਤੇ ਏਕਤਾ ਵਿਚ ਹੀ ਤਾਕਤ ਹੁੰਦੀ ਹੈ। ਜੈਰਮੀ ਕੌਰਬਿਨ ਦੇ ਵਿਰੋਧੀ ਓਇਨ ਸਮਿੱਥ ਦਾ ਕਹਿਣਾ ਹੈ ਕਿ ਉਹ ਨਹੀਂ ਬਰਦਾਸ਼ਤ ਕਰ ਸਕਦੇ ਕਿ ਟੋਰੀਆਂ ਦੀ ਸਰਕਾਰ ਸਾਡੀਆਂ ਸੌ ਸਾਲਾਂ ਦੀਆਂ ਪ੍ਰਾਪਤੀਆਂ ਨੂੰ ਤਹਿਸ ਨਹਿਸ਼ ਕਰ ਦੇਵੇ। “ਮੈਂ ਮੌਜੂਦਾ ਸਰਕਾਰ ਨੂੰ ਆੜੇ ਹੱਥੀਂ ਲੈਣਾ ਚਾਹੁੰਦਾ ਹਾਂ।” ਆਪ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ।

ਓਇਨ ਸਮਿੱਥ ਦਾ ਕਹਿਣਾ ਹੈ ਕਿ ਅਗਰ ਉਹ ਲੇਬਰ ਲੀਡਰ ਬਣ ਗਏ ਅਤੇ ਪ੍ਰਧਾਨ ਮੰਤਰੀ ਵੀ ਬਣ ਗਏ ਤਾਂ ਉਹ ਹਰ ਮੁਮਕਿਨ ਕੋਸ਼ਿਸ਼ ਕਰਨਗੇ ਕਿ ਉਹ ਦੇਸ ਵਿਚੋਂ ਨਾਬਰਾਬਰਤਾ ਖਤਮ ਕਰ ਦੇਣ। ਉਹ ਅਮੀਰਾਂ ਉਤੇ ਘੱਟੋ ਘੱਟ ਇਕ ਪ੍ਰਤੀਸ਼ਤ ਵਧੇਰੇ ਟੈਕਸ ਲਗਾਉਣਗੇ ਤੇ ਉਨ੍ਹਾਂ ਨੂੰ ਅਹਿਸਾਸ ਕਰਾਉਣਗੇ ਕਿ ਬਿਹਤਰ ਇਹੀ ਹੈ ਕਿ ਉਹ ਵੰਡ ਕੇ ਛਕਣ। ਉਹ ਘੱਟੋ ਘੱਟ 200 ਬਿਲੀਅਨ  ਪੌਂਡਾਂ ਦੀ ਇਨਵੈਸਟਮੈਂਟ  ਕਰਨਗੇ ਤੇ ਇਹ ਪੈਸਾ ਦੇਸ ਦੇ ਸਕੂਲਾਂ, ਹਸਪਤਾਲਾਂ ਅਤੇ ਹੋਰ ਪ੍ਰਾਜੈਕਟਾਂ ਉਤੇ ਖਰਚ ਕਰਨਗੇ। ਆਮ ਆਦਮੀ ਓਇਨ ਸਮਿੱਥ ਦੀ ਗੱਲ ਨੂੰ ਇਸ ਲਈ ਜਾਇਜ਼ ਸਮਝਦਾ ਹੈ ਕਿ ਅਗਰ ਤੁਸੀਂ ਕੌਰਬਿਨ ਵਾਂਗ 500 ਬਿਲੀਅਨ  ਪੌਂਡ ਖਰਚ ਕਰਨ ਦੇ ਦਮਗਜੇ ਮਾਰੋਗੇ ਤਾਂ ਇਹ ਵੀ ਦੱਸੋਗੇ ਕਿ ਉਹ ਪੈਸੇ ਆਉਣੇ ਕਿਥੋਂ ਹਨ ? ਜਦ ਕਿ ਓਇਨ ਸਮਿੱਥ ਲਈ 200 ਬਿਲੀਅਨ ਪੌਂਡ ਪ੍ਰਾਪਤ ਕਰਨਾ ਏਨਾ ਔਖਾ ਨਹੀਂ ਹੋਵੇਗਾ।

ਮੁੱਕਦੀ ਗੱਲ ਇਹ ਹੈ ਕਿ 25 ਸਤੰਬਰ ਤੀਕ ਲੇਬਰ ਪਾਰਟੀ ਦਾ ਭਵਿੱਖ ਦਾਅ ਉਤੇ ਲੱਗਾ ਹੋਇਆ ਹੈ ਔਰ ਇਹ ਪਾਰਟੀ ਅਜਕਲ ਅਤੀ ਨਾਜ਼ੁਕ ਮੋੜ ਉਤੇ ਖੜੋਤੀ ਹੈ।

10/09/16


2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

ਇੰਗਲੈਂਡ ਦੀ ਲੇਬਰ ਪਾਰਟੀ ਦਾ ਭਵਿੱਖ ਦਾਅ 'ਤੇ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅਜ਼ਾਦ ਪ੍ਰੈੱਸ ਕਲੱਬ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਹੋਈ - ਸੁਰਿੰਦਰ ਚੱਠਾ ਬਣੇ ਪ੍ਰਧਾਨ
ਲੱਕੀ ਚਾਵਲਾ/ਜੱਗਾ ਸਿੰਘ, ਮੁਕਤਸਰ ਸਾਹਿਬ
ਨਾਰਵੇ 'ਚ ਅਕਾਲੀ ਦਲ (ਬ) ਇਕਾਈ ਦੀ ਸਥਾਪਨਾ
ਰੁਪਿੰਦਰ ਢਿੱਲੋ ਮੋਗਾ, ਓਸਲੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ , ਕੈਲਗਰੀ
ਪੁਸਤਕ "ਅਜੋਕਾ ਫੋਨ ਸੰਸਾਰ" ਦਾ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿੱਚ ਸਥਿਤ ਭਾਰਤੀ ਸਫਾਰਤਖਾਨੇ `ਚ ਆਜ਼ਾਦੀ ਦਿਹਾੜਾ ਮਨਾਇਆ ਗਿਆ
ਬਿਕਰਮਜੀਤ ਸਿੰਘ ਮੋਗਾ, ਫਿੰਨਲੈਂਡ
ਆਜ਼ਾਦ ਕੱਲਬ ਨਾਰਵੇ ਵੱਲੋ ਸ਼ਾਨਦਾਰ ਸਮਰ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ 13 ਅੱਵਲ ਬੱਚਿਆਂ ਨੂੰ ਖੁੱਲ੍ਹੇ ਇਨਾਮ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁਪ੍ਰਸਿੱਧ ਕਵੀ ਭਗਤ ਰਾਮ ਰੰਗਾੜਾ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਨਾਰਵੇ 'ਚ 202ਵਾਂ ਅਜ਼ਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਭਾਈ ਲਾਲੋ ਸੇਵਾ ਆਸ਼ਰਮ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ ਦਿਵਸ ਮਨਾਇਆ ਗਿਆ ਹੈ
ਹਰਜੀਤ ਸਿੰਘ ਭੰਵਰਾ, ਲੁਧਿਆਣਾ
ਸ੍ਰੀ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਇੱਕ ਨਿਸ਼ਕਾਮ ਸੰਸਥਾ
ਅਮਰਜੀਤ ਸਿੰਘ ਦਸੂਹਾ
ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ ਕੈਪ ਸ੍ਰ ਗੁਰਦਿੱਤ ਸਿੰਘ ਗਿੱਲ ਦੀ 106 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਦਾ ਵਿਸਾਖੀ ਮੇਲਾ ਦਿਲਾਂ ਤੇ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ
ਵਿੱਕੀ ਮੋਗਾ,  ਫ਼ਿੰਨਲੈਂਡ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ
ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)