ਜਲੰਧਰ : ਰਣਜੀਤ ਤ੍ਰੈ ਮਾਸਿਕ ਵਲੋਂ ਤੀਸਰਾ ਸਨਮਾਨ ਸਮਾਗਮ ‘ਗੁਰੂ ਨਾਨਕ
ਦੇਵ ਯੂਨੀਵਰਸਿਟੀ ਕਾਲਜ ਜਲੰਧਰ’ ਦੇ ਸੈਮੀਨਾਰ ਹਾਲ ਵਿੱਚ ਸ੍ਰੀ ਓਮ ਗੌਰੀ
ਦੱਤ ਸ਼ਰਮਾ (ਡਿਪਟੀ ਡਾਇਰੈਕਟਰ ਜਨਰਲ, ਜਲੰਧਰ ਦੂਰਦਰਸ਼ਨ) ਦੀ ਅਗਵਾਈ ਹੇਠ
ਕਰਵਾਇਆ ਗਿਆ। ਪ੍ਰੋ. ਨਿਰੰਜਨ ਤਸਨੀਮ (ਸਾਹਿਤ ਰਤਨ ਪੰਜਾਬ),
ਡਾ. ਜਸਪਾਲ ਸਿੰਘ ਰੰਧਾਵਾ, ਸ. ਮੋਤਾ
ਸਿੰਘ
ਸਰਾਏ (ਸੰਚਾਲਕ ਯੂਰਪੀਨ ਪੰਜਾਬੀ
ਸੱਥ, ਵਾਲਸਾਲ) ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ।
ਸਭ ਤੋਂ ਪਹਿਲਾਂ ਪ੍ਰਸਿੱਧ ਗਲਪਕਾਰ ਕੁਲਦੀਪ ਸਿੰਘ
ਬੇਦੀ ਨੇ ਸਭ ਨੂੰ ਜੀ ਆਇਆਂ ਆਖਿਆ। ਡਾ. ਰਾਮ ਮੂਰਤੀ ਨੇ ਸ. ਰਣਜੀਤ
ਸਿੰਘ ਖੜਗ ਦੇ ਜੀਵਨ ਅਤੇ ਰਚਨਾਤਮਿਕ ਯੋਗਦਾਨ
ਸਬੰਧੀ ਪਰਚਾ ਪੇਸ਼ ਕੀਤਾ। ਸਰਦਾਰ ਪੰਛੀ
ਅਤੇ ਬਲਵੰਤ ਸਿੰਘ
ਸਨੇਹੀ ਨੇ ਸ. ਰਣਜੀਤ ਸਿੰਘ ਖੜਗ ਦੇ ਜੀਵਨ
ਅਤੇ ਰਚਨਾਤਮਕ ਯੋਗਦਾਨ ਸਬੰਧੀ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਸਨਮਾਨਿਤ
ਸਖਸ਼ੀਅਤਾਂ ਸ. ਤਰਲੋਕ ਸਿੰਘ ਦੀਵਾਨਾ ਸਬੰਧੀ
ਜਾਣ-ਪਛਾਣ ਰਾਜਿੰਦਰ ਪ੍ਰਦੇਸ਼ੀ ਅਤੇ ਪ੍ਰੋ. ਬ੍ਰਹਮਜਗਦੀਸ਼ ਸਿੰਘ
ਬਾਰੇ ਜਾਣ ਪਛਾਣ ਅਤੇ ਯੋਗਦਾਨ ਸਬੰਧੀ ਸੰਖੇਪ
ਜਾਣਕਾਰੀ ਭਾਸ਼ਾ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਸ. ਚੇਤਨ ਸਿੰਘ
ਹੁਰਾਂ ਨੇ ਦਿੱਤੀ।
ਉਪਰੰਤ
ਇਨਾਂ ਦੋਹਾਂ ਸ਼ਖ਼ਸੀਅਤਾਂ ਨੂੰ ਤੀਸਰਾ ਰਣਜੀਤ ਸਿੰਘ
ਖੜਗ ਯਾਦਗਾਰੀ ਪੁਰਸਕਾਰ ਪ੍ਰਧਾਨਗੀ ਮੰਡਲ
ਵੱਲੋਂ ਪ੍ਰਦਾਨ ਕੀਤਾ ਗਿਆ। ਦੋਹਾਂ ਸ਼ਖ਼ਸ਼ੀਅਤਾਂ ਨੇ ਸਨਮਾਨ ਲਈ ਰਣਜੀਤ ਤ੍ਰੈ
ਮਾਸਿਕ ਦਾ ਧੰਨਵਾਦ ਕੀਤਾ। ਇਸ ਮੌਕੇ ਇੱਕ
ਗ਼ੈਰ-ਰਸਮੀਂ ਕਵੀ ਦਰਵਾਰ ਵੀ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸਰਵਸ੍ਰੀ ਅਨੂਪ
ਨੂਰੀ, ਗੁਰਚਰਨ ਸਿੰਘ ਚਰਨ, ਸੁਜਾਨ
ਸਿੰਘ ਸੁਜਾਨ, ਆਸ਼ੀ ਈਸਪੁਰੀ, ਚਰਨ ਸੀਚੇਵਾਲਵੀ,
ਨਗੀਨਾ ਸਿੰਘ ਬਲੱਗਣ, ਪਰਸ਼ੋਤਮ ਲਾਲ ਸਰੋਏ,
ਰਾਜਿੰਦਰ ਪ੍ਰਦੇਸੀ, ਹਰਜੀਤ ਸਿੰਘ ਅਸ਼ਕ,
ਕਰਮਜੀਤ ਸਿੰਘ ਨੂਰ, ਬੀਬੀ ਸੁਰਜੀਤ ਕੌਰ ਆਦਿ
ਸ਼ਾਇਰਾਂ ਨੇ ਕਵਿਤਾਵਾਂ ਪੜੀਆਂ। ਇਸ ਸਮਾਗਮ ਨੂੰ ਸਰਵਸ੍ਰੀ ਓਮ ਗੌਰੀ ਦੱਤ
ਸ਼ਰਮਾ, ਬੇਅੰਤ ਸਿੰਘ
ਸਰਹੱਦੀ, ਨਰਿੰਜਨ ਤਸਨੀਮ, ਅਤੇ ਮੋਤਾ ਸਿੰਘ
ਸਰਾਏ ਆਦਿ ਨੇ ਵੀ ਸੰਬੋਧਤ ਕੀਤਾ। ਇਸ ਸਮਾਗਮ
ਵਿੱਚ ਸ੍ਰੀ ਸੀ. ਐਲ. ਲੱਕੀ, ਪ੍ਰਿ. ਕੁਲਵਿੰਦਰ
ਸਿੰਘ ਸਰਾਏ, ਮੇਜਰ ਰਿਸ਼ੀ, ਜਸਵੰਤ
ਚਿੱਤਰਕਾਰ ਅਤੇ ਜਸਵਿੰਦਰ ਸਿੰਘ
ਖ਼ਾਂਬਰਾ ਆਦਿ ਨੇ ਸ਼ਿਰਕਤ ਕੀਤੀ। ਅੰਤ
ਵਿੱਚ ਇਜ. ਕਰਮਜੀਤ ਸਿੰਘ
ਜੀ ਨੇ ਸਭ ਦਾ ਧੰਨਵਾਦ ਕੀਤਾ। ਮੰਚ
ਦਾ ਸੰਚਾਲਨ
ਡਾ. ਰਾਮ ਮੂਰਤੀ ਨੇ ਬਾਖ਼ੂਬੀ ਢੰਗ
ਨਾਲ ਕੀਤਾ।
ਰਿਪੋਰਟ: ਡਾ. ਰਾਮ ਮੂਰਤੀ
|