ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ

 

ਚੰਡੀਗੜ– 3 ਅਪ੍ਰੈਲ 2016-ਨੌਜਵਾਨ ਪੀੜੀ ਨੂੰ ਦੇਸ਼ ਦੀ ਅਜ਼ਾਦੀ ਵਿਚ ਗਦਰੀ ਯੋਧਿਆਂ ਦੇ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨਾਂ ਦੀਆਂ ਅਨੇਕਾਂ ਕੁਰਬਾਨੀਆਂ ਦਾ ਫਲ ਅਸੀਂ ਮਾਣ ਰਹੇ ਹਾਂ। ਦੇਸ਼ ਦੀ ਅਜ਼ਾਦੀ ਦੀ ਮੁਹਿੰਮ ਦਾ ਆਗਾਜ਼ ਵੀ ਪੰਜਾਬੀਆਂ ਨੇ ਹੀ ਕੀਤਾ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਵਿਰਸੇ ਤੇ ਪਹਿਰਾ ਦੇਣ ਵਿਚ ਅਸਫਲ ਹੁੰਦੇ ਜਾ ਰਹੇ ਹਾਂ। ਨੌਜਵਾਨ ਦੇਸ਼ ਦਾ ਭਵਿਖ ਹੁੰਦੇ ਹਨ, ਜੇਕਰ ਨੌਜਵਾਨ ਆਪਣੇ ਬਜ਼ੁਰਗ ਅਜ਼ਾਦੀ ਘੁਲਾਟੀਆਂ ਨੂੰ ਯਾਦ ਰੱਖਣਗੇ ਤਾਂ ਪੰਜਾਬ ਖ਼ੁਸ਼ਹਾਲੀ ਪ੍ਰਾਪਤ ਕਰਦਾ ਰਹੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ.ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਦੂਜੇ ਲਾਹੌਰ ਸਾਜ਼ਸ਼ ਕੇਸ ਦੇ ਕੌਮਾਂਤਰੀ ਸਮਾਗਮ ਵਿਚ ਚੰਡੀਗੜ ਮਿਊਜ਼ੀਅਮ ਤੇ ਆਰਟ ਗੈਲਰੀ ਵਿਚ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਵੱਲੋਂ ਆਯੋਜਤ ਸਮਾਗਮ ਵਿਚ ਬੋਲਦਿਆਂ ਕੀਤਾ।

ਸ੍ਰ.ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ ਜਿਸਨੇ ਅਜ਼ਾਦੀ ਦੀ ਮੁੰਹਿਮ ਦਾ ਆਗਾਜ਼ ਕੀਤਾ ਸੀ ਪ੍ਰੰਤੂ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੂੰ ਇਤਿਹਾਸ ਵਿਚ ਵੀ ਬਣਦਾ ਸਨਮਾਨ ਨਹੀਂ ਮਿਲਿਆ। ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੇ ਪੰਜਾਬੀਆਂ ਨਾਲ ਜ਼ਿਆਦਤੀਆਂ ਕੀਤੀਆਂ ਹਨ।

ਇਸ ਮੌਕੇ ਤੇ ਦੂਜੇ ਲਾਹੌਰ ਸਾਜਸ਼ ਕੇਸ ਵਿਚ ਫਾਂਸੀ ਤੇ ਲੱਗਣ, ਉਮਰ ਕੈਦ ਅਤੇ ਹੋਰ ਸਜਾਵਾਂ ਪ੍ਰਾਪਤ ਕਰਨ ਵਾਲੇ ਗਦਰੀ ਯੋਧਿਆਂ ਦੇ ਵਾਰਸਾਂ ਨੂੰ ਸਨਾਮਨਤ ਕੀਤਾ ਗਿਆ, ਜਿਨਾਂ ਵਿਚ ਗਿਆਨੀ ਨਾਹਰ ਸਿੰਘ ਦੇ ਕਰਮਵਾਰ ਪੋਤਰੇ, ਜਵਾਈ ਅਤੇ ਪੋਤਰੀ ਡਾ.ਗੁਰਪ੍ਰਕਾਸ਼ ਸਿੰਘ ਗਰੇਵਾਲ ਸੇਂਟ ਲੂਈਸ ਅਮਰੀਕਾ, ਡਾ.ਜਸਵੰਤ ਸਿੰਘ ਸਿੱਧੂ, ਕਾਰਬਨ ਡੇਲ, ਬੀਬੀ ਇਕਬਾਲ ਕੌਰ ਸਿੱਧੂ, ਕਾਰਬਨ ਡੇਲ, ਅਮਰੀਕਾ ਅਤੇ ਭਾਈ ਰਣਧੀਰ ਸਿੰਘ ਦਾ ਪੜਪੋਤਰਾ ਭਾਈ ਜੁਝਾਰ ਸਿੰਘ ਲੈਂਗਲੀ ਇੰਗਲੈਂਡ ਕਿਸੇ ਜ਼ਰੂਰੀ ਰੁਝੇਵੇਂ ਕਰਕੇ ਆ ਨਹੀਂ ਸਕੇ ਉਨਾਂ ਦੀ ਥਾਂ ਭਾਈ ਜੈਤੇਗ ਸਿੰਘ ਨੇ ਸਨਮਾਨ ਪ੍ਰਾਪਤ ਕੀਤਾ ਸ਼ਾਮਲ ਸਨ। ਦਲੀਪ ਸਿੰਘ ਫੁਲੇਵਾਲ ਦੇ ਲੜਕੇ ਜਗਜੀਤ ਸਿੰਘ, ਭਾਈ ਨਿਧਾਨ ਸਿੰਘ ਢੀਕਮਪੁਰ ਦੇ ਪੋਤਰੇ ਸ੍ਰ.ਜਸਵੀਰ ਸਿੰਘ ਕੋਹਲੀ ਅਤੇ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਪੋਤਰੇ ਭਾਈ ਦਰਸ਼ਨ ਸਿੰਘ ਨੂੰ ਯਾਦਗਾਰੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਤੇ ਕੁੰਜੀਗਤ ਭਾਸ਼ਣ ਦਿੰਦਿਆਂ ਸਿੱਖ ਵਿਦਵਾਨ ਅਤੇ ਚਿੰਤਕ ਭਾਈ ਜੈਤੇਗ ਸਿੰਘ ਅਨੰਤ ਜੋ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਹਨ ਨੇ ਕਿਹਾ ਕਿ ਕੌਮ ਨੇ ਗਦਰੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਯੋਗ ਮੁੱਲ ਨਹੀਂ ਪਾਇਆ ਸਗੋਂ ਇਤਿਹਾਸ ਨੇ ਵੀ ਅਣਡਿਠ ਕੀਤਾ ਹੈ। ਉਨਾਂ ਅੱਗੋਂ ਦੱਸਿਆ ਕਿ ਦੂਜੇ ਲਾਹੌਰ ਸਾਜਸ਼ ਕੇਸ ਵਿਚ 74 ਮੁਲਜ਼ਮਾ ਤੇ ਕੇਸ ਚੱਲਿਆ ਜਿਨਾਂ ਵਿਚੋਂ 5 ਨੂੰ ਫਾਂਸੀ, 46 ਨੂੰ ਉਮਰ ਕੈਦ ਅਤੇ 8 ਨੂੰ ਹੋਰ ਸਜਾਵਾਂ ਹੋਈਆਂ। ਇਨਾਂ ਵਿਚ 22 ਗਦਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਜੱਥੇ ਦੇ ਮੈਂਬਰ ਸ਼ਾਮਲ ਸਨ, ਜਿਨਾਂ ਵਿਚ ਭਾਈ ਰਣਧੀਰ ਸਿੰਘ ਨੂੰ ਉਮਰ ਕੈਦ ਹੋਈ ਸੀ। ਉਨਾਂ ਮਰਜੀਵੀੜੇ ਦੇਸ਼ ਭਗਤਾਂ ਦੀ ਯਾਦ ਵਿਚ ਪਿਛਲੇ ਸਾਲ ਤੋਂ ਲਗਾਤਾਰ ਸ਼ਤਾਬਦੀ ਸਮਾਗਮ ਕੀਤੇ ਜਾ ਰਹੇ ਹਨ। ਹੁਣ ਤੱਕ ਇੰਗਲੈਂਡ, ਅਮਰੀਕਾ, ਕੈਨੇਡਾ, ਹਾਲੈਂਡ ਅਤੇ ਫਰਾਂਸ ਵਿਖੇ ਸਮਾਗਮ ਆਯੋਜਤ ਕੀਤੇ ਜਾ ਚੁੱਕੇ ਹਨ। ਇਸ ਸਾਲ ਦੇ ਸਮਾਗਮਾਂ ਦੀ ਲੜੀ ਵਿਚ ਲਾਹੌਰ ਵਿਖੇ 30 ਮਾਰਚ 2016 ਨੂੰ ਸਮਾਗਮ ਕੀਤਾ ਜਾਵੇਗਾ, ਤਜਵੀਜਤ ਪ੍ਰੋਗਰਾਮ ਅਨੁਸਾਰ 28 ਮਈ ਨੂੰ ਕੈਨੇਡਾ ਸਰੀ ਸ਼ਹਿਰ, 11-12 ਜੂਨ ਨੂੰ ਅਮਰੀਕਾ ਦੇ ਗੁਰਦੁਆਰਾ ਸਿੰਘ ਸਭਾ ਰੈਟਨ ਸਿਆਟਲ, 18-19 ਜੂਨ ਨੂੰ ਅਮਰੀਕਾ ਦੇ ਪੈਸਫਿਕ ਕੋਸਟ ਖਾਲਸਾ ਦੀਵਾਨ ਸਟਾਕਟਨ, 25-26 ਜੂਨ ਅਤੇ 2-3 ਜੁਲਾਈ ਨੂੰ ਗੁਰਦੁਆਰਾ ਸਿੰਘ ਸਭਾ ਖਾਲਸਾ ਦਰਬਾਰ ਵਿਕਟੋਰੀਆ ਕੈਨੇਡਾ ਅਤੇ ਵੈਨਕੂਵਰ, 9-10 ਜੁਲਾਈ ਨੂੰ ਸਰੀ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ, 23-24 ਜੁਲਾਈ ਕੈਲਗਰੀ ਕੈਨੇਡਾ, 13-14 ਅਗਸਤ ਇਟਲੀ, 20-21 ਅਗਸਤ ਫਰਾਂਸ, 27-28 ਅਗਸਤ ਇੰਗਲੈਂਡ, 10-11 ਸਤੰਬਰ ਸੇਂਟ ਲੂਈਸ ਅਮਰੀਕਾ ਅਤੇ 3-4 ਦਸੰਬਰ ਗੁਜਰਵਾ ਅਤੇ ਨਾਰੰਗਵਾਲ ਭਾਰਤ ਵਿਚ ਆਯੋਜਤ ਕੀਤੇ ਜਾਣਗੇ।

ਭਾਰਤ ਵਿਚ ਦਿੱਲੀ ਅਤੇ ਪੰਜਾਬ ਵਿਚ ਸਮਾਗਮ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਅਜਿਹੇ ਸਮਾਗਮ ਕੀਤੇ ਜਾ ਚੁੱਕੇ ਹਨ। ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਪੰਜਾਬੀ ਹਰ ਖੇਤਰ ਵਿਚ ਮੋਹਰੀ ਰਹਿੰਦੇ ਹਨ, ਉਸੇ ਤਰਾਂ ਅਜ਼ਾਦੀ ਦੀ ਲੜਾਈ ਵਿਚ ਵੀ ਮੋਹਰੀ ਭੂਮਿਕਾ ਨਿਭਾਈ ਸੀ। ਉਨਾਂ ਚਰਨਜੀਤ ਸਿੰਘ ਅਟਵਾਲ ਤੋਂ ਭਾਈ ਰਣਧੀਰ ਸਿੰਘ ਦੀ ਪਿੰਡ ਨਾਰੰਗਵਾਲ ਵਿਖੇ ਅਧਵਿਚਕਾਰ ਲਟਕਦੀ ਯਾਦਗਾਰ ਨੂੰ ਮੁਕੰਮਲ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਤੇ ਨਾਮਵਰ ਸਿੱਖ ਵਿਦਵਾਨ ਪ੍ਰੋ. ਹਿੰਮਤ ਸਿੰਘ, ਡਾ.ਬਲਵਿੰਦਰ ਕੌਰ ਬਠਿੰਡਾ, ਖਲੀਲ ਖਾਨ ਅਤੇ ਗਗਨ ਕੁਮਾਰ ਪਟਿਆਲਾ ਨੇ ਵੀ ਅਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਆਪਣੇ ਖੋਜ ਪੱਤਰ ਪੜੇ। ਗਿਆਨੀ ਨਾਹਰ ਸਿੰਘ ਦੇ ਪੋਤਰੇ ਡਾ.ਗੁਰਪਰਕਾਸ਼ ਸਿੰਘ ਨੇ ਹਰਿਦਰਸ਼ਨ ਇੰਟਰਨੈਸ਼ਨਲ ਮੈਮੋਰੀਅਲ ਟਰੱਸਟ ਦੇ ਰੂਹੇ ਰਵਾਂ ਭਾਈ ਜੈਤੇਗ ਸਿੰਘ ਦੇ ਉਦਮ ਦੀ ਪ੍ਰਸੰਸਾ ਕਰਦਿਆਂ ਦੇਸ਼ ਭਗਤਾਂ ਦੇ ਵਾਰਸਾਂ ਵਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਗਦਰ ਲਹਿਰ ਦੇ ਦੇਸ਼ ਭਗਤਾਂ ਦੀ ਯਾਦ ਵਿਚ ਸਚਿਤਰ ਕੈਲੰਡਰ ਵੀ ਜਾਰੀ ਕੀਤਾ ਗਿਆ।

03/04/16

ਦੂਜੇ ਲਾਹੌਰ ਸਾਜਸ਼ ਕੇਸ ਦੀ ਪਹਿਲੀ ਕੌਮਾਂਤਰੀ ਸ਼ਤਾਬਦੀ ਸਮਾਰੋਹ ਦੇ ਮੌਕੇ ਚੰਡੀਗੜ ਵਿਖੇ ਡਾ.ਚਰਨਜੀਤ ਸਿੰਘ ਅਟਵਾਲ ਅਤੇ ਸ੍ਰ.ਤਰਲੋਚਨ ਸਿੰਘ
ਗਦਰੀ ਦੇਸ਼ ਭਗਤਾਂ ਦੇ ਵਾਰਸਾਂ ਡਾ.ਗੁਰਪਰਕਾਸ਼ ਸਿੰਘ ਅਤੇ ਹੋਰਾਂ ਨੂੰ ਸਨਮਾਨਤ ਕਰਦੇ ਹੋਏ। ਉਨਾਂ ਨਾ ਭਾਈ ਜੈਤੇਗ ਸਿੰਘ ਅਨੰਤ ਵੀ ਖੜੇ ਹਨ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

ਦੂਜੇ ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਸ਼ਹੀਦੇ ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ
ਰਣਜੀਤ ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ
ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ
ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ

ਸਾਥੀ ਲੁਧਿਆਣਵੀ, ਲੰਡਨ
ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ 
ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਨਾਰਵੇ ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸੰਘੇ ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫ਼ਿੰਨਲੈਂਡ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ
ਡਾ. ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)