|
|
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ |
|
|
ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ(ਗੁਰਦਾਸਪੁਰ) ਦੀ ਮਾਸਿਕ ਇਕਤਰੱਤਾ ਸਭਾ
ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਦੀ ਪ੍ਰਧਾਨਗੀ ਵਿਚ ਹੋਈ। ਸਭਾ ਵਿਚ ਆਏ
ਨਵੇਂ ਮੈਂਬਰ, ਸ੍ਰ ਜਸਵੰਤ ਸਿੰਘ ਢਪੱਈ ਅਤੇ ਕਵਿਤਰੀ ਕੋਮਲ ਨੂੰ ਪ੍ਰਧਾਨ
ਵਲੋਂ ਜੀ ਆਇਆਂ ਕਿਹਾ । ਸਾਰੇ ਲੇਖਕਾਂ ਨੂੰ ਮਿਆਰੀ ਸਾਹਿਤ ਲਿਖਣ ਦੀ
ਪ੍ਰੇਰਨਾ ਕੀਤੀ ਗਈ ਅਤੇ ਸਮੇਂ ਸਿਰ ਅਉਣ ਦੀ ਅਪੀਲ ਵੀ ਕੀਤੀ ਗਈ।
ਡਾ: ਬਰਜਿਮਦਰ ਸਿੰਘ ਹਮਦਰਦ ਜੀ ਨੂੰ ਪਦਮ ਭੂਸ਼ਨ ਪੁਰਸਕਾਰ ਮਿਲਣ
ਤੇ ਖ਼ੁਸ਼ੀ ਪਰਗਟ ਕੀਤੀ ਗਈ। ਕੁਝ ਹੋਰ ਵਿਚਾਰਾਂ ਤੋਂ ਬਾਅਦ ਕਵੀ ਦਰਬਾਰ
ਦਾ ਆਗਾਜ਼ ਦਰਸ਼ਨ ਲੱਧੜ ਦੇ ਗੀਤ ‘ਅੱਖੀਆਂ ਵਿਚ ਵਸਦਾ ਏਂ,ਅਤੇ ਅਜਮੇਰ ਪਾਹੜਾ
ਨੇ ‘ਬਹੁਤ ਮਹੱਤਵ ਹੈ’ ਕਵਿਤਾ ਸੁਣਾਈ।ਬਾਬਾ ਬ੍ਹੀਰਾ ਜੀ ਨੇ ਸੂਫ਼ੀ ਕਲਾਮ ‘ਨੀ
ਮੈਨੂੰ ਮਾਹੀ ਵਾਲੇ ਰੰਗ ਵਿਚ’ਗੀਤ ਸੁਣਾ ਕੇ ਵਾਹਵਾ ਖੱਟੀ।ਜਸਵੰਤ ਸਿੰਘ ਢਪੱਈ
ਦੀ ਕਵਿਤਾ ‘ਗੁਰੂਆਂ ਪੀਰਾਂ ਦੀ ਧਰਤੀ’ ਕਾਬਲੇਗੌਰ ਸੀ। ਦਰਬਾਰਾ ਸਿੰਘ ਭੱਟੀ
ਦਾ ਗੀਤ ‘ਆਇਆ ਮਹੀਨਾ ਚੇਤ’ ਅਤੇ ਮਲਕੀਅਤ “ਸੁਹਲ” ਦੀ ਕਵਿਤਾ “ਮੈਂ ਓਥੇ ਤੁਰ
ਜਾਵਾਂ” ਬਹੁਤ ਵਧੀਆ ਸੀ। ਬੀਬਾ ਕੋਮਲ ਸ਼ਰਮਾ ਦੀ ਰਚਨਾ ‘ਮਾਂ ਦਾ ਪਵਿਤੱਰ
ਰਿਸ਼ਤਾ” ਕਮਾਲ ਦੀ ਕਵਿਤਾ ਸੀ।ਗਿਆਨੀ ਨਰਿੰਜਣ ਸਿੰਘ ਪਾਰਸ ਦੀ ਕਵਿਤਾ ਅਤੇ
ਆਰ.ਬੀ ਸੋਹਲ ਦੀ ਗ਼ਜ਼ਲ ‘ਦਰਦ ਦਿਲ ਦਾ ਵਧ ਰਿਹਾ’ ਬਹੁਤ ਪਸੰਦ ਕੀਤੀ ਗਈ।
ਕੁਲਦੀਪ ਸਿੰਘ ਬਾਜਵਾ ਦਾ ਗੀਤ ‘ਮੈਂ ਗੀਤਾਂ ਦੀ ਰਾਣੀ’ਅਤੇ ਸਿਕੰਦਰ ਭੱਟੀ ਨ
ੇ ਭੁਲ੍ਹੇ ਸ਼ਾਹ ਦੀ ਕਾਫ਼ੀ ਸੁਣਾ ਕੇ ਕਮਾਲ ਕੀਤੀ ।ਬਲਵਿੰਦਰ ‘ਬਿੰਦਰ’ ਨੇ
ਕਵਿਤਾ ਸੁਣਾਈ ਅਤੇ ਸੁਖਵਿੰਦਰ ਸਿੰਘ ਪਾਹੜਾ ਨੇ ਸਰੀਰ ਦਾਨ ਤੇ ਅਖਾਂ ਦਾਨ ਦਾ
ਮਹੱਤਵ ਦਸਿਆ। ਅਖੀਰ ਵਿਚ ਅਨਿਲ ਕੁਮਾਰ ਨੇ ਆਪਣੇ ਪਿਆਰੇ ਜਿਹੇ ਗੀਤ ਨਾਲ ਕਵੀ
ਦਰਬਾਰ ਦੀ ਸਮਾਪਤੀ ਕੀਤੀ।ਸਾਹਿਤ ਪਰੇਮੀ ਸ੍ਰ ਬਲਦੇਵ ਸਿੰਘ ਨੇ ਉਚੇਚੇ ਤੌਰ
ਤੇ ਹਾਜ਼ਰੀ ਭਰੀ।
3-4-2016 ਮਲਕੀਅਤ ਸਿੰਘ “ਸੁਹਲ” ਪਰਧਾਨ,
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ
ਤਿੱਬੜੀ (ਗੁਰਦਾਸਪੁਰ)
ਮੋ-9872848610 |
03/04/16 |
|
|
|
|
ਮਹਿਰਮ
ਸਾਹਿਤ ਸਭਾ ਦੀ ਇਕਤੱਰਤਾ ‘ਤੇ ਕਵੀ ਦਰਬਾਰ
ਮਲਕੀਅਤ ਸਿੰਘ “ਸੁਹਲ”, ਗੁਰਦਾਸਪੁਰ |
ਦੂਜੇ
ਲਾਹੌਰ ਸਾਜ਼ਸ਼ ਕੇਸ ਦਾ ਕੌਮਾਂਤਰੀ ਸ਼ਤਾਬਦੀ ਸਮਾਗਮ
ਉਜਾਗਰ ਸਿੰਘ, ਚੰਡੀਗੜ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਸ਼ਹੀਦੇ
ਆਜ਼ਮ ਭਗਤ ਸਿੰਘ ਦੀ ਬਰਸੀ ਮੌਕੇ ਆਜ਼ਾਦ ਕਲਾ ਮੰਚ ਵੱਲੋਂ ਸਮਾਜ ਸੁਧਾਰਕ
ਨਾਟਕਾਂ ਦੀ ਪੇਸ਼ਕਾਰੀ
ਗੁਰਜੰਟ ਸਿੰਘ ਰੋੜੇਵਾਲਾ, ਸੰਗਰੂਰ |
ਰਣਜੀਤ
ਤ੍ਰੈ ਮਾਸਿਕ ਵਲੋਂ ਸਨਮਾਨ ਸਮਾਗਮ ਅਤੇ ਕਵੀ ਦਰਬਾਰ
ਡਾ. ਰਾਮ ਮੂਰਤੀ, ਜਲੰਧਰ |
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ
ਨੂੰ ਸਮਰਪਤ ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਉਜਾਗਰ ਸਿੰਘ ਦੁਆਰਾ ਲਿਖਿਆ
ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਲੋਕ ਅਰਪਣ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਰਿਆ ਨੂੰ ਨਾਨਕਸ਼ਾਹੀ 548ਵੇਂ ਨਵੇਂ ਸਾਲ
ਦੀਆਂ ਲੱਖ ਲੱਖ ਵਧਾਈਆਂ
ਵਿੱਕੀ ਮੋਗਾ, ਫ਼ਿੰਨਲੈਂਡ |
ਪੰਜਾਬੀ
ਵਿਕਾਸ ਮੰਚ,ਯੂ. ਕੇ. ਵਲ੍ਹੋਂ
ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼
ਸੈਮੀਨਾਰ
ਸਾਥੀ ਲੁਧਿਆਣਵੀ, ਲੰਡਨ |
ਪਲੀ
ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ
|
ਫ਼ਿੰਨਲੈਂਡ
ਦੀ ਰਾਜਧਾਨੀ ਹੇਲਸਿੰਕੀ ਵਿਖੇ ਭਾਰਤੀ ਗਣਤੰਤਰ ਦਿਵਸ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਨਾਰਵੇ
ਦੀ ਰਾਜਧਾਨੀ ਓਸਲੋ ਵਿਖੇ 67ਵਾਂ ਗਣਤੰਤਰ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸੰਘੇ
ਖ਼ਾਲਸਾ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪੰਨ
ਡਾ. ਰਾਮ ਮੂਰਤੀ, ਜਲੰਧਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਫ਼ਿੰਨਲੈਂਡ
ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ |
ਡਾ.
ਦਰਸ਼ਨ ਸਿੰਘ ‘ਆਸ਼ਟ’ ਚੌਥੀ ਵਾਰ ਸਰਬਸੰਮਤੀ ਨਾਲ ਪੰਜਾਬੀ ਸਾਹਿੱਤ ਸਭਾ (ਰਜਿ.)
ਪਟਿਆਲਾ ਦੇ ਪ੍ਰਧਾਨ ਚੁਣੇ ਗਏ
ਦਵਿੰਦਰ ਪਟਿਆਲਵੀ, ਪਟਿਆਲਾ |
|
|
|
|
|
|