|
ਕੀ ’84 ਸੱਚੀਂ ਮੁੱਚੀਂ ਭੁਲਾ ਦੇਣੀ ਚਾਹੀਦੀ
ਹੈ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਪਟਿਆਲਾ (17/12/2018) |
|
|
|
ਆਮ ਹੀ ਇਹ ਗੱਲ ਉਛਾਲੀ ਜਾਣ ਲੱਗ ਪਈ ਹੈ ਕਿ ’84 ਬਾਰੇ ਗੱਲ ਕਰਨੀ ਦੇਸਧ੍ਰੋਹ
ਹੈ। ਇਸੇ ਲਈ ਹਥਲੇ ਲੇਖ ਨੂੰ ਲਿਖਣ ਦੀ ਲੋੜ ਪਈ।
ਅੱਜ ਕੱਲ ਮੁੰਬਈ ਵਿਚ
26 ਨਵੰਬਰ ਦੀ ਯਾਦ ਉਸਾਰਣ ਬਾਰੇ ਜ਼ੋਰ ਸ਼ੋਰ ਦੀ ਆਵਾਜ਼ ਚੁੱਕੀ ਜਾਣ ਲੱਗ ਪਈ ਹੈ, ਜੋ
ਕਿ ਜਾਇਜ਼ ਹੈ। ਕਾਰਨ ਜੋ ਦੱਸੇ ਜਾ ਰਹੇ ਹਨ, ਉਹ ਹਨ :
- ਯਾਦਾਂ ਸਾਂਭ ਕੇ ਰੱਖਣ ਸਦਕਾ ਹੀ ਅਸੀਂ ਇਨਸਾਨ ਮੰਨੇ ਜਾਂਦੇ
ਹਾਂ।
- ਪੁਰਾਣੀਆਂ ਯਾਦਾਂ ਤੋਂ ਸੇਧ ਅਤੇ ਸਿੱਖਿਆ ਲੈਣੀ ਤੇ ਅੱਗੇ ਤੋਂ
ਅਜਿਹਾ ਹੋਣ ਤੋਂ ਰੋਕਣ ਲਈ ਸਮੂਹਿਕ ਜਤਨ ਆਰੰਭਣੇ।
- ਮਨੁੱਖੀ ਹੱਕਾਂ ਦੇ ਘਾਣ ਤੇ ਮਨੁੱਖੀ ਅੱਤਿਆਚਾਰਾਂ ਨੂੰ ਯਾਦ
ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਡੂੰਘਾ ਜ਼ਖ਼ਮ ਜੋ ਜੰਗਾਂ ਜਾਂ
ਮੰਦਭਾਗੀਆਂ ਘਟਨਾਵਾਂ ਵਿਚ ਨਾਸੂਰ ਬਣ ਕੇ ਮਨਾਂ ਵਿਚ ਖੁੱਭ ਜਾਂਦਾ ਹੈ, ਉਸ
ਵੇਦਨਾ ਨੂੰ ਅਜਿਹੀਆਂ ਉਸਾਰੀਆਂ ਯਾਦਾਂ ਨੂੰ ਵੇਖ ਕੇ ਅੱਖਾਂ ਰਾਹੀਂ ਵਹਿ ਜਾਣ
ਨਾਲ ਜ਼ਖ਼ਮਾਂ ਦੀ ਪੀੜ ਘੱਟ ਜਾਂਦੀ ਹੈ।
- ਆਪਣੇ ਬੱਚਿਆਂ ਦੇ ਮਨਾਂ ਵਿਚ ਯਾਦਾਂ ਦਾ ਵਸਾਉਣਾ ਜ਼ਰੂਰੀ ਹੁੰਦਾ
ਹੈ ਤਾਂ ਜੋ ਉਹ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਰਹਿਣ ਤੇ ਆਪਸੀ ਸਾਂਝ ਗੰਢ
ਕੇ ਰੱਖਣ ਅਤੇ ਇਕਜੁੱਟਤਾ ਦਾ ਸੰਦੇਸ਼ ਸਿੱਖਣ।
- ਕਿਸੇ ਖਾਸ ਕੌਮ ਜਾਂ ਮੁਲਕ ਉੱਤੇ ਹੋਏ ਅੱਤਿਆਚਾਰ ਨੂੰ ਜੇ ਯਾਦ
ਨਾ ਰੱਖਿਆ ਜਾਵੇ ਤਾਂ ਅੱਗੋਂ ਉਹ ਆਪਣੀ ਰੱਖਿਆ ਕਰਨ ਯੋਗ ਨਹੀਂ ਰਹਿੰਦੇ ਤੇ
ਸੌਖੇ ਸ਼ਿਕਾਰ ਬਣ ਜਾਂਦੇ ਹਨ।
- ਮੁਲਕ ਦੇ ਰਾਖੇ ਵੀ ਤਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ
ਇਕਾਗਰਤਾ ਨਾਲ ਨਿਭਾਉਣਗੇ ਜੇ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਸ਼ਹੀਦ ਹੋਇਆਂ
ਦੀ ਯਾਦ ਹਰ ਸਾਲ ਕਰਵਾਈ ਜਾਏ ਤੇ ਸ਼ਹੀਦਾਂ ਦੀ ਯਾਦ ਅੱਗੇ ਨਤਮਸਤਕ ਹੋਣ ਲਈ
ਉਤਸਾਹਿਤ ਕੀਤਾ ਜਾਏ। ਇੰਜ ਹੀ ਕਿਸੇ ਇਕ ਇਲਾਕੇ ਜਾਂ ਕੌਮ ਉੱਤੇ ਹਮਲਿਆਂ ਦੀ
ਯਾਦ ਉਸਾਰਨ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਦੁਬਾਰਾ ਅਜਿਹੇ ਹਮਲੇ ਤੋਂ ਬਚਾਓ
ਲਈ ਅਗਲੀ ਪੁਸ਼ਤ ਪੂਰਨ ਰੂਪ ਵਿਚ ਤਿਆਰ ਰਹੇ।
- ਜ਼ੁਲਮਾਂ ਦੀਆਂ ਯਾਦਾਂ ਬਣਾਉਣ ਨਾਲ ਭਾਈਚਾਰਕ ਨੇੜਤਾ ਵਧਦੀ ਹੈ
ਅਤੇ ਚੰਗੀ ਸੋਚ ਵਾਲੇ ਲੋਕ ਦੁਖ ਵਿਚ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ
ਪੈਂਦੇ ਹਨ।
- ਮੈਮੋਰੀਅਲ ਬਣਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਜਿੱਥੇ ਇਕ ਪਾਸੇ
ਜ਼ੁਲਮਾਂ ਦੀ ਦਾਸਤਾਨ ਤੇ ਜਾਨ ਗੁਆਇਆਂ ਦੀ ਯਾਦ ਤਾਜ਼ਾ ਹੁੰਦੀ ਰਹਿੰਦੀ ਹੈ,
ਉੱਥੇ ਵੱਖੋ-ਵੱਖ ਲੋਕਾਂ ਦੀ ਚੰਗੀ ਰਾਇ ਮਿਲਣ ਨਾਲ ਮਨਾਂ ਵਿਚਲੀ ਕੌੜ ਘਟਣ
ਲੱਗ ਜਾਂਦੀ ਹੈ। ਸਾਰੇ ਰਲ ਕੇ ਅਜਿਹਾ ਜ਼ੁਲਮ ਅੱਗੇ ਤੋਂ ਨਾ ਹੋਣ ਬਾਰੇ ਸੋਚ
ਵਿਚਾਰ ਕਰਨ ਲੱਗ ਪੈਂਦੇ ਹਨ।
- ਮੈਮੋਰੀਅਲ ਵਿਚ ਸੱਚਾਈ ਵਿਖਾ ਕੇ, ਅਖ਼ੀਰ ਵਿਚ ਅੱਲ੍ਹੇ ਜ਼ਖ਼ਮਾਂ
ਨੂੰ ਭਰਨ ਅਤੇ ਪਿਆਰ ਮੁਹੱਬਤ ਫੈਲਾਉਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣਾ
ਜ਼ਰੂਰੀ ਹੁੰਦਾ ਹੈ।
- ਮੈਮੋਰੀਅਲ ਨਾ ਉਸਾਰ ਕੇ ਇਕ ਕੌਮ ਜਾਂ ਮੁਲਕ ਦੇ ਲੋਕਾਂ ਦੇ ਮਨਾਂ
ਵਿਚਲਾ ਰੋਸ ਡੂੰਘਾ ਘਰ ਕਰ ਜਾਂਦਾ ਹੈ ਜੋ ਅਗਲੀ ਪੁਸ਼ਤ ਨੂੰ ਨਫ਼ਰਤ ਦਾ ਸੰਦੇਸ਼
ਦਿੰਦਾ ਰਹਿੰਦਾ ਹੈ ਤੇ ਜ਼ਖ਼ਮ ਭਰਨ ਹੀ ਨਹੀਂ ਦਿੰਦਾ।
- ਮੈਮੋਰੀਅਲ ਬਣਾਉਣ ਨਾਲ ਸਰਕਾਰ ਦੀ ਨੀਅਤ ਬਾਰੇ ਪਤਾ ਲੱਗ ਜਾਂਦਾ
ਹੈ ਕਿ ਉਹ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ ਜਾਂ ਪਾੜ ਪਾਉਣਾ ਚਾਹੁੰਦੀ ਹੈ।
ਜੇ ਮੈਮੋਰੀਅਲ ਬਣਦਾ ਹੈ ਤਾਂ ਸਰਕਾਰ ਦੀ ਨੀਅਤ ਸਾਫ਼ ਹੈ ਪਰ ਜੇ ਨਹੀਂ ਤਾਂ ਇਸ
ਦਾ ਮਤਲਬ ਹੈ ਕਿ ਉਹ ਭਾਈਚਾਰਕ ਸਾਂਝ ਪਾਉਣ ਨਹੀਂ ਦੇਣਾ ਚਾਹੁੰਦੀ ਤੇ ਲੋਕਾਂ
ਦੇ ਮਨਾਂ ਵਿਚ ਇਕ ਲਕੀਰ ਖਿੱਚੀ ਰਹਿਣ ਦੇਣਾ ਚਾਹੁੰਦੀ ਹੈ। ਇਹ ਲਕੀਰ ਦੋ
ਮੁਲਕਾਂ ਵਿਚ ਵੀ ਹੋ ਸਕਦੀ ਹੈ ਜਾਂ ਕਿਸੇ ਘਟਨਾ ਨਾਲ ਸਬੰਧਤ, ਕਿਸੇ ਖ਼ਾਸ ਧਰਮ
ਨਾਲ ਜਾਂ ਜਾਤ-ਪਾਤ ਵਿਚਲਾ ਵਿਤਕਰਾ।
- ਜਿਹੜਾ ਮੈਮੋਰੀਅਲ ਬਣਾਇਆ ਜਾਵੇ, ਉਸ ਦੇ ਆਲੇ-ਦੁਆਲੇ ਦੀ ਥਾਂ
ਵਿਚ ਸਭ ਧਰਮਾਂ ਦੇ ਲੋਕਾਂ ਲਈ ਬੈਠਣ ਦੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ
ਸਭਨਾਂ ਦੇ ਮਨਾਂ ਵਿਚ ਤਰਕ ਉਪਜੇ ਤੇ ਉਹ ਮਾੜੇ ਚੰਗੇ ਵਿਚਲਾ ਫਰਕ ਪਛਾਣ ਸਕਣ।
- ਸਾਂਝੀਵਾਲਤਾ ਦਾ ਇਹਸਾਸ ਉਦੋਂ ਹੀ ਜਾਗਦਾ ਹੈ ਜਦੋਂ ਕਈ ਲੋਕ
ਇਕੱਲੇ ਹੋ ਕੇ ਦੁਖ ਸਾਂਝਾ ਕਰਨ ਤੇ ਆਪਣਿਆਂ ਦੀਆਂ ਜਾਨਾਂ ਚਲੀਆਂ ਜਾਣ ਲਈ ਇਕ
ਦੂਜੇ ਨੂੰ ਦਿਲਾਸਾ ਦੇਣ! ਅਜਿਹਾ ਸਭ ਕੁੱਝ ਸਿਰਫ਼ ਕਿਸੇ ਯਾਦਗਾਰ ਵਾਲੀ ਥਾਂ
ਉ¤ਤੇ ਹੀ ਹੋ ਸਕਦਾ ਹੈ। ਇੰਜ ਮਾਨਸਿਕ ਨਿਤਾਣਾਪਨ ਵੀ ਘੱਟ ਹੋ ਜਾਂਦਾ ਹੈ ਜੋ
ਨਿਰੋਗ ਸਮਾਜ ਨੂੰ ਉਸਾਰਨ ਵਿਚ ਮਦਦ ਕਰਦਾ ਹੈ।
- ਕਿਸੇ ਤ੍ਰਾਸਦੀ ਵਾਲੀ ਥਾਂ ਨੂੰ ਜਦੋਂ ਸੈਲਾਨੀਆਂ ਦੀ ਆਵਾਜਾਈ
ਵਾਲੀ ਥਾਂ ਬਣਾ ਦਿੱਤੀ ਜਾਵੇ ਤਾਂ ਮਨੋਵਿਗਿਆਨੀ ਮੰਨਦੇ ਹਨ ਕਿ ਉਸ ਥਾਂ ਉੱਤੇ
ਸ਼ਾਂਤੀ ਦਾ ਵਰਤਾਰਾ ਪਸਰ ਜਾਂਦਾ ਹੈ । ਜਿਨ੍ਹਾਂ ਘਰਾਂ ਦੀਆਂ ਜਾਨਾਂ ਗਈਆਂ
ਹੁੰਦੀਆਂ ਹਨ, ਉਹ ਵੀ ਉੱਥੇ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰ ਕੇ ਅਜਿਹੀ ਥਾਂ
ਪਹੁੰਚ ਕੇ ਸ਼ਾਂਤ ਹੋ ਜਾਂਦੇ ਹਨ।
- ਅਜਿਹੀ ਥਾਂ ਉੱਤੇ ਅਰਦਾਸ ਕਰਨ ਦੀ ਥਾਂ ਲਾਜ਼ਮੀ ਹੋਣੀ ਚਾਹੀਦੀ ਹੈ
ਤੇ ਮੈਡੀਟੇਸ਼ਨ ਦੀ ਵੀ।
- ਨਿਊਯਾਰਕ ਵਿਚ ਵੀ 9/11 ਦੀ ਯਾਦ ਬਣਾ ਕੇ ਉਸ ਦੀਆਂ ਕੰਧਾਂ ਉੱਤੇ
ਅਲੱਗ-ਅਲੱਗ ਧਰਮਾਂ ਵਿਚਲੀਆਂ ਸ਼ਾਂਤੀ ਦੀਆਂ ਸਤਰਾਂ ਲਿਖ ਦਿੱਤੀਆਂ ਗਈਆਂ ਹਨ।
- ਦੰਗੇ, ਬਲਾਤਕਾਰ, ਦਹਿਸ਼ਤਗਰਦੀ, ਨਸਲਕੁਸ਼ੀ, ਆਦਿ ਵਰਗੇ ਸੰਗੀਨ
ਜੁਰਮਾਂ ਨੂੰ ਅੱਗੇ ਤੋਂ ਰੋਕਣ ਲਈ ਲੋਕਾਂ ਨੂੰ ਹਲੂਣਾ ਦੇਣਾ ਜ਼ਰੂਰੀ ਹੈ ਜਿਸ
ਵਾਸਤੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ
ਜਿਵੇਂ ਹਿਟਲਰ ਦੇ ਜ਼ੁਲਮਾਂ ਦੀਆਂ ਹੁਣ ਤਕ ਸਾਂਭੀਆਂ ਹੋਈਆਂ ਹਨ।
- ਜਿਵੇਂ ‘ਹੈਰੀਟੇਜ ਬਿਲਡਿੰਗਾਂ’ ਪੂਰੀ ਦੁਨੀਆ ਵਿਚ ਬਣੀਆਂ ਹੋਈਆਂ
ਹਨ, ਉਸੇ ਤਰ੍ਹਾਂ ਜ਼ੁਲਮ ਦੌਰਾਨ ਢਾਹੀਆਂ ਇਮਾਰਤਾਂ ਭਾਰਤ ਵਿਚ ਵੀ ਉਂਜ ਹੀ
ਢਠੀਆਂ ਹੋਈਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਸਾਰੇ 18 ਨੁਕਤੇ ਪੂਰੇ ਜ਼ੋਰ ਸ਼ੋਰ ਨਾਲ ਮੁੰਬਈ ਵਿਚਲੇ ਤਾਜ ਹੋਟਲ ਵਿਚ ਹੋਏ
ਦਹਿਸ਼ਤਗਰਦ ਹਮਲੇ ਲਈ ਚੁੱਕੇ ਜਾ ਰਹੇ ਹਨ ਤਾਂ ਜੋ ਉੱਥੇ ਮੈਮੋਰੀਅਲ ਦੀ ਉਸਾਰੀ ਹੋ
ਸਕੇ।
ਸਵਾਲ ਇਹ ਉੱਠਦਾ ਹੈ ਕਿ ਨਿੱਕੀਆਂ ਵੱਡੀਆਂ ਹਰ ਤ੍ਰਾਸਦੀਆਂ ਦੀਆਂ
ਯਾਦਾਂ ਤੇ ਯਾਦਗਾਰਾਂ ਸਾਂਭੀਆਂ ਜਾ ਰਹੀਆਂ ਹਨ, ਤਾਂ ਕੀ 1984 ਵਿਚ ਕੋਈ ਤ੍ਰਾਸਦੀ
ਵਾਪਰੀ ਹੀ ਨਹੀਂ?
ਸੈਂਕੜੇ ਸਿੱਖ ਔਰਤਾਂ ਦੀ ਪੱਤ ਕੀ ਅਰਸ਼ੋਂ ਉੱਤਰੇ
ਹੈਵਾਨ ਲੁੱਟ ਗਏ ਸਨ? ਕੀ ਸਿੱਖਾਂ ਨੇ ਬਲਦੇ ਟਾਇਰ ਆਪੇ ਹੀ ਆਪਣੇ ਗਲੇ ਵਿਚ ਪਾ ਕੇ
ਲੋਹੇ ਦੀਆਂ ਰਾਡਾਂ ਨਾਲ ਆਪਣੇ ਆਪ ਨੂੰ ਮਾਰ ਲਿਆ? ਬੇਕਾਬੂ ਹੋਈ ਭੀੜ ਜਦੋਂ ਮਾਲ
ਅਸਬਾਬ ਲੁੱਟ ਕੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੀ ਸੀ ਤਾਂ ਕੀ ਉਸ ਭੀੜ ਵਿਚ
ਕੋਈ ਵੀ ਇਨਸਾਨ ਨਹੀਂ, ਸਭ ਆਦਮਖੋਰ ਹੀ ਸਨ?
ਆਖ਼ਰ ਕੋਈ ਤਾਂ ਕਾਰਨ ਹੋਵੇ
ਕਿ ਸੈਂਕੜੇ ਕਤਲ ਹੋਏ ਹੋਣ ਦੇ ਸਬੂਤ ਹੋਣ ਤੇ ਕਾਤਲ ਕੋਈ ਹੋਵੇ ਹੀ ਨਾ? ਇਮਾਰਤਾਂ
ਢਹਿ ਚੁੱਕੀਆਂ ਹੋਣ ਤੇ ਨਿਸ਼ਾਨੀ ਕੋਈ ਛੱਡੀ ਨਾ ਗਈ ਹੋਵੇ?
ਜੇ ਉੱਪਰ ਦੱਸੇ
ਨੁਕਤੇ ਲਾਗੂ ਕੀਤੇ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੱਲ੍ਹੇ ਜ਼ਖ਼ਮਾਂ ਨੂੰ
ਲਗਾਤਾਰ ਦੱਬੀ ਜਾਣ ਸਦਕਾ 34 ਸਾਲਾਂ ਬਾਅਦ ਤੱਕ ਮਨ ਅੰਦਰਲੀ ਅੱਗ ਹਾਲੇ ਵੀ ਧੁਖਦੀ
ਪਈ ਹੈ।
ਜੇ ਦੁਨੀਆ ਭਰ ਦੇ ਚੋਟੀ ਦੇ ਮਨੋਵਿਗਿਆਨੀਆਂ ਦੇ ਸੁਝਾਓ ਮੰਨ ਲਏ
ਜਾਣ, ਤਾਂ ਮੁਬੰਈ ਹਮਲੇ ਲਈ ਉਸਾਰੀ ਜਾਣ ਵਾਲੀ ਯਾਦਗਾਰ ਲਈ ਸੁਝਾਏ ਨੁਕਤਿਆਂ
ਅਨੁਸਾਰ 1984 ਦੀ ਯਾਦਗਾਰ ਵੀ ਤੁਰੰਤ ਬਣਾਉਣ ਦੀ ਲੋੜ ਹੈ।
ਹੁਣ ਤਾਂ
ਫੈਸਲਾ ਪਾਠਕ ਹੀ ਕਰਨ ਕਿ 1984 ਦੀ ਯਾਦਗਾਰ ਬਣਾਉਣ ਦੀ ਗੱਲ ਕਰਨ ਵਾਲਾ
ਦੇਸਧ੍ਰੋਹੀ ਹੈ ਜਾਂ 1984 ਦੇ ਜ਼ਖ਼ਮਾਂ ਵਿਚ ਲੂਣ ਪਾ ਕੇ ਉਸ ਗੱਲ ਨੂੰ ਦੱਬੀ ਰੱਖ
ਕੇ ਸਿਰਫ਼ ਚੋਣਾਂ ਦੌਰਾਨ ਮੁੱਦਾ ਬਣਾ ਕੇ ਉਛਾਲਣ ਵਾਲਾ ਦੇਸਧ੍ਰੋਹੀ ਅਖਵਾਉਣਾ
ਚਾਹੀਦਾ ਹੈ।
ਅੰਤ ਵਿਚ ਇਹ ਦਸ ਦਿਆਂ ਕਿ ਹਾਅ ਦਾ ਨਾਅਰਾ ਮਾਰਨ ਵਾਲੇ
ਹਿੰਦੂ ਧਰਮ ਦੇ ਵੀਰ ਭੈਣ, ਜਿਨ੍ਹਾਂ ਨੇ ਪੂਰੀ ਹਿੰਮਤ ਨਾਲ ਕਈ ਸਿੱਖ ਵੀਰਾਂ
ਭੈਣਾਂ ਨੂੰ ਬਚਾਇਆ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਦੀ ਵੀ ਸ਼ਮੂਲੀਅਤ
ਅਜਿਹੀ ਯਾਦਗਾਰ ਵਿਚ ਵਧੀਆ ਤਰੀਕੇ ਹੋਣੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਣੇਹਾ
ਦੇਵੇਗੀ।
ਪਰ, ਇਹ ਵੀ ਦੱਸੋ ਕਿ ਉਨ੍ਹਾਂ 12 ਔਰਤਾਂ ਦਾ ਕਿਵੇਂ ਜ਼ਿਕਰ
ਕੀਤਾ ਜਾਵੇਗਾ ਜਿਨ੍ਹਾਂ ਦੀ ਪੱਤ ਲੁੱਟੀ ਗਈ, ਸਾਰੇ ਘਰ ਦੇ ਜੀਅ ਮਾਰ ਜਾਂ ਸਾੜ
ਦਿੱਤੇ ਗਏ, ਘਰ ਬਾਰ ਲੁੱਟ ਲਿਆ ਗਿਆ ਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ!
ਇਨ੍ਹਾਂ ਬਾਰਾਂ ਔਰਤਾਂ ਦਾ ਜ਼ਿਕਰ ਮੇਰੇ ਕੋਲ ਇਕ ਮੁਸਲਮਾਨ ਵੀਰ ਨੇ ਕੀਤਾ, ਜੋ
ਯੂਨਾਈਟਿਡ ਨੇਸ਼ਨਜ਼ ਵੱਲੋਂ ਭੇਜੇ ਵਫ਼ਦ ਵਿਚ ਸ਼ਾਮਲ ਸੀ ਤੇ ਉਸ ਨੇ ਲਾਅਨਤ
ਪਾਉਂਦਿਆਂ ਮੈਨੂੰ ਪੁੱਛਿਆ ਸੀ, ‘‘ਭੈਣ ਜੀ, ਤੁਹਾਡੀ ਕੌਮ ਵਿਖਾਵੇ ਵਿਚ ਰੁੱਝੀ ਪਈ
ਹੈ। ਖ਼ਬਰਾਂ ਵਿਚ ਆਉਣ ਲਈ, ਇਮਾਰਤਾਂ ਉੱਤੇ ਸੋਨਾ ਚੜ੍ਹਾਉਣ ਲਈ, ਰੌਲਾ ਪਾਉਣ ਲਈ
ਜਾਂ ਲੰਗਰ ਲਾਉਣ ਲਈ ਤਾਂ ਕਾਹਲੇ ਹਨ ਪਰ ਇਹ 12 ਔਰਤਾਂ ਸਾਂਭ ਸਕਣ ਯੋਗ ਨਹੀਂ ਜੋ
ਅੱਜ ਵੀ ਆਪਣੀ ਪੱਤ ਲੁੱਟਣ ਵਾਲੇ ਹੈਵਾਨਾਂ ਦੇ ਘਰਾਂ ਵਿਚ, ਦਿੱਲੀ ਵਿਚ ਹੀ ਭਾਂਡੇ
ਮਾਂਜ ਕੇ, ਕਪੜੇ ਧੋ ਕੇ ਤੇ ਸਫ਼ਾਈਆਂ ਕਰ ਕੇ ਆਪਣੀ ਜੂਨ ਮੁੱਕ ਜਾਣ ਦਾ ਇੰਤਜ਼ਾਰ ਕਰ
ਰਹੀਆਂ ਹਨ! ਕੀ ਉਨ੍ਹਾਂ ਦੇ ਮਨਾਂ ਦੀ ਪੀੜ ਉ¤ਤੇ ਕੋਈ ਮਲ੍ਹਮ ਕੰਮ ਕਰ ਸਕਦੀ
ਹੈ?’’
ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸ਼ਰਮ ਨਾਲ ਸਿਰ
ਝੁਕਾਉਣ ਦੇ! ਮੈਨੂੰ ਇਸ ਗੱਲ ਦਾ ਪਤਾ ਹੀ 34 ਸਾਲਾਂ ਬਾਅਦ ਲੱਗਿਆ ਸੀ। ਇਹ ਵੀ
ਨਹੀਂ ਪਤਾ ਅੱਜ ਉਹ ਜਿਉਂਦੀਆਂ ਵੀ ਹਨ ਜਾਂ ਨਹੀਂ। ਜੇ ਹਨ, ਤਾਂ ਮੇਰੀ ਬੇਨਤੀ ਹੈ
ਕਿ ਜਿਸ ਪਾਠਕ ਨੂੰ ਪਤਾ ਹੋਵੇ, ਇਨ੍ਹਾਂ ਬਾਰੇ ਦੱਸੇ ਤਾਂ ਜੋ ਪੰਥ ਵਿਚਲੇ ਦਰਦਵੰਦ
ਇਨ੍ਹਾਂ ਨੂੰ ਮਦਦ ਪਹੁੰਚਾ ਸਕਣ! ਜੇ ਹੋਰ ਕੋਈ ਅਗਾਂਹ ਆਉਣ ਨੂੰ ਤਿਆਰ ਨਹੀਂ, ਤਾਂ
ਮੈਂ ਹਾਜ਼ਰ ਹਾਂ।
ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਕਹੀ ਗ਼ੱਲ ਦਾ ਕਿਸੇ
ਸਿਆਸਤਦਾਨ ਉੱਤੇ ਉੱਕਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਉਨ੍ਹਾਂ ਦਾ ਕੰਮ ਹੁੰਦਾ ਹੈ
ਧਰਮ ਦੇ ਨਾਂ ਉੱਤੇ ਪਾੜ ਪਾ ਕੇ ਆਮ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਹੂ ਵਹਾ
ਦੇਣਾ ਤੇ ਆਪ ਰਾਜ ਪਾਟ ਸਾਂਭ ਲੈਣਾ।
ਜੇ ਹਾਲੇ ਵੀ ਕਿਸੇ ਨੂੰ ਬੇਯਕੀਨੀ
ਹੋਵੇ ਤਾਂ ਕਰਤਾਰਪੁਰ ਲਾਂਘੇ ਦੇ ਜਸ਼ਨਾਂ ਨੂੰ ਸਿਆਸੀ ਅਖਾੜੇ ਵਿਚ ਤਬਦੀਲ ਕਰ ਕੇ
ਗੁਰੂ ਸਾਹਿਬ ਦੀ ‘ਤੇਰਾ ਤੇਰਾ’ ਵਾਲੀ ਸੋਚ ਨੂੰ ਛਿੱਕੇ ਟੰਗ ਕੇ ‘ਮੇਰਾ ਮੇਰਾ’
ਕਰਨ ਵਾਲੇ ਸਿਆਸੀ ਆਗੂਆਂ ਵੱਲ ਝਾਤ ਮਾਰ ਕੇ ਆਪਣੀ ਬੇਯਕੀਨੀ ਦੂਰ ਕਰ ਸਕਦਾ ਹੈ।
ਇਸੇ ਲਈ ਆਓ ਰਲ ਕੇ ਹੰਭਲਾ ਮਾਰੀਏ ਤੇ ਆਪਣੀ ਤਾਕਤ ਪਛਾਣ ਕੇ ਇਕਜੁੱਟ ਹੋ
ਜਾਈਏ ਅਤੇ 1984 ਦੀ ਯਾਦਗਾਰ ਬਣਾਉਣ ਦੀ ਨੀਂਹ ਧਰੀਏ!
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ
ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
|
|
|
|
|
ਕੀ
’84 ਸੱਚੀਂ ਮੁੱਚੀਂ ਭੁਲਾ ਦੇਣੀ ਚਾਹੀਦੀ ਹੈ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
|
ਡਮ
ਡਮ ਖੜਕਦੇ ਖਾਲੀ ਖ਼ਜ਼ਾਨੇ 'ਚ ਲੋਕਾਂ ਦਾ ਕੀ ਦੋਸ਼?
ਮਨਦੀਪ ਖੁਰਮੀ ਹਿੰਮਤਪੁਰਾ |
ਹੱਸਦਿਆਂ
ਦੇ ਘਰ ਵੱਸਦੇ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਕਾਂਗਰਸ
ਪਾਰਟੀ ਦੇ ਨੇਤਾ ਆਪਣੀਆਂ ਅਸਫਲਤਾਵਾਂ ਤੋਂ ਸਬਕ ਨਹੀਂ ਸਿਖਦੇ
ਉਜਾਗਰ ਸਿੰਘ, ਪਟਿਆਲਾ |
ਅਰਦਾਸਾਂ
ਹੋਈਆਂ ਪੂਰੀਆਂ ਜੀ ਮਿੰਟੂ ਬਰਾੜ,
ਆਸਟ੍ਰੇਲੀਆ |
ਹਰਸ਼
ਮਾਸੀ ਦਾ ਜਿੱਤ ਦਾ ਮੰਤਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸਥਾਪਨਾ ਦਿਵਸ ਤੇ ਵਿਸ਼ੇਸ਼
ਯੂਨੀਸੇਫ (UNICEF)
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
|
ਪੰਜਾਬੀ
ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਰਤਾਰਪੁਰ
ਲਾਂਘਾ: ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ |
ਜਬਰ
ਤੇ ਜ਼ੁਲਮ ਦਾ ਵਿਰੋਧ ਡਾ. ਹਰਸ਼ਿੰਦਰ
ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ
ਉਜਾਗਰ ਸਿੰਘ, ਪਟਿਆਲਾ |
ਪਹਿਲੀ
ਨਵੰਬਰ ਤੇ ਵਿਸ਼ੇਸ਼ ਪੰਜਾਂ ਦਹਾਕਿਆਂ ਬਾਅਦ ਆਖ਼ਿਰ ਸੁਣੀ ਗਈ ਪੰਜਾਬੀ ਦੀ
ਸ਼ਿੰਦਰ ਪਾਲ ਸਿੰਘ |
ਅੰਮ੍ਰਿਤਸਰ
ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ |
ਡੇਂਗੂ
ਬੁਖ਼ਾਰ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਾਂ
ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ?
ਉਜਾਗਰ ਸਿੰਘ, ਪਟਿਆਲਾ |
ਵਿਦਿਆਰਥਣਾਂ
ਦੀ ਆਵਾਜ਼ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਨਿਸ਼ਾਨ ਸਿੰਘ ਰਾਠੌਰ (ਡਾ), ਕੁਰੂਕਸ਼ੇਤਰ |
ਜਾਂਦੇ
ਜਾਂਦੇ .... ਰਵੇਲ ਸਿੰਘ, ਇਟਲੀ
|
ਸਵਾਲਾਂ
ਹੇਠ ਹੈ ਸੰਚਾਰ ਮਾਧਿਅਮ ਦੀ ਭਰੋਸੇਯੋਗਤਾ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ |
ਲੋਕ-ਮਾਧਿਅਮ:
ਵਰ ਜਾਂ ਸਰਾਪ ਨਿਸ਼ਾਨ ਸਿੰਘ ਰਾਠੌਰ
(ਡਾ.), ਕੁਰੂਕਸ਼ੇਤਰ |
ਸਿੱਖ
ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ
ਸੰਸਥਾ ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ
ਕੀਤਾ ? ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|