|
ਆਪਣਾ ਪੰਜਾਬ ਹੋਵੇ . . .
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ (05/08/2018) |
|
|
|
|
|
ਪੰਜਾਬ ਦੀ ਧਰਤ ਮੁੱਢ ਤੋਂ ਹੀ ਖੁਸ਼ਹਾਲ ਮਨੁੱਖੀ ਜੀਵਨ ਦੀ ਪਨਾਹਗਾਹ ਰਹੀ ਹੈ।
ਇੱਥੇ ਦੀ ਧਰਤ ਨੇ ਮਨੁੱਖੀ ਜੀਵਨ ਨੂੰ ਸਦਾ ਸੁਗਾਤਾਂ ਨਾਲ ਨਿਵਾਜਿਆ ਹੈ। ਖ਼ਾਸ ਗੱਲ
ਇਹ ਹੈ ਕਿ ਸਮੁੱਚੇ ਹਿੰਦੋਸਥਾਨ ਦੀ ਧਰਤੀ, ਪੰਜਾਬ ਦੀ ਧਰਤ ਨਾਲੋਂ ਘੱਟ ਉਪਜਾਊ
ਹੈ/ ਵਾਹੀ ਯੋਗ ਹੈ। ਪੰਜਾਬ ਨਾਮ ਤੋਂ ਹੀ ਭਾਵ ਹੈ ਪੰਜ + ਆਬ ਮਤਲਬ ਪੰਜਾਂ
ਪਾਣੀਆਂ ਦਾ ਦੇਸ/ ਪੰਜਾਂ ਦਰਿਆਵਾਂ ਦਾ ਦੇਸ। ਇਹ ਗੱਲ ਵਿਗਿਆਨਕ ਆਧਾਰ ਤੇ ਦਰੁੱਸਤ
ਹੈ ਕਿ ਪਾਣੀ ਹੀ ਸਮੁੱਚੀ ਕਾਇਨਾਤ ਦਾ ਮੁੱਢ ਹੈ। ਪਾਣੀ ਤੋਂ ਬਿਨਾਂ ਕੁਦਰਤ ਦੀ
ਕਲਪਣਾ ਵੀ ਨਹੀਂ ਕੀਤੀ ਜਾ ਸਕਦੀ, ਤਾਹੀਂਓ ਤਾਂ ਗੁਰਬਾਣੀ ਵਿਚ ਆਖਿਆ ਗਿਆ ਹੈ;
'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ' (ਗੁਰੂ
ਗ੍ਰੰਥ ਸਾਹਿਬ ਜੀ, ਪੰਨਾ ਨੰ. 1343) ਪਾਣੀ ਨੂੰ ਜਗਤ ਦਾ ਪਿਤਾ ਕਿਹਾ
ਗਿਆ ਹੈ ਅਤੇ ਪੰਜਾਬ ਦੀ ਧਰਤ ਨੂੰ ਪਾਣੀਆਂ ਦੀ ਧਰਤ ਹੋਣ ਦਾ ਮਾਣ ਹਾਸਲ ਹੈ। ਅਸਲ
ਵਿਚ ਪਾਣੀ ਤੋਂ ਬਗ਼ੈਰ ਨਾ ਤਾਂ ਜੀਵਨ ਸੰਭਵ ਹੈ ਅਤੇ ਨਾ ਹੀ ਕੁਦਰਤ। ਪਾਣੀ ਨਾਲ ਹੀ
ਅੰਨ ਪੈਦਾ ਕੀਤਾ ਜਾ ਸਕਦਾ ਹੈ ਅਤੇ ਪਾਣੀ ਰਾਹੀਂ ਹੀ ਵਪਾਰ ਦੇ ਵਸੀਲੇ ਪੈਦਾ ਕੀਤੇ
ਜਾ ਸਕਦੇ ਹਨ। ਪੰਜਾਬ ਨੂੰ ਇਹ ਰੱਬੀ ਸੁਗਾਤਾਂ ਮੁੱਢੋਂ ਹੀ ਪ੍ਰਾਪਤ ਹੋਈਆਂ ਹਨ।
ਇਸੇ ਲਈ ਪੰਜਾਬ ਦੀ ਧਰਤ ਨੂੰ ਖੁਸ਼ਹਾਲ ਧਰਤ ਵੱਜੋਂ ਜਾਣਿਆ ਜਾਂਦਾ ਹੈ। ਪਰ! ਅਫ਼ਸੋਸ
ਅੱਜ ਕੱਲ ਇਹ ਪਾਕੇ- ਆਬ, ਨਸ਼ਿਆਂ ਦੇ ਹੜ ਵਿਚ ਡੁੱਬੀ ਹੋਈ ਹੈ। ਗੁਰੂ ਗੋਬਿੰਦ
ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ
ਨਲੁਏ ਦੇ ਪੰਜਾਬੀ ਪੁੱਤਰ ਅੱਜ ਕੱਲ ਅਨਿਆਈ ਮੌਤ (ਨਸ਼ੇ) ਕਰਕੇ ਮਰ ਰਹੇ ਹਨ। ਇਹ
ਬਹੁਤ ਮੰਦਭਾਗਾ ਹੈ। ਕਦੇ ਵੇਲਾ ਸੀ ਪੰਜਾਬ ਦੀ ਧਰਤ ਨੂੰ ਸੂਰਬੀਰਾਂ ਦੀ
ਧਰਤ ਕਰਕੇ ਜਾਣਿਆ ਜਾਂਦਾ ਸੀ ਪਰ !
ਅੱਜ ਹਾਲਤ ਬਦਲ ਗਏ ਹਨ। ਪੰਜਾਬ ਦੀ
ਪਵਿੱਤਰ ਧਰਤ ਦੇ ਬਸ਼ਿੰਦੇ ਘਾਤਕ ਨਸ਼ਿਆਂ ਕਰਕੇ ਜਹਾਨ ਤੋਂ ਬੇਵਕਤ ਹੀ ਰੁਖ਼ਸਤ ਹੋ
ਰਹੇ ਹਨ। ਮਾਂਵਾਂ ਦੀਆਂ ਚੀਕਾਂ/ਕੀਰਨੇ ਹਰ ਪਾਸੇ ਸੁਣਾਈ ਦਿੰਦੇ ਹਨ। ਇਸ ਨਸ਼ੇ ਦੇ
ਪਿੱਛੇ ਜਿੱਥੇ ਰਾਜਸੀ ਤਾਕਤ ਕੰਮ ਕਰਦੀ ਹੈ ਉੱਥੇ ਸਾਡਾ ਇਖ਼ਲਾਕੀ ਜੀਵਨ ਵੀ ਇਸ
ਰੁਝਾਨ ਦੇ ਵੱਧਣ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ। ਪੰਜਾਬੀਆਂ ਨੂੰ
ਹੱਸਣ- ਖੇਡਣ ਅਤੇ ਖਾਣ- ਪੀਣ ਵਾਲੇ ਸੁਭਾਅ ਦੇ ਮਾਲਕ ਬੰਦੇ ਸਮਝਿਆ ਜਾਂਦਾ ਹੈ।
ਸ਼ਾਇਦ ਇਸੇ ਕਰਕੇ ਪੰਜਾਬ ਨੂੰ ਨਸ਼ਿਆਂ ਦਾ ਗੜ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ।
ਸਾਡੇ ਸੁਭਾਅ ਦੇ ਖੁੱਲੇਪਣ ਨੇ ਸਾਨੂੰ ਨਸ਼ੇੜੀ ਬਣਾ ਕੇ ਰੱਖ ਦਿੱਤਾ ਹੈ। ਪੰਜਾਬੀ
ਜਨ- ਜੀਵਨ ਵਿਚ ਪ੍ਰਾਹਣੇ ਦਾ ਆਉਣਾ ਅਤੇ ਸ਼ਰਾਬ ਦਾ ਆਉਣਾ ਮੰਦਾ ਨਹੀਂ ਸਮਝਿਆ
ਜਾਂਦਾ ਪਰ ਇਹ ਰੁਝਾਨ ਹੁਣ ਸ਼ਰਾਬ ਤੋਂ ਕੋਹਾਂ ਦੂਰ ਅੱਗੇ ਘਾਤਕ ਨਸ਼ਿਆਂ ਦੇ ਬੂਹੇ
ਲੰਘ ਗਿਆ ਹੈ ਅਤੇ ਚਿੱਟੇ ਦੇ ਮਾਰੂ ਪ੍ਰਭਾਵ ਤੱਕ ਅੱਪੜ ਗਿਆ ਹੈ। ਇਸ 'ਚਿੱਟੇ' ਨੇ
ਪੰਜਾਬ ਦੇ ਪਿੰਡਾਂ ਵਿਚ ਸੱਥਰ ਵਿਛਾ ਦਿੱਤੇ ਹਨ। ਨੌਜਵਾਨ ਵੱਧ ਨਸ਼ੇ ਦੇ ਪ੍ਰਭਾਵ
ਕਰਕੇ ਮਰ ਰਹੇ ਹਨ ਅਤੇ ਪੂਰੀ ਦੁਨੀਆਂ ਹਰੀ ਸਿੰਘ ਨਲਵੇ ਦੇ ਵਾਰਸਾਂ ਨੂੰ ਮਰਦਿਆਂ
ਦੇਖ ਰਹੀ ਹੈ। ਇਹ ਬਹੁਤ ਖ਼ਤਰਨਾਕ ਰੁਝਾਨ ਹੈ। ਇਸ ਗੱਲ ਵਿਚ ਕੋਈ ਸ਼ੱਕ
ਨਹੀਂ ਕਿ ਪੰਜਾਬੀਆਂ ਨੇ ਆਪਣੇ ਫ਼ਰਜ਼ਾਂ ਨੂੰ ਸਦਾ ਅੱਗੇ ਹੋ ਕੇ ਨਿਭਾਇਆ ਹੈ। ਸੰਸਾਰ
ਦੇ ਕਿਸੇ ਵੀ ਹਿੱਸੇ ਵਿਚ ਕੋਈ ਆਫ਼ਤ ਆਵੇ ਤਾਂ ਪੰਜਾਬੀ ਝੱਟ ਅੱਪੜ ਜਾਂਦੇ ਹਨ ਮਦਦ
ਲਈ। ਪਰ, ਅੱਜ ਪੰਜਾਬ ਨੂੰ ਜ਼ਰੂਰਤ ਹੈ ਤਾਂ ਕੋਈ ਸੰਸਥਾ ਅਤੇ ਸਰਕਾਰ ਪੰਜਾਬੀਆਂ
ਨੂੰ ਮਦਦ ਨਹੀਂ ਕਰ ਰਹੀ। ਜਿਨ੍ਹਾਂ ਸੂਬਿਆਂ ਵਿਚ ਨਸ਼ੇ ਦਾ ਪ੍ਰਭਾਵ ਨਹੀਂ ਕੀ
ਉਹਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀ ਕੋਈ ਸਾਰ ਲਈ। ਜਿੱਥੇ
ਪੰਜਾਬੀਆਂ ਨੇ ਕੁਦਰਤੀ ਆਫ਼ਤਾਂ ਵੇਲੇ ਲੰਗਰ ਚਲਾਏ/ ਆਰਥਕ ਮਦਦ ਕੀਤੀ ਕੀ ਉਹਨਾਂ
ਲੋਕਾਂ ਨੇ ਪੰਜਾਬੀਆਂ ਦੀ ਬਾਂਹ ਫੜੀ?, ਸ਼ਾਇਦ ਨਹੀਂ। ਇਸ ਅਟੱਲ ਸਚਾਈ ਹੈ
ਕਿ ਦੁੱਖ- ਸੁੱਖ ਆਉਂਦੇ ਜਾਂਦੇ ਰਹਿੰਦੇ ਹਨ। ਇਹ ਉਹ ਪੰਜਾਬੀ ਹਨ ਜਿਹੜੇ ਅਬਦਾਲੀ
ਤੋਂ ਨਹੀਂ ਹਾਰੇ/ ਜਿਹੜੇ ਧਾੜਵੀ ਹਮਲਾਵਰਾਂ ਤੋਂ ਨਹੀਂ ਹਾਰੇ। 'ਪੰਜਾਬ ਵਿਚੋਂ
ਨਸ਼ੇ ਦਾ ਪ੍ਰਭਾਵ ਵੀ ਆਖ਼ਰ ਨੂੰ ਮੁੱਕ ਹੀ ਜਾਣਾ ਹੈ।' ਇਹ ਸੋਚ ਹਰ ਪੰਜਾਬੀ ਦੇ ਮਨ-
ਮੰਦਰ ਵਿਚ ਹੋਣੀ ਚਾਹੀਦੀ ਹੈ। ਇਸ ਨਸ਼ੇ ਦੇ ਖਿਲਾਫ਼ ਲੋਕ- ਲਹਿਰ ਖੜ੍ਹੀ
ਕਰਨ ਦਾ ਵੇਲਾ ਆ ਗਿਆ ਹੈ। ਸਰਕਾਰਾਂ ਅਤੇ ਦੂਜਿਆਂ ਦੇ ਸਿਰ ਤੇ ਕਦੇ ਜੰਗਾਂ ਨਹੀਂ
ਜਿੱਤੀਆਂ ਜਾਂਦੀਆਂ। ਜੰਗਾਂ ਜਿੱਤਣ ਲਈ ਜਜ਼ਬੇ ਅਤੇ ਜੋਸ਼ ਦੀ ਲੋੜ ਹੁੰਦੀ ਹੈ।
ਪੰਜਾਬੀਆਂ ਵਿਚ ਜਜ਼ਬੇ ਅਤੇ ਜੋਸ਼ ਦੀ ਕੋਈ ਥੋੜ ਨਹੀਂ ਹੈ, ਬਸ ਇਕ ਨਾਅਰਾ ਹਰ ਇਕ
ਪੰਜਾਬੀ ਦੇ ਮੂੰਹ ਉੱਤੇ ਹੋਣਾ ਚਾਹੀਦਾ ਹੈ ਕਿ 'ਆਪਣਾ ਪੰਜਾਬ ਹੋਵੇ... ਹੱਥ 'ਚ
ਕਿਤਾਬ ਹੋਵੇ।' ਪੰਜਾਬੀਆਂ ਨੂੰ ਆਪਣਾ ਸਾਹਿਤ, ਵਿਰਸਾ, ਸੱਭਿਆਚਾਰ ਅਤੇ ਇਤਿਹਾਸ
ਪੜ੍ਹਨ ਦੀ ਲੋੜ ਹੈ। ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ। ਸਮਾਜ
ਵਿਗਿਆਨੀਆਂ ਦਾ ਕਥਨ ਹੈ ਕਿ ਲੋਕ- ਲਹਿਰ ਖੜ੍ਹੀ ਕਰਨ ਲਈ ਪੁਸਤਕਾਂ ਅਹਿਮ ਰੋਲ ਅਦਾ
ਕਰਦੀਆਂ ਹਨ। ਪੁਸਤਕਾਂ ਨੂੰ ਪੜ੍ਹਨ ਦਾ ਰੁਝਾਨ ਵਧਾਉਣਾ ਚਾਹੀਦਾ ਹੈ।
ਪਿੰਡ-ਪਿੰਡ/ਸ਼ਹਿਰ- ਸ਼ਹਿਰ ਪੁਸਤਕ ਮੇਲੇ ਲਾਉਣੇ ਚਾਹੀਦੇ ਹਨ। ਨੌਜਵਾਨਾਂ ਨੂੰ
ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਆਪਣੇ ਗੌਰਵਮਈ ਵਿਰਸੇ
ਦਾ ਗਿਆਨ ਹੋਵੇ। ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਲੋੜ ਹੈ। ਉਂਝ, ਪੰਜਾਬ ਕੋਲ
ਕਿਸੇ ਚੀਜ਼ ਦੀ ਥੋੜ ਨਹੀਂ ਹੈ। ਪੰਜਾਬ ਕੋਲ ਉਪਜਾਊ ਧਰਤ ਹੈ, ਸੱਚਾ- ਸੁਚਾ ਧਰਮ ਹੈ
ਅਤੇ ਮਿਹਨਤਕਸ਼ ਲੋਕ ਹਨ। ਬਸ ਇਸ ਨਸ਼ੇ ਦੇ ਪ੍ਰਭਾਵ ਤੋਂ ਬਚਣ ਦਾ ਉੱਪਰਾਲਾ ਕਰਨਾ
ਪੈਣਾ ਹੈ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਸਦਾ ਹੀ ਮੁਸੀਬਤਾਂ ਤੋਂ
ਪਾਰ ਪਾਉਂਦੇ ਰਹੇ ਹਨ। ਸ਼ਾਲਾ ! ਰੱਬ ਕਰੇ ਅਸੀਂ ਇਸ ਨਸ਼ੇ ਦੇ ਪ੍ਰਭਾਵ
ਤੋਂ ਆਪਣੀ ਜਵਾਨੀ ਨੂੰ ਬਚਾ ਲਈਏ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰਦਾ
ਦਿਸੇ। ਇਸ ਖ਼ੁਆਬ ਨੂੰ ਹਕੀਕਤ ਵਿਚ ਬਦਲਣ ਲਈ ਕਿਤਾਬਾਂ ਦੇ ਮਹੱਤਵ ਨੂੰ ਵਧਾਉਣਾ
ਚਾਹੀਦਾ ਹੈ। ਕਿਤਾਬਾਂ ਪੜ੍ਹਨ ਅਤੇ ਕਿਤਾਬਾਂ ਪੜ੍ਹਨ ਦੇ ਚਾਅ ਨੂੰ ਹੋਰ ਪ੍ਰਚੰਡ
ਰੂਪ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦਾ ਹਰ ਬਸ਼ਿੰਦਾ ਆਪਣੇ ਸੂਬੇ ਨੂੰ
ਮੁੜ ਤਰੱਕੀ ਦੇ ਰਾਹਵਾਂ ਦਾ ਪਾਂਧੀ ਬਣਦਾ ਦੇਖ ਸਕੇ। ਇਹੀ ਅਰਦਾਸ ਹੈ ਮੇਰੀ. . .
ਆਮੀਨ
# 1054/1,
ਵਾ. ਨੰ. 15-ਏ, ਭਗਵਾਨ ਨਗਰ ਕਲੌਨੀ, ਪਿੱਪਲੀ, ਕੁਰੂਕਸ਼ੇਤਰ। ਮੋਬਾ.
075892- 33437
|
|
|
|
|
|
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|