|
ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੂਕਸ਼ੇਤਰ (05/12/2018) |
|
|
|
|
|
ਗੀਤ- ਸੰਗੀਤ ਮੁੱਢ ਤੋਂ ਹੀ ਮਨੁੱਖੀ ਮਨ ਦੇ ਕੋਮਲ ਭਾਵਾਂ ਦਾ ਪ੍ਰਤੀਕ
ਰਿਹਾ ਹੈ। ਸੰਗੀਤ ਦੀਆਂ ਧੁਨੀਆਂ ਉੱਤੇ ਮਨੁੱਖ ਨੂੰ ਹੱਸਦਿਆਂ, ਰੋਂਦਿਆਂ,
ਨੱਚਦਿਆਂ ਅਤੇ ਗਾਉਂਦਿਆਂ ਦੇਖਿਆ ਗਿਆ ਹੈ ਉੱਥੇ ਹੀ ਆਪਣੀ ਬੋਲੀ ਦੇ ਗੀਤਾਂ ਨੇ
ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਆਵਾਜ਼ ਦਿੱਤੀ ਹੈ। ਮਨੁੱਖ ਦੇ ਸੱਭਿਅਕ ਹੋਣ ਦੇ
ਸਮੇਂ ਤੋਂ ਲੈ ਕੇ ਅੱਜ ਤੱਕ ਗੀਤ- ਸੰਗੀਤ ਦਾ ਸਥਾਨ ਨਿਵੇਕਲਾ ਕਿਹਾ ਜਾ ਸਕਦਾ ਹੈ।
ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾ ਪੰਜਾਬੀ ਗੀਤਕਾਰੀ ਨਾਲ ਸੰਬੰਧਤ ਹੈ ਇਸ ਲਈ ਲੇਖ
ਦੀ ਸੰਖੇਪਤਾ ਨੂੰ ਦੇਖਦਿਆਂ ਸਿੱਧੇ ਪੰਜਾਬੀ ਗੀਤਕਾਰੀ ਦੇ ਬਦਲਦੇ ਸਰੂਪ ਬਾਰੇ
ਵਿਚਾਰ- ਚਰਚਾ ਆਰੰਭ ਕਰਦੇ ਹਾਂ ਤਾਂ ਕਿ ਲੇਖ ਨੂੰ ਸਹੀ ਆਕਾਰ ਵਿੱਚ ਸਮਾਪਤ ਕੀਤਾ
ਜਾ ਸਕੇ। ਅੱਜ ਦਾ ਦੌਰ ਭੱਜ- ਦੌੜ ਦਾ ਦੌਰ ਹੈ। ਹਰ ਮਨੁੱਖ ਆਪਣੀਆਂ
ਲੋੜਾਂ ਨੂੰ ਪੂਰਾ ਕਰਨ ਹਿੱਤ ਦਿਨ- ਰਾਤ ਭੱਜਾ ਫ਼ਿਰਦਾ ਹੈ। ਇਸ ਦੌਰ ਵਿੱਚ ਸਕੂਨ
ਦਾ ਸੰਗੀਤ ਸੁਣਨ ਲਈ ਕਿਸੇ ਕੋਲ ਵਕਤ ਨਹੀਂ ਹੈ। ਇਸ ਲਈ ਰਾਹ ਚੱਲਦਿਆਂ ਅਤੇ ਕੰਮ
ਕਰਦਿਆਂ ਆਪਣੇ 'ਮੋਬਾਈਲ ਫ਼ੋਨ' ਤੇ ਲੋਕ ਆਪਣੀ ਬੋਲੀ, ਆਪਣੀ ਪਸੰਦ ਦਾ ਗੀਤ- ਸੰਗੀਤ
ਸੁਣਦੇ ਰਹਿੰਦੇ ਹਨ। ਉਹ ਦੌਰ ਬੀਤ ਗਿਆ ਹੈ ਜਦੋਂ ਮਹਿਫ਼ਿਲਾਂ ਵਿੱਚ ਬੈਠ ਕੇ
ਰੂਹਾਨੀ ਸੰਗੀਤ ਦਾ ਆਨੰਦ ਲਿਆ ਜਾਂਦਾ ਸੀ। ਪੰਜਾਬੀ ਗੀਤਕਾਰੀ ਦਾ ਸਰੂਪ ਸਮੇਂ ਦੇ
ਅਨੁਸਾਰ ਬਦਲ ਗਿਆ ਹੈ। ਉਂਝ, ਇਹ ਬਦਲਾਓ ਲਾਜ਼ਮੀ ਵੀ ਹੈ ਅਤੇ ਜਾਇਜ਼ ਵੀ ਕਿਉਂਕਿ
ਸਮੇਂ ਦੇ ਅਨੁਸਾਰ ਨਾ ਬਦਲਣ ਵਾਲਾ ਮਨੁੱਖ ਅਤੇ ਰਿਵਾਜ ਅਕਸਰ ਖ਼ਤਮ ਹੋ ਜਾਂਦਾ ਹੈ।
ਪਰ, ਇਹ ਬਦਲਾਓ ਇਸ ਰੂਪ ਵਿੱਚ ਸਾਹਮਣੇ ਆਵੇਗਾ ਇਸ ਦਾ ਅੰਦਾਜਾ ਕਿਸੇ ਨੂੰ ਵੀ
ਨਹੀਂ ਸੀ। ਪੰਜਾਬੀ ਗੀਤਕਾਰੀ ਵਿੱਚ ਨਵੇਂ ਲੋਕਾਂ ਦਾ ਪ੍ਰਵੇਸ਼ ਹੋ ਗਿਆ ਹੈ ਜਿਨਾਂ
ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ- ਜੀਵਨ ਦਾ ਰਤਾ ਭਰ ਵੀ ਇਲਮ ਨਹੀਂ ਹੈ।
ਖ਼ਬਰੇ ਇਸੇ ਕਰਕੇ ਹੀ ਪੰਜਾਬੀ ਗੀਤਾਂ ਵਿੱਚ ਰਿਸ਼ਤਿਆਂ ਦੀ ਭੰਡੀ ਕੀਤੀ ਜਾ ਰਹੀ ਹੈ।
ਇਹ ਬਹੁਤ ਮੰਦਭਾਗਾ ਰੁਝਾਨ ਹੈ। ਜੀਜਾ- ਸਾਲੀ ਦੇ ਰਿਸ਼ਤੇ ਨੂੰ ਬਦਨਾਮ
ਕਰਕੇ ਰੱਖ ਦਿੱਤਾ ਗਿਆ ਹੈ ਜਦੋਂ ਕਿ ਅਸਲ ਜੀਵਨ ਵਿੱਚ ਜੀਜਾ- ਸਾਲੀ ਦੇ ਰਿਸ਼ਤੇ
ਨੂੰ ਭੈਣ- ਭਰਾ ਦੇ ਰਿਸ਼ਤੇ ਤੁਲ ਸਮਝਿਆ ਜਾਂਦਾ ਹੈ। ਉਂਝ ਵੀ ਸਾਲੀ ਆਪਣੇ ਜੀਜੇ
ਨੂੰ 'ਭਾਅ ਜੀ' ਕਹਿ ਕੇ ਸੰਬੋਧਨ ਕਰਦੀ ਹੈ ਭਾਵ ਵੀਰ ਸਮਝਦੀ ਹੈ ਪਰ ਅਫ਼ਸੋਸ,
ਪੰਜਾਬੀ ਗੀਤਕਾਰੀ ਦੇ ਅਲੰਬੜਦਾਰਾਂ ਨੇ ਜੀਜਾ- ਸਾਲੀ ਦੇ ਮੋਹ ਭਿੱਜੇ ਰਿਸ਼ਤੇ ਨੂੰ
ਨਾਜਾਇਜ਼ ਰਿਸ਼ਤੇ ਵੱਜੋਂ ਭੰਡ ਕੇ ਰੱਖ ਦਿੱਤਾ ਹੈ। ਪੰਜਾਬੀ ਸੱਭਿਆਚਾਰ ਦੀ
ਅਮੀਰ ਵਿਰਾਸਤ ਅਨੁਸਾਰ ਆਪਣੇ ਤੋਂ ਵੱਡੀ ਸਾਲੀ ਨੂੰ ਮਾਂ, ਹਮਉਮਰ ਦੀ ਸਾਲੀ ਨੂੰ
ਭੈਣ ਅਤੇ ਛੋਟੀ ਨੂੰ ਧੀ ਦੇ ਵਾਂਗ ਸਮਝਿਆ ਜਾਂਦਾ ਰਿਹਾ ਹੈ ਪਰ, ਅੱਜ ਕੱਲ ਦੇ
ਗੀਤਾਂ ਵਿੱਚ ਸਭ ਨੂੰ ਮੰਦੀ ਅੱਖ ਨਾਲ ਤੱਕਿਆ ਜਾਂਦਾ ਹੈ। ਇਸ ਸਾਡੇ ਸੱਭਿਆਚਾਰ
ਅਤੇ ਜਨ- ਜੀਵਨ ਦਾ ਅੰਗ ਨਾ ਸੀ ਅਤੇ ਨਾ ਹੀ ਹੈ। ਪੰਜਾਬੀ ਗੀਤਾਂ ਵਿੱਚ
ਵਿੱਦਿਆ ਦੇ ਮੰਦਰਾਂ (ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ) ਨੂੰ ਆਸ਼ਕੀ ਦੇ
ਅੱਡੇ ਬਣਾ ਕੇ ਰੱਖ ਦਿੱਤਾ ਗਿਆ ਹੈ। ਪੰਜਾਬੀ ਗੀਤਕਾਰੀ ਦੇ ਪੈਮਾਨੇ ਅਨੁਸਾਰ ਇਹ
ਸੰਸਥਾਵਾਂ ਨਿਰੇ ਆਸ਼ਕੀ ਕਰਨ ਦੇ ਅੱਡੇ ਹਨ ਅਤੇ ਇਹਨਾਂ ਵਿੱਚ ਪੜਨ ਵਾਲੇ ਮੁੰਡੇ-
ਕੁੜੀਆਂ 'ਹੀਰ- ਰਾਂਝੇ' ਦੇ ਵਾਰਿਸ ਹਨ। ਦੂਜੀ ਹੈਰਾਨ ਕਰਨ ਵਾਲੀ ਹਕੀਕਤ ਇਹ ਹੈ
ਕਿ ਅਜੋਕੀ ਗੀਤਕਾਰੀ ਅਨੁਸਾਰ ਵਿੱਦਿਆ ਦੇ ਇਹ ਮੰਦਰ ਸਿਆਸਤ ਕਰਨ ਦੇ ਅੱਡੇ ਵੀ
ਸਮਝੇ ਜਾਂਦੇ ਹਨ। ਇਹਨਾਂ ਵਿੱਚ ਪ੍ਰਧਾਨਗੀ ਲਈ ਲੜਾਈ- ਝਗੜੇ ਹੁੰਦੇ ਹਨ ਅਤੇ ਚੌਧਰ
ਲਈ ਕਤਲ ਵੀ ਕਰ ਦਿੱਤੇ ਜਾਂਦੇ ਹਨ। ਪੰਜਾਬੀ ਗੀਤਕਾਰੀ ਦੇ ਇਹਨਾਂ ਸਰੋਕਾਰਾਂ ਨੇ
ਨੌਜਵਾਨ ਪੀੜੀ ਨੂੰ ਕੁਰਾਹੇ ਪਾ ਦਿੱਤਾ ਹੈ। ਪੰਜਾਬੀ ਜਨ- ਜੀਵਨ ਦਾ ਪੇਸ਼
ਕੀਤਾ ਜਾ ਰਿਹਾ ਇਹ ਚਿਹਰਾ ਦੇਖ/ਸੁਣ ਕੇ ਬਹੁਤ ਅਫ਼ੋਸਸ ਹੁੰਦਾ ਹੈ। ਕਿਸਾਨ ਨੂੰ
ਖੇਤਾਂ ਵਿੱਚ ਮਿਹਨਤ ਕਰਦੇ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਜਾਂਦਾ ਬਲਕਿ
'ਫਾਇਰ' ਕਰਦਿਆਂ, ਬੱਕਰੇ ਬੁਲਾਉਂਦਿਆਂ, ਕਤਲ ਕਰਦਿਆਂ, ਕਚਹਿਰੀਆਂ 'ਚ ਤਰੀਕਾਂ
ਭੁਗਤਦਿਆਂ, ਬੁਲਟ ਤੇ ਪਟਾਕੇ ਪਾਉਂਦਿਆਂ ਅਤੇ ਆਸ਼ਕੀ ਕਰਦਿਆਂ ਦਿਖਾ ਕੇ ਅਜੋਕੀ
ਨੌਜਵਾਨ ਪੀੜੀ ਦੇ ਮਨਾਂ ਨੂੰ ਪੁੱਠੇ ਰਾਹ ਤੇ ਤੋਰਿਆ ਜਾ ਰਿਹਾ ਹੈ। ਕਿਸਾਨੀ
ਖੁਦਕੁਸ਼ੀਆਂ, ਕਰਜ਼ਾ, ਬੇਰੁਜ਼ਗਾਰੀ, ਭਰੂਣ- ਹੱਤਿਆ, ਤੇਜਾਬੀ ਹਮਲੇ, ਨਸ਼ਿਆਂ ਦਾ
ਪ੍ਰਭਾਵ, ਪ੍ਰਵਾਸ ਅਤੇ ਇਖ਼ਲਾਕੀ ਨਿਗਾਰ ਆਦਿਕ ਵਿਸ਼ੇ ਪੰਜਾਬੀ ਗੀਤਕਾਰੀ ਦੇ ਵਿਸ਼ੇ
ਨਹੀਂ ਹਨ ਸਗੋਂ ਆਸ਼ਕੀ, ਜੱਟਪੁਣਾ, ਮਹਿੰਗੀਆਂ ਗੱਡੀਆਂ ਦਾ ਸ਼ੌਂਕ, ਰਿਸ਼ਤਿਆਂ ਦਾ
ਘਾਣ, ਵਿੱਦਿਆ ਦੇ ਮੰਦਰਾਂ ਦੀ ਭੰਡੀ, ਬੰਦੂਕਾਂ ਦੇ ਸ਼ੌਂਕ, ਸਿਆਸਤ ਦਾ ਭੂਤ ਅਤੇ
ਵਿਆਹਾਂ- ਸ਼ਾਦੀਆਂ ਤੇ ਫ਼ਿਜੂਲਖ਼ਰਚੀ ਆਦਿਕ ਨੂੰ ਵੱਡੇ ਪੱਧਰ ਉੱਪਰ ਪੇਸ਼ ਕਰਕੇ
ਪੰਜਾਬੀ ਜੀਵਨ ਨੂੰ ਵਿਸ਼ਵ ਪੱਧਰ ਉੱਪਰ ਭੰਡ ਕੇ ਰੱਖ ਦਿੱਤਾ ਹੈ। ਅੱਜ ਦੀ
ਗੀਤਕਾਰੀ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਗਰੁਕ
ਨਹੀਂ ਕੀਤਾ ਜਾਂਦਾ ਬਲਕਿ ਸ਼ਰਾਬ ਪੀ ਕੇ ਬੱਕਰੇ ਬੁਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ
ਹੈ। ਵੈਲੀਪੁਣੇ ਨੂੰ ਮਾੜਾ ਨਹੀਂ ਗਿਣਿਆ ਜਾਂਦਾ ਬਲਕਿ ਟੌਹਰ ਦਾ ਪ੍ਰਤੀਕ ਬਣਾ ਕੇ
ਪੇਸ਼ ਕੀਤਾ ਜਾਂਦਾ ਹੈ। ਫ਼ਿਜੂਲਖ਼ਰਚੀ ਨੂੰ ਪਾਗਲਪਣ ਨਹੀਂ ਬਲਕਿ ਜੱਟਪੁਣੇ ਦਾ
ਪ੍ਰਤੀਕ ਬਣਾ ਦਿੱਤਾ ਗਿਆ ਹੈ। ਕਿੱਧਰ ਨੂੰ ਤੁਰੀ ਜਾ ਰਹੀ ਹੈ ਪੰਜਾਬੀ
ਗਾਇਕੀ/ਗੀਤਕਾਰੀ ਦੀ ਨਵੀਂ ਪੀੜੀ? ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ
ਕਿਉਂ ਹੋ ਰਿਹਾ ਹੈ। ਇਸ ਬਦਲਾਓ ਮਗਰ ਕੀ ਕਾਰਨ ਹਨ। ਇਹਨਾਂ ਦਾ ਮੂਲ ਕਾਰਨ ਹੈ,
ਪ੍ਰਸਿੱਧੀ ਅਤੇ ਪੈਸਾ ਪ੍ਰਾਪਤ ਕਰਨਾ। ਹਰ ਬੰਦਾ ਆਪਣੇ ਜੀਵਨ ਵਿੱਚ ਮਸ਼ਹੂਰ ਹੋਣਾ
ਚਾਹੁੰਦਾ ਹੈ ਅਤੇ ਪੈਸਾ ਕਮਾਉਣਾ ਚਾਹੁੰਦਾ ਹੈ। ਪੰਜਾਬੀ ਸੰਗੀਤ ਜਗਤ ਇਹਨਾਂ ਲਈ
ਪੈਸੇ ਕਮਾਉਣ ਦੀ ਕੰਪਨੀ ਤੋਂ ਵੱਧ ਕੁਝ ਨਹੀਂ ਹੈ। ਇਸ ਕਰਕੇ ਹੀ ਨੌਜਵਾਨ ਗਾਇਕ
ਅਤੇ ਗੀਤਕਾਰ ਬਣਨ ਲਈ ਤਰਲੋਮੱਛੀ ਹੋ ਰਹੇ ਹਨ। ਅੱਜ ਕੱਲ ਦੇ ਨੌਜਵਾਨਾਂ
ਦਾ ਵਿਚਾਰ ਹੈ ਪੜਾਈ ਕਰਕੇ ਨੌਕਰੀ ਤਾਂ ਮਿਲਦੀ ਨਹੀਂ। ਹਾਂ, ਜੇਕਰ ਸਰਕਾਰੀ ਨੌਕਰੀ
ਮਿਲ ਵੀ ਗਈ ਤਾਂ ਵੀ ਇੰਨਾ ਪੈਸਾ ਨਹੀਂ ਜੋੜਿਆ ਜਾਣਾ, ਜਿੰਨਾ ਗਾਇਕ ਜਾਂ ਗੀਤਕਾਰ
ਬਣ ਕੇ ਦੋ- ਚਾਰ ਸਾਲਾਂ ਵਿੱਚ ਜੋੜ ਲੈਣਾ ਹੈ। ਗੀਤ ਲਿਖ ਕੇ, ਗਾ ਕੇ ਲੋਕ ਮਾਧਿਅਮ
ਉੱਪਰ ਪਾਉਣ ਦਾ ਰਿਵਾਜ਼ ਵੀ ਜ਼ੋਰ ਫ਼ੜ ਰਿਹਾ ਹੈ। ਖ਼ਬਰੇ ਇੱਕ ਗੀਤ ਨਾਲ ਹੀ ਰਾਤੋ-
ਰਾਤ 'ਸਟਾਰ' ਬਣ ਜਾਈਏ। ਇਹ ਭਰਮ ਹਰ ਨੌਜਵਾਨ ਪੰਜਾਬੀ ਦੇ ਮਨ ਵਿੱਚ ਘਰ ਕਰ ਗਿਆ
ਹੈ। ਪੰਜਾਬੀ ਗਾਇਕੀ/ਗੀਤਕਾਰੀ ਦੇ ਡਿੱਗਦੇ ਮਿਆਰ ਨੇ ਜਿੱਥੇ ਪੰਜਾਬੀ
ਸਮਾਜ ਦਾ ਨੁਕਸਾਨ ਕੀਤਾ ਹੈ ਉੱਥੇ ਅੰਤਰ-ਰਾਸ਼ਟਰੀ ਪੱਧਰ ਉੱਤੇ ਪੰਜਾਬੀਆਂ ਨੂੰ
ਨਸ਼ੇੜੀ ਅਤੇ ਫੁਕਰੇ ਬਣਾ ਕੇ ਹਾਸੇ ਦੇ ਪਾਤਰ ਵੀ ਬਣਾ ਛੱਡਿਆ ਹੈ। ਪੰਜਾਬ ਤੋਂ
ਬਾਹਰਲੇ ਸੂਬਿਆਂ ਵਿੱਚ ਪੰਜਾਬੀ ਸੰਗੀਤ ਤੋਂ ਭਾਵ ਬੱਲੇ- ਬੱਲੇ ਕਰਨ ਤੋਂ ਅਤੇ
ਨੱਚਣ- ਗਾਉਣ ਤੋਂ ਹੀ ਲਿਆ ਜਾਂਦਾ ਹੈ। ਮਨੁੱਖੀ ਰਿਸ਼ਤਿਆਂ ਦੇ ਮੋਹ ਭਿੱਜੇ ਬੋਲ,
ਪੰਜਾਬੀ ਸੰਗੀਤ ਵਿਚੋਂ ਅਲੋਪ ਹੁੰਦੇ ਜਾ ਰਹੇ ਹਨ। ਸਾਡੇ ਲੇਖ ਦਾ ਮੂਲ ਮਨੋਰਥ
ਸਮੁੱਚੀ ਪੰਜਾਬੀ ਗਾਇਕੀ/ਗੀਤਕਾਰੀ ਬਾਰੇ ਗੱਲ ਕਰਨ ਦਾ ਯਤਨ ਹੈ ਇਸ ਲਈ ਕਿਸੇ ਇੱਕ
ਗੀਤ ਉੱਤੇ ਹੀ ਵਿਚਾਰ- ਚਰਚਾ ਨੂੰ ਕੇਂਦਰਿਤ ਨਹੀਂ ਕੀਤਾ ਜਾ ਰਿਹਾ। ਹਰ ਰੋਜ਼ ਅਸੀਂ
ਸੁਣਦੇ ਹਾਂ ਕਿ ਜੱਟ, ਬੰਦੂਕ, ਬੁਲਟ, ਜੀਪ ਅਤੇ ਕਚਹਿਰੀਆਂ ਦੇ ਗੀਤ ਤਾਂ ਸੰਗੀਤ
ਦੇ ਬਾਜ਼ਾਰ ਵਿੱਚ ਆ ਰਹੇ ਹਨ ਪਰ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਕਦੇ ਕੰਨੀਂ ਨਹੀਂ
ਪੈਂਦਾ। ਹਾਂ, ਕੁਝ ਗਾਇਕ/ਗੀਤਕਾਰ ਅਜੇ ਵੀ ਸਰਗਰਮ ਹਨ ਜਿਨਾਂ ਨੇ
ਪੰਜਾਬੀ ਸੱਭਿਆਚਾਰ ਦੇ ਅਸਲ ਸਰੂਪ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਸਮੇਂ-
ਸਮੇਂ ਸਿਰ ਆਪਣੀਆਂ ਕਲਾਮਤਕਾ ਭਰਪੂਰ ਰਚਨਾਵਾਂ ਦੁਆਰਾ ਪੰਜਾਬੀ ਸੰਗੀਤ ਦੀ ਮੂਲ
ਧੁਰੀ ਨੂੰ ਆਮ ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਨ ਪਰ 90% ਕਲਾਕਾਰ ਉਹਨਾਂ ਦੀ
ਕੀਤੀ ਸਾਰਥਕ ਮਿਹਨਤ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਵੀ ਨਾਲ ਹੀ ਸਿਰੇ ਚਾੜ
ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਰਦ, ਗਾਇਕਾਂ/ਗੀਤਕਾਰਾਂ ਤੋਂ
ਇਲਾਵਾ ਔਰਤ ਗੀਤਕਾਰ/ਗਾਇਕਾਵਾਂ ਵੀ ਸੰਗੀਤ ਜਗਤ ਦੀ ਇਸ ਬਰਬਾਦੀ ਲਈ ਬਰਾਬਰ ਦੀਆਂ
ਭਾਈਵਾਲ ਬਣੀਆਂ ਹੋਈਆਂ ਹਨ। ਇਹ ਬਹੁਤ ਅਫ਼ਸੋਸਜਨਕ ਹੈ। ਪੰਜਾਬੀ ਮਾਪੇ ਆਪਣੇ ਧੀਆਂ-
ਪੁੱਤਾਂ ਨੂੰ ਗਾਇਕ/ਗੀਤਕਾਰ ਤਾਂ ਬਣਾ ਰਹੇ ਹਨ ਪਰ ਉਹਨਾਂ ਨੂੰ ਆਪਣੇ ਵਿਰਸੇ,
ਸੱਭਿਆਚਾਰ ਅਤੇ ਇਤਿਹਾਸ ਦੀ ਜਾਣਕਾਰੀ ਨਹੀਂ ਦੇ ਰਹੇ, ਜਿਸ ਦੇ ਨਤੀਜੇ ਵੱਜੋਂ ਅੱਤ
ਘਟੀਆ ਦਰਜ਼ੇ ਦੇ ਗੀਤ ਬਾਜ਼ਾਰ ਵਿੱਚ ਆ ਰਹੇ ਹਨ ਜਿਨਾਂ ਨੂੰ ਦੇਣ/ਸੁਣ ਕੇ ਆਪਣੇ
ਪੰਜਾਬੀ ਹੋਣ ਉੱਤੇ ਫ਼ਖ਼ਰ ਨਹੀਂ ਹੁੰਦਾ ਸਗੋਂ ਸ਼ਰਮ ਮਹਿਸੂਸ ਹੁੰਦੀ ਹੈ।
ਇੱਥੇ ਖ਼ਾਸ ਗੱਲ ਇਹ ਹੈ ਕਿ ਗਾਇਕੀ/ਗੀਤਕਾਰੀ ਦੇ ਇਸ ਰੁਝਾਨ ਲਈ ਜਿੱਥੇ ਪੰਜਾਬੀ
ਗੀਤਕਾਰ/ਗਾਇਕ ਕਸੂਰਵਾਰ ਹਨ ਉੱਥੇ ਨਾਲ ਹੀ ਪੰਜਾਬੀ ਸਰੋਤੇ ਵੀ ਆਪਣੇ ਫ਼ਰਜ਼ਾਂ ਤੋਂ
ਕਿਤੇ ਨਾ ਕਿਤੇ ਮੁਨਕਰ ਹੋਏ ਜਾਪਦੇ ਹਨ ਕਿਉਂਕਿ ਬਿਨਾਂ ਸਰੋਤਿਆਂ ਦੇ ਕੋਈ
ਗਾਇਕ/ਗੀਤਕਾਰ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹੁਣ ਜੇਕਰ ਪੰਜਾਬੀ ਸਰੋਤੇ ਹੀ
ਲਚਰਤਾ ਭਰਪੂਰ ਗੀਤਾਂ ਨੂੰ ਹੱਥਾਂ ਤੇ ਚੁੱਕ ਰਹੇ ਹਨ ਤਾਂ ਅਜਿਹੇ ਗੀਤਾਂ ਦਾ
ਸੰਗੀਤਕ ਮੰਡੀ ਵਿੱਚ ਆਉਣਾ ਲਾਜ਼ਮੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ
ਜਦੋਂ ਤੱਕ ਹਰ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ
ਉਦੋਂ ਤੱਕ ਅਜਿਹੇ ਗ਼ੈਰ ਮਿਆਰੀ ਗੀਤਾਂ ਦਾ ਸੰਗੀਤ ਜਗਤ ਵਿੱਚ ਆਉਣਾ ਜ਼ਾਰੀ ਰਹੇਗਾ।
ਸਿਆਣਿਆਂ ਦਾ ਕਥਨ ਹੈ 'ਮਨੁੱਖ ਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਸਮੇਂ ਵੀ
ਸਾਰਥਕ ਵਿਚਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ।' ਇਸੇ ਆਸ ਨਾਲ ਅਸੀਂ ਸਾਰਥਕ
ਵਿਚਾਰ ਆਪਣੇ ਮਨਾਂ ਵਿੱਚ ਧਾਰਨ ਕਰੀਏ ਕਿ ਆਉਣ ਵਾਲਾ ਵਕਤ ਪੰਜਾਬੀ
ਗਾਇਕੀ/ਗੀਤਕਾਰੀ ਲਈ ਸ਼ੁਭ ਸ਼ਗਨ ਹੋਵੇਗਾ। ਪੰਜਾਬੀ ਸਮਾਜ ਨੂੰ ਆਪਣੇ ਜ਼ਿੰਮਵਾਰੀ ਦਾ
ਅਹਿਸਾਸ ਹੋਵੇਗਾ ਜਿਸ ਨਾਲ ਉਹ ਚੰਗੇ ਗੀਤਾਂ ਨੂੰ/ਚੰਗੇ ਗੀਤਕਾਰਾਂ ਨੂੰ ਸਿਰ-
ਮੱਥੇ ਤੇ ਬਿਠਾਉਣਗੇ ਅਤੇ ਪੰਜਾਬੀ ਮਾਂ ਬੋਲੀ ਨੂੰ ਭੰਡਣ ਵਾਲੇ ਮਸਖ਼ਰਿਆਂ ਨੂੰ ਸਬਕ
ਸਿਖਾਉਣਗੇ। ਆਮੀਨ # 1054/1, ਵਾ.
ਨੰ. 15- ਏ, ਭਗਵਾਨ ਨਗਰ ਕਲੌਨੀ, ਪਿੱਪਲੀ, ਕੁਰੂਕਸ਼ੇਤਰ। ਮੋਬਾ.
075892- 33437
|
|
|
|
|
|
ਪੰਜਾਬੀ
ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਰਤਾਰਪੁਰ
ਲਾਂਘਾ: ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ |
ਜਬਰ
ਤੇ ਜ਼ੁਲਮ ਦਾ ਵਿਰੋਧ ਡਾ. ਹਰਸ਼ਿੰਦਰ
ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ
ਉਜਾਗਰ ਸਿੰਘ, ਪਟਿਆਲਾ |
ਪਹਿਲੀ
ਨਵੰਬਰ ਤੇ ਵਿਸ਼ੇਸ਼ ਪੰਜਾਂ ਦਹਾਕਿਆਂ ਬਾਅਦ ਆਖ਼ਿਰ ਸੁਣੀ ਗਈ ਪੰਜਾਬੀ ਦੀ
ਸ਼ਿੰਦਰ ਪਾਲ ਸਿੰਘ |
ਅੰਮ੍ਰਿਤਸਰ
ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ |
ਡੇਂਗੂ
ਬੁਖ਼ਾਰ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਾਂ
ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ?
ਉਜਾਗਰ ਸਿੰਘ, ਪਟਿਆਲਾ |
ਵਿਦਿਆਰਥਣਾਂ
ਦੀ ਆਵਾਜ਼ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਨਿਸ਼ਾਨ ਸਿੰਘ ਰਾਠੌਰ (ਡਾ), ਕੁਰੂਕਸ਼ੇਤਰ |
ਜਾਂਦੇ
ਜਾਂਦੇ .... ਰਵੇਲ ਸਿੰਘ, ਇਟਲੀ
|
ਸਵਾਲਾਂ
ਹੇਠ ਹੈ ਸੰਚਾਰ ਮਾਧਿਅਮ ਦੀ ਭਰੋਸੇਯੋਗਤਾ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ |
ਲੋਕ-ਮਾਧਿਅਮ:
ਵਰ ਜਾਂ ਸਰਾਪ ਨਿਸ਼ਾਨ ਸਿੰਘ ਰਾਠੌਰ
(ਡਾ.), ਕੁਰੂਕਸ਼ੇਤਰ |
ਸਿੱਖ
ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ
ਸੰਸਥਾ ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ
ਕੀਤਾ ? ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|