WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਅਰਦਾਸਾਂ ਹੋਈਆਂ ਪੂਰੀਆਂ ਜੀ
ਮਿੰਟੂ ਬਰਾੜ, ਆਸਟ੍ਰੇਲੀਆ   (16/12/2018)

mintu

 
58
 

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ "ਸਭ ਤੋਂ ਵੱਡਾ ਸਤਿਗੁਰ ਨਾਨਕ" ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ ਤੇ ਕੁਝ ਕੁ ਨੇਤਾਵਾਂ ਵੱਲੋਂ ਹੋ ਰਹੀ ਸੌੜੀ ਸਿਆਸਤ ਨੇ ਦੁਖੀ ਵੀ ਕੀਤਾ ਹੈ ਤੇ ਸਿਆਸਤ 'ਚ ਆਏ ਨਿਘਾਰ ਨੂੰ ਨੇੜੇ ਤੋਂ ਮਹਿਸੂਸ ਵੀ ਕੀਤਾ ਹੈ।

ਭਾਵੇਂ ਇਸ ਲਾਂਘੇ ਦੇ ਖੁੱਲ੍ਹਣ ਦਾ ਕਾਰਨ ਵੀ ਸਿਆਸਤ ਬਣੀ ਹੈ ਪਰ ਹੁਣ ਇਹ ਵੱਖਰੀ ਗੱਲ ਹੈ ਕਿ ਇਸ ਪਿੱਛੇ ਸਿਆਸਤਦਾਨਾਂ ਦਾ ਮਕਸਦ ਚੰਗਾ ਹੈ ਜਾਂ ਮਾੜਾ ਹੈ, ਇਹ ਤਾਂ ਵਕਤ ਦੇ ਗਰਭ ਵਿਚ ਹੈ। ਪਰ ਜੇ ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਤਾਂ ਇਹ ਵਕਤ ਖ਼ੁਸ਼ੀ 'ਚ ਖੀਵੇ ਹੋਣ ਦਾ ਹੈ।  ਇਸ ਖ਼ੁਸ਼ੀ ਦੇ ਮੌਕੇ ਨੂੰ ਇਕੱਲਾ ਸਿੱਖ ਜਗਤ ਨਹੀਂ ਮਾਣ ਰਿਹਾ ਸਗੋਂ ਜਗਤ ਗੁਰੂ ਦੀ ਇਸ ਇਤਿਹਾਸਿਕ ਭੋਏਂ ਦੇ ਰਾਹ ਖੁੱਲ੍ਹਣ 'ਤੇ ਸਾਰੇ ਭਾਈਚਾਰਿਆ ਵੱਲੋਂ ਮਿਲ ਰਹੀਆਂ ਵਧਾਈਆਂ ਇਹ ਸਾਬਿਤ ਕਰਦਿਆਂ ਹਨ ਕਿ ਲੋਕ ਬਾਬਾ ਨਾਨਕ ਨੂੰ ਸਿਰਫ਼ ਜਗਤ ਗੁਰੂ ਕਹਿੰਦੇ ਹੀ ਨਹੀਂ, ਮੰਨਦੇ ਵੀ ਹਨ।

ਇਹੋ ਜਿਹੇ ਮਾਹੌਲ 'ਚ ਕੜ੍ਹੀ ਘੌਲਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਵਿਰਲੇ ਵਿਰਲੇ ਸਿਰਫ਼ ਇਸ ਲਈ ਵਿਰੋਧ ਕਰ ਰਹੇ ਹਨ ਕਿ ਇਸ ਦਾ ਮਾਣ ਉਨ੍ਹਾਂ ਦੇ ਹਿੱਸੇ ਕਿਉਂ ਨਹੀਂ ਆਇਆ। ਭਾਵੇਂ ਪਿਛਲੇ ਸੱਤਰ ਸਾਲਾਂ ਦੀਆਂ ਸੰਗਤ ਵੱਲੋਂ ਕੀਤੀਆਂ ਅਰਦਾਸਾਂ ਦਾ ਇਹ ਅਸਰ ਹੈ ਪਰ ਇਹਨਾਂ ਸਿਆਸਤਦਾਨਾਂ ਨੇ ਕਦੇ ਇਹ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਦੋ ਖਿਡਾਰੀਆਂ ਦੀ ਇਹ ਦੋਸਤੀ ਸਿਰਫ਼ ਇਕ ਮਿਲਣੀ 'ਚ ਏਡੇ ਵੱਡੇ ਕਾਰਜ ਦਾ ਰਾਹ ਪੱਧਰਾ ਕਰ ਦੇਵੇਗੀ। ਕਿਉਂਕਿ ਹੁਣ ਤੱਕ ਜਦੋਂ ਦੋਨਾਂ ਮੁਲਕਾਂ ਦੇ ਸਿਆਸਤਦਾਨ ਇਕ ਦੂਜੇ ਦੇ ਨੇੜੇ ਹੋਣ ਲਗਦੇ ਸਨ ਤਾਂ ਕੁਝ ਕੁ ਵੱਖਵਾਦੀ ਤਾਕਤਾਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਆਪਣੇ ਵੱਲੋਂ ਰੋਡੇ ਅਟਕਾ ਦਿੰਦਿਆਂ ਸਨ। ਜਾਂ ਫੇਰ ਧਰਮ ਦੇ ਨਾਂ ਤੇ ਵੋਟਾਂ ਦੀ ਰਾਜਨੀਤੀ ਆੜੇ ਆ ਜਾਂਦੀ ਸੀ।  ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਤੇ ਸਿੱਧੂ ਨੂੰ ਸੌਂਹ ਚੁੱਕ ਸਮਾਗਮ ਦਾ ਨਿਓਤਾ ਦੇਣਾ ਲੋਕ ਵਿਰੋਧੀ ਤਾਕਤਾਂ ਦੇ ਹਜ਼ਮ ਨਹੀਂ ਸੀ ਆਇਆ। ਭਾਵੇਂ ਇਹ ਨਿਓਤਾ ਹੋਰਾਂ ਨੂੰ ਵੀ ਮਿਲਿਆ ਸੀ ਤੇ ਸੱਚ ਤਾਂ ਇਹ ਹੈ ਕਿ ਸਿੱਧੂ ਨਾਲ ਤਾਂ ਇਮਰਾਨ ਬਹੁਤ ਘੱਟ ਖੇਡਿਆ ਸੀ ਤੇ ਉਸ ਵਕਤ ਦੇ ਹੋਰ ਸਾਥੀਆਂ ਨੇ ਇਸ ਨਿਓਤੇ ਨੂੰ ਸਿਰਫ਼ ਇਸ ਗੱਲੋਂ ਨਕਾਰ ਦਿੱਤਾ ਸੀ ਕਿ ਇਹ ਦੇਸ਼ ਨਾਲ ਧ੍ਰੋਹ ਹੋਵੇਗਾ। ਪਰ ਸਿੱਧੂ ਜੋ ਕਿ ਸਦਾ ਹੀ ਹਵਾ ਦੇ ਉਲਟ ਚੱਲਿਆ ਹੈ ਨੇ ਇਸ ਬਾਰ ਫੇਰ ਸਾਬਿਤ ਕਰ ਦਿੱਤਾ ਕਿ ਜੋ ਜੋਖ਼ਮ ਉਠਾਉਂਦੇ  ਹਨ  ਉਹੀ ਕਾਮਯਾਬ ਹੁੰਦੇ ਹਨ।

ਅੱਗੇ ਵਧਣ ਤੋਂ ਪਹਿਲਾਂ ਕੁਝ ਕੁ ਗੱਲਾਂ ਸਿੱਧੂ ਬਾਰੇ ਵੀ ਹੋ ਜਾਣ।

ਅੱਜ ਤੋਂ ਛੇ ਕੁ ਮਹੀਨੇ ਪਹਿਲਾਂ 'ਹਰਮਨ ਰੇਡੀਉ' ਤੇ ਇਕ ਸ਼ੋ ਦੌਰਾਨ ਖ਼ਬਰਾਂ ਦੀ ਸਮੀਖਿਆ ਕਰਦਿਆਂ ਮੈਂ ਸਿੱਧੂ ਨੂੰ ਪ੍ਰਧਾਨ ਮੰਤਰੀ ਪੱਧਰ ਦਾ ਨੇਤਾ ਕਹਿ ਦਿੱਤਾ ਸੀ। ਪਰ ਉਸ 'ਲਾਈਵ ਸ਼ੋ' 'ਚ ਬਹੁਤੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ। ਉਸ ਵਕਤ ਮੈਂ ਇਹ ਵੀ ਕਿਹਾ ਸੀ ਕਿ ਮੋਦੀ ਇਸ ਲਈ ਘਾਣ ਸਿਆਸਤਦਾਨ ਨਹੀਂ ਹੈ ਕਿ ਉਹ ਬਹੁਤ ਪਹੁੰਚਿਆ ਹੋਇਆ ਬਲਕਿ ਇਸ ਲਈ ਹੈ ਕਿ ਉਸ ਦੇ ਕਿਸੇ  ਵੀ ਵਿਰੋਧੀ ਦਾ ਕੱਦ ਉਸ ਦੇ ਬਰਾਬਰ ਨਹੀਂ ਹੈ ਤੇ ਲੋਕਾਂ ਕੋਲ ਕੋਈ ਬਦਲ ਹੀ ਨਹੀਂ ਹੈ। ਖ਼ਾਸ ਤੌਰ ਤੇ ਮੁੱਖ ਵਿਰੋਧੀ ਰਾਹੁਲ ਗਾਂਧੀ ਬਹੁਤ ਹੀ ਅਨਾੜੀ ਸਿਆਸਤਦਾਨ ਹੈ। ਰਾਹੁਲ ਨੂੰ ਜੋ ਕੁਰਸੀ ਮਿਲੀ ਹੈ ਉਸ ਵਿਚ ਕੋਈ ਦੋ ਰਾਏ ਨਹੀਂ ਕਿ ਉਹ ਸਿਰਫ਼ ਭਾਈ ਭਤੀਜਾ ਵਾਦ ਦਾ ਸਿਖਰ ਹੈ।  ਮੈਂ ਉਸ ਵਕਤ ਕਿਹਾ ਸੀ ਕਿ ਕਾਂਗਰਸ ਸਿੱਧੂ ਦੀ ਕਾਬਲੀਅਤ ਦਾ ਸਹੀ ਫ਼ਾਇਦਾ ਨਹੀਂ ਉਠਾ ਰਹੀ। ਸਿੱਧੂ ਇਕ ਸੰਪੂਰਨ ਨੇਤਾ ਵਾਲੇ ਸਾਰੇ ਗੁਣਾਂ ਦਾ ਧਾਰੀ ਹੈ। ਉਸ ਕੋਲ ਮੋਦੀ ਦੇ ਹਰ ਅਸਤਰ-ਸ਼ਾਸਤਰ ਦਾ ਜਵਾਬ ਹੈ। ਉਹ ਮਿਹਨਤੀ ਹੈ,  ਸਿਰੜੀ ਹੈ,  ਉਸ ਕੋਲ ਜੁਮਲੇ ਹਨ,  ਗੰਗਾ ਗਏ ਗੰਗਾ ਰਾਮ ਬਣਨ ਦੀ ਕਾਬਲੀਅਤ ਰੱਖਦਾ,  ਉਸ ਦੀ ਪਛਾਣ ਦੇਸ਼ ਦੇ ਕੋਨੇ ਕੋਨੇ 'ਚ ਹੈ, ਸਭ ਤੋਂ ਵੱਡੀ ਗੱਲ ਕੀ ਉਹ ਚੁਨੌਤੀਆਂ ਨੂੰ ਸਵੀਕਾਰਨ ਦਾ ਮਾਦਾ ਰੱਖਦਾ ਹੈ।  ਹੁਣ ਤੁਸੀਂ ਦੱਸੋ ਜੇ ਇਕ 'ਸਰਜਨ' ਨੂੰ ਤੁਸੀਂ ਮਰੀਜ਼ਾਂ ਦੇ ਜ਼ੁਕਾਮ ਠੀਕ ਕਰਨ ਤੇ ਲਾਈ ਰੱਖੋਗੇ ਤਾਂ ਕੀ ਇਹ ਉਸ ਦੀ ਕਾਬਲੀਅਤ ਨਾਲ ਇਨਸਾਫ਼ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਭਾਵੇਂ ਰਾਜਸੀ ਪਿਛੋਕੜ ਰੱਖਦੇ ਹਨ, ਭਾਵੇਂ ਦੋ ਬਾਰ ਮੁੱਖਮੰਤਰੀ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਦੇਸ਼ ਦੇ ਕਿਸੇ ਹੋਰ ਕੋਨੇ 'ਚ ਸ਼ਾਇਦ ਲੋਕ ਨਾ ਪਛਾਣਨ। ਪਰ ਸਿੱਧੂ ਦਾ ਪਿਛੋਕੜ ਕ੍ਰਿਕਟ ਨਾਲ ਜੁੜਿਆ ਹੋਣ ਕਾਰਨ ਅਤੇ ਉਸ ਤੋਂ ਬਾਅਦ ਲੰਮਾ ਚਿਰ 'ਨੈਸ਼ਨਲ ਟੀ.ਵੀ.' ਤੇ ਹਾਜ਼ਰ ਰਹਿਣ ਕਾਰਨ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹਨ। ਮੈਂ ਉਸ ਰੇਡੀਉ ਸ਼ੋ 'ਚ ਇਹ ਦਾਅਵਾ ਕੀਤਾ ਸੀ ਕਿ ਜੇ ਕਾਂਗਰਸ ਆਪਣੀ ਕਮਾਨ ਸਿੱਧੂ ਦੇ ਹੱਥ ਦੇ ਦਿੰਦੀ ਹੈ ਤਾਂ ਨਤੀਜੇ ਹਾਂ ਪੱਖੀ ਹੋਣਗੇ। ਪਰ ਉਸ ਵਕਤ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਸੀ ਹੋਈ ਤੇ ਉਨ੍ਹਾਂ ਸਿੱਧੂ ਨੂੰ ਬੜਬੋਲਾ,  ਮਜ਼ਾਕੀਆ ਤੇ ਦਲ ਬਦਲੂ ਜਿਹੇ ਅਹੁਦਿਆਂ ਨਾਲ ਨਿਵਾਜਿਆ ਸੀ। ਪਰ ਹੁਣ ਸਮਾਂ ਕਰਵੱਟ ਲੈ ਚੁੱਕਿਆ ਹੈ। ਸਿੱਧੂ ਦਾ ਕੱਦ ਇਕੱਲੇ ਕਰਤਾਰਪੁਰ ਲਾਂਘੇ ਕਾਰਨ ਜਿੱਥੇ ਸਾਰੀ ਦੁਨੀਆ 'ਚ ਉੱਚਾ ਹੋਇਆ ਹੈ, ਉੱਥੇ ਉਸ ਦੀ ਪਾਰਟੀ ਨੇ ਵੀ ਉਸ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕੀਤਾ ਤੇ ਪੰਜਾਂ ਰਾਜਾਂ 'ਚੋਂ ਤਿੰਨ ਫ਼ਤਿਹ ਕਰ ਲਏ।

ਸਿਆਸਤ ਤੇ ਚੰਗੇ ਬੰਦੇ ਦਾ ਸੁਮੇਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪਰ ਜਦੋਂ ਮਾੜਿਆਂ ਦੀ ਬਹੁਤਾਤ ਹੋਵੇ ਤਾਂ ਜੋ ਘੱਟ ਮਾੜਾ ਹੁੰਦਾ, ਉਹ ਪਰਵਾਨਿਤ ਹੁੰਦਾ ਹੈ। ਸੋ ਆਪਾਂ ਇਸ ਲੇਖ ਰਾਹੀਂ ਸਿੱਧੂ ਨੂੰ ਜਾਂ ਕਿਸੇ ਹੋਰ ਨੂੰ ਮਹਾਨ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ਼ ਉਨ੍ਹਾਂ ਦੀ ਜ਼ਿੰਦਗੀ 'ਚ ਹੁਣ ਤੱਕ ਦੀ ਕਾਬਲੀਅਤ ਤੇ ਝਾਤ ਮਾਰ ਰਹੇ ਹਾਂ।  ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕਾਰਨ ਬਣੇ ਕੱਲ੍ਹ ਦੇ ਦੋ ਖਿਡਾਰੀ ਤੇ ਅੱਜ ਦੇ ਨੇਤਾਵਾਂ ਦੇ ਜੇ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਉਨ੍ਹਾਂ ਦਾ ਜੁਝਾਰੂਪਣ ਸਾਫ਼ ਝਲਕਦਾ। ਉਨ੍ਹਾਂ ਦਾ ਖਿਡਾਰੀ ਦੇ ਤੌਰ ਤੇ ਜੀਵਿਆ ਸਮਾ ਕਿਸੇ ਵੀ ਨੌਜਵਾਨ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ।

ਪਹਿਲਾਂ ਇਮਰਾਨ ਦੀ ਗੱਲ ਕਰਦੇ ਹਾਂ।

ਉਹ ਪਾਕਿਸਤਾਨ ਦੀ ਟੀਮ 'ਚ ਬੜੀ ਤੇਜ਼ੀ ਨਾਲ ਇਕ 'ਆਲ ਰਾਊਂਡਰ' ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ। ਤੇ ਛੇਤੀ ਦੁਨੀਆ ਦੇ ਚਾਰ ਮਹਾਨ 'ਆਲ ਰਾਊਂਡਰ' 'ਚ ਆਪਣਾ ਨਾਮ ਲਿਖਵਾ ਲਿਆ।  ਉਸ ਵਕਤ ਇੰਗਲੈਂਡ ਦੇ ਇਆਨ ਬਾਥਮ, ਭਾਰਤ ਦੇ ਕਪਿਲ ਦੇਵ ਨਿਊਜ਼ੀਲੈਂਡ ਦੇ ਸਰ ਰਿਚਰਡ ਹੈਡਲੀ ਦੇ ਨਾਲ ਨੌਜਵਾਨ ਇਮਰਾਨ ਖ਼ਾਨ ਦੀ ਤੂਤੀ ਬੋਲਦੀ ਸੀ। ਪਰ ਅਚਾਨਕ ਇਕ ਸੱਟ ਨੇ ਨਾ ਕਿ ਇਮਰਾਨ ਨੂੰ ਟੀਮ ਚੋਂ ਬਾਹਰ ਕਰ ਦਿੱਤਾ ਉਲਟਾ ਉਸ ਦੇ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਪਰ ਜੁਝਾਰੂ ਅਤੇ ਜਨੂਨੀ ਇਨਸਾਨ ਨੇ ਨਾ ਸਿਰਫ਼ ਕ੍ਰਿਕਟ 'ਚ ਵਾਪਸੀ ਕੀਤੀ, ਉਲਟਾ 1992 'ਚ ਜੋ ਪਾਕਿਸਤਾਨ ਦੀ ਟੀਮ ਇਕ ਵਕਤ ਲੀਗ ਮੈਚਾਂ 'ਚੋਂ ਹੀ ਬਾਹਰ ਹੁੰਦੀ ਜਾਪਦੀ ਸੀ, ਨੂੰ ਆਪਣੇ ਦਮ ਤੇ 'ਵਰਲਡ ਕੱਪ' ਜਿਤਾ ਕੇ ਦੁਨੀਆ ਨੂੰ ਦਰਸਾ ਦਿੱਤਾ ਕਿ ਉਹ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਹੈ। ਪਾਕਿਸਤਾਨੀ ਕ੍ਰਿਕਟ ਦਾ ਸਿਰਮੌਰ ਤਾਜ ਪਹਿਨਣ ਤੋਂ ਬਾਅਦ ਉਸ ਦੇ ਜੀਵਨ 'ਚ ਉਸ ਦੀ ਮਾਂ  ਦੀ ਕੈਂਸਰ ਨਾਲ ਹੋਈ ਮੌਤ ਨੇ ਬਹੁਤ ਵੱਡਾ ਬਦਲਾ ਲਿਆਂਦਾ ਤੇ ਉਸ ਨੇ ਇਕੱਲੇ ਆਪਣੇ ਦਮ ਤੇ ਕੈਂਸਰ ਨਾਲ ਲੜਨ ਦਾ ਹੀਆ ਕਰ ਕੇ ਪਾਕਿਸਤਾਨ ਜਿਹੇ ਗ਼ਰੀਬ ਮੁਲਕ ਨੂੰ ਦੋ ਵੱਡੇ ਕੈਂਸਰ ਹਸਪਤਾਲ ਬਣਾ ਕੇ ਦਿੱਤੇ ਤੇ ਅੱਜ ਵੀ ਆਪਣੀ ਕਮਾਈ ਦਾ ਵੱਡਾ ਹਿੱਸਾ ਉਹ ਇਹਨਾਂ ਨੂੰ ਦਾਨ ਵਿੱਚ ਦੇ ਰਿਹਾ ਹੈ। ਇਸੇ ਦੌਰਾਨ ਉਸ ਨੇ ਪਾਕਿਸਤਾਨ ਦੀ ਜਨਤਾ ਦੀ ਗ਼ਰੀਬੀ ਨੇੜੇ ਹੋ ਕੇ ਦੇਖੀ ਤੇ ਸਿਆਸਤ 'ਚ ਕੁੱਦ ਪਿਆ। ਸਿਆਸਤ 'ਚ ਆਉਣ ਦੇ ਪਹਿਲੇ ਦਿਨ ਤੋਂ ਉਹ ਇੱਕੋ ਦਾਅਵਾ ਕਰ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਅਵਾਮ ਦਾ ਜੀਵਨ ਪੱਧਰ ਉੱਚਾ ਚੱਕ ਕੇ ਹੀ ਦਮ ਲਵੇਗਾ।  ਉਹ ਅਸਮਾਨੋਂ (ਪੈਰਾਸ਼ੂਟ) ਉੱਤਰਿਆ ਨੇਤਾ ਨਹੀਂ ਸਗੋਂ 22 ਵਰ੍ਹੇ ਸਿਆਸਤ, ਫ਼ੌਜ ਅਤੇ ਵੱਖਵਾਦੀ ਤਾਕਤਾਂ ਨਾਲ ਦੋ ਚਾਰ ਹੁੰਦੀਆਂ ਆਈਆਂ ਹੈ ਸੋ ਜ਼ਮੀਨ ਚੋਂ ਉੱਠਿਆ (ਗਰਾਸ ਰੂਟ) ਨੇਤਾ ਹੈ।

ਆਉਂਦੀਆਂ ਖ਼ਾਲੀ ਖ਼ਜ਼ਾਨੇ ਵਾਲੇ ਮੁਲਕ 'ਚ ਖ਼ਰਚੇ ਘਟਾਉਣ ਤੇ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਉੱਚ ਵਿੱਦਿਅਕ ਅਦਾਰੇ ਬਣਾ ਕੇ ਪਾਕਿਸਤਾਨ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਉਹ ਸ਼ੁਰੂ ਕਰ ਚੁੱਕੇ ਹਨ। ਆਪਣੇ ਰਿਵਾਇਤੀ ਵਿਰੋਧੀ ਵੱਲ ਦੋਸਤੀ ਦਾ ਹੱਥ ਵਧਾ ਚੁੱਕੇ ਹਨ। ਪਰ ਇਹ ਵੱਖਰੀ ਗੱਲ ਹੈ ਕਿ ਭਾਜਪਾ ਨੇ ਆਪਣੇ ਹਿੰਦੂ ਵੋਟ ਬੈਂਕ ਦੀ ਖ਼ੁਸ਼ੀ ਲਈ ਇਮਰਾਨ ਖ਼ਾਨ ਵੱਲੋਂ ਵਧਾਏ ਹੱਥ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਪਹਿਲਾਂ ਅੱਤਵਾਦ ਖ਼ਤਮ ਕਰੋ। ਪਰ ਉਨ੍ਹਾਂ ਨੂੰ ਇਹ ਕੌਣ ਪੁੱਛੇ ਕਿ ਕੋਈ ਵੀ ਪੁਰਾਣਾ ਰੋਗ ਕੋਈ ਬਟਨ ਦੱਬੇ ਤੋਂ ਠੀਕ ਨਹੀਂ ਹੋ ਜਾਂਦਾ! ਉਸ ਲਈ ਉਲਟ ਹਾਲਤਾਂ 'ਚ ਵੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਫੇਰ ਜਾਂ ਕੇ ਕਿਤੇ ਇਲਾਜ ਹੁੰਦਾ।

ਇੱਥੇ ਇਕ ਪੱਖ ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ ਆਪਣੀ ਸਿਆਸੀ ਸੂਝ ਬੂਝ ਨੂੰ ਵੀ ਦਰਸਾਇਆ ਹੈ।  ਭਾਵੇਂ ਇਸ ਪਿੱਛੇ ਉਨ੍ਹਾਂ ਦੀ ਮਨਸਾ ਇਹ ਨਾ ਹੋਵੇ, ਪਰ ਉਨ੍ਹਾਂ ਵੱਲੋਂ ਲਏ ਗਏ ਇਸ ਫ਼ੈਸਲੇ ਨੇ ਭਾਰਤ ਸਰਕਾਰ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹਾਲਤ ਪੈਦਾ ਕਰ ਦਿੱਤੀ। ਜਿਹੜੀ ਸਰਕਾਰ ਕੁਝ ਦਿਨ ਪਹਿਲਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹੀ ਸਰਕਾਰ ਇਕ ਪਾਸੇ ਰਾਹ ਬਣਾਉਣ ਦਾ ਉਦਘਾਟਨ ਕਰਦੀ ਦਿਸੀ ਤੇ ਦੂਜੇ ਪਾਸੇ ਆਪਣੇ ਦੋ ਮੰਤਰੀਆਂ ਨੂੰ ਉੱਥੇ ਭੇਜਦੀ ਵੀ ਦਿਸੀ।

ਮੈਂ ਕੁਝ ਕੁ ਦਿਨ ਪਹਿਲਾਂ ਆਪਣੇ ਇਕ ਪਾਕਿਸਤਾਨੀ ਮਿੱਤਰ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ "ਭਰਾ ਪਾਕਿਸਤਾਨੀ ਅਵਾਮ ਦੀ ਝੋਲੀ 'ਚ ਬੱਸ ਇਹੀ ਇਕ ਹੁਕਮ ਦਾ ਯੱਕਾ ਰਹਿ ਗਿਆ ਸੀ ਜੇ ਹੁਣ ਇਹ ਵੀ ਫ਼ੇਲ੍ਹ ਹੋ ਗਿਆ ਤਾਂ ਬੱਸ ਅੱਲਾਹ ਬੇਲੀ।" 

ਅੱਜ ਦੀ ਘੜੀ ਤਾਂ ਇਹ ਹੁਕਮ ਦਾ ਯੱਕਾ ਇਕੱਲੀ ਪਾਕਿਸਤਾਨੀ ਅਵਾਮ ਲਈ ਨਹੀਂ ਬਲਕਿ ਭਾਰਤੀ ਅਵਾਮ ਲਈ ਵੀ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਵੱਖਵਾਦੀਆਂ ਅਤੇ ਮਾੜੀ ਸੋਚ ਦੇ ਸਿਆਸਤਦਾਨਾਂ ਨੇ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ, ਉਹ ਮਾਰਦੇ ਦਮ ਤੱਕ ਆਪਣੀ ਵਾਹ ਜ਼ਰੂਰ ਲਾਉਣਗੇ।  ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਜੇ ਇਮਰਾਨ ਖ਼ਾਨ ਦੀ ਨੀਅਤ ਵਾਕਿਆ ਸਾਫ਼ ਹੈ ਤਾਂ ਉਸ ਦੀ ਝੋਲੀ ਮੁਰਾਦਾਂ ਤੋਂ ਭਰਨ ਲਈ ਕੋਈ ਨਹੀਂ ਰੋਕ ਸਕਦਾ।

ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ।

ਪਟਿਆਲੇ ਦੇ ਇਕ ਉੱਘੇ ਵਕੀਲ ਅਤੇ ਸਿਆਸਤਦਾਨ ਪਰਵਾਰ 'ਚ ਪੈਦਾ ਹੋਇਆ ਨਵਜੋਤ ਫ਼ਿਲਹਾਲ ਦੀ ਘੜੀ ਜੇ ਹਿੰਦੁਸਤਾਨ ਨਹੀਂ ਤਾਂ ਪੰਜਾਬ ਲਈ 'ਨਵੀਂ ਜੋਤ' ਦੇ ਤੌਰ ਤੇ ਤਾਂ ਜ਼ਰੂਰ ਦੇਖਿਆ ਜਾ ਰਿਹਾ ਹੈ।  ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀਆਂ ਦੀ ਕਤਾਰ 'ਚ ਆਣ ਖੜ੍ਹਾ ਹੋਵੇਗਾ। ਭਾਵੇਂ ਇਹ ਹਾਲੇ ਸਮੇਂ ਤੋਂ ਅਗਾਂਹ ਦੀ ਗੱਲ ਹੈ ਪਰ ਉਨ੍ਹਾਂ ਦੇ ਸਿਆਸੀ ਪਾਲਨੇ 'ਚ ਪਿਆਂ ਦੇ ਪੈਰ ਤਾਂ ਕੁਝ ਇਹ ਹੀ ਕਹਾਣੀ ਬਿਆਨ ਕਰ ਰਹੇ ਹਨ।  ਜੇ ਅੱਜ ਨਵਜੋਤ ਮੁੱਖਮੰਤਰੀ ਜਾ ਫੇਰ ਕਿਸੇ ਉੱਚ ਅਹੁਦੇ ਨੂੰ ਹੱਥ ਪਾਉਣ ਦੇ ਨੇੜੇ ਹੋਇਆ ਹੈ ਤਾਂ ਉਸ ਪਿੱਛੇ ਉਸ ਦਾ ਜੁਝਾਰੂ ਪਨ ਸਾਫ਼ ਝਲਕਦਾ ਹੈ। ਉਸ ਨੂੰ ਸਿਆਸਤ ਦੀ ਗੁੜ੍ਹਤੀ ਬਚਪਨ 'ਚ ਮਿਲੀ। ਬਾਪ ਉੱਘੇ ਵਕੀਲ ਤੇ ਆਪਣੇ ਸਮੇਂ ਦੇ ਚੰਗੇ ਖਿਡਾਰੀ ਸ. ਭਗਵੰਤ ਸਿੰਘ ਸਿੱਧੂ ਕਾਂਗਰਸ 'ਚ ਸਾਰੀ ਉਮਰ ਕੰਮ ਕਰਦੇ ਰਹੇ। ਪਰ ਜਦੋਂ ਸਿੱਧੂ ਪਹਿਲੀ ਬਾਰ ਸਿਆਸਤ 'ਚ ਕੁੱਦੇ ਤਾਂ ਉਨ੍ਹਾਂ ਬੀ.ਜੇ.ਪੀ. ਦਾ ਲੜ ਜਾ ਫੜਿਆ। ਜੋ ਕਿ ਉਸ ਵਕਤ ਬਹੁਤ ਹੈਰਾਨ ਕਰਨ ਵਾਲਾ ਸੀ। ਪਰ ਲਗਦਾ ਉਸ ਵਕਤ ਉਹੀ ਗ਼ਲਤੀ ਕਾਂਗਰਸ ਨੇ ਕੀਤੀ ਸੀ ਜੋ ਪਿਛਲੇ ਵਰ੍ਹਿਆਂ 'ਚ ਆਮ ਆਦਮੀ ਪਾਰਟੀ ਨੇ ਕੀਤੀ।

ਜੇਕਰ ਪਿਛਲੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਸਿੱਧੂ ਦੀ ਅਗਵਾਈ 'ਚ ਪੰਜਾਬ ਚੋਣਾਂ ਲੜਦੀ ਤਾਂ ਦਿੱਲੀ ਵਾਂਗ ਪੰਜਾਬ 'ਚ ਵੀ ਆਪ ਨੇ ਹੂੰਝਾ ਫੇਰ ਦੇਣਾ ਸੀ। ਸਿੱਧੂ ਦੇ ਖ਼ੁਦ ਦੇ ਕਹਿਣ ਮੁਤਾਬਿਕ ਪਾਰਟੀਆਂ ਉਸ ਨੂੰ ਸਿਰਫ਼ ਦਿਖਾਵੇ ਦੀ ਵਸਤੂ ਦੇ ਤੌਰ ਤੇ ਵਰਤ ਰਹੀਆਂ ਸਨ।  ਚੋਣਾਂ ਤੱਕ ਵਰਤੋਂ ਤੇ ਫੇਰ ਭੁੱਲ ਜਾਓ, ਤੇ ਕਹੋ! ਜਾਓ ਤੁਸੀਂ ਆਪਣੇ ਟੀ.ਵੀ. ਸ਼ੋ ਕਰੋ। ਪਰ ਇਸ ਬਾਰ ਉਨ੍ਹਾਂ ਨੇ ਧਾਰ ਲਿਆ ਸੀ ਕਿ ਜਿਹੜੀ ਵੀ ਪਾਰਟੀ 'ਚ ਉਹ ਆਉਣਗੇ ਉਸ 'ਚ ਉਹ ਆਪਣਾ ਬਣਦਾ ਮਾਣ ਸਤਿਕਾਰ ਜ਼ਰੂਰ ਲੈਣਗੇ।

ਸਿੱਧੂ ਦੀਆਂ ਸਿਆਸਤ ਦੀਆਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਉਸ ਦੇ ਖੇਡ ਜੀਵਨ ਤੇ ਵੀ ਝਾਤ ਮਾਰ ਲਈਏ। ਬਾਪ ਸ ਭਗਵੰਤ ਸਿੰਘ ਸਿੱਧੂ ਜੋ ਕਿ ਖ਼ੁਦ ਇਕ ਚੰਗੇ ਕ੍ਰਿਕਟਰ ਰਹੇ ਸਨ ਦਾ ਸੁਪਨਾ ਸੀ ਕਿ ਪੁੱਤ ਉੱਚ ਦਰਜੇ ਦਾ ਖਿਡਾਰੀ ਬਣੇ, ਉਨ੍ਹਾਂ ਸਾਰਾ ਜ਼ੋਰ ਲਾ ਦਿੱਤਾ ਨਵਜੋਤ ਨੂੰ ਭਾਰਤੀ ਟੀਮ ਦੀ ਉਂਗਲ ਫੜਾਉਣ 'ਤੇ। ਪਰ 1983 'ਚ ਸ਼ੁਰੂਆਤੀ ਟੈੱਸਟ ਮੈਚ 'ਚ ਇਕ ਖੇਡ ਲਿਖਾਰੀ ਰਾਜਨ ਬਾਲਾ ਵੱਲੋਂ ਆਪਣੇ ਲੇਖ 'ਚ ਲਿਖੀ ਇੱਕ ਲਾਈਨ 'ਸਟ੍ਰੋਕ ਲੈਸ ਵੰਡਰ' ("Sidhu The Strokeless Wonder") ਨੇ ਅਗਲੇ ਚਾਰ ਸਾਲ ਲਈ ਭਾਰਤ ਦੀ ਟੀਮ ਦੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਸਨ। ਪਰ ਕਹਿੰਦੇ ਹਨ ਕਿ ਨਵਜੋਤ ਨੇ ਅਖ਼ਬਾਰ ਦੀ ਉਹ ਕਟਿੰਗ ਕੱਟ ਕੇ ਆਪਣੇ ਕਮਰੇ 'ਚ ਲਾ ਲਈ ਸੀ। ਹਰ ਰੋਜ਼ ਉਸ ਲਾਈਨ ਨੂੰ ਪੜ੍ਹ ਕੇ ਸਿੱਧੂ ਆਪਣੇ ਜਨੂਨ ਨੂੰ ਹੱਦਾਂ ਤੋਂ ਪਾਰ ਲੈ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿੱਧੂ ਨੂੰ ਜਦੋਂ 1987 'ਚ ਚਾਰ ਸਾਲ ਬਾਅਦ ਭਾਰਤ ਦੀ ਟੀਮ 'ਚ ਵਾਪਸੀ ਦਾ ਮੌਕਾ ਮਿਲਿਆ ਤਾਂ ਦਿਖਾ ਦਿੱਤਾ ਕਿ 'ਸਟ੍ਰੋਕ' ਕਿਸ ਨੂੰ ਕਿਹਾ ਜਾਂਦਾ। ਰਾਜਨ ਬਾਲਾ ਦੀ ਉਸੇ ਕਲਮ ਨੇ ਫੇਰ ਸਿੱਧੂ ਨੂੰ "Sidhu From Strokeless Wonder To A Palm-Grove Hitter", ਲਿਖ ਕੇ ਨਿਵਾਜਿਆ। ਉਹ ਕੱਪ ਦੇ ਪ੍ਰਤੱਖ ਦਰਸ਼ੀ ਹਾਲੇ  ਭੁੱਲੇ ਨਹੀਂ ਹੋਣੇ ਜਦੋਂ ਸਿੱਧੂ ਪੰਜਾਹ ਬਣਾ ਲੈਂਦਾ ਸੀ ਤਾਂ ਸਿਰਫ਼ ਚਾਰ-ਪੰਜ ਗੇਂਦਾਂ ਬਾਅਦ 'ਸਕੋਰ ਬੋਰਡ' ਤੇ ਪਝੱਤਰ ਲਿਖਵਾ ਦਿੰਦਾ ਸੀ। ਕ੍ਰਿਕਟ ਨਾਲ ਜੁੜਿਆ ਇਕ ਹੋਰ ਵਾਕਾ ਜੋ ਸਦਾ ਲਈ ਯਾਦ ਰੱਖਿਆ ਜਾਵੇਗਾ ਉਹ ਹੈ ਸਿੱਧੂ ਦਾ 1996 ਦਾ ਇੰਗਲੈਂਡ ਦੌਰਾ! ਉਸ ਦੌਰੇ ਨੂੰ ਵਿਚਾਲੇ ਛੱਡ ਕੇ ਆਉਣ ਦਾ ਜੋ ਸਾਹਸੀ ਫ਼ੈਸਲਾ ਸਿੱਧੂ ਨੇ ਲਿਆ ਸੀ ਉਹ ਭਾਵੇਂ ਅੱਜ ਤੱਕ ਬੁਝਾਰਤ ਬਣਿਆ ਹੋਇਆ ਹੈ ਪਰ ਆਪਣੇ ਸਵੈਮਾਣ ਲਈ ਸਿੰਘਾਸਣ ਨੂੰ ਲੱਤ ਮਾਰਨ ਦੀ ਇਕ ਨਿਵੇਕਲੀ ਘਟਨਾ ਦੇ ਤੌਰ ਤੇ ਸਦਾ ਯਾਦ ਰੱਖਿਆ ਜਾਵੇਗਾ। ਭਾਵੇਂ ਇਸ ਵਰਤਾਰੇ ਦੀ ਸਿੱਧੂ ਜਾ ਫੇਰ ਉਸ ਵਕਤ ਦੇ ਕਪਤਾਨ ਅੱਜਹਰੁਦੀਨ ਨੇ ਹਾਲੇ ਤੱਕ ਆਪਣੇ ਮੂੰਹੋਂ ਪੁਸ਼ਟੀ ਨਹੀਂ ਕੀਤੀ ਪਰ ਉਸ ਵਕਤ ਦੇ ਗਵਾਹ ਦੱਸਦੇ ਹਨ ਕਿ ਸਿੱਧੂ ਜਦੋਂ ਤਿਆਰ ਹੋ ਕੇ ਬੈਟਿੰਗ ਕਰਨ ਲਈ ਜਾ ਰਹੇ ਸਨ ਤਾਂ ਉਸ ਵਕਤ ਅਜ਼ਹਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਤਾਂ ਅੱਜ ਖੇਡਣ ਵਾਲੇ ਗਿਆਰਾਂ ਖਿਡਾਰੀਆਂ 'ਚ ਹੀ ਨਹੀਂ ਹੋ। ਜੋ ਕਿ ਇਕ ਕਪਤਾਨ ਵੱਲੋਂ ਵਰਤਿਆ ਗਿਆ ਸਹੀ ਤਰੀਕਾ ਨਹੀਂ ਸੀ। ਪਰ ਸਿੱਧੂ ਨੇ ਉਸੇ ਵਕਤ ਟੀਮ ਦਾ ਸਾਥ ਛੱਡ ਦੌਰੇ ਦੇ ਅੱਧ ਵਿਚਾਲੋ ਇੰਡੀਆ ਲਈ ਜਹਾਜ਼ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।  ਬਾਅਦ 'ਚ ਸਿੱਧੂ ਦੀ ਟੀਮ 'ਚ ਹੋਈ ਵਾਪਸੀ ਨੇ ਉਸ ਦੇ ਫ਼ੈਸਲੇ ਨੂੰ ਦਰੁਸਤ ਕਰਾਰ  ਦੇ ਦਿੱਤਾ ਸੀ। ਸਿੱਧੂ ਜਿੱਥੇ ਅਨੁਭਵੀ ਗਵਾਸਕਰ ਦਾ ਸਾਥੀ ਸਲਾਮੀ ਬੱਲੇਬਾਜ਼ ਰਿਹਾ ਉੱਥੇ ਨੌਜਵਾਨ ਸਚਿਨ ਦਾ ਸਾਥ ਵੀ ਉਨ੍ਹਾਂ ਮਾਣਿਆ। ਸਿੱਧੂ ਦੇ ਮਾਮਲੇ 'ਚ ਸਭ ਤੋਂ ਵੱਡੇ ਬਦਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਸੁਭਾਅ 'ਚ ਬੜਬੋਲਾ ਪਣ! ਉਨ੍ਹਾਂ ਦੇ ਪੁਰਾਣੇ ਸਾਥੀ ਦੱਸਦੇ ਹਨ ਕਿ ਸਿੱਧੂ ਟੀਮ 'ਚ ਬਹੁਤ ਹੀ ਸ਼ਰਮਾਕਲ ਤੇ ਘੱਟ ਬੋਲਣ ਵਾਲੇ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।

ਗੱਲ 1991 ਦੀ ਹੈ, ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਇਕ ਇਰਾਨੀ ਟਰਾਫ਼ੀ ਮੈਚ ਚੱਲ ਰਿਹਾ ਸੀ। ਭਾਰਤ 'ਚ ਇਰਾਨੀ ਟਰਾਫ਼ੀ ਮੈਚ ਹਰ ਸਾਲ ਰਣਜੀ ਟਰਾਫ਼ੀ ਜੇਤੂ ਟੀਮ ਦਾ ਬਾਕੀ ਭਾਰਤ ਤੋਂ ਚੁਣੀ ਟੀਮ ਨਾਲ ਮੁਕਾਬਲਾ ਹੁੰਦਾ ਹੈ।  ਉਸ ਸਾਲ ਉਹ ਮੈਚ ਇਸ ਲਈ ਖ਼ਾਸ ਸੀ ਕਿ ਉਸ ਮੈਚ ਦੇ ਆਧਾਰ ਤੇ ਆਗਾਮੀ ਵੈਸਟ ਇੰਡੀਜ਼ ਦੇ ਦੌਰੇ ਤੇ ਜਾਣ ਵਾਲੀ ਭਾਰਤੀ ਟੀਮ ਦੀ  ਚੋਣ ਹੋਣੀ ਸੀ।  ਮਨਿੰਦਰ ਸਿੰਘ ਵਾਪਸੀ ਦੀ ਕੋਸ਼ਿਸ਼ 'ਚ ਸੀ ਤੇ ਅਨਿਲ ਖੁੰਬਲੇ ਆਪਣੀ ਸ਼ੁਰੂਆਤ ਦੀ ਕੋਸ਼ਿਸ਼ 'ਚ ਸੀ। ਸਬੱਬੀਂ ਸਾਨੂੰ ਵੀ ਉਹ ਮੈਚ ਦੇਖਣ ਦਾ ਮੌਕਾ ਮਿਲ ਗਿਆ ਤੇ ਕੋਈ ਜੁਗਾੜ ਜਿਹਾ ਲਾ ਕੇ ਮੈਂ ਤੇ ਭੂਆ ਦਾ ਪੁੱਤ ਮਨਜਿੰਦਰ ਧਾਲੀਵਾਲ ਨੇ  ਪਵੇਲੀਅਨ ਦੇ ਪਾਸ ਲੈ ਲਏ। ਹਾਲੇ ਉੱਥੇ ਜਾ ਕੇ ਬੈਠੇ ਹੀ ਸੀ ਕਿ ਸਿੱਧਾ ਇਕ ਛਿੱਕਾ ਸਾਡੇ ਪੈਰਾਂ 'ਚ ਸਿੱਧੂ ਨੇ ਲਿਆ ਮਾਰਿਆ।  ਸਾਡੀ ਰੂਹ ਖ਼ੁਸ਼ ਹੋ ਗਈ, ਲੱਗੇ ਪੰਜਾਬੀ ਸ਼ੇਰ ਨੇ ਸਾਡਾ ਸਵਾਗਤ ਕੀਤਾ ਹੋਵੇ। ਪਰ ਇਸ ਅਸਲੀ ਸ਼ੇਰ ਦੇ ਦਰਸ਼ਨ ਖਾਣੇ ਦੇ ਵਕਫ਼ੇ ਦੌਰਾਨ ਹੋਏ। ਸਾਰੇ ਖਿਡਾਰੀ ਸਾਡੇ ਆਲ਼ੇ ਦੁਆਲੇ ਸਨ ਤੇ ਜਦੋਂ ਉਹ ਖਾਣਾ ਖਾਣ ਤੋਂ ਬਾਅਦ ਵਾਪਸ ਮੈਦਾਨ 'ਚ ਜਾਣ ਲੱਗੇ ਤਾਂ ਦਿੱਲੀ ਦੇ ਕੁਝ ਵਿਗੜੇ ਤਿਗੜੇ ਜਿਹੇ ਨੌਜਵਾਨ ਜੰਗਲ਼ਿਆਂ ਨਾਲ ਆਣ ਖਲੋਤੇ ਤੇ ਖਿਡਾਰੀਆਂ ਨੂੰ ਉਲਟੇ ਸਿੱਧੇ ਤਾਣੇ ਮਾਰਨ ਲੱਗ ਪਏ। ਬੜੀ ਨੇੜੇ ਤੋਂ ਭੱਦੀ ਸ਼ਬਦਾਵਲੀ ਸੁਣਨ ਨੂੰ ਮਿਲੀ ਤੇ ਬੜਾ ਦੁੱਖ ਲੱਗਿਆ, ਅਸੀਂ ਇਹਨਾਂ ਖਿਡਾਰੀਆਂ ਦਾ ਏਨਾ ਸਨਮਾਨ ਕਰਦੇ  ਹਾਂ ਤੇ ਇਹ ਕੁਝ ਛੋਕਰੇ ਜਿਹੇ ਕਿੰਨਾ ਗ਼ਲਤ ਬੋਲ ਰਹੇ ਸਨ। ਸਾਰੀ ਗੇਂਦਬਾਜ਼ ਟੀਮ ਮੈਦਾਨ 'ਚ ਚਲੀ ਗਈ, ਹਰ ਇਕ ਨੂੰ ਉਨ੍ਹਾਂ ਪੁੱਠਾ ਸਿੱਧਾ ਨਾਮ ਦਿੱਤਾ। ਉਸ ਵਕਤ ਮਨੋਜ ਪ੍ਰਭਾਕਰ ਤੇ ਨਵਜੋਤ ਸਿੱਧੂ ਬੱਲੇਬਾਜ਼ੀ ਕਰ ਰਹੇ ਸਨ। ਪਹਿਲਾਂ ਮਨੋਜ ਜਦੋਂ ਲੰਘਣ ਲੱਗੇ ਤਾਂ ਇਕ ਸ਼ਰਾਰਤੀ ਨੇ ਜੰਗਲੇ ਊਤੋ ਦੀ ਉਨ੍ਹਾਂ ਦੇ ਵੱਡੇ ਹੈਟ ਨੂੰ ਡੇਗ ਦਿੱਤਾ। ਉਹ ਥੋੜ੍ਹਾ ਜਿਹਾ ਖਿਝ ਕੇ ਉੱਥੋਂ ਮੈਦਾਨ 'ਚ ਚਲੇ ਗਏ। ਸਾਡੀ ਧੜਕਣ ਵੱਧ ਗਈ ਤੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਇਹ ਪਤਾ ਨਹੀਂ ਸਿੱਧੂ ਨੂੰ ਕੀ ਬੋਲਣਗੇ।  ਏਨੇ ਨੂੰ ਸਿੱਧੂ ਆਪਣੇ ਬੱਲੇ ਨੂੰ ਕਹੀ ਵਾਂਗ ਮੋਢੇ ਤੇ ਧਰ ਕੇ ਇੰਝ ਤੁਰੇ ਆਉਣ ਜਿਵੇਂ ਜੱਟ ਕਣਕਾਂ ਨੂੰ ਪਾਣੀ ਲਾਉਣ ਚੱਲਿਆ ਹੁੰਦਾ।  ਹੈਰਾਨੀ ਦੀ ਗੱਲ ਇਹ ਹੋਈ ਕਿ ਭੀੜ 'ਚੋਂ ਸਿਰਫ਼ ਇਕ ਆਵਾਜ਼ ਆਈ ਕਿ "ਉਹ ਪੰਜਾਬੀ ਸ਼ੇਰ ਆ ਗਿਆ।" ਬੱਸ ਫੇਰ ਕੀ ਸਾਰੇ ਇਕ ਇਕ ਕਰਕੇ ਆਪੋ ਆਪਣੀਆਂ ਥਾਵਾਂ ਨੂੰ ਹੋ ਚੱਲੇ ਤੇ ਕਿਤੇ ਕਿਤੇ ਇਕ ਦੋ ਆਵਾਜ਼ਾਂ ਆ ਰਹੀਆਂ ਸਨ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਾਈ ਸਾਲ ਪਹਿਲਾਂ ਦਾ ਇਹ ਵਾਕਿਆ ਅੱਜ ਵੀ ਤਰੋ ਤਾਜ਼ਾ ਹੈ ਤੇ ਸੋਚਿਆ ਅੱਜ ਸਾਂਝਾ ਕਰ ਲਵਾਂ।

ਮੇਰਾ ਇੱਥੇ ਇਹ ਹੱਡਬੀਤੀ ਸੁਣਾਉਣਾ ਦਾ ਮਕਸਦ ਸਿੱਧੂ ਦੇ ਗੁਣਗਾਨ ਕਰਨਾ ਨਹੀਂ। ਨਾ ਹੀ ਮੈਂ ਕਿਸੇ ਦਾ ਅੰਨ੍ਹਾ ਭਗਤ ਬਣਨ 'ਚ ਵਿਸ਼ਵਾਸ ਰੱਖਦਾ ਹਾਂ। ਕੱਲ੍ਹ ਨੂੰ ਇਸੇ ਕਲਮ ਨਾਲ ਸਿੱਧੂ ਦੀ ਮੁਖ਼ਾਲਫ਼ਤ ਵੀ ਕਰ ਸਕਦਾ ਹਾਂ। ਮੈਨੂੰ ਵੀ ਸਿੱਧੂ ਦੀਆਂ ਹਲਕੇ ਪੱਧਰ ਦੀਆਂ ਕੀਤੀ ਕੁਝ ਟਿੱਪਣੀਆਂ ਬਿਲਕੁਲ ਪਸੰਦ ਨਹੀਂ,  ਉਸ ਦਾ ਵਹਿਮੀ ਹੋਣਾ,  ਕਈ ਬਾਰ ਆਪਣੀਆਂ ਦਲੀਲਾਂ ਰਹੀ ਗਿੱਦੜਾਂ ਦੇ ਗੂੰਹ ਨੂੰ ਵੀ ਪਹਾੜੀ ਚੜ੍ਹਾ ਦੇਣ ਦੀ ਉਨ੍ਹਾਂ ਦੀ ਆਦਤ ਮੈਨੂੰ ਰੱਤੀ ਨਹੀਂ ਭਾਉਂਦੀ। ਪਰ ਸਕਾਰਾਤਮਿਕ ਸੋਚ ਰੱਖਦਾ ਹੋਇਆ ਸੱਚ ਕਹਾਂ ਤਾਂ ਇਹਨਾਂ ਇੱਕਾ ਦੁੱਕਾ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਿੱਧੂ ਗੁਣਾ ਦੀ ਗੁਥਲੀ ਹੈ। ਉਸ ਵਿਚ ਲੋਹੜੇ ਦੀ ਊਰਜਾ ਹੈ, ਜਿਸ ਦਾ ਫ਼ਾਇਦਾ ਇਕੱਲੇ ਪੰਜਾਬ ਲਈ ਨਹੀਂ ਹਿੰਦੁਸਤਾਨ ਲਈ ਲਿਆ ਜਾਣਾ ਚਾਹੀਦਾ ਹੈ। ਰਾਹੁਲ ਨੂੰ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਕ ਹੋਰ ਅਸਰਦਾਰ ਸਰਦਾਰ ਨੂੰ ਮੂਹਰੇ ਲਾਉਣਾ ਚਾਹੀਦਾ ਹੈ ਜਿਸ ਦੀ ਸ਼ੁਰੂਆਤ ਪੰਜਾਂ ਰਾਜਾਂ ਦੀਆਂ ਚੋਣਾਂ ਨਾਲ ਹੋ ਚੁੱਕੀ ਹੈ ਤੇ ਹੋ ਸਕਦਾ ਸਾਡੀ ਇਸ ਸੋਚ ਨੂੰ ਅਮਲੀ ਜਾਮਾ ਵੀ ਪਊਆ ਦਿੱਤਾ ਜਾਵੇ।

ਮੁੱਦੇ ਤੇ ਆਉਂਦੇ ਹਾਂ ਗੱਲ ਕਰਤਾਰ ਪੁਰ ਲਾਂਘੇ ਤੋਂ ਚਲੀ ਸੀ ਤੇ ਕ੍ਰਿਕਟ ਮੈਦਾਨਾਂ ਤੋਂ ਹੁੰਦੀ ਹੋਈ ਸਿਆਸਤ ਦੇ ਗਲਿਆਰੇ 'ਚ ਆ ਵੜੀ। ਦੁਨੀਆ ਦੇ ਇਤਿਹਾਸ 'ਚ ਜਦੋਂ ਵੱਡੇ ਵੱਡੇ ਫ਼ੈਸਲਿਆਂ ਦੀ ਗੱਲ ਤੁਰੇਗੀ ਤਾਂ ਕਰਤਾਰਪੁਰ ਲਾਂਘੇ ਦੀ ਗੱਲ ਵੀ ਉਸ ਵਿਚ ਸ਼ਾਮਿਲ ਹੋਵੇਗੀ। ਜਦੋਂ ਇਸ ਲਾਂਘੇ ਦੀ ਗੱਲ ਤੁਰੇਗੀ ਤਾਂ ਕ੍ਰਿਕਟ ਦੇ ਇਹ ਦੋ ਮਹਾਨ ਮਹਾਰਥੀਆਂ ਦੀ ਗੱਲ ਚੱਲਣੀ ਵੀ ਸੁਭਾਵਿਕ ਹੈ। ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਉਦੋਂ ਤੱਕ ਇਹ ਮਹਾਰਥੀ ਸਿਆਸਤ ਦੀ ਹਿੱਕ ਉੱਤੇ ਵੀ ਆਪਣਾ ਝੰਡਾ ਗੱਡ ਚੁੱਕੇ ਹੋਣਗੇ।  ਭਾਵੇਂ ਇਸ ਰਾਹ ਨੂੰ ਖੋਲ੍ਹਣ ਦਾ ਮਾਣ ਕੋਈ ਵੀ ਲਈ ਜਾਵੇ ਪਰ ਸੱਚ ਤਾਂ ਇਹ ਹੈ ਕਿ ਜਦੋਂ ਨੀਅਤ ਨੀਤੀ ਸਾਫ਼ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ 'ਚ ਪਹਿਲੇ ਪ੍ਰਕਾਸ਼ ਮੌਕੇ ਆਏ ਵਾਕ "ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ ॥" ਬਹੁਤੇ ਢੁਕਵੇਂ ਹਨ।

ਅੰਤ 'ਚ ਇਸ ਐਲਾਨਨਾਮੇ ਤੋਂ ਬਾਅਦ ਉਸ ਦਿਨ ਧੁਰ ਦਿਲੋਂ ਨਿਕਲੇ ਕੁਝ ਸ਼ਬਦ ਜੋ ਮੈਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸਨ ਆਪ ਜੀ ਦੀ ਨਜ਼ਰ;

"ਅੱਜ ਖ਼ੁਸ਼ੀ 'ਚ ਖੀਵਾ ਹੋ ਰਿਹਾ ਹਾਂ ਤੇ ਅੱਜ ਪਤਾ ਲੱਗਿਆ ਕਿ ਖ਼ੁਸ਼ੀ 'ਚ ਖੀਵਾ ਹੋਣਾ ਕਹਾਵਤ ਦਾ ਕੀ ਮਤਲਬ ਹੈ। ਜ਼ਿੰਦਗੀ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅੱਜ ਦਾ ਅਖ਼ਬਾਰ ਪੜ੍ਹਨਾ ਚੰਗਾ ਲੱਗ ਰਿਹਾ ਹੈ। ਹਰ ਉਸ ਚੰਗੇ ਮੰਦੇ ਨੇਤਾ ਨੂੰ ਦਿਲੋਂ ਦੁਆਵਾਂ ਨਿਕਲ ਰਹੀਆਂ ਹਨ ਜੋ ਕਿਸੇ ਨਾ ਕਿਸੇ ਰੂਪ 'ਚ ਇਸ ਕਾਰਜ 'ਚ ਜੁੜੇ ਹਨ। 'ਜਗਤ ਗੁਰੂ' ਇਕ ਬਾਰ ਫੇਰ ਹੱਦਾਂ ਬੰਨ੍ਹੇ ਤੋੜਨ ਦਾ ਜ਼ਰ੍ਹੀਆ ਬਣੇ ਹਨ। 'ਕਰਤਾਰ ਪੁਰ ਲਾਂਘਾ' ਕਿਹੋ ਜਿਹਾ ਹੋਵੇਗਾ ਆਪਣੀ ਸੋਚ ਸ਼ਕਤੀ 'ਚ ਬਣਾ-ਬਣਾ ਦੇਖ ਰਿਹਾ ਹਾਂ। ਬਹੁਤ ਸਕਾਰਾਤਮਿਕ ਸੋਚ ਰਿਹਾ ਹਾਂ ਪਰ ਕਿਤੇ ਨਾ ਕੀਤੇ ਕੁਝ ਨਕਾਰਾਤਮਿਕ ਸਵਾਲ ਵੀ ਤੰਗ ਕਰ ਰਹੇ ਹਨ। ਕਦੇ ਸੋਚਦਾ ਇਹ ਸਿਆਸੀ ਲੋਕ ਕਿਤੇ ਫੇਰ ਸਾਡੀਆਂ ਭਾਵਨਾਵਾਂ ਨਾਲ ਨਾ ਖੇਡ ਜਾਣ! ਪਰ ਫੇਰ ਮਨ ਨੂੰ ਤਸੱਲੀ ਮਿਲਦੀ ਹੈ ਕਿ ਇਹ ਸਿਆਸੀ ਲੋਕ ਭਾਵੇਂ ਜਿੰਨੇ ਮਰਜ਼ੀ ਬੁਰੇ ਹੋਣ ਪਰ ਧਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿਆਸਤ ਕਰਨ ਦੀ ਜੁੱਰਤ ਨਹੀਂ ਕਰ ਸਕਣਗੇ।"

ਚਲੋ ਛੱਡੋ! "ਆਓ ਉਸ ਨਜ਼ਾਰੇ ਦਾ ਸੁਪਨਾ ਲਈਏ ਜਿਸ ਦਿਨ ਇਹ ਰਸਤਾ ਬਣ ਕੇ ਖੁੱਲ੍ਹੇਗਾ! ਤੇ ਕਿਵੇਂ ਸਾਰੇ ਪਹਿਲੇ ਹੀ ਦਿਨ ਗੁਰੂ ਦੀ ਕਰਮ ਭੋਏਂ ਦੇ ਦੀਦਾਰ ਲਈ ਜਾਣਾ ਚਾਹੁਣਗੇ, ਉਸ ਇਕੱਠ 'ਚ ਵੱਜਦੇ ਧੱਕੇ ਵੀ ਕਿੰਨੇ ਚੰਗੇ ਲੱਗਣਗੇ! ਸਰਕਾਰਾਂ ਇਕੱਠ ਨੂੰ ਸਾਂਭਣ 'ਚ ਫੇਲ ਹੋ ਰਹੀਆਂ ਹੋਣਗੀਆਂ ਤੇ ਗੁਰੂ ਨਾਨਕ ਜੀ ਦੇ ਪੈਰੋਕਾਰ ਕਿਵੇਂ ਵੱਧ ਚੜ ਕੇ ਸੇਵਾ ਕਰਨ 'ਚ ਜੁਟੇ ਹੋਣਗੇ। ਹਰ ਰੂਹ 'ਚੋਂ ਉਸ ਦੇ ਦੀਦਾਰ ਹੋਣਗੇ। ਸੰਗਤਾਂ ਨੂੰ 'ਕੰਟਰੋਲ' ਕਰਨ 'ਚ ਕਿਤੇ ਕਿਤੇ ਪੁਲਿਸ ਡੰਡੇ ਵੀ ਵਰ੍ਹਾ ਰਹੀ ਹੋਵੇਗੀ। ਸਿਆਸੀ ਨੇਤਾ ਆਪਣੀਆਂ ਸਟੇਜਾਂ ਲਾ ਕੇ ਦਾਅਵੇ ਕਰ ਰਹੇ ਹੋਣਗੇ। ਗੁਰੂਘਰ ਦੇ ਸਪੀਕਰ ਤੋਂ ਚੱਲ ਰਹੀ 'ਧੁਰ ਕੀ ਬਾਣੀ' ਦੇ ਪ੍ਰਵਾਹ ਫ਼ਿਜ਼ਾ ਨੂੰ ਅਨੰਦਿਤ ਕਰਦੇ ਹੋਏ ਜਾਤ-ਪਾਤ, ਧਰਮ, ਹੱਦਾਂ ਬੰਨੇ ਤੋੜ ਕੇ ਮਨਾਂ ਦੀ ਮੈਲ ਧੋ ਰਹੀ ਹੋਵੇਗੀ। ਕਿਆ ਅਲੌਕਿਕ ਨਜ਼ਾਰਾ ਹੋਵੇਗਾ ਬਿਆਨ ਤੋਂ ਬਾਹਰ ਦੀਆਂ ਗੱਲਾਂ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਤੇ ਮਿਲੇ ਇਸ ਬੇਸ਼ਕੀਮਤੀ ਨਜ਼ਰਾਨੇ ਅਤੇ ਗੁਰਪੁਰਬ ਦੀਆਂ ਕੋਟਿ ਕੋਟਿ ਮੁਬਾਰਕਾਂ।"
 
Mintu Brar
+61 434 289 905 (Australia)
+91 94678 00004 (India)
mintubrar@gmail.com
 

 
 
 
58ਅਰਦਾਸਾਂ ਹੋਈਆਂ ਪੂਰੀਆਂ ਜੀ
ਮਿੰਟੂ ਬਰਾੜ, ਆਸਟ੍ਰੇਲੀਆ  
harshਹਰਸ਼ ਮਾਸੀ ਦਾ ਜਿੱਤ ਦਾ ਮੰਤਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
unicef

ਸਥਾਪਨਾ ਦਿਵਸ ਤੇ ਵਿਸ਼ੇਸ਼
ਯੂਨੀਸੇਫ (UNICEF)
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ

55ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ
kartarpurਕਰਤਾਰਪੁਰ ਲਾਂਘਾ: ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ
ਉਜਾਗਰ ਸਿੰਘ,  ਪਟਿਆਲਾ 
jabbarਜਬਰ ਤੇ ਜ਼ੁਲਮ ਦਾ ਵਿਰੋਧ
ਡਾ. ਹਰਸ਼ਿੰਦਰ ਕੌਰ, ਐਮ. ਡੀ.,  ਪਟਿਆਲਾ 
sikhya1ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ
ਉਜਾਗਰ ਸਿੰਘ, ਪਟਿਆਲਾ  
punjabiਪਹਿਲੀ ਨਵੰਬਰ ਤੇ ਵਿਸ਼ੇਸ਼  ਪੰਜਾਂ ਦਹਾਕਿਆਂ ਬਾਅਦ ਆਖ਼ਿਰ ਸੁਣੀ ਗਈ ਪੰਜਾਬੀ ਦੀ 
ਸ਼ਿੰਦਰ ਪਾਲ ਸਿੰਘ 
railਅੰਮ੍ਰਿਤਸਰ ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ
denguਡੇਂਗੂ ਬੁਖ਼ਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
sikhਸਿੱਖਾਂ ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ?
ਉਜਾਗਰ ਸਿੰਘ, ਪਟਿਆਲਾ
vidiarthananਵਿਦਿਆਰਥਣਾਂ ਦੀ ਆਵਾਜ਼
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ  
sikhyaਸਿੱਖਿਆ ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਨਿਸ਼ਾਨ ਸਿੰਘ ਰਾਠੌਰ (ਡਾ), ਕੁਰੂਕਸ਼ੇਤਰ
jandeਜਾਂਦੇ ਜਾਂਦੇ ....
ਰਵੇਲ ਸਿੰਘ, ਇਟਲੀ  
sancharਸਵਾਲਾਂ ਹੇਠ ਹੈ ਸੰਚਾਰ ਮਾਧਿਅਮ ਦੀ ਭਰੋਸੇਯੋਗਤਾ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ 
lok madhyiamਲੋਕ-ਮਾਧਿਅਮ: ਵਰ ਜਾਂ ਸਰਾਪ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ  
khalsaaid2ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ ਸੰਸਥਾ
ਉਜਾਗਰ ਸਿੰਘ,  ਪਟਿਆਲਾ 
navjotਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ ਕੀਤਾ ?
ਉਜਾਗਰ ਸਿੰਘ,  ਪਟਿਆਲਾ 
punjabiਦਿੱਲੀ ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’,  ਦਿੱਲੀ
punjabਆਪਣਾ ਪੰਜਾਬ ਹੋਵੇ . . .
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
AAPਆਪ ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ
najmiਲੋਕ ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ  ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ 
dixieਗੁਰਦੁਆਰਾ 'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ  
vivah1ਵਿਆਹਾਂ ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ   
 
gheoਘਿਉ ਦਾ ਘੜਾ
ਰਵੇਲ ਸਿੰਘ ਇਟਲੀ  
sikhਪੰਥਕ ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼
ਉਜਾਗਰ ਸਿੰਘ, ਪਟਿਆਲਾ 
andhਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
chittaਪੰਜਾਬ, ਪੰਜਾਬੀ ਅਤੇ ਚਿੱਟਾ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
abadiਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
amrikaਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
shillongਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’,  ਦਿੱਲੀ
rajnitiਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’,  ਦਿੱਲੀ
choneਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ
ਡਾ ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ  
congressਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ
manukhਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
punjabਪੰਜਾਬ ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ -  ਉਜਾਗਰ ਸਿੰਘ, ਪਟਿਆਲਾ  
rajnitiਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ 
maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com