|
ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ
ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ ਸੰਸਥਾ
ਉਜਾਗਰ ਸਿੰਘ, ਪਟਿਆਲਾ (29/08/2018) |
|
|
|
|
|
|
ਰਵੀ ਸਿੰਘ - ਖਾਲਸਾਏਡ ਦਾ ਬਾਨੀ |
ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ।
ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ
ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ।
ਇਸ ਸੰਸਥਾ ਦੇ
ਕਰਤਾਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ
ਚੁੱਕਾ ਹੈ। ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦੀ ਵਿਚਾਰਧਾਰਾ ਸਿੱਖ ਜਗਤ
ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ। ਸਿੱਖੀ ਸਰੂਪ ਦਸਵੇਂ ਪਾਤਸ਼ਾਹ
ਸ੍ਰੀ ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1666 ਨੂੰ ਦਿੱਤਾ। ਉਸ ਦਿਨ ਤੋਂ ਅੱਜ
ਤੱਕ ਸਿੱਖ ਜਗਤ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਕੋਸਿਸ਼ ਕਰ ਰਿਹਾ ਹੈ।
ਗੁਰੂ ਨਾਨਕ ਦੇ ਕੁਝ ਅਨੁਆਈ ਗੁਰਮੁੱਖ ਸੰਸਾਰ ਵਿਚ ਉਨ੍ਹਾਂ ਦੀ ਵਿਚਾਰਧਾਰਾ ਦਾ
ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਇਨ੍ਹਾਂ ਗੁਰਮੁੱਖਾਂ ਵਿਚੋਂ ਰਵੀ ਸਿੰਘ ਇੱਕ
ਅਜਿਹਾ ਸਿੱਖ ਹੈ ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਦੀਨ ਦੁਖੀਆਂ ਦੀ ਸੇਵਾ
ਕਰ ਰਿਹਾ ਹੈ। ਸਿੱਖ ਸੇਵਾ ਦੀ ਵਿਰਾਸਤ ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆਂ
ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ।
ਸਿੱਖ ਆਪਣੀ ਫਰਾਕਦਿਲੀ,
ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ
ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਬਚਨਵੱਧ ਹਨ। ਧਰਮ ਇੱਕ ਸਿੱਖ ਲਈ ਜ਼ਿੰਦਗੀ ਹੈ।
ਉਹ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦਾ। ਸਿੱਖ ਧਰਮ
ਸੰਸਾਰ ਵਿਚ ਸਾਰੇ ਧਰਮਾ ਵਿਚੋਂ ਆਧੁਨਿਕ ਸਮਾਜਿਕ ਬਰਾਬਰੀ, ਸਰਬੱਤ ਦਾ ਭਲਾ ਕਰਨ
ਵਾਲਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਜਾਤ ਪਾਤ ਦੇ ਬੰਧਨਾ ਤੋਂ ਮੁਕਤ ਗਿਣਿਆਂ
ਜਾਂਦਾ ਹੈ। ਹਰ ਇਨਸਾਨ ਦੇ ਦੁੱਖ ਸੁੱਖ ਦਾ ਪਹਿਰੇਦਾਰ ਹੈ। ਗ਼ਰੀਬ ਤੇ ਗਊ ਦੀ
ਰੱਖਿਆ ਕਰਨ ਵਿਚ ਵੀ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜਦੋਂ ਵੀ ਕਿਸੇ ਇਨਸਾਨ
ਤੇ ਕੋਈ ਭੀੜ ਪੈਂਦੀ ਹੈ ਤਾਂ ਸਿੱਖ ਧਰਮ ਦੇ ਅਨੁਆਈ ਉਸਦੀ ਮਦਦ ਕਰਨ ਲਈ ਹਮੇਸ਼ਾ
ਬਿਨਾ ਕਿਸੇ ਭੇਦ ਭਾਵ ਦੇ ਤੱਤਪਰ ਰਹਿੰਦੇ ਹਨ। ਸਿੱਖ ਧਰਮ ਵਿਚ ਸੇਵਾ ਦੀ ਭਾਵਨਾ
ਦਾ ਪ੍ਰੇਰਨਾ ਸਰੋਤ ਭਾਈ ਘਨ੍ਹਈਆ ਹੈ, ਜਿਹੜਾ ਮੁਗ਼ਲਾਂ ਨਾਲ ਦਸ਼ਮੇਸ ਪਿਤਾ ਸ੍ਰੀ
ਗੁਰੂ ਗੋਬਿੰਦ ਸਿੰਘ ਦੀ ਲੜਾਈ ਵਿਚ ਬਿਨਾ ਭੇਦ ਭਾਵ ਦੋਹਾਂ ਧਿਰਾਂ ਦੇ ਜਖ਼ਮੀਆਂ
ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਰਿਹਾ ਹੈ। ਇਸੇ ਪਰੰਪਰਾ ਤੇ ਪਹਿਰਾ ਦਿੰਦਿਆਂ
ਗੁਰਦੁਆਰਾ ਸਾਹਿਬਾਨ ਵਿਚ ਲੰਗਰ ਪ੍ਰਥਾ ਸੰਗਤ ਤੇ ਪੰਗਤ ਦੇ ਰੂਪ ਵਿਚ ਚਾਲੂ ਹੈ।
ਪੰਗਤ ਵਿਚ ਬੈਠਣ ਦਾ ਭਾਵ ਹੈ ਕਿ ਸਾਰੇ ਅਮੀਰ ਗ਼ਰੀਬ ਅਤੇ ਹਰ ਇਨਸਾਨ ਬਰਾਬਰ ਦਾ
ਹੱਕ ਰੱਖਦਾ ਹੈ। ਕਿਸੇ ਨਾਲ ਕੋਈ ਭੇਦ ਭਾਵ ਨਹੀਂ। ਇਸੇ ਵਿਚਾਰਧਾਰਾ ਤੇ ਗੁਰੂ ਦੇ
ਸੇਵਕ ਉਦੋਂ ਤੋਂ ਹੀ ਪਹਿਰਾ ਦਿੰਦੇ ਆ ਰਹੇ ਹਨ। ਸਿੱਖ ਧਰਮ ਦੀ ਵਿਚਾਰਧਾਰਾ ਨਾ
ਕੋਈ ਵੈਰੀ ਨਾ ਬਿਗਾਨਾ ਦੀ ਪਰੰਪਰਾ ਤੇ ਚਲਦੀ ਹੋਈ ਮਨੁਖਤਾ ਦੇ ਜਮਹੂਰੀ ਹੱਕਾਂ
ਉਪਰ ਪਹਿਰਾ ਦੇ ਕੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਗੁਰੂ ਦੇ ਅਨੁਆਈ ਸੰਸਾਰ
ਵਿਚ ਇਨਸਾਨੀਅਤ ਦੀ ਸੇਵਾ ਵਿਚ ਜੁੱਟੇ ਹੋਏ ਹਨ।
ਸਿੱਖ ਵਿਚਾਰਧਾਰਾ ਦਾ
ਸੰਕਲਪ ਕਲਿਆਣਕਾਰੀ ਰਾਜ ਦਾ ਹੈ। ਕਲਿਆਣਕਾਰੀ ਪ੍ਰਵਿਰਤੀ ਹੋਣ ਕਰਕੇ ਹੀ ਸਿੱਖ
ਸੰਗਤ ਇਹ ਸੇਵਾ, ਉਹ ਆਪਣੀ ਦਸਾਂ ਨਹੁੰਆਂ ਦੀ ਕ੍ਰਿਤ ਕਮਾਈ ਵਿਚੋਂ ਦਸੌਂਧ ਕੱਢਕੇ
ਕਰਦੀ ਹੈ। ਗੁਰੂ ਘਰ ਵਿਚ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਜ਼ਾਤ, ਧਰਮ ਜਾਂ
ਨਸਲ ਦਾ ਹੋਵੇ ਤਾਂ ਉਸਨੂੰ ਲੰਗਰ ਛਕਾਇਆ ਜਾਂਦਾ ਹੈ। ਜਦੋਂ ਵੀ ਸਮਾਜ ਵਿਚ ਕੋਈ
ਕੁਦਰਤੀ ਆਫਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ,
ਉਸ ਸਮੇਂ ਸਿੱਖ ਧਰਮ ਦੇ ਵਾਰਸ ਸਹਾਇਤਾ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਭਾਵੇਂ
ਕਿਤਨੇ ਹੀ ਮੁਸ਼ਕਲ ਹਾਲਾਤ ਹੋਣ ਪ੍ਰੰਤੂ ਗੁਰੂ ਦਾ ਸਿੱਖ ਹਰ ਹਾਲਤ ਵਿਚ ਉਥੇ
ਪਹੁੰਚਕੇ ਮਦਦ ਕਰਦਾ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਜਿਹੇ ਭਲਾਈ ਦੇ
ਕਾਰਜਾਂ ਵਿਚ ਸੰਸਾਰ ਦੇ ਵੱਖ-ਵੱਖ ਦੇਸਾਂ ਵਿਚ ਲੱਗੀਆਂ ਹੋਈਆਂ ਹਨ ਜਿਸ ਕਰਕੇ
ਸਿੱਖ ਧਰਮ ਦੀ ਮਾਣਤਾ, ਪਛਾਣ ਅਤੇ ਵਕਾਰ ਵਿਚ ਵਾਧਾ ਹੋ ਰਿਹਾ ਹੈ।
ਸਿੱਖਾਂ ਦੀ ਜਿਹੜੀ ਪਛਾਣ ਦੀ ਸਮੱਸਿਆ ਵਿਦੇਸ਼ਾਂ ਵਿਚ ਪੈਦਾ ਹੋਈ ਹੈ, ਉਸਨੂੰ ਦੂਰ
ਕਰਨ ਵਿਚ ਅਜਿਹੀ ਇੱਕ ਸਵੈ ਸੇਵੀ ਨਿਰਸਵਾਰਥ ਸੰਸਥਾ ਨਾਨਕ ਨਾਮ ਲੇਵਾ ਭਾਈ
ਰਾਵਿੰਦਰ ਸਿੰਘ, ਜਿਸਨੂੰ ਰਵੀ ਸਿੰਘ ਦੇ ਨਾਮ ਨਾਲ ਦੁਨੀਆਂ ਵਿਚ ਜਾਣਿਆਂ ਜਾਂਦਾ
ਹੈ, ਨੇ ਇੰਗਲੈਂਡ ਦੇ ਸਲੋਹ ਸ਼ਹਿਰ ਵਿਚ ਖਾਲਸਾ ਦੀ ਸਾਜਨਾ ਦੇ 300ਵੇਂ ਵਰ੍ਹੇ
1999 ਵਿਚ ਖਾਲਸਾ ਏਡ ਮਿਸ਼ਨ ਸਥਾਪਤ ਕੀਤੀ ਸੀ। ਇਸ ਖਾਲਸਾ ਏਡ ਮਿਸ਼ਨ ਟਰੱਸਟ ਦੇ 6
ਟਰੱਸਟੀ ਹਨ। ਰਾਵਿੰਦਰ ਸਿੰਘ ਇਸਦੇ ਮੁੱਖੀ ਹਨ। ਇਹ ਸੰਸਥਾ ਇੰਗਲੈਂਡ ਦੇ ਚੈਰਿਟੀ
ਕਮਿਸ਼ਨ ਅਧੀਨ ਰਜਿਸਟਰਡ ਕੀਤੀ ਗਈ ਹੈ। ਭਾਰਤ ਵਿਚ ਇਹ ਗੈਰਸਰਕਾਰੀ ਸੰਸਥਾ 2012
ਵਿਚ ਰਜਿਸਟਰ ਹੋਈ ਹੈ। ਭਾਰਤ ਵਿਚ ਇਸਦੇ 9 ਟਰੱਸਟੀ ਹਨ। ਇਸਦੇ ਭਾਰਤ ਦੇ
ਡਾਇਰੈਕਟਰ ਅਮਰਜੀਤ ਸਿੰਘ ਹਨ। ਸੰਸਾਰ ਵਿਚ ਇਸ ਸੰਸਥਾ ਦੇ 18,000 ਵਾਲੰਟੀਅਰ ਹਨ।
ਇਹ ਸੰਸਥਾ ਸੰਸਾਰ ਵਿਚ ਕਿਸੇ ਵੀ ਥਾਂ ਤੇ ਕੋਈ ਭੀੜ ਪਵੇ, ਜੰਗ, ਤੂਫ਼ਾਨ, ਭੁਚਾਲ,
ਸੁਨਾਮੀ, ਹੜ੍ਹ, ਭੁੱਖਮਰੀ ਜਾਂ ਕੋਈ ਵੀ ਹੋਰ ਕੁਦਰਤੀ ਆਫਤ ਆਈ ਹੋਵੇ, ਉਥੇ ਇਸਦੇ
ਵਾਲੰਟੀਅਰ ਰਾਸ਼ਣ ਪਾਣੀ ਲੈ ਕੇ ਪਹੁੰਚ ਜਾਂਦੇ ਹਨ। ਮਾਨਵਤਾ ਦੀ ਸੇਵਾ ਇਸ ਸੰਸਥਾ
ਦਾ ਮੁੱਖ ਕੰਮ ਹੈ। ਜਿੱਥੇ ਸਰਕਾਰਾਂ ਹੱਥ ਖੜ੍ਹੇ ਕਰ ਦਿੰਦੀਆਂ ਹਨ, ਉਥੇ ਇਸ
ਸੰਸਥਾ ਦੇ ਵਾਲੰਟੀਅਰ ਸੇਵਾਦਾਰ ਪਹੁੰਚਕੇ ਇਨਸਾਨੀਅਤ ਦੀ ਸੇਵਾ ਕਰਦੇ ਹਨ। ਹੁਣ
ਤੱਕ ਸੰਸਾਰ ਦੇ ਪੱਚੀ ਦੇਸਾਂ ਵਿਚ ਇਸਨੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਸੰਸਥਾ
ਨੇ ਆਪਣੇ ਵਾਲੰਟੀਅਰ ਇਨ੍ਹਾਂ ਦੇਸਾਂ ਵਿਚ ਬਣਾ ਲਏ ਹਨ, ਜਿਹੜੇ ਆਪਣੀ ਹੱਕ ਸੱਚ ਦੀ
ਕਮਾਈ ਦਾ ਦਸਵਾਂ ਹਿੱਸਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਸਵੰਦ ਕਿਹਾ
ਜਾਂਦਾ ਹੈ, ਇਸ ਮਿਸ਼ਨ ਨੂੰ ਦਾਨ ਦਿੰਦੇ ਹਨ ਜਿਸਦੇ ਨਾਲ ਇਹ ਸੰਸਥਾ ਮਾਨਵਤਾ ਦੀ
ਸੇਵਾ ਕਰਦੀ ਹੈ। ਇਸ ਸੰਸਥਾ ਨੇ ਸੰਸਾਰ ਵਿਚ ਮਨੁੱਖਤਾ ਦੀ ਸੇਵਾ ਵਿਚ ਪਹਿਲ ਕਰਕੇ
ਨਾਮਣਾ ਖੱਟਿਆ ਹੈ।
ਇਸ ਸੰਸਥਾ ਵੱਲੋਂ ਪਿਛਲੇ 18 ਸਾਲਾਂ ਵਿਚ ਕੀਤੇ ਗਏ
ਲੋਕ ਭਲਾਈ ਦੇ ਕੰਮਾਂ ਦਾ ਲੇਖਾ ਜੋਖਾ ਦੇਣ ਦੀ ਕੋਸਿਸ਼ ਕਰਾਂਗਾ ਜੋ ਸੰਖੇਪ ਵਿਚ ਇਸ
ਪ੍ਰਕਾਰ ਹਨ-ਸਭ ਤੋਂ ਪਹਿਲਾਂ ਇਸ ਸੰਸਥਾ ਨੇ ਅਪ੍ਰੈਲ 1999 ਵਿਚ ਯੋਗੋਸਲਾਵੀਆ ਵਿਚ
ਅਲਵਾਨੀਆਂ ਦੇ ਸਥਾਨ ਤੇ ਕੋਸੋਵ ਮਿਸ਼ਨ ਦੇ ਨਾਂ ਤੇ ਖ਼ੂਨੀ ਲੜਾਈ ਵਿਚ ਬੇਘਰ ਹੋਏ
ਸ਼ਰਨਾਰਥੀਆਂ ਨੂੰ ਮੁਫ਼ਤ ਖਾਣਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਲੰਗਰ
ਕਿਹਾ ਜਾਂਦਾ ਹੈ, ਟਰੱਕਾਂ ਵਿਚ ਲਿਜਾਕੇ ਖਿਲਾਇਆ। ਕਿਸੇ ਵੀ ਵਿਅਕਤੀ ਨੂੰ ਭੁੱਖਾ
ਨਹੀਂ ਰਹਿਣ ਦਿੱਤਾ। ਜੰਗ ਦੌਰਾਨ ਭਾਈ ਘਨ੍ਹਈਆ ਦੀ ਤਰ੍ਹਾਂ ਸੇਵਾ ਕੀਤੀ। ਕੱਪੜਾ
ਲੀੜਾ ਤਨ ਢੱਕਣ ਲਈ ਜਿਹੜਾ ਜ਼ਰੂਰੀ ਸੀ ਉਹ ਦਿੱਤਾ ਗਿਆ।
ਅਗਸਤ 1999 ਵਿਚ
ਤੁਰਕੀ ਵਿਚ ਭੁੱਚਾਲ ਆ ਗਿਆ ਜਿਸ ਵਿਚ ਅਨੇਕਾਂ ਲੋਕ ਘਰੋਂ ਬੇਘਰ ਹੋ ਗਏ। ਉਥੇ ਵੀ
ਖਾਲਸਾ ਏਡ ਦੇ ਵਾਲੰਟੀਅਰ ਰਵੀ ਸਿੰਘ ਦੀ ਅਗਵਾਈ ਵਿਚ ਪਹੁੰਚੇ ਅਤੇ ਲੋੜਮੰਦਾਂ ਨੂੰ
ਖਾਣ ਪੀਣ ਤੋਂ ਇਲਾਵਾ ਹਰ ਲੋੜੀਂਦਾ ਕਪੜਾ ਲੀੜਾ ਦਿੱਤਾ।
ਦਸੰਬਰ 1999
ਵਿਚ ਭਾਰਤ ਵਿਚ ਉੜੀਸਾ ਵਿਚ ਸੁਨਾਮੀ ਆ ਗਈ ਜਿਸਨੇ ਇਨਸਾਨੀਅਤ ਨੂੰ ਵਖਤ ਪਾ
ਦਿੱਤਾ। ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਖਾਲਸਾ ਏਡ ਦੇ ਵਾਲੰਟੀਅਰ
ਉਥੇ ਪਹੁੰਚੇ ਅਤੇ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਲਗਾਤਾਰ ਖਲਾਉਂਦੇ ਰਹੇ। ਇਥੋਂ
ਤੱਕ ਕਿ ਘਰ ਵੀ ਬਣਾਕੇ ਦਿੱਤੇ। ਇਸ ਤੋਂ ਬਾਅਦ ਲਗਾਤਾਰ ਸਮੁੱਚੇ ਸੰਸਾਰ ਵਿਚ ਇਹ
ਸਿਲਸਿਲਾ ਚਲਦਾ ਆ ਰਿਹਾ ਹੈ।
ਜਨਵਰੀ 2002 ਵਿਚ ਕਾਂਗੋ ਤੇ ਰਵਾਂਡਾ ਵਿਚ
ਜਵਾਲਾਮੁੱਖੀ ਫੱਟਣ ਨਾਲ ਆਫਤ ਆ ਗਈ। ਖਾਲਸਾ ਏਡ ਨੇ ਉਥੇ ਪਹੁੰਚਕੇ ਖਾਣਾ ਅਤੇ ਹੋਰ
ਸਾਜੋ ਸਾਮਾਨ ਸਪਲਾਈ ਕੀਤਾ।
ਜੁਲਾਈ 2003 ਵਿਚ ਕਾਬੁਲ ਦੇ ਸ਼ਰਨਾਰਥੀਆਂ ਦੀ
ਮਦਦ ਕੀਤੀ।
ਦਸੰਬਰ 2004 ਵਿਚ ਭਾਰਤ ਦੇ ਅੰਡੇਮਾਨ ਟਾਪੂ ਵਿਚ ਸੁਨਾਮੀ ਆ
ਗਈ ਇਥੇ ਵੀ ਵਾਲੰਟੀਅਰਾਂ ਨੇ ਜਾ ਕੇ ਲੰਗਰ ਲਾਇਆ ਅਤੇ ਕਪੜੇ ਲੀੜੇ ਦਿੱਤੇ।
ਮਾਰਚ 2005 ਵਿਚ ਪਾਕਿਸਤਾਨ ਵਿਚ ਭੁਚਾਲ ਆ ਗਿਆ। ਇਸ ਮੌਕੇ ਵੀ ਖਾਲਸਾ ਏਡ ਨੇ
ਖਾਣਾ ਪਹੁੰਚਾਇਆ ਅਤੇ ਲੋਕਾਂ ਦੇ ਮੁੜਵਸੇਬੇ ਵਿਚ ਮਦਦ ਕੀਤੀ।
ਇਸੇ
ਤਰ੍ਹਾਂ ਅਗਸਤ 2007 ਪੰਜਾਬ ਦੇ ਹੜ੍ਹਾਂ, ਜਨਵਰੀ 2010 ਵਿਚ ਹੈਤੀ ਭੁਚਾਲ, ਮਾਰਚ
2011 ਲਿਬੀਆ ਅਤੇ ਸੀਰੀਆ, 2013 ਵਿਚ ਉਤਰਾਖੰਡ ਹੜ੍ਹਾਂ ਦੌਰਾਨ, ਸਤੰਬਰ 2013
ਵਿਚ ਮੁਜ਼ੱਫਰਪੁਰ ਦੰਗੇ, ਸਤੰਬਰ 2014 ਜਮੂੰ ਕਸ਼ਮੀਰ ਹੜ੍ਹਾਂ ਦੌਰਾਨ, ਜੁਲਾਈ 2015
ਯਮਨ ਗ੍ਰਹਿ ਯੁੱਧ, ਮਈ 2016 ਗ੍ਰੀਸ ਸ਼ਰਨਾਰਥੀ ਅਤੇ 2017 ਅਗਸਤ ਰੋਹਿੰਗੀਆ ਮਿਸ਼ਨ
ਵਿਚ ਲੰਗਰ ਕਪੜਾ ਲੀੜਾ ਅਤੇ ਹੋਰ ਸਾਮਾਨ ਉਪਲਭਧ ਕਰਵਾਇਆ।
ਜਨਵਰੀ 2014
ਵਿਚ ਇੰਗਲੈਂਡ ਦੇ ਸਮਰਸੈਟ ਅਤੇ ਬਰਕਸ਼ਾਇਰ ਇਲਾਕਿਆਂ ਦੇ ਪਿੰਡਾਂ ਵਿਚ ਭਿਆਨਕ ਹੜ੍ਹ
ਆ ਗਿਆ। ਹੜ੍ਹ ਇਤਨਾ ਜ਼ਿਆਦਾ ਸੀ ਕਿ ਘਰਾਂ ਦੇ ਘਰ ਰੋੜ੍ਹ ਕੇ ਲੈ ਗਿਆ। ਹਜ਼ਾਰਾਂ ਟਨ
ਕੂੜਾ ਘਰਾਂ ਵਿਚ ਇਕੱਠਾ ਹੋ ਗਿਆ। ਉਥੋਂ ਦਾ ਪ੍ਰਬੰਧ ਵੀ ਬੇਬਸ ਹੋ ਗਿਆ। ਖਾਲਸਾ
ਏਡ ਦੇ 50 ਵਾਲੰਟੀਅਰ ਉਥੇ ਪਹੁੰਚ ਗਏ, ਜਿਨ੍ਹਾਂ ਉਥੋਂ ਦੇ ਬੇਘਰ ਹੋਏ ਨਿਵਾਸੀਆਂ
ਲਈ ਰਹਿਣ ਦਾ ਪ੍ਰਬੰਧ ਕੈਂਪਿੰਗ ਰਾਹੀਂ ਕੀਤਾ ਅਤੇ ਖਾਣ ਪੀਣ ਲਈ ਲੰਗਰ ਅਤੇ ਪਾਣੀ
ਲਗਾਤਾਰ ਦਿੰਦੇ ਰਹੇ, ਜਿਤਨੀ ਦੇਰ ਤੱਕ ਉਨ੍ਹਾਂ ਦਾ ਸਥਾਈ ਪ੍ਰਬੰਧ ਨਹੀਂ ਹੋ ਗਿਆ।
ਖਾਲਸਾ ਏਡ ਦੇ ਵਾਲੰਟੀਅਰਾਂ ਨੇ 1500 ਘੰਟੇ ਲਗਾਤਾਰ ਕੰਮ ਕਰਕੇ 1ਲੱਖ 600 ਟਨ
ਕੂੜ ਕਬਾੜ ਦੇ ਬੈਗ ਢੋਅ ਕੇ ਘਰਾਂ ਵਿਚੋਂ ਬਾਹਰ ਸੁੱਟੇ। ਜੇਕਰ ਇਹ ਗੰਦ ਮੰਦ ਢੋਅ
ਕੇ ਬਾਹਰ ਨਾ ਲਿਜਾਂਦੇ ਤਾਂ ਬਿਮਾਰੀਆਂ ਫੈਲਣ ਦਾ ਡਰ ਸੀ।
ਖਾਲਸਾ ਏਡ ਦੀ
ਸੇਵਾ ਭਾਵਨਾ ਵੇਖ ਕੇ ਸਥਾਨਕ ਗੋਰੇ ਵੀ ਵਾਲੰਟੀਅਰ ਬਣ ਗਏ। ਰਵੀ ਸਿੰਘ ਦੀ ਸੇਵਾ
ਤੋਂ ਗੋਰੇ ਇਤਨੇ ਪ੍ਰਭਾਵਤ ਹੋਏ ਕਿ ਉਨਾਂ ਨੇ ਉਥੋਂ ਦੇ ‘‘ਸਰਪ੍ਰਾਈਜ਼ ਸਰਪ੍ਰਾਈਜ਼’’
ਟੈਲੀਵਿਜ਼ਨ ਸ਼ੋ ਵਿਚ ਰਵੀ ਸਿੰਘ ਨੂੰ ਬੁਲਾਕੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਅਤੇ
ਉਸਦੀ ਪੁਰਾਣੀ ਕਬਾੜ ਹੋਈ ਕਾਰ ਦੀ ਮੁਰੰਮਤ ਕਰਵਾਕੇ ਦਿੱਤੀ। ਅਪ੍ਰੈਲ 2015 ਵਿਚ
ਨੇਪਾਲ ਭੁਚਾਲ ਦੇ ਸਮੇਂ ਹਰ ਰੋਜ਼ 10,000 ਲੋਕਾਂ ਨੂੰ ਦੋ ਮਹੀਨੇ ਲਗਾਤਾਰ ਲੰਗਰ
ਛਕਾਉਂਦੇ ਰਹੇ। ਇਸ ਤੋਂ ਇਲਾਵਾ ਕੱਪੜਾ ਲੀੜਾ ਦਿੱਤਾ ਅਤੇ 1200 ਘਰ ਨਵੇਂ ਉਸਾਰਕੇ
ਦਿੱਤੇ। ਸੀਰੀਆ ਵਿਖੇ ਸ਼ਰਨਾਰਥੀਆਂ ਨੂੰ ਪਿਛਲੇ ਚਾਰ ਸਾਲ ਤੋਂ ਖਾਣਾ ਦੇ ਰਹੇ ਹਨ।
ਹੁਣੇ ਕੇਰਲਾ ਵਿਚ ਹੜ੍ਹ ਆਏ ਹਨ ਜਿਥੇ ਬਹੁਤ ਜਾਨੀ ਨੁਕਸਾਨ ਹੋਇਆ ਹੈ ਅਤੇ ਹਜ਼ਾਰਾਂ
ਲੋਕ ਘਰੋਂ ਬੇਘਰ ਹੋ ਗਏ। ਇਥੇ ਵੀ ਖਾਲਸਾ ਏਡ ਦੇ ਵਾਲੰਟੀਅਰ ਪਹੁੰਚਕੇ ਲੰਗਰ ਲਗਾ
ਰਹੇ ਹਨ।
ਰਵੀ ਸਿੰਘ ਮਹਿਸੂਸ ਕਰ ਰਿਹਾ ਹੈ ਕਿ ਲੋਕਾਂ ਵਿਚ ਜਾਗ੍ਰਤੀ
ਲਿਆਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਸਿਹਤ ਬਾਰੇ ਵੀ
ਚਿੰਤਾਤੁਰ ਹੈ। ਇਸ ਲਈ ਉਸਨੇ ਆਪਣੇ ਵਾਲਟੀਅਰਜ਼ ਦੀ ਮਦਦ ਨਾਲ ਪੰਜਾਬ ਵਿਚ ਸਿੱਖਿਆ
ਅਤੇ ਸਿਹਤ ਸਹੂਲਤਾਂ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੰਤਵ ਲਈ ਉਨ੍ਹਾਂ ਪੰਜਾਬ
ਵਿਚ ਦੋ ਸਕੂਲ ਇਕ ਪਟਿਆਲਾ ਵਿਖੇ ਭਾਈ ਲਾਲੋ ਮਿਡਲ ਸਕੂਲ ਭਾਈ ਘਨ੍ਹਈਆ ਚੈਰੀਟੇਬਲ
ਟਰੱਸਟ ਅਤੇ ਦੂਜਾ ਸੰਗਰੂਰ ਜਿਲ੍ਹੇ ਵਿਚ ਭਵਾਨੀਗੜ੍ਹ ਵਿਖੇ ਖਾਲਸਾ ਏਡ ਦਸ਼ਮੇਸ
ਸਕੂਲ ਜੋ ਕਾਕੜਾ ਪਿੰਡ ਦੇ ਨਜ਼ਦੀਕ ਚੁਣੇ ਹਨ। ਇਨ੍ਹਾਂ ਸਕੂਲਾਂ ਦੇ 1500 ਬੱਚਿਆਂ
ਦੀ ਪੜ੍ਹਾਈ ਦਾ ਖ਼ਰਚਾ ਖਾਲਸਾ ਏਡ ਮਿਸ਼ਨ ਕਰ ਰਿਹਾ ਹੈ।
ਖਾਲਸਾ ਦੀ ਪਛਾਣ
ਬਰਕਰਾਰ ਰੱਖਣ ਵਿਚ ਇਸ ਸੰਸਥਾ ਦਾ ਯੋਗਦਾਨ ਵਿਲੱਖਣ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|
|
|
|
|
|
|
|
|
ਸਿੱਖ
ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ
ਸੰਸਥਾ ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ
ਕੀਤਾ ? ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|